Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    TUE, JUN 17, 2025

    11:36:53 PM

  • dr  ravjot singh

    EX WIFE ਦੀਆਂ ਨਿੱਜੀ AI ਤਸਵੀਰਾਂ ਵਾਇਰਲ ਕਰਨ...

  • bhabhi kamal kaur is not dead but alive

    'ਭਾਬੀ ਕਮਲ ਕੌਰ ਮਰੀ ਨਹੀਂ ਜਿਉਂਦੀ ਆ...' ਵੀਡੀਓ ਹੋ...

  • youth kidnapped at gunpoint

    ਕਾਲੀ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ...

  • delay in appointment of sdm

    ਐੱਸਡੀਐੱਮ ਦੀ ਨਿਯੁਕਤੀ 'ਚ ਦੇਰੀ : ਤਹਿਸੀਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਟੈਰਿਅਨ ਵ੍ਹਾਈਟ: ਇਮਰਾਨ ਖ਼ਾਨ ਦੀ ਕਥਿਤ ਧੀ ਦਾ ਕੀ ਹੈ ਮਾਮਲਾ ਤੇ ਕੀ ਇਹ ਉਨ੍ਹਾਂ ਦੇ ਸਿਆਸੀ ਕਰੀਅਰ ਲਈ ਖ਼ਤਰਾ ਬਣ ਸਕਦਾ ਹੈ?

ਟੈਰਿਅਨ ਵ੍ਹਾਈਟ: ਇਮਰਾਨ ਖ਼ਾਨ ਦੀ ਕਥਿਤ ਧੀ ਦਾ ਕੀ ਹੈ ਮਾਮਲਾ ਤੇ ਕੀ ਇਹ ਉਨ੍ਹਾਂ ਦੇ ਸਿਆਸੀ ਕਰੀਅਰ ਲਈ ਖ਼ਤਰਾ ਬਣ ਸਕਦਾ ਹੈ?

  • Updated: 23 Jan, 2023 08:14 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਇਮਰਾਨ ਖ਼ਾਨ
Getty Images
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਨਾਮਜ਼ਦਗੀ ਪੱਤਰ ਵਿੱਚ ਟੈਰਿਅਨ ਵ੍ਹਾਈਟ ਦਾ ਜ਼ਿਕਰ ਨਹੀਂ ਕੀਤਾ ਹੈ।

ਉਨ੍ਹਾਂ ਖ਼ਿਲਾਫ਼ ਦਾਇਰ ਅਯੋਗਤਾ ਸਬੰਧੀ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਨੂੰ ਇਸ ''ਤੇ 27 ਜਨਵਰੀ ਤੱਕ ਅੰਤਰਿਮ ਜਵਾਬ ਦੇਣ ਦਾ ਹੁਕਮ ਦਿੱਤਾ ਹੈ।

ਇਸਲਾਮਾਬਾਦ ਹਾਈ ਕੋਰਟ ਪਿਛਲੇ ਪੰਜ ਮਹੀਨਿਆਂ ਤੋਂ ਇਸ ਸਬੰਧ ਵਿੱਚ ਦਾਇਰ ਇੱਕ ਪਟੀਸ਼ਨ ਦੀ ਸਮੀਖਿਆ ਕਰ ਰਹੀ ਹੈ ਕਿ ਇਹ ਪਟੀਸ਼ਨ ਸੁਣਵਾਈ ਦੇ ਯੋਗ ਹੈ ਜਾਂ ਨਹੀਂ।

ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਮਰਾਨ ਖ਼ਾਨ ਦੇ ਵਕੀਲ ਸਲਮਾਨ ਅਕਰਮ ਰਾਜਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਆਪਣੇ ਮੁਵੱਕਲ ਇਮਰਾਨ ਖ਼ਾਨ ਵਲੋਂ ਪੇਸ਼ ਕੀਤੇ ਗਏ ਅੰਤਰਿਮ ਜਵਾਬ ਦੀ ਕਾਪੀ ਪਟੀਸ਼ਨਕਰਤਾ ਨੂੰ ਵੀ ਦੇਣ।

ਮਾਮਲੇ ਦੀ ਸੁਣਵਾਈ ਦੌਰਾਨ ਇਹ ਵੀ ਪਤਾ ਲੱਗਿਆ ਕਿ ਪਾਕਿਸਤਾਨ ਦੇ ਸਾਬਕਾ ਅਟਾਰਨੀ ਜਨਰਲ ਸਲਮਾਨ ਅਸਲਮ ਭੱਟ ਪਹਿਲੀ ਵਾਰ ਪਟੀਸ਼ਨਕਰਤਾ ਦੇ ਵਕੀਲ ਵਜੋਂ ਅਦਾਲਤ ''ਚ ਪੇਸ਼ ਹੋਏ।

ਚੇਤੇ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਕਾਰਜਕਾਲ ਦੌਰਾਨ ਸਲਮਾਨ ਅਸਲਮ ਭੱਟ ਅਟਾਰਨੀ ਜਨਰਲ ਸਨ, ਜਦਕਿ ਪਿਛਲੇ ਸਮੇਂ ਦੌਰਾਨ ਉਹ ਵੱਖ-ਵੱਖ ਅਦਾਲਤਾਂ ''ਚ ਸ਼ਰੀਫ਼ ਪਰਿਵਾਰ ਦੇ ਟੈਕਸ ਸਬੰਧੀ ਕੇਸਾਂ ਦਾ ਬਚਾਅ ਵੀ ਕਰਦੇ ਰਹੇ ਹਨ |

