ਇਹ ਮਾਰਚ 2020 ਦਾ ਸਮਾਂ ਸੀ ਜਦੋਂ ਫਹਾਦ ਅਹਿਮਦ ਨੇ ਵਟਸਐਪ ਉਪਰ ਸਵਰਾ ਭਾਸਕਰ ਨੂੰ ਮੈਸੇਜ ਭੇਜਿਆ, "ਮੇਰੀ ਭੈਣ ਦਾ ਵਿਆਹ 8 ਅਪ੍ਰੈਲ ਨੂੰ ਹੈ। ਤੁਸੀਂ ਆਉਣਾ ਹੈ।"
ਇਸ ਦਾ ਜਵਾਬ ਦਿੰਦੇ ਹੋਏ ਸਵਰਾ ਭਾਸਕਰ ਨੇ ਕਿਹਾ, "ਯਾਰ... ਸੰਭਵ ਨਹੀਂ ਲੱਗ ਰਿਹਾ ਹੈ। ਸ਼ੂਟਿੰਗ ਤੋਂ ਬਾਹਰ ਨਹੀਂ ਆ ਸਕਦੀ। ਇਸ ਵਾਰ ਮੁਆਫ਼ ਕਰ ਦਿਓ। ਪਰ ਮੈਂ ਵਾਅਦਾ ਕਰਦੀ ਹਾਂ ਕਿ ਤੁਹਾਡੇ ਵਿਆਹ ਵਿੱਚ ਜ਼ਰੂਰ ਆਵਾਂਗੀ।"
ਇਸ ਗੱਲਬਾਤ ਤੋਂ ਸਾਢੇ ਤਿੰਨ ਮਹੀਨੇ ਪਹਿਲਾਂ ਫਹਾਦ ਅਤੇ ਸਵਰਾ ਭਾਸਕਰ ਦੀ ਮੁਲਾਕਾਤ ਇੱਕ ਅੰਦੋਲਨ ਦੌਰਾਨ ਹੋਈ ਸੀ।
ਉਸ ਸਮੇਂ ਪੂਰੇ ਦੇਸ਼ ਵਿੱਚ ਸੀਏਏ ਵਿਰੋਧੀ ਅੰਦੋਲਨ ਜ਼ੋਰ ’ਤੇ ਸੀ।
ਸਵਰਾ ਨੇ ਮੁੰਬਈ ਵਿੱਚ ਅਜਿਹੇ ਹੀ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ।
ਉਸ ਸਮੇਂ ਫਹਾਦ ਅਹਿਮਦ ਸਟੇਜ ਦੇ ਇਕ ਖੂੰਜੇ ਵਿੱਚ ਖੜ੍ਹੇ ਨਜ਼ਰ ਆ ਰਹੇ ਸਨ।
ਉਸੇ ਦੌਰਾਨ ਹੀ ਦੋਵਾਂ ਦੀ ਆਪਸੀ ਗੱਲਬਾਤ ਸ਼ੁਰੂ ਹੋਈ ਅਤੇ ਇਹ ਦੋਸਤੀ ਪਿਆਰ ਵਿੱਚ ਬਦਲ ਗਈ।
ਇਸ ਦੋਸਤੀ ਕਾਰਨ ਸਵਰਾ ਨੂੰ ਵਟਸਐਪ ਉਪਰ ਫਹਾਦ ਨੇ ਆਪਣੀ ਭੈਣ ਦੇ ਵਿਆਹ ''ਚ ਬੁਲਾਇਆ ਸੀ ਪਰ ਸਵਰਾ ਨੇ ਫਹਾਦ ਦੇ ਵਿਆਹ ''ਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਸੀ।
ਤਿੰਨ ਸਾਲ ਬਾਅਦ ਯਾਨੀ 16 ਫਰਵਰੀ 2023 ਨੂੰ ਸਵਰਾ ਫਹਾਦ ਦੇ ਵਿਆਹ ਵਿੱਚ ਪਹੁੰਚੀ ਪਰ ਲਾੜੀ ਬਣ ਕੇ।
ਸਵਰਾ ਭਾਸਤਕ ਹਿੰਦੀ ਸਿਨਮਾ ਦੀ ਮਸ਼ਹੂਰ ਅਦਾਰਾਕਾ ਹੈ।
ਸਿਨੇਮੇ ਦੀ ਕਹਾਣੀ ਉਹਨਾਂ ਲਈ ਨਵੀਂ ਨਹੀਂ ਹੈ। ਪਰ ਆਪਣਾ ਜੀਵਨ ਸਾਥੀ ਲੱਭਣਾ ਇਕ ਫਿਲਮ ਦੀ ਕਹਾਣੀ ਤਰ੍ਹਾਂ ਹੀ ਲੱਗ ਰਿਹਾ ਹੈ।
