ਬੱਚਿਆਂ ਦੀ ਸਿਹਤ ਜਾਂ ਖੁਸ਼ਹਾਲੀ ਉਹਨਾਂ ਦੀ ਚੰਗੀ ਸਿੱਖਿਆ, ਮਾਪਿਆਂ ਦੀਆਂ ਛੁੱਟੀ ਦੀ ਨੀਤੀ, ਉਨ੍ਹਾਂ ਦੇ ਆਸ-ਪਾਸ ਹਰਿਆਲੀ ਜਾਂ ਖੇਡ ਦੇ ਮੈਦਾਨਾਂ ਦੀ ਗਿਣਤੀ ਉੱਪਰ ਨਿਰਭਰ ਕਰਦੀ ਹੈ।
ਯੂਨੀਸੈੱਫ (ਯੂਐਨਆਈਸੀਈਐੱਫ) ਜੋ ਕਿ ਸੰਯੁਕਤ ਰਾਸ਼ਟਰ ਦੀ ਬੱਚਿਆਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਹੈ, ਇਨ੍ਹਾਂ ਤੱਤਾਂ ਨੂੰ ਬੱਚਿਆਂ ਦੇ ਕਲਿਆਣ ਲਈ ਮਹੱਤਵਪੂਰਨ ਮੰਨਦੀ ਹੈ।
ਇਹ ਵੀ ਖਾਸ ਗੱਲ ਹੈ ਕਿ ਸੰਸਥਾ ਸਿਰਫ਼ ਅਮੀਰ ਦੇਸ਼ਾਂ ਦੀ ਹੀ ਦਰਜਾਬੰਦੀ ਕਰਦੀ ਹੈ।
ਅਸੀਂ ਕੁਝ ਖੋਜਾਂ ਦੀ ਸਹਾਇਤਾ ਨਾਲ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਪਾਲਣ ਲਈ ਵਧੀਆ ਦੇਸ਼ ਕਿਹੜੀਆਂ ਹਨ।
ਜਪਾਨ
ਜਪਾਨ ਵਿੱਚ ਬੱਚਿਆਂ ਦੀ ਸਿੱਖਿਆ ਦੀ ਵਿਵਸਥਾ ਸੰਸਾਰ ਵਿੱਚ ਉੱਚ ਪੱਧਰ ਦੀ ਹੈ।
ਯੂਨੀਸੈਫ ਦੇ 2020 ਬਾਲ ਤੰਦਰੁਸਤੀ ਵਿਸ਼ਲੇਸ਼ਣ ਵਿੱਚ, ਜਪਾਨ ਸਰੀਰਕ ਸਿਹਤ ਲਈ ਪਹਿਲੇ ਨੰਬਰ ਉਪਰ ਆਇਆ ਸੀ। ਇਸ ਵਿੱਚ ਬਾਲ ਮੌਤ ਦਰ ਅਤੇ ਮੋਟਾਪੇ ਨੂੰ ਵੇਖਦਾ ਗਿਆ ਸੀ।
ਯੂਨੀਸੈਫ ਦੀ ਸਾਲ 2022 ਦੀ ਰਿਪੋਰਟ ਵਿੱਚ ਇਹ ਦੂਜੇ ਨੰਬਰ ਉਪਰ ਹੈ।
ਇਸ ਵਿੱਚ ਬੱਚਿਆਂ ਲਈ ਵਾਤਾਵਰਣ, ਹਰਿਆਲੀ ਵਾਲੀਆਂ ਥਾਵਾਂ, ਸ਼ਹਿਰੀਕਰਨ ਅਤੇ ਸੜਕ ਸੁਰੱਖਿਆ ਨੂੰ ਦੇਖਿਆ ਗਿਆ ਸੀ।