ਇਮਰਾਨ ਖ਼ਾਨ
IMRAN KHAN/FACEBOOK

ਵੀਰਵਾਰ ਨੂੰ ਇਮਰਾਨ ਖ਼ਿਲਾਫ਼ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ, ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸਲਾਮਾਬਾਦ ਹਾਈ ਕੋਰਟ ਦੇ ਰਜਿਸਟਰਾਰ ਦਫ਼ਤਰ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਕਿ ਇਮਰਾਨ ਖ਼ਾਨ ਦੁਆਰਾ ਜਮ੍ਹਾਂ ਕਰਵਾਏ ਗਏ ਸ਼ੁਰੂਆਤੀ ਜਵਾਬ ''ਤੇ (ਜਿਸ ''ਚ ਕਿਹਾ ਗਿਆ ਸੀ ਕਿ ਪਟੀਸ਼ਨ ਸਵੀਕਾਰਯੋਗ ਨਹੀਂ ਹੈ) ਉਨ੍ਹਾਂ ਦੇ ਅੰਗੂਠੇ ਦਾ ਨਿਸ਼ਾਨ ਨਹੀਂ ਹੈ।

ਇਮਰਾਨ ਖ਼ਾਨ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਮੁਵੱਕਲ ਦੇ ਅੰਗੂਠੇ ਦਾ ਨਿਸ਼ਾਨ ਲੈਣ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇ, ਕਿਉਂਕਿ ਇਨ੍ਹੀਂ ਦਿਨੀਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ।

ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਇਮਰਾਨ ਖ਼ਾਨ ਦੇ ਵਕੀਲ ਨੂੰ ਇਸ ਗੱਲ ''ਤੇ ਮੁਸਕਰਾਉਂਦੇ ਹੋਏ ਕਿਹਾ, "ਅੱਜ ਦੇ ਦੌਰ ਵਿੱਚ ਅੰਗੂਠੇ ਦਾ ਨਿਸ਼ਾਨ ਲੈਣ ਵਿੱਚ ਕੀ ਦਿੱਕਤ ਹੈ?"

''''ਅੱਜ-ਕੱਲ੍ਹ ਦੇਸ਼ ਦੇ ਹਰ ਹਿੱਸੇ ਵਿੱਚ ਮੋਬਾਈਲ ਸਿਮ ਦੀਆਂ ਦੁਕਾਨਾਂ ''ਤੇ ਬਾਇਓਮੈਟ੍ਰਿਕਸ ਆਸਾਨੀ ਨਾਲ ਕੀਤੇ ਜਾਂਦੇ ਹਨ ਅਤੇ ਬਾਇਓਮੈਟ੍ਰਿਕ ਮਸ਼ੀਨ ਤੋਂ ਇੱਕ ਰਸੀਦ ਨਿਕਲਦੀ ਹੈ, ਉਸ ਨੂੰ ਅਰਜ਼ੀ ਦੇ ਨਾਲ ਨੱਥੀ ਕਰ ਦਿਓ।''''

ਚੀਫ਼ ਜਸਟਿਸ ਨੇ ਖ਼ਾਨ ਦੇ ਵਕੀਲ ਨੂੰ ਕਿਹਾ, "ਤੁਸੀਂ ਅਤੇ ਤੁਹਾਡੇ ਮੁਵੱਕਲ ਇੰਨੇ ਪ੍ਰਭਾਵਸ਼ਾਲੀ ਹੋ ਕਿ ਬਾਇਓਮੀਟ੍ਰਿਕ ਮਸ਼ੀਨ ਘਰ ਲੈ ਕੇ ਜਾ ਸਕਦੇ ਹੋ।"

ਪਟੀਸ਼ਨ ਸਵੀਕਾਰਯੋਗ ਕਿਉਂ ਨਹੀਂ?

ਇਮਰਾਨ ਖ਼ਾਨ
EPA
ਇਮਰਾਨ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਸਕੈਟ ਨਾਲ

ਸੁਣਵਾਈ ਦੌਰਾਨ ਸਲਮਾਨ ਅਕਰਮ ਰਾਜਾ ਨੇ ਕਿਹਾ ਕਿ ਟੈਰਿਅਨ ਵ੍ਹਾਈਟ ਦੇ ਮਾਮਲੇ ''ਚ ਚੋਣ ਕਮਿਸ਼ਨ ਪਹਿਲਾਂ ਹੀ ਆਪਣਾ ਫੈਸਲਾ ਦੇ ਚੁੱਕਿਆ ਹੈ, ਇਸ ਲਈ ਉਹ ਦਲੀਲ ਦੇਣਗੇ ਕਿ ਇਹ ਪਟੀਸ਼ਨ ਸਵੀਕਾਰਯੋਗ ਨਹੀਂ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਇਸ ਸਮੇਂ ਨਾ ਤਾਂ ਨੈਸ਼ਨਲ ਅਸੈਂਬਲੀ ਦੇ ਮੈਂਬਰ ਹਨ ਅਤੇ ਨਾ ਹੀ ਕੋਈ ਸਰਕਾਰੀ ਅਹੁਦਾ ਰੱਖਦੇ ਹਨ, ਇਸ ਲਈ ਇਹ ਪਟੀਸ਼ਨ ਸੁਣਵਾਈ ਯੋਗ ਨਹੀਂ ਹੈ।

ਇਸ ''ਤੇ ਪਟੀਸ਼ਨਕਰਤਾ ਦੇ ਵਕੀਲ ਸਾਜਿਦ ਮਹਿਮੂਦ ਨੇ ਕਿਹਾ ਕਿ ਭਾਵੇਂ ਇਮਰਾਨ ਖ਼ਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਨਹੀਂ ਹਨ ਪਰ ਉਹ ਇਕ ਸਿਆਸੀ ਪਾਰਟੀ ਦੇ ਮੁਖੀ ਤਾਂ ਹਾਲੇ ਵੀ ਹਨ।

ਇਮਰਾਨ ਖ਼ਾਨ ਦੇ ਵਕੀਲ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁਵੱਕਲ ਇਸ ਬਾਰੇ ਬਿਆਨ ਦੇਣਾ ਚਾਹੁੰਦੇ ਹਨ ਅਤੇ ਇਹ ਅੰਤਰਿਮ ਬਿਆਨ ਹੋਵੇਗਾ।

ਅਦਾਲਤ ਨੇ ਸਲਮਾਨ ਅਕਰਮ ਰਾਜਾ ਦੀ ਇਸ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਇਮਰਾਨ ਖਾਨ ਨੂੰ 27 ਜਨਵਰੀ ਤੋਂ ਪਹਿਲਾਂ ਆਪਣਾ ਜਵਾਬ ਦਾਖ਼ਲ ਕਰਾਉਣ ਦਾ ਹੁਕਮ ਦਿੱਤਾ ਅਤੇ ਇਹ ਵੀ ਕਿਹਾ ਕਿ ਅੰਤਰਿਮ ਬਿਆਨ ਦੀ ਕਾਪੀ ਪਟੀਸ਼ਨਕ ਦਰਜ ਕਰਵਾਉਣ ਵਾਲੇ ਸਾਜਿਦ ਮਹਿਮੂਦ ਦੇ ਵਕੀਲ ਨੂੰ ਵੀ ਦਿੱਤੀ ਜਾਵੇ।

ਇਮਰਾਨ ਖਾਨ ਦੇ ਵਕੀਲ ਨੇ ਕਿਹਾ ਕਿ ਅਜੇ ਤਾਂ ਉਹ ਇਸ ਪਟੀਸ਼ਨ ਦੀ ਮਨਜ਼ੂਰੀ ਨੂੰ ਲੈ ਕੇ ਦਲੀਲ ਦੇਣਗੇ (ਬਹਿਸ ਕਰਨਗੇ), ਜਿਸ ''ਤੇ ਚੀਫ਼ ਜਸਟਿਸ ਆਮਿਰ ਫਾਰੂਕ ਨੇ ਕਿਹਾ, ''ਇਹ ਤੁਸੀਂ ਤੈਅ ਕਰਨਾ ਹੈ ਕਿ ਤੁਸੀਂ ਇਸ ਪਟੀਸ਼ਨ ਦੇ ਮਨਜ਼ੂਰ ਹੋਣ ਜਾਂ ਨਾ ਹੋਣ ''ਤੇ ਬਹਿਸ ਕਰੋ ਜਾਂ ਨਾ ਕਰੋ ਜਾਂ ਫ਼ਿਰ ਇਸ ਪਟੀਸ਼ਨ ਦੀ ਸਮੱਗਰੀ ਨੂੰ ਸਾਹਮਣੇ ਰੱਖਦੇ ਹੋਏ ਉਸ ''ਤੇ ਦਲੀਲ ਦੇਵੋ। ਅਦਾਲਤ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੀ।''''

ਲਾਈਨ
BBC

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਧੀ ਦਾ ਮਾਮਲਾ

  • ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਆਪਣੇ ਨਾਮਜ਼ਦਗੀ ਪੱਤਰ ''ਚ ਆਪਣੀ ਕਥਿਤ ਧੀ ਟੈਰਿਅਨ ਵ੍ਹਾਈਟ ਦਾ ਜ਼ਿਕਰ ਨਾ ਕਰਨ ਦਾ ਇਲਜ਼ਾਮ ਲਗਾਉਂਦਿਆਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ
  • ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਇਸ ਲਿਹਾਜ਼ ਨਾਲ ਇਮਰਾਨ ਹੁਣ ਭਰੋਸੇਯੋਗ ਨਹੀਂ ਰਹੇ।
  • ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਨੂੰ 27 ਜਨਵਰੀ ਤੋਂ ਪਹਿਲਾਂ ਜਵਾਬ ਦਾਖ਼ਲ ਕਰਾਉਣ ਦਾ ਹੁਕਮ ਦਿੱਤਾ।
  • 2004 ਦੀਆਂ ਰਿਪੋਰਟ ਮੁਤਾਬਕ, ਦਾਅਵੇ ਹਨ ਟੇਰਿਅਨ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਸੀਤਾ ਵ੍ਹਾਈਟ ਦੀ ਧੀ ਹੈ।
ਲਾਈਨ
BBC

ਪਟੀਸ਼ਨ ਵਿੱਚ ਕੀ ਹੈ?

ਇਸ ਪਟੀਸ਼ਨ ਵਿੱਚ ਪਟੀਸ਼ਨ ਕਰਤਾ ਦਾ ਪੱਖ ਹੈ ਕਿ ਇਮਰਾਨ ਖ਼ਾਨ ਨੇ ਆਪਣੇ ਨਾਮਜ਼ਦਗੀ ਪੱਤਰ ਵਿੱਚ ਆਪਣੀ ਕਥਿਤ ਧੀ ਦਾ ਖੁਲਾਸਾ ਨਹੀਂ ਕੀਤਾ ਹੈ, ਇਸ ਲਈ ਉਹ ਹੁਣ ਸੱਚੇ ਅਤੇ ਭਰੋਸੇਯੋਗ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ 62ਐਫ਼ ਦੇ ਤਹਿਤ ਅਯੋਗ ਕਰਾਰ ਦਿੱਤਾ ਜਾਵੇ।

ਸੰਵਿਧਾਨ ਦੀ ਇਸ ਧਾਰਾ ਤਹਿਤ, ਪਾਕਿਸਤਾਨ ਦੀ ਸੰਸਦ ਦਾ ਕੋਈ ਵੀ ਮੈਂਬਰ ਉਮਰ ਭਰ ਲਈ ਅਯੋਗ ਹੋ ਜਾਂਦਾ ਹੈ।

ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਿੱਚ ਇੱਕ ਅਮਰੀਕੀ ਅਦਾਲਤ ਦੇ ਫ਼ੈਸਲੇ ਦਾ ਵੀ ਹਵਾਲਾ ਦਿੱਤਾ ਹੈ ਕਿ ਇਮਰਾਨ ਖ਼ਾਨ ਟੇਰਿਅਨ ਵ੍ਹਾਈਟ ਦੇ ਅਸਲੀ ਪਿਤਾ ਹਨ।

ਇਸਲਾਮਾਬਾਦ ਹਾਈ ਕੋਰਟ
BBC

ਪਹਿਲਾਂ ਖਾਰਜ ਕੀਤੀ ਗਈ ਪਟੀਸ਼ਨ

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਇਮਰਾਨ ਖ਼ਾਨ ਖ਼ਿਲਾਫ਼ ਅਜਿਹੀ ਹੀ ਇੱਕ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ।

ਤਤਕਾਲੀ ਚੀਫ਼ ਜਸਟਿਸ ਅਤਹਰ ਮਿਨੱਲਾਅ ਨੇ ਕਿਹਾ ਸੀ ਕਿ ਅਜਿਹੀ ਪਟੀਸ਼ਨ ''ਤੇ ਸੁਣਵਾਈ ਕਰਦੇ ਹੋਏ ਉਸ ਬੱਚੀ ਦੇ ਅਧਿਕਾਰ ਪ੍ਰਭਾਵਿਤ ਹੋਣਗੇ।

ਉਨ੍ਹਾਂ ਮੁਤਾਬਕ ਅਜਿਹੀ ਪਟੀਸ਼ਨ ਦੀ ਸੁਣਵਾਈ ਦੌਰਾਨ ਬਹੁਤ ਸਾਰੇ ਇਸਲਾਮੀ ਨੁਕਤੇ ਸਾਹਮਣੇ ਆਉਣਗੇ ਜੋ ਮੀਡੀਆ ਵਿੱਚ ਰਿਪੋਰਟ ਕੀਤੇ ਜਾਣਗੇ ਅਤੇ ਇਸ ਕਾਰਨ ਉਸ ਬੱਚੀ ਦੇ ਅਧਿਕਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।

ਅਦਾਲਤ ਨੇ ਕਿਹਾ ਸੀ ਕਿ ਜੇਕਰ ਟੈਰਿਅਨ ਵ੍ਹਾਈਟ ਖ਼ੁਦ ਆ ਕੇ ਇਸ ਸਬੰਧੀ ਅਰਜ਼ੀ ਦਾਇਰ ਕਰਦੇ ਹਨ ਤਾਂ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰ ਸਕਦੀ ਹੈ।

ਕਾਨੂੰਨੀ ਮਾਹਿਰ ਅਤੇ ਪਾਕਿਸਤਾਨ ਬਾਰ ਕੌਂਸਲ ਦੇ ਸਾਬਕਾ ਉੱਪ ਪ੍ਰਧਾਨ ਅਮਜਦ ਸ਼ਾਹ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਇਸ ਅਰਜ਼ੀ ''ਤੇ ਜਲਦ ਤੋਂ ਜਲਦ ਸੁਣਵਾਈ ਕਰਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸਲਾਮਾਬਾਦ ਹਾਈ ਕੋਰਟ ਇਸ ਮਾਮਲੇ ਦਾ ਨਿਪਟਾਰਾ ਕਰਨਾ ਚਾਹੁੰਦੀ ਹੈ।

ਅਮਜਦ ਸ਼ਾਹ ਨੇ ਕਿਹਾ, ਉਨ੍ਹਾਂ ਮੁਤਾਬਕ ਇਸ ਪਟੀਸ਼ਨ ਕਾਰਨ ਆਉਣ ਵਾਲੇ ਦਿਨਾਂ ''ਚ ਇਮਰਾਨ ਖਾਨ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।

ਇਮਰਾਨ ਖ਼ਾਨ
SOHAIL SHAHZAD/EPA-EFE/REX/SHUTTERSTOCK

ਇਹ ਮਾਮਲਾ ਇਮਰਾਨ ਖਾਨ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ?

ਅਦਾਲਤ ਦੀ ਸੁਣਵਾਈ ਦੌਰਾਨ ਇਹ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਜਦੋਂ ਇਮਰਾਨ ਖਾਨ ਦੀ ਸਰਕਾਰ ਵਿਰੋਧੀ ਮੁਹਿੰਮ ਸਿਖ਼ਰਾਂ ''ਤੇ ਹੈ ਉਸ ਸਮੇਂ ਇਹ ਮੁੱਦਾ ਨਵੇਂ ਸਿਰੇ ਤੋਂ ਕਿਉਂ ਚੁੱਕਿਆ ਜਾ ਰਿਹਾ ਹੈ?

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਆਬਿਦ ਸਾਕੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜ਼ਾਹਰੀ ਤੌਰ ''ਤੇ ਕਾਨੂੰਨੀ ਪੇਚੀਦਗੀਆਂ ਘੱਟ ਅਤੇ ਸਿਆਸੀ ਪੇਚੀਦਗੀਆਂ ਜ਼ਿਆਦਾ ਹਨ।

ਉਨ੍ਹਾਂ ਇਲਜ਼ਾਮ ਲਗਾਇਆ ਕਿ ‘ਬਦਕਿਸਮਤੀ ਨਾਲ ਕਾਨੂੰਨ ਦੀ ਆੜ ਵਿੱਚ ਸਿਆਸੀ ਉਦੇਸ਼ਾਂ ਦੀ ਪ੍ਰਾਪਤੀ ਲਈ ਯਤਨ ਕੀਤੇ ਜਾ ਰਹੇ ਹਨ’।

ਆਬਿਦ ਸਾਕੀ ਨੇ ਕਿਹਾ ਕਿ ਆਮ ਤੌਰ ''ਤੇ ਅਜਿਹੇ ਕੇਸ ਅਦਾਲਤਾਂ ਵਿਚ ਨਹੀਂ ਆਉਣੇ ਚਾਹੀਦੇ ਅਤੇ ਨਾ ਹੀ ਅਦਾਲਤਾਂ ਨੂੰ ਨਿੱਜੀ ਮਾਮਲਿਆਂ ਵਿੱਚ ਦਖ਼ਲ ਦੇਣਾ ਚਾਹੀਦਾ ਹੈ, ਕਿਉਂਕਿ ਅਜਿਹੀਆਂ ਅਰਜ਼ੀਆਂ ਨੂੰ ਸੁਣਵਾਈ ਲਈ ਸਮਾਂ ਕੱਢਣਾ ਕਰਨਾ ਖ਼ੁਦ ਅਦਾਲਤਾਂ ਲਈ ਵੀ ਚੰਗਾ ਨਹੀਂ ਹੁੰਦਾ ਹੈ।

''ਇਮਰਾਨ ਨੂੰ ਕੋਈ ਸਿਆਸੀ ਖ਼ਤਰਾ ਨਹੀਂ''

ਜਨਤਾ
EPA

ਪੱਤਰਕਾਰ ਅਤੇ ਵਿਸ਼ਲੇਸ਼ਕ ਮਜ਼ਹਰ ਅੱਬਾਸ ਦਾ ਕਹਿਣਾ ਹੈ, "ਦੇਸ਼ ਵਿੱਚ ਚੱਲ ਰਹੇ ਸਿਆਸੀ ਤਣਾਅ ਦਰਮਿਆਨ ਸ਼ਾਇਦ ਇਮਰਾਨ ਖਾਨ ਨੂੰ ਇਸ ਮਾਮਲੇ ਵਿੱਚ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ, ਪਰ ਉਨ੍ਹਾਂ ਨੂੰ ਸਿਆਸੀ ਤੌਰ ''ਤੇ ਖ਼ਤਮ ਨਹੀਂ ਕੀਤਾ ਜਾ ਸਕਦਾ।"

ਉਨ੍ਹਾਂ ਕਿਹਾ ਕਿ "ਪ੍ਰਸ਼ਾਸਨਿਕ ਅਤੇ ਅਦਾਲਤੀ ਫੈਸਲਿਆਂ ਤੋਂ ਹੋ ਸਕਦਾ ਹੈ ਕਿ ਇਸ ਦਾ ਕੁਝ ਸਿਆਸੀ ਲਾਭ ਚੁੱਕਿਆ ਜਾਵੇ, ਪਰ ਇਮਰਾਨ ਖਾਨ ਦੇ ਸਮਰਥਕ ਇਸ ਫੈਸਲੇ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ"।

ਮਜ਼ਹਰ ਅੱਬਾਸ ਨੇ ਕਿਹਾ, "ਜਿਸ ਤਰੀਕੇ ਨਾਲ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਨੂੰ ਅਯੋਗ ਠਹਿਰਾਇਆ ਗਿਆ ਸੀ, ਪਰ ਉਸ ਫੈਸਲੇ ਨੂੰ ਅੱਜ ਤੱਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸਮਰਥਕਾਂ ਨੇ ਸਵੀਕਾਰ ਨਹੀਂ ਕੀਤਾ ਹੈ।"

ਉਨ੍ਹਾਂ ਕਿਹਾ, "ਪੰਜਾਵੇਂ ਦੇ ਦਹਾਕੇ ਵਿੱਚ ਵੀ ਲੀਡਰਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ, ਪਰ ਅਜਿਹੇ ਆਗੂਆਂ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਨਹੀਂ ਕੱਢਿਆ ਜਾ ਸਕਿਆ।"

ਅੱਬਾਸ ਨੇ ਕਿਹਾ, “ਪਾਕਿਸਤਾਨ ਵਿੱਚ ਨਿਆਂਪਾਲਿਕਾ ਦੀ ਭੂਮਿਕਾ ਵੀ ਵਿਵਾਦਗ੍ਰਸਤ ਰਹੀ ਹੈ ਅਤੇ ਹੁਣ ਇਹ ਸਾਰੀ ਜ਼ਿੰਮੇਵਾਰੀ ਸੰਸਦ ਦੀ ਹੈ ਕਿ ਉਹ ਇਸ ਸਬੰਧ ਵਿੱਚ ਕਾਨੂੰਨ ਬਣਾਏ ਜਾਂ ਅਜਿਹਾ ਤਰੀਕਾ ਬਣਾਏ ਜਿਸ ਰਾਹੀਂ ਸਿਆਸਤਦਾਨ ਇੱਕ ਦੂਜੇ ਦਾ ਵਿਰੋਧ ਅਤੇ ਸਿਆਸੀ ਹਿੱਤ ਹਾਸਲ ਕਰਨ ਲਈ ਅਦਾਲਤਾਂ ਦੀ ਵਰਤੋਂ ਕਰ ਸਕਦੇ ਹੋਣ ਜਾਂ ਕਿਸੇ ਹੋਰ ਸੰਸਥਾ ਵੱਲ ਵੀ ਨਾ ਜਾ ਸਕਦੇ ਹੋਣ।''''

"ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੀਆਂ ਪਟੀਸ਼ਨਾਂ ਕਿੱਥੋਂ ਆਉਂਦੀਆਂ ਹਨ।"

ਲਾਈਨ
BBC

-

ਲਾਈਨ
BBC

ਮੀਆਂਵਾਲੀ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਅਮਜਦ ਖਾਨ ਦਾ ਕਹਿਣਾ ਹੈ, "ਕੁਝ ਲੋਕ ਸਿਰਫ਼ ਸਿਆਸੀ ਲਾਭ ਲਈ ਨਿੱਜੀ ਮਾਮਲਿਆਂ ਨੂੰ ਅਦਾਲਤਾਂ ਵਿੱਚ ਲੈਕੇ ਜਾ ਰਹੇ ਹਨ।"

ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਮਗਰੋਂ ਜਿਸ ਤਰ੍ਹਾਂ ਦੀਆਂ ਚਾਲਾਂ ਅਪਣਾਈਆਂ ਜਾ ਰਹੀਆਂ ਹਨ, ਉਸ ਕਾਰਨ ਅਜਿਹੇ ਹੱਥਕੰਡੇ ਅਪਣਾਉਣ ਵਾਲੇ ਲੋਕ ਜਨਤਾ ਦੇ ਸਾਹਮਣੇ ਬੇਨਕਾਬ ਹੋ ਗਏ ਹਨ।

ਅਮਜਦ ਅਲੀ ਖਾਨ ਕਹਿੰਦੇ ਹਨ, "ਲੋਕ ਸਿਆਸੀ ਤੌਰ ''ਤੇ ਜਾਗਰੂਕ ਹੋ ਗਏ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੀਆਂ ਪਟੀਸ਼ਨਾਂ ਕਿੱਥੋਂ ਆਉਂਦੀਆਂ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਪਟੀਸ਼ਨਕਰਤਾ ਕੌਣ ਹੁੰਦੇ ਹਨ।"

ਗੁੰਮਨਾਮ ਪਟੀਸ਼ਨਕਰਤਾ ਕੌਣ ਹਨ

ਇਮਰਾਨ ਖਾਨ
ANI

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਅਰਜ਼ੀ ਦਾਇਰ ਕਰਨ ਵਾਲੇ ਸਾਜਿਦ ਮਹਿਮੂਦ ਅਜੇ ਤੱਕ ਇਸ ਅਰਜ਼ੀ ''ਤੇ ਕਿਸੇ ਵੀ ਸੁਣਵਾਈ ''ਚ ਪੇਸ਼ ਨਹੀਂ ਹੋਏ ਹਨ।

ਜਦੋਂ ਉਨ੍ਹਾਂ ਦੇ ਵਕੀਲ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਉਂਕਿ ਉਹ ਪਟੀਸ਼ਨਰ ਦੀ ਨੁਮਾਇੰਦਗੀ ਕਰ ਰਹੇ ਹਨ, ਇਸ ਲਈ ਪਟੀਸ਼ਨਰ ਦਾ ਅਦਾਲਤ ਦੇ ਕਮਰੇ ਵਿੱਚ ਮੌਜੂਦ ਹੋਣਾ ਜ਼ਰੂਰੀ ਨਹੀਂ ਹੈ।

ਇੱਕ ਸਵਾਲ ਦੇ ਜਵਾਬ ''ਚ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਹ ਇਸ ਮਾਮਲੇ ''ਚ ਪਹਿਲੀ ਵਾਰ ਪੇਸ਼ ਹੋ ਰਹੇ ਹਨ, ਇਸ ਲਈ ਪਟੀਸ਼ਨਰ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਸਕਣਗੇ।

ਉਨ੍ਹਾਂ ਕਿਹਾ ਕਿ ਜਦੋਂ ਅਦਾਲਤ ਪਟੀਸ਼ਨਰ ਨੂੰ ਤਲਬ ਕਰੇਗੀ ਤਾਂ ਉਹ ਅਦਾਲਤ ਵਿੱਚ ਪੇਸ਼ ਹੋ ਜਾਣਗੇ।

ਇਸ ਮਾਮਲੇ ''ਤੇ ਤਹਿਰੀਕ-ਏ-ਇਨਸਾਫ ਦੇ ਨੇਤਾ ਅਮਜਦ ਅਲੀ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਪਾਰਟੀ ਨੂੰ ਇਹ ਸਮਝਣ ਦੀ ਲੋੜ ਨਹੀਂ ਹੈ ਕਿ ਪਟੀਸ਼ਨਕਰਤਾ ਕੌਣ ਹੈ ਅਤੇ ਨਾ ਹੀ ਉਹ ਉਸ ''ਚ ਦਿਲਚਸਪੀ ਰੱਖਦੇ ਹਨ।

ਉਨ੍ਹਾਂ ਕਿਹਾ ਕਿ ਅਜਿਹੀਆਂ ਪਟੀਸ਼ਨਾਂ ਆਮ ਤੌਰ ''ਤੇ ''ਦਾਇਰ'' ਕਰਵਾਈਆਂ ਜਾਂਦੀਆਂ ਹਨ ਅਤੇ ਪਟੀਸ਼ਨ ਪਾਉਣ ਵਾਲੇ ਘੱਟ ਹੀ ਸਾਹਮਣੇ ਆਉਂਦੇ ਹਨ ਅਤੇ ਇਹ ਬਾਰੇ ''ਚ ਇਹ ਇੱਕ ਸਪਸ਼ਟ ਸੰਕੇਤ ਹੈ ਕਿ ਇਸ ਮਾਮਲੇ ਦਾ ਇੱਕੋ-ਇੱਕ ਮਕਸਦ ''ਚਿੱਕੜ ਉਛਾਲਣਾ'' ਹੈ।

ਉਨ੍ਹਾਂ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ ਅਤੇ ਚੋਣ ਕਮਿਸ਼ਨ ਪਹਿਲਾਂ ਹੀ ਅਜਿਹੀਆਂ ਅਰਜ਼ੀਆਂ ਨੂੰ ਖਾਰਿਜ ਕਰ ਚੁੱਕੇ ਹਨ।

ਅਜਿਹੀ ਹੀ ਇੱਕ ਪਟੀਸ਼ਨ ਤੋਸ਼ਾ ਖਾਨਾ ਕੇਸ ਵਿੱਚ ਵੀ ਦਾਇਰ ਕੀਤੀ ਗਈ ਸੀ, ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੇ ਖੁਦ ਕਿਹਾ ਹੈ ਕਿ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

"ਅਜਿਹੇ ਮਾਮਲੇ ਅਦਾਲਤ ਵਿੱਚ ਨਹੀਂ ਜਾਣੇ ਚਾਹੀਦੇ"

ਇਮਰਾਨ ਖ਼ਾਨ
REUTERS/AKHTAR SOOMRO

ਸੱਤਾਧਾਰੀ ਗੱਠਜੋੜ ਦੀ ਸਭ ਤੋਂ ਵੱਡੀ ਪਾਰਟੀ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੈਂਬਰ ਚੌਧਰੀ ਬਸ਼ੀਰ ਵਰਕ ਕਹਿੰਦੇ ਹਨ, "ਇਹ ਮੰਦਭਾਗਾ ਹੈ ਕਿ ਇਮਰਾਨ ਖ਼ਾਨ ਟੇਰਿਅਨ ਨੂੰ ਆਪਣੀ ਧੀ ਵਜੋਂ ਸਵੀਕਾਰ ਨਹੀਂ ਕਰ ਰਹੇ ਹਨ।"

ਉਨ੍ਹਾਂ ਕਿਹਾ, "ਜਦੋਂ ਕੋਈ ਜਨਤਕ ਅਹੁਦੇ ''ਤੇ ਹੁੰਦਾ ਹੈ ਤਾਂ ਕੋਈ ਵੀ ਨਾਗਰਿਕ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿਸੇ ਵੀ ਸੰਸਦ ਮੈਂਬਰ ਦੀ ਭਰੋਸੇਯੋਗਤਾ ਨੂੰ ਚੁਣੌਤੀ ਦੇ ਸਕਦਾ ਹੈ।''''

ਵਰਕ ਨੇ ਕਿਹਾ, "ਅਜਿਹੇ ਮਾਮਲੇ ਅਦਾਲਤਾਂ ਵਿੱਚ ਨਹੀਂ ਜਾਣੇ ਚਾਹੀਦੇ ਅਤੇ ਇਸ ਸਮੇਂ ਦੇਸ਼ ਦੀ ਸਿਆਸਤ ਇੱਕ ਅਜਿਹੇ ਮੋੜ ''ਤੇ ਪਹੁੰਚ ਗਈ ਹੈ ਜਿੱਥੇ ਇੱਕ ਦੂਜੇ ਦੇ ਖਿਲਾਫ ਵੱਧ ਤੋਂ ਵੱਧ ਚਿੱਕੜ ਉਛਾਲਣਾ ਸਿਆਸੀ ਸਫਲਤਾ ਮੰਨੀ ਜਾਂਦੀ ਹੈ।"

ਇਹ ਪੁੱਛੇ ਜਾਣ ''ਤੇ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਕਾਰਜਕਾਲ ਦੌਰਾਨ ਅਟਾਰਨੀ ਜਨਰਲ ਰਹੇ ਸਲਮਾਨ ਅਸਲਮ ਬਟ ਪਟੀਸ਼ਨਕਰਤਾ ਵੱਲੋਂ ਪੇਸ਼ ਹੋ ਰਹੇ ਹਨ, ਬਾਰੇ ਉਨ੍ਹਾਂ ਕਿਹਾ, ''ਵਕੀਲ ਹੋਣ ਦੇ ਨਾਤੇ ਕਿਸੇ ''ਤੇ ਵੀ ਇਸ ਗੱਲ ''ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ਕਿ ਉਹ ਕਿਸ ਦੀ ਵਕਾਲਤ ਕਰ ਸਕਦਾ ਹੈ ਅਤੇ ਕਿਸ ਦੀ ਤਰਫੋਂ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦਾ।"

ਸੀਤਾ ਵ੍ਹਾਈਟ ਕੌਣ ਸਨ?

ਜਦੋਂ ਅਮਰੀਕਾ ''ਚ ਰਹਿਣ ਵਾਲੀ 43 ਸਾਲਾ ਬ੍ਰਿਟਿਸ਼ ਨਾਗਰਿਕ ਸੀਤਾ ਵ੍ਹਾਈਟ ਦੀ 2004 ''ਚ ਮੌਤ ਹੋਈ ਤਾਂ ''ਤੇ ਬਰਤਾਨਵੀ ਅਖ਼ਬਾਰ ''ਦਿ ਮਿਰਰ'' ਅਤੇ ਅਮਰੀਕੀ ਅਖ਼ਬਾਰ ''ਦਿ ਨਿਊਯਾਰਕ ਪੋਸਟ'' ਨੇ ਲਿਖਿਆ ਕਿ ਉਹ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇਮਰਾਨ ਖਾਨ ਦੀ ਪ੍ਰੇਮਿਕਾ ਸੀ।

ਰਿਪੋਰਟ ਮੁਤਾਬਕ, ਸੀਤਾ ਨੇ ਇੱਕ ਕੁੜੀ (ਟੇਰਿਅਨ ਵ੍ਹਾਈਟ) ਨੂੰ ਜਨਮ ਦਿੱਤਾ। ਉਸ ਬੱਚੀ ਬਾਰੇ ਦਾਅਵਾ ਹੈ ਕਿ ਉਹ ਇਮਰਾਨ ਖਾਨ ਦੀ ਬੇਟੀ ਹੈ।

ਅਖ਼ਬਾਰਾਂ ਦੀਆਂ ਰਿਪੋਰਟਾਂ ਅਨੁਸਾਰ, ਸੀਤਾ ਵ੍ਹਾਈਟ ਦੀ ਮੌਤ ਕੈਲੀਫੋਰਨੀਆ ਵਿੱਚ ਸਾਂਤਾ ਮੋਨਿਕਾ ਦੀ ਯੋਗਾ ਕਲਾਸ ਦੌਰਾਨ ਹੋਈ ਸੀ, ਜੋ ਕਿ ਬੇਵਰਲੀ ਹਿਲਸ ਵਿੱਚ ਉਨ੍ਹਾਂ ਦੇ ਆਲੀਸ਼ਾਨ ਘਰ ਨੇੜੇ ਸਥਿਤ ਸੀ।

ਅਖ਼ਬਾਰਾਂ ਦੀਆਂ ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਮੌਤ ਤੋਂ ਕੁਝ ਹੀ ਹਫ਼ਤੇ ਪਹਿਲਾਂ, ਉਨ੍ਹਾਂ ਨੇ ਅੱਠ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਆਪਣੇ ਮਰਹੂਮ ਪਿਤਾ ਦੀ ਜਾਇਦਾਦ ਤੋਂ 30 ਲੱਖ ਡਾਲਰ ਪ੍ਰਾਪਤ ਕੀਤੇ ਸਨ।

ਸੀਤਾ ਵ੍ਹਾਈਟ ਇੱਕ ਯੋਗਾ ਸਟੂਡੀਓ ਵਿੱਚ ਪ੍ਰਾਚੀਨ ਕਸਰਤ ਅਤੇ ਅਧਿਆਤਮਿਕ ਅਭਿਆਸ ਸਿਖਾਉਂਦੇ ਸਨ।

ਬੀਬੀਸੀ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)


  • bbc news punjabi

ਅਮਰੀਕਾ ਦੇ ਕੈਲੇਫੋਰਨੀਆ ''ਚ ਗੋਲੀਬਾਰੀ ਨਾਲ 10 ਮੌਤਾਂ, ਕਈ ਜ਼ਖ਼ਮੀ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • dr  ravjot singh
    EX WIFE ਦੀਆਂ ਨਿੱਜੀ AI ਤਸਵੀਰਾਂ ਵਾਇਰਲ ਕਰਨ ਵਾਲਿਆਂ ਨੂੰ ਨਹੀਂ ਕਰਾਂਗਾ ਮੁਆਫ਼...
  • raman arora raju madan  s anticipatory bail hearing on 25th
    ਰਮਨ ਅਰੋੜਾ ਦੇ ਕੁੜਮ ਰਾਜੂ ਮਦਨ ਦੀ ਅਗਾਊਂ ਜ਼ਮਾਨਤ 'ਤੇ ਸੁਣਵਾਈ 25 ਨੂੰ
  • vigilance bureau arrests naib tehsildar
    ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ...
  • big warning regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...
  • passport tehsil complex portal
    Punjab : ਪਾਸਪੋਰਟ ਬਨਵਾਉਣ ਵਾਲਿਆਂ ਖ਼ੁਸ਼ਖ਼ਬਰੀ, ਹੁਣ ਲਿਆ ਗਿਆ ਵੱਡਾ ਫ਼ੈਸਲਾ
  • today  s top 10 news
    ਪੰਜਾਬ 'ਚ ਵੱਡਾ ਐਨਕਾਊਂਟਰ ਤੇ ਇੰਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰਾਮ...
  • punjab cell phone alert
    ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ...
  • punjab weather update
    ਸਾਰਾ ਹਫ਼ਤਾ ਖ਼ਰਾਬ ਰਹੇਗਾ ਪੰਜਾਬ ਦਾ ਮੌਸਮ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
Trending
Ek Nazar
north korea send thousands of workers to russia

ਉੱਤਰੀ ਕੋਰੀਆ ਹਜ਼ਾਰਾਂ ਕਾਮਿਆਂ ਨੂੰ ਭੇਜੇਗਾ ਰੂਸ, ਕਰਨਗੇ ਇਹ ਕੰਮ

first female head of britain  s spy agency

115 ਸਾਲ ਦੇ ਇਤਿਹਾਸ 'ਚ ਬ੍ਰਿਟੇਨ ਦੀ ਜਾਸੂਸੀ ਏਜੰਸੀ 'ਚ ਪਹਿਲੀ ਮਹਿਲਾ ਮੁਖੀ...

big warning regarding punjab weather

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...

influencer deepika luthra s instagram account has been suspended

ਸੋਸ਼ਲ ਮੀਡੀਆ ਇੰਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰਾਮ ਅਕਾਊਂਟ ਬੰਦ

benjamin netanyahu statement

'ਈਰਾਨ ਦੇ ਤਾਨਾਸ਼ਾਹ' ਯਹੂਦੀ ਰਾਜ ਦਾ ਹੋਵੇਗਾ ਸੰਪੂਰਨ ਵਿਨਾਸ਼ : ਨੇਤਨਯਾਹੂ

bus truck collision

ਬੱਸ-ਟਰੱਕ ਦੀ ਜ਼ੋਰਦਾਰ ਟੱਕਰ, 12 ਲੋਕਾਂ ਦੀ ਮੌਤ

guy is playing hide and seek with the traffic police

Traffic Police ਨੇ ਚਾਰੋਂ ਪਾਸਿਓਂ ਪਾਇਆ ਘੇਰਾ ਪਰ ਬਚ ਨਿਕਲਿਆ Heavy Driver!...

israel claims to killed iran s military chief shadmani

ਮਾਰਿਆ ਗਿਆ ਈਰਾਨੀ ਫੌਜੀ ਮੁਖੀ ਸ਼ਾਦਮਨੀ! ਇਜ਼ਰਾਈਲ ਦਾ ਦਾਅਵਾ

australian govt evacuate citizens from iran

ਆਸਟ੍ਰੇਲੀਆ ਸਰਕਾਰ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢੇਗੀ ਬਾਹਰ

teenager was raped for three months on the pretext of marriage

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨੂੰ ਹੈਦਰਾਬਾਦ ਭਜਾ ਲੈ ਗਿਆ ਨੌਜਵਾਨ, ਤਿੰਨ ਮਹੀਨੇ...

country corona virus patients cases

ਦੇਸ਼ 'ਚ ਕੋਰੋਨਾ ਮਾਮਲੇ ਘੱਟ ਕੇ 7 ਹਜ਼ਾਰ ਤੋਂ ਹੇਠਾਂ ਆਏ, ਹੁਣ ਤੱਕ 109 ਮਰੀਜ਼ਾਂ...

amritsar police provides security to influencer deepika luthra

ਲਗਾਤਾਰ ਧਮਕੀਆਂ ਮਿਲਣ ਮਗਰੋਂ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ, ਘਰ ਦੇ ਬਾਹਰ...

jalandhar plywood businessman s daughter in law found deadbody

ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਦਰਿਆ ਕੋਲ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ...

major action against sho anil kumar of jalandhar police station no 3

ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ

dera baba s objectionable video with his wife goes viral

Punjab: ਡੇਰੇ ਦੇ ਬਾਬੇ ਦੀ ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ, ਹਰਕਤਾਂ ਵੇਖ ਮਚ...

jalandhar aap mla raman arora and his son s troubles increased orders issued

MLA ਰਮਨ ਅਰੋੜਾ ਤੇ ਉਨ੍ਹਾਂ ਦੇ ਪੁੱਤਰ ਦੀਆਂ ਵਧੀਆਂ ਮੁਸ਼ਕਿਲਾਂ, ਜਾਰੀ ਹੋਏ ਇਹ...

hindu boy and muslim girl commit suicide in pakistan

ਪਾਕਿਸਤਾਨ ’ਚ ਹਿੰਦੂ ਲੜਕੇ ਅਤੇ ਮੁਸਲਿਮ ਲੜਕੀ ਨੇ ਪ੍ਰੇਮ ਸਬੰਧਾਂ ਦੇ ਚੱਲਦੇ ਕੀਤੀ...

love marriage ends tragically after 18 years

ਪ੍ਰੇਮ ਵਿਆਹ ਦਾ 18 ਸਾਲ ਬਾਅਦ ਖੌਫਨਾਕ ਅੰਤ, ਅਣਖ ਦੀ ਖਾਤਰ ਹੱਤਿਆ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +