ਯੂਰਪ ਵਿੱਚ ਥਾਂ-ਥਾਂ ਉੱਤੇ ਮੁਜ਼ਾਹੇ ਹੋ ਰਹੇ ਹਨ
ਕੁਝ ਹੀ ਮਹੀਨੇ ਪਹਿਲਾਂ, ਯੂਰਪ 'ਚ ਕੋਵਿਡ-19 ਦੇ ਮਾਮਲੇ ਮਹਾਂਮਾਰੀ ਦੀ ਸ਼ੂਰੂਆਤ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਆ ਗਏ ਸਨ।
ਪਰ ਇਸ ਹਫ਼ਤੇ ਮਹਾਂਦੀਪ ਦੇ ਸਾਰੇ ਸ਼ਹਿਰਾਂ 'ਚ ਕਈ ਦੰਗੇ ਹੋਏ, ਇੰਨ੍ਹਾਂ ਦੰਗਿਆਂ 'ਚ ਮਹਾਂਮਾਰੀ ਨਾਲ ਨਜਿੱਠਣ ਦੇ ਵਿਰੋਧ 'ਚ ਕਾਰਾਂ ਨੂੰ ਅੱਗ ਲਗਾਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਦੰਗਾ ਪੁਲਿਸ ਤਾਇਨਾਤ ਕੀਤੀ ਗਈ।
ਯੂਰਪ 'ਚ ਕੀ ਵਾਪਰ ਰਿਹਾ ਹੈ?
ਹਫ਼ਤੇ ਦੇ ਅੰਤ 'ਚ ਕਈ ਵੱਖ-ਵੱਖ ਦੇਸ਼ਾਂ 'ਚ ਲੋਕ ਸੜਕਾਂ 'ਤੇ ਉੱਤਰੇ ਅਤੇ ਹਿੰਸਕ ਪ੍ਰਦਰਸ਼ਨ ਹੋਏ।
ਨੀਦਰਲੈਂਡ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨਾਲ ਧੱਕਾ ਮੁੱਕੀ ਕੀਤੀ, ਪੱਥਰ ਸੁੱਟੇ, ਪਟਾਖੇ ਚਲਾਏ ਅਤੇ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਵੀ ਕੀਤਾ।
ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਅਸ਼ਾਂਤੀ ਦੀਆਂ ਰਾਤਾਂ ਨੂੰ "ਅਸਲ ਹਿੰਸਾ ਜਾਂ ਸ਼ੁੱਧ ਹਿੰਸਾ' ਕਿਹਾ ਹੈ
ਅਧਿਕਾਰੀਆਂ ਨੇ ਇਸ ਕਾਰਵਾਈ 'ਤੇ ਕਾਬੂ ਪਾਉਣ ਲਈ ਡਾਂਗਾਂ, ਕੁੱਤਿਆਂ, ਘੋੜਿਆਂ, ਪਾਣੀ ਦੀਆਂ ਬੁਛਾੜਾਂ ਦੇ ਨਾਲ-ਨਾਲ ਫਾਇਰਿੰਗ ਵੀ ਕੀਤੀ।
ਡੱਚ ਪ੍ਰਧਾਨ ਮੰਤਰੀ, ਮਾਰਕ ਰੁਟੇ ਨੇ ਅਸ਼ਾਂਤੀ ਦੀਆਂ ਇੰਨ੍ਹਾਂ ਰਾਤਾਂ ਨੂੰ "ਅਸਲ ਹਿੰਸਾ ਜਾਂ ਸ਼ੁੱਧ ਹਿੰਸਾ' ਕਿਹਾ ਹੈ।
ਇਹ ਵੀ ਪੜ੍ਹੋ:
ਬੈਲਜੀਅਮ 'ਚ ਵੱਡੇ ਵਿਰੋਧ ਮਾਰਚ ਉਸ ਸਮੇਂ ਹਿੰਸਕ ਰੂਪ ਧਾਰਨ ਕਰ ਗਏ ਜਦੋਂ ਪੁਲਿਸ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਬਾਅਦ 'ਚ ਪ੍ਰਦਰਸ਼ਨਕਾਰੀਆਂ ਨੂੰ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਨਾ ਪਿਆ।
ਆਸਟ੍ਰੀਆ ਦੀ ਰਾਜਧਾਨੀ ਵਿਆਨਾ 'ਚ ਸ਼ਨੀਵਾਰ ਨੂੰ 40 ਹਜ਼ਾਰ ਲੋਕਾਂ ਨੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦਾ ਆਯੋਜਨ ਸੱਜੇ ਪੱਖੀ ਫ੍ਰੀਡਮ ਪਾਰਟੀ ਵੱਲੋਂ ਕੀਤਾ ਗਿਆ ਸੀ।
ਇਟਲੀ, ਡੈਨਮਾਰਕ ਅਤੇ ਕਰੋਸ਼ੀਆ 'ਚ ਵੀ ਅਜਿਹੇ ਰੋਸ ਪ੍ਰਦਰਸ਼ਨ ਵੇਖਣ ਨੂੰ ਮਿਲੇ।
ਲੋਕਾਂ 'ਚ ਕਿਸ ਗੱਲ ਦਾ ਗੁੱਸਾ ਹੈ?
ਨਵੀਆਂ ਕੋਵਿਡ-19 ਪਾਬੰਦੀਆਂ ਦੀ ਸ਼ੁਰੂਆਤ ਹੋਈ ਹੈ।
ਨੀਦਰਲੈਂਡ 'ਚ ਕੋਵਿਡ ਮਾਮਲਿਆਂ 'ਚ ਰਿਕਰਾਡ ਵਾਧਾ ਦਰਜ ਕਰਨ ਤੋਂ ਬਾਅਦ ਤਿੰਨ ਹਫ਼ਤਿਆਂ ਲਈ ਆਂਸ਼ਿਕ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਜਰਮਨੀ ਵਿੱਚ ਥਾਂ-ਥਾਂ ਉੱਤੇ ਮਾਸਕ ਪਹਿਨਣ ਲਈ ਬੋਰਡ ਲਗਾ ਕੇ ਹਦਾਇਤਾਂ ਦਰਸਾਈਆਂ ਜਾ ਰਹੀਆਂ ਹਨ
ਬਾਰ ਅਤੇ ਰੈਸਟੋਰੈਂਟ ਜਲਦੀ ਬੰਦ ਹੋਣੇ ਚਾਹੀਦੇ ਹਨ ਅਤੇ ਖੇਡ ਸਮਾਗਮਾਂ 'ਚ ਭੀੜ 'ਤੇ ਪਾਬੰਦੀ ਦਾ ਵੀ ਐਲਾਨ ਕੀਤਾ ਗਿਆ ਹੈ।
ਬੈਲਜੀਅਮ 'ਚ ਮੂੰਹ 'ਤੇ ਮਾਸਕ ਪਾਉਣ ਦੇ ਨਿਯਮ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਰੈਸਟੋਰੈਂਟਾਂ ਵਰਗੀਆਂ ਥਾਵਾਂ 'ਚ ਜਿੱਥੇ ਕਿ ਕੋਵਿਡ ਪਾਸ ਪਹਿਲਾਂ ਤੋਂ ਹੀ ਲੋੜੀਂਦੇ ਹੁੰਦੇ ਹਨ, ਉੱਥੇ ਵੀ ਇਹ ਨਿਯਮ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ।
