ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ ''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਧਿਰੇਂਦਰ ਸ਼ਾਸਤਰੀ ਕਾਫੀ ਚਰਚਾ ਵਿੱਚ ਰਹੇ ਤੇ ਅਡਾਨੀ ਕੰਪਨੀ ਬਾਰੇ ਇੱਕ ਰਿਪੋਰਟ ਤੇ ਉਸ ਮਗਰੋਂ ਉਸ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਚਰਚਾ ਵਿੱਚ ਰਹੀ।
ਸਾਇਕਲ ਤੋਂ ਪ੍ਰਾਈਵੇਟ ਜੈੱਟ ਦੀ ਸਵਾਰੀ ਕਰਨ ਵਾਲੇ ਧਿਰੇਂਦਰ ਕ੍ਰਿਸ਼ਨ ਸ਼ਾਸਤਰੀ ਕਿਉਂ ਚਰਚਾ ਵਿੱਚ ਹਨ
ਧਿਰੇਂਦਰ ਸ਼ਾਸਤਰੀ ਮੁੜ ਚਰਚਾ ਵਿੱਚ ਹਨ। ਕਾਰਨ ਹੈ ਅੰਧਵਿਸ਼ਵਾਸ ਫ਼ੈਲਾਉਣ ਦੇ ਇਲਜ਼ਾਮ ਉਨ੍ਹਾਂ ਦੀ ਹੁੰਦੀ ਮੀਡੀਆ ਕਵਰੇਜ਼। ਇੰਨਾਂ ਹੀ ਨਹੀਂ ਜੋ ਇਲਜ਼ਾਮ ਲੱਗ ਰਹੇ ਹਨ ਉਨ੍ਹਾਂ ’ਤੇ ਧਿਰੇਂਦਰ ਸ਼ਾਸਤਰੀ ਦੇ ਜਵਾਬ ਵੀ ਚਰਚਾ ਵਿੱਚ ਹਨ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਧਿਰੇਂਦਰ ਸ਼ਾਸਤਰੀ ਖ਼ਬਰਾਂ ਵਿੱਚ ਹਨ।
ਉਨ੍ਹਾਂ ਦੇ ਤਾੜੀ ਵਜਾਉਣ ਦਾ ਅੰਦਾਜ਼, ਪਰਚੇ ਉੱਤੇ ਭਗਤਾਂ ਦੇ ਸਵਾਲ ਲਿਖਣਾ, ਸਨਾਤਨ ਧਰਮ ਦੀਆਂ ਗੱਲਾਂ ਕਰਨਾ, ਚਮਤਕਾਰ ਦਿਖਾਓਣਾ, ਕੇਂਦਰੀ ਮੰਤਰੀਆਂ ਨੂੰ ਆਸ਼ੀਰਵਾਦ ਦੇਣਾ, ਅਜੀਬ ਜਿਹਾ ਵਤੀਰਾ, ਵਿਵਾਦਤ ਬਿਆਨ ਤੇ ਜ਼ਮੀਨ ਉੱਤੇ ਕਬਜ਼ੇ ਦੇ ਇਲਜ਼ਾਮ ਧਿਰੇਂਦਰ ਸ਼ਾਸਤਰੀ ਦੀ ਸ਼ਖ਼ਸੀਅਤ ਦੀਆਂ ਕੁਝ ਪਰਤਾਂ ਖੋਲ੍ਹਦੇ ਹਨ।
ਉਨ੍ਹਾਂ ਬਾਰੇ ਹੋਰ ਜਾਣਨ ਲਈ ਕਲਿੱਕ ਕਰੋ।
ਅਮਰੀਕੀ ਵੀਜ਼ਾ ਲੈਣ ਵਾਲਿਆਂ ਨੂੰ ਹੁਣ ਨਹੀਂ ਕਰਨੀ ਪਵੇਗੀ ਲੰਬੀ ਉਡੀਕ, ਸਰਕਾਰ ਦਾ ਨਵਾਂ ਕਦਮ
ਭਾਰਤ ਵਿੱਚ ਅਮਰੀਕੀ ਸਫ਼ਾਰਤਖਾਨੇ ਅਤੇ ਇਸ ਦੇ ਕੌਂਸਲੇਟਾਂ ਨੇ ਦੇਸ਼ ਭਰ ਵਿੱਚ ਵੀਜ਼ਾ ਲਈ ਉਡੀਕ ਕਰਨ ਦਾ ਸਮਾਂ ਘਟਾਉਣ ਅਤੇ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਈ ਕਦਮ ਚੁੱਕੇ ਹਨ।
ਜ਼ਿਕਰਯੌਗ ਹੈ ਕਿ ਵਰਤਮਾਨ ਸਮੇਂ ਵਿੱਚ ਅਮਰੀਕਾ ਜਾਣ ਦੇ ਚਾਹਵਾਨਾਂ ਲ਼ਈ ਭਾਰਤੀ ਸੈਲਾਨੀਆਂ ਵਜੋਂ ਉਡੀਕ ਦਾ ਸਮਾਂ 500 ਤੋਂ 600 ਦਿਨਾਂ ਦਾ ਹੈ।
ਬੀਤੇ ਸਮੇਂ ਦੌਰਾਨ ਸ਼ੁਰੂ ਹੋਈ ਕੋਵਿਡ ਮਹਾਮਾਰੀ ਨੇ ਆਮ ਜਨ-ਜੀਵਨ ਅਤੇ ਹੋਰ ਕੰਮਾਂ ਦੇ ਨਾਲ-ਨਾਲ ਵੀਜ਼ਾ ਸਬੰਧੀ ਕੰਮਾਂ ਨੂੰ ਵੀ ਖ਼ਾਸ ਪ੍ਰਭਾਵਿਤ ਕੀਤਾ ਹੈ।
ਇਸ ਦਾ ਸਿੱਧਾ ਅਸਰ ਉਨ੍ਹਾਂ ਲੋਕਾਂ ਅਤੇ ਵਿਦਿਆਰਥੀਆਂ ''ਤੇ ਪਿਆ ਜਿਨ੍ਹਾਂ ਨੇ ਆਪਣੇ ਕੰਮ ਜਾਂ ਪੜ੍ਹਾਈ ਆਦਿ ਦੇ ਉਦੇਸ਼ਾਂ ਨਾਲ ਵਿਦੇਸ਼ਾਂ ਵਿੱਚ ਜਾਣਾ ਸੀ। ਨਵੇਂ ਫੈਸਲੇ ਬਾਰੇ ਜਾਣਨ ਲਈ ਪੜ੍ਹੋ।
ਸੋਸ਼ਲ ਮੀਡੀਆ ’ਤੇ ਗ਼ਲਤ ਮਸ਼ਹੂਰੀ ਕਰਨਾ ਕਿਵੇਂ ਮੁਸ਼ਕਲ ’ਚ ਪਾ ਸਕਦਾ ਹੈ, ਨਵੇਂ ਨਿਯਮਾਂ ਬਾਰੇ ਕੀ ਕਹਿੰਦੇ ਇਨਫਲੂਐਂਸਰਜ਼
ਕਿਸੇ ਵੀ ਉਤਪਾਦ ਦੀ ਮਸ਼ਹੂਰੀ ਕਰਨ ਬਾਬਤ ਮਸ਼ਹੂਰ ਹਸਤੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਭਾਵ ਪਾਉਣ ਵਾਲੇ ਇਨਫਲੂਐਂਸਰਜ਼ ਲਈ ਕੇਂਦਰ ਸਰਕਾਰ ਵੱਲੋਂ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਨ੍ਹਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਗੱਲ ਸਾਫ਼ ਤਰੀਕੇ ਨਾਲ ਨਸ਼ਰ ਹੋਣੀ ਚਾਹੀਦੀ ਹੈ ਕਿ ਕਿਸੇ ਚੀਜ਼ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਮੁਤਾਬਕ ਇਨ੍ਹਾਂ ਮਸ਼ਹੂਰੀਆਂ ਲਈ ਇਹ ਸ਼ਬਦ ਇਸਤੇਮਾਲ ਕੀਤੇ ਜਾਣੇ ਚਾਹੀਦੇ ਹਨ, ਜਿਵੇਂ ‘ਇਸ਼ਤਿਹਾਰ’, ‘ਸਪੌਂਸਰਡ’ ਜਾਂ ‘ਪੇਡ ਪ੍ਰਮੋਸ਼ਨ’
ਨਵੇਂ ਨਿਯਮਾਂ ਵਿੱਚ ਹੋਰ ਕੀ ਹੈ ਤੇ ਇਸ ਬਾਰੇ ਇਨਫਲੂਐਂਸਰਜ਼ ਦਾ ਕੀ ਕਹਿਣਾ ਹੈ, ਵਿਸਥਾਰ ਨਾਲ
ਧੋਖਾਧੜੀ ਦੇ ਇਲਜ਼ਾਮਾਂ ’ਤੇ ਅਡਾਨੀ ਦਾ ਪਲਟਵਾਰ, ਰਿਸਰਚ ਕੰਪਨੀ ਨੇ ਵੀ ਦਿੱਤੀ ਚੁਣੌਤੀ
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਭਾਰਤੀ ਅਰਬਪਤੀ ਗੌਤਮ ਅਡਾਨੀ ਦੀ ਮਲਕੀਅਤ ਵਾਲੀ ਇੱਕ ਕੰਪਨੀ ਨੇ ਉਸ ਰਿਪੋਰਟ ''ਤੇ ਪਲਟਵਾਰ ਕੀਤਾ ਹੈ ਜਿਸ ਵਿੱਚ ਕੰਪਨੀ ''ਤੇ "ਸ਼ਰੇਆਮ" ਸਟਾਕ ਹੇਰਾਫੇਰੀ ਅਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਗਿਆ ਸੀ।
ਪਰ ਹਿੰਡਨਬਰਗ ਆਪਣੀ ਰਿਸਰਚ ਰਿਪੋਰਟ ਉਪਰ ਕਾਇਮ ਹੈ ਅਤੇ ਅਡਾਨੀ ਨੂੰ ਅਮਰੀਕਾ ਵਿੱਚ ਉਸ ਖਿਲਾਫ਼ ਮਾਨਹਾਨੀ ਦਾ ਕੇਸ ਪਾਉਣ ਦੀ ਚੁਣੌਤੀ ਦਿੱਤੀ ਹੈ।
ਗੌਤਮ ਅਡਾਨੀ ਵੱਲੋਂ ਸਥਾਪਿਤ ਅਡਾਨੀ ਗਰੁੱਪ ਨੇ ਅਮਰੀਕੀ ਨਿਵੇਸ਼ ਫਰਮ ਦੀ ਇਸ ਰਿਪੋਰਟ ਨੂੰ "ਦੋਸ਼ਪੂਰਨ" ਅਤੇ "ਚੋਣਵੀਂ ਗਲਤ ਸੂਚਨਾ" ਨਾਲ ਤਿਆਰ ਕੀਤੀ ਹੋਈ ਦੱਸਿਆ ਹੈ। ਕੀ ਹੈ ਰਿਪੋਰਟ ਤੇ ਪੂਰਾ ਮਾਮਲਾ ਵਿਸਥਾਰ ਨਾਲ
ਜਨਮ ਵੇਲੇ 500 ਗ੍ਰਾਮ ਭਾਰ ਵਾਲੀਆਂ ਬੱਚੀਆਂ ਦੇ ਹਵਾਲੇ ਨਾਲ ਸਮਝੋ ਕਿਵੇਂ ਅਜਿਹੀਆਂ ਜਾਨਾਂ ਬਚਦੀਆਂ ਹਨ
ਇਹ ਕਹਾਣੀ ਦੋ ਬੱਚੀਆਂ ਦੀ ਹੈ ਜਿਨ੍ਹਾਂ ਨੇ ਦੋ ਅਲੱਗ-ਅਲੱਗ ਕੁੱਖਾਂ ਤੋਂ ਜਨਮ ਲਿਆ ਤੇ ਸਮੇਂ ਤੋਂ ਪਹਿਲਾਂ ਜਨਮ ਲਿਆ।
ਇਨ੍ਹਾਂ ਛਮਾਹੀਆਂ (ਛੇ ਮਹੀਨੇ ਦੇ ਗਰਭ ਦੌਰਾਨ ਪੈਦਾ ਹੋਈਆਂ) ਬੱਚੀਆਂ ਦੇ ਜਿਉਂਦੇ ਰਹਿਣ ਨੂੰ ਮਾਪੇ ਤੇ ਡਾਕਟਰ ਚਮਤਕਾਰ ਤੋਂ ਘੱਟ ਨਹੀਂ ਮੰਨਦੇ।
ਅਸਲ ਵਿੱਚ ਪਿਛਲੇ ਸਾਲ ਮੁੰਬਈ ਦੇ ਰਹਿਣ ਵਾਲੀ ਉਜਵਲਾ ਪਵਾਰ ਨੇ ਗਰਭ ਅਵਸਥਾ ਦੇ 22ਵੇਂ ਹਫ਼ਤੇ ਹੀ ਸ਼ਿਵਾਨਿਆ ਨੂੰ ਜਨਮ ਦਿੱਤਾ। ਇਸ ਰਿਪੋਰਟ ਵਿੱਚ ਜਾਣੋ ਕਿ, ਕਿਵੇਂ ਵਕਤ ਤੋਂ ਪਹਿਲਾਂ ਜਨਮੇ ਬੱਚਿਆਂ ਨੂੰ ਕਿਵੇਂ ਬਚਾਇਆ ਜਾਂਦਾ ਹੈ, ਇਸ ਬਾਰੇ ਵਿਸਥਾਰ ਨਾਲ ।

ਹਿੰਡਨਬਰਗ ਦੀ ਅਡਾਨੀ ਨੂੰ ਚੁਣੌਤੀ- ‘ਤੁਸੀਂ ਗੰਭੀਰ ਹੋ ਤਾਂ ਅਮਰੀਕੀ ਅਦਾਲਤ ''ਚ ਕਰੋ ਮੁਕੱਦਮਾ’
NEXT STORY