ਡਬਲਿਊਐੱਚਓ ਮੁਖੀ ਨੇ ਕਿਹਾ ਕਿ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਲਾਗ ਹੋਣ ਦਾ ਖਤਰਾ ਵਧੇਰੇ ਹੈ।
ਭਾਰਤ ''ਚ ਕੋਰੋਨਾਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਵੱਧ ਰਹੇ ਹਨ। ਲੰਘੇ ਬੁੱਧਵਾਰ ਨੂੰ ਦੇਸ਼ ''ਚ 14,506 ਨਵੇਂ ਮਾਮਲੇ ਦਰਜ ਹੋਏ ਹਨ ਜਦਕਿ ਪੰਜਾਬ ਵਿੱਚ 1410 ਨਵੇਂ ਮਾਮਲੇ ਸਾਹਮਣੇ ਆਏ।
ਇਸ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਵੀ ਕੋਵਿਡ-19 ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, 110 ਦੇਸ਼ਾਂ ਵਿੱਚ ਵੱਧ ਰਹੇ ਮਾਮਲਿਆਂ ਬਾਰੇ ਚਿਤਾਵਨੀ ਦਿੰਦੇ ਹੋਏ ਸੰਗਠਨ ਵੱਲੋਂ ਬੁੱਧਵਾਰ ਨੂੰ ਕਿਹਾ ਗਿਆ ਕਿ ਕੋਵਿਡ-19 ਮਹਾਮਾਰੀ ਬਦਲ ਰਹੀ ਹੈ ਪਰ ਅਜੇ ਖ਼ਤਮ ਨਹੀਂ ਹੋਈ।
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਦਾਨੋਮ ਗੈਬਰੇਈਅਸ ਨੇ ਕਿਹਾ, ''''ਇਹ ਮਹਾਮਾਰੀ ਬਦਲ ਰਹੀ ਹੈ ਪਰ ਖ਼ਤਮ ਨਹੀਂ ਹੋਈ। ਕੋਵਿਡ-19 ਵਾਇਰਸ ਨੂੰ ਟਰੈਕ ਕਰਨ ਦੀ ਸਾਡੀ ਯੋਗਤਾ ਖ਼ਤਰੇ ਵਿੱਚ ਹੈ ਕਿਉਂਕਿ ਰਿਪੋਰਟਿੰਗ ਅਤੇ ਜੀਨੋਮਿਕ ਸੀਕੂਏਂਸ ਘਟ ਰਹੇ ਹਨ ਭਾਵ ਓਮੀਕਰੋਨ ਨੂੰ ਟਰੈਕ ਕਰਨਾ ਅਤੇ ਭਵਿੱਖ ਵਿੱਚ ਉੱਭਰ ਰਹੇ ਵੇਰੀਐਂਟਾਂ ਦਾ ਵਿਸ਼ਲੇਸ਼ਣ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।''''
ਉਨ੍ਹਾਂ ਅੱਗੇ ਕਿਹਾ, ''''ਕੋਵਿਡ-19 ਦੇ ਬੀਏ.4 ਅਤੇ ਬੀਏ.5 ਦੇ ਮਾਮਲੇ ਬਹੁਤ ਥਾਵਾਂ ''ਤੇ ਹਨ, 100 ਦੇਸ਼ਾਂ ਵਿੱਚ ਮਾਮਲੇ ਵਧ ਰਹੇ ਹਨ।''''
''''ਇਸ ਨਾਲ ਵਿਸ਼ਵ ਭਰ ਦੇ ਮਾਮਲਿਆਂ ''ਚ 20 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਡਬਲਿਊਐੱਚਓ ਦੇ 6 ਖੇਤਰਾਂ ਵਿੱਚੋਂ 3 ਵਿੱਚ ਮੌਤਾਂ ਵਿੱਚ ਵਾਧਾ ਹੋਇਆ ਹੈ।''''
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਲਾਗ ਹੋਣ ਦਾ ਖਤਰਾ ਵਧੇਰੇ ਹੈ।
