ਪਹਿਲਾਂ ਭਾਜਪਾ ਵੱਲੋਂ ਵਾਰ-ਵਾਰ ਜ਼ੋਰ ਦੇ ਕੇ ਕਿਹਾ ਗਿਆ ਸੀ ਕਿ ਉਹ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣ ਲੜੇਗੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬ ਵਿੱਚ ਆਗਾਮੀ ਚੋਣਾਂ ਲਈ ਭਾਜਪਾ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀਆਂ ਪਾਰਟੀਆਂ ਨਾਲ ਗਠਜੋੜ ਕਰ ਸਕਦੀ ਹੈ।
ਐੱਚਟੀ ਸੰਮੇਲਨ ਵਿੱਚ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ, ''ਅਸੀਂ ਕੈਪਟਨ ਸਾਹਿਬ (ਅਮਰਿੰਦਰ ਸਿੰਘ) ਅਤੇ ਢੀਂਡਸਾ ਸਾਹਿਬ ਨਾਲ ਗੱਲ ਕਰ ਰਹੇ ਹਾਂ। ਸਕਾਰਾਤਮਕ ਤਰੀਕੇ ਨਾਲ ਦੋਵੇਂ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ। ਸੰਭਵ ਹੈ ਕਿ ਸਾਡਾ ਗੱਠਜੋੜ ਹੋ ਜਾਵੇ।''
ਹਾਲਾਂਕਿ ਅਮਰਿੰਦਰ ਸਿੰਘ ਪਹਿਲਾਂ ਵੀ ਇਸ ਤਰ੍ਹਾਂ ਦੇ ਗਠਜੋੜ ਦੀ ਗੱਲ ਕਰਦੇ ਆ ਰਹੇ ਹਨ, ਪਰ ਭਾਜਪਾ ਵੱਲੋਂ ਅਜਿਹਾ ਕੋਈ ਸੰਕੇਤ ਪਹਿਲੀ ਵਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਦੌਰਾਨ ਕਿਸਾਨਾਂ ਦੇ ਅੰਦੋਲਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 'ਵੱਡਾ ਦਿਲ ਦਿਖਾਉਂਦਿਆਂ' ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਹਨ। ਸ਼ਾਹ ਨੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਪੰਜਾਬ ਵਿੱਚ ਹੁਣ ਕੋਈ ਵੱਡੇ ਮੁੱਦੇ ਬਚੇ ਹਨ।
ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਮੈਰਿਟਸ ਅਤੇ ਵਿਕਾਸ 'ਤੇ ਹੋਣਗੀਆਂ ਜਿਸ ਪਾਰਟੀ ਦਾ ਕੰਮ ਦਿਖੇਗਾ, ਜਨਤਾ ਉਸ ਦੇ ਨਾਲ ਜਾਵੇਗੀ।
ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਢੀਂਡਸਾ ਨੇ ਦਿ ਸੰਡੇ ਐਕਸਪ੍ਰੈਸ ਨੂੰ ਦੱਸਿਆ ਕਿ ਉਹ ਵੀਰਵਾਰ ਨੂੰ ਸ਼ਾਹ ਨੂੰ ਮਿਲੇ ਸਨ, ਪਰ ਉਨ੍ਹਾਂ ਨੇ ਗਠਜੋੜ ਬਾਰੇ ਕਿਸੇ ਗੱਲ ਦੀ ਪੁਸ਼ਟੀ ਨਹੀਂ ਕੀਤੀ।
ਇਹ ਵੀ ਪੜ੍ਹੋ:
ਹਰ ਮਾਮਲੇ 'ਚ ਨਸ਼ਿਆਂ ਦੀ ਬਰਾਮਦਗੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ: ਪੰਜਾਬ ਅਤੇ ਹਰਿਆਣਾ ਹਾਈਕੋਰਟ
ਸੂਬੇ ਦੀਆਂ ਏਜੰਸੀਆਂ ਵੱਲੋਂ ਨਸ਼ਿਆਂ ਨੂੰ ਕਾਬੂ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਦਾਅਵਿਆਂ ਦੇ ਵਿਚਕਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੁਝ ਝੂਠੇ ਫਸਾਉਣ ਵਾਲੇ ਕੇਸਾਂ ਤੋਂ ਬਾਅਦ ਹਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾਂਦਾ ਹੈ।
ਅਦਾਲਤ ਨੇ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਹਨ
ਦਿ ਟ੍ਰਬਿਊਨ ਦੀ ਖ਼ਬਰ ਅਨੁਸਾਰ, ਜਸਟਿਸ ਵਿਕਾਸ ਬਹਿਲ ਵਾਲੀ ਬੈਂਚ ਨੇ ਇੱਕ ਕਥਿਤ ਤੌਰ 'ਤੇ ਝੂਠੇ ਕੇਸ ਫਸਾਉਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੰਦਿਆਂ ਉਪਰੋਕਤ ਗੱਲ ਕਹੀ।
5 ਮਾਰਚ ਨੂੰ ਪੰਜਾਬ ਦੇ ਮਾਛੀਵਾੜਾ ਥਾਣੇ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ ਐਕਟ ਤਹਿਤ ਦਰਜ ਇੱਕ ਕੇਸ ਵਿੱਚ ਇੱਕ ਔਰਤ ਵੱਲੋਂ ਨਿਯਮਤ ਜ਼ਮਾਨਤ ਦੀ ਮੰਗ ’ਤੇ ਸੁਣਵਾਈ ਹੋਈ ਸੀ।
ਅਦਾਲਤ ਦੇ ਸਾਹਮਣੇ ਰਿਕਾਰਡ ਦਾ ਹਵਾਲਾ ਦਿੰਦੇ ਹੋਏ, ਜਸਟਿਸ ਬਹਿਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਝੂਠਾ ਫਸਾਉਣ ਦਾ ਮਾਮਲਾ ਜਾਪਦਾ ਹੈ।
