24 ਸਤੰਬਰ, 2021 ਕੋਰਟ ਰੂਮ: 207, ਰੋਹਿਣੀ ਕੋਰਟ ਕੰਪਲੈਕਸ, ਦਿੱਲੀ।
ਗੈਂਗਸਟਰ ਜਤਿੰਦਰ ਮਾਨ ਗੋਗੀ ਦੀ ਅਦਾਲਤ ''ਚ ਪੇਸ਼ੀ ਸੀ ਅਤੇ ਅਦਾਲਤ ''ਚ ਕਈ ਵਕੀਲ ਮੌਜੂਦ ਸਨ।
ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਕੀਲਾਂ ਵਾਲੇ ਕਾਲੇ ਕੋਟ ਵਿੱਚ ਆਏ ਦੋ ਵਿਅਕਤੀਆਂ ਨੇ ਪਿਸਤੌਲ ਕੱਢ ਕੇ ਗੋਗੀ ''ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਅਦਾਲਤ ਦੇ ਅੰਦਰ ਅਤੇ ਬਾਹਰ ਭਗਦੜ ਮੱਚ ਗਈ। ਦਿੱਲੀ ਪੁਲਿਸ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਵਿੱਚ ਗੋਲੀਆਂ ਚਲਾਈਆਂ।
ਕੁੱਲ 27 ਗੋਲੀਆਂ ਚੱਲਣ ਤੋਂ ਬਾਅਦ ਜਤਿੰਦਰ ਮਾਨ ਗੋਗੀ ਅਤੇ ਉਸ ''ਤੇ ਹਮਲਾ ਕਰਨ ਵਾਲੇ ਦੋਵੇਂ ਹਮਲਾਵਰ ਮਾਰੇ ਗਏ ਸਨ।
ਭਾਰਤ ਦੀ ਰਾਜਧਾਨੀ ਦਿੱਲੀ ਦੇ ਇਸ ਅਦਾਲਤੀ ਕੰਪਲੈਕਸ ਵਿੱਚ ਦਿਨ-ਦਿਹਾੜੇ ਇੱਕ ਗੈਂਗਸਟਰ ਦੇ ਕਤਲ ਨੇ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਕਿਉਂਕਿ ਉਸ ਸਮੇਂ ਅਦਾਲਤ ਵਿੱਚ 68 ਹੋਰ ਕੇਸਾਂ ਦੀ ਸੁਣਵਾਈ ਚੱਲ ਰਹੀ ਸੀ।
2 ਮਈ, 2023, ਤਿਹਾੜ ਜੇਲ੍ਹ, ਦਿੱਲੀ
2 ਮਈ, 2023, ਗਰਾਊਂਡ ਫਲੋਰ ਬੈਰਕ, ਜੇਲ੍ਹ ਨੰਬਰ 8, ਤਿਹਾੜ ਜੇਲ੍ਹ, ਦਿੱਲੀ
ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ''ਤੇ ਦੱਸਿਆ, "ਗੈਂਗਸਟਰ ਸੁਨੀਲ ਬਾਲਿਆਨ ਉਰਫ਼ ਟਿੱਲੂ ਤਾਜਪੁਰੀਆ ਸਵੇਰੇ 6 ਵਜੇ ਦੇ ਕਰੀਬ ਤਿਹਾੜ ਜੇਲ੍ਹ ਦੀ ਆਪਣੀ ਬੈਰਕ ਵਿੱਚ ਮੌਜੂਦ ਸੀ ਜਦੋਂ ਉਸ ''ਤੇ ਹਮਲਾ ਕੀਤਾ ਗਿਆ।"
