ਭਾਜਪਾ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਸਰਕਾਰ ਵਿੱਚ ਮੰਤਰੀ ਸਤਿੰਦਰ ਜੈਨ ਦੀ ਜੇਲ੍ਹ ’ਚ ਵੀਵੀਆਈਪੀ ਸੁਵਿਧਾਵਾਂ ਲੈਣ ਦੀ ਇੱਕ ਕਥਿਤ ਸੀਸੀਟੀਵੀ ਵੀਡੀਓ ਸ਼ੇਅਰ ਕੀਤੀ ਹੈ।
ਪਰ ਆਮ ਆਦਮੀ ਪਾਰਟੀ ਨੇ ਭਾਜਪਾ ਵੱਲੋਂ ਇਸ ਵੀਡੀਓ ਦੀ ਗੁਜਰਾਤ ਅਤੇ ਦਿੱਲੀ ਦੀ ਐਮਸੀਡੀ ਚੋਣਾਂ ਦੌਰਾਨ ਗਲਤ ਵਰਤੋਂ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਜੈਨ ਬਿਮਾਰ ਹਨ ਜਿਸ ਕਾਰਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਜੈਨ ਦੀ ਵੀਡੀਓ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਆਹਮੋਂ ਸਾਹਮਣੇ ਹਨ।
ਸਤਿੰਦਰ ਜੈਨ ਦੀ ਵੀਡੀਓ ’ਚ ਕੀ ਦਿਖ ਰਿਹਾ ਹੈ ?
ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤੀਆਂ ਜਾ ਰਹੀਆਂ ਵੱਖ-ਵੱਖ ਵੀਡੀਓਜ਼ ਵਿੱਚ ਇੱਕ ਵਿਅਕਤੀ ਜਤਿੰਦਰ ਜੈਨ ਦੇ ਸਿਰ ਦੀ ਮਾਲਿਸ਼ ਕਰਦਾ ਅਤੇ ਪੈਰ ਦਵਾਉਂਦਾ ਦੇਖਿਆ ਜਾ ਸਕਦਾ ਹੈ।
ਵੱਖੋ-ਵੱਖਰੇ ਤਰੀਖ ਦੀਆਂ ਇਹ ਵੀਡੀਓ ਨਸ਼ਰ ਕੀਤੀਆਂ ਗਈਆਂ ਹਨ।
ਜਤਿੰਦਰ ਜੈਨ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ।
ਉਹਨਾਂ ਦੀ ਗ੍ਰਿਫ਼ਤਾਰੀ ਮਈ ਮਹੀਨੇ ਮਨੀ ਲਾਂਡਰਿੰਗ ਦੇ ਇੱਕ ਕੇਸ ਵਿੱਚ ਹੋਈ ਸੀ।
ਭਾਜਪਾ ਦਾ ਕੇਜਰੀਵਾਲ ਉਪਰ ਨਿਸ਼ਾਨਾ
ਭਾਜਪਾ ਦੇ ਨੇਤਾ ਗੌਰਵ ਭਾਟੀਆ ਨੇ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਉਪਰ ਨਿਸ਼ਾਨਾ ਸਾਧਿਆ ਹੈ।
ਗੌਰਵ ਭਾਟੀਆ ਨੇ ਕਿਹਾ, “ਕੇਜਰੀਵਾਲ ਅਤੇ ਉਹਨਾਂ ਦਾ ਮੰਤਰੀ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝਦੇ ਹਨ ।”
ਉਹਨਾਂ ਅੱਗੇ ਕਿਹਾ, “ਵੀਵੀਆਈਪੀ ਕਲਚਰ ਕੀ ਹੁੰਦਾ ਹੈ, ਉਹ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ। ਪਹਿਲੀ ਗੱਲ ਕੇਜਰੀਵਾਲ ਨੇ ਇਸ ਮੰਤਰੀ ਨੂੰ ਹਾਲੇ ਤੱਕ ਹਟਾਇਆ ਨਹੀਂ, ਦੂਜਾ ਉਸ ਨੂੰ ਓਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜੋ ਇਕ ਮੁਲਜ਼ਮ ਨੂੰ ਮਿਲਣੀਆਂ ਨਹੀਂ ਚਾਹੀਦੀਆਂ।”
“ਜਦੋਂ ਕੋਈ ਵੀ ਵਿਅਕਤੀ ਜੇਲ੍ਹ ਵਿੱਚ ਹੁੰਦਾ ਹੈ ਤਾਂ ਉਹ ਆਮ ਕੈਦੀ ਵਾਂਗ ਹੁੰਦਾ ਹੈ। ਜੇਲ੍ਹ ਵਿੱਚ ਕੋਈ ਭੇਦਭਾਵ ਨਹੀਂ ਹੁੰਦਾ। ਨਿਯਮਤ ਕੱਪੜੇ ਹਰ ਕੈਦੀ ਲਈ ਪਾਉਣੇ ਜਰੂਰੀ ਹੁੰਦੇ ਹਨ ਪਰ ਉਹ ਟੀ-ਸ਼ਰਟ ਵਿੱਚ ਬੈਠੇ ਹਨ। ਅਜਿਹਾ ਕਿਉਂ ਹੈ? ਕੀ ਕੇਜਰੀਵਾਲ ਦੱਸਣਗੇ?”