ਵਧੇਰੇ ਲੋਕਾਂ ਨੂੰ ਦਸੰਬਰ ਦੇ ਅੱਧ ਤੱਕ ਹਫ਼ਤੇ 'ਚ ਚਾਰ ਦਿਨ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਗਿਆ ਹੈ।
ਇਸੇ ਤਰ੍ਹਾਂ ਦੇ ਹੀ ਉਪਾਅ ਪੂਰੇ ਖੇਤਰ ਦੇ ਦੂਜੇ ਦੇਸ਼ਾਂ, ਜਿਵੇਂ ਕਿ ਜਰਮਨੀ, ਗ੍ਰੀਸ ਅਤੇ ਚੈੱਕ ਗਣਰਾਜ 'ਚ ਜਾਂ ਤਾਂ ਪੇਸ਼ ਕੀਤੇ ਗਏ ਹਨ ਜਾਂ ਜਲਦੀ ਹੋਣ ਵਾਲੇ ਹਨ।
ਸਭ ਤੋਂ ਸਖ਼ਤ ਉਪਾਅ, ਪਾਬੰਦੀਆਂ ਦਾ ਐਲਾਨ ਆਸਟ੍ਰੀਆ 'ਚ ਕੀਤਾ ਗਿਆ ਹੈ
ਹਾਲਾਂਕਿ ਸਭ ਤੋਂ ਸਖ਼ਤ ਉਪਾਅ, ਪਾਬੰਦੀਆਂ ਦਾ ਐਲਾਨ ਆਸਟ੍ਰੀਆ 'ਚ ਕੀਤਾ ਗਿਆ ਹੈ।
ਦੇਸ਼ ਭਰ 'ਚ ਲੌਕਡਾਊਨ ਦੇ ਐਲਾਨ ਤੋਂ ਇਲਾਵਾ ਆਸਟ੍ਰੀਆ ਪਹਿਲਾ ਯੂਰਪੀਅਨ ਦੇਸ਼ ਬਣ ਗਿਆ ਹੈ ਜਿੱਥੇ ਕੋਵਿਡ ਟੀਕਾਕਰਨ ਨੂੰ ਕਾਨੂੰਨੀ ਜ਼ਰੂਰਤ ਅਧੀਨ ਲਿਆਂਦਾ ਗਿਆ ਹੈ। ਇਸ ਸੰਬੰਧੀ ਕਾਨੂੰਨ ਫਰਵਰੀ ਮਹੀਨੇ ਲਾਗੂ ਕੀਤਾ ਜਾਵੇਗਾ। ਲੌਕਡਾਊਨ ਦੌਰਾਨ ਬਹੁਤ ਜ਼ਰੂਰੀ ਕੰਮ ਪੈਣ 'ਤੇ ਹੀ ਬਾਹਰ ਜਾਣ ਦੀ ਇਜਾਜ਼ਤ ਹੈ।
ਸਖ਼ਤ ਵਿਰੋਧ ਦੇ ਬਾਵਜੂਦ, ਚਾਂਸਲਰ ਅਲੈਗਜ਼ੈਂਡਰ ਸ਼ੈਲਨਬਰਗ ਨੇ ਕਿਹਾ ਕਿ ਟੀਕਾਕਰਨ ਦੇ ਹੋ ਰਹੇ ਵਿਰੋਧ ਦੇ ਕਾਰਨ ਇਹ ਉਪਾਅ ਜ਼ਰੂਰੀ ਸਨ।
ਉਨ੍ਹਾਂ ਕਿਹਾ, "ਟੀਕਾਕਰਨ ਦੇ ਕੱਟੜ ਵਿਰੋਧੀਆਂ, ਗਲਤ, ਜਾਅਲੀ ਖ਼ਬਰਾਂ ਦੇ ਕਾਰਨ ਸਾਡੇ 'ਚੋਂ ਬਹੁਤ ਸਾਰੇ ਲੋਕਾਂ ਨੇ ਕੋਵਿਡ ਦਾ ਟੀਕਾ ਹੀ ਨਹੀਂ ਲਗਵਾਇਆ ਹੈ।"
"ਇਸ ਕਾਰਨ ਆਈਸੀਯੂ 'ਚ ਮਰੀਜ਼ਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਅਤੇ ਬਹੁਤ ਲੋਕ ਇਸ ਨਾਲ ਜੂਝ ਰਹੇ ਹਨ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਹੁਣ ਪਾਬੰਦੀਆਂ ਦਾ ਐਲਾਨ ਕਿਉਂ ਹੋਇਆ ਹੈ?
ਸਮੁੱਚੇ ਖੇਤਰ 'ਚ ਕੋਵਿਡ ਦੇ ਮਾਮਲਿਆਂ 'ਚ ਹੋਏ ਭਾਰੀ ਵਾਧੇ ਕਾਰਨ ਹੀ ਇਹ ਨਵੇਂ ਉਪਾਅ ਅਮਲ 'ਚ ਲਿਆਂਦੇ ਗਏ ਹਨ।
ਦੁਨੀਆਂ ਦੇ ਕਈ ਹਿੱਸਿਆਂ ਦੇ ਮੁਕਾਬਲੇ ਆਬਾਦੀ ਦਾ ਉੱਚ ਫੀਸਦ ਦਾ ਪੂਰੀ ਤਰ੍ਹਾਂ ਨਾਲ ਟੀਕਾਕਰਨ ਹੋਣ ਦੇ ਬਾਵਜੂਦ, ਯੂਰਪ 'ਚ ਹਾਲ ਦੇ ਹਫ਼ਤਿਆਂ 'ਚ ਕੋਰੋਨਾਵਾਇਰਸ ਦੇ ਵਾਧੇ ਦੇ ਮੱਦੇਨਜ਼ਰ ਟੈਸਟ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਦਰਜ ਹੋਇਆ ਹੈ।
ਜਰਮਨੀ ਅਤੇ ਨੀਦਰਲੈਂਡ 'ਚ ਪਿਛਲੇ ਮਹੀਨੇ ਤੋਂ ਹਫ਼ਤਾਵਾਰੀ ਮਾਮਲਿਆਂ 'ਚ ਚਾਰ ਗੁਣਾ ਵਾਧਾ ਦਰਜ ਹੋਇਆ ਹੈ ਅਤੇ ਆਸਟ੍ਰੀਆ 'ਚ ਇਹ ਦਰ ਪੰਜ ਗੁਣਾ ਵਧੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਯੂਰਪ ਲਈ ਖੇਤਰੀ ਡਾਇਰੈਕਟਰ ਡਾ. ਹੰਸ ਕਲੂਗੇ ਨੇ ਬੀਬੀਸੀ ਨੂੰ ਦੱਸਿਆ ਕਿ ਜੇ ਫੌਰੀ ਕਾਰਵਾਈ ਨਹੀਂ ਕੀਤੀ ਗਈ ਤਾਂ ਮਾਰਚ ਮਹੀਨੇ ਤੱਕ 5 ਲੱਖ ਹੋਰ ਮੌਤਾਂ ਦਰਜ ਹੋ ਸਕਦੀਆਂ ਹਨ।
ਉਨ੍ਹਾਂ ਨੇ ਨਾਲ ਹੀ ਇਹ ਚਿਤਵਾਨੀ ਵੀ ਦਿੱਤੀ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ।
ਉਨ੍ਹਾਂ ਨੇ ਯੂਰਪੀ ਦੇਸ਼ਾਂ 'ਚ ਵਧੇਰੇ ਉਪਾਵਾਂ ਦਾ ਸਮਰਥਨ ਕੀਤਾ ਹੈ ਪਰ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਲਾਜ਼ਮੀ ਟੀਕਾਕਰਨ ਉਪਾਅ, ਜਿਵੇਂ ਕਿ ਆਸਟ੍ਰੀਆ 'ਚ ਯੋਜਨਾ ਬਣਾਈ ਜਾ ਰਹੀ ਹੈ, ਨੂੰ ਇੱਕ ਆਖਰੀ ਉਪਾਅ ਵੱਜੋਂ ਵੇਖਿਆ ਜਾਣਾ ਚਾਹੀਦਾ ਹੈ।
ਉਹ ਇਸ ਮੁੱਦੇ 'ਤੇ ਕਾਨੂੰਨੀ ਅਤੇ ਸਮਾਜਕ ਬਹਿਸ ਕਰਵਾਉਣ ਦੇ ਹੱਕ 'ਚ ਹਨ।
ਉਨ੍ਹਾਂ ਨੇ ਮਾਸਕ ਪਾਉਣ ਦੀ ਵਕਾਲਤ ਕੀਤੀ ਹੈ ਅਤੇ ਕੋਵਿਡ ਪਾਸ ਨੇਮ ਦਾ ਸਮਰਥਨ ਵੀ ਕੀਤਾ ਹੈ, ਜਿਸ ਦੇ ਤਹਿਤ ਲੋਕਾਂ ਨੂੰ ਰੈਸਟੋਰੈਂਟਾਂ, ਖੇਡ ਥਾਂਵਾਂ ਅਤੇ ਇੰਨ੍ਹਾਂ ਵਰਗੀਆਂ ਹੋਰ ਥਾਂਵਾਂ 'ਤੇ ਜਾਣ ਤੋਂ ਪਹਿਲਾਂ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਦਾ ਟੀਕਾਕਰਨ ਹੋ ਚੁੱਕਿਆ ਹੈ।
ਕੋਵਿਡ ਦੇ ਮਾਮਲੇ ਤੇਜ਼ੀ ਨਾਲ ਕਿਉਂ ਵੱਧ ਰਹੇ ਹਨ?
ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵਧਣ ਪਿੱਛੇ ਵੱਖ-ਵੱਖ ਦੇਸ਼ਾਂ 'ਚ ਕਈ ਕਾਰਨਾਂ ਦਾ ਸੁਮੇਲ ਜਾਪਦਾ ਹੈ।
ਡਾ. ਕਲੂਗੇ ਦਾ ਕਹਿਣਾ ਹੈ ਕਿ ਸਰਦੀਆਂ ਦਾ ਮੌਸਮ, ਟੀਕੇ ਦੀ ਬਰਾਬਰ ਕਵਰੇਜ ਨਾ ਹੋਣਾ ਅਤੇ ਕੋਵਿਡ-19 ਦੇ ਵਧੇਰੇ ਸੰਚਾਰਿਤ ਡੈਲਟਾ ਵੇਰੀਐਂਟ ਦਾ ਖੇਤਰੀ ਦਬਦਬਾ ਆਦਿ ਕੋਵਿਡ ਮਾਮਲਿਆਂ ਦੇ ਵਧਣ ਦੇ ਕਾਰਨ ਹਨ।
ਟੀਕਾਕਰਨ ਕਰਵਾ ਚੁੱਕੇ ਲੋਕਾਂ 'ਚ ਵੀ ਡੈਲਟਾ ਵੇਰੀਐਂਟ ਆਪਣਾ ਪ੍ਰਭਾਵ ਛੱਡ ਰਿਹਾ ਹੈ
ਬਹੁਤ ਸਾਰੇ ਯੂਰਪੀ ਦੇਸ਼ਾਂ ਨੇ ਕੋਵਿਡ ਪਾਬੰਦੀਆਂ 'ਚ ਰਾਹਤ ਜਾਂ ਢਿੱਲ ਦਿੱਤੀ ਹੈ, ਜਿਵੇਂ ਕਿ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਸਬੰਧੀ ਨਿਯਮ ਆਦਿ।
ਇਸ ਸਾਲ ਦੇ ਸ਼ੁਰੂ 'ਚ ਟੀਕਾਕਰਨ ਦੇ ਪੱਧਰ ਦੇ ਵਧਣ ਨਾਲ ਅਤੇ ਕੋਵਿਡ ਮਾਮਲਿਆਂ 'ਚ ਗਿਰਾਵਟ ਆਉਣ ਦੇ ਮੱਦੇਨਜ਼ਰ ਇਹ ਢਿੱਲ ਦਿੱਤੀ ਗਈ ਹੈ।
ਪਰ ਟੀਕਾਕਰਨ ਕਰਵਾ ਚੁੱਕੇ ਲੋਕਾਂ 'ਚ ਵੀ ਡੈਲਟਾ ਵੇਰੀਐਂਟ ਆਪਣਾ ਪ੍ਰਭਾਵ ਛੱਡ ਰਿਹਾ ਹੈ। ਉਨ੍ਹਾਂ 'ਚ ਵੀ ਇਹ ਵੇਰੀਐਂਟ ਤੇਜ਼ੀ ਨਾਲ ਵੱਧ ਸਕਦਾ ਹੈ, ਕਿਉਂਕਿ ਪਾਬੰਦੀਆਂ 'ਚ ਛੂਟ ਮਿਲਣ ਤੋਂ ਬਾਅਦ ਲੋਕ ਫਿਰ ਤੋਂ ਪਹਿਲਾਂ ਵਾਂਗ ਇੱਕ ਦੂਜੇ ਨੂੰ ਮਿਲਣ ਲੱਗ ਜਾਂਦੇ ਹਨ।
ਕੀ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ?
