ਪਿਛਲੇ ਮਹੀਨੇ ਮੁੰਬਈ ਵਿਖੇ ਇੱਕ 46 ਸਾਲਾ ਵਿਅਕਤੀ ਨੂੰ ਆਪਣੀ ਪਤਨੀ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕਥਿਤ ਤੌਰ 'ਤੇ ਕਤਲ ਕਰਨ ਦੀ ਵਜ੍ਹਾ ਖਾਣੇ ਵਿੱਚ ਜ਼ਿਆਦਾ ਨਮਕ ਦੱਸਿਆ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਮਿਲਿੰਦ ਦੇਸਾਈ ਨੇ ਬੀਬੀਸੀ ਨੂੰ ਦੱਸਿਆ, "ਨਿਕੇਸ਼ ਗੱਗ ਥਾਣੇ (ਮੁੰਬਈ) ਵਿੱਚ ਬੈਂਕ ਕਲਰਕ ਹੈ। ਉਸ ਨੇ ਆਪਣੀ 40 ਸਾਲਾ ਪਤਨੀ ਦਾ ਕਤਲ ਕਰ ਦਿੱਤਾ ਕਿਉਂਕਿ ਸਾਬੂਦਾਨਾ ਖਿਚੜੀ ਵਿੱਚ ਜ਼ਿਆਦਾ ਨਮਕ ਸੀ।"
ਇਸ ਕਤਲ ਦੇ ਗਵਾਹ ਨਿਕੇਸ਼ ਦੇ 12 ਸਾਲਾ ਬੇਟੇ ਮੁਤਾਬਕ ਉਸ ਦੇ ਪਿਤਾ ਨੇ ਨਿਰਮਲਾ ਨੂੰ ਕਮਰੇ ਤੱਕ ਖਾਣੇ ਬਾਰੇ ਸੁਣਾਇਆ ਅਤੇ ਫਿਰ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਮਿਲਿੰਦ ਆਖਦੇ ਹਨ ,"ਉਨ੍ਹਾਂ ਦਾ ਬੇਟਾ ਰੋਂਦਾ ਰਿਹਾ ਅਤੇ ਆਪਣੇ ਪਿਤਾ ਨੂੰ ਰੋਕਦਾ ਰਿਹਾ। ਨਿਕੇਸ਼ ਨਹੀਂ ਰੁਕਿਆ ਅਤੇ ਉਸ ਨੇ ਆਪਣੀ ਪਤਨੀ ਦਾ ਰੱਸੀ ਨਾਲ ਗਲਾ ਘੁੱਟ ਦਿੱਤਾ।"
ਕਤਲ ਤੋਂ ਬਾਅਦ ਨਿਕੇਸ਼ ਭੱਜ ਗਿਆ ਅਤੇ ਫਿਰ ਬੱਚੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ।
ਇਹ ਵੀ ਪੜ੍ਹੋ:
ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ, ਪਰਿਵਾਰ ਨਿਰਮਲਾ ਨੂੰ ਹਸਪਤਾਲ ਲੈ ਕੇ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਕਤਲ ਤੋਂ ਬਾਅਦ ਨਿਕੇਸ਼ ਨੇ ਪੁਲਿਸ ਸਟੇਸ਼ਨ ਵਿੱਚ ਸਰੰਡਰ ਕੀਤਾ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ।
ਖਾਣੇ ਪਿੱਛੇ ਝਗੜੇ ਅਤੇ ਘਰੇਲੂ ਹਿੰਸਾ
ਪੁਲਿਸ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਨਿਰਮਲਾ ਦੇ ਪਰਿਵਾਰ ਨੇ ਦੱਸਿਆ ਕਿ ਨਿਕੇਸ਼ ਕਈ ਦਿਨਾਂ ਤੋਂ ਉਸ ਨਾਲ ਝਗੜਾ ਕਰ ਰਿਹਾ ਸੀ ਪਰ ਪੁਲਿਸ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਸੀ।
ਭਾਰਤ ਵਿੱਚ ਅਜਿਹੀਆਂ ਖ਼ਬਰਾਂ ਕਈ ਵਾਰ ਸਾਹਮਣੇ ਆਈਆਂ ਹਨ ਜਿੱਥੇ ਪਤੀ ਪਤਨੀ ਦਰਮਿਆਨ ਖਾਣੇ ਨੂੰ ਲੈ ਕੇ ਝਗੜਾ ਹੁੰਦਾ ਹੈ।
- ਜਨਵਰੀ ਵਿੱਚ ਨੋਇਡਾ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਥਿਤ ਤੌਰ 'ਤੇ ਪਤਨੀ ਨੇ ਖਾਣਾ ਦੇਣ ਤੋਂ ਮਨ੍ਹਾ ਕੀਤਾ ਸੀ।
- ਜੂਨ 2021 ਵਿੱਚ ਉੱਤਰ ਪ੍ਰਦੇਸ਼ ਵਿਖੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਉਸ ਦੀ ਪਤਨੀ ਨੇ ਖਾਣੇ ਨਾਲ ਸਲਾਦ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਉਸ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ।
- ਇਸ ਘਟਨਾ ਤੋਂ ਚਾਰ ਮਹੀਨੇ ਬਾਅਦ ਬੈਂਗਲੌਰ ਵਿਖੇ ਇੱਕ ਆਦਮੀ ਨੇ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਇਸ ਕਰਕੇ ਮਾਰ ਦਿੱਤਾ ਕਿਉਂਕਿ ਉਸ ਨੇ ਚੰਗੀ ਤਰ੍ਹਾਂ ਮੀਟ ਨਹੀਂ ਪਕਾਇਆ ਸੀ।
- 2017 ਵਿੱਚ ਇੱਕ ਬਜ਼ੁਰਗ ਆਦਮੀ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਸੀ ਕਿਉਂਕਿ ਖਾਣਾ ਦੇਣ ਵਿੱਚ ਥੋੜ੍ਹੀ ਦੇਰ ਹੋ ਗਈ ਸੀ।
ਜੈਂਡਰ ਕਾਰਕੁਨ ਮਾਧਵੀ ਕੁਕਰੇਜਾ ਆਖਦੇ ਹਨ ਕਿ ਅਜਿਹੇ ਮਾਮਲਿਆਂ ਵਿੱਚ ਹੋਈਆਂ ਮੌਤਾਂ ਲੋਕਾਂ ਦਾ ਧਿਆਨ ਜ਼ਰੂਰ ਖਿੱਚਦੀਆਂ ਹਨ ਪਰ ਅਜਿਹੇ ਮਾਮਲਿਆਂ ਵਿੱਚ ਹੋਈ ਹਿੰਸਾ ਕਈ ਵਾਰ ਲੋਕਾਂ ਨੂੰ ਮਹੱਤਵਪੂਰਨ ਨਹੀਂ ਲੱਗਦੀ।
ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅਕਸਰ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵੱਲੋਂ ਕੀਤੀ ਗਈ ਹਿੰਸਾ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਭਾਰਤ ਵਿੱਚ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧ ਹਰ ਸਾਲ ਵਧਦੇ ਜਾ ਰਹੇ ਹਨ।
ਸਾਲ 2020 ਦੇ ਅੰਕੜੇ ਮੁਤਾਬਕ ਪੁਲਿਸ ਨੂੰ ਅਜਿਹੀਆਂ 112,292 ਸ਼ਿਕਾਇਤਾਂ ਮਿਲੀਆਂ ਹਨ ਜਿਸ ਦਾ ਮਤਲਬ ਹੈ ਕਿ ਹਰ ਪੰਜ ਮਿੰਟ ਵਿੱਚ ਅਜਿਹੀ ਇੱਕ ਘਟਨਾ ਹੋ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਵਿੱਚ ਹਰ ਤੀਸਰੀ ਔਰਤ ਆਪਣੇ ਪਤੀ ਜਾਂ ਸਾਥੀ ਦੁਆਰਾ ਹਿੰਸਾ ਦਾ ਸ਼ਿਕਾਰ ਹੋ ਰਹੀ ਹੈ। ਭਾਰਤ ਦੇ ਅੰਕੜੇ ਦੁਨੀਆਂ ਤੋਂ ਵੱਖਰੇ ਨਹੀਂ ਹਨ।
ਨੈਸ਼ਨਲ ਫੈਮਿਲੀ ਹੈਲਥ ਸਰਵੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਅਜਿਹੇ ਅੰਕੜਿਆਂ ਬਾਰੇ ਜਾਣਕਾਰੀ ਦਿੰਦਾ ਹੈ।
ਜ਼ਿਆਦਾਤਰ ਔਰਤਾਂ ਨੂੰ ਕੁੱਟਮਾਰ ਲੱਗਦੀ ਹੈ ਜਾਇਜ਼
ਇਸ ਸਰਵੇ ਮੁਤਾਬਕ 40 ਫ਼ੀਸਦ ਔਰਤਾਂ ਅਤੇ 38 ਫ਼ੀਸਦ ਆਦਮੀ ਮੰਨਦੇ ਹਨ ਕਿ ਪਤੀ ਦੁਆਰਾ ਪਤਨੀ ਨੂੰ ਕੁੱਟਣਾ ਠੀਕ ਹੈ ਜੇਕਰ ਉਹ ਆਪਣੇ ਪਤੀ ਦੀ ਇੱਜ਼ਤ ਨਹੀਂ ਕਰਦੀ,ਆਪਣੇ ਪਤੀ ਜਾਂ ਬੱਚਿਆਂ ਨੂੰ ਨਜ਼ਰਅੰਦਾਜ਼ ਕਰਦੀ ਹੈ।
ਇਸ ਦੇ ਨਾਲ ਹੀ ਜੇਕਰ ਪਤਨੀ ਬਿਨਾਂ ਦੱਸੇ ਘਰ ਤੋਂ ਬਾਹਰ ਜਾਂਦੀ ਹੈ ਜਾਂ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰਦੀ ਹੈ ਅਤੇ ਖਾਣਾ ਢੰਗ ਨਾਲ ਨਹੀਂ ਬਣਾਉਂਦੀ ਤਾਂ ਉਸ ਨੂੰ ਕੁੱਟਣਾ-ਮਾਰਨਾ ਜਾਇਜ਼ ਹੈ।
ਭਾਰਤ ਦੇ ਚਾਰ ਸੂਬਿਆਂ ਵਿੱਚ 77 ਫ਼ੀਸਦ ਤੋਂ ਵੱਧ ਔਰਤਾਂ ਨੇ ਪਤੀ ਦੁਆਰਾ ਪਤਨੀ ਨੂੰ ਕੁੱਟਣ ਨੂੰ ਜਾਇਜ਼ ਠਹਿਰਾਇਆ ਹੈ।
