ਕੁਝ ਮਾਹਰ ਦਲੀਲ ਦਿੰਦੇ ਹਨ ਕਿ ਦਿਨ ਵਿੱਚ ਸਿਰਫ਼ ਇਕ ਵਾਰ ਖਾਣਾ ਖਾਣਾ ਬਿਹਤਰ ਹੈ।
ਤੁਸੀਂ ਸ਼ਾਇਦ ਦਿਨ ਵਿਚ ਤਿੰਨ ਵਾਰ ਖਾਂਦੇ ਹੋ। ਆਧੁਨਿਕ ਜੀਵਨ ਖਾਣ ਦੇ ਇਸ ਤਰੀਕੇ ਦੇ ਆਲ-ਦੁਆਲੇ ਹੀ ਸਿਰਜਿਆ ਗਿਆ ਹੈ।
ਸਾਨੂੰ ਦੱਸਿਆ ਜਾਂਦਾ ਹੈ ਕਿ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ, ਸਾਨੂੰ ਕੰਮ 'ਤੇ ਦੁਪਹਿਰ ਦੇ ਖਾਣੇ ਦੀ ਬਰੇਕ ਦਿੱਤੀ ਜਾਂਦੀ ਹੈ ਅਤੇ ਫਿਰ ਸਾਡੀ ਸਮਾਜਿਕ ਅਤੇ ਪਰਿਵਾਰਕ ਜ਼ਿੰਦਗੀ ਰਾਤ ਦੇ ਖਾਣੇ ਦੇ ਆਲੇ-ਦੁਆਲੇ ਘੁੰਮਦੀ ਹੈ।
ਪਰ ਕੀ ਇਹ ਖਾਣ ਦਾ ਸਭ ਤੋਂ ਸਿਹਤਮੰਦ ਤਰੀਕਾ ਹੈ?
ਇਹ ਸੋਚਣ ਦੀ ਬਜਾਇ ਕਿ ਸਾਨੂੰ ਕਿਵੇਂ ਖਾਣਾ ਚਾਹੀਦਾ ਹੈ, ਸਾਇੰਸਦਾਨ ਕਹਿੰਦੇ ਹਨ ਇਸ ਬਾਰੇ ਵਧੇਰੇ ਧਿਆਨ ਦਿਓ ਕਿ ਸਾਨੂੰ ਕਦੋਂ ਨਹੀਂ ਖਾਣਾ ਚਾਹੀਦਾ।
ਹਾਲ ਦੇ ਸਮੇਂ, ਇੰਟਰਮਿਟੈਂਟ ਫਾਸਟਿੰਗ ਰਿਸਰਚ ਦਾ ਇੱਕ ਵੱਡਾ ਖੇਤਰ ਜਾਂ ਵਿਸ਼ਾ ਬਣ ਗਿਆ ਹੈ। ਇੰਟਰਮਿਟੈਂਟ ਫਾਸਟਿੰਗ ਵਿੱਚ 8 ਘੰਟਿਆਂ ਜਾਂ ਹੋਰ ਵਕਫ਼ੇ ਤੱਕ ਕੁਝ ਨਹੀਂ ਖਾਣਾ ਹੁੰਦਾ।
ਸਾਲਕ ਇੰਸਟੀਚਿਊਟ ਫਾਰ ਬਾਇਓਲੋਜੀਕਲ ਸਟੱਡੀਜ਼ (ਕੈਲੀਫੋਰਨੀਆ, ਅਮਰੀਕਾ) ਦੇ ਕਲਿਨੀਕਲ ਖੋਜਕਾਰ ਅਤੇ 2019 ਵਿੱਚ ਪ੍ਰਕਾਸ਼ਿਤ ਇੱਕ ਵਿਗਿਆਨਕ ਲੇਖ "ਕਦੋਂ ਖਾਣਾ ਹੈ" ਦੇ ਲੇਖਿਕਾ ਐਮਿਲੀ ਮੈਨੂਗੀਅਨ ਮੁਤਾਬਕ, ਦਿਨ ਵਿੱਚ ਘੱਟੋ-ਘੱਟ 12 ਘੰਟੇ ਲਈ ਕੁਝ ਨਾ ਖਾਣ ਨਾਲ ਸਾਡੀ ਪਾਚਨ ਪ੍ਰਣਾਲੀ ਨੂੰ ਆਰਾਮ ਮਿਲਦਾ ਹੈ।
ਯੂਨੀਵਰਸਿਟੀ ਆਫ਼ ਵਿਸਕੋਨਸਿਨ ਸਕੂਲ ਆਫ਼ ਮੈਡੀਸਨ ਐਂਡ ਪਬਲਿਕ ਹੈਲਥ ਦੇ ਇੱਕ ਐਸੋਸੀਏਟ ਪ੍ਰੋਫੈਸਰ ਰੋਜ਼ਲਿਨ ਐਂਡਰਸਨ ਨੇ ਕੈਲੋਰੀਜ਼ ਪਾਬੰਦੀ ਦੇ ਲਾਭਾਂ ਦਾ ਅਧਿਐਨ ਕੀਤਾ ਹੈ, ਜੋ ਸਰੀਰ ਵਿੱਚ ਸੋਜਿਸ਼ ਦੇ ਹੇਠਲੇ ਪੱਧਰ ਨਾਲ ਜੁੜਿਆ ਹੋਇਆ ਹੈ।
ਉਹ ਕਹਿੰਦੇ ਹਨ, "ਹਰ ਰੋਜ਼ ਵਰਤ ਰੱਖਣ ਨਾਲ ਇਨ੍ਹਾਂ ਵਿੱਚੋਂ ਕੁਝ ਲਾਭ ਹੋ ਸਕਦੇ ਹਨ। ਇਹ ਇਸ ਵਿਚਾਰ ਨਾਲ ਮੇਲ ਖਾਂਦਾ ਹੈ ਕਿ ਵਰਤ ਰੱਖਣ ਨਾਲ ਸਰੀਰ ਨੂੰ ਇੱਕ ਵੱਖਰੀ ਸਥਿਤੀ ਵਿੱਚ ਲਿਆਂਦਾ ਜਾਂਦਾ ਹੈ, ਜਿੱਥੇ ਇਹ ਨੁਕਸਾਨ ਦੀ ਮੁਰੰਮਤ ਅਤੇ ਨਿਗਰਾਨੀ ਕਰਨ ਦੇ ਨਾਲ-ਨਾਲ ਮਿਸਫੋਲਡਿਡ ਪ੍ਰੋਟੀਨ ਨੂੰ ਖ਼ਤਮ ਕਰਨ ਲਈ ਵਧੇਰੇ ਤਿਆਰ ਹੁੰਦਾ ਹੈ।"
