Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    MON, JUL 28, 2025

    9:14:08 AM

  • gurdwara sahib punjab

    ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਡੁੱਬਣ...

  • punjab khanna mata naina devi

    ਪੰਜਾਬ 'ਚ ਰੂਹ ਕੰਬਾਊ ਹਾਦਸਾ! ਨਹਿਰ 'ਚ ਡਿੱਗੀ ਸੰਗਤ...

  • jalandhar oxygen plant civil hospital s three patients die

    ਜਲੰਧਰ : ਸਿਵਲ ਹਸਪਤਾਲ ਦੇ ਟ੍ਰਾਮਾ ਸੈਂਟਰ 'ਚ...

  • we will hold a gathering on september 7 for justice for 328 holy forms

    328 ਪਾਵਨ ਸਰੂਪਾਂ ਦੇ ਇਨਸਾਫ਼ ਲਈ 7 ਸਤੰਬਰ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਕੈਨੇਡਾ ਵਿੱਚ ਆਦਿਵਾਸੀ ਬੱਚਿਆਂ ਨੂੰ ਤਸੀਹੇ ਦੇਣ ਪਿੱਛੇ ਇਹ ਸੋਚ ਤੇ ਮਕਸਦ ਸੀ

ਕੈਨੇਡਾ ਵਿੱਚ ਆਦਿਵਾਸੀ ਬੱਚਿਆਂ ਨੂੰ ਤਸੀਹੇ ਦੇਣ ਪਿੱਛੇ ਇਹ ਸੋਚ ਤੇ ਮਕਸਦ ਸੀ

  • Updated: 27 Jul, 2021 04:52 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਸਕੂਲਾਂ ਕੋਲੋਂ ਬੱਚਿਆਂ ਦੀ ਮਿਲੀਆਂ ਕਬਰਾਂ
Reuters
1948 ਤੱਕ ਚਾਰ ਤੋਂ 16 ਸਾਲ ਦੇ ਆਦੀਵਾਸੀ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਜਾਣਾ ਲਾਜ਼ਮੀ ਸੀ

ਹਰ ਸਾਲ 30 ਜੂਨ ਨੂੰ ਕੈਨੇਡਾ ਆਪਣਾ ਰਾਸ਼ਟਰੀ ਦਿਹਾੜਾ ਮਨਾਉਂਦਾ ਹੈ।

ਇਸ ਸਾਲ ਇੱਕ ਪਾਸੇ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ, ਤਾਂ ਦੂਜੇ ਪਾਸੇ ਸਸਕਾਚੇਵਾਨ 'ਚ ਆਦਿਵਾਸੀ ਬੱਚਿਆਂ ਲਈ ਬਣੇ ਇੱਕ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਇੱਕ ਤੋਂ ਬਾਅਦ ਇੱਕ 751 ਕਬਰਾਂ ਮਿਲੀਆਂ।

ਇਸ ਖੋਜ ਨੇ ਜਸ਼ਨ ਦੇ ਮਾਹੌਲ ਨੂੰ ਮਾਤਮ ਵਿੱਚ ਤਬਦੀਲ ਕਰ ਦਿੱਤਾ।

ਇਹ ਵੀ ਪੜ੍ਹੋ-

  • ਜਦੋਂ ਬ੍ਰਿਗੇ. ਬਾਜਵਾ ਦੀ ਸਿਫਾਰਿਸ਼ ’ਤੇ ਪਾਕ ਕੈਪਟਨ ਨੂੰ ਮਿਲਿਆ ਸਰਬ-ਉੱਚ ਸਨਮਾਨ
  • ਉਹ ਜ਼ਮਾਨਾ ਜਦੋਂ ਕੌਮਾਂਤਰੀ ਹਾਕੀ ਮੈਚਾਂ ਦੀ ਬੋਲੀ ਪੰਜਾਬੀ ਹੋ ਜਾਂਦੀ - 'ਲਈਂ ਨੂਰਿਆ, ਦੇਈਂ ਬੀਰਿਆ'
  • ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਆਸਟਰੇਲੀਆ ਤੋਂ ਮਿਲੀ ਹਾਰ ਮਗਰੋਂ ਕੀ ਕਿਹਾ

ਮਈ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿੱਚ 215 ਬੱਚਿਆਂ ਦੀਆਂ ਕਬਰਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਕੁਝ ਸਕੂਲਾਂ 'ਚ ਸੈਂਕੜੇ ਕਬਰਾਂ ਪੁੱਟੀਆਂ ਗਈਆਂ ਸਨ।

ਇੱਕ ਅੰਦਾਜ਼ੇ ਮੁਤਾਬਕ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਹੁਣ ਤੱਕ 6000 ਤੋਂ ਵੱਧ ਬੱਚਿਆਂ ਦੀ ਮੌਤ ਦਿੀ ਤਸਦੀਕ ਹੋਈ ਹੈ।

ਇਸ ਨਾਲ ਹੀ ਇਹ ਸਵਾਲ ਵੀ ਉੱਠਣ ਲੱਗਿਆ ਕਿ ਕੀ ਇਸ ਤਰ੍ਹਾਂ ਦੇ ਸਾਰੇ 139 ਸਕੂਲਾਂ ਦੇ ਹੇਠਾਂ ਸੈਂਕੜੇ ਕੰਕਾਲ ਦੱਬੇ ਹੋਏ ਹਨ?

ਸਵਾਲ ਇਹ ਵੀ ਉੱਠਿਆ ਕਿ ਦੇਸ਼ ਦੇ ਮੂਲ ਵਾਸੀਆਂ ਯਾਨਿ ਆਦੀਵਾਸੀਆਂ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਹੁੰਦਾ ਸੀ?

ਸੱਭਿਅਤਾ ਮਿਟਾਉਣ ਦੀ ਯੋਜਨਾਬੱਧ ਮੁਹਿੰਮ

1830 ਦੇ ਦਹਾਕੇ 'ਚ ਕੈਨੇਡਾ 'ਚ ਪਹਿਲਾ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਬਣਿਆ। ਬਾਅਦ ਦੇ ਸਾਲਾਂ ਵਿੱਚ ਇੱਥੇ ਸੈਂਕੜੇ ਅਜਿਹੇ ਸਕੂਲ ਬਣਾਏ ਗਏ।

ਇਨ੍ਹਾਂ ਦਾ ਮਕਸਦ ਸੀ ਇੱਥੋਂ ਦੇ ਮੂਲ ਵਾਸੀਆਂ ਨੂੰ ਉਨ੍ਹਾਂ ਦੀ ਸੱਭਿਅਤਾ ਤੋਂ ਦੂਰ ਕਰ ਕੇ, ਉਨ੍ਹਾਂ ਨੂੰ ਗੋਰਿਆਂ ਦੀ ਸੱਭਿਅਤਾ ਵਾਲੀ ਮੁੱਖ ਧਾਰਾ 'ਚ ਸ਼ਾਮਲ ਕਰਨਾ।

ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ
Reuters
ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਜਿੱਥੇ 215 ਬੱਚਿਆਂ ਦੀਆਂ ਕਬਰਾਂ ਮਿਲੀਆਂ ਹਨ

ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ ਦਰਅਸਲ ਇਹ 'ਮੂਲ ਆਬਾਦੀ ਨੂੰ ਸੱਭਿਅਕ ਬਣਾਉਣ ਦੀ ਮੁਹਿੰਮ' ਸੀ। ਇਨ੍ਹਾਂ ਸਕੂਲਾਂ ਵਿੱਚ ਕਰੀਬ ਡੇਢ ਲੱਖ ਬੱਚਿਆਂ ਨੂੰ ਰੱਖਿਆ ਗਿਆ ਸੀ।

ਇਹ ਸਕੂਲ ਸਰਕਾਰ ਨੇ ਬਣਾਏ ਸਨ ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਪ੍ਰਸ਼ਾਸਨ ਰੋਮ ਕੈਥਲਿਕ ਚਰਚ ਦੇ ਹੱਥਾਂ 'ਚ ਸੀ।

ਪੱਤਰਕਾਰ ਬ੍ਰੈਂਡੀ ਮੌਰੇਨ ਦੀ ਦਾਦੀ ਨੇ ਐਲਬਰਟਾ ਦੇ ਐਡਮੰਟਨ ਕੋਲ ਇੱਕ ਰੈਜ਼ੀਡੈਂਸ਼ੀਅਲ ਸਕੂਲ 'ਚ ਪੜ੍ਹਾਈ ਕੀਤੀ ਸੀ।

ਆਪਣੀ ਦਾਦੀ ਦੇ ਵਿਦਿਆਰਥੀ ਜੀਵਨ ਬਾਰੇ ਬ੍ਰੈਂਡੀ ਦੱਸਦੇ ਹਨ, ''ਇਹ ਸਕੂਲ ਕਾਰਖਾਨੇ ਵਾਂਗ ਲਾਲ ਇੱਟਾਂ ਨਾਲ ਬਣੀਆਂ ਵੱਡੀਆਂ-ਵੱਡੀਆਂ ਇਮਾਰਤਾਂ ਸਨ, ਜਿਨ੍ਹਾਂ 'ਚ ਡੌਮੇਰਟਰੀ 'ਚ ਬੈੱਡ ਦੀਆਂ ਕਤਾਰਾਂ ਲੱਗੀਆਂ ਸੀ।"

"ਹਰ ਡੌਮੇਰਟਰੀ 'ਚ ਬਹੁਤ ਸਾਰੇ ਬੱਚੇ ਰਹਿ ਸਕਦੇ ਸਨ। ਉੱਥੇ ਫੌਜ ਦੀ ਬੈਰਕ ਵਾਂਗ ਵੱਡੀ ਮੈੱਸ ਸੀ ਅਤੇ ਵੱਡੇ-ਵੱਡੇ ਕਲਾਸ ਰੂਮ ਸਨ।"

"ਕਮਰਿਆਂ ਨੂੰ ਗਰਮ ਰੱਖਣ ਦੀ ਵਿਵਸਥਾ ਨਹੀਂ ਸੀ ਅਤੇ ਸਰਦੀ ਵਿੱਚ ਬੱਚਿਆਂ ਦੇ ਹੱਥ ਪੈਰ ਜੰਮ ਜਾਂਦੇ ਸੀ। ਇਹ ਸਕੂਲ ਪਿੰਡਾਂ ਤੇ ਸ਼ਹਿਰਾਂ ਤੋਂ ਕਾਫ਼ੀ ਦੂਰ ਹੁੰਦੇ ਸਨ।''

ਜ਼ਿਆਦਾਤਰ ਮਾਮਲਿਆਂ 'ਚ ਇਨ੍ਹਾਂ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ ਸੀ।

ਬ੍ਰੈਂਡੀ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਅਜਿਹੇ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਇਨ੍ਹਾਂ ਸਕੂਲਾਂ ਵਿੱਚ 10 ਸਾਲ ਬਿਤਾਏ ਪਰ ਉਨ੍ਹਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ।

ਇਨ੍ਹਾਂ ਬੱਚਿਆਂ ਦਾ ਇਸਤੇਮਾਲ ਕਾਰਖ਼ਾਨਿਆਂ ਅਤੇ ਖ਼ੇਤਾਂ 'ਚ ਗੁਲਾਮਾਂ ਵਜੋਂ ਕੀਤਾ ਜਾਂਦਾ ਸੀ।

1948 ਤੱਕ ਚਾਰ ਤੋਂ 16 ਸਾਲ ਦੇ ਆਦੀਵਾਸੀ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਜਾਣਾ ਲਾਜ਼ਮੀ ਸੀ।

ਇਸ ਤੋਂ ਬਾਅਦ ਸਰਕਾਰ ਨੇ ਅਜਿਹੇ ਨਿਯਮ ਲਾਗੂ ਕੀਤੇ ਜਿਨ੍ਹਾਂ ਨਾਲ ਬੱਚਿਆਂ ਨੂੰ ਸਕੂਲ ਭੇਜਣਾ ਪਰਿਵਾਰਾਂ ਲਈ ਲਾਜ਼ਮੀ ਹੋ ਜਾਵੇ।

ਬ੍ਰੈਂਡੀ ਦੱਸਦੇ ਹਨ, ''ਬੱਚਿਆਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰ ਕੀਤਾ ਜਾਂਦਾ ਸੀ। ਜੇ ਕੋਈ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਮਨ੍ਹਾ ਕਰਦਾ ਤਾਂ ਕੈਨੇਡੀਅਨ ਮਾਉਂਟੇਡ ਪੁਲਿਸ ਹਰਕਤ 'ਚ ਆ ਜਾਂਦੀ ਸੀ।"

ਹੌਲੀ-ਹੌਲੀ ਸਕੂਲਾਂ ਬਾਰੇ ਲੋਕਾਂ ਨੂੰ ਪਤਾ ਲੱਗਾ। ਕਈ ਪਰਿਵਾਰ ਬੱਚਿਆਂ ਨੂੰ ਉੱਥੇ ਭੇਜਣ ਤੋਂ ਇਨਕਾਰ ਕਰਨ ਲੱਗੇ। ਕਈ ਵਾਰ ਤਾਂ ਮਾਤਾ-ਪਿਤਾ ਬੱਚਿਆਂ ਨੂੰ ਜੰਗਲ ਵਿੱਚ ਲੁਕਾ ਦਿੰਦੇ ਸਨ।

ਪਰ ਸਰਕਾਰ ਦਾ ਇਰਾਦਾ ਸਪਸ਼ਟ ਸੀ। ਉਹ ਚਾਹੁੰਦੀ ਸੀ ਕਿ ਇਹ ਬੱਚੇ ਆਪਣੀ ਮੂਲ ਪਛਾਣ ਭੁਲਾ ਦੇਣ।

ਬ੍ਰੈਂਡੀ ਕਹਿੰਦੇ ਹਨ, ''ਬੱਚਿਆਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਸਰਕਾਰ ਦੀ ਕੋਸ਼ਿਸ਼ ਸੀ ਕਿ ਮੁੱਖ ਧਾਰਾ ਦੇ ਭਾਈਚਾਰੇ ਦੀ ਪਛਾਣ ਬਣਾਉਣ ਲਈ ਆਦਿਵਾਸੀਆਂ ਦੀ ਪਛਾਣ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇ।"

"ਇਹ ਇੱਕ ਤਰ੍ਹਾਂ ਨਾਲ ਕਥਿਤ ਆਦਿਵਾਸੀ ਸਮੱਸਿਆ ਤੋਂ ਨਿਜ਼ਾਤ ਪਾਉਣ ਦੀ ਕਵਾਇਦ ਸੀ। ਇਸ ਲਈ ਉਨ੍ਹਾਂ ਨੇ ਭੋਲੇ-ਭੋਲੇ ਆਦਿਵਾਸੀਆਂ ਦੇ ਨਾਲ ਅੱਤਵਾਦੀਆਂ ਵਰਗਾ ਵਤੀਰਾ ਕੀਤਾ।"

ਇਸ ਦੌਰਾਨ ਆਦਿਵਾਸੀਆਂ 'ਤੇ ਸਰੀਰਕ, ਮਾਨਸਿਕ ਅਤੇ ਜਿਨਸੀ ਸ਼ੋਸ਼ਣ ਦੇ ਹਜ਼ਾਰਾਂ ਮਾਮਲੇ ਸਾਹਮਣੇ ਆਏ। ਇਨ੍ਹਾਂ ਸਕੂਲਾਂ ਵਿੱਚ ਭੁੱਖ ਅਤੇ ਮਾੜੇ ਹਾਲਾਤਾਂ ਕਾਰਨ ਸੈਂਕੜੇ ਬੱਚਿਆਂ ਦੀ ਮੌਤ ਹੋਈ।

ਸਰਕਾਰ ਦੀ ਕੋਸ਼ਿਸ਼ ਇਨ੍ਹਾਂ ਨੂੰ 'ਸੱਭਿਅਕ' ਬਣਾਉਣ ਦੀ ਸੀ ਪਰ ਇਹ ਮਕਸਦ ਕਦੇ ਹਾਸਲ ਨਹੀਂ ਸਕਿਆ।

ਪਰ ਇਹ ਸਮਝਣਾ ਮੁਸ਼ਕਲ ਹੈ ਕਿ ਬੱਚਿਆਂ ਦੀਆਂ ਕਬਰਾਂ ਨੂੰ ਲੱਭਣ ਅਤੇ ਉਨ੍ਹਾਂ 'ਤੇ ਹੋਏ ਤਸ਼ੱਦਦ ਨੂੰ ਸਮਝਣ 'ਚ 100 ਸਾਲ ਤੋਂ ਜ਼ਿਆਦਾ ਦਾ ਸਮਾਂ ਕਿਉਂ ਲੱਗਿਆ।

ਕੀ ਸਰਕਾਰ ਨੇ ਇਸ ਮੁੱਦੇ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾਂ ਫ਼ਿਰ ਕਾਰਨ ਕੋਈ ਹੋਰ ਹੈ।

ਬ੍ਰੈਂਡੀ ਕਹਿੰਦੇ ਹਨ, ''ਅਜਿਹੇ ਆਦਿਵਾਸੀ ਪਰਿਵਾਰ ਜੋ ਖ਼ੁਦ ਇਸ ਤਸ਼ੱਦਦ ਦਾ ਸ਼ਿਕਾਰ ਰਹੇ ਹਨ ਉਹ ਇਸ ਮੁੱਦੇ 'ਤੇ ਗੱਲ ਨਹੀਂ ਕਰਦੇ।"

"ਕੁਝ ਲਈ ਇਹ ਦਰਦਨਾਕ ਅਨੁਭਵ ਸੀ ਤਾਂ ਕਿਸੇ ਨੂੰ ਇਸ ਬਾਰੇ ਗੱਲ ਕਰਨ ਵਿੱਚ ਮੁਸ਼ਕਲ ਹੁੰਦੀ ਹੈ। ਕਈ ਪਰਿਵਾਰਾਂ ਨੂੰ ਅੱਜ ਵੀ ਇਹ ਨਹੀਂ ਪਤਾ ਕਿ ਸਕੂਲ 'ਚ ਉਨ੍ਹਾਂ ਦੇ ਬੱਚਿਆਂ ਦੇ ਨਾਲ ਕੀ ਹੋਇਆ।"

1960 ਦੇ ਦਹਾਕੇ 'ਚ ਇਨ੍ਹਾਂ ਸਕੂਲਾਂ ਨੂੰ ਬੰਦ ਕੀਤਾ ਜਾਣ ਲੱਗਾ। 2008 ਵਿੱਚ ਪਹਿਲੀ ਵਾਰ ਤਤਕਾਲੀ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਜਨਤਕ ਤੌਰ 'ਤੇ ਸਰਕਾਰ ਵੱਲੋਂ ਆਦਿਵਾਸੀਆਂ ਤੋਂ ਮੁਆਫ਼ੀ ਮੰਗੀ ਸੀ।

ਉਨ੍ਹਾਂ ਨੇ ਇਸ ਦੌਰ ਨੂੰ ਦੇਸ਼ ਦੇ ਇਤਿਹਾਸ ਦਾ ਦੁਖਦਾਈ ਹਿੱਸਾ ਦੱਸਿਆ।

ਇਸ ਤੋਂ ਬਾਅਦ ਉਸ ਦੌਰ ਵਿੱਚ ਬੱਚਿਆਂ ਦੇ ਨਾਲ ਕੀ ਹੋਇਆ, ਇਸ ਦੀ ਜਾਂਚ ਲਈ ਟਰੂਥ ਐਂਡ ਰੀਕੰਸਲਿਏਸ਼ਨ ਕਮਿਸ਼ਨ ਬਣਾਇਆ ਗਿਆ।

ਛੇ ਸਾਲ ਬਾਅਦ 2015 ਵਿੱਚ ਕਮਿਸ਼ਨ ਇਸ ਨਤੀਜੇ 'ਤੇ ਪਹੁੰਚਿਆ ਕੀ ਉਸ ਦੌਰਾਨ ਸਕੂਲਾਂ ਵਿੱਚ ਜੋ ਹੋਇਆ ਉਹ ਸੱਭਿਅਕ ਕਤਲ-ਏ-ਆਮ ਸੀ।

ਇਹ ਵੀ ਪੜ੍ਹੋ-

  • ਕੈਨੇਡਾ ਦੇ ਸਕੂਲ ਵਿੱਚ ਬੱਚਿਆਂ ਦੇ ਕੰਕਾਲ ਮਿਲਣ ਦਾ ਕੀ ਹੈ ਪੂਰਾ ਮਾਮਲਾ, ਕੌਣ ਸਨ ਬੱਚੇ
  • ਜਦੋਂ ਕੈਨੇਡਾ ਦੇ ਮੂਲ ਨਿਵਾਸੀ ਬੱਚਿਆਂ ਨੂੰ ਵਿਗਿਆਨਿਕ ਅਧਿਐਨ ਲਈ 'ਪ੍ਰਯੋਗਸ਼ਾਲਾ ਦੇ ਚੂਹਿਆਂ ਵਾਂਗ ਇਸਤੇਮਾਲ ਕੀਤਾ ਗਿਆ’
  • ਕੈਨੇਡਾ ਦੇ ਪਹਿਲੇ ਸਿੱਖ ਫੌਜੀ ਨੂੰ ਸਦੀ ਬਾਅਦ ਸਨਮਾਨ

ਦਿਲ ਦਹਿਲਾ ਦੇਣ ਵਾਲੇ ਤਸ਼ੱਦਦ ਦੀਆਂ ਕਹਾਣੀਆਂ

ਟਰੂਥ ਐਂਡ ਰੀਕੰਸਲਿਏਸ਼ਨ ਕਮਿਸ਼ਨ ਦੀ ਕਮਿਸ਼ਨਰ ਰਹੀ ਡਾਕਟਰ ਮਰੀ ਵਿਲਸਨ ਦੱਸਦੇ ਹਨ ਕਿ ਪੜਤਾਲ ਦੌਰਾਨ ਉਨ੍ਹਾਂ ਬੱਚਿਆਂ ਅਤੇ ਪਰਿਵਾਰਾਂ ਉੱਤੇ ਤਸ਼ੱਦਦ ਦੀਆਂ ਸੈਂਕੜੇ ਕਹਾਣੀਆਂ ਸੁਣਨ ਨੂੰ ਮਿਲੀਆਂ।

ਪਰ ਜੋ ਗੱਲ ਹਰ ਕਹਾਣੀ ਵਿੱਚ ਆਮ ਸੀ, ਉਹ ਸੀ ਬੱਚਿਆਂ ਨੂੰ ਜਬਰਨ ਪਰਿਵਾਰ ਤੋਂ ਦੂਰ ਕੀਤੇ ਜਾਣ ਤੋਂ ਪੈਦਾ ਹੋਇਆ ਡਰ।

ਉਹ ਕਹਿੰਦੇ ਹਨ, ''ਸਕੂਲ ਵਿੱਚ ਕੁਝ ਬੱਚੇ ਤਿੰਨ, ਪੰਜ ਜਾਂ ਛੇ ਸਾਲ ਦੀ ਉਮਰ ਦੇ ਸਨ। ਉਹ ਇੰਨੇ ਵੱਡੀ ਨਹੀਂ ਸਨ ਕਿ ਆਪਣੀ ਸੁਰੱਖਿਆ ਖ਼ੁਦ ਕਰ ਸਕਣ ਜਾਂ ਸਮਝ ਸਕਣ ਕਿ ਉਨ੍ਹਾਂ ਨੂੰ ਅਜਿਹੀ ਥਾਂ 'ਤੇ ਇਕੱਲੇ ਕਿਉਂ ਛੱਡਿਆ ਗਿਆ ਹੈ।"

"ਉਨ੍ਹਾਂ ਲਈ ਇਹ ਸਮਝਣਾ ਮੁਸ਼ਕਲ ਸੀ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਇੱਥੇ ਛੱਡਣ ਤੋਂ ਬਾਅਦ ਵਾਰ-ਵਾਰ ਉਨ੍ਹਾਂ ਨੂੰ ਲੈਣ ਕਿਉਂ ਨਹੀਂ ਆਉਂਦੇ।"

ਡਾਕਟਰ ਮਰੀ ਦੱਸਦੇ ਹਨ ਕਿ ਬੱਚਿਆਂ ਨੂੰ ਮਾਨਸਿਕ ਤਸ਼ੱਦਦ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਬੇਕਾਰ, ਬਦਬੂਦਾਰ ਵਾਲੇ ਅਤੇ ਘਿਣੌਨੇ ਕਿਹਾ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਕਿ ਉਹ ਨਰਕ ਦੀ ਅੱਗ ਵਿੱਚ ਸੜਨ ਵਾਲੇ ਹਨ।

ਕੁਝ ਬੱਚਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਕੂਲ ਵਿੱਚ ਆਦਿਵਾਸੀ ਭਾਸ਼ਾ ਵਿੱਚ ਗੱਲ ਕਰਨ ਦੀ ਸਖ਼ਤ ਮਨਾਹੀ ਸੀ।

ਉਹ ਦੱਸਦੇ ਹਨ, "ਆਦਿਵਾਸੀ ਭਾਸ਼ਾ ਵਿੱਚ ਗੱਲ ਕਰਨ 'ਤੇ ਉਨ੍ਹਾਂ ਨੂੰ ਮਾਰ ਪੈਂਦੀ ਸੀ। ਉਨ੍ਹਾਂ ਨੂੰ ਜੀਭ ਦੇ ਸੂਈਆਂ ਮਾਰਨਾ, ਮੂੰਹ ਵਿੱਚ ਸਾਬਣ ਜਾਂ ਲਾਲ ਮਿਰਚ ਭਰ ਦੇਣ ਜਾਂ ਇਕੱਲੇ ਰਹਿਣ ਦੀ ਸਜ਼ਾ ਦਿੱਤੀ ਜਾਂਦੀ ਸੀ।"

"ਕੁਝ ਲੋਕਾਂ ਨੇ ਇਹ ਵੀ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਭਾਸ਼ਾ ਯਾਦ ਤਾਂ ਹੈ ਪਰ ਉਹ ਇਸ ਨੂੰ ਬੋਲਣ ਤੋਂ ਡਰਦੇ ਹਨ।"

ਮਰੀ ਦੱਸਦੀ ਹੈ ਕਿ ਉਸ ਦੌਰ ਦੀਆਂ ਸਰਕਾਰੀ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਇਮਾਰਤਾਂ ਵਿੱਚ ਅੱਗ ਤੋਂ ਬਚਣ ਦੀ ਵੀ ਕੋਈ ਵਿਵਸਥਾ ਨਹੀਂ ਸੀ।

ਕਈ ਬੱਚਿਆਂ ਦੀ ਮੌਤ ਅੱਗ ਨਾਲ ਹੋਈ। ਕਈ ਬੱਚੇ ਸਕੂਲੋਂ ਭੱਜਣ ਦੀ ਕੋਸ਼ਿਸ਼ ਵਿੱਚ ਠੰਢ ਨਾਲ ਜੰਮ ਕੇ ਮਰ ਗਏ। ਪਰ ਬੱਚਿਆਂ ਦੀ ਮੌਤ ਦਾ ਇੱਕ ਵੱਡਾ ਕਾਰਨ ਬਿਮਾਰੀ ਸੀ।

ਉਹ ਕਹਿੰਦੀ ਹੈ, "ਜ਼ਾਹਿਰ ਤੌਰ 'ਤੇ ਟੀਬੀ ਅਤੇ ਫਲੂ ਵਰਗੀਆਂ ਮਹਾਮਾਰੀਆਂ ਨੇ ਕਾਫੀ ਬੱਚਿਆਂ ਦੀ ਜਾਨ ਲਈ। ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਸੀ ਅਤੇ ਰਹਿਣ ਦੀ ਵਿਵਸਥਾ ਬੇਹੱਦ ਬੁਰੀ। ਕੁਝ ਬੱਚਿਆਂ ਨੂੰ ਲਾਗ ਵਾਲੀ ਹਾਲਤ ਵਿੱਚ ਜਬਰਨ ਸਕੂਲਾਂ ਵਿੱਚ ਲਿਆਂਦਾ ਗਿਆ, ਜਿਸ ਕਰਕੇ ਲਾਗ ਹੋਰਨਾਂ ਬੱਚਿਆਂ ਵਿੱਚ ਫੈਲਿਆ।"

ਮਰੀਏਵਲ
EPA/Provincial Archives Saskatchew
ਸਾਲ 1910 ਵਿੱਚ ਲਈ ਗਈ ਤਸਵੀਰ ਦੇ ਕੈਨੇਡਾ ਦੇ ਸਾਸਚਾਕੇਵਨ ਦੇ ਮਰੀਐਵਲ ਦੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹੈ

ਮਰੀ ਦੱਸਦੇ ਹਨ ਕਿ ਕੁਝ ਪੀੜਤਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਈ ਬੱਚਿਆਂ ਦੀ ਮੌਤ ਬੇਤਹਾਸ਼ਾ ਕੁੱਟਮਾਰ ਕਾਰਨ ਹੋਈ।

ਉਹ ਕਹਿੰਦੀ ਹੈ, "ਕਈ ਵਾਰ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਖ਼ੂਨ ਨਾਲ ਲਿਬੜੇ ਹੋਏ ਬਾਹਰ ਲੈ ਜਾਂਦੇ ਸਨ। ਉਹ ਬੱਚੇ ਫਿਰ ਦੁਬਾਰਾ ਨਜ਼ਰ ਹੀਂ ਆਉਂਦੇ ਅਤੇ ਉਨ੍ਹਾਂ ਦਾ ਕੀ ਹੋਇਆ ਇਹ ਕਿਸੇ ਨੂੰ ਨਹੀਂ ਪਤਾ।"

"ਕੁਝ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਬਰਾਂ ਪੁੱਟ ਕੇ ਲਾਸ਼ਾਂ ਦਫ਼ਨਾਉਣ ਦੇ ਕੰਮ 'ਤੇ ਲਗਾਇਆ ਜਾਂਦਾ ਸੀ।"

ਇਨ੍ਹਾਂ ਸਾਰੇ ਤਸੀਹਿਆਂ ਵਿੱਚੋਂ ਲੰਘਣ ਤੋਂ ਬਾਅਦ ਜੋ ਬੱਚੇ ਪਰਿਵਾਰ ਕੋਲ ਵਾਪਸ ਆਉਂਦੇ ਸਨ ਉਹ ਆਪਣੀ ਭਾਸ਼ਾ ਭੁੱਲ ਗਏ ਹੁੰਦੇ ਸਨ, ਆਪਣੀ ਪਛਾਣ 'ਤੇ ਸ਼ਰਮਿੰਦਾ ਹੁੰਦੇ ਸਨ ਅਤੇ ਪਰਿਵਾਰ ਵਿੱਚ ਰਹਿਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਸੀ।

ਇਨ੍ਹਾਂ ਸਕੂਲਾਂ ਵਿੱਚ ਅੱਤਿਆਚਾਰ ਦਾ ਅਸਰ ਪਰਿਵਾਰ ਤੱਕ ਹੀ ਸੀਮਤ ਨਹੀਂ ਸੀ ਬਲਕਿ ਭਾਈਚਾਰੇ 'ਤੇ ਵੀ ਇਸ ਦਾ ਕਾਫੀ ਅਸਰ ਪਿਆ।

ਦੁਚਿੱਤੀ ਵਿੱਚ ਜ਼ਿੰਦਗੀ

ਟੈਰੀਸਾ ਐਡਵਰਸ ਲੇਗਸੀ ਆਫ ਹੋਪ ਫਾਊਂਡੇਸ਼ਨ ਵਿੱਚ ਸੀਨੀਅਰ ਵਕੀਲ ਹਨ। ਇਹ ਸੰਸਥਾ ਨੌਜਵਾਨਾਂ 'ਤੇ ਉਨ੍ਹਾਂ ਸਕੂਲਾਂ ਦੇ ਅਸਰ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦਾ ਕੰਮ ਕਰਦੀ ਹੈ।

ਸਕੂਲ ਨੇੜੇ ਮਿਲੀਆਂ ਬੱਚਿਆਂ ਦੀਆਂ ਕਬਰਾਂ
REUTERS/Shannon VanRaes
ਸਕੂਲਾਂ ਵਿੱਚ ਅੱਤਿਆਚਾਰ ਦਾ ਅਸਰ ਪਰਿਵਾਰ ਤੱਕ ਹੀ ਸੀਮਤ ਨਹੀਂ ਸੀ ਬਲਕਿ ਭਾਈਚਾਰੇ 'ਤੇ ਵੀ ਇਸ ਦਾ ਕਾਫੀ ਅਸਰ ਪਿਆ

ਆਦਿਵਾਸੀ ਬੱਚਿਆਂ ਦੀਆਂ ਸੱਤ ਪੀੜ੍ਹੀਆਂ ਇਨ੍ਹਾਂ ਸਕੂਲਾਂ ਵਿੱਚ ਗਈਆਂ ਸਨ। ਟੈਰੀਸਾ ਦੱਸਦੀ ਹੈ ਕਿ ਉਨ੍ਹਾਂ ਦੀ ਮਾਂ ਕੇਵਲ ਦੋ ਸਾਲ ਲਈ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਗਈ ਸੀ ਪਰ ਉਨ੍ਹਾਂ ਦੇ ਜੀਵਨ 'ਤੇ ਇਨ੍ਹਾਂ ਦੋ ਸਾਲਾਂ ਦੀ ਡੂੰਘੀ ਛਾਪ ਸੀ।

ਉਹ ਦੱਸਦੀ ਹੈ, "ਸਕੂਲ ਵਿੱਚ ਉਨ੍ਹਾਂ ਦੇ ਵਾਲ ਕੱਟ ਦਿੱਤੇ ਗਏ। ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਵਾਲ ਗੰਦੇ ਹਨ ਅਤੇ ਉਨ੍ਹਾਂ ਨੂੰ ਵਾਰ-ਵਾਰ ਧੋਣੇ ਹਨ ਤੇ ਇਨ੍ਹਾਂ ਨੂੰ ਰੀਬਨ ਨਾਲ ਬੰਨ੍ਹਣਾ ਹੈ।"

"ਉਨ੍ਹਾਂ ਨੂੰ ਰੋਜ਼ਾਨਾ ਸਵੇਰੇ-ਸ਼ਾਮੀਂ, ਇੱਕ-ਇੱਕ ਘੰਟੇ ਲਈ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ। ਜੇ ਕਦੇ ਡਰ ਦੇ ਮਾਰ ਉਹ ਬਿਸਤਰਾ ਗਿੱਲਾ ਕਰ ਦਿੰਦੀ ਤਾਂ ਉਨ੍ਹਾਂ ਨੂੰ ਗਿੱਲੀ ਚਾਦਰ ਨਾਲ ਕਮਰੇ ਵਿੱਚ ਬਿਠਾ ਕੇ ਪੂਰਾ ਦਿਨ ਉਨ੍ਹਾਂ ਦੀ ਬੇਇਜ਼ਤੀ ਕੀਤੀ ਜਾਂਦੀ ਸੀ।"

ਇਨ੍ਹਾਂ ਸਕੂਲਾਂ ਵਿੱਚੋਂ ਨਿਕਲੇ ਵਧੇਰੇ ਬੱਚੇ ਬਾਅਦ ਵਿੱਚ ਕਿਸੇ ਨਾਲ ਚੰਗੇ ਰਿਸ਼ਤੇ ਨਹੀਂ ਬਣਾ ਸਕੇ।

ਹਾਲਾਂਕਿ, ਟੈਰੀਸਾ ਦੀ ਮਾਂ ਨੇ ਵਿਆਹ ਕੀਤਾ ਅਤੇ ਉਹ ਆਪਣੇ ਪਤੀ ਦੀ ਮੌਤ ਤੱਕ ਉਨ੍ਹਾਂ ਦੇ ਨਾਲ ਰਹੀ ਪਰ ਆਪਣੇ ਤਜਰਬੇ ਨੂੰ ਲੈ ਕੇ ਉਹ ਸਹਿਜ ਨਹੀਂ ਸੀ।

ਟੈਰੀਸਾ ਕਹਿੰਦੀ ਹੈ, "ਤੁਸੀਂ ਸੋਚ ਸਕਦੇ ਹੋਣੇ ਆਪਣੀ ਜ਼ਿੰਦਗੀ ਦੇ 45 ਸਾਲ ਤੋਂ ਵੱਧ ਸਾਲਾਂ ਵਿੱਚ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਕਿਸੇ ਸਾਹਮਣੇ ਜ਼ਾਹਿਰ ਨਹੀਂ ਕੀਤੀਆਂ। ਉਹ ਖੁਸ਼ ਦਿੱਸਣ ਦੀ ਕੋਸ਼ਿਸ਼ ਕਰਦੀ ਅਤੇ ਸਾਡਾ ਲੋੜ ਤੋਂ ਵੱਧ ਖ਼ਿਆਲ ਰੱਖਦੀ ਸੀ।"

ਸੈਂਟ ਮਾਈਕਲਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ
EPA/Provincial Archives Saskatchew
ਸਾਲ 1990 ਦੀ ਇਹ ਤਸਵੀਰ ਕੈਨੇਡਾ ਦੇ ਸਾਸਕਾਚੇਵਾਨ ਦੇ ਡਕ ਲੇਕ ਦੇ ਸੈਂਟ ਮਾਈਕਲਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਕੀਤੀ ਹੈ, ਜਿਸ ਵਿੱਚ ਇੱਕ ਰੋਮਨ ਕੈਥਲਿਕ ਨਨ ਬੱਚਿਆਂ ਨਾਲ ਖੜ੍ਹੀ ਹੈ

"ਉਹ ਆਪ ਸਾਡੇ ਕੱਪੜੇ ਸਿਉਂਦੀ ਅਤੇ ਵਾਲ ਵਾਹੁੰਦੀ ਸੀ।"

ਇਨ੍ਹਾਂ ਸਕੂਲਾਂ ਵਿੱਚ ਆਦਿਵਾਸੀ ਬੱਚਿਆਂ ਨੂੰ ਆਪਣੀ ਪਰੰਪਰਾ ਛੱਡ ਕੇ ਇਸਾਈ ਧਰਮ ਅਪਨਾਉਣਾ ਪੈਂਦਾ ਸੀ।

ਇਹ ਧਰਮ ਬਾਅਦ ਵਿੱਚ ਉਨ੍ਹਾਂ ਦੀ ਪਛਾਣ ਤਾਂ ਬਣ ਜਾਂਦਾ ਸੀ ਪਰ ਉਨ੍ਹਾਂ ਲਈ ਇਹ ਉਨ੍ਹਾਂ ਅੰਦਰ ਚੱਲ ਰਹੀ ਦੁਚਿੱਤੀ ਦੀ ਭਾਵਨਾ ਵਾਂਗ ਰਹਿੰਦਾ।"

ਉਹ ਦੱਸਦੀ ਹੈ, "ਆਪਣੀ ਮੌਤ ਤੱਕ ਉਹ ਸਵੇਰੇ 8 ਵਜੇ ਚਰਚ ਜਾਂਦੀ ਰਹੀ, ਸਵੇਰੇ ਅਤੇ ਸ਼ਾਮੀਂ ਇੱਕ-ਇੱਕ ਘੰਟਾ ਪ੍ਰਾਰਥਨਾ ਕਰਦੀ ਸੀ।"

"ਪਰ ਇਹ ਮੰਨਣਾ ਸਹੀ ਨਹੀਂ ਹੋਵੇਗਾ ਕਿ ਇਹ ਧਰਮ ਪ੍ਰਤੀ ਉਨ੍ਹਾਂ ਦੀ ਆਸਥਾ ਸੀ ਬਲਕਿ ਇਹ ਤਾਂ ਉਨ੍ਹਾਂ ਦਾ ਡਰ ਸੀ ਜੋ ਸਾਰੀ ਜ਼ਿੰਦਗੀ ਉਨ੍ਹਾਂ ਦੇ ਨਾਲ ਰਿਹਾ।"

ਟੈਰੀਸਾ ਕਹਿੰਦੀ ਹੈ ਕਿ ਆਪਣੀ ਮਾਂ ਦਾ ਜਿਸ ਤਰ੍ਹਾਂ ਦਾ ਵਤੀਰਾ ਉਨ੍ਹਾਂ ਨੇ ਦੇਖਿਆ ਠੀਕ ਉਵੇਂ ਦਾ ਹੀ ਕਈ ਹੋਰ ਆਦਿਵਾਸੀ ਪਰਿਵਾਰਾਂ ਵਿੱਚ ਦੇਖਿਆ ਹੈ।

ਉਹ ਕਹਿੰਦੀ ਹੈ, "ਵਧੇਰੇ ਪਰਿਵਾਰਾਂ ਵਿੱਚ ਰਿਸ਼ਤਾ ਦੋ ਅਜਿਹੇ ਲੋਕਾਂ ਵਿੱਚ ਹੁੰਦਾ ਹੈ, ਜੋ ਇੱਕ ਦੂਜੇ ਨਾਲ ਗੱਲ ਕਰਨਾ ਨਹੀਂ ਜਾਣਦੇ ਸਨ, ਉਨ੍ਹਾਂ ਆਪਣੀਆਂ ਭਾਵਨਾਵਾਂ ਨਹੀਂ ਜਤਾ ਸਕਦੇ ਸਨ। ਮੈਂ ਕਿਸਮਤ ਵਾਲੀ ਸੀ ਕਿ ਅਜਿਹੇ ਮਾਹੌਲ ਵਿੱਚ ਮੇਰਾ ਪਾਲਣ-ਪੋਸ਼ਣ ਨਹੀਂ ਹੋਇਆ ਸੀ।"

ਇਨ੍ਹਾਂ ਰੈਜ਼ੀਡੈਂਸ਼ੀਅਲ ਸਕੂਲਾਂ ਨੇ ਆਦਿਵਾਸੀ ਪਰਿਵਾਰਾਂ ਵਿੱਚ ਭਿਆਨਕ ਤਬਾਹੀ ਮਚਾਈ ਸੀ ਪਰ ਆਪਣੇ ਉਦੇਸ਼ ਯਾਨਿ ਭਾਈਚਾਰੇ ਦੀ ਪਰੰਪਰਾ ਖ਼ਤਮ ਕਰਨ ਵਿੱਚ ਉਹ ਸਫ਼ਲ ਨਹੀਂ ਹੋ ਸਕੇ ਸਨ।

ਹੁਣ ਪੁਰਾਣੇ ਸਕੂਲਾਂ ਦੇ ਨੇੜੇ ਅਣਗਿਣਤ ਬੱਚਿਆਂ ਦੀਆਂ ਬੇਨਾਮ ਕਬਰਾਂ ਮਿਲ ਰਹੀਆਂ ਹਨ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਹਕੀਕਤ ਸਾਹਮਣੇ ਆ ਰਹੀ ਹੈ।

ਪਰ ਕੀ ਹੁਣ ਇਤਿਹਾਸ ਵਿੱਚ ਹੋਈ ਗ਼ਲਤੀ ਸੁਧਾਰਨ ਦੀ ਦਿਸ਼ਾ ਵਿੱਚ ਕੁਝ ਕੀਤਾ ਜਾ ਰਿਹਾ ਹੈ? ਅਤੇ ਕੀ ਇੰਨੇ ਤਸੀਹਿਆਂ ਤੋਂ ਬਾਅਦ ਆਦਿਵਾਸੀ ਭਾਈਚਾਰੇ ਅਤੇ ਸਰਕਾਰ ਵਿਚਾਲੇ ਸੁਲਾਹ ਸੰਭਵ ਹੈ?

ਆਪਣੀ ਪਛਾਣ ਵਾਪਸ ਲੈਣ ਦੀ ਲੜਾਈ

ਆਦਿਵਾਸੀਆਂ ਅਤੇ ਸਰਕਾਰ ਵਿਚਾਲੇ ਸਬੰਧ ਬਿਹਤਰ ਕਰਨ ਲਈ ਲਾਜ਼ਮੀ ਹੈ ਕਿ ਕਬਰਾਂ ਦੀ ਪਛਾਣ ਕੀਤੀ ਜਾਵੇ।

ਹੁਣ ਤੱਕ ਪੁਰਾਣੇ ਸਕੂਲਾਂ ਕੋਲ ਹਜ਼ਾਰ ਤੋਂ ਵੱਧ ਬੱਚਿਆਂ ਦੀਆਂ ਕਬਰਾਂ ਮਿਲੀਆਂ ਹਨ ਪਰ ਅਸਲ ਅੰਕੜਾ ਇਸ ਤੋਂ ਕਿਤੇ ਵੱਡਾ ਹੋ ਸਕਦਾ ਹੈ।

ਇੱਕ ਅੰਦਾਜ਼ੇ ਮੁਤਾਬਕ ਕਬਰਾਂ ਦੀ ਕੁੱਲ ਗਿਣਤੀ 25,000 ਹੋ ਸਕਦੀ ਹੈ।

ਸਿੰਡੀ ਬਲੈਕਸਟੌਕ ਫਰਸਟ ਨੈਸ਼ਨਸ ਚਾਈਲਡ ਐਂਡ ਫੈਮਿਲੀ ਕੇਅਰਿੰਗ ਸੁਸਾਇਟੀ ਦੀ ਕਾਰਜਕਾਰਨੀ ਨਿਦੇਸ਼ਕ ਹੈ।

ਉਹ ਦੱਸਦੇ ਹੈ, "ਸਕੂਲਾਂ ਤੋਂ ਨਿਕਲਣ ਤੋਂ ਬਾਅਦ ਬੱਚੇ ਆਪਣੇ ਪਰਿਵਾਰਾਂ ਨੂੰ ਦੱਸਦੇ ਕਿ ਇਨ੍ਹਾਂ ਸਕੂਲਾਂ ਵਿੱਚ ਕਈ ਬੱਚੇ ਦਫ਼ਨ ਕਰ ਦਿੱਤੇ ਗਏ ਹਨ। ਉਨ੍ਹਾਂ ਮੁਤਾਬਕ ਬੱਚਿਆਂ ਦੀ ਮੌਤ ਬਿਮਾਰੀ, ਅੱਤਿਆਚਾਰ ਜਾਂ ਫਿਰ ਸਕੂਲੋਂ ਭੱਜਣ ਦੀ ਕੋਸ਼ਿਸ਼ ਵਰਗੇ ਵੱਖ-ਵੱਖ ਕਾਰਨਾਂ ਨਾਲ ਹੋਈ।"

"ਸਰਕਾਰ ਨੂੰ ਹਰੇਕ ਬੱਚੇ ਦੀ ਮੌਤ ਦਾ ਸਹੀ-ਸਹੀ ਕਾਰਨ ਪਤਾ ਲਗਾਉਣਾ ਹੋਵੇਗਾ।"

ਚਰਚ ਕੋਲ ਮੌਜੂਦ ਦਸਤਾਵੇਜ਼ਾਂ ਤੋਂ ਕਾਫੀ ਜਾਣਕਾਰੀ ਮਿਲ ਸਕਦੀ ਹੈ ਪਰ ਇਨ੍ਹਾਂ ਤੱਕ ਪਹੁੰਚ ਬੇਹੱਦ ਔਖੀ ਹੈ। ਰਹੀ ਗੱਲ ਸਰਕਾਰ ਕੋਲ ਮੌਜੂਦ ਦਸਤਾਵੇਜ਼ਾਂ ਦੀ, ਤਾਂ ਉਨ੍ਹਾਂ ਨੂੰ ਜਾਣਬੁਝ ਕੇ ਅਧੂਰਾ ਛੱਡ ਦਿੱਤਾ ਗਿਆ ਸੀ।

ਸਿੰਡੀ ਦੱਸਦੀ ਹੈ, "1907 ਵਿੱਚ ਕੈਨੇਡਾ ਦੀ ਸਰਕਾਰ ਦੇ ਇੱਕ ਪਬਲਿਕ ਵੈਲਫੇਅਰ ਅਫ਼ਸਰ ਪੀਟਰ ਹੈਂਡਰਸਨ ਬ੍ਰਾਇਸ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਬੱਚਿਆਂ 'ਤੇ ਕੀਤੇ ਜਾ ਰਹੇ ਗ਼ੈਰ-ਮਨੁੱਖੀ ਅੱਤਿਆਚਾਰ ਦੀ ਜਾਣਕਾਰੀ ਦਿੱਤੀ ਸੀ।"

ਪੋਪ ਬੈਨੇਡਿਕਟ ਸੋਲਹ
BBC

"ਇਸ ਵੇਲੇ ਤੱਕ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦਰਜ ਕੀਤੀਆਂ ਜਾਂਦੀਆਂ ਸਨ। ਸਰਕਾਰ ਨਹੀਂ ਚਾਹੁੰਦੀ ਸੀ ਕਿ ਹੈਂਡਰਸਨ ਦੀ ਰਿਪੋਰਟ ਨੂੰ ਲੈ ਕੇ ਹੰਗਾਮਾ ਹੋਵੇ, ਇਸ ਲਈ 1908 ਤੋਂ ਉਨ੍ਹਾਂ ਨੇ ਵਿਦਿਆਰਥੀਆਂ ਦੇ ਰਿਕਾਰਡ ਦਰਜ ਕਰਨੇ ਹੀ ਬੰਦ ਕਰ ਦਿੱਤੇ ਅਤੇ ਹੋਰ ਤਾਂ ਹੋਰ ਸਕੂਲਾਂ ਨਾਲ ਸਬੰਧਤ ਜੋ ਦਸਤਾਵੇਜ਼ ਪਹਿਲਾਂ ਤੋਂ ਮੌਜੂਦ ਸਨ ਸਰਕਾਰ ਨੇ ਉਨ੍ਹਾਂ ਨੂੰ ਵੀ ਨਸ਼ਟ ਕਰ ਦਿੱਤਾ।"

ਸਿੰਡੀ ਕਹਿੰਦੀ ਹੈ ਕਿ 139 ਰੈਜ਼ੀਡੈਂਸ਼ੀਅਲ ਸਕੂਲਾਂ ਵਿਚੋਂ 60 ਫੀਸਦ ਦਾ ਕੰਟ੍ਰੋਲ ਕੈਥਲਿਕ ਚਰਚ ਕੋਲ ਸੀ।

ਸਾਲ 2007 ਵਿੱਚ ਸਕੂਲ ਦੇ ਸਾਬਕਾ ਵਿਦਿਆਰਥੀਆਂ, ਚਰਚ, ਆਦਿਵਾਸੀਆਂ ਦੇ ਸਿਆਸੀ ਸਮੂਹ ਅਸੈਂਬਲੀ ਆਫ ਫਰਸਟ ਨੈਸ਼ਨਸ ਅਤੇ ਸਰਕਾਰ ਵਿਚਾਲੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਸ ਸੈਟਲਮੈਂਟ ਐਗਰੀਮੈਂਟ ਨਾਮ ਦਾ ਅਹਿਮ ਸਮਝੌਤਾ ਹੋਇਆ ਸੀ।

