ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ ''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਮਾਂ ਬੋਲੀ ਦਿਵਸ ਦੀ ਚਰਚਾ ਰਹੀ ਅਤੇ ਇਸ ਦੇ ਨਾਲ ਹੀ ਭਾਰਤ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਇਨਲ ਵਿੱਚ ਆਸਟਰੇਲੀਆ ਤੋਂ ਹਾਰ ਗਿਆ।
ਕੈਨੇਡਾ ਵਿੱਚ ਕਿਵੇਂ ਬਿਨਾਂ ਮਾਲਿਕ ਨੂੰ ਦੱਸੇ ਧੋਖੇ ਨਾਲ ਘਰ ਵੇਚੇ ਜਾ ਰਹੇ ਹਨ
ਕੈਨੇਡਾ ਵਿੱਚ ਕੁਝ ਲੋਕਾਂ ਦੇ ਘਰ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਵੇਚ ਦਿੱਤੇ ਗਏ ਹਨ। ਇਹ ਘਰ ਧੋਖੇ ਨਾਲ ਵਿਕੇ ਦੱਸੇ ਜਾ ਰਹੇ ਹਨ ਤੇ ਪੁਲਿਸ ਧੋਖੇਬਾਜ਼ਾਂ ਦੀ ਭਾਲ ਵਿੱਚ ਹੈ।
ਹਾਲ ਹੀ ਵਿੱਚ ਇੱਕ ਘਟਨਾ ਸਾਹਮਣੇ ਆਈ ਜਿਸ ਵਿੱਚ ਇੱਕ ਕੈਨੇਡੀਅਨ ਜੋੜੇ ਦਾ ਘਰ, ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਵੇਚ ਦਿੱਤਾ ਗਿਆ।
ਜੋੜਾ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਤੇ ਪਿੱਛੋਂ ਉਨ੍ਹਾਂ ਦੀ ਸਹਿਮਤੀ ਜਾਂ ਜਾਣਕਾਰੀ ਤੋਂ ਬਿਨਾਂ ਹੀ ਉਨ੍ਹਾਂ ਦਾ ਘਰ ਵਿਕ ਗਿਆ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਕਿਸਮ ਦੀ ਚੋਰੀ ਬਹੁਤ ਘੱਟ ਹੁੰਦੀ ਹੈ, ਪਰ ਦੇਸ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਪੂਰੀ ਖ਼ਬਰ ਪੜ੍ਹੋ।
ਪੰਜਾਬੀ ਭਾਸ਼ਾ ਕਿਵੇਂ ਹੋਂਦ ''ਚ ਆਈ, ਕਿੰਨੀ ਬਦਲੀ ਤੇ ਪੰਜਾਬੀ ''ਚ ਪਹਿਲੀ ਕਿਤਾਬ ਕਿਹੜੀ ਸੀ
ਕੀ ਸਾਨੂੰ ਪਤਾ ਹੈ ਕਿ ਪੰਜਾਬੀ ਬੋਲੀ ਕਿਵੇਂ ਬਣੀ, ਇਹ ਸਮੇਂ ਨਾਲ ਕਿੰਨੀ ਬਦਲੀ ਤੇ ਪੰਜਾਬੀ ਵਿੱਚ ਲਿਖੀ ਸਭ ਤੋਂ ਪਹਿਲੀ ਕਿਤਾਬ ਕਿਹੜੀ ਹੈ। ਕੀ ਪੰਜਾਬੀ ਨੂੰ ਕਿਸੇ ਭਾਸ਼ਾ ਤੋਂ ਕੋਈ ਖ਼ਤਰਾ ਹੋ ਸਕਦਾ ਹੈ।
ਇਸ ਬਾਰੇ ਅਸੀਂ ਪੰਜਾਬੀ ਭਾਸ਼ਾ ਦੇ ਦੋ ਮਾਹਿਰਾਂ, ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਡਾ.ਜੋਗਾ ਸਿੰਘ ਅਤੇ ਮਾਨਵਵਾਦੀ ਭਾਸ਼ਾਵਾਂ ਦੇ ਮਾਹਿਰ ਤੇ ਲਿੰਗੁਇਸਟਿਕ ਸੁਸਾਇਟੀ ਆਫ਼ ਇੰਡੀਆ ਦੇ ਮੈਂਬਰ ਡਾ. ਬੂਟਾ ਸਿੰਘ ਬਰਾੜ ਨਾਲ ਗੱਲਬਾਤ ਰਾਹੀਂ ਪੰਜਾਬੀ ਨਾਲ ਜੁੜੇ ਤੱਥ ਜਾਨਣ ਦੀ ਕੋਸ਼ਿਸ਼ ਕੀਤੀ।
ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਤੁਸੀਂ ਕਲਿੱਕ ਕਰੋ।
ਜਾਤ ਅਧਾਰਿਤ ਭੇਦ ਭਾਵ ਉੱਤੇ ਪਾਬੰਦੀ ਲਾਉਣ ਵਾਲਾ ਸਿਆਟਲ ਅਮਰੀਕਾ ਦਾ ਪਹਿਲਾ ਸ਼ਹਿਰ ਬਣਿਆ
ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਜਾਤੀ ਅਧਾਰਿਤ ਵਿਤਕਰਾ ਹੁਣ ਗ਼ੈਰ-ਕਾਨੂੰਨੀ ਹੈ
ਸਿਆਟਲ ਜਾਤੀ ਆਧਾਰਿਤ ਭੇਦਭਾਵ ''ਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ।
ਸਿਆਟਲ ਸਿਟੀ ਕੌਂਸਲ ਨੇ ਮੰਗਲਵਾਰ ਨੂੰ ਸ਼ਹਿਰ ਦੇ ਵਿਤਕਰੇ ਵਿਰੋਧੀ ਕਾਨੂੰਨ ਵਿੱਚ ਜਾਤੀ ਭੇਦਭਾਵ ਨੂੰ ਵੀ ਸ਼ਾਮਲ ਕਰ ਲਿਆ ਹੈ।
6-1 ਨਾਲ ਪਾਸ ਹੋਏ ਆਰਡੀਨੈਂਸ ਦੇ ਸਮਰਥਕਾਂ ਨੇ ਕਿਹਾ ਕਿ ਜਾਤੀ ਅਧਾਰਿਤ ਵਿਕਤਰਾ ਕੌਮੀ ਅਤੇ ਧਾਰਮਿਕ ਤੌਰ ’ਤੇ ਨਿਰਧਾਰਿਤ ਕੀਤੀਆਂ ਗਈਆਂ ਹੱਦਾਂ ਦੀ ਉਲੰਘਣਾ ਹੈ। ਅਜਿਹੇ ਕਾਨੂੰਨ ਬਗ਼ੈਰ ਜਾਤੀ ਭੇਦਭਾਵ ਦਾ ਸਾਹਮਣਾ ਕਰਨ ਵਾਲਿਆਂ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ। ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ।
ਮਹਿਲਾ ਟੀ-20 ਵਿਸ਼ਵ ਕੱਪ ਸੈਮੀਫਾਈਨਲ: ਆਸਟ੍ਰੇਲੀਆ ਨੇ ਭਾਰਤ ਨੂੰ 5 ਦੌੜਾਂ ਨਾਲ ਹਰਾਇਆ
ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ''ਚ ਆਸਟ੍ਰੇਲੀਆ ਨੇ ਭਾਰਤ ਨੂੰ ਪੰਜ ਦੌੜਾਂ ਨਾਲ ਹਰਾ ਦਿੱਤਾ ਹੈ। 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 20 ਓਵਰਾਂ ''ਚ ਅੱਠ ਵਿਕਟਾਂ ''ਤੇ 167 ਦੌੜਾਂ ਬਣਾਈਆਂ।
ਭਾਰਤੀ ਪਾਰੀ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ 34 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜੇਮਿਮਾ ਰੌਡਰਿਗਜ਼ ਨੇ 24 ਗੇਂਦਾਂ ਵਿੱਚ 43 ਦੌੜਾਂ ਬਣਾਈਆਂ।
ਭਾਰਤੀ ਬੱਲੇਬਾਜ਼ੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਦੀਆਂ ਪਹਿਲੀਆਂ ਤਿੰਨ ਵਿਕਟਾਂ ਜਲਦੀ ਆਊਟ ਹੋ ਗਈਆਂ। ਮੈਚ ਦੀ ਰਿਪੋਰਟ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ
ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਕਿਵੇਂ ਕਿਸਾਨਾਂ ਲਈ ਸੰਘਰਸ਼ ਕੀਤਾ ਸੀ
ਆਪਣੇ ਲੇਖ ''ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦਾ ਪਹਿਲਾ ਉਭਾਰ'' ਵਿੱਚ ਭਗਤ ਸਿੰਘ ਨੇ ਲਿਖਿਆ ਹੈ-ਜੋ ਨੌਜਵਾਨ ਲੋਕਮਾਨਿਆ ਪ੍ਰਤੀ ਵਿਸ਼ੇਸ਼ ਤੌਰ ''ਤੇ ਆਕਰਸ਼ਿਤ ਹੋਏ ਸਨ, ਉਨ੍ਹਾਂ ਵਿੱਚੋਂ ਕੁਝ ਪੰਜਾਬੀ ਨੌਜਵਾਨ ਵੀ ਸਨ।
ਅਜਿਹੇ ਹੀ ਦੋ ਪੰਜਾਬੀ ਜਵਾਨ ਕਿਸ਼ਨ ਸਿੰਘ ਅਤੇ ਮੇਰੇ ਸਤਿਕਾਰਯੋਗ ਚਾਚਾ ਸ. ਅਜੀਤ ਸਿੰਘ ਜੀ ਸਨ। ਇਸ ਹਫ਼ਤੇ ਉਨ੍ਹਾਂ ਦਾ ਜਨਮਦਿਨ ਸੀ, ਉਨ੍ਹਾਂ ਦੀ ਜੀਵਨ ਯਾਤਰਾ ਬਾਰੇ ਪੜ੍ਹਨ ਲਈ ਕਲਿੱਕ ਕਰੋ

ਕੋਟਕਪੂਰਾ ਫਾਈਰਿੰਗ : ਚਾਰਜਸ਼ੀਟ ਵਿੱਚ ਐੱਸਆਈਟੀ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਣੇ ਇਨ੍ਹਾਂ...
NEXT STORY