ਇੱਥੇ ਘੱਟ ਤੋਂ ਘੱਟ ਕੋਈ ਚੰਗੀ ਖ਼ਬਰ ਜਾਪਦੀ ਹੈ। ਟੀਕਾਕਰਨ ਲੋਕਾਂ ਨੂੰ ਗੰਭੀਰ ਰੂਪ 'ਚ ਬਿਮਾਰ ਹੋਣ ਅਤੇ ਮਰਨ ਤੋਂ ਸੁਰੱਖਿਅਤ ਕਰਦਾ ਹੈ।
ਇਸ ਤੋਂ ਪਹਿਲਾਂ ਮਹਾਂਮਾਰੀ ਦੇ ਮਾਮਲਿਆਂ 'ਚ ਵਾਧੇ ਦੇ ਨਾਲ-ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 'ਚ ਵੀ ਤੇਜ਼ੀ ਨਾਲ ਵਾਧਾ ਹੋਇਆ ਸੀ, ਪਰ ਟੀਕਾਕਰਨ ਮੁਹਿੰਮ ਦੀ ਸ਼ੂਰੂਆਤ ਤੋਂ ਬਾਅਦ ਲਾਗ ਲੱਗਣ ਵਾਲੇ ਲੋਕਾਂ ਦੀ ਗਿਣਤੀ ਦੇ ਮੁਕਾਬਲੇ ਇਸ ਨਾਲ ਪ੍ਰਭਾਵਿਤ ਲੋਕਾਂ ਦੀ ਮੌਤ ਦੇ ਮਾਮਲੇ ਬਹੁਤ ਘੱਟ ਹੋਏ ਹਨ।
ਇਹ ਵੀ ਪੜ੍ਹੋ:
https://www.youtube.com/watch?v=4SMecoEFUGo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '7720f06b-b061-4ce3-b0f1-956a6e1d4db2','assetType': 'STY','pageCounter': 'punjabi.international.story.59385145.page','title': 'ਯੂਰਪ ਵਿੱਚ ਕੋਰੋਨਾਵਾਇਰਸ ਦੰਗਿਆਂ ਦਾ ਕਾਰਨ ਕਿਉਂ ਬਣ ਰਿਹਾ ਹੈ','published': '2021-11-23T11:55:46Z','updated': '2021-11-23T11:55:46Z'});s_bbcws('track','pageView');

ਮੋਦੀ ਦੇ ਮਾਫ਼ੀ ਮੰਗਣ ਨਾਲ ਕਿਸਾਨਾਂ ਨੂੰ ਫ਼ਸਲਾਂ ਦੀ ਕੀਮਤ ਨਹੀਂ ਮਿਲ ਜਾਵੇਗੀ - ਰਾਕੇਸ਼ ਟਿਕੈਤ
NEXT STORY