ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਨੇੜੇ ਵਿਰਾਸਤ ਗਲਿਆਰੇ ਵਿੱਚ ਇੱਕ ਹੋਰ ਧਮਾਕਾ ਹੋਣ ਦੀਆਂ ਖ਼ਬਰਾਂ ਹਨ। ਫਿਲਹਾਲ ਪੁਲਿਸ ਅਤੇ ਜਾਂਚ ਟੀਮਾਂ ਮੌਕੇ ''ਤੇ ਮੌਜੂਦ ਹਨ।
ਪਿਛਲੇ ਕਰੀਬ ਇੱਕ ਹਫ਼ਤੇ ਵਿੱਚ ਘੱਟ ਸਮਰੱਥਾ ਵਾਲਾ ਇਹ ਤੀਜਾ ਧਮਾਕਾ ਹੈ, ਇਸ ਵਿੱਚ ਵੀ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਪੁਲਿਸ ਮੁਤਾਬਕ, ਗੁਰੂ ਰਾਮ ਦਾਸ ਨਿਵਾਸ ਸਰਾਂ ਨੇੜੇ ਇੱਕ ਜ਼ੋਰਦਾਰ ਆਵਾਜ਼ ਸੁਣੀ ਗਈ ਅਤੇ ਪੁਲਿਸ ਮੁਤਾਬਕ ਇਹ ਇੱਕ ਹੋਰ ਧਮਾਕਾ ਹੋ ਸਕਦਾ ਹੈ।
ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ੱਕੀਆਂ ਦੀ ਤਲਾਸ਼ ਜਾਰੀ ਹੈ ਅਤੇ ਪੁੱਛਗਿੱਛ ਜਾਰੀ ਹੈ।
ਉਨ੍ਹਾਂ ਕਿਹਾ ਕਿ ''''ਸਾਨੂੰ ਰਾਤ ਲਗਭਗ 12:30 ਵਜੇ ਦੇ ਨੇੜੇ ਸੂਚਨਾ ਮਿਲੀ ਸੀ ਕਿ ਇੱਥੇ ਜ਼ੋਰਦਾਰ ਆਵਾਜ਼ ਸੁਣਾਈ ਦਿਤੀ ਹੈ। ਇਮਾਰਤ ਦੇ ਪਿਛਲੇ ਪਾਸੇ ਸਾਨੂੰ ਕੁਝ ਟੁਕੜੇ ਮਿਲੇ ਹਨ''''
ਉਨ੍ਹਾਂ ਕਿਹਾ ਕਿ ਜਾਂਚ ਜਾਰੀ ਅਤੇ ਫ਼ੋਰੈਂਸਿੰਕ ਟੀਮਾਂ ਮੌਕੇ ''ਤੇ ਹਨ। ਧਮਾਕੇ ਵਾਲੇ ਥਾਂ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਗਿਆ ਹੈ।
ਯੂਕੇ ਵਿੱਚ ਤਿੰਨ ਜਣਿਆਂ ਦੇ ਡੀਐੱਨਏ ਨਾਲ ਪੈਦਾ ਹੋਇਆ ਪਹਿਲਾ ਬੱਚਾ
NEXT STORY