ਰਿਪੋਰਟਾਂ ਅਨੁਸਾਰ, ਹਮਲਾਵਰਾਂ ਨੇ ਬੈੱਡ ਦੀਆਂ ਚਾਦਰਾਂ ਬੰਨ੍ਹੀਆਂ ਅਤੇ ਪਹਿਲੀ ਮੰਜ਼ਿਲ ''ਤੇ ਸਥਿਤ ਆਪਣੀ ਬੈਰਕ ਤੋਂ ਜ਼ਮੀਨ ਤੱਕ ਪਹੁੰਚਣ ਲਈ ਰੱਸੀਆਂ ਵਾਂਗ ਉਨ੍ਹਾਂ ਦੀ ਵਰਤੋਂ ਕੀਤੀ।
ਉਨ੍ਹਾਂ ਨੇ ਜੇਲ੍ਹ ''ਚੋਂ ਹੀ ਲੋਹੇ ਦੇ ਜਾਲ ਅਤੇ ਸਲਾਖਾਂ ਨਾਲ 15 ਮਿੰਟਾਂ ਵਿਚ ਹੀ ਟਿੱਲੂ ਤਾਜਪੁਰੀਆ ਦੇ ਸਰੀਰ ''ਤੇ 90 ਜ਼ਖ਼ਮ ਕਰ ਕੀਤੇ।
ਇਸ ਦੌਰਾਨ ਜੇਲ੍ਹ ਦੇ ਸੁਰੱਖਿਆ ਗਾਰਡਾਂ ਨੇ ਟਿੱਲੂ ਦੀਆਂ ਚੀਕਾਂ ਸੁਣੀਆਂ। ਉਹਨਾ ਨੇ ਖੂਨ ਨਾਲ ਲੱਥਪੱਥ ਟਿੱਲੂ ਨੂੰ ਪਹਿਲਾਂ ਤਿਹਾੜ ਜੇਲ੍ਹ ਦੇ ਹਸਪਤਾਲ ਅਤੇ ਫਿਰ ਐਂਬੂਲੈਂਸ ਰਾਹੀਂ ਦੀਨਦਿਆਲ ਉਪਾਧਿਆਏ ਹਸਪਤਾਲ ਪਹੁੰਚਦਾ ਕੀਤਾ। ਪਰ ਬਹੁਤ ਦੇਰ ਹੋ ਚੁੱਕੀ ਸੀ।
ਦਰਅਸਲ, ਜਤਿੰਦਰ ਗੋਗੀ ''ਤੇ ਰੋਹਿਣੀ ਕੋਰਟ ਕੰਪਲੈਕਸ ''ਚ ਹੋਏ ਹਮਲੇ ਪਿੱਛੇ ਕਥਿਤ ਤੌਰ ''ਤੇ ਟਿੱਲੂ ਤਾਜਪੁਰੀਆ ਦਾ ਹੱਥ ਦੱਸਿਆ ਜਾ ਰਿਹਾ ਸੀ।
ਹੁਣ ਤਿਹਾੜ ਵਿੱਚ ਹੋਏ ਇਸ ਹਮਲੇ ਦਾ ਕਾਰਨ ਜਤਿੰਦਰ ਗੋਗੀ ਦੀ ਮੌਤ ਦਾ ਬਦਲਾ ਦੱਸਿਆ ਜਾ ਰਿਹਾ ਹੈ।
ਜਤਿੰਦਰ ਗੋਗੀ ਦੇ ਕਥਿਤ ਸਹਿਯੋਗੀ ਹਨ, ਗੋਲਡੀ ਬਰਾੜ। ਗੋਲਡੀ ਕੈਨੇਡਾ ਵਿੱਚ ਲੁਕਿਆ ਹੋਇਆ ਦੱਸਿਆ ਜਾਂਦਾ ਹੈ। ਉਸ ਨੇ ਕਥਿਤ ਤੌਰ ''ਤੇ ਇੱਕ ਫੇਸਬੁੱਕ ਪੋਸਟ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਗਏ ਗੋਲਡੀ ਨੂੰ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮਾਸਟਰ ਮਾਇੰਡ ਦੱਸਿਆ ਸੀ। ਉਹ ਭਾਰਤ ਦੇ ਪੰਜਾਬ ਸਣੇ ਕਈ ਹੋਰ ਸੂਬਿਆਂ ਵਿੱਚ ਕਈ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ।
ਪਿਛਲੇ ਦਿਨੀ ਹੀਂ ਗੋਲਡੀ ਨੂੰ ਕੈਨੇਡਾ ਵਿੱਚ ਮੋਸਟਵਾਟਿੰਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜ਼ਿੰਮੇਵਾਰੀ ਗੋਲਡੀ ਨੇ ਫੇਸਬੁੱਕ ਉੱਤੇ ਪੋਸਟ ਪਾ ਕੇ ਲ਼ਈ ਸੀ, ਉਸੇ ਤਰ੍ਹਾਂ ਟਿੱਲੀ ਤਾਜਪੁਰੀਆਂ ਦੇ ਕਤਲ ਦੀ ਵੀ ਲਈ ਹੈ।
ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਗੋਲਡੀ ਬਰਾੜ ਦਾ ਫੇਸਬੁੱਕ ਅਕਾਊਂਟ ਹੈ ਜਾਂ ਉਸ ਨੇ ਹੀ ਇਹ ਪੋਸਟ ਲਿਖੀ ਸੀ।
ਪਰ ਗੋਲਡੀ ਬਰਾੜ ਨੇ ''ਗੋਗੀ ਦੇ ਕਤਲ ਦਾ ਬਦਲਾ ਲੈਣ'' ਲਈ ਜਿਨ੍ਹਾਂ ਨਾਵਾਂ ਦੀ ਤਾਰੀਫ਼ ਕੀਤੀ ਹੈ, ਪੁਲਿਸ ਸੂਤਰਾਂ ਨੇ ਉਨ੍ਹਾਂ ਚਾਰਾਂ ਦੇ ਨਾਵਾਂ ਦੀ ਪੁਸ਼ਟੀ ਕੀਤੀ ਹੈ।
ਤਿਹਾੜ ਜੇਲ੍ਹ ਕਤਲ ਤੇ ਗੈਂਗਸਟਰਾਂ ਬਾਰੇ ਖਾਸ ਗੱਲਾਂ
- ਗੈਂਗਸਟਰ ਟਿੱਲੂ ਤਾਜਪੁਰੀਆ ਦਾ ਤਿਹਾੜ ਜੇਲ੍ਹ ਦੀ ਬੈਰਕ ਵਿੱਚ ਕਤਲ
- ਕੈਨੇਡਾ ਰਹਿੰਦੇ ਗੋਲਡੀ ਬਰਾੜ ਨੇ ਕਤਲ ਦੀ ਕਥਿਤ ਤੌਰ ’ਤੇ ਲਈ ਜਿੰਮੇਵਾਰੀ
- ਗੈਂਗਸਟਰ ਜਤਿੰਦਰ ਮਾਨ ਗੋਗੀ ਕਤਲ ਦਾ ਦੱਸਿਆ ਬਦਲਾ
- ਟਿੱਲੂ ਅਤੇ ਗੋਗੀ ਦੋਵੇਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ
- ਸ਼ਰਧਾਨੰਦ ਕਾਲਜ ਦੀਆਂ ਚੋਣਾਂ ਵਿੱਚ ਉਹਨਾਂ ਦੀ ਪਹਿਲੀ ਝੜਪ ਹੋਈ ਸੀ
ਕਤਲ ’ਤੇ ਸਵਾਲ
ਸਪੱਸ਼ਟ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਕਹੀ ਜਾਣ ਵਾਲੀ ਤਿਹਾੜ ਜੇਲ੍ਹ ''ਚ ਖੁੱਲ੍ਹੇਆਮ ਹੋਏ ਇਸ ਕਤਲ ''ਤੇ ਸਵਾਲ ਉੱਠਣਗੇ ਹੀ ਸਨ।
ਪਹਿਲਾ ਸਵਾਲ
ਜਦੋਂ ਕਿ ਇਹ ਸਭ ਜਾਣਦੇ ਹਨ ਕਿ ਟਿੱਲੂ ਅਤੇ ਗੋਗੀ ਗੈਂਗ ਵਿਚ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਖੂਨ-ਖਰਾਬਾ ਅਤੇ ਦੁਸ਼ਮਣੀ ਚੱਲ ਰਹੀ ਹੈ ਤਾਂ ਟਿੱਲੂ ਅਤੇ ਗੋਗੀ ਗੈਂਗ ਦੇ ਕਥਿਤ ਮੈਂਬਰਾਂ ਨੂੰ ਜੇਲ੍ਹ ਵਿੱਚ ਇੱਕ ਦੂਜੇ ਦੇ ਨੇੜੇ ਕਿਉਂ ਰੱਖਿਆ ਗਿਆ ਸੀ
ਟਿੱਲੂ ਅਤੇ ਗੋਗੀ ਦੋਵੇਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ, ਜਿੱਥੇ ਸ਼ਰਧਾਨੰਦ ਕਾਲਜ ਦੀਆਂ ਚੋਣਾਂ ਵਿੱਚ ਉਹਨਾਂ ਦੀ ਪਹਿਲੀ ਝੜਪ ਹੋਈ ਸੀ।
ਜਦਕਿ ਹਕੀਕਤ ਇਹ ਹੈ ਕਿ ਤਾਜਪੁਰੀਆ ਨੂੰ ਦੋ ਹਫ਼ਤੇ ਪਹਿਲਾਂ ਹੀ ਮੰਡੋਲੀ ਜੇਲ੍ਹ ਤੋਂ ਤਿਹਾੜ ਤਬਦੀਲ ਕੀਤਾ ਗਿਆ ਸੀ।
ਦੂਜਾ ਸਵਾਲ
ਵਾਰਡ ''ਚ ਦਰਜਨਾਂ ਸੀਸੀਟੀਵੀ ਕੈਮਰੇ ਅਤੇ ਚੌਵੀ ਘੰਟੇ ਸੁਰੱਖਿਆ ਸੀ ਪਰ ਫਿਰ ਵੀ ਗੋਗੀ ਗਰੁੱਪ ਦੇ ਕਥਿਤ ਮੈਂਬਰ ਲੋਹੇ ਦੀਆਂ ਗਰਿੱਲਾਂ ਨੂੰ ਕੱਟਦੇ ਰਹੇ।
ਇਹ ਸਭ ਅਣਗੋਲਿਆ ਕਿਵੇਂ ਹੋ ਗਿਆ? ਨਾਲ ਹੀ, ਉਹਨਾਂ ਕੋਲ ਤਿੱਖੇ ਸੰਦ ਕਿੱਥੋਂ ਅਤੇ ਕਿਵੇਂ ਪਹੁੰਚੇ?
ਤੀਜਾ ਅਤੇ ਸਭ ਤੋਂ ਮਹੱਤਵਪੂਰਨ ਸਵਾਲ
ਜੇਕਰ ਹਮਲਾਵਰ ਪੂਰੇ ਪੰਦਰਾਂ ਮਿੰਟ ਤੱਕ ਟਿੱਲੂ ''ਤੇ ਹਮਲਾ ਕਰਦੇ ਰਹੇ ਤਾਂ ਕੀ ਇਕ ਵੀ ਗਾਰਡ ਜਾਂ ਹਥਿਆਰਬੰਦ ਚੌਕੀਦਾਰ ਨਹੀਂ ਸੀ? ਗਾਰਡਾਂ ਨੂੰ ਚਾਰਜ ਸੰਭਾਲਣ ਵਿੱਚ ਇੰਨਾ ਸਮਾਂ ਕਿਵੇਂ ਅਤੇ ਕਿਉਂ ਲੱਗਾ?