''ਸਵਰਾ ਵੈਡਸ ਫਹਾਦ''
8 ਜਨਵਰੀ 2023 ਨੂੰ ਸਵਰਾ ਨੇ ਪਹਿਲੀ ਵਾਰ ਜਨਤਕ ਤੌਰ ''ਤੇ ਇਸ਼ਾਰਾ ਕੀਤਾ ਕਿ ਉਹ ਫਹਾਦ ਨੂੰ ਪਿਆਰ ਕਰਦੀ ਹੈ।
ਉਨ੍ਹਾਂ ਨੇ ਇੰਸਟਾਗ੍ਰਾਮ ਉਪਰ ਫਹਾਦ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ।
ਹਾਲਾਂਕਿ ਇਸ ਵਿੱਚ ਸਵਰਾ ਅਤੇ ਫਹਾਦ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਸਨ।
ਸਵਰਾ ਦੇ ਪ੍ਰਸ਼ੰਸਕ ਸਿਰਫ਼ ਕਮੈਂਟ ਕਰਕੇ ਅੰਦਾਜ਼ਾ ਲਗਾ ਰਹੇ ਸਨ ਅਤੇ ਵਧਾਈ ਦੇ ਰਹੇ ਸਨ।
ਦੋਵਾਂ ਬਾਰੇ ਖਾਸ ਗੱਲਾਂ:
- ਅਦਾਰਾਕਾ ਸਵਰਾ ਭਾਸਕਰ ਦਾ ਫਹਾਦ ਅਹਿਮਦ ਨਾਲ ਹੋਇਆ ਵਿਆਹ
- ਫਹਾਦ ਸਮਾਜਵਾਦੀ ਪਾਰਟੀ ਦੇ ਮਹਾਂਰਾਸ਼ਟਰ ਦੇ ਨੌਜਵਾਨ ਨੇਤਾ ਹਨ
- ਸਵਰਾ ਨੇ 16 ਫਰਵਰੀ ਨੂੰ ਆਪਣੀ ਦੋਵਾਂ ਦੀ ਫੋਟੋ ਸੋਸ਼ਲ ਮੀਡੀਆ ਉਪਰ ਪਾ ਕੇ ਵਿਆਹ ਦੀ ਘੋਸ਼ਣਾ ਕੀਤੀ ਸੀ
- ਉਨ੍ਹਾਂ ਨੇ ਸਪੈਸ਼ਲ ਮੈਰਿਜ ਰਿਜ਼ਸਟ੍ਰੇਸ਼ਨ ਐਕਟ ਤਹਿਤ ਮੁੰਬਈ ਵਿੱਚ ਵਿਆਹ ਕਰਵਾਇਆ ਸੀ
ਸਵਰਾ ਨੇ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ ਸੀ, "ਇਹ ਪਿਆਰ ਹੋ ਸਕਦਾ ਹੈ।"
8 ਜਨਵਰੀ ਦੀ ਉਸ ਫੋਟੋ ਅਤੇ ਕੈਪਸ਼ਨ ਦਾ ਮਤਲਬ 16 ਫਰਵਰੀ ਨੂੰ ਸਾਹਮਣੇ ਆਇਆ।
ਸਵਰਾ ਨੇ 16 ਫਰਵਰੀ ਨੂੰ ਆਪਣੀ ਦੋਵਾਂ ਦੀ ਫੋਟੋ ਸੋਸ਼ਲ ਮੀਡੀਆ ਉਪਰ ਪਾ ਕੇ ਵਿਆਹ ਦੀ ਘੋਸ਼ਣਾ ਕੀਤੀ ਸੀ।
ਉਨ੍ਹਾਂ ਨੇ ਸਪੈਸ਼ਲ ਮੈਰਿਜ ਰਿਜ਼ਸਟ੍ਰੇਸ਼ਨ ਐਕਟ ਤਹਿਤ ਮੁੰਬਈ ਵਿੱਚ ਵਿਆਹ ਕਰਵਾਇਆ ਸੀ।
ਇਸ ਵਿਆਹ ਵਿੱਚ ਦੋਵਾਂ ਦੇ ਮਾਤਾ-ਪਿਤਾ, ਅਦਾਕਾਰਾ ਸੋਨਮ ਕਪੂਰ ਅਤੇ ਫੈਸ਼ਨ ਡਿਜ਼ਾਇਨਰ ਸੰਦੀਪ ਖੋਸਲਾ ਸ਼ਾਮਿਲ ਹੋਣ ਵਾਲੇ ਮਹਿਮਾਨ ਸਨ।
ਹਾਲਾਂਕਿ ਉਨ੍ਹਾਂ ਨੇ ਟਵਿੱਟਰ ਉਪਰ ਲਿਖਿਆ ਕਿ ਉਹ ਜਲਦ ਹੀ ਵਾਜੇ ਗਾਜੇ ਵਾਲੇ ਵਿਆਹ ਦੀ ਤਿਆਰੀ ਕਰ ਰਹੇ ਹਨ।
ਯਾਨੀ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਕਾਫ਼ੀ ਜਬਰਦਸਤ ਹੋਵੇਗੀ।
ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ
ਸਵਰਾ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੋਈ ਹੈ।
ਫਹਾਦ ਸਮਾਜਵਾਦੀ ਪਾਰਟੀ ਦੇ ਮਹਾਂਰਾਸ਼ਟਰ ਦੇ ਨੌਜਵਾਨ ਨੇਤਾ ਹਨ।
ਸਵਰਾ ਆਪਣੀਆਂ ਸਿਆਸੀ ਟਿੱਪਣੀਆਂ ਅਤੇ ਸਮਾਜਿਕ ਤੌਰ ’ਤੇ ਸਰਗਰਮ ਭੂਮਿਕਾ ਲਈ ਜਾਣੀ ਜਾਂਦੇ ਹਨ।
ਸਵਰਾ ਅਤੇ ਫਹਾਦ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਦੂਜੇ ਨੂੰ ਜਾਨਣ ਦਾ ਮੌਕਾ ਵੀ ਮਿਲਿਆ।
ਸਾਲ 2019-2020 ਵਿੱਚ ਸੀਏਏ ਦੇ ਖਿਲਾਫ਼ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਸਵਰਾ ਨੇ ਖੁੱਲ ਕੇ ਹਿੱਸਾ ਲਿਆ।
ਜਨਵਰੀ 2020 ਵਿੱਚ ਮੁੰਬਈ ਵਿਚ ਹੋਏ ਪ੍ਰਦਰਸ਼ਨ ਵਿਚ ਸਵਰਾ ਨੇ ਵੀ ਪਹੁੰਚੇ ਸਨ ਤੇ ਉਥੇ ਹੀ ਉਹ ਫਹਾਦ ਨੂੰ ਮਿਲੇ।
ਇਸ ਤੋਂ ਬਾਅਦ ਮੁਲਾਕਾਤਾਂ ਵਧਣ ਲੱਗੀਆਂ ਅਤੇ ਦੋਸਤੀ ਪਿਆਰ ਵਿੱਚ ਬਦਲ ਗਈ।
ਬਰੇਲੀ ਦੇ ਪੁੱਤਰ ਦਾ ਮੁੰਬਈ ਤੱਕ ਦਾ ਸਫ਼ਰ
ਜੁਲਾਈ 2022 ਵਿੱਚ, ਫਹਾਦ ਅਹਿਮਦ ਵਿਧਾਇਕ ਅਬੂ ਆਜ਼ਮੀ ਅਤੇ ਵਿਧਾਇਕ ਰਈਸ ਸ਼ੇਖ ਦੀ ਮੌਜੂਦਗੀ ਵਿੱਚ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਮੌਜੂਦਾ ਸਮੇਂ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਸਰਗਰਮ, ਫਹਾਦ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਫਹਾਦ ਦਾ ਜਨਮ ਫਰਵਰੀ 1992 ''ਚ ਹੋਇਆ ਸੀ।
ਉਹ ਸਵਰਾ ਭਾਸਕਰ ਤੋਂ ਦੋ ਸਾਲ ਛੋਟੇ ਹਨ।
ਫਹਾਦ ਨੇ ਯੂਪੀ ਦੀ ਅਲੀਗੜ੍ਹ ਯੂਨੀਵਰਸਿਟੀ (ਏਐਮਯੂ) ਤੋਂ ਆਪਣੀ ਸਿੱਖਿਆ ਪੂਰੀ ਕੀਤੀ ਸੀ। ਇਸ ਤੋਂ ਬਾਅਦ, ਫਹਾਦ ਪੋਸਟ ਗ੍ਰੈਜੂਏਸ਼ਨ ਲਈ ਮੁੰਬਈ ਚਲੇ ਗਏ ਅਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਮੁੰਬਈ ਤੋਂ ਐੱਮਫਿਲ ਦੀ ਡਿਗਰੀ ਕੀਤੀ।
ਪੜ੍ਹਾਈ ਦੌਰਾਨ ਹੀ ਫਹਾਦ ਨੇ ਵਿਦਿਆਰਥੀ ਅੰਦੋਲਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਨੇ ਫ਼ੀਸ ਮੁਆਫੀ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
ਇਸ ਵਿੱਚ ਫਹਾਦ ਨੇ ਸਰਗਰਮੀ ਨਾਲ ਹਿੱਸਾ ਲਿਆ ਸੀ।
ਟਿਸ ਦੀ ਕਨਵੋਕੇਸ਼ਨ ਦੌਰਾਨ ਫਹਾਦ ਨੇ ਸੰਸਥਾ ਦੇ ਪ੍ਰਧਾਨ ਐੱਸ ਰਾਮਦੁਰਾਈ ਤੋਂ ਐਮਫਿਲ ਦੀ ਡਿਗਰੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਬਾਅਦ ਵਿੱਚ ਇਸ ਕਾਰਨ ਸੰਸਥਾ ਨੇ ਉਹਨਾਂ ਨੂੰ ਪੀਐਚਡੀ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਪਿਤਾ ਤੋਂ ਮਿਲੀ ਅੰਦੋਲਨ ਦੀ ਵਿਰਾਸਤ
ਫਹਾਦ ਉਪਰ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਸੰਸਥਾ ਦੇ ਗ਼ਲਤ ਤਰੀਕੇ ਨਾਲ ਵਿਰੋਧ ਦਾ ਇਲਜ਼ਾਮ ਲੱਗਾ ਸੀ।
ਇਸ ਤੋਂ ਬਾਅਦ ਫਹਾਦ ਅਹਿਮਦ ਹਰ ਪਾਸੇ ਚਰਚਾ ਦਾ ਕੇਂਦਰ ਬਣ ਗਏ ਸਨ।
ਸ਼ੁਰੂਆਤ ਵਿੱਚ ਸਿੱਖਿਆ ਖੇਤਰ ਦੀਆਂ ਸਮੱਸਿਆਵਾਂ ਫਹਾਦ ਦੇ ਅੰਦੋਲਨ ਦਾ ਕੇਂਦਰ ਬਿੰਦੂ ਰਹੀਆਂ। ਇਹ ਸਾਲ 2018 ਦੀ ਗੱਲ ਸੀ।
ਇਸ ਦੌਰਾਨ ਦੇਸ਼ ਭਰ ਵਿੱਚ ਸੀਏਏ ਵਿਰੋਧੀ ਅੰਦੋਲਨ ਵੀ ਸ਼ੁਰੂ ਹੋ ਗਏ ਸਨ।
ਫਹਾਦ ਨੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਛੱਡ ਦਿੱਤਾ ਸੀ।
ਉਸ ਸਮੇਂ ਫਹਾਦ ਇਨ੍ਹਾਂ ਅੰਦੋਲਨਾਂ ਵਿਚ ਹਿੱਸਾ ਲੈ ਰਿਹਾ ਸੀ ਅਤੇ ਉਨ੍ਹਾਂ ਦੀ ਮੁਲਾਕਾਤ ਸਵਰਾ ਭਾਸਕਰ ਨਾਲ ਹੋਈ।
ਪਰ ਫਹਾਦ ਨੂੰ ਸੰਘਰਸ਼ ਅਤੇ ਅੰਦੋਲਨ ਦੀ ਵਿਰਾਸਤ ਆਪਣੇ ਘਰ ਤੋਂ ਮਿਲੀ ਸੀ।
ਫਹਾਦ ਦੇ ਪਿਤਾ ਜ਼ਿਰਾਰ ਅਹਿਮਦ ਅਲੀਗੜ੍ਹ ''ਚ ਸਮਾਜਵਾਦੀ ਪਾਰਟੀ ਦੇ ਸਥਾਨਕ ਨੇਤਾ ਹਨ।
ਮਿਡ ਡੇਅ ਅਖ਼ਬਾਰ ਨਾਲ ਗੱਲ ਕਰਦੇ ਹੋਏ ਫਹਾਦ ਅਹਿਮਦ ਨੇ ਕਿਹਾ, "ਮੇਰੇ ਪਿਤਾ ਨੇ ਕਈ ਸਮਾਜਿਕ ਅੰਦੋਲਨਾਂ ਦੀ ਅਗਵਾਈ ਕੀਤੀ ਹੈ। ਮੇਰੇ ਪਿਤਾ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਦੇ ਸਨ ਜੋ ਆਰਥਿਕ ਤੰਗੀ ਕਾਰਨ ਹੱਜ ''ਤੇ ਨਹੀਂ ਜਾ ਸਕਦੇ ਸਨ। ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਰਾਹੀਂ ਮੇਰੇ ਅੰਦਰ ਸਮਾਜਿਕ ਭਾਵਨਾ ਦੀ ਚੇਤਨਾ ਪੈਦਾ ਹੋਈ ਸੀ।"
ਫਹਾਦ 5 ਭੈਣ-ਭਰਾਵਾਂ ਵਿੱਚ ਸਭ ਤੋਂ ਵੱਡੇ ਹਨ
ਪੜ੍ਹਾਈ ਲਈ ਮੁੰਬਈ ਆਉਂਦੇ ਸਮੇਂ ਫਹਾਦ ਨੇ ਫੈਸਲਾ ਕਰ ਲਿਆ ਸੀ ਕਿ ਉਹ ਜ਼ਿਆਦਾ ਸਮਾਂ ਮੁੰਬਈ ਵਿੱਚ ਨਹੀਂ ਰਹਿਣਗੇ।
ਹਾਲਾਂਕਿ, ਹੁਣ ਫਹਾਦ ਨਾ ਸਿਰਫ ਮੁੰਬਈ ਵਿੱਚ ਰਹਿੰਦੇ ਹਨ ਸਗੋਂ ਉਹ ਸਮਾਜਵਾਦੀ ਪਾਰਟੀ ਦੇ ਯੂਥ ਵਿੰਗ ਦੇ ਮਹਾਰਾਸ਼ਟਰ ਵਿੰਗ ਦੇ ਪ੍ਰਧਾਨ ਵੀ ਹਨ।
ਉਨ੍ਹਾਂ ਦਾ ਵਿਆਹ ਮੁੰਬਈ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਵਰਾ ਭਾਸਕਰ ਨਾਲ ਵੀ ਹੋ ਗਿਆ ਹੈ।
ਸਵਰਾ ਦੇ ਪਿਤਾ ਉਦੈ ਭਾਸਤਕ ਜਲ ਸੈਨਾ ਦੇ ਸਾਬਕਾ ਅਧਿਕਾਰੀ ਅਤੇ ਸਮਾਜਿਕ ਮੁੱਦਿਆਂ ਦੇ ਮਾਹਿਰ ਹਨ।
ਸਵਰਾ ਦੇ ਮਾਤਾ ਈਰਾ ਭਾਸ਼ਕਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਸਿਨਮਾ ਪੜਾਉੇਦੇ ਹਨ।
ਸਵਰਾ ਦਿੱਲੀ ਦੀ ਰਹਿਣ ਵਾਲੇ ਹਨ।
ਦਿੱਲੀ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਸਵਰਾ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚ ਗ੍ਰੈਜੂਏਸ਼ਨ ਕੀਤੀ ਸੀ।
ਗ੍ਰੈਜੂਏਸ਼ਨ ਤੋਂ ਬਾਅਦ, ਸਵਰਾ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਿੱਚ ਮਾਸਟਰ ਡਿਗਰੀ ਕੀਤੀ।
ਸਾਲ 2008 ''ਚ ਸਵਰਾ ਫਿਲਮ ਇੰਡਸਟਰੀ ''ਚ ਕੰਮ ਕਰਨ ਲਈ ਮੁੰਬਈ ਪਹੁੰਚੇ ਸਨ।
ਇੱਕ ਸਾਲ ਬਾਅਦ, ਉਨ੍ਹਾਂ ਨੇ ਫਿਲਮ ''ਮਧੋਲਾਲ ਕੀਪ ਵਾਕਿੰਗ'' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।
ਅਗਲੇ ਸਾਲ, ਉਨ੍ਹਾਂ ਨੇ ਸੰਜੇ ਲੀਲਾ ਭੰਸਾਲੀ ਦੀ ਗੁਜ਼ਾਰਿਸ਼ ਵਿੱਚ ਇੱਕ ਸਹਾਇਕ ਅਭਿਨੇਤਰੀ ਵਜੋਂ ਕੰਮ ਕੀਤਾ।
ਇਸ ਤੋਂ ਬਾਅਦ ਤਨੂ ਵੈਡਸ ਮਨੂ, ਰਾਂਝਨਾ, ਵੀਰੇ ਦੀ ਵੈਡਿੰਗ, ਪ੍ਰੇਮ ਰਤਨ ਧਨ ਪਾਓ... ਵਰਗੀਆਂ ਫਿਲਮਾਂ ਵਿੱਚ ਸਵਰਾ ਭਾਸਕਰ ਵਲੋਂ ਨਿਭਾਈਆਂ ਭੂਮਿਕਾਵਾਂ ਯਾਦ ਕੀਤੀਆਂ ਜਾਂਦੀਆਂ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬੀਬੀਸੀ ਦਾ ਨਾਮ ਲਏ ਬਿਨਾਂ ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤਾ ਬਿਆਨ
NEXT STORY