Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    TUE, MAY 13, 2025

    12:11:14 PM

  • bikram singh majithia on liquor case

    ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ ਬਾਰੇ ਬਿਕਰਮ ਮਜੀਠੀਆ...

  • big relief will now be available in punjab

    ਪੰਜਾਬ 'ਚ 6 ਜ਼ਿਲ੍ਹਿਆਂ ਲਈ ਅਹਿਮ ਖ਼ਬਰ, ਮੌਸਮ...

  • punjab government s big decision regarding the recruitment of doctors

    ਡਾਕਟਰਾਂ ਦੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਦਾ...

  • poisoned liquor incident majitha sukhbir badal

    ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਵਿਚ ਸੁਖਬੀਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਨਿਖ਼ਤ, ਨੀਤੂ, ਸਵੀਟੀ ਅਤੇ ਲਵਲੀਨਾ: ਮਹਿਲਾ ਮੁੱਕੇਬਾਜ਼ਾਂ ਨੇ ਕਿਵੇਂ ਲਿਖੀ ਸੁਨਹਿਰੀ ਕਹਾਣੀ

ਨਿਖ਼ਤ, ਨੀਤੂ, ਸਵੀਟੀ ਅਤੇ ਲਵਲੀਨਾ: ਮਹਿਲਾ ਮੁੱਕੇਬਾਜ਼ਾਂ ਨੇ ਕਿਵੇਂ ਲਿਖੀ ਸੁਨਹਿਰੀ ਕਹਾਣੀ

  • Updated: 30 Mar, 2023 08:01 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਨਿਖ਼ਤ, ਨੀਤੂ, ਸਵੀਟੀ ਅਤੇ ਲਵਲੀਨਾ
Getty Images
ਨਿਖ਼ਤ, ਨੀਤੂ, ਸਵੀਟੀ ਅਤੇ ਲਵਲੀਨਾ ਨੇ ਜਿੱਤੇ ਗੋਲਡ ਮੈਡਲ

12 ਸਾਲ ਦੀ ਉਮਰ ਵਿੱਚ, ਨਿਖ਼ਤ ਜ਼ਰੀਨ ਇੱਕ ਐਥਲੈਟਿਕਸ ਮੀਟ ਵਿੱਚ ਹਿੱਸਾ ਲੈਣ ਲਈ ਨਿਜ਼ਾਮਾਬਾਦ ਗਈ ਸੀ। ਉਦੋਂ ਉਹ ਇੱਕ ਨੌਜਵਾਨ ਦੌੜਾਕ ਸੀ ਜੋ ਹੋਰ ਐਥਲੈਟਿਕਸ ਮੁਕਾਬਲਿਆਂ ਵਿੱਚ ਵੀ ਭਾਗ ਲੈਂਦੀ ਸੀ।

ਨਿਖ਼ਤ ਨੇ ਉਥੇ ਮੁੱਕੇਬਾਜ਼ੀ ਤੋਂ ਇਲਾਵਾ ਕਈ ਖੇਡਾਂ ਵਿਚ ਹਿੱਸਾ ਲਿਆ ਪਰ ਉਸ ਦੀਆਂ ਨਜ਼ਰਾਂ ਇਕ ਗੱਲ ''ਤੇ ਟਿਕੀਆਂ ਹੋਈਆਂ ਸਨ।

ਉਹ ਆਪਣੇ ਪਿਤਾ ਮੁਹੰਮਦ ਜਮੀਲ ਅਹਿਮਦ ਨਾਲ ਉੱਥੇ ਗਈ ਤਾਂ ਉਸਨੇ ਆਪਣੇ ਪਿਤਾ ਨੂੰ ਪੁੱਛਿਆ, "ਬਾਕਸਿੰਗ ਸਿਰਫ਼ ਮੁੰਡਿਆਂ ਲਈ ਹੈ, ਕੀ ?" ਇਸ ਮਾਸੂਮ ਜਿਹੇ ਸਵਾਲ ਨਾਲ ਨਿਖ਼ਤ ਦਾ ਮੁੱਕੇਬਾਜ਼ੀ ਨਾਲ ਰਿਸ਼ਤਾ ਸ਼ੁਰੂ ਹੋਇਆ ਸੀ।

ਬੀਤੇ ਐਤਵਾਰ ਨੂੰ, ਨਿਖ਼ਤ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਵਿੱਚ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਹੈ।

ਇੰਨਾ ਹੀ ਨਹੀਂ ਤਿੰਨ ਹੋਰ ਮਹਿਲਾ ਮੁੱਕੇਬਾਜ਼ਾਂ ਨੇ ਵੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚਾਰ ਗੋਲਡ ਮੈਡਲ ਜਿੱਤ ਕੇ ਸੋਨ ਤਗਮੇ ਜਿੱਤਣ ਦੇ ਕ੍ਰਿਸ਼ਮੇ ਦੀ ਬਰਾਬਰੀ ਕੀਤੀ।

ਐਤਵਾਰ ਨੂੰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ ''ਚ ਨਿਖ਼ਤ ਨੇ ਵੀਅਤਨਾਮ ਦੇ ਨਗੁਏਮ ਥੀ ਤਾਮ ਨੂੰ ਇਕਤਰਫਾ ਮੁਕਾਬਲੇ ''ਚ 5-0 ਨਾਲ ਹਰਾਇਆ।

ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਨਿਖ਼ਤ ਜ਼ਰੀਨ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਹੈ।

ਮੈਰੀਕਾਮ
Getty Images

ਐਤਵਾਰ ਨੂੰ ਹੀ, ਲਵਲੀਨਾ ਬੋਰਗੋਹੇਨ ਨੇ ਆਪਣੀ ਕਾਂਸੀ ਤਮਗਾ ਜਿੱਤਣ ਦੀ ਲੜੀ ਨੂੰ ਪਿੱਛੇ ਛੱਡਦੇ ਹੋਏ ਸੁਨਹਿਰੀ ਸਫ਼ਲਤਾ ਹਾਸਲ ਕੀਤੀ।

ਉਨ੍ਹਾਂ ਨੇ 75 ਕਿਲੋ ਵਰਗ ਵਿੱਚ ਆਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ।

ਇਨ੍ਹਾਂ ਦੋਵਾਂ ਤੋਂ ਇਕ ਦਿਨ ਪਹਿਲਾਂ ਨੀਤੂ ਘਨਘਸ ਨੇ 48 ਕਿਲੋਗ੍ਰਾਮ ਨਿਊਨਤਮ ਭਾਰ ਵਰਗ ''ਚ ਸੋਨ ਤਗਮਾ ਜਿੱਤਿਆ ਸੀ ਜਦਕਿ ਸਵੀਟੀ ਬੂਰਾ ਨੇ 81 ਕਿਲੋਗ੍ਰਾਮ ਲਾਈਟ ਹੈਵੀਵੇਟ ਵਰਗ ''ਚ ਸੋਨ ਤਮਗਾ ਜਿੱਤਿਆ ਸੀ।

