ਖਾਨ 20 ਸਾਲਾ ਤੱਕ ਵਿਆਹ-ਸ਼ਾਦੀਆਂ ਉੱਤੇ ਸੰਗੀਤ ਵਜਾਉਂਦੇ ਸਨ
'ਸਾਨੂੰ ਲੱਗਾ ਸੀ ਤਾਲਿਬਾਨ ਬਦਲ ਗਏ ਹਨ ਤੇ ਉਹ ਸੰਗੀਤ ਦੀ ਇਜਾਜ਼ਤ ਦੇ ਦੇਣਗੇ, ਪਰ ਅਸੀਂ ਗਲਤ ਸੀ।'
ਅਫ਼ਗਾਨਿਸਤਾਨ ਤੋਂ ਭੱਜ ਕੇ ਪਾਕਿਸਤਾਨ ਜਾਣ ਵਾਲੇ ਅਫ਼ਗਾਨ ਗਾਇਕਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਕੋਲ ਭੱਜਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।
ਬੀਬੀਸੀ ਨੇ ਅਜਿਹੇ ਛੇ ਗਾਇਕਾਂ ਨਾਲ ਗੱਲਬਾਤ ਕੀਤੀ, ਜੋ ਸਰਹੱਦ ਪਾਰ ਕਰ ਕੇ ਗ਼ੈਰ-ਕਨੂੰਨੀ ਢੰਗ ਨਾਲ ਪਾਕਿਸਤਾਨ ਚਲੇ ਗਏ ਅਤੇ ਹੁਣ ਲੁਕ ਕੇ ਰਹਿ ਰਹੇ ਹਨ।
ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਜੇ ਉਹ ਅਫ਼ਗਾਨਿਸਤਾਨ ਵਿੱਚ ਰਹੇ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।
ਤਾਲਿਬਾਨ ਨੇ ਸੰਗੀਤ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਉਨ੍ਹਾਂ 'ਤੇ ਦੋਸ਼ ਹੈ ਕਿ ਅਗਸਤ ਮਹੀਨੇ ਵਿੱਚ ਉਨ੍ਹਾਂ ਨੇ ਉੱਤਰੀ ਬਗਲਾਨ ਸੂਬੇ ਵਿੱਚ ਇਕ ਲੋਕ ਗਾਇਕ ਨੂੰ ਮਾਰ ਦਿੱਤਾ ਹੈ।
ਅੱਤਵਾਦੀ ਸਮੂਹ ਨੇ ਇਸ ਦੋਸ਼ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਗਾਇਕ ਫਵਾਦ ਅੰਦਾਰਾਬੀ ਦੇ ਬੇਟੇ ਜਾਵੇਦ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਅੰਦਾਰਾਬ ਘਾਟੀ ਵਿੱਚ ਉਨ੍ਹਾਂ ਦੇ ਹੀ ਖੇਤ ਵਿੱਚ ਸਿਰ 'ਚ ਗੋਲੀ ਮਾਰ ਦਿੱਤੀ ਗਈ ਸੀ।
https://twitter.com/Samiullah_mahdi/status/1431647857883459594