ਕਈ ਸਾਲ ਪਹਿਲਾਂ ਦਿੱਲੀ ਪੁਲਿਸ ਦੇ ਏਸੀਪੀ ਅਤੇ ਐਨਕਾਊਂਟਰ ਸਪੈਸ਼ਲਿਸਟ ਮੰਨੇ ਜਾਂਦੇ ਰਾਜਬੀਰ ਸਿੰਘ ਨੇ ਮੈਨੂੰ ਦੱਸਿਆ ਸੀ, “ਕਈ ਮੌਕੇ ਅਜਿਹੇ ਹੁੰਦੇ ਹਨ ਜਦੋਂ ਪੁਲਿਸ ਵਾਲੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੇ ਹਨ ਕਿ ਕੋਈ ਅਪਰਾਧੀ ਜਾਂ ਗੈਂਗਸਟਰ ਜੇਲ੍ਹ ਪਹੁੰਚ ਕੇ ਆਪਣੇ ਗੈਂਗ ਨੂੰ ਫਿਰ ਤੋਂ ਚਲਾਉਣ ਲੱਗਦਾ ਹੈ। ਉਹ ਜੇਲ੍ਹਾਂ ਵਿਚ ਸੁਰੱਖਿਅਤ ਵੀ ਮਹਿਸੂਸ ਕਰਦੇ ਹਨ। ਉਹ ਇਸੇ ਤਾਕ ਵਿੱਚ ਰਹਿੰਦਾ ਹੈ ਕਿ ਉਹਨਾਂ ਦੇ ਚੇਲੇ ਉਹਨਾਂ ਦੀ ਰੱਖਿਆ ਅਤੇ ਸੇਵਾ ਕਰਦੇ ਰਹਿਣ।”
ਤਿਹਾੜ ਵਿੱਚ ਕਤਲ
ਉਂਝ ਤਾਂ ਦਿੱਲੀ ਦੀ ਤਿਹਾੜ ਜੇਲ੍ਹ ਪਹਿਲਾਂ ਜਿੰਨੀ ਮਸ਼ਹੂਰ ਹੁੰਦੀ ਸੀ, ਹੁਣ ਉਸ ਤੋਂ ਵੀ ਜ਼ਿਆਦਾ ਹੁਣ ਸਪੱਸ਼ਟੀਕਰਨ ਦੇਣੇ ਪੈਂਦੇ ਹਨ। ਪਿਛਲੇ ਮਹੀਨੇ ਹੀ ਗੈਂਗਸਟਰ ਪ੍ਰਿੰਸ ਤੇਵਤੀਆ ਦੀ ਤਿਹਾੜ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਸਰੀਰ ''ਤੇ ਚਾਕੂ ਵਰਗੀ ਚੀਜ਼ ਨਾਲ ਅੱਠ ਵਾਰ ਕੀਤੇ ਜਾਣ ਦੇ ਨਿਸ਼ਾਨ ਮਿਲੇ ਸਨ।
ਸਾਲ 2021 ਵਿੱਚ, ਦਿ ਪ੍ਰਿੰਟ ਨਿਊਜ਼ ਵੈਬਸਾਈਟ ਨੇ ਰਿਪੋਰਟ ਕੀਤਾ ਸੀ ਕਿ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਇੱਕ ਜਾਂ ਦੋ ਨਹੀਂ ਬਲਕਿ ਸੱਤ ਖਤਰਨਾਕ ਗੈਂਗਸਟਰ ਆਪਣਾ ਗੈਂਗ ਚਲਾ ਰਹੇ ਹਨ।
2021 ਵਿੱਚ ਹੀ, ਗੈਂਗਸਟਰ ਅੰਕਿਤ ਗੁੱਜਰ ਦੀ ਲਾਸ਼ ਤਿਹਾੜ ਜੇਲ੍ਹ ਅੰਦਰੋਂ ਮਿਲੀ ਸੀ ਅਤੇ ਸੀਬੀਆਈ ਦੀ ਜਾਂਚ ਵਿੱਚ ਇੱਕ ਜੇਲ੍ਹ ਅਧਿਕਾਰੀ ਉੱਤੇ ਵੀ ਇਲਜਾਮ ਲਗਾਏ ਗਏ ਸਨ।
ਸਾਬਕਾ ਆਈਪੀਐਸ ਅਧਿਕਾਰੀ ਯਸ਼ੋਵਰਧਨ ਆਜ਼ਾਦ ਦਾ ਮੰਨਣਾ ਹੈ ਕਿ, "ਜਦੋਂ ਤੱਕ ਸਿਸਟਮ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕੀਤਾ ਜਾਂਦਾ, ਉਹਨਾਂ ਸਮਾਂ ਅਜਿਹੇ ਮਾਮਲੇ ਹੁੰਦੇ ਰਹਿਣਗੇ।"
ਉਨ੍ਹਾਂ ਕਿਹਾ, “ਕਿੰਨੇ ਹੀ ਮਾਮਲੇ ਸਾਹਮਣੇ ਆਏ ਹਨ ਜਿੱਥੇ ਜੇਲ੍ਹ ਵਿੱਚ ਅਮੀਰ ਕੈਦੀਆਂ ਦੀ ਕਥਿਤ ਮਦਦ ਕਰਨ ਦੇ ਦੋਸ਼ ਵਿੱਚ ਅਧਿਕਾਰੀ ਅਤੇ ਕਰਮਚਾਰੀ ਮੁਅੱਤਲ ਹੁੰਦੇ ਰਹਿੰਦੇ ਹਨ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ? ਮਾਮੂਲੀ ਕਾਰਵਾਈ, ਜੁਰਮਾਨਾ ਜਾਂ ਮੁਅੱਤਲੀ ਤੋਂ ਬਾਅਦ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਜਾਂਦਾ ਹੈ। ਕਈ ਵਾਰ ਬਦਲੀ ਹੋ ਜਾਂਦੀ ਹੈ, ਬਸ।"
ਬੀਬੀਸੀ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ (ਜੇਲ੍ਹਾਂ) ਸੰਜੇ ਬੈਨੀਵਾਲ ਨਾਲ ਸੰਪਰਕ ਨਹੀਂ ਹੋ ਸਕਿਆ।
ਪਰ ਉਨ੍ਹਾਂ ਦੇ ਦਫ਼ਤਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਦਿੱਲੀ ਸਰਕਾਰ ਨੇ ਵੀ ਮੈਜਿਸਟ੍ਰੇਟ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਹਾਲਾਂਕਿ, ਇਸ ਸਾਲ ਫਰਵਰੀ ਵਿੱਚ ਸੰਜੇ ਬੈਨੀਵਾਲ ਨੇ ਕਿਹਾ ਸੀ ਕਿ ਉਸ ਮਹੀਨੇ ਦਿੱਲੀ ਦੀਆਂ ਤਿੰਨ ਵੱਡੀਆਂ ਜੇਲ੍ਹਾਂ ਵਿੱਚੋਂ "348 ਮੋਬਾਈਲ ਫ਼ੋਨ ਅਤੇ ਉਨ੍ਹਾਂ ਦੇ ਚਾਰਜਰ ਆਦਿ ਜ਼ਬਤ ਕੀਤੇ ਗਏ ਸਨ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕਿੰਗ ਚਾਰਲਸ III ਦੀ ਹੋਈ ਤਾਜਪੋਸ਼ੀ, ਸਮਾਗਮ ਵਿੱਚ ਕੀ ਹੋਇਆ ਤੇ ਕੌਣ ਆਇਆ
NEXT STORY