ਸਾਇੰਸਦਾਨ ਕਹਿੰਦੇ ਹਨ ਕਿ ਇਸ ਬਾਰੇ ਵਧੇਰੇ ਧਿਆਨ ਦੇਣ ਦੀ ਲੋੜ ਹੈ ਕਿ ਸਾਨੂੰ ਕਦੋਂ ਨਹੀਂ ਖਾਣਾ ਚਾਹੀਦਾ।
ਮਿਸਫੋਲਡਿਡ ਪ੍ਰੋਟੀਨ ਸਧਾਰਨ ਪ੍ਰੋਟੀਨ ਦੇ ਨੁਕਸਦਾਰ ਸੰਸਕਰਣ ਹਨ, ਜੋ ਕਿ ਅਣੂ ਹਨ ਤੇ ਸਰੀਰ ਵਿੱਚ ਕਈ ਤਰ੍ਹਾਂ ਦੇ ਮਹੱਤਵਪੂਰਨ ਕਾਰਜ ਕਰਦੇ ਹਨ।
ਮਿਸਫੋਲਡਿਡ ਪ੍ਰੋਟੀਨ ਕਈ ਬਿਮਾਰੀਆਂ ਨਾਲ ਜੁੜੇ ਹੋਏ ਹਨ।
ਇੰਟਰਮਿਟੈਂਟ ਫਾਸਟਿੰਗ
ਐਂਡਰਸਨ ਦਲੀਲ ਦਿੰਦੇ ਹਨ ਕਿ ਇੰਟਰਮਿਟੈਂਟ ਫਾਸਟਿੰਗ ਸਾਡੇ ਸਰੀਰ ਦੇ ਵਿਕਾਸ ਦੇ ਤਰੀਕੇ ਨਾਲ ਮੇਲ ਖਾਂਦਾ ਹੈ।
ਉਹ ਦੱਸਦੇ ਹਨ ਕਿ ਇਹ ਸਾਡੇ ਸਰੀਰ ਨੂੰ ਇੱਕ ਵਕਫ਼ਾ ਦਿੰਦਾ ਹੈ ਤਾਂ ਜੋ ਇਹ ਭੋਜਨ ਨੂੰ ਸਟੋਰ ਕਰ ਸਕੇ ਅਤੇ ਜਿੱਥੇ ਲੋੜ ਹੋਵੇ, ਉੱਥੇ (ਸਟੋਰ ਕੀਤੀ) ਊਰਜਾ ਲੈ ਸਕੇ।
ਪਡੁਆ ਯੂਨੀਵਰਸਿਟੀ (ਇਟਲੀ) ਵਿੱਚ ਕਸਰਤ ਅਤੇ ਖੇਡ ਵਿਗਿਆਨ ਦੇ ਪ੍ਰੋਫੈਸਰ ਐਂਟੋਨੀਓ ਪਾਓਲੀ ਸੰਕੇਤ ਦਿੰਦੇ ਹਨ ਕਿ ਵਰਤ ਰੱਖਣ ਨਾਲ ਸਾਡੀ ਗਲਾਈਸੈਮਿਕ ਪ੍ਰਤੀਕਿਰਿਆ ਵਿੱਚ ਵੀ ਸੁਧਾਰ ਹੋ ਸਕਦਾ ਹੈ, ਜੋ ਉਦੋਂ ਹੁੰਦਾ ਹੈ ਜਦੋਂ ਖਾਣਾ ਖਾਣ ਤੋਂ ਬਾਅਦ ਸਾਡੇ ਖੂਨ ਵਿੱਚ ਗਲੂਕੋਜ਼ ਵੱਧਦਾ ਹੈ।
ਇਹ ਵੀ ਪੜ੍ਹੋ:
ਉਹ ਅੱਗੇ ਕਹਿੰਦੇ ਹਨ ਕਿ ਖ਼ੂਨ ਵਿੱਚ ਘੱਟ ਗਲੂਕੋਜ਼ ਸਪਾਈਕ ਹੋਣ ਨਾਲ ਤੁਸੀਂ ਆਪਣੇ ਸਰੀਰ ਵਿੱਚ ਘੱਟ ਚਰਬੀ ਨੂੰ ਸਟੋਰ ਕਰ ਸਕਦੇ ਹੋ।
ਪਾਓਲੀ ਕਹਿੰਦੇ ਹਨ, "ਸਾਡਾ ਡੇਟਾ ਸੁਝਾਉਂਦਾ ਹੈ ਕਿ ਰਾਤ ਦਾ ਖਾਣਾ ਜਲਦੀ ਖਾਣਾ ਅਤੇ ਖਾਲ੍ਹੀ ਪੇਟ ਰਹਿਣ ਵਾਲੇ ਸਮੇਂ ਨੂੰ ਵਧਾਉਣਾ, ਸਰੀਰ 'ਤੇ ਕੁਝ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ, ਜਿਵੇਂ ਕਿ ਬਿਹਤਰ ਗਲਾਈਸੈਮਿਕ ਨਿਯੰਤਰਣ।"
ਮਾਹਰ ਅੱਗੇ ਕਹਿੰਦੇ ਹਨ ਕਿ ਗਲਾਈਕੇਸ਼ਨ ਪ੍ਰਕਿਰਿਆ ਕਾਰਨ ਸਾਰੇ ਸੈੱਲਾਂ ਵਿੱਚ ਸ਼ੂਗਰ ਦਾ ਪੱਧਰ ਘੱਟ ਹੋਣਾ ਬਿਹਤਰ ਹੁੰਦਾ ਹੈ।
ਇਹ ਉਦੋਂ ਵਾਪਰਦਾ ਹੈ ਜਦੋਂ ਗਲੂਕੋਜ਼ ਪ੍ਰੋਟੀਨ ਅਤੇ ਮਿਸ਼ਰਿਤ ਰੂਪਾਂ ਨਾਲ ਜੁੜਦਾ ਹੈ ਜਿਸ ਨੂੰ "ਐਡਵਾਂਸਡ ਗਲਾਈਕੇਸ਼ਨ ਅੰਤ ਉਤਪਾਦ" (ਐਡਵਾਂਸਡ ਗਲਾਈਕੇਸ਼ਨ ਏਂਡ ਪ੍ਰੋਡਕਟਜ਼) ਵਜੋਂ ਜਾਣਿਆ ਜਾਂਦਾ ਹੈ, ਜੋ ਸਰੀਰ ਵਿੱਚ ਸੋਜਸ਼ ਦਾ ਕਾਰਨ ਬਣ ਸਕਦਾ ਹੈ ਅਤੇ ਸ਼ੂਗਰ ਤੇ ਦਿਲ ਦੀ ਬਿਮਾਰੀ ਦੇ ਹੋਣ ਦੇ ਜੋਖ਼ਮ ਨੂੰ ਵਧਾ ਸਕਦਾ ਹੈ।