ਭਾਰਤ ਵਿੱਚ ਜ਼ਿਆਦਾਤਰ ਸੂਬਿਆਂ ਵਿਚ ਮਰਦਾਂ ਨਾਲੋਂ ਔਰਤਾਂ ਨੇ ਪਤੀ ਦੁਆਰਾ ਪਤਨੀ ਨੂੰ ਕੁੱਟੇ ਜਾਣ ਨੂੰ ਜਾਇਜ਼ ਠਹਿਰਾਇਆ ਹੈ। ਕਰਨਾਟਕਾ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਔਰਤਾਂ ਨੂੰ ਲੱਗਦਾ ਹੈ ਕਿ ਜੇਕਰ ਖਾਣਾ ਸਹੀ ਨਹੀਂ ਬਣਿਆ ਤਾਂ ਪਤੀ ਦੁਆਰਾ ਪਤਨੀ ਨੂੰ ਕੁੱਟਣਾ ਜਾਇਜ਼ ਹੈ।
ਔਕਸਫੈਮ ਇੰਡੀਆ ਜੈਂਡਰ ਜਸਟਿਸ ਦੇ ਮੁਖੀ ਅੰਮ੍ਰਿਤਾ ਪਿਤਰੀ ਮੁਤਾਬਿਕ ਪੰਜ ਸਾਲ ਪਹਿਲਾਂ ਤਕਰੀਬਨ 52 ਫ਼ੀਸਦ ਔਰਤਾਂ ਅਤੇ 42 ਫ਼ੀਸਦ ਮਰਦ ਪਤਨੀ ਦੀ ਕੁੱਟਮਾਰ ਨੂੰ ਜਾਇਜ਼ ਠਹਿਰਾਉਂਦੇ ਸਨ। ਅੰਮ੍ਰਿਤਾ ਮੁਤਾਬਿਕ ਪਿਛਲੇ ਪੰਜ ਸਾਲਾਂ ਵਿੱਚ ਅੰਕੜਿਆਂ ਵਿੱਚ ਕਮੀ ਆਈ ਹੈ ਪਰ ਲੋਕਾਂ ਦੀ ਸੋਚ ਵਿੱਚ ਨਹੀਂ।
ਉਹ ਅੱਗੇ ਆਖਦੇ ਹਨ, "ਭਾਰਤ ਵਿੱਚ ਔਰਤਾਂ ਬਾਰੇ ਵਿਚਾਰਧਾਰਾਵਾਂ ਹਨ। ਔਰਤਾਂ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ,ਕਿਸ ਤਰ੍ਹਾਂ ਆਦਮੀਆਂ ਦੀ ਗੱਲ ਮੰਨਣੀ ਚਾਹੀਦੀ ਹੈ ਅਤੇ ਘਰ ਦੀ ਮਾਮਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ,ਹਮੇਸ਼ਾ ਸੇਵਾ ਕਰਨੀ ਚਾਹੀਦੀ ਹੈ ਅਤੇ ਉਸ ਦੀ ਆਮਦਨੀ ਆਪਣੇ ਪਤੀ ਦੀ ਆਮਦਨ ਤੋਂ ਘੱਟ ਹੋਣੀ ਚਾਹੀਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
"ਇਸ ਤਰ੍ਹਾਂ ਹੋਰ ਵੀ ਚੀਜ਼ਾਂ ਹਨ ਜਿਸ ਨੂੰ ਸਮਾਜ ਵਿੱਚ ਠੀਕ ਕਰਨਾ ਥੋੜ੍ਹਾ ਮੁਸ਼ਕਲ ਹੈ। ਜੇਕਰ ਔਰਤ ਇਸ ਦਾ ਵਿਰੋਧ ਕਰਦੀ ਹੈ ਤਾਂ ਉਸ ਦੇ ਪਤੀ ਦਾ ਹੱਕ ਹੈ ਕਿ ਉਸ ਨੂੰ ਉਸ ਦੀ 'ਜਗ੍ਹਾ' ਦਿਖਾਈ ਜਾਵੇ।"
ਜ਼ਿਆਦਾਤਰ ਔਰਤਾਂ ਨੂੰ ਪਤੀ ਦੁਆਰਾ ਕੁੱਟੇ ਜਾਣਾ ਜਾਇਜ਼ ਲੱਗਣ ਬਾਰੇ ਉਹ ਆਖਦੇ ਹਨ ਕਿ ਇਹ ਪਿੱਤਰਸੱਤਾ ਦਾ ਨਤੀਜਾ ਹੈ। ਸਮਾਜ ਅਤੇ ਪਰਿਵਾਰ ਵੱਲੋਂ ਦਿਮਾਗ 'ਚ ਬਿਠਾਈਆਂ ਜਾਂਦੀਆਂ ਗੱਲਾਂ ਨੂੰ ਹੀ ਔਰਤਾਂ ਅੱਗੇ ਲੈ ਕੇ ਜਾ ਰਹੀਆਂ ਹਨ।
ਵਿਚਾਰਧਾਰਾ ਬਦਲਣਾ ਸਮੇਂ ਦੀ ਲੋੜ
ਬੁੰਦੇਲਖੰਡ ਵਿੱਚ ਇੱਕ ਚੈਰਿਟੀ ਚਲਾਉਣ ਵਾਲੇ ਮਾਧਵੀ ਕੁਕਰੇਜਾ ਮੁਤਾਬਿਕ ਭਾਰਤ ਵਿੱਚ ਔਰਤਾਂ ਨੂੰ ਪਰਿਵਾਰ ਵੱਲੋਂ ਇਹ ਸਿਖਾ ਕੇ ਭੇਜਿਆ ਜਾਂਦਾ ਹੈ ਕਿ "ਡੋਲੀ ਤੁਹਾਡੇ ਸਹੁਰੇ ਘਰ ਜਾ ਰਹੀ ਹੈ ਅਤੇ ਉਥੇ ਤੁਹਾਡੀ ਅਰਥੀ ਹੀ ਉਸ ਘਰ ਤੋਂ ਨਿਕਲਣੀ ਚਾਹੀਦੀ ਹੈ।"
"ਵਿਆਹ ਤੋਂ ਬਾਅਦ ਔਰਤਾਂ ਕੋਲ ਵਾਪਸ ਜਾਣ ਲਈ ਕੋਈ ਘਰ ਨਹੀਂ ਹੁੰਦਾ। ਉਨ੍ਹਾਂ ਦਾ ਆਪਣਾ ਪਰਿਵਾਰ ਵੀ ਉਨ੍ਹਾਂ ਨੂੰ ਰੱਖਣਾ ਨਹੀਂ ਚਾਹੁੰਦਾ। ਕਈ ਵਾਰ ਅਜਿਹਾ ਸਮਾਜ ਦੇ ਡਰ ਤੋਂ ਹੁੰਦਾ ਹੈ ਅਤੇ ਕਈ ਵਾਰ ਗ਼ਰੀਬੀ ਕਰਕੇ।"
ਮਾਧਵੀ ਆਖਦੇ ਹਨ ,''ਪਿਛਲੇ ਇੱਕ ਦਹਾਕੇ ਵਿੱਚ ਭਾਵੇਂ ਔਰਤਾਂ ਦੀ ਕੁੱਟਮਾਰ ਕਿੰਨੀਆਂ ਸ਼ਿਕਾਇਤਾਂ ਥਾਣੇ ਤੱਕ ਪਹੁੰਚਦੀਆਂ ਹਨ ਪਰ ਇਹ ਹੁਣ ਵੀ ਘੱਟ ਹਨ। ਸਾਰੀਆਂ ਔਰਤਾਂ ਸ਼ਿਕਾਇਤ ਨਹੀਂ ਕਰਦੀਆਂ।"
ਉਨ੍ਹਾਂ ਮੁਤਾਬਕ ਕੁਝ ਸੰਸਥਾਵਾਂ ਭਾਵੇਂ ਅਜਿਹੀਆਂ ਔਰਤਾਂ ਦੀ ਸਹਾਇਤਾ ਕਰਦੀਆਂ ਹਨ ਪਰ ਇਹ ਉਨ੍ਹਾਂ ਦੇ ਗੁਜ਼ਾਰੇ ਲਈ ਬਹੁਤ ਘੱਟ ਹੁੰਦਾ ਹੈ।
ਪੁਸ਼ਪਾ ਸ਼ਰਮਾ ਜੋ ਮਾਧਵੀ ਦੁਆਰਾ ਸ਼ੁਰੂ ਕੀਤੇ ਗਏ ਚੈਰਿਟੀ ਵਨੰਗਨਾ ਦੇ ਮੁਖੀ ਹਨ, ਮੁਤਾਬਕ ਪਿਛਲੇ ਮਹੀਨੇ ਉਨ੍ਹਾਂ ਨੂੰ ਦੋ ਅਜਿਹੇ ਕੇਸ ਮਿਲੇ ਹਨ ਜਿਸ ਵਿੱਚ ਔਰਤਾਂ ਨੂੰ ਉਨ੍ਹਾਂ ਦੇ ਪਤੀ ਦੁਆਰਾ ਕੁੱਟਿਆ ਗਿਆ ਅਤੇ ਘਰ ਤੋਂ ਕੱਢ ਦਿੱਤਾ ਗਿਆ।
"ਇਨ੍ਹਾਂ ਦੋਹਾਂ ਔਰਤਾਂ ਨੂੰ ਉਨ੍ਹਾਂ ਦੇ ਪਤੀ ਨੇ ਵਾਲਾਂ ਤੋਂ ਫੜ ਕੇ ਘਰ ਤੋਂ ਬਾਹਰ ਕੱਢਿਆ ਤੇ ਗੁਆਂਢੀਆਂ ਦੇ ਸਾਹਮਣੇ ਕੁੱਟਮਾਰ ਕੀਤੀ। ਉਨ੍ਹਾਂ ਨੇ ਆਖਿਆ ਕਿ ਖਾਣਾ ਠੀਕ ਨਹੀਂ ਬਣਿਆ ਪਰ ਸ਼ਿਕਾਇਤਾਂ ਹਮੇਸ਼ਾਂ ਰਹਿੰਦੀਆਂ ਹਨ। ਖਾਣਾ ਸਿਰਫ਼ ਇੱਕ ਬਹਾਨਾ ਹੁੰਦਾ ਹੈ।"
ਉਨ੍ਹਾਂ ਮੁਤਾਬਕ ਭਾਰਤ ਵਿੱਚ ਔਰਤਾਂ ਨੂੰ ਕਿਸੇ ਵੀ ਕਾਰਨ ਕੁੱਟਿਆ ਜਾਂਦਾ ਹੈ।
ਇਨ੍ਹਾਂ ਕਾਰਨਾਂ ਵਿੱਚ ਕਦੇ ਰੰਗ ਸਾਫ਼ ਨਾ ਹੋਣਾ ਜਾਂ ਸੋਹਣੇ ਨਾ ਹੋਣਾ, ਮੁੰਡੇ ਨੂੰ ਜਨਮ ਨਾ ਦੇਣਾ, ਜ਼ਿਆਦਾ ਦਾਜ ਨਾ ਲੈ ਕੇ ਆਉਣਾ ਵਰਗੇ ਕਾਰਨ ਸ਼ਾਮਲ ਹਨ।
1997 ਵਿੱਚ ਵਨੰਗਨਾ ਦੁਆਰਾ ਇੱਕ ਨਾਟਕ ਖੇਡਿਆ ਗਿਆ ਸੀ ਜਿਸਦਾ ਨਾਮ ਸੀ 'ਮੈਨੂੰ ਜਵਾਬ ਦਿਓ'
ਇਸ ਨਾਟਕ ਦਾ ਮੁੱਖ ਮਕਸਦ ਲੋਕਾਂ ਨੂੰ ਘਰੇਲੂ ਹਿੰਸਾ ਬਾਰੇ ਜਾਗਰੂਕ ਕਰਨਾ ਸੀ।
"ਸਾਡੀ ਮੁਹਿੰਮ ਦੇ ਪੱਚੀ ਸਾਲਾਂ ਬਾਅਦ ਵੀ ਬਹੁਤ ਥੋੜ੍ਹਾ ਬਦਲਾਅ ਆਇਆ ਹੈ। ਇਸ ਦਾ ਕਾਰਨ ਹੈ ਕਿ ਸਮਾਜ ਵਿੱਚ ਵਿਆਹ ਨੂੰ ਬਚਾਉਣ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਵਿਆਹ ਹਮੇਸ਼ਾਂ ਕਾਇਮ ਰਹੇ। ।ਔਰਤਾਂ ਦੀ ਕੁੱਟਮਾਰ ਠੀਕ ਨਹੀਂ ਹੈ। ਇਸ ਵਿਚਾਰਧਾਰਾ ਨੂੰ ਬਦਲਣ ਦੀ ਲੋੜ ਹੈ।''
ਇਹ ਵੀ ਪੜ੍ਹੋ:
https://www.youtube.com/watch?v=U47-r0601Po
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'bf9003a8-c987-471d-8e41-1622b4ab8e80','assetType': 'STY','pageCounter': 'punjabi.india.story.61304109.page','title': 'ਭਾਰਤ ਵਿੱਚ ਪਤਨੀਆਂ ਦੀ ਖਾਣੇ ਨੂੰ ਲੈ ਕੇ ਹੁੰਦੀ ਕੁੱਟਮਾਰ ਘਰੇਲੂ ਹਿੰਸਾ ਬਾਰੇ ਕੀ ਦੱਸਦੀ ਹੈ','author': 'ਗੀਤਾ ਪਾਂਡੇ ','published': '2022-05-07T13:47:07Z','updated': '2022-05-07T13:47:07Z'});s_bbcws('track','pageView');

ਭਾਰਤੀ ਜੀਵਨ ਬੀਮਾ ਨਿਗਮ ਦੇ ਉਸ ਏਜੰਟ ਦੀ ਕਹਾਣੀ ਜੋ ਕੰਪਨੀ ਦੇ ਚੇਅਰਮੈਨ ਤੋਂ ਵੱਧ ਕਮਾਉਂਦਾ ਹੈ
NEXT STORY