ਉਹ ਕਹਿੰਦੀ ਹੈ, "ਸਮਝੌਤੇ ਤਹਿਤ ਚਰਚ ਨੇ ਹਰਜਾਨੇ ਵਜੋਂ ਢਾਈ ਕਰੋੜ ਡਾਲਰ ਦੇਣ ਦੀ ਗੱਲ ਆਖੀ, ਜਿਸ ਦੀ ਵਰਤੋਂ ਆਦਿਵਾਸੀਆਂ ਦੇ ਸੱਭਿਆਚਾਰ ਦੀ ਬਹਾਲੀ ਅਤੇ ਪੀੜਤਾਂ ਦੀ ਬਿਹਤਰੀ ਲਈ ਕੀਤਾ ਜਾਣਾ ਸੀ।"

"ਪਰ 40 ਲੱਖ ਡਾਲਰ ਜਮਾ ਕਰਨ ਤੋਂ ਬਾਅਦ ਚਰਚ ਨੇ ਹੋਰ ਪੈਸਾ ਜਮਾ ਕਰਨ ਤੋਂ ਮਨ੍ਹਾਂ ਕਰ ਦਿੱਤਾ। ਹਾਲਾਂਕਿ, ਇਸ ਤੋਂ ਬਾਅਦ ਵੀ ਨਵੇਂ ਕੈਥਲਿਕ ਚਰਚ ਬਣਾਉਣ ਲਈ ਕਰੋੜਾਂ ਡਾਲਰ ਜਮਾ ਕੀਤੇ ਗਏ।"

"ਜੇਕਰ ਉਹ ਨਵੇਂ ਚਰਚ ਲਈ ਪੈਸੇ ਇਕੱਠੇ ਕਰ ਸਕਦੇ ਹਨ ਤਾਂ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਂਦਾ ਹੋਇਆ ਆਦਿਵਾਸੀਆਂ ਲਈ ਵੀ ਇਹ ਕਰ ਸਕਦੇ ਹਨ।"

ਸਾਲ 2009 ਵਿੱਚ ਕੈਨੇਡਾ ਆਦਿਵਾਸੀਆਂ ਨਾਲ ਹੋਏ ਮਾੜੇ ਵਤੀਰੇ ਅਤੇ ਉਨ੍ਹਾਂ 'ਤੇ ਕੀਤੇ ਗਏ ਅੱਤਿਆਚਾਰ ਲਈ ਮੁਆਫ਼ੀ ਤਾਂ ਮੰਗ ਲਈ ਪਰ ਹੁਣ ਤੱਕ ਚਰਚ ਨੇ ਪੂਰਾ ਹਰਜਾਨਾ ਨਹੀਂ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਟਰੁੱਥ ਐਂਡ ਰੀਕੰਸਲਿਏਸ਼ਨ ਕਮਿਸ਼ਨ ਨੇ ਕੈਥਲਿਕ ਚਰਚ ਕੋਲੋਂ ਰਸਮੀ ਮੁਆਫ਼ੀ ਅਤੇ ਪੂਰੇ ਹਰਜਾਨੇ ਦੀ ਮੰਗ ਹੈ। ਹੁਣ ਤੱਕ ਦੋਵਾਂ ਮੰਗਾਂ ਪੂਰੀ ਨਹੀਂ ਹੋਈ ਹੈ।

ਪਰ ਇਹ ਸਵਾਲ ਹੁਣ ਵੀ ਖੜ੍ਹਾ ਹੋਇਆ ਹੈ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਮੌਤ ਕਿਉਂ ਹੋਈ।

ਇੰਨਾ ਸਪੱਸ਼ਟ ਹੈ ਕਿ ਇਹ ਸਕੂਲ ਸਿੱਖਿਆ ਲਈ ਨਹੀਂ ਬਲਕਿ ਬੱਚਿਆਂ ਨੂੰ ਉਨ੍ਹਾਂ ਦੀ ਪਛਾਣ ਅਤੇ ਸੱਭਿਆਚਾਰ ਤੋਂ ਵੱਖ ਕਰਨ ਲਈ ਬਣੇ ਸਨ।

ਇਹ ਯੋਜਨਾਬੱਧ ਤਰੀਕੇ ਨਾਲ ਇੱਕ ਭਾਈਚਾਰੇ ਨੂੰ ਮਿਟਾਉਣ ਦੀ ਕੋਸ਼ਿਸ਼ ਸੀ ਅਤੇ ਉਹ ਵੀ ਇੱਕ ਅਜਿਹੇ ਦੇਸ਼ ਵਿੱਚ ਜੋ ਮਨੁੱਖੀ ਅਧਿਕਾਰਾਂ ਦੇ ਸਨਮਾਨ ਨੂੰ ਆਜ਼ਾਦ ਗਣਤੰਤਰ ਰਾਸ਼ਟਰ ਦੇ ਕੇਂਦਰ ਵਿੱਚ ਮੰਨਦਾ ਹੈ।

ਇਹ ਗੱਲ ਬੇਸ਼ੱਕ ਹੀ 100 ਸਾਲ ਪੁਰਾਣੀ ਹੋਵੇ ਪਰ ਇਸ ਦੇ ਜਖ਼ਮ ਅੱਜ ਵੀ ਆਦਿਵਾਸੀ ਭਾਈਚਾਰੇ ਦੇ ਸੀਨੇ ਵਿੱਚ ਹਨ।

ਅੱਜ ਇਹ ਆਪਣੀ ਉਸ ਪੁਰਾਣੀ ਪਛਾਣ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਮਿਟਾ ਦੇਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ 'ਹਰਾਮ' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=W1YeTYrtzME

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'bcabb25b-cfa3-4288-815b-70fce91d1f57','assetType': 'STY','pageCounter': 'punjabi.international.story.57970906.page','title': 'ਕੈਨੇਡਾ ਵਿੱਚ ਆਦਿਵਾਸੀ ਬੱਚਿਆਂ ਨੂੰ ਤਸੀਹੇ ਦੇਣ ਪਿੱਛੇ ਇਹ ਸੋਚ ਤੇ ਮਕਸਦ ਸੀ','published': '2021-07-27T11:11:56Z','updated': '2021-07-27T11:11:56Z'});s_bbcws('track','pageView');

  • bbc news punjabi

ਪ੍ਰਸ਼ਾਂਤ ਕਿਸ਼ੋਰ: ਚੋਣਾਂ ਕਿਵੇਂ ਜਿੱਤੀਆਂ ਜਾਣ ਅਤੇ ਕਿਵੇਂ ਕੀਤਾ ਜਾਵੇ ਲੋਕਾਂ ਨੂੰ ਪ੍ਰਭਾਵਿਤ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • women lawyers of the district bar association celebrated teej festival
    ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਮਹਿਲਾ ਵਕੀਲਾਂ ਨੇ ਮਨਾਇਆ ਤੀਜ ਦ‍ਾ ਤਿਉਹਾਰ
  • panchayat by elections  62 47 percent voting in jalandhar
    ਪੰਚਾਇਤੀ ਉਪ ਚੋਣਾਂ: ਜਲੰਧਰ ਜ਼ਿਲ੍ਹੇ 'ਚ ਅਮਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ...
  • panchayat election results start coming in punjab
    ਪੰਜਾਬ 'ਚ ਪੰਚਾਇਤੀ ਚੋਣਾਂ ਦੇ ਨਤੀਜੇ ਐਲਾਨ, ਜਾਣੋ ਕਿੱਥੋਂ ਕਿਸ ਨੇ ਮਾਰੀ ਬਾਜ਼ੀ
  • suman rani  sarpanch of village dhesian kahna
    296 ਵੋਟਾਂ ਨਾਲ ਜੇਤੂ ਰਹੀ ਸੁਮਨ ਰਾਣੀ ਬਣੀ ਪਿੰਡ ਢੇਸੀਆਂ ਕਾਹਨਾਂ ਦੀ ਨਵੀਂ ਸਰਪੰਚ
  • jalandhar oxygen plant civil hospital s three patients die
    ਜਲੰਧਰ : ਸਿਵਲ ਹਸਪਤਾਲ ਦੇ ਟ੍ਰਾਮਾ ਸੈਂਟਰ 'ਚ ਆਕਸੀਜਨ ਪਲਾਂਟ 'ਚ ਆਈ ਖਰਾਬੀ, ਤਿੰਨ...
  • there will be a chakka jam of government buses
    ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 29...
  • gunfiring big incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਇਸ ਇਲਾਕੇ 'ਚ ਚੱਲੀਆਂ ਗੋਲ਼ੀਆਂ, ਸਹਿਮੇ...
  • heavy rains to occur in punjab on 28th 29th
    ਪੰਜਾਬ 'ਚ 28, 29 ਤਾਰੀਖ਼ ਨੂੰ ਪਵੇਗਾ ਭਾਰੀ ਮੀਂਹ, ਵਿਭਾਗ ਦੀ ਵੱਡੀ ਭਵਿੱਖਬਾਣੀ,...
Trending
Ek Nazar
panchayat election results start coming in punjab

ਪੰਜਾਬ 'ਚ ਪੰਚਾਇਤੀ ਚੋਣਾਂ ਦੇ ਨਤੀਜੇ ਐਲਾਨ, ਜਾਣੋ ਕਿੱਥੋਂ ਕਿਸ ਨੇ ਮਾਰੀ ਬਾਜ਼ੀ

there will be a chakka jam of government buses

ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 29...

alarm bell for punjabis water level rises in pong dam

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! BBMB ਨੇ ਖੋਲ੍ਹ 'ਤੇ ਫਲੱਡ ਗੇਟ, ਇਸ ਡੈਮ 'ਚ...

pakistan honour on us centcom chief

ਪਾਕਿਸਤਾਨ ਨੇ ਅਮਰੀਕੀ CENTCOM ਮੁਖੀ ਨੂੰ ਦਿੱਤਾ ਸਰਵਉੱਚ ਫੌਜੀ ਸਨਮਾਨ

passengers bus crashes

ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 9 ਲੋਕਾਂ ਦੀ ਮੌਤ

snake entered the in the pants of a sleeping boy

ਸੁੱਤੇ ਪਏ ਮੁੰਡੇ ਦੀ ਪੈਂਟ 'ਚ ਵੜ੍ਹ ਗਿਆ ਸੱਪ! Video ਦੇਖ ਅੱਡੀਆਂ ਰਹਿ ਜਾਣਗੀਆਂ...

sri lankan president dissanayake to visit maldives

ਸ਼੍ਰੀਲੰਕਾ ਦੇ ਰਾਸ਼ਟਰਪਤੀ ਦਿਸਾਨਾਯਕੇ ਕਰਨਗੇ ਮਾਲਦੀਵ ਦਾ ਦੌਰਾ

israel stops ship carrying relief supplies

ਇਜ਼ਰਾਈਲ ਨੇ ਗਾਜ਼ਾ ਲਈ ਰਾਹਤ ਸਮੱਗਰੀ ਲਿਜਾਣ ਵਾਲੇ ਜਹਾਜ਼ ਨੂੰ ਰੋਕਿਆ

forest fire in turkey

ਤੁਰਕੀ ਦੇ ਜੰਗਲਾਂ 'ਚ ਭਿਆਨਕ ਅੱਗ, ਵੱਡੀ ਗਿਣਤੀ 'ਚ ਲੋਕ ਵਿਸਥਾਪਿਤ

heavy rain  in china

ਚੀਨ 'ਚ ਭਾਰੀ ਮੀਂਹ, 3 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ

semi trailer tractor collided with minibus

ਸੈਮੀ-ਟ੍ਰੇਲਰ ਟਰੈਕਟਰ ਅਤੇ ਮਿੰਨੀ ਬੱਸ ਦੀ ਟੱਕਰ, 6 ਲੋਕਾਂ ਦੀ ਮੌਤ

french citizen charged in drug case

ਡਰੱਗ ਮਾਮਲੇ 'ਚ ਫਰਾਂਸੀਸੀ ਨਾਗਰਿਕ 'ਤੇ ਲੱਗੇ ਦੋਸ਼

rsf announces formation of government in sudan

RSF ਨੇ ਸੁਡਾਨ 'ਚ ਸਮਾਨਾਂਤਰ ਸਰਕਾਰ ਦਾ ਕੀਤਾ ਗਠਨ

gujaratis scammed in us

ਅਮਰੀਕਾ 'ਚ ਸੱਤ ਗੁਜਰਾਤੀਆਂ ਨੇ 9.5 ਮਿਲੀਅਨ ਡਾਲਰ ਦਾ ਕੀਤਾ ਘੁਟਾਲਾ

air strikes between russia and ukraine

ਰੂਸ ਅਤੇ ਯੂਕ੍ਰੇਨ ਵਿਚਕਾਰ ਹਵਾਈ ਹਮਲੇ, ਚਾਰ ਮੌਤਾਂ

heavy rains in  western punjab

ਲਹਿੰਦੇ ਪੰਜਾਬ 'ਚ ਭਾਰੀ ਮੀਂਹ, ਹੁਣ ਤੱਕ 266 ਲੋਕਾਂ ਦੀ ਮੌਤ

3870 nasa employees resigned

ਨਾਸਾ ਦੇ 3,870 ਕਰਮਚਾਰੀਆਂ ਨੇ ਦਿੱਤਾ ਅਸਤੀਫ਼ਾ!

weather for punjab till july 27 28 29 and 30

ਪੰਜਾਬ 'ਚ 27,28,29 ਤੇ 30 ਨੂੰ ਬਦਲ ਰਿਹਾ ਮੌਸਮ, ਪੜ੍ਹੋ Weather Update

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • how to track lost phone after switched off
      ਇੰਝ ਲੱਭੇਗਾ ਚੋਰੀ ਹੋਇਆ ਫੋਨ, ਕਰ ਲਓ ਬਸ ਛੋਟੀ ਜਿਹੀ ਸੈਟਿੰਗ
    • uk visa
      ਹੁਣ UK ਜਾਣ ਦਾ ਸੁਫ਼ਨਾ ਕਰੋ ਪੂਰਾ, ਵੱਡੀ ਗਿਣਤੀ 'ਚ ਮਿਲ ਰਿਹਾ ਵਰਕ ਵੀਜ਼ਾ
    • punjab political analysis
      ਪੰਜਾਬ ਦੀ ਸਿਆਸਤ 'ਚ ਹਲਚਲ! ਛਿੜੀ ਨਵੀਂ ਚਰਚਾ
    • police achieve success during drug checking
      ਨਸ਼ਿਆਂ ਖ਼ਿਲਾਫ਼ ਚੈਕਿੰਗ ਦੌਰਾਨ ਪੁਲਸ ਨੂੰ ਮਿਲੀ ਸਫਲਤਾ, ਗਾਂਜੇ ਤੇ ਨਸ਼ੀਲੀਆਂ...
    • aniruddhacharya controversy apology
      ਕੁੜੀਆਂ ਬਾਰੇ ਦਿੱਤੇ ਬਿਆਨ ਲਈ ਕਥਾਵਾਚਕ ਅਨਿਰੁੱਧਾਚਾਰਿਆ ਨੇ ਮੰਗੀ ਮੁਆਫ਼ੀ! ਆਖ਼ੀ...
    • major accident bus skids off road
      ਵੱਡਾ ਹਾਦਸਾ: ਸੜਕ ਤੋਂ ਤਿਲਕਣ ਕਾਰਨ ਪਹਾੜੀ ਤੋਂ ਹੇਠਾਂ ਡਿੱਗੀ ਬੱਸ, 18 ਲੋਕਾਂ ਦੀ...
    • birthright citizenship trump
      ਖ਼ਤਮ ਨਹੀਂ ਹੋਵੇਗੀ birthright citizenship! Trump ਨੂੰ ਵੱਡਾ ਝਟਕਾ
    • mp amritpal singh supreme court
      MP ਅੰਮ੍ਰਿਤਪਾਲ ਸਿੰਘ ਵੱਲੋਂ ਸੁਪਰੀਮ ਕੋਰਟ ਦਾ ਰੁਖ਼! ਡਿਬਰੂਗੜ੍ਹ ਪਹੁੰਚੀ ਵਕੀਲਾਂ...
    • earthquake
      ਤੜਕੇ 4 ਵਜੇ ਕੰਬ ਗਈ ਧਰਤੀ ! ਸੁੱਤੇ ਪਏ ਲੋਕਾਂ ਦੇ ਸੁੱਕ ਗਏ ਸਾਹ
    • big news related to 17 thousand ration depots in punjab
      ਪੰਜਾਬ ਦੇ 17 ਹਜ਼ਾਰ ਰਾਸ਼ਨ ਡਿਪੂਆਂ ਨਾਲ ਜੁੜੀ ਵੱਡੀ ਖ਼ਬਰ, ਮੁਫ਼ਤ ਰਾਸ਼ਨ ਨੂੰ ਲੈ...
    • half shoulder lehenga choli are giving a modern look to young women
      ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੇ ਹਾਫ ਸ਼ੋਲਡਰ ਲਹਿੰਗਾ ਚੋਲੀ
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +