ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ ''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਦਿਲਜੀਤ ਦਾ ਕੋਚੇਲਾ ਈਵੈਂਟ ਵਿੱਚ ਹਿੱਸਾ ਲੈਣਾ ਸੁਰਖੀਆਂ ਵਿੱਚ ਰਿਹਾ ਤੇ ਇਸ ਦੇ ਨਾਲ ਹੀ ਲੂ ਕਰਕੇ ਲੋਕਾਂ ਦੀ ਹੋ ਰਹੀ ਬੁਰੀ ਹਾਲਤ ਵੀ ਚਰਚਾ ਵਿੱਚ ਰਹੀ।
ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਦੀਆਂ ਪਟੀਸ਼ਨਾਂ ''ਤੇ ਸੁਣਵਾਈ ਸ਼ੁਰੂ, ਹੁਣ ਤੱਕ ਕੀ-ਕੀ ਹੋਇਆ
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਸੰਵਿਧਾਨਕ ਬੈਂਚ ਨੇ ਮੰਗਲਵਾਰ ਤੋਂ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਦਾਇਰ ਕੀਤੀਆਂ 20 ਪਟੀਸ਼ਨਾਂ ''ਤੇ ਸੁਣਵਾਈ ਸ਼ੁਰੂ ਕਰ ਦਿੱਤੀ।
ਪਹਿਲੇ ਦਿਨ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੰਵਿਧਾਨਕ ਬੈਂਚ ਦੇ ਸਾਹਮਣੇ ਕੇਂਦਰ ਸਰਕਾਰ ਦਾ ਪੱਖ ਪੇਸ਼ ਕੀਤਾ, ਜਦਕਿ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਪਟੀਸ਼ਨਕਰਤਾਵਾਂ ਦਾ ਪੱਖ ਪੇਸ਼ ਕੀਤਾ।
ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਸੰਜੇ ਕਿਸ਼ਨ ਕੌਲ, ਜਸਟਿਸ ਐਸ ਰਵਿੰਦਰ ਭੱਟ, ਜਸਟਿਸ ਪੀਐਸ ਨਰਸਿਮਹਾ ਅਤੇ ਜਸਟਿਸ ਹਿਮਾ ਕੋਹਲੀ ਦੀ ਸੰਵਿਧਾਨਕ ਬੈਂਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣ ਰਹੀ ਹੈ। ਇਸ ਬਾਰੇ ਹੋਰ ਜਾਣਨ ਲਈ ਕਲਿੱਕ ਕਰੋ।
ਭਾਰਤ ਵਿੱਚ ਲੂ ਲੱਗਣ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਭਾਰੀ ਵਾਧਾ, ਇਹ ਹੈ ਬਚਾਅ ਦਾ ਤਰੀਕਾ
ਗਲੋਬਲ ਹੀਟਿੰਗ ਬਾਰੇ ਰੌਬਿਨਸਨ ਦੀ ਇਹ ਕਹਾਣੀ ਇੱਕ ਡਰਾਉਣੀ ਕਲਪਨਾ ਹੋ ਸਕਦੀ ਹੈ, ਪਰ ਇਹ ਇੱਕ ਵੱਡੀ ਚੇਤਾਵਨੀ ਵੀ ਹੈ।
ਇਸ ਹਫਤੇ ਦੇ ਸ਼ੁਰੂ ਵਿੱਚ, ਭਾਰਤ ਦੇ ਮਹਾਰਾਸ਼ਟਰ ਸੂਬੇ ਵਿੱਚ ਨਵੀਂ ਮੁੰਬਈ ਦੇ ਇੱਕ ਖੁੱਲ੍ਹੇ ਮੈਦਾਨ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੂ ਲੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜੋ ਗਰਮੀ ਦੀ ਸਭ ਤੋਂ ਵੱਧ ਮਾਰ ਝੱਲਦੇ ਹਨ ਅਤੇ ਜਿੱਥੇ ਗਰਮੀ ''ਚ ਹਾਲਾਤ ਮਾੜੇ ਹੋ ਜਾਂਦੇ ਹਨ। ਬਚਾਅ ਦੇ ਤਰੀਕੇ ਜਾਣਨ ਲਈ ਕਲਿੱਕ ਕਰੋ।
ਭਾਰਤ ਦੀ ਕਿਹੋ ਜਿਹੀ ਤਸਵੀਰ ਬਣਾ ਰਿਹਾ ਹੈ, ਪਿੰਡਾਂ ਤੋਂ ਸ਼ਹਿਰਾਂ ਵੱਲ ਉਜਾੜਾ
ਭਾਰਤ ''ਚ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਵਾਲਿਆਂ ਦੀ ਗਿਣਤੀ ਵਧਣ ਵਾਲੀ ਹੈ ਤੇ ਇਹ ਪਰਵਾਸ ਮਨੁੱਖੀ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਪੇਂਡੂ ਤੋਂ ਸ਼ਹਿਰੀ ਪਰਵਾਸ ਹੋਵੇਗਾ।
ਜਨਸੰਖਿਆ ਦੇ ਮਾਮਲੇ ''ਚ ਭਾਰਤ ਚੀਨ ਨੂੰ ਪਛਾੜ ਕੇ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਲਈ ਤਿਆਰ ਹੈ। ਸੰਯੁਕਤ ਰਾਸ਼ਟਰ ਮੁਤਾਬਕ, ਅਜਿਹਾ ਇਸ ਸਾਲ ਦੇ ਮੱਧ ਤੱਕ ਹੋ ਜਾਵੇਗਾ।
ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਨਵੀਂ ਸਥਿਤੀ ''ਚ ਇੱਕ ਚੰਗਾ ਤੱਥ ਇਹ ਹੈ ਕਿ- ਇੱਥੇ ਨੌਜਵਾਨ ਕਾਮਿਆਂ ਦੀ ਗਿਣਤੀ ਸਭ ਤੋਂ ਵੱਧ ਹੋਵੇਗੀ।
ਪਰ ਇਹੀ ਇਸ ਦੀ ਸਭ ਤੋਂ ਵੱਡੀ ਚੁਣੌਤੀ ਵੀ ਹੈ ਕਿ- ਇੰਨੇ ਲੋਕਾਂ ਲਈ ਨੌਕਰੀਆਂ ਕਿੱਥੋਂ ਆਉਣਗੀਆਂ।
ਅਤੇ ਇਹੀ ਤੱਥ ਹੈ, ਜੋ ਪਰਵਾਸ ਨੂੰ ਵਧਾ ਰਿਹਾ ਹੈ। ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ।
ਅਸਲੀ ਹੀਰੇ ਤੋਂ ਵੱਧ ਚਮਕਦਾਰ ਤੇ ਦਿਲ ਖਿੱਚਵੇਂ ਹਨ ਭਾਰਤ ਵਿੱਚ ਬਣਨ ਵਾਲੇ ਇਹ ਨਕਲੀ ਹੀਰੇ
ਤੁਹਾਡਾ ਵੀ ਕਦੇ ਨਾ ਕਦੇ ਹੀਰਿਆਂ ਦੇ ਗਹਿਣੇ ਪਹਿਨਣ ਨੂੰ ਦਿਲ ਕੀਤਾ ਹੋਵੇਗਾ, ਪਰ ਕਈ ਵਾਰ ਉਸ ਦੀ ਕੀਮਤ ਦੇਖ ਕੇ ਮਨ ਨੂੰ ਸਮਝਾਇਆ ਹੋਵੇਗਾ।