ਮਨੋਵਿਗਿਆਨਕ ਭੁੱਖ
ਪਰ ਜੇਕਰ ਇੰਟਰਮਿਟੈਂਟ ਫਾਸਟਿੰਗ ਇੱਕ ਸਿਹਤਮੰਦ ਤਰੀਕਾ ਹੈ, ਤਾਂ ਅਸੀਂ ਕਿੰਨੀ ਵਾਰ ਭੋਜਨ ਖਾ ਸਕਦੇ ਹਾਂ?
ਕੁਝ ਮਾਹਰ ਦਲੀਲ ਦਿੰਦੇ ਹਨ ਕਿ ਦਿਨ ਵਿੱਚ ਸਿਰਫ਼ ਇਕ ਵਾਰ ਖਾਣਾ ਖਾਣਾ ਬਿਹਤਰ ਹੈ।
ਮਾਹਰਾਂ ਵਿੱਚੋਂ ਇੱਕ, ਨਿਊਯਾਰਕ ਦੇ ਕਾਰਨੇਲ ਯੂਨੀਵਰਸਿਟੀ ਕਾਲਜ ਵਿੱਚ ਮਨੁੱਖੀ ਵਾਤਾਵਰਣ ਦੇ ਪ੍ਰੋਫੈਸਰ ਡੇਵਿਡ ਲੇਵਿਟਸਕੀ ਹਨ, ਜੋ ਇਸ ਆਦਤ ਦਾ ਅਭਿਆਸ ਕਰਦੇ ਹਨ।
ਉਹ ਕਹਿੰਦੇ ਹਨ, "ਇੱਥੇ ਬਹੁਤ ਸਾਰਾ ਡੇਟਾ ਹੈ ਜੋ ਦਰਸਾਉਂਦਾ ਹੈ ਕਿ ਜੇ ਮੈਂ ਤੁਹਾਨੂੰ ਖਾਣ ਦੀਆਂ ਤਸਵੀਰਾਂ ਦਿਖਾਵਾਂਗਾ ਜੋ ਤੁਸੀਂ ਖਾ ਸਕਦੇ ਹੋ ਅਤੇ ਜਿੰਨਾ ਜ਼ਿਆਦਾ ਭੋਜਨ ਤੁਹਾਨੂੰ ਦਿੱਤਾ ਜਾਵੇਗਾ, ਤੁਸੀਂ ਉਸ ਦਿਨ ਓਨਾਂ ਜ਼ਿਆਦਾ ਹੀ ਖਾ ਲਓਗੇ।"
ਅਜਿਹਾ ਇਸ ਲਈ ਕਿਉਂਕਿ, ਫਰਿੱਜ ਅਤੇ ਸੁਪਰਮਾਰਕੀਟਾਂ ਹੋਣ ਤੋਂ ਪਹਿਲਾਂ, ਅਸੀਂ ਖਾਣਾ ਓਦੋਂ ਹੀ ਖਾਧਾ ਹੈ ਜਦੋਂ ਉਹ ਉਪਲੱਬਧ ਹੋਇਆ।
ਭੋਜਨ ਇਤਿਹਾਸਕਾਰ ਸੇਰੇਨ ਚਾਰਿੰਗਟਨ-ਹਾਲਿਨਸ ਮੁਤਾਬਕ, ਪੂਰੇ ਇਤਿਹਾਸ ਦੌਰਾਨ ਅਸੀਂ ਇੱਕ ਦਿਨ ਵਿੱਚ ਇੱਕ ਵਾਰ ਖਾਣਾ ਖਾਧਾ, ਜਿਸ ਵਿੱਚ ਪ੍ਰਾਚੀਨ ਰੋਮ ਦੇ ਲੋਕ ਵੀ ਸ਼ਾਮਲ ਹਨ ਜੋ ਦੁਪਹਿਰ ਦੇ ਆਸਪਾਸ ਖਾਣਾ ਖਾਂਦੇ ਸਨ।
ਕੀ ਇੱਕ ਦਿਨ ਦਾ ਇੱਕ ਵਾਰ ਖਾਧਾ ਖਾਣਾ ਸਾਨੂੰ ਭੁੱਖਾ ਨਹੀਂ ਛੱਡੇਗਾ? ਲੇਵਿਟਸਕੀ ਦਲੀਲ ਦਿੰਦੇ ਹਨ ਕਿ ਇਹ ਜ਼ਰੂਰੀ ਨਹੀਂ ਹੈ, ਕਿਉਂਕਿ ਭੁੱਖ ਅਕਸਰ ਇੱਕ ਮਨੋਵਿਗਿਆਨਕ ਸਥਿਤੀ ਹੁੰਦੀ ਹੈ।
ਲੇਵਿਟਸਕੀ ਕਹਿੰਦੇ ਹਨ, "ਜਦੋਂ ਘੜੀ ਰਾਤ ਦੇ 12 ਵਜੇ ਦਾ ਸਮਾਂ ਦਿਖਾਉਂਦੀ ਹੈ, ਤਾਂ ਖਾਣਾ ਖਾਣ ਦਾ ਮਨ ਕਰ ਸਕਦਾ ਹੈ, ਜਾਂ ਤੁਹਾਨੂੰ ਸਵੇਰ ਦਾ ਨਾਸ਼ਤਾ ਕਰਨ ਦੀ ਆਦਤ ਹੋ ਸਕਦੀ ਹੈ, ਪਰ ਇਸ ਦਾ ਕੋਈ ਮਤਲਬ ਨਹੀਂ ਹੈ।"
"ਡੇਟਾ ਦਰਸਾਉਂਦਾ ਹੈ ਕਿ ਜੇਕਰ ਤੁਸੀਂ ਨਾਸ਼ਤਾ ਨਹੀਂ ਕਰਦੇ ਹੋ, ਤਾਂ ਤੁਸੀਂ ਦਿਨ ਭਰ ਘੱਟ ਕੈਲੋਰੀਜ਼ ਖਾਂਦੇ ਹੋ। ਸਾਡਾ ਸਰੀਰਿਕ ਵਿਗਿਆਨ ਖਾਣ ਅਤੇ ਵਰਤ ਰੱਖਣ ਲਈ ਬਣਾਇਆ ਗਿਆ ਹੈ।"
ਹਾਲਾਂਕਿ, ਲੇਵਿਟਸਕੀ ਸ਼ੂਗਰ ਦੇ ਮਰੀਜ਼ਾਂ ਨੂੰ ਅਜਿਹਾ ਕਰਨ (ਇੱਕ ਵਾਰ ਖਾਣ) ਦੀ ਸਲਾਹ ਨਹੀਂ ਦਿਂਦੇ।
ਸ਼ੂਗਰ ਪੱਧਰ ਨੂੰ ਕਾਬੂ 'ਚ ਰੱਖੋ
ਲੰਬੇ ਸਮੇਂ ਲਈ ਗਲੂਕੋਜ਼ ਦਾ ਉੱਚ ਪੱਧਰ, ਟਾਈਪ-2 ਡਾਇਬਟੀਜ਼ ਹੋਣ ਦੇ ਜੋਖ਼ਮ ਨੂੰ ਵਧਾ ਸਕਦਾ ਹੈ।
ਪਰ ਮੈਨੂਗਨ ਇੱਕ ਦਿਨ ਵਿੱਚ ਸਿਰਫ਼ ਇੱਕ ਵਾਰ ਖਾਣਾ ਖਾਣ ਦੀ ਸਿਫ਼ਾਰਸ਼ ਨਹੀਂ ਕਰਦੇ, ਕਿਉਂਕਿ ਜਦੋਂ ਅਸੀਂ ਨਹੀਂ ਖਾ ਰਹੇ ਹੁੰਦੇ ਤਾਂ ਇਹ ਸਾਡੇ ਖੂਨ ਵਿੱਚ ਗਲੂਕੋਜ਼ ਦਾ ਪੱਧਰ ਵਧਾ ਸਕਦਾ ਹੈ, ਇਸ ਨੂੰ ਫਾਸਟਿੰਗ ਬਲੱਡ ਗਲੂਕੋਜ਼ ਕਿਹਾ ਜਾਂਦਾ ਹੈ।
ਫਾਸਟਿੰਗ ਗਲੂਕੋਜ਼ ਦਾ ਜ਼ਿਆਦਾ ਹੋਣਾ, ਟਾਈਪ-2 ਡਾਇਬਟੀਜ਼ ਲਈ ਜੋਖ਼ਮ ਦਾ ਇੱਕ ਕਾਰਕ ਹੈ।
ਮੈਨੂਗਨ ਦੱਸਦੇ ਹਨ ਕਿ ਗਲੂਕੋਜ਼ ਦੇ ਪੱਧਰ ਨੂੰ ਘੱਟ ਰੱਖਣ ਲਈ ਦਿਨ ਵਿੱਚ ਇੱਕ ਤੋਂ ਵੱਧ ਵਾਰ ਨਿਯਮਤ ਤੌਰ 'ਤੇ ਖਾਣ ਦੀ ਲੋੜ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਕੁਝ ਖਾਂਦੇ ਹੋ ਤਾਂ ਵਧੇਰੇ ਗਲੂਕੋਜ਼ ਜਾਰੀ ਹੋਣ ਕਰਕੇ ਸਰੀਰ ਇਹ ਨਹੀਂ ਸੋਚਦਾ ਕਿ ਇਹ ਭੁੱਖਾ ਹੈ।
ਉਹ ਕਹਿੰਦੇ ਹਨ ਕਿ ਇੱਕ ਦਿਨ ਵਿੱਚ ਦੋ ਜਾਂ ਤਿੰਨ ਵਾਰ ਭੋਜਨ ਕਰਨਾ ਸਭ ਤੋਂ ਵਧੀਆ ਹੈ, ਖਾਸ ਤੌਰ 'ਤੇ ਜਦੋਂ ਜ਼ਿਆਦਾਤਰ ਕੈਲੋਰੀਜ਼ ਦਿਨ ਦੇ ਸ਼ੁਰੂ ਵਿੱਚ ਖ਼ਪਤ ਹੁੰਦੀਆਂ ਹਨ।
ਅਜਿਹਾ ਇਸ ਲਈ ਹੈ ਕਿਉਂਕਿ ਦੇਰ ਰਾਤ ਖਾਣਾ ਕਾਰਡੀਓਮੈਟਾਬੋਲਿਕ ਬਿਮਾਰੀਆਂ ਨਾਲ ਜੁੜਿਆ ਹੋਇਆ ਹੈ, ਜਿਵੇਂ ਕਿ ਸ਼ੂਗਰ ਅਤੇ ਦਿਲ ਦੀ ਬਿਮਾਰੀ।
ਮੈਨੂਗਨ ਆਖਦੇ ਹਨ, "ਜੇਕਰ ਤੁਸੀਂ ਆਪਣਾ ਜ਼ਿਆਦਾਤਰ ਭੋਜਨ ਜਲਦੀ ਖਾ ਲੈਂਦੇ ਹੋ, ਤਾਂ ਤੁਹਾਡਾ ਸਰੀਰ ਉਸ ਨੂੰ ਚਰਬੀ ਵਜੋਂ ਸਟੋਰ ਕਰਨ ਦੀ ਬਜਾਏ, ਊਰਜਾ ਦੇ ਤੌਰ 'ਤੇ ਦਿਨ ਭਰ ਲਈ ਵਰਤ ਸਕਦਾ ਹੈ।"
ਪਰ ਸਵੇਰੇ ਬਹੁਤ ਜਲਦੀ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਜਿਵੇਂ ਕਿ ਉਹ ਦੱਸਦੇ ਹਨ ਕਿ ਇਸ ਨਾਲ ਤੁਹਾਡੇ ਸਰੀਰ ਨੂੰ ਖਾਲ੍ਹੀ ਪੇਟ ਰੱਖਣ ਲਈ ਕਾਫ਼ੀ ਸਮਾਂ ਨਹੀਂ ਮਿਲੇਗਾ।
ਇਸ ਤੋਂ ਇਲਾਵਾ, ਜਾਗਣ ਤੋਂ ਤੁਰੰਤ ਬਾਅਦ ਖਾਣਾ ਸਾਡੀ ਸਰਕੇਡੀਅਨ ਪ੍ਰਣਾਲੀ ਦੇ ਵਿਰੁੱਧ ਕੰਮ ਕਰਦਾ ਹੈ, ਜਿਸ ਨੂੰ ਜੀਵ-ਵਿਗਿਆਨਕ ਘੜੀ ਵਜੋਂ ਜਾਣਿਆ ਜਾਂਦਾ ਹੈ।
ਸਾਡਾ ਸਰੀਰ ਸਾਨੂੰ ਸੌਣ ਵਿੱਚ ਮਦਦ ਕਰਨ ਲਈ ਰਾਤ ਨੂੰ ਮੇਲਾਟੋਨਿਨ ਛੱਡਦਾ ਹੈ, ਪਰ ਮੇਲਾਟੋਨਿਨ ਇਨਸੁਲਿਨ ਬਣਣ ਤੋਂ ਵੀ ਰੋਕਦਾ ਹੈ, ਜੋ ਕਿ ਸਰੀਰ ਵਿੱਚ ਗਲੂਕੋਜ਼ ਨੂੰ ਸਟੋਰ ਕਰਦਾ ਹੈ।
ਮੈਨੂਗਨ ਦਾ ਕਹਿਣਾ ਹੈ ਕਿ ਕਿਉਂਕਿ ਮੇਲਾਟੋਨਿਨ ਨੀਂਦ ਦੌਰਾਨ ਛੱਡਿਆ ਜਾਂਦਾ ਹੈ, ਸਰੀਰ ਇਸ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕਰਦਾ ਹੈ ਕਿ ਅਸੀਂ ਸੌਣ ਵੇਲੇ ਬਹੁਤ ਜ਼ਿਆਦਾ ਗਲੂਕੋਜ਼ ਨਾ ਲਈਏ ਤੇ ਜ਼ਿਆਦਾ ਨਾ ਖਾਈਏ।
ਉਹ ਕਹਿੰਦੇ ਹਨ, "ਜਦੋਂ ਮੇਲਾਟੋਨਿਨ ਵੱਧ ਹੋਵੇ ਤੇ ਤੁਸੀਂ ਕੈਲੋਰੀਜ਼ ਖਾਂਦੇ ਹੋ ਤਾਂ ਤੁਹਾਡਾ ਸ਼ੂਗਰ ਪੱਧਰ ਵਧ ਜਾਵੇਗਾ।"
"ਰਾਤ ਵੇਲੇ ਬਹੁਤ ਸਾਰੀ ਕੈਲੋਰੀਜ਼ ਲੈਣੀ, ਸਰੀਰ ਲਈ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ, ਕਿਉਂਕਿ ਜੇਕਰ ਇਨਸੁਲਿਨ ਨੂੰ ਦਬਾ ਦਿੱਤਾ ਜਾਂਦਾ ਹੈ ਤਾਂ ਤੁਹਾਡਾ ਸਰੀਰ ਗਲੂਕੋਜ਼ ਨੂੰ ਸਹੀ ਢੰਗ ਨਾਲ ਜਮਾਂ ਨਹੀਂ ਕਰ ਪਾਉਂਦਾ।"
ਜਿਵੇਂ ਕਿ ਪਤਾ ਹੀ ਹੈ ਕਿ ਲੰਬੇ ਸਮੇਂ ਲਈ ਗਲੂਕੋਜ਼ ਦਾ ਉੱਚ ਪੱਧਰ, ਟਾਈਪ-2 ਡਾਇਬਟੀਜ਼ ਹੋਣ ਦੇ ਜੋਖ਼ਮ ਨੂੰ ਵਧਾ ਸਕਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਨਾਸ਼ਤਾ ਇੱਕ ਨਵੀਂ ਧਾਰਨਾ
ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਆਪਣਾ ਨਾਸ਼ਤਾ ਛੱਡ ਦੇਣਾ ਚਾਹੀਦਾ ਹੈ, ਪਰ ਅਜਿਹੇ ਸਬੂਤ ਹਨ ਜੋ ਸਾਬਿਤ ਕਰਦੇ ਹਨ ਕਿ ਸਾਨੂੰ ਸਵੇਰੇ ਉੱਠਣ ਤੋਂ ਕਰੀਬ ਇੱਕ ਘੰਟਾ ਜਾਂ ਦੋ ਘੰਟੇ ਬਾਅਦ ਹੀ ਖਾਣਾ ਚਾਹੀਦਾ ਹੈ।
ਨਾਲ ਹੀ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਨਾਸ਼ਤਾ ਸਾਡੇ ਲਈ ਕੋਈ ਬਹੁਤ ਪੁਰਾਣੀ ਚੀਜ਼ ਨਹੀਂ ਸਗੋਂ ਇੱਕ ਨਵੀਂ ਧਾਰਨਾ ਹੀ ਹੈ।
ਚਾਰਿੰਗਟਨ ਹਾਲਿਨਸ ਕਹਿੰਦੇ ਹਨ, "ਸਭ ਤੋਂ ਪਹਿਲਾਂ ਨਾਸ਼ਤੇ ਦੀ ਧਾਰਨਾ ਪ੍ਰਾਚੀਨ ਯੂਨਾਨੀਆਂ ਨੇ ਪੇਸ਼ ਕੀਤੀ ਸੀ, ਉਹ ਵਾਈਨ ਵਿੱਚ ਡੁੱਬੀ ਹੋਈ ਰੋਟੀ ਖਾਂਦੇ ਸਨ, ਫਿਰ ਦੁਪਹਿਰ 'ਚ ਇੱਕ ਹਲਕਾ ਖਾਣਾ ਖਾਂਦੇ ਸਨ ਅਤੇ ਸ਼ਾਮ ਨੂੰ ਫਿਰ ਵਧੀਆ ਭੋਜਨ ਕਰਦੇ ਸਨ।
ਉਹ ਦੱਸਦੇ ਹਨ ਕਿ, ਸ਼ੁਰੂ ਵਿੱਚ ਨਾਸ਼ਤਾ ਕੁਲੀਨ ਵਰਗਾਂ ਲਈ ਵਿਸ਼ੇਸ਼ ਸੀ।
ਇਹ ਪਹਿਲੀ ਵਾਰ 17ਵੀਂ ਸਦੀ ਵਿੱਚ ਪ੍ਰਸਿੱਧ ਹੋਇਆ ਸੀ, ਜਦੋਂ ਇਹ ਉਨ੍ਹਾਂ ਲੋਕਾਂ ਲਈ ਲਗਜ਼ਰੀ ਬਣ ਗਿਆ ਸੀ ਜੋ ਕਿ ਸਵੇਰ ਦੇ ਖਾਣੇ ਲਈ ਆਸਾਨੀ ਨਾਲ ਭੋਜਨ ਪ੍ਰਾਪਤ ਕਰ ਸਕਦੇ ਸਨ ਅਤੇ ਇਸਦੇ ਲਈ ਸਮਾਂ ਵੀ ਕੱਢ ਸਕਦੇ ਸਨ।
ਚਾਰਿੰਗਟਨ ਆਖਦੇ ਹਨ, "ਮੌਜੂਦਾ ਧਾਰਨਾ ਕਿ ਨਾਸ਼ਤਾ ਇੱਕ ਜ਼ਰੂਰੀ ਹੈ, 19ਵੀਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਅਤੇ ਇਸ ਦੇ ਕੰਮ ਦੇ ਘੰਟਿਆਂ ਦੀ ਸ਼ੁਰੂਆਤ ਦੇ ਦੌਰਾਨ ਸਾਹਮਣੇ ਆਈ ਸੀ।"
ਅਜਿਹੇ ਰੁਟੀਨ ਵਿੱਚ, ਇੱਕ ਦਿਨ ਵਿੱਚ ਤਿੰਨ ਵਾਰ ਭੋਜਨ ਕਰਨ ਦੀ ਗੱਲ ਕਹੀ ਜਾਂਦੀ ਹੈ।
"ਪਹਿਲਾ ਖਾਣਾ ਕੰਮਕਾਜੀ ਵਰਗਾਂ ਲਈ ਕਾਫ਼ੀ ਸਧਾਰਨ ਰਿਹਾ ਹੋਵੇਗਾ, ਇਹ ਬ੍ਰੈੱਡ-ਰੋਟੀ ਜਾਂ ਸਟ੍ਰੀਟ ਫੂਡ ਹੋ ਸਕਦਾ ਹੈ।"
ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਨਾਸ਼ਤਾ ਸਾਡੇ ਲਈ ਕੋਈ ਬਹੁਤ ਪੁਰਾਣੀ ਚੀਜ਼ ਨਹੀਂ ਸਗੋਂ ਇੱਕ ਨਵੀਂ ਧਾਰਨਾ ਹੀ ਹੈ।
ਪਰ ਯੁੱਧ ਤੋਂ ਬਾਅਦ, ਜਦੋਂ ਭੋਜਨ ਦੀ ਉਪਲੱਬਧਤਾ ਘਟ ਗਈ, ਤਾਂ ਭਰ ਪੇਟ ਨਾਸ਼ਤਾ ਕਰਨਾ ਸੰਭਵ ਨਹੀਂ ਰਿਹਾ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਛੱਡ ਦਿੱਤਾ।
ਚਾਰਿੰਗਟਨ ਹੋਲਿਨਸ ਮੁਤਾਬਕ, "ਦਿਨ ਵਿੱਚ ਤਿੰਨ ਵਾਰ ਖਾਣ ਦਾ ਵਿਚਾਰ ਰੁਕ ਗਿਆ। 1950 ਦੇ ਦਹਾਕੇ ਵਿੱਚ, ਨਾਸ਼ਤਾ ਉਹ ਬਣ ਗਿਆ ਜੋ ਅਸੀਂ ਅੱਜ ਜਾਣਦੇ ਹਾਂ, ਸੀਰੀਅਲ (ਦਲੀਆ ਆਦਿ) ਅਤੇ ਟੋਸਟ। ਇਸ ਤੋਂ ਪਹਿਲਾਂ, ਅਸੀਂ ਜੈਮ ਨਾਲ ਬ੍ਰੈੱਡ ਖਾਣਾ ਪਸੰਦ ਕਰਦੇ ਸੀ।"
ਸਭ ਤੋਂ ਅਨੁਕੂਲ ਆਦਤਾਂ
ਇਸ ਤਰ੍ਹਾਂ, ਵਿਗਿਆਨ ਕਹਿੰਦਾ ਜਾਪਦਾ ਹੈ ਕਿ ਇੱਕ ਦਿਨ ਦੌਰਾਨ ਖਾਣ ਦਾ ਸਭ ਤੋਂ ਸਿਹਤਮੰਦ ਤਰੀਕਾ ਹੈ ਕਿ ਦੋ ਜਾਂ ਤਿੰਨ ਵਾਰ ਖਾਓ, ਰਾਤ ਭਰ ਆਪਣੇ ਢਿੱਡ ਨੂੰ ਖਾਲ੍ਹੀ ਰਹਿਣ ਦਿਓ, ਦਿਨ ਵਿੱਚ ਬਹੁਤ ਜਲਦੀ ਜਾਂ ਬਹੁਤ ਦੇਰ ਨਾਲ ਨਾ ਖਾਓ ਅਤੇ ਵਧੇਰੇ ਕੈਲੋਰੀਜ਼ ਦਿਨ ਦੇ ਸ਼ੁਰੂਆਤੀ ਹਿੱਸੇ ਵਿੱਚ ਹੀ ਖਾਓ। ਪਰ ਕੀ ਇਹ ਯਥਾਰਥਵਾਦੀ ਹੈ?
ਮੈਨੂਗਨ ਦਾ ਮੰਨਣਾ ਹੈ ਕਿ ਖਾਣ ਲਈ ਸਭ ਤੋਂ ਵਧੀਆ ਸਮਾਂ ਨਿਰਧਾਰਤ ਨਾ ਕਰਨਾ ਹੀ ਸਭ ਤੋਂ ਵਧੀਆ ਹੈ, ਕਿਉਂਕਿ ਇਹ ਉਨ੍ਹਾਂ ਲੋਕਾਂ ਲਈ ਮੁਸ਼ਕਿਲ ਹੋ ਸਕਦਾ ਹੈ ਜਿਨ੍ਹਾਂ ਦੀਆਂ ਜਿੰਮੇਵਾਰੀਆਂ ਅਨਿਯਮਿਤ ਅਤੇ ਅਨਿਸ਼ਚਿਤ ਹਨ, ਮਿਸਾਲ ਵਜੋਂ ਉਹ ਲੋਕ ਜੋ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ।
ਉਹ ਕਹਿੰਦੇ ਹਨ, "ਲੋਕਾਂ ਨੂੰ ਸ਼ਾਮ 7 ਵਜੇ ਖਾਣਾ ਬੰਦ ਕਰਨ ਲਈ ਕਹਿਣਾ ਲਾਭਦਾਇਕ ਨਹੀਂ ਹੈ ਕਿਉਂਕਿ ਲੋਕਾਂ ਦੇ ਵੱਖੋ-ਵੱਖਰੇ ਕਾਰਜਕ੍ਰਮ ਹਨ।"
"ਜੇ ਤੁਸੀਂ ਰਾਤ ਭਰ ਖਾਲ੍ਹੀ ਪੇਟ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਕੋਸ਼ਿਸ਼ ਕਰੋ ਕਿ ਬਹੁਤ ਦੇਰ ਨਾਲ ਜਾਂ ਬਹੁਤ ਜਲਦੀ ਨਾ ਖਾਵੋ ਅਤੇ ਕੋਸ਼ਿਸ਼ ਕਰੋ ਕਿ ਦਿਨ ਦੇ ਅੰਤ ਵਿੱਚ ਭਾਰੀ ਖਾਣਾ ਨਾ ਖਾਧਾ ਜਾਵੇ। ਇਹ ਤੁਹਾਡੇ ਲਈ ਮਦਦਗਾਰ ਹੋ ਸਕਦਾ ਹੈ।"
ਉਹ ਅੱਗੇ ਆਖਦੇ ਹਨ, "ਤੁਸੀਂ ਆਪਣੇ ਪਹਿਲੇ ਭੋਜਨ ਵਿੱਚ ਥੋੜ੍ਹੀ ਜਿਹੀ ਦੇਰੀ ਕਰ ਕੇ ਅਤੇ ਆਪਣੇ ਆਖਰੀ ਭੋਜਨ ਨੂੰ ਥੋੜ੍ਹਾ ਜਿਹਾ ਪਹਿਲਾਂ ਕਰ ਕੇ, ਕਾਫੀ ਤਬਦੀਲੀ ਦੇਖ ਸਕਦੇ ਹੋ। ਨਿਯਮਤ ਤੌਰ 'ਤੇ ਅਜਿਹਾ ਕਰਨਾ, ਉਹ ਵੀ ਬਿਨਾਂ ਕੀ ਹੋਰ ਬਦਲਾਅ ਕੀਤੇ, ਵਾਕਈ ਅਸਰਦਾਰ ਹੋ ਸਕਦਾ ਹੈ।"
ਪਰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਬਦਲਾਅ ਲਿਆਉਂਦੇ ਹੋ, ਖੋਜਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਇਕਸਾਰਤਾ ਮਹੱਤਵਪੂਰਨ ਹੈ।
ਮਾਹਿਰ ਮੈਨੂਗਨ ਦਾ ਮੰਨਣਾ ਹੈ ਕਿ ਖਾਣ ਲਈ ਸਭ ਤੋਂ ਵਧੀਆ ਸਮਾਂ ਨਿਰਧਾਰਤ ਨਾ ਕਰਨਾ ਹੀ ਸਭ ਤੋਂ ਵਧੀਆ ਹੈ।
ਐਂਡਰਸਨ ਕਹਿੰਦੇ ਹਨ, "ਸਰੀਰ ਪੈਟਰਨਾਂ ਵਿੱਚ ਕੰਮ ਕਰਦਾ ਹੈ। ਅਸੀਂ ਖੁਆਏ ਜਾਣ ਦੀ ਉਮੀਦ ਦਾ ਜਵਾਬ ਦਿੰਦੇ ਹਾਂ। ਇੱਕ ਚੀਜ਼ ਜੋ ਇੰਟਰਮਿਟੈਂਟ ਫਾਸਟਿੰਗ ਕਰਦੀ ਹੈ, ਉਹ ਇਹ ਹੈ ਕਿ ਇਹ ਇੱਕ ਪੈਟਰਨ ਲਾਗੂ ਕਰਦੀ ਹੈ ਅਤੇ ਸਾਡੇ ਬਾਇਓਲਾਜਿਕਲ ਸਿਸਟਮ ਪੈਟਰਨ ਨਾਲ ਚੰਗੀ ਤਰ੍ਹਾਂ ਕੰਮ ਕਰਦੇ ਹਨ।"
ਉਹ ਦਾਅਵਾ ਕਰਦੇ ਹਨ ਕਿ ਸਰੀਰ ਸਾਡੇ ਖਾਣ-ਪੀਣ ਨਾਲ ਸਬੰਧਤ ਵਿਵਹਾਰਾਂ ਦਾ ਅੰਦਾਜ਼ਾ ਲਗਾਉਣ ਲਈ ਸੰਕੇਤਾਂ ਨੂੰ ਸਮਝਦਾ ਹੈ ਤਾਂ ਜੋ ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਇਹ ਉਸ ਭੋਜਨ ਨਾਲ ਬਿਹਤਰ ਢੰਗ ਨਾਲ ਨਜਿੱਠ ਸਕੇ।
ਜਦੋਂ ਇਹ ਗੱਲ ਆਉਂਦੀ ਹੈ ਕਿ ਕਿੰਨੀ ਵਾਰ ਦੇ ਭੋਜਨ ਨੂੰ ਠੀਕ ਸਮਝਿਆ ਜਾਵੇ, ਤਾਂ ਚਾਰਿੰਗਟਨ-ਹਾਲਿਨਸ ਕਹਿੰਦੇ ਹਨ ਕਿ ਉਹ ਦਿਸਹੱਦਾ (ਹੋਰੀਜ਼ਨ) 'ਤੇ ਤਬਦੀਲੀਆਂ ਦੇਖ ਰਹੇ ਹਨ।
ਉਹ ਕਹਿੰਦੇ ਹਨ, ''ਸਦੀਆਂ ਤੋਂ ਅਸੀਂ ਆਪਣੇ ਆਪ ਨੂੰ ਦਿਨ ਵਿੱਚ ਤਿੰਨ ਵਾਰ ਭੋਜਨ ਕਰਨ ਦੇ ਆਦੀ ਬਣਾਇਆ ਹੋਇਆ ਹੈ ਪਰ ਹੁਣ ਇਸਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਖਾਣ ਨੂੰ ਲੈ ਕੇ ਲੋਕਾਂ ਦਾ ਰਵੱਈਆ ਬਦਲ ਰਿਹਾ ਹੈ।''
"ਸਾਡੀ ਜੀਵਨ ਸ਼ੈਲੀ ਗੰਭੀਰ ਹੈ, ਅਸੀਂ ਉਸ ਪੱਧਰ ਦਾ ਕੰਮ ਨਹੀਂ ਕਰ ਰਹੇ ਜੋ ਅਸੀਂ 19ਵੀਂ ਸਦੀ ਵਿੱਚ ਕਰਦੇ ਸੀ, ਇਸ ਲਈ ਸਾਨੂੰ ਘੱਟ ਕੈਲੋਰੀਜ਼ ਦੀ ਲੋੜ ਹੈ।"
"ਮੈਨੂੰ ਲੱਗਦਾ ਹੈ ਕਿ ਲੰਬੇ ਸਮੇਂ ਵਿੱਚ ਅਸੀਂ, ਕਿਸ ਪ੍ਰਕਾਰ ਦਾ ਕੰਮ ਕਰਦੇ ਹਾਂ, ਇਸ ਨੂੰ ਧਿਆਨ 'ਚ ਰੱਖਦੇ ਹੋਏ ਹਲਕੇ ਭੋਜਨ ਅਤੇ ਫਿਰ ਇੱਕ ਮੁੱਖ ਭੋਜਨ ਕਰਨ ਦੇ ਤਰੀਕੇ ਵੱਲ ਵਾਪਸ ਮੁੜ ਜਾਵਾਂਗੇ।"
"ਜਦੋਂ ਅਸੀਂ ਰਾਸ਼ਨ-ਵਿਵਸਥਾ ਤੱਕ ਪਹੁੰਚੇ, ਤਾਂ ਅਸੀਂ ਦਿਨ ਵਿੱਚ ਤਿੰਨ ਵਾਰ ਖਾਣਾ ਖਾਧਾ ਕਿਉਂਕਿ ਅਚਾਨਕ ਸਾਡੇ ਕੋਲ ਬਹੁਤ ਸਾਰਾ ਭੋਜਨ ਸੀ, ਪਰ ਸਮਾਂ ਬੀਤਦਾ ਹੈ ਅਤੇ ਹੁਣ ਹਰ ਜਗ੍ਹਾ ਭੋਜਨ ਹੈ।"
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'c5c5c03c-c215-4417-90af-7845c5a149ef','assetType': 'STY','pageCounter': 'punjabi.international.story.61159431.page','title': 'ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ','author': 'ਜੈਸਿਕਾ ਬ੍ਰਾਡਲੇ','published': '2022-04-24T10:58:33Z','updated': '2022-04-24T10:58:33Z'});s_bbcws('track','pageView');

ਅਰਜਨਟੀਨ ਵਿੱਚ ਕਿਸਾਨਾਂ ਨੇ ਕਿਉਂ ਕੱਢੀ ਟਰੈਕਟਰ ਰੈਲੀ, ਕੀ ਹਨ ਉਨ੍ਹਾਂ ਦੀਆਂ ਮੰਗਾਂ
NEXT STORY