ਗੋਲਡ ਮੈਡਲ ਅਤੇ ਪ੍ਰਸਿੱਧੀ ਦੇ ਨਾਲ-ਨਾਲ ਇਨ੍ਹਾਂ ਮੁੱਕੇਬਾਜ਼ਾਂ ਨੂੰ ਇਨਾਮ ਵਜੋਂ 82.7-82.7 ਲੱਖ ਰੁਪਏ ਦਾ ਚੈੱਕ ਵੀ ਮਿਲਿਆ।

ਇਨ੍ਹਾਂ ਚਾਰਾਂ ਦੀ ਗੋਲਡਨ ਕਾਮਯਾਬੀ ਕਾਰਨ, ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ, 2023 ਵਿੱਚ ਭਾਰਤੀ ਟੀਮ ਅੰਕ ਸੂਚੀ ਵਿੱਚ ਸਿਖਰ ''ਤੇ ਹੈ।

ਇਸ ਕਾਮਯਾਬੀ ਤੋਂ ਬਾਅਦ ਭਾਰਤੀ ਮੁੱਕੇਬਾਜ਼ੀ ਸੰਘ ਦੇ ਪ੍ਰਧਾਨ ਅਜੈ ਸਿੰਘ ਨੇ ਐਤਵਾਰ ਨੂੰ ਕਿਹਾ, "ਇਹ ਇਤਿਹਾਸਕ ਪ੍ਰਦਰਸ਼ਨ ਹੈ। ਅਸੀਂ ਲਗਾਤਾਰ ਬਿਹਤਰ ਕਰ ਰਹੇ ਹਾਂ। ਪਰ ਜੋ ਆਤਮਵਿਸ਼ਵਾਸ ਅੱਜ ਦੇਖਣ ਨੂੰ ਮਿਲਿਆ ਹੈ, ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।"

"ਕੁਝ ਖਿਡਾਰੀਆਂ ਨੇ ਰਾਊਂਡ ਹਾਰਨ ਤੋਂ ਬਾਅਦ ਵਾਪਸੀ ਕੀਤੀ ਅਤੇ ਆਖ਼ਰੀ ਸਾਹ ਤੱਕ ਸੰਘਰਸ਼ ਜਾਰੀ ਰੱਖਿਆ।"

ਭਵਿੱਖ ਦੀ ਉਮੀਦ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ, "ਜਿਹੜੇ ਮੁੱਕੇਬਾਜ਼ ਇੱਥੇ ਨਹੀਂ ਜਿੱਤੇ, ਉਨ੍ਹਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਚੈਂਪੀਅਨ ਬਣਨ ਦੀ ਸਮਰੱਥਾ ਹੈ। ਉਨ੍ਹਾਂ ਵਿੱਚੋਂ ਕੁਝ ਤਾਂ ਆਉਣ ਵਾਲੇ ਦਿਨਾਂ ਵਿੱਚ ਓਲੰਪਿਕ ਅਤੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਚੈਂਪੀਅਨ ਹਨ।"

ਬੀਬੀਸੀ
BBC

ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ

  • ਨਿਖ਼ਤ ਜ਼ਰੀਨ ਨੇ ਨਵੀਂ ਦਿੱਲੀ ਵਿੱਚ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਹੈ।
  • ਲਵਲੀਨਾ ਬੋਰਗੋਹੇਨ ਨੇ 75 ਕਿਲੋ ਵਰਗ ਵਿੱਚ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ।
  • ਨੀਤੂ ਘਨਘਸ ਨੇ 48 ਕਿਲੋਗ੍ਰਾਮ ਨਿਊਨਤਮ ਭਾਰ ਵਰਗ ''ਚ ਸੋਨ ਤਗਮਾ ਜਿੱਤਿਆ।
  • ਜਦਕਿ ਸਵੀਟੀ ਬੂਰਾ ਨੇ 81 ਕਿਲੋਗ੍ਰਾਮ ਲਾਈਟ ਹੈਵੀਵੇਟ ਵਰਗ ''ਚ ਸੋਨ ਤਮਗਾ ਜਿੱਤਿਆ ਸੀ।
  • ਇਨ੍ਹਾਂ ਚਾਰਾਂ ਦੀ ਗੋਲਡਨ ਕਾਮਯਾਬੀ ਕਾਰਨ, ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ, 2023 ਵਿੱਚ ਭਾਰਤੀ ਟੀਮ ਅੰਕ ਸੂਚੀ ਵਿੱਚ ਸਿਖਰ ''ਤੇ ਹੈ।
  • ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਨਿਖ਼ਤ ਜ਼ਰੀਨ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਹੈ।
ਬੀਬੀਸੀ
BBC

ਜਦੋਂ 2006 ਵਿੱਚ ਬਣਿਆ ਸੀ ਇਤਿਹਾਸ

2006 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਵਰਲਡ ਚੈਂਪੀਅਨਸ਼ਿਪ ਵਿੱਚ ਚਾਰ ਗੋਲਡ ਮੈਡਲ ਹਾਸਿਲ ਕੀਤੇ ਹਨ।

2006 ਵਿੱਚ ਭਾਰਤ ਪਹਿਲੀ ਵਾਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਿਹਾ ਸੀ, ਤਾਂ 46 ਕਿਲੋਗ੍ਰਾਮ ਵਰਗ ਵਿੱਚ ਐੱਮਸੀ ਮੈਰੀਕਾਮ, 52 ਕਿਲੋਗ੍ਰਾਮ ਵਰਗ ਵਿੱਚ ਸਰਿਤਾ ਦੇਵੀ, 63 ਕਿਲੋਗ੍ਰਾਮ ਵਰਗ ਵਿੱਚ ਜੇਨੀ ਆਰਐੱਲ ਅਤੇ 75 ਕਿਲੋਗ੍ਰਾਮ ਵਿੱਚ ਲੇਖਾ ਕੇਸੀ ਨੇ ਭਾਰਤ ਨੂੰ ਗੋਲਡਨ ਕਾਮਯਾਬੀ ਦਿਵਾਈ ਸੀ।

ਭਾਰਤੀ ਮਹਿਲਾ ਮੁੱਕੇਬਾਜ਼ਾਂ ਲਈ ਪਹਿਲਾਂ ਮੌਕਾ ਸੀ ਜਦੋਂ ਉਨ੍ਹਾਂ ਦੀ ਚਮਕ ਗਲੋਬਲ ਪੱਧਰ ''ਤੇ ਦਿਖੀ ਸੀ।

ਅਸਲ ਵਿੱਚ, 2006 ਦੀਆਂ ਇਨ੍ਹਾਂ ਚੈਂਪੀਅਨ ਮੁੱਕੇਬਾਜ਼ਾਂ ਨੇ ਹੀ ਅੰਤਰਰਾਸ਼ਟਰੀ ਪੱਧਰ ''ਤੇ ਭਾਰਤੀ ਮਹਿਲਾ ਮੁੱਕੇਬਾਜ਼ਾਂ ਦੀ ਸਫਲਤਾ ਦੀ ਨੀਂਹ ਰੱਖੀ।

ਇਸ ਤੋਂ ਬਾਅਦ, ਐੱਮਸੀ ਮੈਰੀਕਾਮ ਛੇ ਵਾਰ ਵਿਸ਼ਵ ਚੈਂਪੀਅਨ ਬਣੀ ਅਤੇ ਉਨ੍ਹਾਂ ਦੀ ਸਫਲਤਾ ਨੇ ਭਾਰਤ ਵਿੱਚ ਮਹਿਲਾ ਮੁੱਕੇਬਾਜ਼ੀ ਨੂੰ ਵੀ ਪ੍ਰਸਿੱਧ ਬਣਾਇਆ।

2012 ਲੰਡਨ ਓਲੰਪਿਕ ਦੌਰਾਨ ਪਹਿਲੀ ਵਾਰ ਔਰਤਾਂ ਦੀ ਮੁੱਕੇਬਾਜ਼ੀ ਨੂੰ ਮੈਡਲ ਵਾਲੀ ਖੇਡ ਵਜੋਂ ਸ਼ਾਮਲ ਕੀਤਾ ਗਿਆ ਸੀ। ਲੰਡਨ ਓਲੰਪਿਕ ਵਿੱਚ ਐੱਮਸੀ ਮੈਰੀਕਾਮ ਨੇ ਵੀ ਭਾਰਤ ਨੂੰ ਫਲਾਈਵੇਟ ਵਰਗ ਵਿੱਚ ਕਾਂਸੀ ਦਾ ਤਗ਼ਮਾ ਦਿਵਾਇਆ ਸੀ।

ਪਰ ਭਾਰਤ ਸਫ਼ਲਤਾ ਦਾ ਇਹ ਸਿਲਸਿਲਾ ਜਾਰੀ ਨਹੀਂ ਰੱਖ ਸਕਿਆ। ਭਾਰਤੀ ਮੁੱਕੇਬਾਜ਼ੀ ਸੰਘ ਵਿੱਚ ਪ੍ਰਬੰਧਕੀ ਮੁਸ਼ਕਲਾਂ ਦਾ ਦੌਰ ਸ਼ੁਰੂ ਹੋਇਆ।

ਦਸੰਬਰ 2012 ਵਿੱਚ, ਚੋਣ ਪ੍ਰਕਿਰਿਆ ਵਿੱਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਦੇ ਬਾਅਦ ਵਿਸ਼ਵ ਮੁੱਕੇਬਾਜ਼ੀ ਫੈਡਰੇਸ਼ਨ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੀ ਮਾਨਤਾ ਨੂੰ ਮੁਅੱਤਲ ਕਰ ਦਿੱਤਾ।

ਲਵਲੀਨਾ
BFI MEDIA

ਲਗਭਗ ਚਾਰ ਸਾਲਾਂ ਬਾਅਦ, ਭਾਰਤ ਵਿਸ਼ਵ ਮੁੱਕੇਬਾਜ਼ੀ ਫੈਡਰੇਸ਼ਨ ਦੇ ਪ੍ਰਬੰਧਾਂ ਅਨੁਸਾਰ ਆਪਣੀ ਖੇਡ ਫੈਡਰੇਸ਼ਨ ਬਣਾਉਣ ਦੇ ਯੋਗ ਹੋ ਸਕਿਆ।

ਇਸ ਦੌਰਾਨ ਭਾਰਤੀ ਮੁੱਕੇਬਾਜ਼ਾਂ ਦਾ ਭਵਿੱਖ ਲਟਕ ਗਿਆ। ਨਾ ਤਾਂ ਘਰੇਲੂ ਪੱਧਰ ''ਤੇ ਟੂਰਨਾਮੈਂਟ ਕਰਵਾਏ ਜਾ ਰਹੇ ਸਨ ਅਤੇ ਨਾ ਹੀ ਭਾਰਤੀ ਝੰਡੇ ਨਾਲ ਅੰਤਰਰਾਸ਼ਟਰੀ ਟੂਰਨਾਮੈਂਟਾਂ ''ਚ ਹਿੱਸਾ ਲੈ ਸਕਦੇ ਸਨ।

ਜਦੋਂ ਅੱਧ-ਵਿਚਾਲੇ ਲਟਕੇ ਮੁੱਕੇਬਾਜਾਂ ਨੂੰ ਮਿਲਿਆ ਸਹਾਰਾ

2016 ਵਿੱਚ, ਸਪਾਈਸ ਜੈਟ ਏਅਰਕ੍ਰਾਫਟ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਅਜੈ ਸਿੰਘ ਦੀ ਅਗਵਾਈ ਵਿੱਚ ਇੰਡੀਅਨ ਬਾਕਸਿੰਗ ਐਸੋਸੀਏਸ਼ਨ ਦਾ ਨਵੇਂ ਸਿਰਿਓਂ ਗਠਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਹੀ ਭਾਰਤੀ ਮੁੱਕੇਬਾਜ਼ੀ ਮੁੜ ਲੀਹ ''ਤੇ ਆਈ।

ਅਜੈ ਸਿੰਘ ਦੀ ਅਗਵਾਈ ਵਿੱਚ, ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਹੋਇਆ ਅਤੇ ਫੈਡਰੇਸ਼ਨ ਵਿੱਚ ਪ੍ਰੋਫੈਸ਼ਨਲਿਜ਼ਮ ਦਾ ਸੱਭਿਆਚਾਰ ਵਿਕਸਿਤ ਹੋਇਆ। ਸਟੇਟ ਅਤੇ ਨੈਸ਼ਨਲ ਚੈਂਪੀਅਨਸ਼ਿਪ ਸ਼ੁਰੂ ਹੋ ਗਈ।

ਜਦੋਂ ਇਹ ਚੈਂਪੀਅਨਸ਼ਿਪ ਸ਼ੁਰੂ ਹੋਈ ਤਾਂ ਵੱਖ-ਵੱਖ ਉਮਰ ਵਰਗਾਂ ਲਈ ਵੀ ਮੁਕਾਬਲਿਆਂ ਦੀ ਲੜੀ ਸ਼ੁਰੂ ਹੋ ਗਈ।