ਜਪਾਨ ਹਵਾ ਅਤੇ ਪਾਣੀ ਦੇ ਪ੍ਰਦੂਸ਼ਨ ਲਈ ਵੀ ਸਭ ਤੋਂ ਹੇਠਾਂ ਆਉਂਦਾ ਹੈ ਜੋ ਕਿ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਪਰਿਵਾਰ ਲਈ ਸਭ ਤੋਂ ਸੁਰੱਖਿਆਤ ਦੇਸ਼ਾਂ ਵਿੱਚੋਂ ਇੱਕ ਜਾਣਿਆ ਜਾਂਦਾ ਹੈ।
ਜਪਾਨ ਵਿੱਚ ਕਤਲੇਆਮ ਦੀ ਦਰ ਵੀ ਯੂਨੀਸੈਫ ਦੇ ਕੀਤੇ ਸਰਵੇਖਣ ਵਿੱਚ ਸਭ ਤੋਂ ਘੱਟ ਹੈ।
ਇਹ 100,000 ਪਿੱਛੇ 0.2 ਹੈ ਜਦਕਿ ਅਮਰੀਕਾ ਦੀ 5.3, ਕੈਨੇਡਾ 1.8 ਅਤੇ ਆਸਟ੍ਰੇਲੀਆ ਦਾ 0.8 ਹੈ।
ਲੰਡਨ ਵਿੱਚ ਰਹਿਣ ਵਾਲੇ ਅਤੇ ਟੋਕੀਓ ਨਾਲ ਸਬੰਧਤ ਮਾਮੀ ਮੈਕਕੈਗ ਮੁਤਾਬਕ ਸੁਰੱਖਿਆ ਦਾ ਸਬੰਧ ਬੱਚਿਆਂ ਦੀ ਅਜ਼ਾਦੀ ਨਾਲ ਵੀ ਹੈ ਜਿਸ ਦਾ ਉਹ ਅਨੰਦ ਮਾਣ ਸਕਣ।
ਉਹ ਕਹਿੰਦੇ ਹਨ, "ਬੱਚੇ 6 ਸਾਲ ਦੀ ਉਮਰ ਤੋਂ ਇਕੱਲੇ ਸਕੂਲ ਜਾਣਾ ਸ਼ੁਰੂ ਕਰਦੇ ਹਨ। ਟੋਕੀਓ ਵਿੱਚ ਬੱਚੇ ਆਪਣੇ ਆਪ ਚੱਲਦੇ ਅਤੇ ਸਕੂਲ ਜਾਂਦੇ ਹਨ। ਇਹ ਪੂਰੀ ਤਰ੍ਹਾਂ ਆਮ ਗੱਲ ਹੈ ਕਿਉਂਕਿ ਇੱਥੇ ਮਾਹੌਲ ਸੁਰੱਖਿਆ ਵਾਲਾ ਹੈ। ਕਿਸੇ ਨੂੰ ਆਪਣੇ ਬੱਚਿਆਂ ਦੀ ਚਿੰਤਾ ਨਹੀਂ ਹੁੰਦੀ।"
ਜਪਾਨ ਵਿੱਚ ਬੱਚਿਆਂ ਦੀ ਸਿੱਖਿਆ ਦੀ ਵਿਵਸਥਾ ਸੰਸਾਰ ਵਿੱਚ ਉੱਚ ਪੱਧਰ ਦੀ ਹੈ।
ਸਿੱਖਿਆ ਵਿੱਚ ਜਪਾਨ ਦਾ 76 ਦੇਸ਼ਾਂ ਵਿੱਚੋਂ 12ਵਾਂ ਸਥਾਨ ਹੈ।
ਐਸਟੋਨੀਆ
ਐਸਟੋਨੀਆ ਵਿੱਚ ਅਮੀਰ ਦੇਸ਼ਾਂ ਮੁਕਾਬਲੇ ਜਨਮ ਸਮੇਂ ਘੱਟ ਵਜ਼ਨ ਵਾਲੇ ਬੱਚਿਆਂ ਦੀ ਗਿਣਤੀ ਦੂਜੇ ਨੰਬਰ ਉਪਰ ਹੈ।
ਐਸਟੋਨੀਆ ਯੂਨੀਸੈਫ ਦੀ ਦਰਜਾਬੰਦੀ ਵਿੱਚ ਪਹਿਲੇ ਨੰਬਰ ''ਤੇ ਨਹੀਂ ਹੈ ਪਰ ਇਹ ਕਈ ਮਹੱਤਵਪੂਰਨ ਤਰੀਕਿਆਂ ਨਾਲ ਉੱਚ ਦਰਜੇ ਦਾ ਹੈ।
ਬੱਚੇ ਨੂੰ ਘੱਟ ਹਵਾ ਪ੍ਰਦੂਸ਼ਣ, ਘੱਟ ਧੁਨੀ ਪ੍ਰਦੂਸ਼ਣ ਅਤੇ ਘੱਟ ਕੀਟਨਾਸ਼ਕਾਂ ਦੇ ਸੰਪਰਕ ਵਿੱਚ ਆਉਣਾ ਪੈਂਦਾ ਹੈ।
ਇਹ ਦੂਜੇ ਅਮੀਰ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ।
ਇਥੇ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਵਰਗੇ ਕਈ ਹੋਰ ਦੇਸ਼ਾਂ ਨਾਲੋਂ ਵੱਧ ਸ਼ਹਿਰੀ ਖੇਤਰ ਵਿੱਚ ਹਰਿਆਲੀ ਹੈ।
ਬੱਚੇ ਆਪਣੇ ਗੁਆਂਢ ਵਿੱਚ ਖੇਡ ਦੇ ਮੈਦਾਨ ਦਾ ਆਨੰਦ ਮਾਣਦੇ ਹਨ।
ਐਸਟੋਨੀਆ ਵਿੱਚ ਅਮੀਰ ਦੇਸ਼ਾਂ ਮੁਕਾਬਲੇ ਜਨਮ ਸਮੇਂ ਘੱਟ ਵਜ਼ਨ ਵਾਲੇ ਬੱਚਿਆਂ ਦੀ ਗਿਣਤੀ ਘੱਟ ਹੈ।
ਇਸ ਨੂੰ ਜਨਮ ਤੋਂ ਪਹਿਲਾਂ ਦੀ ਦੇਖਭਾਲ ਲਈ ਇੱਕ ਚੰਗਾ ਸੂਚਕ ਮੰਨਿਆ ਜਾਂਦਾ ਹੈ।
ਐਸਟੋਨੀਆ ਦੀ ਸਿੱਖਿਆ ਪ੍ਰਣਾਲੀ ਬਹੁਤ ਵਧੀਆ ਹੈ।
ਬੱਚਿਆਂ ਦੀ ਸਿੱਖਿਆ ਤੇ ਸਿਹਤ ਬਾਰੇ ਖਾਸ ਗੱਲਾਂ:
- ਸਾਲ 2020 ਵਿੱਚ ਜਪਾਨ ਸਰੀਰਕ ਸਿਹਤ ਲਈ ਪਹਿਲੇ ਨੰਬਰ ਉਪਰ ਆਇਆ ਸੀ
- ਸਪੇਨ ਬੱਚਿਆਂ ਦੇ ਵਾਤਾਵਰਣ ਲਈ ਯੂਨੀਸੈਫ ਦੀ ਰੈਂਕਿੰਗ ਵਿੱਚ ਪਹਿਲੇ ਸਥਾਨ ''ਤੇ ਹੈ
- ਯੂਨੀਸੈਫ ਦੀ ਸਭ ਤੋਂ ਤਾਜ਼ਾ ਰਿਪੋਰਟ ਵਿੱਚ ਫਿਨਲੈਂਡ ਪੰਜਵੇਂ ਸਥਾਨ ''ਤੇ ਹੈ
- ਬੱਚਿਆਂ ਦੇ ਕਲਿਆਣ ਲਈ ਯੂਨੀਸੈਫ ਦੀ ਸਮੁੱਚੀ ਸੂਚੀ ਵਿੱਚ ਨੀਦਰਲੈਂਡ ਸਿਖਰ ''ਤੇ ਹੈ
- ਚਿਲੀ ਯੂਨੀਸੈਫ਼ ਦਾ ਸਭ ਤੋਂ ਵਧੀਆ ਹੋਣ ਦਾ ਖਿਤਾਬ ਲੈਣ ਵਾਲਾ ਲੈਟਿਨ ਅਮਰੀਕੀ ਦੇਸ਼ ਹੈ
ਏਸ਼ੀਆਈ ਦੇਸ਼ਾਂ ਨੂੰ ਛੱਡ ਕੇ ਕਿਸੇ ਵੀ ਹੋਰ ਦੇਸ਼ ਨਾਲੋਂ ਵਧੀਆ ਗਣਿਤ, ਵਿਗਿਆਨ ਅਤੇ ਸਾਖਰਤਾ ਦੇ ਹੁਨਰ ਹਨ।
ਇਥੇ ਡਿਜੀਟਲ ਹੁਨਰ ''ਤੇ ਵੀ ਜ਼ੋਰ ਦਿੱਤਾ ਜਾਂਦਾ ਹੈ।
ਐਨੇ-ਮਾਈ ਮੀਸਾਕ, ਐਸਟੋਨੀਅਨ ਨੌਜਵਾਨ ਹਨ ਅਤੇ ਸਿੱਖਿਆ ਬੋਰਡ ਦੀ ਇੱਕ ਪ੍ਰੋਜੈਕਟ ਮੈਨੇਜਰ ਹੈ। ਉਹ ਸਿੱਖਿਆ ਪ੍ਰਣਾਲੀਆਂ ਉਪਰ ਖੋਜ ਕਰਦੇ ਹਨ।
ਉਹ ਕਹਿੰਦੇ ਹਨ, "ਕਿੰਡਰਗਾਰਟਨ ਵਿੱਚ ਪਹਿਲਾਂ ਤੋਂ ਹੀ ਰੋਬੋਟ, ਸਮਾਰਟ ਟੈਬਲੈੱਟ ਅਤੇ ਹੋਰ ਚੀਜ਼ਾਂ ਹੁੰਦੀਆਂ ਹਨ।"
ਇਸ ਸਿਸਟਮ ਦੇ ਹੋਰ ਵੀ ਫਾਇਦੇ ਹਨ।
ਓਈਸੀਡੀ ਇੱਕ ਤਾਜ਼ਾ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਔਸਤਨ 5 ਸਾਲ ਦਾ ਬੱਚਾ ਸਮਾਜਿਕ ਅਤੇ ਭਾਵਨਾਤਮਕ ਹੁਨਰ ਵਿੱਚ ਚੰਗਾ ਹੁੰਦਾ ਹੈ।
ਇਸ ਵਿੱਚ ਦੂਜੇ ਬੱਚਿਆਂ ਨਾਲ ਸਹਿਯੋਗ ਕਰਨਾ ਅਤੇ ਭਾਵਨਾਵਾਂ ਦੀ ਪਛਾਣ ਕਰਨਾ ਵੀ ਸ਼ਾਮਲ ਹੈ।
ਇਹ ਹੁਨਰ ਏਥੇ ਅਮਰੀਕਾ ਅਤੇ ਇੰਗਲੈਂਡ ਦੇ ਬੱਚਿਆਂ ਨਾਲੋਂ ਵੱਧ ਹੈ।
ਐਸਟੋਨੀਆ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਉਦਾਰਵਾਦੀ ਨੀਤੀਆਂ ਹਨ।
ਇਸ ਵਿੱਚ 100 ਦਿਨਾਂ ਦੀ ਜਣੇਪੇ ਲਈ ਛੁੱਟੀ ਹੈ, 30 ਦਿਨਾਂ ਦੀ ਪਿਤਾ ਲਈ ਜਣੇਪਾ ਛੁੱਟੀ ਅਤੇ ਦੋਵਾਂ ਲਈ ਵੰਡ ਕੇ 475 ਦਿਨਾਂ ਦੀ ਪੇਡ ਪੇਟਰਨਿਟੀ ਲੀਵ ਹੈ ਜੋ ਕਿ ਬੱਚੇ ਦੇ 3 ਸਾਲ ਦਾ ਹੋਣ ਤੱਕ ਮਿਲ ਸਕਦੀ ਹੈ।
ਸਪੇਨ
ਸਪੇਨ ਬੱਚਿਆਂ ਦੇ ਵਾਤਾਵਰਣ ਲਈ ਯੂਨੀਸੈਫ ਦੀ ਰੈਂਕਿੰਗ ਵਿੱਚ ਪਹਿਲੇ ਸਥਾਨ ''ਤੇ ਹੈ।
ਸਪੇਨ ਬੱਚਿਆਂ ਦੇ ਵਾਤਾਵਰਣ ਲਈ ਯੂਨੀਸੈਫ ਦੀ ਰੈਂਕਿੰਗ ਵਿੱਚ ਪਹਿਲੇ ਸਥਾਨ ''ਤੇ ਹੈ।
ਇਸ ਵਿੱਚ ਖਾਸ ਤੌਰ ''ਤੇ ਹਵਾ ਜਾਂ ਪਾਣੀ ਦੇ ਪ੍ਰਦੂਸ਼ਣ ਕਾਰਨ ਬੱਚਿਆਂ ਦੀ ਬਿਮਾਰੀ ਦੇ ਪੱਧਰ ਦਾ ਘੱਟ ਹੋਣਾ ਹੈ।
ਇਸ ਦੇ ਬਾਵਜੂਦ ਕਿ ਇਹ ਸਮਾਜਿਕ, ਵਿਦਿਅਕ ਅਤੇ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਕਮਜ਼ੋਰ ਹੈ, ਯੂਨੀਸੈਫ ਮੁਤਾਬਕ ਸਪੇਨ ਵਿੱਚ ਬੱਚਿਆਂ ਦੀ ਤੰਦਰੁਸਤੀ ਬਹੁਤ ਵਧੀਆ ਹੈ।
ਇਹ ਦੇਸ਼ ਬੱਚਿਆਂ ਦੀ ਮਾਨਸਿਕ ਤੰਦਰੁਸਤੀ ਵਿੱਚ ਤੀਜੇ ਅਤੇ ਬੁਨਿਆਦੀ ਅਕਾਦਮਿਕ-ਸਮਾਜਿਕ ਹੁਨਰ ਵਿੱਚ ਚੌਥੇ ਸਥਾਨ ''ਤੇ ਹੈ।
ਸਪੇਨ ਵਿੱਚ ਬੱਚੇ ਕਹਿੰਦੇ ਹਨ ਕਿ ਉਹ ਆਸਾਨੀ ਨਾਲ ਦੋਸਤ ਬਣਾਉਂਦੇ ਹਨ। ਸਪੇਨ ਦਾ ਮਾਹੌਲ ਲੋਰੀ ਜ਼ੈਨੋ ਨੂੰ ਹੈਰਾਨ ਨਹੀਂ ਕਰਦਾ।
ਉਹ 15 ਸਾਲ ਪਹਿਲਾਂ ਸ਼ਿਕਾਗੋ ਤੋਂ ਮੈਡ੍ਰਿਡ ਚਲੀ ਗਈ ਸੀ। ਉਹ ਹੁਣ ਇੱਕ ਛੋਟੇ ਬੱਚੇ ਦੀ ਮਾਂ ਹੈ।
ਲੋਰੀ ਕਹਿੰਦੀ ਹੈ ਕਿ ਸਪੇਨ ਵਿੱਚ ਜ਼ਿੰਦਗੀ ਦਾ ਸਭ ਚੰਗਾ ਪਹਿਲੂ ਉਹ ਸੱਭਿਆਚਾਰ ਹੈ ਜਿੱਥੇ ਬੱਚਿਆਂ ਨੂੰ ਗਲੇ ਲਗਾਇਆ ਜਾਂਦਾ ਹੈ।
ਉਹ ਕਹਿੰਦੇ ਹਨ, "ਇੱਥੇ ਆਪਣੇ ਬੱਚੇ ਨੂੰ ਹਰ ਜਗ੍ਹਾ ਲੈ ਜਾਣਾ ਸਮਾਜਿਕ ਤੌਰ ''ਤੇ ਮਾਨਤਾ ਪ੍ਰਾਪਤ ਹੈ, ਫਿਰ ਭਾਵੇਂ ਉਹ ਰੈਸਟੋਰੈਂਟ ਜਾਂ ਬਾਰ ਹੋਵੇ। ਏਥੇ ਅੱਧੀ ਰਾਤ ਨੂੰ ਇੱਕ ਛੋਟੇ ਬੱਚੇ ਦਾ ਪਰਿਵਾਰ ਨਾਲ ਘੁੰਮਣਾ ਆਮ ਗੱਲ ਹੈ।"
ਮਾਂ ਅਤੇ ਪਿਤਾ ਦੋਵਾਂ ਨੂੰ ਆਪਣੀ ਤਨਖਾਹ ਦੇ 100% ''ਤੇ 16 ਹਫ਼ਤਿਆਂ ਦੀ ਛੁੱਟੀ ਮਿਲਦੀ ਹੈ।
ਮਾਂ ਤਿੰਨ ਸਾਲ ਤੱਕ ਦੀ ਪੇਡ ਛੁੱਟੀ ਲੈ ਸਕਦੀ ਹੈ।
ਫਿਨਲੈਂਡ
ਫਿਨਲੈਂਡ ਮਾਪਿਆਂ ਲਈ ਅੱਠ ਹਫ਼ਤਿਆਂ ਦੀ ਅਦਾਇਗੀਸ਼ੁਦਾ ਜਣੇਪਾ ਛੁੱਟੀ, ਹੋਰ 14 ਮਹੀਨਿਆਂ ਦੀ ਪੇਡ ਪੇਰੈਂਟਲ ਲੀਵ ਦਿੰਦਾ ਹੈ।
ਯੂਨੀਸੈਫ ਦੀ ਸਭ ਤੋਂ ਤਾਜ਼ਾ ਰਿਪੋਰਟ ਵਿੱਚ ਫਿਨਲੈਂਡ ਪੰਜਵੇਂ ਸਥਾਨ ''ਤੇ ਹੈ।
ਇਸ ਵਿੱਚ ਖਾਸ ਤੌਰ ''ਤੇ ਦੋ ਸ਼੍ਰੇਣੀਆਂ ਮੁੱਖ ਹਨ ਜਿਸ ਵਿੱਚ "ਬੱਚਿਆਂ ਦਾ ਸੰਸਾਰ" (ਜੋ ਇਹ ਦੇਖਦਾ ਹੈ ਕਿ ਵਾਤਾਵਰਣ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਜਿਵੇਂ ਕਿ ਹਵਾ ਦੀ ਗੁਣਵੱਤਾ) ਅਤੇ "ਬੱਚੇ ਦੇ ਆਲੇ-ਦੁਆਲੇ ਦੀ ਦੁਨੀਆ"(ਜਿਸ ਵਿੱਚ ਬੱਚੇ ਦਾ ਸਕੂਲ, ਆਵਾਜਾਈ ਦੇ ਖਤਰੇ ਅਤੇ ਹਰਿਆਲੀ ਵਾਲੀਆਂ ਥਾਵਾਂ) ਹੁੰਦੀ ਹੈ।
ਇਹ ਬੱਚਿਆਂ ਦੀ ਸਾਖਰਤਾ ਅਤੇ ਗਣਿਤ ਦੇ ਹੁਨਰ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।
ਇਥੇ ਮਾਪੇ ਬੱਚਿਆਂ ਦੇ ਸਕੂਲ ਵਿੱਚ ਸਟਾਫ ਨਾਲ ਸਬੰਧਾਂ ''ਤੇ ਕੰਮ ਕਰਨ ਦੀ ਬਹੁਤ ਸੰਭਾਵਾਨਾ ਰੱਖਦੇ ਹਨ।
ਫਿਨਲੈਂਡ ਵਿੱਚ 5 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦੀ ਮੌਤ ਦਰ ਦੁਨੀਆ ਵਿੱਚ ਸਭ ਤੋਂ ਘੱਟ ਹੈ।
ਇਹ ਅਮਰੀਕਾ ਨਾਲੋਂ ਅੱਧੇ ਤੋਂ ਵੀ ਘੱਟ ਹੈ।
ਫਿਨਲੈਂਡ ਮਾਪਿਆਂ ਲਈ ਅੱਠ ਹਫ਼ਤਿਆਂ ਦੀ ਅਦਾਇਗੀਸ਼ੁਦਾ ਜਣੇਪਾ ਛੁੱਟੀ, ਹੋਰ 14 ਮਹੀਨਿਆਂ ਦੀ ਪੇਡ ਪੇਰੈਂਟਲ ਲੀਵ ਦਿੰਦਾ ਹੈ।
ਫਿਨਲੈਂਡ ਵਿੱਚ ਕਿਸੇ ਵੀ ਅਮੀਰ ਦੇਸ਼ ਵਾਂਗ ਪ੍ਰਤੀ ਵਿਅਕਤੀ ਸਭ ਤੋਂ ਵੱਧ ਹਰਿਆਲੀ ਵਾਲੀ ਸ਼ਹਿਰੀ ਥਾਂ ਹੈ।
ਨੀਦਰਲੈਂਡਜ਼
ਨੀਦਰਲੈਂਡਜ਼ ਵਿੱਚ ਮਾਤਾ-ਪਿਤਾ ਦੀ ਛੁੱਟੀ ਦੀ ਨੀਤੀ ਇੱਕ ਉਦਾਹਰਣ ਹੈ।
ਬੱਚਿਆਂ ਦੇ ਕਲਿਆਣ ਲਈ ਯੂਨੀਸੈਫ ਦੀ ਸਮੁੱਚੀ ਸੂਚੀ ਵਿੱਚ ਨੀਦਰਲੈਂਡ ਸਿਖਰ ''ਤੇ ਹੈ।
ਇਹ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਹੁਨਰ ਦੇ ਮਾਮਲੇ ਵਿੱਚ ਖਾਸ ਤੌਰ ''ਤੇ ਚੰਗਾ ਪ੍ਰਦਰਸ਼ਨ ਕਰਦਾ ਹੈ।
ਬੱਚੇ ਕਹਿੰਦੇ ਹਨ ਕਿ ਉਹ ਜ਼ਿੰਦਗੀ ਤੋਂ ਬਹੁਤ ਸੰਤੁਸ਼ਟ ਹਨ।
ਇਥੇ 10 ਵਿੱਚੋਂ ਅੱਠ ਬੱਚੇ ਕਹਿੰਦੇ ਹਨ ਕਿ ਉਹ ਆਸਾਨੀ ਨਾਲ ਦੋਸਤ ਬਣਾਉਂਦੇ ਹਨ।
ਨੀਦਰਲੈਂਡਜ਼ ਵਿੱਚ ਮਾਤਾ-ਪਿਤਾ ਦੀ ਛੁੱਟੀ ਦੀ ਨੀਤੀ ਇੱਕ ਉਦਾਹਰਣ ਹੈ।
ਇਸ ਵਿੱਚ ਘੱਟੋ-ਘੱਟ 16 ਹਫ਼ਤਿਆਂ ਦੀ ਲਾਜ਼ਮੀ, ਪੂਰੀ ਅਦਾਇਗੀ ਵਾਲੀ ਜਣੇਪਾ ਛੁੱਟੀ ਅਤੇ ਛੇ ਹਫ਼ਤਿਆਂ ਤੱਕ ਦੀ ਅਦਾਇਗੀਸ਼ੁਦਾ ਪੈਟਰਨਿਟੀ ਲੀਵ ਸ਼ਾਮਿਲ ਹੈ।
ਚਿਲੀ
ਚਿਲੀ ਯੂਨੀਸੈਫ਼ ਦਾ ਸਭ ਤੋਂ ਵਧੀਆ ਹੋਣ ਦਾ ਖਿਤਾਬ ਲੈਣ ਵਾਲਾ ਲੈਟਿਨ ਅਮਰੀਕਾ ਦਾ ਦੇਸ਼ ਹੈ।
ਚਿਲੀ ਯੂਨੀਸੈਫ਼ ਦਾ ਸਭ ਤੋਂ ਵਧੀਆ ਹੋਣ ਦਾ ਖਿਤਾਬ ਲੈਣ ਵਾਲਾ ਲੈਟਿਨ ਅਮਰੀਕਾ ਦਾ ਦੇਸ਼ ਹੈ।
ਇਸਦੇ ਸੂਚਕ ਬਹੁਤ ਜ਼ਿਆਦਾ ਚੰਗੇ ਨਹੀਂ ਹਨ ਅਤੇ ਇਹ ਸੂਚੀ ਵਿੱਚ ਆਖਰੀ ਤੀਜੇ ਸਥਾਨ ਉਪਰ ਸਥਿਤ ਹੈ।
ਇਹ ਵਿਗਿਆਨ ਅਤੇ ਪੜ੍ਹਨ ਵਿੱਚ ਓਈਸੀਡੀ ਦੇ ਪੀਆਈਐਸਏ ਟੈਸਟਾਂ ਵਿੱਚ ਖੇਤਰ ਵਿੱਚ ਸਭ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਵਾਲਾ ਦੇਸ਼ ਹੈ।
ਮਾਪਿਆਂ ਦੀ ਛੁੱਟੀ ਔਸਤਨ 31 ਹਫ਼ਤੇ ਹੈ।
ਹਾਲਾਂਕਿ ਇਸ ਦੇਸ਼ ਵਿੱਚ ਅਧਿਕਾਰ ਜ਼ਿਆਦਾਤਰ ਔਰਤਾਂ ਵੱਲ ਝੁਕਾਅ ਰੱਖਦੇ ਹਨ।
ਇਹ ਦੱਖਣੀ ਅਮਰੀਕੀ ਦੇਸ਼ ਕੈਨੇਡਾ ਜਾਂ ਅਮਰੀਕਾ ਅਤੇ ਸਪੇਨ ਵਰਗੇ ਦੇਸ਼ਾਂ ਨਾਲੋਂ ਵੱਧ ਪਰਿਵਾਰਾਂ ਨੂੰ ਪੈਸਾ ਦਿੰਦਾ ਹੈ।
ਹਾਲਾਂਕਿ ਦੇਸ਼ ਵਿੱਚ ਹਿੰਸਾ ਦੀ ਦਰ ਹੱਤਿਆ ਨਾਲ ਮਾਪੀ ਜਾਂਦੀ ਹੈ।
ਇਹ ਅਮੀਰ ਦੇਸ਼ਾਂ ਲਈ ਔਸਤ ਨਾਲੋਂ ਵੱਧ ਹੈ ਪਰ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਘੱਟ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮਰਬਰਗ ਵਾਇਰਸ: ਅਫਰੀਕੀ ਦੇਸ਼ ''ਚ ਗਈਆਂ 9 ਜਾਨਾਂ, ਇਹ ਹਨ ਲੱਛਣ
NEXT STORY