ਭਾਜਪਾ ਦੇ ਲੀਡਰ ਗੌਰਵ ਭਾਟੀਆ ਨੇ ਅੱਗੇ ਕਿਹਾ, “ਜੈਨ ਜੇਲ੍ਹ ਵਿੱਚ ਲੇਟੇ ਹੋਏ ਅਰਾਮ ਕਰ ਰਹੇ ਹਨ ਅਤੇ 4 ਵਿਅਕਤੀ ਉਹਾਨਾਂ ਦੇ ਆਲੇ- ਦੁਆਲੇ ਘੁੰਮ ਰਹੇ ਹਨ।”
ਭਾਟੀਆ ਨੇ ਕਿਹਾ, “ਉਹਨਾਂ ਦੇ ਹੱਥ ਵਿੱਚ ਟੀਵੀ ਦਾ ਰਿਮੋਰਟ ਹੈ ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਚੱਲ ਰਹੀ ਹੈ।”
ਬਿਮਾਰੀ ਦਾ ਮਜ਼ਾਕ ਬਣਾ ਰਹੀ ਹੈ ਭਾਜਪਾ : ਆਪ
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸ਼ੋਦੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਸਤਿੰਦਰ ਜੈਨ ਦੀ ਬਿਮਾਰੀ ਦਾ ਮਜ਼ਾਕ ਉਠਾ ਰਹੀ ਹੈ।
ਸਿਸ਼ੋਦੀਆ ਨੇ ਕਿਹਾ, “ਭਾਜਪਾ ਘਟੀਆ ਹਰਕਤ ਉਪਰ ਉੱਤਰ ਆਈ ਹੈ। ਉਹ ਇੱਕ ਬਿਮਾਰ ਵਿਅਕਤੀ ਦੇ ਇਲਾਜ਼ ਦੀ ਵੀਡੀਓ ਨੂੰ ਮਨੋਹਰ ਕਹਾਣੀਆਂ ਬਣਾ ਕੇ ਸੁਣਾ ਰਹੀ ਹੈ।”
“ਦੇਸ਼ ਦੀ ਰਾਜਨੀਤੀ ਵਿੱਚ ਕਦੇ ਵੀ ਕੋਈ ਪਾਰਟੀ ਐਨੀ ਨੀਚ ਹਰਕਤ ਉਪਰ ਨਹੀਂ ਆਈ ਹੋਵੇਗੀ ਕਿ ਕਿਸੇ ਵਿਅਕਤੀ ਦੀ ਬਿਮਾਰੀ ਦਾ ਮਜ਼ਾਕ ਬਣਿਆ ਹੋਵੇਗਾ।”
“ਪ੍ਰਧਾਨ ਮੰਤਰੀ ਤੋਂ ਲੈ ਕੇ ਕੋਈ ਵੀ ਵਿਅਕਤੀ ਬਿਮਾਰ ਹੋ ਸਕਦਾ ਹੈ।”
ਉਹਨਾਂ ਕਿਹਾ, “ਜੇਲ੍ਹ ਵਿੱਚ ਡਿੱਗਣ ਕਾਰਨ ਉਹਨਾਂ ਦੇ ਸੱਟ ਲੱਗੀ ਹੈ। ਉਹਨਾਂ ਦੀ ਰੀੜ ਦੀ ਹੱਡੀ ਉਪਰ ਸੱਟ ਲੱਗੀ ਹੈ। ਉਹਨਾਂ ਦੀਆਂ ਦੋ ਸਰਜਰੀਆਂ ਹੋਈਆਂ ਹਨ। ਨਾਲ ਦੀ ਨਾਲ ਡਾਕਟਰ ਨੇ ਉਹਨਾਂ ਲਈ ਫਿਜੀਓਥਰੈਲੀ ਕਰਵਾਏ ਜਾਣ ਬਾਰੇ ਵੀ ਲਿਖਿਆ ਹੈ।”