ਖਾਨ (ਬਦਲਿਆ ਹੋਇਆ ਨਾਮ) ਪਿਛਲੇ 20 ਸਾਲਾਂ ਤੋਂ ਕਾਬੁਲ ਵਿੱਚ ਰਹਿ ਰਹੇ ਸਨ ਅਤੇ ਉਨ੍ਹਾਂ ਨੇ ਦੇਸ਼ ਭਰ ਦੇ ਬਹੁਤ ਸਾਰੇ ਵਿਆਹਾਂ ਵਿੱਚ ਸੰਗੀਤ ਵਜਾਇਆ ਤੇ ਗੀਤ ਗਾਏ ਹਨ।
ਪਸ਼ਤੂਨ ਵਿਆਹਾਂ ਵਿੱਚ ਲੋਕ ਗਾਇਕ ਕਾਫ਼ੀ ਪ੍ਰਸਿੱਧ ਹਨ।
ਖਾਨ ਕਹਿੰਦੇ ਹਨ, ਆਪਣੀ ਪਿਛਲੀ ਸੱਤਾ ਦੌਰਾਨ ਤਾਲਿਬਾਨ ਨੇ ਸੰਗੀਤ 'ਤੇ ਪਾਬੰਦੀ ਲਗਾਈ ਹੋਈ ਸੀ, ਫਿਰ ਜਦੋਂ ਸਾਲ 2001 ਵਿੱਚ ਉਨ੍ਹਾਂ ਦਾ ਤਖ਼ਤਾ ਪਲਟ ਹੋ ਗਿਆ ਤਾਂ ਉਸ ਤੋਂ ਬਾਅਦ ਕਾਰੋਬਾਰ ਵਧੀਆ ਚੱਲ ਰਿਹਾ ਸੀ।
ਇਹ ਵੀ ਪੜ੍ਹੋ-
ਹੁਣ ਇੱਕ ਵਾਰ ਫਿਰ ਜਦੋਂ ਇਸ ਸਾਲ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਆਪਣੇ ਕਦਮ ਵਧਾਏ ਤਾਂ ਖਾਨ ਅਤੇ ਹੋਰ ਬਹੁਤ ਸਾਰੇ ਗਾਇਕ ਇਸ ਬਾਰੇ ਜ਼ਿਆਦਾ ਚਿੰਤਤ ਨਹੀਂ ਸਨ।
ਉਨ੍ਹਾਂ ਦਾ ਮੰਨਣਾ ਸੀ ਕਿ ਅੱਤਵਾਦੀ ਸਮੂਹ ਹੁਣ ਬਦਲ ਗਿਆ ਹੈ ਅਤੇ ਉਹ ਉਨ੍ਹਾਂ ਨੂੰ ਸੰਗੀਤ ਦਾ ਕੰਮ ਜਾਰੀ ਰੱਖਣ ਦੀ ਆਗਿਆ ਦੇ ਦੇਵੇਗਾ।
ਪਰ ਪਿਛਲੇ ਮਹੀਨੇ ਤਾਲਿਬਾਨ ਦੁਆਰਾ ਰਾਜਧਾਨੀ ਉੱਤੇ ਕਬਜ਼ਾ ਕਰਨ ਤੋਂ ਬਾਅਦ, ਕੁਝ ਹਥਿਆਰਬੰਦ ਆਦਮੀ ਖਾਨ ਦੀ ਭਾਲ ਵਿੱਚ ਆਏ ਅਤੇ ਉਨ੍ਹਾਂ ਦੇ ਸੰਗੀਤ ਸਾਜਾਂ ਨੂੰ ਤੋੜ ਦਿੱਤਾ, ਖਾਨ ਦਾ ਮੰਨਣਾ ਹੈ ਕਿ ਉਹ ਤਾਲਿਬਾਨ ਦੇ ਲੜਾਕੇ ਸਨ।
ਉਨ੍ਹਾਂ ਨੇ ਦੱਸਿਆ, "ਅੱਧੀ ਰਾਤ ਨੂੰ ਮੇਰੇ ਦਫ਼ਤਰ ਦੇ ਗਾਰਡ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਕੁਝ ਲੋਕ ਬੰਦੂਕਾਂ ਲੈ ਕੇ ਆਏ ਅਤੇ ਉਨ੍ਹਾਂ ਨੇ ਸਾਰੇ ਸਾਜ ਤੋੜ ਦਿੱਤੇ। ਉਹ ਅਜੇ ਵੀ ਇੱਥੇ ਹਨ ਅਤੇ ਤੁਹਾਡੇ ਬਾਰੇ ਪੁੱਛ ਰਹੇ ਹਨ।"
ਅਗਲੀ ਸਵੇਰ ਹੀ ਉਹ ਅਤੇ ਉਨ੍ਹਾਂ ਦਾ ਪਰਿਵਾਰ ਤੜਕੇ-ਤੜਕੇ ਕਾਬੁਲ ਛੱਡ ਕੇ ਚਲਾ ਗਿਆ। ਹੁਣ ਉਹ ਕਹਿੰਦੇ ਹਨ ਕਿ ਉਹ ਤਾਲਿਬਾਨ ਬਾਰੇ ਗ਼ਲਤ ਸਨ।
