ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਲੋਹਾਰੂ ਵਿੱਚ ਵੀਰਵਾਰ ਤੜਕੇ ਇੱਕ ਬਲੈਰੋ ਗੱਡੀ ਮਿਲੀ ਜਿਸ ਵਿੱਚ ਦੋ ਮਨੁੱਖੀ ਪਿੰਜਰ ਮਿਲੇ ਹਨ।
ਡਿਪਟੀ ਸੁਪਰਡੈਂਟ ਆਫ਼ ਪੁਲਿਸ ਜਗਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਹਾਰੂ ਇਲਾਕੇ ਵਿੱਚ ਇੱਕ ਸੜੀ ਹੋਈ ਬਲੈਰੋ ਗੱਡੀ ਵਿੱਚ ਦੋ ਲੋਕਾਂ ਦੇ ਪਿੰਜਰ ਮਿਲੇ ਹਨ।
ਉਨ੍ਹਾਂ ਕਿਹਾ, “ਹੋ ਸਕਦਾ ਹੈ ਪੀੜਤਾਂ ਦੀ ਮੌਤ ਗੱਡੀ ਵਿੱਚ ਅੱਗ ਲੱਗਣ ਨਾਲ ਹੋਈ ਹੋਵੇ।''''
ਇਸ ਮਾਮਲੇ ਦੀਆਂ ਤਾਰਾਂ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਤੋਂ ਲਾਪਤਾ ਹੋਏ ਦੋ ਮੁਸਲਮਾਨ ਨੌਜਵਾਨਾਂ ਨਾਲ ਜੁੜੇ ਹੋਂਣ ਹੋਣ ਦਾ ਖ਼ਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਰਤਪੁਰ ਦੇ ਗੋਪਾਲਗੜ੍ਹ ਥਾਣੇ ਵਿੱਚ ਬੁੱਧਵਾਰ ਨੂੰ ਦੋ ਨੌਜਵਾਨ ਜੋ ਕਿ ਇੱਕ ਬਲੈਰੋ ਵਿੱਚ ਸਵਾਰ ਸਨ ਉਨ੍ਹਾਂ ਦੇ ਅਗਵਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਉਹੀ ਦੋ ਨੌਜਵਾਨ ਹੋ ਸਕਦੇ ਹਨ।
ਪਰ ਹਰਿਆਣਾ ਦੇ ਭਿਵਾਨੀ ਦੇ ਡੀਐੱਸਪੀ ਦਾ ਕਹਿਣਾ ਹੈ ਕਿ ਪਿੰਜਰਾਂ ਦੀ ਪਛਾਣ ਬਾਰੇ ਪੋਸਟਮਾਰਟਮ ਆਦਿ ਟੈਸਟਾਂ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਜਾਣਕਾਰੀ ਕਿਵੇਂ ਮਿਲੀ
ਹਰਿਆਣਾ ਦੇ ਭਿਵਾਨੀ ਵਿੱਚ ਇੱਕ ਸੜੀ ਹੋਈ ਬਲੈਰੋ ਵਿੱਚ ਦੋ ਮਨੁੱਖ ਪਿੰਜਰ ਮਿਲੇ ਹਨ
ਡੀਐੱਸਪੀ ਜਗਤ ਸਿੰਘ ਮੁਤਾਬਕ ਸਵੇਰੇ 8 ਵਜੇ ਐੱਸਐੱਚਓ ਲੋਹਾਰੂ ਨੂੰ ਟੈਲੀਫ਼ੋਨ ਜ਼ਰੀਏ ਸੂਚਨਾ ਦਿੱਤੀ ਗਈ ਸੀ ਕਿ ਪਿੰਡ ਬੜਵਾਸ ਨੇੜਲੇ ਇੱਕ ਕੱਚੇ ਰਸਤੇ ਉੱਪਰ ਸੜੀ ਹੋਈ ਬਲੈਰੋ ਖੜੀ ਹੋਈ ਹੈ।
ਪੁਲਿਸ ਵਲੋਂ ਮੌਕੇ ’ਤੇ ਜਾ ਕੇ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਵਾਹਨ ਵਿੱਚ ਦੋ ਮਨੁੱਖੀ ਪਿੰਜਰ ਹਨ।
ਜਗਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਸੀਆਈਏ ਦੀ ਟੀਮ ਵੀ ਉੱਥੇ ਪਹੁੰਚੀ ਤੇ ਐੱਫ਼ਐੱਸਐੱਲ ਦੇ ਡਾਕਟਰ ਵੀ ਜਾਂਚ ਲਈ ਪਹੁੰਚੇ ਸਨ।
ਹਾਦਸਾ ਜਾਂ ਕਤਲ ਦਾ ਮਾਮਲਾ
ਡੀਐੱਸਪੀ ਜਗਤ ਸਿੰਘ ਕਹਿੰਦੇ ਹਨ, “ਅਸੀਂ ਗੱਡੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਲਈ ਤਕਨੀਕੀ ਟੀਮਾਂ ਦੀ ਮਦਦ ਲੈ ਰਹੇ ਹਾਂ।”
ਉਨ੍ਹਾਂ ਦੱਸਿਆ ਕਿ ਗੱਡੀ ਦਾ ਨੰਬਰ ਮਿਲ ਗਿਆ ਹੈ ਜਿਸ ਦੇ ਆਧਾਰ ’ਤੇ ਵਾਹਨ ਦੇ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨਾਲ ਹੀ ਪੁਲਿਸ ਦੀ ਟੀਮ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਕਾਰ ਨੂੰ ਅੱਗ ਲੱਗੀ ਹੈ ਜਾਂ ਕਿਸੇ ਨੇ ਲਗਾਈ ਹੈ।
ਰਾਜਸਥਾਨ ਨਾਲ ਸਬੰਧ
ਰਾਜਸਥਾਨ ਵਿੱਚ ਉਸ ਪਿੰਡ ਵਿੱਚ ਇਕੱਠ ਜਿੱਥੇ ਦੇ ਇਹ ਮ੍ਰਿਤਕ ਦੱਸੇ ਜਾ ਰਹੇ ਹਨ, ਪੁਸ਼ਟੀ ਹੋਣੀ ਬਾਕੀ ਹੈ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਿਹੜੇ ਪਿੰਜਰ ਬਰਾਮਦ ਹੋਏ ਹਨ ਉਹ ਉਨ੍ਹਾਂ ਦੋ ਵਿਅਕਤੀਆਂ ਦੇ ਹਨ ਜਿਨ੍ਹਾਂ ਦਾ ਸਬੰਧ ਰਾਜਸਥਾਨ ਦੇ ਭਰਤਪੁਰ ਨਾਲ ਹੈ।
ਪੀਟੀਆਈ ਦੀ ਖ਼ਬਰ ਮੁਤਾਬਕ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ''ਚ ਕਿਹਾ ਕਿ ਉਨ੍ਹਾਂ ਨੂੰ ਗਊ ਰੱਖਿਅਕਾਂ ਵਲੋਂ ਅਗਵਾ ਕੀਤਾ ਗਿਆ ਸੀ।
ਹਾਲਾਂਕਿ, ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਇਹ ਗਊ ਰੱਖਿਆ ਦਾ ਮਾਮਲਾ ਹੈ ਜਾਂ ਨਹੀਂ।
ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜੁਨੈਦ ਤੇ ਨਾਸਿਰ ਦੋ ਦੋਸਤ ਸਨ ਜਿਨ੍ਹਾਂ ਨੂੰ ਵੀਰਵਾਰ ਸਵੇਰ ਅਗਵਾ ਕਰ ਲਿਆ ਗਿਆ ਸੀ।
ਇਸ ਖ਼ਿਲਾਫ਼ ਦੋਵਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਐੱਫ਼ਆਈਆਰ ਵੀ ਦਰਜ ਕਰਵਾਈ ਗਈ ਸੀ।
ਸੜੇ ਵਾਹਨ ਵਿੱਚ ਦੋ ਨੌਜਵਾਨਾਂ ਦੇ ਪਿੰਜਰ ਮਿਲਣ ਤੋਂ ਬਾਅਦ ਜੁਨੈਦ ਤੇ ਨਾਸਿਰ ਦੇ ਰਿਸ਼ਤੇਦਾਰਾਂ ਨਾ ਦਾਅਵਾ ਕੀਤਾ ਕਿ ਇਹ ਪਿੰਜਰ ਉਨ੍ਹਾਂ ਦੋਵਾਂ ਦੇ ਹੀ ਹਨ।
ਹਾਲਾਂਕਿ ਪੁਲਿਸ ਨੇ ਇਸ ਬਾਰੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਐੱਫ਼ਆਈਆਰ ਵਿੱਚ ਕੀ ਕਿਹਾ ਗਿਆ
ਐੱਫ਼ਆਈਆਰ ਵਿੱਚ ਮੋਹਿਤ ਯਾਦਵ ਉਰਫ਼ ਮਨੂੰ ਮਾਨੇਸਰ ਦਾ ਨਾਮ ਸ਼ਾਮਲ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਅਗਵਾਕਰਤਾਵਾਂ ਦੇ ਨਾਲ ਸੀ।
ਐੱਫ਼ਆਈਆਰ ਪੀੜਤਾਂ ਦੇ ਚਚਰੇ ਭਰਾ ਇਸਮਾਈਲ ਨੇ ਦਰਜ ਕਰਵਾਈ ਭਰਤਪੁਰ ਥਾਣੇ ਵਿੱਚ ਦਰਜ ਕਰਵਾਈ ਸੀ।
ਇਸ ਵਿੱਚ ਕਿਹਾ ਗਿਆ ਸੀ, “ਅੱਜ (ਬੁੱਧਵਾਰ) ਸਵੇਰੇ 5 ਵਜੇ ਸ਼ਿਕਾਇਤਕਰਤਾ ਦੇ ਚਚੇਰੇ ਭਰਾ, ਜੁਨੈਦ ਅਤੇ ਨਾਸਿਰ, ਕਿਸੇ ਨਿੱਜੀ ਕੰਮ ਲਈ ਆਪਣੀ ਬੋਲੇਰੋ ਕਾਰ ਵਿੱਚ ਗਏ ਸਨ।”
ਸ਼ਿਕਾਇਤਕਰਤਾ ਨੂੰ ਸਵੇਰੇ 9 ਵਜੇ ਇੱਕ ਅਜਨਬੀ ਵਿਅਕਤੀ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਗੋਪਾਲਗੜ੍ਹ ਦੇ ਜੰਗਲ ਵੱਲ ਜਾ ਰਹੇ ਦੋ ਵਿਅਕਤੀਆਂ ਨੂੰ 8-9 ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਅਗਵਾ ਕਰ ਲਿਆ।
ਜੁਨੈਦ ਦੇ ਨਾਸਿਰ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸਾੜ ਕੇ ਮਾਰ ਦਿੱਤਾ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੌਜਵਾਨਾਂ ਦੇ ਫ਼ੋਨ ਬੰਦ
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਭਰਤਪੁਰ ਦੇ ਆਈਜੀ ਗੌਰਵ ਸ੍ਰੀਵਾਸਤਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਕੱਲ੍ਹ (ਬੁੱਧਵਾਰ) ਰਾਤ ਨੂੰ, ਦੋਵਾਂ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਗੋਪਾਲਗੜ੍ਹ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ।”
“ਇਸ ਮਾਮਲੇ ਵਿੱਚ ਐੱਫ਼ਆਈਆਰ ਵੀ ਦਰਜ ਕੀਤੀ ਗਈ ਹੈ। ਅਸੀਂ ਉਨ੍ਹਾਂ ਦੇ ਫੋਨ ਟਰੇਸ ਕੀਤੇ, ਜੋ ਬੰਦ ਸਨ। ਇਨ੍ਹਾਂ ਨੂੰ ਲੱਭਿਆ ਵੀ ਗਿਆ, ਕੁਝ ਸ਼ੱਕੀ ਵਿਅਕਤੀਆਂ ਦੇ ਨਾਂ ਵੀ ਸਾਹਮਣੇ ਆਏ ਹਨ।”
“ਜਾਣਕਾਰੀ ਮੁਤਾਬਕ ਉਹ ਇੱਕ ਬੋਲੈਰੋ ਕਾਰ ਵਿੱਚ ਸਵਾਰ ਸਨ ਅਤੇ ਉਨ੍ਹਾਂ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਨੂੰ ਅਗਵਾ ਕਰ ਲਿਆ ਗਿਆ ਸੀ। ਅੱਜ ਸਵੇਰੇ, ਉਸੇ ਇੰਜਣ ਅਤੇ ਚੈਸੀ ਨੰਬਰ ਵਾਲੀ ਬੋਲੈਰੋ ਕਾਰ ਭਿਵਾਨੀ ਜ਼ਿਲੇ ਦੇ ਲੋਹਾਰੂ ਖੇਤਰ ਵਿੱਚ ਮਿਲੀ।”
ਸ੍ਰੀਵਾਸਤਵ ਨੇ ਅੱਗੇ ਕਿਹਾ, “ਕਾਰ ਵਿੱਚੋਂ ਦੋ ਅਣਪਛਾਤੇ ਵਿਅਕਤੀਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਇਹ ਪਤਾ ਲਗਾਉਣ ਲਈ ਕਿ ਕੀ ਦੋਵੇਂ ਵਿਅਕਤੀ ਉਹੀ ਹਨ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ, ਸਾਡੀ ਟੀਮ ਪਰਿਵਾਰਕ ਮੈਂਬਰਾਂ ਨਾਲ ਮੌਕੇ ''ਤੇ ਗਈ ਹੈ।”
“ਪੋਸਟਮਾਰਟਮ ਅਤੇ ਡੀਐਨਏ ਵਿਸ਼ਲੇਸ਼ਣ ਤੋਂ ਬਾਅਦ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਕੁਝ ਸ਼ੱਕੀ ਵਿਅਕਤੀਆਂ ਦੇ ਨਾਂ ਲਏ ਹਨ ਅਤੇ ਅਸੀਂ ਉਨ੍ਹਾਂ ਦੀ ਭਾਲ ਵਿੱਚ ਵਿਸ਼ੇਸ਼ ਟੀਮਾਂ ਭੇਜੀਆਂ ਹਨ। ਸਾਰੇ ਸ਼ੱਕੀ ਹਰਿਆਣਾ ਦੇ ਰਹਿਣ ਵਾਲੇ ਹਨ।''''
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ: ''ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੱਕਿਆ ਤਾਂ ਤੁਸੀਂ 120 ਦੇ...
NEXT STORY