ਪਹਿਲਾਂ ਭਾਰਤ ਦੇ ਰਾਜੇ-ਮਹਾਰਾਜਿਆਂ ਤੇ ਫ਼ਿਰ ਕੁਲੀਨ ਵਰਗ ਨੇ ਹਮੇਸ਼ਾਂ ਹੀਰਿਆਂ ਦੇ ਗਹਿਣੇ ਪਹਿਨ ਕੇ ਆਪਣੇ ਰੁਤਬੇ ਤੇ ਅਮੀਰੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਭਾਰਤ ਹੀ ਹੈ, ਜਿਥੇ ਹੁਣ ਹੀਰੇ ਲੈਬ ਵਿੱਚ ਬਣਾਏ ਜਾਂਦੇ ਹਨ ਤੇ ਇਨ੍ਹਾਂ ਹੀਰਿਆਂ ਦੀ ਚਮਕ ਅਸਲੀ ਦਾ ਭੁਲੇਖਾ ਹੀ ਨਹੀਂ ਪਾਉਂਦੀ ਬਲਕਿ ਅਸਲੀ ਹੀ ਨਜ਼ਰ ਆਉਂਦੀ ਹੈ।
ਬਸ ਫ਼ਰਕ ਇੰਨਾ ਹੈ ਕਿ ਇਹ ਹੀਰੇ ਖ਼ਰੀਦਣ ਲੱਗਿਆ ਜੇਬ ’ਤੇ ਬਹੁਤਾ ਬੋਝ ਵੀ ਨਹੀਂ ਪਵੇਗਾ।
ਆਖ਼ਰ ਇਨ੍ਹਾਂ ਹੀਰਿਆਂ ਦੀ ਖ਼ਾਸੀਅਤ ਕੀ ਹੈ ਤੇ ਭਾਰਤ ਵਿੱਚ ਇਨ੍ਹਾਂ ਦਾ ਨਿਰਮਾਣ ਕਿਵੇਂ ਸ਼ੁਰੂ ਹੋਇਆ? ਤੇ ਹੁਣ ਹੀਰਾ ਉਦਯੋਗ ਕਿੰਨਾ ਵੱਡਾ ਹੈ? ਪੜ੍ਹਨ ਲਈ ਕਲਿੱਕ ਕਰੋ।
ਕੋਚੇਲਾ ਈਵੈਂਟ ਕੀ ਹੈ ਜਿੱਥੇ ਦਿਲਜੀਤ ਦੋਸਾਂਝ ਦੀ ਪੇਸ਼ਕਾਰੀ ਨੇ ਬਟੋਰੀਆਂ ਸੁਰਖ਼ੀਆਂ
ਦੱਖਣੀ ਏਸ਼ੀਆਈ ਸੰਗੀਤ ਦੇ ਪ੍ਰਸ਼ੰਸਕ ਇਸ ਸਾਲ ਕੋਚੇਲਾ ਨਾਮ ਦੇ ਸੰਗੀਤਕ ਈਵੈਂਟ ਲਈ ਕਾਫੀ ਉਤਸੁਕ ਨਜ਼ਰ ਆਏ।
ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ਾ ਖੱਟਣ ਵਾਲੇ ਸੰਗੀਤ ਸਮਾਗਮਾਂ ਵਿੱਚੋਂ ਹੈ। ਇਹ ਈਵੈਂਟ ਹਰ ਅਪ੍ਰੈਲ ਮਹੀਨੇ ਵਿੱਚ ਇੰਡੀਓ, ਕੈਲੀਫੋਰਨੀਆ ਵਿੱਚ ਲਗਾਤਾਰ ਦੋ ਹਫ਼ਤੇ ਦੇ ਹਰ ਵੀਕੈਂਡ ’ਤੇ ਹੁੰਦਾ ਹੈ।
ਇਸ ਸਾਲ ਦੇ ਕੋਚੇਲਾ ਈਵੈਂਟ ਵਿੱਚ ਭਾਰਤੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਦੂਜੇ ਪਾਸੇ ਪਾਕਿਸਤਾਨੀ ਗਾਇਕ ਅਤੇ ਸੰਗੀਤਕਾਰ ਅਲੀ ਸੇਠੀ ਫੈਸਟੀਵਲ ਵਿੱਚ ਡੈਬਿਊ ਕਰਨ ਵਾਲੇ ਦੱਖਣੀ ਏਸ਼ੀਆਈ ਕਲਾਕਾਰਾਂ ਵਿੱਚੋਂ ਇੱਕ ਸਨ। ਕੋਚੇਲਾ ਈਵੈਂਟ ਬਾਰੇ ਪੜ੍ਹਨ ਲਈ ਕਲਿੱਕ ਕਰੋ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਭਾਰਤ ਦੀ ਕਿਹੋ ਜਿਹੀ ਤਸਵੀਰ ਬਣਾ ਰਿਹਾ ਹੈ, ਪਿੰਡਾਂ ਤੋਂ ਸ਼ਹਿਰਾਂ ਵੱਲ ਉਜਾੜਾ
NEXT STORY