ਜਸਟਿਸ ਬਹਿਲ ਨੇ ਕਿਹਾ, "ਐਸਐਸਪੀ, ਖੰਨਾ ਨੂੰ ਅਜਿਹਾ ਫੈਸਲਾ ਲੈਂਦੇ ਸਮੇਂ ਪੈਮਾਨੇ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ, ਕਿਉਂਕਿ ਅਜਿਹੇ ਕੁਝ ਝੂਠੇ ਕੇਸਾਂ ਦੇ ਕਾਰਨ ਹੀ ਹਰ ਕੇਸ ਵਿੱਚ ਨਸ਼ੇ ਦੀ ਬਰਾਮਦਗੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।”
‘ਦਿੱਲੀ ਦੇ ਨਾਲ ਲੱਗਦਾ 100 ਕਿਲੋਮੀਟਰ ਦਾ ਖੇਤਰ NCR ਵਿੱਚ ਹੋਣਾ ਚਾਹੀਦਾ ਹੈ’
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੇਂਦਰ ਨੂੰ ਸੁਝਾਅ ਦਿੱਤਾ ਹੈ ਕਿ ਦਿੱਲੀ ਦੇ ਆਲੇ-ਦੁਆਲੇ 100 ਕਿਲੋਮੀਟਰ ਤੱਕ ਦੇ ਖੇਤਰ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਵਿੱਚ ਰੱਖਿਆ ਜਾਣਾ ਚਾਹੀਦਾ ਹੈ।
ਹਰਿਆਣਾ ਦੇ ਕਰਨਾਲ ਵਿੱਚ ਬੋਲਦਿਆਂ ਮੁੱਖ ਮੰਤਰੀ ਨੇ ਇਹ ਗੱਲ ਕਹੀ
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਐਨਸੀਆਰ ਬਣਿਆ ਸੀ ਤਾਂ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਦੇ ਲੋਕਾਂ ਨੇ ਸੋਚਿਆ ਸੀ ਕਿ ਐਨਸੀਆਰ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਬਹੁਤ ਲਾਭ ਮਿਲੇਗਾ।
ਸੂਬਾ ਸਰਕਾਰ ਦੇ ਇੱਕ ਬਿਆਨ ਵਿੱਚ ਮੁੱਖ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਰ ਇਹ ਉਨ੍ਹਾਂ ਦੀਆਂ ਉਮੀਦਾਂ ਦੇ ਅਨੁਸਾਰ ਨਹੀਂ ਸੀ।
ਉਨ੍ਹਾਂ ਕਿਹਾ, ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚੋਂ 14 ਐਨਸੀਆਰ ਵਿੱਚ ਆਉਂਦੇ ਹਨ, ਜਿਸ ਵਿੱਚ 100 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਦੇ ਕੁਝ ਦੂਰ-ਦੁਰਾਡੇ ਵਾਲੇ ਜ਼ਿਲ੍ਹੇ ਵੀ ਸ਼ਾਮਲ ਹਨ ਜਿਵੇਂ ਕਿ ਚਰਖੀ ਦਾਦਰੀ, ਕਰਨਾਲ, ਜੀਂਦ ਅਤੇ ਭਿਵਾਨੀ।
ਜਦਕਿ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਕਈ ਤਰ੍ਹਾਂ ਦੀਆਂ ਪਾਬੰਦੀਆਂ ਜੋ ਐਨਸੀਆਰ 'ਤੇ ਲਾਗੂ ਹਨ, ਉਹ ਭਿਵਾਨੀ ਜਾਂ ਕਰਨਾਲ ਵਰਗੀਆਂ ਥਾਵਾਂ ਲਈ ਵਿਹਾਰਕ ਨਹੀਂ ਹਨ।
NCR ਪੂਰੇ ਨੈਸ਼ਨਲ ਕੈਪੀਟਲ ਟੈਰੇਟਰੀ (NCT)-ਦਿੱਲੀ ਅਤੇ ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਲਗਭਗ 55,083 ਵਰਗ ਕਿਲੋਮੀਟਰ ਦਾ ਖੇਤਰ ਆਉਂਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
NCR ਪੂਰੇ ਨੈਸ਼ਨਲ ਕੈਪੀਟਲ ਟੈਰੇਟਰੀ (NCT)-ਦਿੱਲੀ ਅਤੇ ਹਰਿਆਣਾ,ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਲਗਭਗ 55,083 ਵਰਗ ਕਿਲੋਮੀਟਰ ਦੇ ਖੇਤਰ ਆਉਂਦਾਹੈ।
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '205d274e-290b-4120-8d64-7113ea6de283','assetType': 'STY','pageCounter': 'punjabi.india.story.59537108.page','title': 'ਅਮਿਤ ਸ਼ਾਹ ਨੇ ਕੈਪਟਨ ਅਮਰਿੰਦਰ ਤੇ ਸੁਖਦੇਵ ਢੀਂਡਸਾ ਨਾਲ ਗੱਠਜੋੜ ਬਾਰੇ ਇਹ ਦੱਸਿਆ','published': '2021-12-05T03:50:19Z','updated': '2021-12-05T03:50:19Z'});s_bbcws('track','pageView');

ਸਿੱਧੂ ਮੂਸੇਵਾਲਾ: ਹਥਿਆਰਾਂ ਦੇ ਸੱਭਿਆਚਾਰ ਦੇ ਗੀਤ ਗਾਉਣ ਵਾਲਾ ਮਾਨਸਾ ਦਾ ਸ਼ੁੱਭਦੀਪ ਬਾਲੀਵੁੱਡ ਤੇ...
NEXT STORY