ਅਫ਼ਗਾਨ ਦੀ ਮਸ਼ਹੂਰ ਗਾਇਕਾ ਆਰਿਆਨਾ ਸਈਦ ਅਗਸਤ ਵਿੱਚ ਅਫ਼ਗਾਨਿਸਤਾਨ ਛੱਡ ਆਈ ਸੀ
ਜਿਹੜੇ ਗਾਇਕ ਅਤੇ ਸੰਗੀਤਕਾਰ ਤੋਰਖਮ ਅਤੇ ਚਮਨ ਸਰਹੱਦਾਂ ਦੀਆਂ ਚੌਕੀਆਂ ਰਾਹੀਂ ਅਫ਼ਗਾਨਿਸਤਾਨ ਤੋਂ ਭੱਜੇ, ਉਹ ਹੁਣ ਇਸਲਾਮਾਬਾਦ ਅਤੇ ਪੇਸ਼ਾਵਰ ਦੇ ਉਪਨਗਰਾਂ ਵਿੱਚ ਲੁਕੇ ਹੋਏ ਹਨ ਅਤੇ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਬਾਹਰ ਸ਼ਰਨ ਲੈਣ ਦਾ ਕੋਈ ਰਸਤਾ ਲੱਭ ਜਾਵੇ।
'ਜੇ ਤਾਲਿਬਾਨ ਨੇ ਲੱਭ ਲਿਆ ਤਾਂ ਮਾਰ ਦੇਣਗੇ'
ਹਸਨ (ਬਦਲਿਆ ਹੋਇਆ ਨਾਮ), ਇੱਕ ਹੋਰ ਅਹਿਜੇ ਗਾਇਕ ਹਨ, ਜੋ ਹੁਣ ਰਾਵਲਪਿੰਡੀ ਵਿੱਚ ਆਪਣੇ ਇੱਕ ਦੋਸਤ ਨਾਲ ਰਹਿ ਰਹੇ ਹਨ।
ਹਸਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਜੇ ਤਾਲਿਬਾਨ ਨੇ ਉਨ੍ਹਾਂ ਨੂੰ ਲੱਭ ਲਿਆ ਤਾਂ ਉਹ ਉਨ੍ਹਾਂ ਨੂੰ ਮਾਰ ਦੇਣਗੇ ਕਿਉਂਕਿ ਕਾਬੁਲ ਦੀ ਸੱਤਾ ਬਦਲਣ ਤੋਂ ਪਹਿਲਾਂ ਹਸਨ ਨੇ ਅਫ਼ਗਾਨ ਰਾਸ਼ਟਰੀ ਫੌਜ ਲਈ ਇੱਕ ਗਾਣਾ ਗਾਇਆ ਸੀ।
ਅੱਤਵਾਦੀਆਂ ਦੇ ਕਬਜ਼ੇ ਤੋਂ ਬਾਅਦ ਆਪਣੀ ਜਾਨ ਗੁਆਉਣ ਦੇ ਡਰੋਂ, ਆਪਣੇ ਪਰਿਵਾਰ ਨੂੰ ਪਿੱਛੇ ਛੱਡਦਿਆਂ ਉਹ ਆਪ ਪਾਕਿਸਤਾਨ ਆ ਪਹੁੰਚੇ।
ਉਨ੍ਹਾਂ ਕਿਹਾ, "ਇੱਥੋਂ ਤੱਕ ਕਿ ਜਦੋਂ ਤਾਲਿਬਾਨ ਸੱਤਾ ਵਿੱਚ ਨਹੀਂ ਸਨ, ਉਦੋਂ ਵੀ ਉਹ ਮੈਨੂੰ ਧਮਕੀਆਂ ਦਿੰਦੇ ਸਨ ਅਤੇ ਮੈਂ ਵੀ ਉਨ੍ਹਾਂ ਦਾ ਕੱਟੜ ਵਿਰੋਧੀ ਸੀ।"
ਕਾਬੁਲ 'ਤੇ ਕਬਜ਼ੇ ਤੋਂ ਪਹਿਲਾਂ ਹੀ, ਜਦੋਂ ਤਾਲਿਬਾਨ ਕਿਸੇ ਸ਼ਹਿਰ 'ਤੇ ਕਬਜ਼ਾ ਕਰਦੇ ਤਾਂ ਉਹ ਸਥਾਨਕ ਐਫਐਮ ਰੇਡੀਓ ਸਟੇਸ਼ਨਾਂ ਦੇ ਸੰਗੀਤ ਉੱਤੇ ਪਾਬੰਦੀ ਲਗਾ ਦਿੰਦੇ।
ਉਸ ਨੂੰ ਸ਼ਰੀਆ ਦੀ ਅਵਾਜ਼ ਬਣਾ ਕੇ ਪੇਸ਼ ਕਰਦੇ ਅਤੇ ਧਾਰਮਿਕ ਕਾਨੂੰਨ ਸ਼ਰੀਆ ਦਾ ਹਵਾਲਾ ਦੇ ਕੇ ਸੰਬੰਧੀ ਪ੍ਰਸਾਰਣ ਨੂੰ ਸ਼ੁਰੂ ਕਰ ਦਿੰਦੇ, ਜਿਸ ਵਿੱਚ ਧਾਰਮਿਕ ਜਾਪ ਚਲਦਾ ਰਹਿੰਦਾ।
ਅਖ਼ਤਰ ਪੰਜ ਦਿਨਾਂ ਤੱਕ ਤਾਲਿਬਾਨ ਤੋਂ ਬਚ ਕੇ ਯਾਤਰਾ ਕਰਦੇ ਰਹੇ
ਤਾਲਿਬਾਨ ਇਸਲਾਮ ਦੀ ਸਖ਼ਤ ਵਿਆਖਿਆ ਕਾਰਨ ਸੰਗੀਤ ਨੂੰ ਅਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਇਸ ਨਜ਼ਰੀਏ ਨਾਲ ਜ਼ਿਆਦਾਤਰ ਮੁਸਲਮਾਨ ਸਹਿਮਤ ਨਹੀਂ ਹਨ।
ਸਮੂਦ ਸੰਜੇਰ, ਮੋਬੀ ਸਮੂਹ ਚੈਨਲਾਂ ਦੇ ਨਿਰਦੇਸ਼ਕ ਹਨ, ਜਿਨ੍ਹਾਂ ਵਿੱਚ ਟੋਲੋ ਨਿਊਜ਼ ਚੈਨਲ ਵੀ ਸ਼ਾਮਲ ਹੈ।
ਮਸੂਦ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਆਪਣੇ ਰੇਡੀਓ ਅਤੇ ਟੀਵੀ 'ਤੇ ਸੰਗੀਤ ਦਾ ਪ੍ਰਸਾਰਣ ਕਰਦੇ ਸੀ ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹੁਣ ਅਸੀਂ ਇਸ ਦਾ ਪ੍ਰਸਾਰਣ ਨਹੀਂ ਕਰ ਰਹੇ ਹਾਂ।"
ਉਹ ਕਹਿੰਦੇ ਹਨ ਕਿ ਸਮੂਹ ਦਾ 24 ਘੰਟੇ ਚੱਲਣ ਵਾਲਾ ਸੰਗੀਤ ਸਟੇਸ਼ਨ ਬੰਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ, "ਇਸ ਸਮੇਂ ਸਾਡੇ ਮਨੋਰੰਜਨ ਚੈਨਲ 'ਤੇ ਸਿਰਫ ਇੱਕੋ ਸੰਗੀਤ ਹੀ ਪ੍ਰਸਾਰਿਤ ਹੋ ਰਿਹਾ ਹੈ, ਨਾਟ - ਤਾਲਿਬਾਨ ਦਾ ਰਾਸ਼ਟਰੀ ਗਾਣ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
'ਭਿਆਨਕ ਯਾਤਰਾ'
ਅਖ਼ਤਰ (ਬਦਲਿਆ ਹੋਇਆ ਨਾਮ) ਵੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਪੰਜ ਪਰਿਵਾਰਾਂ ਸਣੇ ਦੇਸ਼ ਛੱਡ ਕੇ ਭੱਜਣ ਵਾਲੇ ਇਕ ਹੋਰ ਗਾਇਕ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ "ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਇੱਕ ਭਿਆਨਕ ਯਾਤਰਾ" ਕੀਤੀ ਸੀ।
ਪੇਸ਼ਾਵਰ ਵਿੱਚ ਇੱਕ ਦੋਸਤ ਦੇ ਘਰ ਪਹੁੰਚਣ ਵਿੱਚ ਉਨ੍ਹਾਂ ਨੂੰ ਲਗਭਗ ਪੰਜ ਦਿਨ ਲੱਗ ਗਏ ਸਨ।
ਇਸ ਔਖੀ ਯਾਤਰਾ ਦੌਰਾਨ ਉਹ ਆਪਣੀ ਸੱਤ ਸਾਲਾ ਧੀ ਲਈ ਬਹੁਤ ਫ਼ਿਕਰਮੰਦ ਸਨ, ਕਿਉਂਕਿ ਉਸ ਨੂੰ ਦਿਲ ਦੀ ਬਿਮਾਰੀ ਹੈ।
ਉਨ੍ਹਾਂ ਨੇ ਦੱਸਿਆ, "ਸਾਰੇ ਰਸਤੇ ਮੈਂ ਆਪਣੀ ਜ਼ਿੰਦਗੀ ਲਈ ਨਹੀਂ, ਉਸ ਦੀ ਜ਼ਿੰਦਗੀ ਲਈ ਚਿੰਤਤ ਸਾਂ।"
ਉਨ੍ਹਾਂ ਕਿਹਾ ਕਿ ਉਹ ਅਤੇ ਪਾਕਿਸਤਾਨ ਵਿੱਚ ਸ਼ਰਨ ਲੈਣ ਵਾਲੇ ਹੋਰ ਗਾਇਕਾਂ ਅਤੇ ਸੰਗੀਤਕਾਰਾਂ ਦੇ ਸਮੂਹ ਇਸੇ ਉਮੀਦ ਵਿੱਚ ਹਨ ਕਿ ਉਨ੍ਹਾਂ ਨੂੰ ਰਹਿਣ ਲਈ ਇੱਕ ਨਵੀਂ ਜਗ੍ਹਾ ਮਿਲਣ ਜਾਵੇ, ਜਿੱਥੇ ਉਹ ਆਪਣਾ ਕਾਰੋਬਾਰ ਕਰ ਸਕਣ ਅਤੇ ਬਿਨਾਂ ਕਿਸੇ ਡਰ ਦੇ ਰਹਿ ਸਕਣ।
ਇਹ ਵੀ ਪੜ੍ਹੋ:
https://www.youtube.com/watch?v=97yXTiDd4oo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '7ef9fefb-d6a8-41d7-ad82-bcaab9eb2bb9','assetType': 'STY','pageCounter': 'punjabi.international.story.58597997.page','title': 'ਅਫ਼ਗਾਨਿਸਤਾਨ \'ਚ ਤਾਲਿਬਾਨ : \'ਉਨ੍ਹਾਂ ਲੋਕ ਗਾਇਕ ਦੇ ਸਿਰ ਵਿਚ ਗੋਲ਼ੀ ਮਾਰੀ ਅਤੇ ਸਾਜ ਤੋੜ ਦਿੱਤੇ\'','author': ' ਖੁਦਈ ਨੂਰ ਨਸਰ ','published': '2021-09-19T01:23:50Z','updated': '2021-09-19T01:23:50Z'});s_bbcws('track','pageView');

ਨਵਜੋਤ ਸਿੱਧੂ ਨੇ ਉਹ ਕੀਤਾ ਜੋ ਆਪ ਤੇ ਅਕਾਲੀਨਾ ਕਰ ਸਕੇ - ਇੱਕ ਕਾਂਗਰਸ ਦੇ ਮੁੱਖ ਮੰਤਰੀ ਦਾ ਤਖ਼ਤਾਪਲਟ
NEXT STORY