ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਹੈ।
ਪੰਜਾਬ ਦੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਣ ਮਗਰੋਂ ਉਨ੍ਹਾਂ ਬਾਹਰ ਆ ਕੇ ਪ੍ਰੈੱਸ ਕਾਨਫਰੰਸ ਵੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਸਵੇਰੇ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ ਕਿ ਉਹ ਅੱਜ ਸ਼ਾਮ ਅਸਤੀਫ਼ਾ ਦੇਣ ਜਾ ਰਹੇ ਹਨ।
ਇਸੇ ਵਿਚਾਲੇ ਅਸਤੀਫ਼ੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨਵਜੋਤ ਸਿੰਘ ਸਿੱਧੂ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ।
ਉਨ੍ਹਾਂ ਨੇ ਸਿੱਧੂ ਬਾਰੇ ਇੱਥੋਂ ਤੱਕ ਕਿਹਾ ਕਿ ਜੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਨਗੇ ਤਾਂ ਮੈਂ ਇਸ ਦੀ ਮੁਖ਼ਾਲਫ਼ਤ ਕਰਾਂਗਾ।
ਇਹ ਵੀ ਪੜ੍ਹੋ:
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਅਤੇ ਆਪਣੀ ਅਗਲੀ ਰਣਨੀਤੀ ਬਾਰੇ ਕੀ ਹੋਰ ਕੀ ਕਿਹਾ।
ਨਵਜੋਤ ਸਿੰਘ ਸਿੱਧੂ ਦੇ ਸਵਾਲ ਉੱਤੇ ਕੈਪਟਨ ਨੇ ਕੀ ਕਿਹਾ?
ਖ਼ਬਰ ਏਜੰਸੀ ਏਐਨਆਈ ਨਾਲ ਗੱਲ਼ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਕੈਪਟਨ ਅਮਰਿੰਦਰ ਦੇ ਸਖ਼ਤ ਤੇਵਰ ਦਿਖੇ।
ਉਨ੍ਹਾਂ ਕਿਹਾ, ''ਮੈਂ ਸਿੱਧੂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਕਿਤੇ ਇਹ ਨਾ ਸੋਚਣ ਕਿ ਉਹ ਪੰਜਾਬ ਲਈ ਕੋਈ ਜਾਦੂ ਕਰੇਗਾ। ਸਿੱਧੂ ਪੰਜਾਬ ਲਈ ਤਬਾਹੀ ਸਾਬਿਤ ਹੋਵੇਗਾ। ਇਹ ਕਾਂਗਰਸ ਪਾਰਟੀ ਦਾ ਫ਼ੈਸਲਾ ਹੈ, ਉਹ ਜੋ ਮਰਜ਼ੀ ਕਰਨ। ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਓ ਪਰ ਜੇ ਉਹ ਇਸ ਨੂੰ ਮੁੱਖ ਮੰਤਰੀ ਚਿਹਰਾ ਰੱਖਣਗੇ ਤਾਂ ਮੈਂ ਮੁਖ਼ਾਲਫ਼ਤ ਕਰਾਂਗਾ।''
ਸਿੱਧੂ ਦੇ ਮੁੱਖ ਮੰਤਰੀ ਚਿਹਰਾ ਬਣਨ ਬਾਰੇ ਕੈਪਟਨ ਨੇ ਮੁਖ਼ਾਲਫ਼ਤ ਕਰਨ ਪਿੱਛੇ ਕਿਹਾ, ''ਇਹ ਕੌਮੀ ਸੁਰੱਖਿਆ ਦਾ ਮਸਲਾ ਹੈ ਅਤੇ ਮੈਂ ਜਾਣਦਾ ਹਾਂ ਕਿ ਇਸ ਦੀ ਪਾਕਿਸਤਾਨ ਦੇ ਨਾਲ ਕਿਹੋ ਜਿਹੀ ਉਲਝਣ ਹੈ।''
''ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਿੱਧੂ ਦਾ ਦੋਸਤ ਹੈ, ਫ਼ੌਜ ਮੁਖੀ ਜਨਰਲ ਬਾਜਵਾ ਨਾਲ ਵੀ ਸਿੱਧੂ ਦੀ ਦੋਸਤੀ ਹੈ।''
ਕੈਪਟਨ ਨੇ ਇਸਦੇ ਨਾਲ ਹੀ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਨੂੰ ਵੀ ਮੁੱਖ ਮੰਤਰੀ ਬਣਾਉਣ।
''ਪਰ ਜੇ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਗੇ ਤਾਂ ਮੈਂ ਆਪਣੇ ਦੇਸ਼ ਦੀ ਖ਼ਾਤਿਰ ਉਸ ਦੀ ਮੁਖ਼ਾਲਫ਼ਤ ਕਰਾਂਗਾ। ਸਿੱਧੂ ਤਾਂ ਬਾਜਵਾ ਅਤੇ ਇਮਰਾਨ ਖ਼ਾਨ ਦੇ ਨਾਲ ਹੈ। ਮੇਰੇ ਜਵਾਨ ਹਰ ਰੋਜ਼ ਕਸ਼ਮੀਰ ਵਿੱਚ ਮਾਰੇ ਜਾ ਰਹੇ ਹਨ, ਕੀ ਤੁਸੀਂ ਸੋਚਦੇ ਹੋ ਕਿ ਮੈਂ ਸਿੱਧੂ ਨੂੰ ਬਤੌਰ ਮੁੱਖ ਮੰਤਰੀ ਸਵੀਕਾਰ ਕਰਾਂਗਾ?''
ਸਿੱਧੂ ਉੱਤੇ ਸ਼ਬਦੀ ਹਮਲੇ ਕਰਦਿਆਂ ਉਨ੍ਹਾਂ ਅੱਗੇ ਕਿਹਾ, ''ਉਹ ਕਾਬਿਲ ਸ਼ਖ਼ਸ ਨਹੀਂ ਹੈ, ਮੇਰਾ ਮੰਤਰੀ ਸੀ ਪਰ ਮੈਨੂੰ ਕੱਢਣਾ ਪਿਆ ਕਿਉਂਕਿ ਸੱਤ ਮਹੀਨੇ ਤੱਕ ਉਸ ਨੇ ਫਾਈਲਾਂ ਕਲੀਅਰ ਨਹੀਂ ਕੀਤੀਆਂ ਤੇ ਮੈਨੂੰ ਉਹ ਮੰਤਰਾਲਾ ਬ੍ਰਹਮ ਮੋਹਿੰਦਰਾ ਜੀ ਨੂੰ ਦੇਣਾ ਪਿਆ।''
''ਇਸ ਤਰ੍ਹਾਂ ਦਾ ਆਦਮੀ ਇੱਕ ਮੰਤਰਾਲਾ ਨਹੀਂ ਚਲਾ ਸਕਦਾ, ਉਹ ਸੂਬਾ ਕਿੱਥੋਂ ਚਲਾਏਗਾ?''
ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਦਾ ਟਾਰਗੇਟ ਮੁੱਖ ਮੰਤਰੀ ਬਣਨਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਗਲੀ ਰਣਨੀਤੀ ਅਤੇ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਵੀ ਗੱਲ ਰੱਖੀ।
ਉਨ੍ਹਾਂ ਕਿਹਾ, ''ਮੇਰੀ ਕਿਸੇ ਪਾਰਟੀ ਨਾਲ ਅਜੇ ਤੱਕ ਗੱਲ ਨਹੀਂ ਹੋਈ। ਹਾਲੇ ਤਾਂ ਮੈਂ ਅਸਤੀਫ਼ਾ ਆਪਣਾ ਦਿੱਤਾ ਹੈ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਕਾਂਗਰਸ ਹਾਈਕਮਾਨ ਬਾਰੇ ਕੀ ਬੋਲੇ
ਸਭ ਤੋਂ ਪਹਿਲਾਂ ਕੈਪਟਨ ਨੇ ਕਾਂਗਰਸ ਹਾਈ ਕਮਾਨ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ, ''ਜਦੋਂ ਤੁਸੀਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਦਿੱਲੀ ਬੁਲਾਉਂਦੇ ਹੋ ਅਤੇ ਪੁੱਛਣਾ ਚਾਹੁੰਦੇ ਹੋ ਕਿ ਸਰਕਾਰ ਕਿਵੇਂ ਚੱਲ ਰਹੀ ਹੈ, ਮੁੱਖ ਮੰਤਰੀ ਕਿਵੇਂ ਚੱਲ ਰਿਹਾ ਹੈ।''
''ਇੱਕ ਵਾਰ, ਫ਼ਿਰ ਦੂਜੀ ਵਾਰ ਤੇ ਹੁਣ ਤੀਜੀ ਵਾਰ ਅੱਜ ਸੀਐਲਪੀ ਦੀ ਮੀਟਿੰਗ ਰੱਖੀ ਗਈ ਤੇ ਮੈਂ ਸੀਐਲਪੀ ਲੀਡਰ ਹਾਂ ਤੇ ਮੈਨੂੰ ਦੱਸਿਆ ਨਹੀਂ ਗਿਆ। ਇਹ ਸਭ ਇਸ ਗੱਲ ਵੱਲ ਇਸ਼ਾਰਾ ਸੀ ਕਿ ਸੀਐਲਪੀ ਦਾ ਨਵਾਂ ਲੀਡਰ ਚੁਣਨਾ ਚਾਹੁੰਦੇ ਹਨ।''
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਅੱਜ ਸਵੇਰੇ ਸਵਾ 10 ਵਜੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਫੋਨ ਕੀਤਾ ਤੇ ਕਿਹਾ ਮੈਂ ਤੁਹਾਨੂੰ ਆਪਣਾ ਅਸਤੀਫ਼ਾ ਭੇਜ ਰਿਹਾ ਹਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਗੇ ਕਿਹਾ ਕਿ , ''ਅਮਰਿੰਦਰ, ਆਈ ਐਮ ਸੌਰੀ।''
ਇਹ ਵੀ ਪੜ੍ਹੋ:
https://www.youtube.com/watch?v=5kivbzVa0xw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '7c77b11f-f8ba-4054-8ebf-13fc461ee9de','assetType': 'STY','pageCounter': 'punjabi.india.story.58610020.page','title': 'ਸਿੱਧੂ ਪੰਜਾਬ ਲਈ ਤਬਾਹੀ ਸਾਬਿਤ ਹੋਵੇਗਾ, ਜੇਕਰ ਉਹ ਸੀਐੱਮ ਬਣੇ ਤਾਂ ਮੈਂ ਡਟ ਕੇ ਵਿਰੋਧ ਕਰਾਂਗਾ- ਕੈਪਟਨ ਅਮਰਿੰਦਰ ਸਿੰਘ','published': '2021-09-18T14:43:59Z','updated': '2021-09-18T14:43:59Z'});s_bbcws('track','pageView');

ਕੈਪਟਨ ਦੇ ਸਿਆਸੀ ਕਰੀਅਰ ਦੀ ਸਭ ਤੋਂ ਔਖੀ ਘੜੀ, ਕਾਂਗਰਸ ''ਚ ਉਨ੍ਹਾਂ ਦੇ ਹੁਣ ਤੱਕ ਉਤਾਰ-ਚੜ੍ਹਾਅ ਕੀ ਰਹੇ
NEXT STORY