ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ ''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।
ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਮਰਬਰਗ ਵਾਇਰਸ ਬਾਰੇ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਜ਼ਾਹਰ ਕੀਤੀ ਤਾਂ ਦੂਜੇ ਪਾਸੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵੈਸਟ ਇੰਡੀਜ਼ ਖਿਲਾਫ਼ ਮਿਲੀ ਕਾਮਯਾਬੀ ਚਰਚਾ ਵਿੱਚ ਰਹੀ।
ਮਰਬਰਗ ਵਾਇਰਸ: ਅਫਰੀਕੀ ਦੇਸ਼ ''ਚ ਗਈਆਂ 9 ਜਾਨਾਂ, ਇਹ ਹਨ ਲੱਛਣ
ਐਕਵਾਟੋਰੀਅਲ ਗਿਨੀ ਮੁਲਕ ਨੇ ਮਾਰਬਰਗ ਵਾਇਰਸ ਬਿਮਾਰੀ ਬਾਰੇ ਪੁਸ਼ਟੀ ਕੀਤੀ ਹੈ।
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਅਫਰੀਕਾ ਦੇ ਇਸ ਛੋਟੇ ਦੇਸ਼ ਵਿੱਚ ਇਸ ਵਾਇਰਸ ਦੇ ਹੋਣ ਦੀ ਪੁਸ਼ਟੀ ਕੀਤੀ ਹੈ। ਵਾਇਰਸ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਰੋ।
ਲੀਥੀਅਮ ਦਾ ਜੰਮੂ-ਕਸ਼ਮੀਰ ਵਿਚ ਵੱਡਾ ਭੰਡਾਰ ਮਿਲਣ ਤੋਂ ਬਾਅਦ ਭਾਰਤ ਵਿੱਚ ਖੁਸ਼ੀਆਂ ਕਿਉਂ ਮਨਾਈਆਂ ਜਾ ਰਹੀਆਂ
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ (ਲਿਥੀਅਮ ) ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਕਾਰਬਨ ਦੀ ਵਰਤੋਂ ਘੱਟ ਕਰਨ ਦੇ ਯਤਨਾਂ ਨੂੰ ਬੂਰ ਪਵੇਗਾ।
ਭਾਰਤ ਨੇ ਦੇਸ ਅੰਦਰ ਲਿਥੀਅਮ ਦੇ ਵੱਡੇ ਅਤੇ ਮਹੱਤਵਪੂਰਨ ਭੰਡਾਰ ਮਿਲਣ ਦੀ ਗੱਲ ਆਖੀ ਹੈ।
ਲਿਥੀਅਮ ਇੱਕ ਤਰ੍ਹਾਂ ਦਾ ਖਣਿਜ ਹੈ, ਜੋ ਇਲੈਕਟ੍ਰੋਨਿਕ ਗੱਡੀਆਂ, ਮੋਬਾਇਲ ਫ਼ੋਨ ਅਤੇ ਲੈਪਟਾਪ ਵਿੱਚ ਲਗਾਈਆਂ ਜਾਣ ਵਾਲੀਆਂ ਬੈਟਰੀਆਂ ਵਿੱਚ ਵਰਤਿਆ ਜਾਂਦਾ ਹੈ।
ਵੀਰਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਜਿਓਲਾਜਿਕਲ ਸਰਵੇ ਆਫ਼ ਇੰਡੀਆ ਨੇ ਜੰਮੂ-ਕਸ਼ਮੀਰ ਵਿੱਚ ਲਿਥੀਅਮ ਦਾ 59 ਲੱਖ ਟਨ ਵਿਸ਼ਾਲ ਭੰਡਾਰ ਲੱਭਿਆ ਹੈ।
ਇਸ ਬਾਰੇ ਖੁਸ਼ੀ ਕਿਉਂ ਜ਼ਾਹਰ ਕੀਤੀ ਜਾ ਰਹੀ ਹੈ, ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਰੋ।
ਸੋਸ਼ਲ ਮੀਡੀਆ ''ਤੇ ਮਸ਼ਹੂਰ ਹਾਥੀ ਨੇ ਕਈ ਜਾਨਾਂ ਲਈਆਂ ਹਨ, ਫਿਰ ਵੀ ਲੋਕ ਇੰਨਾ ਪਿਆਰ ਕਿਉਂ ਕਰਦੇ ਹਨ
ਦੱਖਣੀ ਭਾਰਤੀ ਸੂਬੇ ਕੇਰਲ ਵਿੱਚ ਵਿਵਾਦਾਂ ਵਿੱਚ ਰਹਿਣ ਵਾਲਾ ਇੱਕ ਹਾਥੀ ਮੁੜ ਸੁਰਖੀਆਂ ਵਿੱਚ ਹੈ। ਇਹ ਹਾਥੀ ਇੱਕ ਸਥਾਨਕ ਮੰਦਰ ਵੱਲੋਂ ਆਪਣੇ ਸਾਲਾਨਾ ਤਿਉਹਾਰ ਵਿੱਚ ਹਿੱਸਾ ਲੈਣ ਲਈ ਰਿਕਾਰਡ ਰਕਮ ਦੀ ਬੋਲੀ ਲਗਾਉਣ ਤੋਂ ਬਾਅਦ ਮੁੜ ਚਰਚਾ ਵਿੱਚ ਹੈ।
ਆਖ਼ਰ 57 ਸਾਲਾ ਇਹ ਜਾਨਵਰ ਪ੍ਰਸ਼ੰਸਾ, ਡਰ ਅਤੇ ਹਮਦਰਦੀ ਕਿਉਂ ਲੈ ਕੇ ਆਉਂਦਾ ਹੈ।
ਥੇਚੀਕੋਟੁਕਾਵੂ ਰਾਮਚੰਦਰਨ ਨਾਮ ਦੇ ਇਸ ਹਾਥੀ ਨੂੰ ਅਕਸਰ ਭਾਰਤ ਵਿੱਚ ਸਭ ਤੋਂ ਲੰਬਾ ਬੰਦੀ ਹਾਥੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹਾ ਦਾਅਵਾ ਹੈ, ਜਿਸ ਦੀ ਸੁਤੰਤਰ ਤੌਰ ''ਤੇ ਪੁਸ਼ਟੀ ਕਰਨਾ ਔਖਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਰੋ।
ਮਹਿਲਾ ਟੀ -20 ਵਿਸ਼ਵ ਕੱਪ: ਦੀਪਤੀ ਨੇ ਉਹ ਕਰ ਦਿਖਾਇਆ ਜੋ ਅਜੇ ਤੱਕ ਕੋਈ ਭਾਰਤੀ ਖਿਡਾਰੀ ਨਹੀਂ ਕਰ ਸਕਿਆ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੈਸਟ ਇੰਡੀਜ਼ ਖਿਲਾਫ ਟੀ-20 ਵਿਸ਼ਵ ਕੱਪ ''ਚ ਆਪਣਾ ਦੂਜਾ ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਰਿਚਾ ਘੋਸ਼ ਨੇ ਸ਼ੁਰੂਆਤ ਛੇਤੀ-ਛੇਤੀ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਚੌਥੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਖੇਡੀ ਅਤੇ ਭਾਰਤ ਨੂੰ ਜਿੱਤ ਦੁਆਈ।
ਹਰਮਨਪ੍ਰੀਤ ਕੌਰ ਨੇ 33 ਦੌੜਾਂ ਬਣਾਈਆਂ ਜਦਕਿ ਰਿਚਾ ਘੋਸ਼ ਨੇ 44 ਦੌੜਾਂ ਬਣਾਈਆਂ ਅਤੇ ਅੰਤ ਤੱਕ ਆਊਟ ਨਹੀਂ ਹੋਈ। ਦੋਵਾਂ ਨੇ ਚੌਥੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਨਿਭਾਈ। ਪੂਰੀ ਪੜ੍ਹਨ ਲਈ ਇੱਥੇ ਕਰੋ।
ਮਹਿਲਾ ਖਿਡਾਰਨਾਂ ਬਾਰੇ ਕਿੰਨਾ ਜਾਣਦੇ ਹੋ ਤੁਸੀਂ? ਦਿਓ ਇੰਨ੍ਹਾਂ ਸਵਾਲਾਂ ਦੇ ਜਵਾਬ
ਮਹਿਲਾ ਖਿਡਾਰੀ ਕਾਮਯਾਬੀਆਂ ਦੀ ਬਦੌਲਤ ਆਪਣੀ ਛਾਪ ਛੱਡ ਰਹੀਆਂ ਹਨ। ਖੇਡ ਦੇ ਮੈਦਾਨ ''ਤੇ ਉਪਲਬਧੀਆਂ ਹਾਸਲ ਕਰਨ ਵਾਲੀਆਂ ਮਹਿਲਾ ਖਿਡਾਰੀਆਂ ਬਾਰੇ ਕਿੰਨਾ ਜਾਣਦੇ ਹੋ ਤੁਸੀਂ। ਆਪਣੀ ਜਾਣਕਾਰੀ ਦਾ ਟੈਸਟ ਕਰਨ ਲਈ ਕਲਿੱਕ ਕਰੋ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬੀਬੀਸੀ ਇੰਡੀਆ ਦੇ ਦਫ਼ਤਰਾਂ ਵਿੱਚ ਇਨਕਮ ਟੈਕਸ ਵਿਭਾਗ ਦੀ ਤਲਾਸ਼ੀ ਤੀਜੇ ਦਿਨ ਹੋਈ ਖ਼ਤਮ
NEXT STORY