ਇਹ ਵੀ ਪੜ੍ਹੋ:
ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ''ਵੀਵੀਆਈਪੀ'' ਵਿਵਹਾਰ ''ਤੇ ਕੁੰਵਰ ਵਿਜੈ ਪ੍ਰਤਾਪ ਨੇ ਚੁੱਕੇ ਸਵਾਲ
ਸਾਬਕਾ ਆਈਪੀਐੱਸ ਅਤੇ ''ਆਪ'' ਐੱਮਐੱਲਏ ਕੁੰਵਰ ਵਿਜੈ ਪ੍ਰਤਾਪ ਨੇ ਪੰਜਾਬ ਪੁਲਿਸ ''ਤੇ ਸਵਾਲ ਚੁੱਕੇ ਹਨ ਕਿ ਉਹ ਮੂਸੇਵਾਲਾ ਕਤਲ ''ਚ ਕਥਿਤ ਮੁੱਖ ਮੁਲਜ਼ਮ ਲਾਰੇਸ਼ ਬਿਸ਼ਨੋਈ ਨੂੰ ''ਵੀਵੀਆਈਪੀ'' ਸਟੇਟਸ ਕਿਉਂ ਦੇ ਰਹੀ ਹੈ।
ਦਿ ਇੰਡਿਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਅੰਮ੍ਰਿਤਸਰ ਤੋਂ ''ਆਪ'' ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਸ ਮੁੱਦੇ ''ਤੇ ਬੋਲਦਿਆਂ ਕਿਹਾ, ''''ਪੁਲਿਸ ਉਸ ਦੀ (ਬਿਸ਼ਨੋਈ ਦੀ) ਰਿਮਾਂਡ ਨੂੰ ਇੰਨਾਂ ''''ਗਲੈਮਰਾਈਜ਼'''' ਕਿਉਂ ਕਰ ਰਹੀ ਹੈ?''''
''''ਇਹ ਸਿਰਫ਼ ਇੱਕ ਪ੍ਰਕਿਰਿਆ ਹੈ। ਉਸ ਨੂੰ ਲਿਆਉਣ-ਲਿਜਾਣ ਵਾਲੇ ਵਾਹਨਾਂ ''ਤੇ ''''ਵੀਵੀਆਈਪੀ ਡਿਊਟੀ'''' ਵਾਲੇ ਸਟਿੱਕਰ ਲੱਗੇ ਹਨ।''''
''''ਉਸ ਗੈਂਗਸਟਰ ਨਾਲ ਵੀਵੀਆਈਪੀ ਦੀ ਤਰ੍ਹਾਂ ਕਿਉਂ ਵਿਵਹਾਰ ਕੀਤਾ ਜਾ ਰਿਹਾ ਹੈ?''''
ਪ੍ਰਤਾਪ ਨੇ ਕਿਹਾ, ''''ਗੈਂਸਟਰ ਨੂੰ ਵੀਵੀਆਈਪੀ ਦਾ ਸਟੇਟਸ ਦਿੱਤਾ ਜਾ ਰਿਹਾ ਹੈ। ਇਸ ਨੂੰ ਇੰਨਾਂ ਜ਼ਿਆਦਾ ਗਲੈਮਰਾਈਜ਼ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਗੈਂਗਸਟਰ ਕਲਚਰ ਨੂੰ ਪ੍ਰੋਤਸਾਹਨ ਮਿਲ ਸਕਦਾ ਹੈ।''''
ਉਦੈਪੁਰ ਕਤਲ ਕੇਸ: ਮੁਲਜ਼ਮਾਂ ਵਿੱਚੋਂ ਇੱਕ ਦੇ ਸਬੰਧ ਪਾਕਿਸਤਾਨ ਨਾਲ ਜੁੜੇ ਹੋਣ ਦਾ ਖਦਸ਼ਾ
ਉਦੈਪੁਰ ਵਿੱਚ ਦਰਜ਼ੀ ਕਨ੍ਹਈਆ ਲਾਲ ਦੇ ਕਤਲ ਮਾਮਲੇ ਵਿੱਚ ਮੁਹੰਮਦ ਰਿਆਜ਼ ਅਤੇ ਘੂਜ਼ ਮੁਹੰਮਦ ਨਾਂਅ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਸ ਵਿੱਚ ਦਰਜ ਐੱਫਆਈਆਰ ''ਚ ਕਤਲ ਦੇ ਚਸ਼ਮਦੀਦ ਅਤੇ ਕਨ੍ਹਈਆ ਦੇ ਸਹਿਯੋਗੀ ਰਾਜਕੁਮਾਰ ਸ਼ਰਮਾ ਨੇ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ''''ਉਨ੍ਹਾਂ ਦੋਵਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਨ੍ਹਈਆ ''ਤੇ ਹਮਲਾ ਕਰਨਾ ਸ਼ੁਰੂ ਕੀਤਾ ਅਤੇ ਉਸ ਦੌਰਾਨ ਉਹ ਦੋਵੇਂ ਕਹਿ ਰਹੇ ਸਨ ਕਿ ''ਤੂੰ ਸਾਡੇ ਪੈਗ਼ੰਬਰ ਦੇ ਖ਼ਿਲਾਫ਼ ਲਿਖਿਆ ਹੈ; ਤੈਨੂੰ ਜਿਊਣ ਦਾ ਕੋਈ ਹੱਕ ਨਹੀਂ''।''''
ਦੂਜੇ ਪਾਸੇ, ਸੂਬੇ ਦੇ ਮੰਤਰੀ ਰਜਿੰਦਰ ਸਿੰਘ ਯਾਦਵ ਨੇ ਕਿਹਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਦੇ ਤਾਰ ਪਾਕਿਸਤਾਨ ਨਾਲ ਜੁੜੇ ਹਨ।
ਦਿ ਇੰਡਿਯਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਘੂਜ਼ ਮੁਹੰਮਦ 2014 ਵਿੱਚ ਕਰਾਚੀ ਗਿਆ ਸੀ ਅਤੇ ''''ਪਿਛਲੇ 2-3 ਸਾਲਾਂ ਤੋਂ'''' ਪਾਕਿਸਤਾਨ ਫ਼ੋਨ ਵੀ ਕਰਦਾ ਹੈ।
ਰਜਿੰਦਰ ਸਿੰਘ ਯਾਦਵ ਨੇ ਕਿਹਾ, ''''(ਉਹ) 2014 ਵਿੱਚ ਕਰਾਚੀ ਗਿਆ, ਉੱਥੇ 45 ਦਿਨ ਰਿਹਾ। ਫਿਰ 2018-19 ਵਿੱਚ ਉਹ ਅਰਬ ਦੇਸ਼ਾਂ ਵਿੱਚ ਜਾਂਦਾ ਰਿਹਾ ਅਤੇ ਕਈ ਵਾਰ ਨੇਪਾਲ ਵੀ ਗਿਆ ਹੈ। ਪਿਛਲੇ 2-3 ਸਾਲਾਂ ਤੋਂ ਉਹ ਪਾਕਿਸਤਾਨ ਵਿੱਚ 8-10 ਨੰਬਰਾਂ ''ਤੇ ਫ਼ੋਨ ਕਰਦਾ ਰਿਹਾ ਹੈ।''''
ਉਨ੍ਹਾਂ ਕਿਹਾ ਕਿ ''''ਜੋ ਅਪਰਾਧ ਉਨ੍ਹਾਂ ਦੋਵਾਂ ਨੇ ਕੀਤਾ ਹੈ ਉਹ ਕੋਈ ਆਮ ਆਦਮੀ ਨਹੀਂ ਕਰ ਸਕਦਾ। ਇਸ ਲਈ ਰਾਸ਼ਟਰੀ ਜਾਂਚ ਏਜੰਸੀ ਨੇ ਕੇਸ ਦਰਜ ਕੀਤਾ ਹੈ, ਉਨ੍ਹਾਂ ਦਾ ਨੈੱਟਵਰਕ ਲੱਭਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ।''''
ਮਾਮਲੇ ਵਿੱਚ ਡੀਜੀਪੀ ਐੱਮਐੱਲ ਲਥਰ ਨੇ ਕਿਹਾ ਕਿ ਘੂਜ਼ ਕਰਾਚੀ ਵਿੱਚ ਦਾਵਤ-ਏ-ਇਸਲਾਮੀ ਦੇ ਦਫ਼ਤਰ ਗਿਆ ਸੀ। ਦਾਵਤ-ਏ-ਇਸਲਾਮੀ ਇੱਕ ਸੁੰਨੀ ਇਸਲਾਮਿਕ ਸਮੂਹ ਹੈ।
ਇਹ ਵੀ ਪੜ੍ਹੋ:
https://www.youtube.com/watch?v=6OY0TP93J08
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਕੌਮਾਂਤਰੀ ਪਰਵਾਸ ਲਈ ਇਹ ਹਨ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਰਸਤੇ
NEXT STORY