ਭਾਰਤੀ ਮੁੱਕੇਬਾਜ਼ੀ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਕੋਚ ਅਤੇ ਸਹਾਇਕ ਸਟਾਫ ਰੱਖਣ ਦੀ ਸ਼ੁਰੂਆਤ ਹੋਈ। ਮੁੱਕੇਬਾਜ਼ਾਂ ਨੂੰ ਕਿਤੇ ਵਧੇਰੇ ਐਕਸਪੋਜਰ ਮਿਲਣਾ ਸ਼ੁਰੂ ਹੋਇਆ ਅਤੇ ਵਿਦੇਸ਼ਾਂ ਵਿੱਚ ਕੈਂਪ ਲੱਗਣੇ ਸ਼ੁਰੂ ਹੋ ਗਏ।

ਹਾਲਾਂਕਿ ਇਹ ਕੈਂਪ ਬਿਲਕੁਲ ਸੰਪੂਰਨ ਸਨ, ਅਜਿਹਾ ਨਹੀਂ ਮੰਨਿਆ ਜਾ ਸਕਦਾ। ਪਰ ਇਸ ਨੇ ਯਕੀਨੀ ਤੌਰ ''ਤੇ ਖਿਡਾਰੀਆਂ ਨੂੰ ਅਨੁਭਵ ਦਿੱਤਾ। ਇਸ ਤੋਂ ਬਾਅਦ ਮੁੱਕੇਬਾਜ਼ਾਂ, ਖ਼ਾਸ ਕਰਕੇ ਮਹਿਲਾ ਮੁੱਕੇਬਾਜ਼ਾਂ ਨੇ ਦਿਖਾਇਆ ਕਿ ਉਹ ਥੋੜ੍ਹੀ ਜਿਹੀ ਮਦਦ ਨਾਲ ਉਹ ਕੀ ਕਮਾਲ ਕਰ ਸਕਦੀਆਂ ਹਨ।

ਲਵਲੀਨਾ
BFI MEDIA

ਵਿਸ਼ਵ ਰੈਂਕਿੰਗ ਵਿੱਚ ਚੌਥੇ ਪਾਇਦਾਨ ''ਤੇ ਭਾਰਤ

ਭਾਰਤ ਇਸ ਸਮੇਂ ਮੁੱਕੇਬਾਜ਼ੀ ਦੀ ਵਿਸ਼ਵ ਰੈਂਕਿੰਗ ''ਚ ਚੌਥੇ ਸਥਾਨ ''ਤੇ ਹੈ।

ਮੁੱਕੇਬਾਜ਼ੀ ਦੀ ਦੁਨੀਆ ਵਿੱਚ ਦਬਦਬਾ ਰੱਖਣ ਵਾਲੇ ਅਮਰੀਕਾ, ਤੁਰਕੀ, ਕਿਊਬਾ, ਯੂਕੇ ਅਤੇ ਆਇਰਲੈਂਡ ਦੀ ਤੁਲਨਾ ਵਿੱਚ ਭਾਰਤ ਦੀ ਰੈਂਕਿੰਗ ਬਿਹਤਰ ਹੈ।

ਭਾਰਤ ਨੇ 2020 ਟੋਕੀਓ ਓਲੰਪਿਕ ਲਈ ਮੁੱਕੇਬਾਜ਼ਾਂ ਦੀ ਆਪਣੀ ਸਭ ਤੋਂ ਵੱਡੀ ਟੁਕੜੀ ਭੇਜੀ, ਭਾਰਤ ਲਈ ਪੰਜ ਪੁਰਸ਼ ਅਤੇ ਚਾਰ ਔਰਤਾਂ ਨੇ ਹਿੱਸਾ ਲਿਆ।

69 ਕਿਲੋਗ੍ਰਾਮ ਵਰਗ ਵਿੱਚ ਲਵਲੀਨਾ ਬੋਰਗੋਹੇਨ ਨੇ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ।

ਭਾਰਤ ਨੂੰ 2022 ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਿੰਨ ਤਗਮੇ ਮਿਲੇ ਹਨ।

ਨਿਖ਼ਤ ਜ਼ਰੀਨ ਨੇ 52 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤਿਆ, ਜਦਕਿ ਮਨੀਸ਼ਾ ਮੌਨ ਨੇ ਫੇਦਰਵੇਟ ਵਰਗ ਵਿੱਚ ਅਤੇ ਪ੍ਰਵੀਨ ਹੁੱਡਾ ਨੇ ਲਾਈਟ ਵੈਲਟਰਵੇਟ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਹ ਪ੍ਰਦਰਸ਼ਨ ਯਕੀਨੀ ਤੌਰ ''ਤੇ ਉਤਸ਼ਾਹਜਨਕ ਸੀ।

ਮਹਿਲਾ ਮੁੱਕੇਬਾਜ਼ੀ
BFI MEDIA

ਭਾਰਤ ਕਰ ਰਿਹਾ ਸੀ ਮੇਜ਼ਬਾਨੀ

ਇਸ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਕੋਲ ਦੁਨੀਆਂ ਦੇ ਸਾਹਮਣੇ ਆਪਣੀ ਤਾਕਤ ਦਿਖਾਉਣ ਦਾ ਮੌਕਾ ਸੀ।

ਇਕ ਪਾਸੇ ਭਾਰਤ ਨੂੰ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣ ਦਾ ਮੌਕਾ ਮਿਲ ਰਿਹਾ ਸੀ, ਦੂਜੇ ਪਾਸੇ ਚੈਂਪੀਅਨਸ਼ਿਪ ਦੌਰਾਨ ਲਗਭਗ 100 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾਅ ''ਤੇ ਲੱਗੀ ਹੋਈ ਸੀ।

ਭਾਰਤ ਨੇ ਈਵੈਂਟ ਦੀਆਂ ਸਾਰੀਆਂ 12 ਸ਼੍ਰੇਣੀਆਂ ਵਿੱਚ ਇੱਕ-ਇੱਕ ਮੁੱਕੇਬਾਜ਼ ਨੂੰ ਮੈਦਾਨ ਵਿੱਚ ਉਤਾਰਿਆ।

ਟੀਮ ਚੋਣ ਨੂੰ ਲੈ ਕੇ ਵਿਵਾਦ, ਰੂਸ ਅਤੇ ਬੇਲਾਰੂਸ ਨੂੰ ਖੇਡਣ ਦਾ ਮੌਕਾ ਦੇਣ ਕਾਰਨ 11 ਦੇਸ਼ਾਂ ਵੱਲੋਂ ਟੂਰਨਾਮੈਂਟ ਦਾ ਬਾਈਕਾਟ ਕੀਤਾ ਅਤੇ ਟੂਰਨਾਮੈਂਟ ਨੂੰ ਓਲੰਪਿਕ ਕੁਆਲੀਫਿਕੇਸ਼ਨ ਸਟੇਟਸ ਦਾ ਦਰਜਾ ਨਾ ਮਿਲਣਾ- ਇਹ ਸਾਰੇ ਮੁੱਦੇ ਭਾਰਤੀ ਮਹਿਲਾ ਮੁੱਕੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਾਹਮਣੇ ਦਬ ਗਏ।

ਦੋ ਵਾਰ ਵਿਸ਼ਵ ਯੁਵਾ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਚੁੱਕੀ ਨੀਤੂ ਘਨਘਾਸ ਮੁੱਕੇਬਾਜ਼ੀ ਦੇ ਗੜ੍ਹ ਭਿਵਾਨੀ ਤੋਂ ਆਉਂਦੀ ਹੈ।

ਉਨ੍ਹਾਂ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਸਨ। ਉਨ੍ਹਾਂ ਨੇ 2023 ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਹਮਲਾਵਰ ਸ਼ੁਰੂਆਤ ਕਰਦੇ ਹੋਏ ਪਹਿਲੇ ਤਿੰਨ ਮੁਕਾਬਲੇ ਇਸ ਤਰ੍ਹਾਂ ਜਿੱਤੇ ਕਿ ਰੈਫਰੀ ਨੂੰ ਮੈਚ ਰੋਕਣਾ ਪਿਆ।

ਸੈਮੀਫਾਈਨਲ ''ਚ ਉਨ੍ਹਾਂ ਦਾ ਸਾਹਮਣਾ ਚੋਟੀ ਦਾ ਦਰਜਾ ਹਾਸਿਲ ਅਲੂਆ ਬੁਲਿਕਬੇਕੋਵਾ ਨਾਲ ਹੋਇਆ। ਪਿਛਲੀ ਵਾਰ ਬੁਲਕੇਕੋਵਾ ਨੇ ਨੀਤੂ ਘਨਘਾਸ ਨੂੰ ਹਰਾਇਆ ਅਤੇ ਬਾਅਦ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੀ।

ਹਾਰ ਦਾ ਬਦਲਾ ਲੈਂਦਿਆਂ ਨੀਤੂ ਨੇ ਸੈਮੀਫਾਈਨਲ ਮੈਚ 3-2 ਨਾਲ ਜਿੱਤ ਲਿਆ। ਫਾਈਨਲ ਮੈਚ ਵਿੱਚ ਨੀਤੂ ਘਨਘਸ ਦੇ ਹੀਰੋ ਅਤੇ ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਵੀ ਦਰਸ਼ਕਾਂ ਵਿੱਚ ਮੌਜੂਦ ਸਨ।

ਉਨ੍ਹਾਂ ਦੀ ਮੌਜੂਦਗੀ ਵਿੱਚ, ਨੀਤੂ ਨੇ ਮੰਗੋਲੀਆਈ ਲੁਟਸਾਇਕਨ ਅਲਟੈਂਟਸੇਟਸੇ ਨੂੰ 5-0 ਨਾਲ ਹਰਾ ਕੇ ਆਪਣਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਿਆ, ਉਹ ਵੀ ਗੋਲਡ।

ਇਸ ਸਫ਼ਲਤਾ ਤੋਂ ਬਾਅਦ ਨੀਤੂ ਘਨਘਸ ਨੇ ਮੀਡੀਆ ਨੂੰ ਕਿਹਾ ਵੀ, "ਪਿਛਲੇ ਸਾਲ ਮੈਂ ਮੈਡਲ ਨਹੀਂ ਜਿੱਤ ਸਕੀ ਸੀ, ਇਸ ਲਈ ਇਸ ਵਾਰ ਮੈਂ ਆਪਣੀਆਂ ਕਮੀਆਂ ''ਤੇ ਕੰਮ ਕੀਤਾ ਅਤੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਮੈਡਲ ਹਾਸਲ ਕੀਤਾ।"

ਸਵੀਟੀ ਬੂਰਾ ਅਤੇ ਲਵਲੀਨਾ ਬੋਰਗੋਹੇਨ ਦਾ ਪ੍ਰਦਰਸ਼ਨ

ਉਧਰ ਦੂਜੇ ਪਾਸੇ ਸਵੀਟੀ ਬੂਰਾ ਲਈ ਇਹ ਸੋਨ ਤਮਗਾ ਨੌਂ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਇਆ ਹੈ। ਇਹ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਮਹੱਤਵਪੂਰਨ ਟੀਚਿਆਂ ਵਿੱਚੋਂ ਇੱਕ ਸੀ। 2014 ਵਿੱਚ, ਬੂਰਾ ਨੇ ਜੇਜੂ ਸਿਟੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਇਹ ਜਾਣਨਾ ਵੀ ਦਿਲਚਸਪ ਹੈ ਕਿ ਕੋਰੋਨਾ ਸੰਕਟ ਦੌਰਾਨ, ਬੂਰਾ ਨੇ ਮੁੱਕੇਬਾਜ਼ੀ ਛੱਡ ਦਿੱਤੀ ਅਤੇ ਆਪਣੇ ਸਕੂਲੀ ਦਿਨਾਂ ਦੀ ਖੇਡ ਕਬੱਡੀ ਵੱਲ ਮੁੜ ਗਈ ਸੀ।

ਕੁਝ ਮਹੀਨੇ ਮੁੱਕੇਬਾਜ਼ੀ ਤੋਂ ਦੂਰ ਰਹਿਣ ਤੋਂ ਬਾਅਦ, ਬੂਰਾ ਨੂੰ ਅਹਿਸਾਸ ਹੋਇਆ ਕਿ ਮੁੱਕੇਬਾਜ਼ੀ ਉਸ ਦਾ ਪਿਆਰ ਹੈ।

ਉਹ ਨਵੇਂ ਉਤਸ਼ਾਹ ਨਾਲ ਮੁੱਕੇਬਾਜ਼ੀ ਦੀ ਦੁਨੀਆਂ ਵਿੱਚ ਵਾਪਸ ਆਈ ਅਤੇ ਆਪਣੀ ਫਿਟਨੈਸ ''ਤੇ ਬਹੁਤ ਕੰਮ ਕੀਤਾ। ਬੂਰਾ ਨੇ 2018 ਦੀ ਵਿਸ਼ਵ ਚੈਂਪੀਅਨ ਵਾਂਗ ਲੀਨਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।

30 ਸਾਲਾ ਬੂਰਾ ਨੇ ਕਿਹਾ, "ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਪੂਰਾ ਹੋਣ ਨਾਲ ਮੈਂ ਰੋਮਾਂਚਿਤ ਹਾਂ। ਮੁਕਾਬਲਾ ਚੰਗਾ ਰਿਹਾ ਅਤੇ ਮੈਂ ਆਪਣੀ ਯੋਜਨਾ ਮੁਤਾਬਕ ਹੀ ਕੰਮ ਕੀਤਾ। ਟੂਰਨਾਮੈਂਟ ਜਿਵੇਂ-ਜਿਵੇਂ ਅੱਗੇ ਵਧਦਾ ਗਿਆ ਮੇਰੇ ਖੇਡ ਵਿੱਚ ਸੁਧਾਰ ਹੁੰਦਾ ਗਿਆ ਅਤੇ ਇਸ ਦੌਰਾਨ ਮੇਰੇ ਸਰੀਰ ਨੇ ਵੀ ਤਾਲਮੇਲ ਬਿਠਾ ਲਿਆ ਸੀ।"

ਲਵਲੀਨਾ ਬੋਰਗੋਹੇਨ ਲਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਇਹ ਪਹਿਲਾ ਸੋਨ ਤਮਗਾ ਵੀ ਸੀ।

ਅਸਾਮ ਦੀ ਲਵਲੀਨਾ ਇਸ ਤੋਂ ਪਹਿਲਾਂ ਤਿੰਨ ਵੱਡੇ ਟੂਰਨਾਮੈਂਟਾਂ ਵਿੱਚ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ, ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਇਲਾਵਾ, ਉਨ੍ਹਾਂ ਨੇ 2018 ਅਤੇ 2019 ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਨਵੀਂ ਦਿੱਲੀ ''ਚ ਹੋਣ ਵਾਲੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ''ਚ ਲਵਲੀਨਾ ਕਾਂਸੀ ਦੇ ਤਗਮੇ ਦਾ ਰੰਗ ਬਦਲਣਾ ਚਾਹੁੰਦੀ ਸੀ।

ਹਾਲਾਂਕਿ ਟੋਕੀਓ ਓਲੰਪਿਕ ਤੋਂ ਬਾਅਦ ਉਨ੍ਹਾਂ ਦੀ ਫਾਰਮ ਥੋੜ੍ਹੀ ਘੱਟ ਗਈ ਸੀ। 2022 ਵਿਸ਼ਵ ਚੈਂਪੀਅਨਸ਼ਿਪ ਵਿੱਚ ਲਵਲੀਨਾ ਪ੍ਰੀਮੀਅਰ ਕੁਆਰਟਰ ਰਾਊਂਡ ਤੋਂ ਅੱਗੇ ਨਹੀਂ ਵਧ ਸਕੀ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਉਨ੍ਹਾਂ ਦਾ ਸਫ਼ਰ ਕੁਆਰਟਰ ਫਾਈਨਲ ਤੱਕ ਹੀ ਰਿਹਾ।

ਇਸ ਵਾਰ ਲਵਲੀਨਾ ਜ਼ਿਆਦਾ ਭਾਰ ਵਰਗ ''ਚ ਉਤਰੀ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਇਹ ਇੰਨਾ ਆਸਾਨ ਵੀ ਨਹੀਂ ਸੀ। ਫਾਈਨਲ ''ਚ ਤਾਂ ਇੱਕ ਰਾਊਂਡ ਗੁਾਉਣ ਮਗਰੋਂ ਉਨ੍ਹਾਂ ਨੇ ਵਾਪਸੀ ਕੀਤੀ।

ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਇਹ ਸਖ਼ਤ ਮੁਕਾਬਲਾ ਸੀ। ਲਿਹਾਜ਼ਾ ਅਸੀਂ ਰਣਨੀਤੀ ਮੁਤਾਬਕ ਯੋਜਨਾ ਬਣਾਈ ਸੀ। ਪਹਿਲੇ ਦੋ ਗੇੜਾਂ ਵਿੱਚ ਹਮਲਾਵਰ ਖੇਡਣ ਤੋਂ ਬਾਅਦ, ਆਖਰੀ ਰਾਊਂਡ ਵਿੱਚ ਜਵਾਬੀ ਹਮਲੇ ''ਤੇ ਧਿਆਨ ਦੇਣਾ ਸੀ। 2018 ਅਤੇ 2019 ਵਿੱਚ ਮੈਂ ਕਾਂਸੀ ਦਾ ਤਗ਼ਮਾ ਜਿੱਤਿਆ। ਲਿਹਾਜ਼ਾ ਮੈਡਲ ਦਾ ਰੰਗ ਬਦਲ ਕੇ ਚੰਗਾ ਮਹਿਸੂਸ ਹੋ ਰਿਹਾ ਹੈ।"

ਨਿਖ਼ਤ ਜ਼ਰੀਨ
Getty Images

ਨਿਖ਼ਤ ਦੀ ਚੁਣੌਤੀ ਅਤੇ ਉਹ ਸਵਾਲ

ਨਿਖ਼ਤ ਜ਼ਰੀਨ ਨੇ ਵੀ ਬਦਲੇ ਹੋਏ ਭਾਰ ਵਰਗ ਭਾਵ 50 ਕਿਲੋਗ੍ਰਾਮ ਵਰਗ ਵਿੱਚ ਆਪਣੀ ਕਿਸਮਤ ਅਜ਼ਮਾਉਣ ਉਤਰੀ ਸੀ। ਉਹ ਇਸ ਭਾਰ ਵਰਗ ਵਿੱਚ ਹੀ ਪੈਰਿਸ ਓਲੰਪਿਕ ਵਿੱਚ ਹਿੱਸਾ ਲੈ ਸਕਦੀ ਹੈ।

ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਖੇਡਾਂ ''ਚ ਸੋਨ ਤਗਮਾ ਜਿੱਤਣ ਤੋਂ ਬਾਅਦ ਸਭ ਦੀਆਂ ਨਜ਼ਰਾਂ 26 ਸਾਲਾ ਨਿਖ਼ਤ ਜ਼ਰੀਨ ''ਤੇ ਟਿਕੀਆਂ ਹੋਈਆਂ ਸਨ। ਪਰ ਉਸ ਦੇ ਸਾਹਮਣੇ ਸਭ ਤੋਂ ਔਖੀ ਚੁਣੌਤੀ ਸੀ।

ਨਿਖ਼ਤ ਇੱਕ ਤਾਂ ਬਦਲੇ ਹੋਏ ਵਜ਼ਨ ਵਰਗ ਵਿੱਚ ਹਿੱਸਾ ਲੈ ਰਹੀ ਸੀ। ਉਹ ਗ਼ੈਰ ਦਰਜਾ ਪ੍ਰਾਪਤ ਖਿਡਾਰਨ ਸੀ ਅਤੇ ਉਨ੍ਹਾਂ ਨੂੰ 12 ਦਿਨਾਂ ਦੇ ਅੰਦਰ ਛੇ ਮੈਚ ਖੇਡਣੇ ਸਨ।

ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲਾਂ ''ਚ ਨਿਖ਼ਤ ਲੰਬੇ ਸਮੇਂ ਤੱਕ ਮੈਰੀਕਾਮ ਦੇ ਪਰਛਾਵੇਂ ''ਚ ਰਹੀ। ਪਰ ਉਨ੍ਹਾਂ ਨੇ ਮਿਲੇ ਮੌਕਿਆਂ ਦਾ ਫਾਇਦਾ ਉਠਾਉਣਾ ਸਿੱਖ ਲਿਆ ਹੈ।

ਹਮਲਾਵਰ ਤਰੀਕੇ ਨਾਲ ਮੁੱਕੇਬਾਜ਼ੀ ਕਰਦੇ ਹੋਏ ਨਿਖ਼ਤ ਲਗਾਤਾਰ ਦੂਜੇ ਸਾਲ ਫਾਈਨਲ ''ਚ ਪਹੁੰਚੀ।

ਨਗੂਏਮ ਦੇ ਸਾਹਮਣੇ ਦੂਜੇ ਗੇੜ ਵਿੱਚ ਨਿਖ਼ਤ ਦੇ ਉਪਰਲੇ ਬੁੱਲ ਦਾ ਹਿੱਸਾ ਕੱਟਿਆ ਗਿਆ ਸੀ ਅਤੇ ਉਹ ਦਰਦ ਦਰਦ ਵਿੱਚ ਸੀ।

ਇਸ ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਉੱਪਰਲੇ ਬੁੱਲ੍ਹ ਤੋਂ ਖੂਨ ਵਗਣਾ ਸ਼ੁਰੂ ਹੋ ਗਿਆ ਸੀ। ਅਜਿਹੇ ਵਿੱਚ ਇੱਕ ਡਾਕਟਰ ਨੂੰ ਬੁਲਾਇਆ ਜਾਂਦਾ ਸੀ ਅਤੇ ਖੇਡ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਜਾਂਦਾ ਸੀ। ਪਰ ਮੈਂ ਜੋਖ਼ਮ ਨਹੀਂ ਲੈਣਾ ਚਾਹੁੰਦਾ ਸੀ।"

"ਮੈਂ ਦਮ ਲਾਇਆ। ਮੈਂ ਆਪਣੇ ਆਪ ਨੂੰ ਕਿਹਾ, ''ਚਲ ਨਿਖ਼ਤ, ਕਰ ਸਕਦੀ ਹੈ ਅਤੇ ਜਾਨ ਲਗਾ''। ਇਹ ਆਖ਼ਰੀ ਮੈਚ ਸੀ, ਤਾਂ ਦਮ ਬਚਾ ਕੇ ਕੀ ਕਰਨਾ ਸੀ। ਇਸ ਲਈ ਮੈਂ ਹੋਰ ਦਮ ਲਾਇਆ।"

ਫਾਈਨਲ ਮੈਚ ਵਿੱਚ ਨਿਖ਼ਤ ਨੇ ਕਦੇ ਵੀ ਪਿੱਛੇ ਹਟ ਕੇ ਨਹੀਂ ਦੇਖਿਆ ਅਤੇ ਸੋਨ ਤਮਗਾ ਜਿੱਤ ਕੇ ਹੀ ਸਾਹ ਲਿਆ।

ਜ਼ਾਹਿਰ ਹੈ ਕਿ ਲਗਾਤਾਰ ਦੋ ਵਿਸ਼ਵ ਚੈਂਪੀਅਨਸ਼ਿਪਾਂ ''ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਿਖ਼ਤ ਨੇ ਖ਼ੁਦ ਨੂੰ ਇਸ ਸਵਾਲ ਦਾ ਬਿਹਤਰ ਜਵਾਬ ਦਿੱਤਾ ਹੋਵੇਗਾ ਜੋ ਸਾਲਾਂ ਪਹਿਲਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਮੁੱਕੇਬਾਜ਼ੀ ਬਾਰੇ ਪੁੱਛਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)


  • bbc news punjabi

ਅਮ੍ਰਿਤਪਾਲ ਸਿੰਘ ਨਾਲ ਜੋੜ ਕੇ ਬੀਬੀਸੀ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • big relief will now be available in punjab
    ਪੰਜਾਬ 'ਚ 6 ਜ਼ਿਲ੍ਹਿਆਂ ਲਈ ਅਹਿਮ ਖ਼ਬਰ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
  • attention gndu students
    GNDU ਦੇ ਵਿਦਿਆਰਥੀ ਦੇਣ ਧਿਆਨ, ਮਈ 2025 ਪ੍ਰੀਖਿਆਵਾਂ ਲਈ ਵੱਡੀ UPDATE ਜਾਰੀ
  • punjab schools decision
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਬੰਦ ਰਹਿਣਗੇ ਸਕੂਲ, ਆਨਲਾਈਨ ਹੋਵੇਗੀ...
  • re scheduled trains delayed for 15 hours
    15 ਘੰਟੇ ਤਕ ਲੇਟ ਰਹੀਆਂ ਰੀ-ਸ਼ੈਡਿਊਲ ਟ੍ਰੇਨਾਂ, ਯਾਤਰੀਆਂ ਨੂੰ ਕਰਨੀ ਪੈ ਰਹੀ ਲੰਮੀ...
  • drones spotted in jalandhar
    ਜਲੰਧਰ 'ਚ ਦੇਖੇ ਗਏ ਡਰੋਨ! ਹੋ ਗਿਆ ਬਲੈਕਆਊਟ
  • holiday in border area
    ਪੰਜਾਬ ਦੇ ਇਨ੍ਹਾਂ ਜ਼ਿਲਿਆਂ ਦੇ ਸਕੂਲ-ਕਾਲਜ਼ ਹਾਲੇ ਰਹਿਣਗੇ ਬੰਦ, ਜਾਰੀ ਹੋਏ ਹੁਕਮ
  • bus service in punjab remains suspended even after indo pak ceasefire
    ਭਾਰਤ-ਪਾਕਿ ਜੰਗਬੰਦੀ ਮਗਰੋਂ ਵੀ ਪੰਜਾਬ 'ਚ ਬੱਸ ਸੇਵਾ ਬੰਦ! ਯਾਤਰੀਆਂ ਲਈ ਖੜ੍ਹੀ...
  • thunderstorm and rain warning in punjab today
    ਪੰਜਾਬ ’ਚ ਅੱਜ ਤੂਫਾਨ ਅਤੇ ਮੀਂਹ ਦੀ ਚਿਤਾਵਨੀ
Trending
Ek Nazar
complete ban on flying drones in hoshiarpur district

ਪੰਜਾਬ ਦੇ ਇਸ ਜ਼ਿਲ੍ਹੇ 'ਚ ਅਗਲੇ ਹੁਕਮਾਂ ਤੱਕ ਲੱਗੀ ਇਹ ਵੱਡੀ ਪਾਬੰਦੀ

big related to petrol pumps in punjab after india pakistan ceasefire

ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ 'ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ

bangladesh bans propaganda of accused person

ਬੰਗਲਾਦੇਸ਼ ਦਾ ਅਹਿਮ ਕਦਮ, ਦੋਸ਼ੀ ਵਿਅਕਤੀ ਜਾਂ ਸੰਗਠਨ ਦੇ ਪ੍ਰਚਾਰ 'ਤੇ ਲਾਈ ਪਾਬੰਦੀ

jalandhar residents have warned of the rail stop movement

ਜਲੰਧਰ ਵਾਸੀਆਂ ਨੇ ਦਿੱਤੀ ਰੇਲ ਰੋਕੋ ਅੰਦੋਲਨ ਦੀ ਚਿਤਾਵਨੀ, ਜਾਣੋ ਕਿਉਂ

gaza at risk of famine

ਗਾਜ਼ਾ 'ਚ ਅਕਾਲ ਦਾ ਖ਼ਤਰਾ!

nepal pm oli thanks india  pak

ਨੇਪਾਲੀ PM ਓਲੀ ਨੇ ਫੌਜੀ ਕਾਰਵਾਈ ਰੋਕਣ ਲਈ ਭਾਰਤ-ਪਾਕਿ ਦਾ ਕੀਤਾ ਧੰਨਵਾਦ

ammunition explosion in indonesia

ਇੰਡੋਨੇਸ਼ੀਆ 'ਚ ਗੋਲਾ ਬਾਰੂਦ ਧਮਾਕੇ 'ਚ 13 ਲੋਕਾਂ ਦੀ ਮੌਤ

us uk discuss tensions between india and pakistan

US, UK ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਾਰੀ ਤਣਾਅ 'ਤੇ ਕੀਤੀ ਚਰਚਾ

pope leo xiv  journalists

ਪੋਪ ਲੀਓ XIV ਨੇ ਜੇਲ੍ਹ 'ਚ ਬੰਦ ਪੱਤਰਕਾਰਾਂ ਪ੍ਰਤੀ ਜਤਾਈ ਇਕਜੁੱਟਤਾ

drones strike after rejects ceasefire offer

ਠੁਕਰਾ 'ਤੀ ਜੰਗਬੰਦੀ ਦੀ ਪੇਸ਼ਕਸ਼, ਦਾਗੇ 100 ਤੋਂ ਵੱਧ ਡਰੋਨ

pak army official statement

ਭਾਰਤ ਨਾਲ ਟਕਰਾਅ 'ਚ ਫੌਜੀ ਜਹਾਜ਼ ਨੂੰ "ਮਾਮੂਲੀ ਨੁਕਸਾਨ"

trump promises cheaper medicines

ਅਮਰੀਕਾ 'ਚ ਸਸਤੀਆਂ ਹੋਣਗੀਆਂ ਦਵਾਈਆਂ, Trump ਨੇ ਕੀਤਾ ਵਾਅਦਾ

strict orders issued in jalandhar district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਸਖ਼ਤ ਹੁਕਮ ਜਾਰੀ, ਜੇਕਰ ਕੀਤੀ ਛੋਟੀ ਜਿਹੀ ਗਲਤੀ...

important news for electricity consumers big problem has arisen

Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!

important news for railway passengers

ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਸ਼ੁਰੂ ਹੋਈਆਂ ਸਪੈਸ਼ਲ ਟਰੇਨਾਂ

pierre poilivere running for by election

ਪਿਅਰੇ ਪੋਇਲੀਵਰੇ ਵੱਲੋਂ ਜਿਮਨੀ ਚੋਣ ਲੜਨ ਦੀ ਚਰਚਾ!

government pakistani firing property damage border

ਸਰਕਾਰ ਨੇ ਪਾਕਿਸਤਾਨੀ ਗੋਲੀਬਾਰੀ ਕਾਰਨ ਹੋਏ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ ਕਰਨ...

big weather forecast for punjab storm and heavy rain will come

ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, ਇਨ੍ਹਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • sensex rose more than 2100 points nifty jumped 600 points
      ਜੰਗਬੰਦੀ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਤੂਫ਼ਾਨੀ ਵਾਧਾ, ਸੈਂਸੈਕਸ ਲਗਭਗ 2500...
    • now war started between india and pakistan actors
      ਹੁਣ ਭਾਰਤ-ਪਾਕਿ ਅਦਾਕਾਰਾਂ ਵਿਚਾਲੇ 'ਜੰਗ' ਸ਼ੁਰੂ, ਆਪਣੇ-ਆਪਣੇ ਦੇਸ਼ਾਂ ਪ੍ਰਤੀ...
    • important news for electricity consumers big problem has arisen
      Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
    • orders issued all schools and educational institutions conduct online studies
      ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ...
    • punjab weather update
      ਪੰਜਾਬ 'ਚ ਮੀਂਹ ਤੇ ਗੜੇਮਾਰੀ ਨਾਲ ਬਦਲਿਆ ਮੌਸਮ! ਅੱਜ ਵੀ 9 ਜ਼ਿਲ੍ਹਿਆਂ ਲਈ Alert...
    • big about the resumption of flights from chandigarh airport
      ਚੰਡੀਗੜ੍ਹ ਏਅਰਪੋਰਟ ਖੋਲ੍ਹਣ ਬਾਰੇ ਵੱਡੀ ਅਪਡੇਟ, ਧਿਆਨ ਦੇਣ ਯਾਤਰੀ
    • king kohli announces retirement
      'ਕਿੰਗ ਕੋਹਲੀ' ਨੇ ਲਿਆ ਸੰਨਿਆਸ
    • firing  house  punjab  police
      ਅਣਪਛਾਤਿਆਂ ਨੇ ਘਰ ’ਤੇ ਚਲਾਈਆਂ ਗੋਲੀਆਂ
    • the president is getting a luxury plane worth crores
      ਰਾਸ਼ਟਰਪਤੀ ਨੂੰ ਮਿਲ ਰਿਹਾ ਹੈ ਕਰੋੜਾਂ ਦਾ ਲਗਜ਼ਰੀ ਜਹਾਜ਼ ! ਜਾਣੋ ਇਸ ਤੋਹਫ਼ੇ ਦੀ...
    • people from border areas returned to their homes
      ਸਰਹੱਦੀ ਖੇਤਰ ਦੇ ਲੋਕ ਘਰਾਂ 'ਚ ਮੁੜ ਪਰਤੇ, ਬਾਜ਼ਾਰਾਂ 'ਚ ਫਿਰ ਲੱਗੀਆਂ ਰੌਣਕਾਂ
    • india strong response to trump
      ਭਾਰਤ ਦਾ Trump ਨੂੰ ਠੋਕਵਾਂ ਜਵਾਬ, ਕਿਹਾ-ਸਿਰਫ PoK ਦੀ ਵਾਪਸੀ 'ਤੇ ਹੋਵੇਗੀ...
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +