ਆਪਣੇ ਹੀ ਬਣਾਏ ਜਾਲ ਵਿੱਚ ਫਸਣ ਤੋਂ ਬਾਅਦ ਪੰਜਾਬ ਕਾਂਗਰਸ ਹੁਣ ਉਸ ਨੂੰ ਤੋੜਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਪਾਰਟੀ ਨੇ ਕੀਮਤੀ ਸਮਾਂ ਗੁਆਇਆ, ਆਪਣਾ ਤੇ ਆਪਣੀ ਸਰਕਾਰ ਦਾ ਅਕਸ ਖ਼ਰਾਬ ਕੀਤਾ ਅਤੇ 2022 ਵਿੱਚ ਮੁੜ ਸੱਤਾ ਵਿੱਚ ਆਉਣ ਦੇ ਮੌਕੇ ਨੂੰ ਖਤਰੇ ਵਿੱਚ ਪਾਇਆ।
ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਬੇਇੱਜ਼ਤ ਹੋ ਕੇ ਸਰਕਾਰ ਨੂੰ ਛੱਡਣਾ ਪਿਆ, ਜਦੋਂ ਕਾਂਗਰਸ ਹਾਈ ਕਮਾਂਡ ਨੇ ਇੱਕ ਟਵੀਟ ਰਾਹੀਂ ਪਾਰਟੀ ਦੇ ਵਿਧਾਇਕਾਂ ਨੂੰ ਕੇਂਦਰੀ ਓਬਜ਼ਰਵਰਾਂ ਵੱਲੋਂ ਬੁਲਾਈ ਗਈ ਬੈਠਕ ਵਿੱਚ ਸ਼ਾਮਲ ਹੋਣ ਲਈ ਕਿਹਾ।
ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਇੱਕ ਵੱਡੇ ਆਗੂ ਹਨ, ਜੋ 9 ਸਾਲ ਤੋਂ ਵੱਧ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਦੀ ਇਸ ਤਰ੍ਹਾਂ ਦੀ ਬੇਇੱਜ਼ਤੀ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਲਈ ਮਾੜੇ ਨਤੀਜੇ ਲਿਆ ਸਕਦੀ ਹੈ।
ਕਾਂਗਰਸ ਦੇ ਆਗੂਆਂ ਤੇ ਮੰਤਰੀਆਂ ਨਾਲ ਗੱਲ ਕਰਨ ਤੋਂ ਬਾਅਦ ਇਹ ਪਤਾ ਲਗਦਾ ਹੈ ਕਿ ਕਾਂਗਰਸ ਦੀ ਨੀਤੀ ਬਿਲਕੁਲ ਸਾਫ਼ ਹੈ। ਕੈਪਟਨ ਸਰਕਾਰ ਖਿਲਾਫ਼ ਲੋਕਾਂ ਵਿੱਚ ਰੋਸ ਵਧ ਗਿਆ ਸੀ।
ਕਾਂਗਰਸ ਵਿੱਚ ਬਹੁਤੇ ਲੋਕਾਂ ਨੂੰ ਲਗਦਾ ਹੈ ਕਿ ਕੈਪਟਨ ਦੇ ਜਾਣ ਨਾਲ ਪਾਰਟੀ ਦੇ ਪੰਜ ਮਹੀਨਿਆਂ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਜਿੱਤਣ ਦੇ ਮੌਕੇ ਜ਼ਿਆਦਾ ਹਨ।
ਇਹ ਵੀ ਪੜ੍ਹੋ:
ਕੈਪਟਨ ਖ਼ਿਲਾਫ਼ ਵਿਰੋਧ ਦਾ ਸਿਹਰਾ ਸਿੱਧੂ ਨੂੰ
ਇੱਕ ਸਾਲ ਪਹਿਲਾਂ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਲਈ ਸਥਿਤੀ ਇੰਨੀ ਖਰਾਬ ਨਹੀਂ ਲੱਗ ਰਹੀ ਸੀ। ਕੈਪਟਨ ਦੇ ਪਹੁੰਚ ਤੋਂ ਬਾਹਰ ਹੋਣ ਬਾਰੇ, ਕੰਮ ਨਾ ਹੋਣ ਬਾਰੇ, ਕੀਤੇ ਵਾਅਦੇ ਅਧੂਰੇ ਹੋਣ ਬਾਰੇ ਗੱਲ ਤਾਂ ਹੋ ਰਹੀ ਸੀ, ਪਰ ਇਸ ਤਰ੍ਹਾਂ ਦਾ ਵਿਰੋਧ ਨਹੀਂ ਸੀ।
ਇਸ ਵਿਰੋਧ ਦਾ ਸਿਹਰਾ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ। ਜਦੋਂ ਸਿੱਧੂ ਨੂੰ ਪਾਕਿਸਤਾਨ ਦੇ ਜਨਰਲ ਕਮਰ ਬਾਜਵਾ ਨੇ ਇਹ ਦੱਸਿਆ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਵਾਲਾ ਹੈ ਤਾਂ ਸਿੱਧੂ ਨੇ ਉਨ੍ਹਾਂ ਨੂੰ ਜਫ਼ੀ ਪਾ ਲਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਬਹੁਤ ਆਲੋਚਨਾ ਕੀਤੀ ਸੀ।
ਸਿੱਧੂ ਨੇ ਖੁੱਲ੍ਹ ਕੇ ਸਰਕਾਰ ਦੀ ਆਲੋਚਨਾ ਕੀਤੀ ਤੇ ਦੋ ਸਾਲ ਮੰਤਰੀ ਰਹਿਣ ਤੋਂ ਬਾਅਦ ਅਸਤੀਫਾ ਦੇ ਦਿੱਤਾ।
ਪਿਛਲੇ ਇੱਕ ਸਾਲ ਵਿੱਚ ਸਿੱਧੂ ਨੇ ਆਪਣੇ ਯੂਟਿਊਬ ਚੈਨਲ 'ਤੇ ਕੈਪਟਨ ਸਰਕਾਰ ਦੀ ਡਟ ਕੇ ਆਲੋਚਨਾ ਕੀਤੀ। ਇਸ ਨਾਲ ਲੋਕਾਂ ਵਿੱਚ ਸਰਕਾਰ ਖਿਲਾਫ਼ ਰੋਹ ਵੱਧਣਾ ਸ਼ੁਰੂ ਹੋਇਆ।
ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿੱਧੂ ਨੇ ਇੱਕਲੇ ਹੀ ਉਹ ਕਰ ਦਿਖਾਇਆ ਜੋ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨਹੀਂ ਕਰ ਸਕੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਕਾਂਗਰਸ ਲਈ ਆਖਰੀ 4 ਮਹੀਨੇ ਸੌਖੇ ਨਹੀਂ
ਇਹ ਕਹਿਣਾ ਵੀ ਸਹੀ ਨਹੀਂ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਚਾਰ ਸਾਲਾਂ ਦੇ ਸ਼ਾਸਨ ਵਿੱਚ ਸਭ ਠੀਕ ਸੀ।
ਕਈ ਵਾਅਦੇ ਅਜੇ ਅਧੂਰੇ ਹਨ, ਜਿਵੇਂ ਕਿ ਨਸ਼ੇ ਨੂੰ ਕਾਬੂ ਕਰਨਾ, ਹਰ ਘਰ ਨੌਕਰੀ ਦੇਣਾ, ਕਿਸਾਨਾਂ ਦੇ ਸਾਰੇ ਕਰਜ਼ੇ ਮਾਫ਼ ਕਰਨਾ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣਾ।
ਸਿੱਧੂ ਨੇ ਲੋਕਾਂ ਦੀਆਂ ਇਨ੍ਹਾਂ ਅਧੂਰੀਆਂ ਉਮੀਦਾਂ ਨੂੰ ਮੰਗਾਂ ਦੇ ਇੱਕ ਚਾਰਟਰ ਦੇ ਰੂਪ ਵਿੱਚ ਪੇਸ਼ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਗਾਂਧੀ ਪਰਿਵਾਰ ਦੀ ਥਾਪੀ ਨਾਲ, ਜਿਸ ਆਗੂ ਨੇ ਕਾਂਗਰਸ ਵਿੱਚ ਹੋ ਰਹੇ ਕਲੇਸ਼ ਨੂੰ ਘਰ-ਘਰ ਪਹੁੰਚਾਇਆ ਸੀ, ਉਸ ਨੂੰ ਇਨਾਮ ਵਜੋਂ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ।
ਪੰਜਾਬ ਚੋਣਾਂ ਨੂੰ ਚਾਰ ਮਹੀਨੇ ਬਚੇ ਹਨ ਤੇ ਆਉਣ ਵਾਲੇ ਦਿਨ ਕਾਂਗਰਸ ਲਈ ਸੌਖੇ ਨਹੀਂ ਹੋਣ ਵਾਲੇ।
ਭਾਵੇਂ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਬਦਲ ਦੇਵੇ, ਪਰ ਲੋਕਾਂ ਵਿੱਚ ਜਾ ਕੇ ਇਹ ਕਹਿਣਾ ਕਿ ਹੁਣ ਪਾਰਟੀ ਵਿੱਚ ਬਦਲਾਅ ਆ ਗਏ ਹਨ ਤੇ ਲੋਕੀ ਮੁੜ ਉਨ੍ਹਾਂ 'ਤੇ ਵਿਸ਼ਵਾਸ ਕਰਨ, ਇਹ ਕੰਮ ਸੌਖਾ ਨਹੀਂ ਹੋਵੇਗਾ।
ਛੇਤੀ ਹਾਰ ਨਹੀਂ ਮੰਨਣਗੇ ਕੈਪਟਨ
ਕਾਂਗਰਸ ਆਗੂ ਇਸ ਗੱਲ 'ਤੇ ਆਸ ਲਗਾ ਰਹੇ ਹਨ ਕਿ ਸੁਖਬੀਰ ਬਾਦਲ ਤੇ ਹੋਰਾਂ ਦੇ ਮੁਕਾਬਲੇ ਨਵਜੋਤ ਸਿੱਧੂ 'ਤੇ ਲੋਕ ਸ਼ਾਇਦ ਜ਼ਿਆਦਾ ਵਿਸ਼ਵਾਸ ਕਰ ਸਕਦੇ ਹੋਣ।
ਇਹ ਦੇਖਣਾ ਬਾਕੀ ਹੈ ਕਿ ਜੋ ਕੰਮ ਕਾਂਗਰਸ ਚਾਰ ਸਾਲਾਂ ਵਿੱਚ ਨਹੀਂ ਕਰ ਸਕੀ ਉਹ ਚਾਰ ਮਹੀਨਿਆਂ ਵਿੱਚ ਕਿਸ ਤਰ੍ਹਾਂ ਕਰਕੇ ਦਿਖਾਏਗੀ, ਜੋ ਲੋਕਾਂ ਨੂੰ ਵਿਸ਼ਵਾਸ ਦਵਾ ਸਕੇ ਕਿ ਪਾਰਟੀ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਦਲ ਖੁੱਲ੍ਹੇ ਰੱਖੇ ਹਨ ਤੇ ਕਿਹਾ ਹੈ ਕਿ ਉਹ ਪਾਰਟੀ ਵਿੱਚ ਆਪਣੇ ਸਾਥੀਆਂ ਨਾਲ ਗੱਲ ਕਰਨ ਤੋਂ ਬਾਅਦ ਤੈਅ ਕਰਨਗੇ ਕਿ ਉਨ੍ਹਾਂ ਦਾ ਸਿਆਸੀ ਭਵਿੱਖ ਕੀ ਹੋਵੇਗਾ।
ਉਨ੍ਹਾਂ ਨੇ ਕਿਹਾ, "ਮੈਂ ਸਮਾਂ ਆਉਣ 'ਤੇ ਇਹ ਤੈਅ ਕਰਾਂਗਾ।"
ਇਸ ਤੋਂ ਪਤਾ ਲੱਗਦਾ ਹੈ ਕਿ 9 ਸਾਲ ਮੁੱਖ ਮੰਤਰੀ ਰਹੇ ਕਾਂਗਰਸ ਦੇ ਇਹ ਵੱਡੇ ਆਗੂ ਇੰਨੀ ਛੇਤੀ ਹਾਰ ਮੰਨਣ ਵਾਲੇ ਨਹੀਂ ਹਨ।
ਚੋਣਾ ਆਉਣ ਵਾਲੀਆਂ ਹਨ ਤੇ ਕਾਂਗਰਸ ਲਈ ਇਹ ਸਫ਼ਰ ਸੌਖਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ:
https://www.youtube.com/watch?v=5kivbzVa0xw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a27aea8b-2381-4767-96a8-2e38fd6f44ff','assetType': 'STY','pageCounter': 'punjabi.india.story.58611107.page','title': 'ਨਵਜੋਤ ਸਿੱਧੂ ਨੇ ਉਹ ਕੀਤਾ ਜੋ ਆਪ ਤੇ ਅਕਾਲੀਨਾ ਕਰ ਸਕੇ - ਇੱਕ ਕਾਂਗਰਸ ਦੇ ਮੁੱਖ ਮੰਤਰੀ ਦਾ ਤਖ਼ਤਾਪਲਟ','author': 'ਅਤੁਲ ਸੰਗਰ','published': '2021-09-19T00:54:54Z','updated': '2021-09-19T00:54:54Z'});s_bbcws('track','pageView');

ਜਲਾਲਾਬਾਦ ਮੋਟਰਸਾਇਕਲ ਧਮਾਕਾ ਕੇਸ ਸੁਲਝਾਉਣ ਦਾ ਪੰਜਾਬ ਪੁਲਿਸ ਵੱਲੋਂ ਦਾਅਵਾ
NEXT STORY