ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ 'ਚ ਲਗਭਗ 10 ਹਜ਼ਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।
ਇਹ ਕਿਸਾਨ ਖਾਣ ਦੀਆਂ ਵਸਤੂਆਂ ਦੇ ਬਰਆਮਦ 'ਤੇ ਟੈਕਸ ਵੱਧ ਕਰਨ ਦੇ ਵਿਰੋਧ 'ਚ ਟਰੈਕਟਰ ਰੈਲੀ ਕੱਢ ਕੇ ਪ੍ਰਦਰਸ਼ਨ ਕਰ ਰਹੇ ਹਨ।
ਸ਼ਨੀਵਾਰ ਨੂੰ ਇਹ ਪ੍ਰਦਰਸ਼ਨਕਾਰੀ ਕਿਸਾਨ ਰਾਸ਼ਟਰਪਤੀ ਭਵਨ ਦੇ ਬਾਹਰ ਟਰੈਕਟਰ ਲੈ ਕੇ ਇਕੱਠੇ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਨਿਰਯਾਤ 'ਤੇ ਪਾਬੰਦੀਆਂ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਤਬਾਹ ਕਰ ਦੇਣਗੀਆਂ ਅਤੇ ਮਹਿੰਗਾਈ ਨੂੰ ਵਧਾ ਦੇਣਗੀਆਂ।
'ਟੈਕਸ ਘੱਟ ਕਰੋ'
ਖ਼ਬਰ ਏਜੰਸੀ ਰਾਈਟਰਜ਼ ਦੇ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਅਰਜਨਟੀਨਾ ਦੇ ਝੰਡੇ ਲਹਿਰਾਉਂਦੇ ਹੋਏ ਦੇਸ਼ ਦੀ ਰਾਜਧਾਨੀ ਵਿੱਚ ਰਾਸ਼ਟਰਪਤੀ ਦੇ ਨਿਵਾਸ ਸਾਹਮਣੇ ਪ੍ਰਦਰਸ਼ਨ ਕੀਤੇ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਜੋ ਤਖਤੀਆਂ ਫੜ੍ਹੀਆਂ ਸਨ, ਉਨ੍ਹਾਂ 'ਤੇ 'ਟੈਕਸ ਘੱਟ ਕਰੋ' ਅਤੇ "ਅਸੀਂ ਸੜਕਾਂ ਲਈ ਭੁਗਤਾਨ ਕਰਦੇ ਹਾਂ ਪਰ ਇਸ ਦੀ ਬਜਾਏ ਸਾਨੂੰ ਦਲਦਲ ਮਿਲਦੀ ਹੈ" ਵਰਗੇ ਸੰਦੇਸ਼ ਲਿਖੇ ਸਨ।
ਉਨ੍ਹਾਂ ਨੇ ਸਰਕਾਰ ਨੂੰ ਲਿਖੇ ਇੱਕ ਪੱਤਰ ਲਿਖ ਕੇ ਟੈਕਸਾਂ ਵਿੱਚ ਕਟੌਤੀ ਦੀਆਂ ਆਪਣੀਆਂ ਮੰਗਾਂ ਵੀ ਰੱਖੀਆਂ ਹਨ। ਇਸ ਪੱਤਰ ਨੂੰ ਧਰਨੇ ਦੌਰਾਨ ਪੜ੍ਹਿਆ ਵੀ ਗਿਆ ਅਤੇ ਬਾਅਦ ਵਿੱਚ ਮੀਡੀਆ ਨੂੰ ਦਿੱਤਾ ਗਿਆ।
ਇਹ ਵੀ ਪੜ੍ਹੋ:
ਪੱਤਰ ਵਿੱਚ ਲਿਖਿਆ ਗਿਆ ਹੈ, "ਸਾਡੀ ਇੱਕ ਸਧਾਰਨ ਮੰਗ ਹੈ: ਅਸੀਂ ਹੁਣ ਉਸ ਰੱਸੀ ਲਈ ਫੰਡ ਦੇਣ ਲਈ ਤਿਆਰ ਨਹੀਂ ਹਾਂ ਜੋ ਸਾਡਾ ਹੀ ਗਲ਼ ਘੁੱਟਣ ਲਈ ਵਰਤੀ ਜਾ ਰਹੀ ਹੈ।''
ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਨੇ ਕਿਹਾ ਹੈ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ਸੁਣਨਾ ਚਾਹੁੰਦੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਪ੍ਰਦਰਸ਼ਨ ਨੂੰ ਦੱਖਣਪੰਥੀ ਵਿਰੋਧੀ ਧਿਰ ਦਾ ਸਿਆਸੀ ਪ੍ਰੋਗਰਾਮ ਦੱਸਿਆ ਹੈ।
ਕਣਕ, ਮੱਕੀ ਅਤੇ ਸੋਇਆ ਦੇ ਨਿਰਯਾਤ 'ਤੇ ਟੈਕਸ
ਅਰਜਨਟੀਨਾ ਦੀ ਪਿਛਲੀ ਸਰਕਾਰ ਨੇ ਕਣਕ, ਮੱਕੀ ਅਤੇ ਸੋਇਆ ਦੇ ਨਿਰਯਾਤ 'ਤੇ ਟੈਕਸ ਲਗਾਇਆ ਸੀ ਅਤੇ ਦੋ ਸਾਲ ਪਹਿਲਾਂ ਸੱਤਾ 'ਚ ਆਈ ਫਰਨਾਂਡੀਜ਼ ਸਰਕਾਰ ਨੇ ਇਸ ਨੂੰ ਵਧਾ ਦਿੱਤਾ ਹੈ।
ਦਰਅਸਲ, ਦੇਸ਼ ਵਿੱਚ ਵਧਦੀ ਮਹਿੰਗਾਈ ਅਤੇ ਘਰੇਲੂ ਸਪਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਫਰਨਾਂਡੀਜ਼ ਨੇ ਅਨਾਜ ਅਤੇ ਮੀਟ ਉਦਯੋਗ ਵਿੱਚ ਦਖਲਅੰਦਾਜ਼ੀ ਕੀਤੀ ਹੈ ਅਤੇ ਨਿਰਯਾਤਕਾਂ 'ਤੇ ਕਿਸੇ ਵੀ ਮਾਲ ਦੇ ਨਿਤਯਾਤ ਲਈ ਸੀਮਾ ਤੈਅ ਕਰ ਦਿੱਤੀ ਹੈ।
ਅਰਜਨਟੀਨਾ ਦੁਨੀਆ ਦੇ ਸਭ ਤੋਂ ਵੱਡੇ ਖਾਦ ਸਮੱਗਰੀ ਨਿਰਯਾਤਕਾਂ ਵਿੱਚੋਂ ਇੱਕ ਹੈ ਅਤੇ ਇਹ ਲਾਤੀਨੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਹੈ।
ਖ਼ਬਰ ਏਜੰਸੀ ਰਾਈਟਰਜ਼ ਦੀ ਰਿਪੋਰਟ ਮੁਤਾਬਕ, ਇਹ ਰੋਸ ਪ੍ਰਦਰਸ਼ਨ ਕਿਸੇ ਵਿਸ਼ੇਸ਼ ਜਥੇਬੰਦੀ ਵੱਲੋਂ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ:
https://www.youtube.com/watch?v=IQNdjXwYFNQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '55cfc903-21fa-406c-aa7f-119f97e501e5','assetType': 'STY','pageCounter': 'punjabi.international.story.61206067.page','title': 'ਅਰਜਨਟੀਨ ਵਿੱਚ ਕਿਸਾਨਾਂ ਨੇ ਕਿਉਂ ਕੱਢੀ ਟਰੈਕਟਰ ਰੈਲੀ, ਕੀ ਹਨ ਉਨ੍ਹਾਂ ਦੀਆਂ ਮੰਗਾਂ','published': '2022-04-24T05:37:33Z','updated': '2022-04-24T05:37:33Z'});s_bbcws('track','pageView');

ਕੱਪੜੇ, ਚਸ਼ਮੇ, ਚਾਕਲੇਟ ਤੇ ਕਲਰ ਟੀਵੀ ਸਮੇਤ ਇਨ੍ਹਾਂ ਚੀਜ਼ਾਂ ’ਤੇ ‘ਟੈਕਸ ਵਧਾਉਣ ਲਈ ਮੰਗੀ ਗਈ ਰਾਇ’ -...
NEXT STORY