“ਕਿਸੇ ਵਿਅਕਤੀ ਦੇ ਸੱਟ ਲੱਗੀ ਹੈ ਅਤੇ ਡਾਕਟਰ ਉਸ ਦੀ ਫਿਜੀਓਥਰੈਲੀ ਕਰਦੇ ਹਨ ਤਾਂ ਤੁਸੀਂ ਉਸ ਦੀ ਵੀਡੀਓ ਕੱਢ ਕੇ ਮਜ਼ਾਕ ਬਣਾ ਰਹੇ ਹੋ।”
ਸਿਸ਼ੋਦੀਆਂ ਨੇ ਕਿਹਾ, “ਇੱਕ ਤਾਂ ਉਸ ਨੂੰ ਗਲਤ ਤਰੀਕੇ ਨਾਲ ਜੇਲ੍ਹ ਵਿੱਚ ਸੁੱਟ ਰੱਖਿਆ ਹੈ, ਉਤੋਂ ਭਾਜਪਾ ਉਸ ਦੇ ਇਲਾਜ਼ ਦੀ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਅਤੇ ਦਿੱਲੀ ਦੀਆਂ ਐਮਸੀਡੀ ਚੋਣਾਂ ਵਿੱਚ ਜਿੱਤ ਨਾ ਦਿਸਣ ਕਰਾਨ ਮਜਾਕ ਬਣਾ ਰਹੀ ਹੈ। ਇਸ ਤੋਂ ਬੁਰੀ ਸੋਚ ਹੋ ਕੁਝ ਨਹੀਂ ਹੋ ਸਕਦੀ।”
ਸਤਿੰਦਰ ਜੈਨ ਉਪਰ ਕੀ ਇਲਜ਼ਾਮ ਹਨ ?
ਅਸਲ ਵਿੱਚ ਸੀਬੀਆਈ ਨੇ ਸਤਿੰਦਰ ਜੈਨ ਖ਼ਿਲਾਫ਼ 25 ਅਗਸਤ 2017 ਨੂੰ ਪੈਸੇ ਦੇ ਨਜਾਇਜ਼ ਲੈਣ ਦੇਣ ਦਾ ਕੇਸ ਦਰਜ ਕੀਤਾ ਸੀ।
ਇਸੇ ਅਧਾਰ ਉਪਰ ਈਡੀ ਨੇ ਵੀ ਜੈਨ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਸਾਲ 2018 ਵਿੱਚ ਈਡੀ ਨੇ ਵੀ ਉਹਨਾਂ ਤੋਂ ਪੁੱਛ ਗਿੱਛ ਕੀਤੀ ਸੀ।
ਈਡੀ ਦਾ ਇਲਜ਼ਾਮ ਸੀ ਕਿ ਜੈਨ ਆਪਣੀਆਂ ਸ਼ੇਅਰ ਹੋਲਡਿੰਗ ਵਾਲੀਆਂ 4 ਕੰਪਨੀਆਂ ਵਿੱਚ ਨਿਵੇਸ਼ ਕੀਤੇ ਗਏ ਪੈਸੇ ਦਾ ਸ੍ਰੋਤ ਨਹੀਂ ਦੱਸ ਰਹੇ।
ਈਡੀ ਨੇ ਕਿਹਾ ਸੀ ਕਿ ਜੈਨ ਪਰਿਵਾਰ ਅਤੇ ਉਹਨਾਂ ਦੀ ਮਾਲਕੀ ਵਾਲੀਆਂ ਕੰਪਨੀਆਂ ਦੀ 4 ਕਰੋੜ, 80 ਲੱਖ ਤੋਂ ਵੱਧ ਜਾਇਦਾਦ ਅਟੈਚ ਕੀਤੀ ਗਈ ਸੀ।
ਇਹ ਵੀ ਪੜ੍ਹੋ:

ਕਿਸਾਨਾਂ ਨਾਲ ਟਕਰਾਅ ਤੋਂ ਮੋਦੀ ਦੀ ਮਾਫ਼ੀ ਤੱਕ, ਕਿਸਾਨ ਅੰਦੋਲਨ ਨੂੰ 7 ਨੁਕਤਿਆਂ ਰਾਹੀਂ ਸਮਝੋ
NEXT STORY