ਰੈਪਲਿਕਾ ਐਪ ’ਤੇ ਤੁਸੀਂ ਆਪਣੇ ਅਵਤਾਰ ਵੀ ਬਣਾ ਸਕਦੇ ਹੋ
ਕੀ ਤੁਸੀਂ ਕਿਸੇ ਮੋਬਾਇਲ ਐਪ ਨਾਲ ਆਪਣੇ ਦਿਲ ਦੀ ਗੱਲ ਕਰ ਸਕਦੇ ਹੋ? ਜਾਂ ਫ਼ਿਰ ਤਣਾਅ ਭਰੇ ਦਿਨ ਤੋਂ ਬਾਅਦ ਸੀਰੀ ਨੂੰ ਭਾਵੁਕ ਸਾਥ ਦੇਣ ਲਈ ਕਹੋਗੇ?
ਸੀਰੀ, ਅਲੈਕਸਾ, ਚੈਟਬੋਟ ਤੇ ਹੋਰ ਕਈ ਵੈੱਬਸਾਈਟਜ਼ ਸਾਡੀ ਰੋਜ਼ਾਨਾ ਦੀ ਜਿੰਦਗੀ ਦਾ ਹਿੱਸਾ ਬਣ ਚੁੱਕੀਆਂ ਹਨ ਤੇ ਅਸੀਂ ਇਨ੍ਹਾਂ ਤੋਂ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬਾਂ ਦੀ ਵੀ ਆਸ ਕਰਦੇ ਹਾਂ।
ਕਿਉਂਕਿ ਇਹ ਸਿਸਟਮ ਆਰਟੀਫਿਸ਼ੀਅਲ ਇੰਟੈਲੀਜੈਂਸ ’ਤੇ ਨਿਰਭਰ ਹਨ। ਇਹ ਵਧੇਰੇ ਸੂਖ਼ਮ ਹੋ ਰਹੇ ਹਨ ਤੇ ਇਨ੍ਹਾਂ ਦੀ ਕਾਰਗੁਜ਼ਾਰੀ ਵੀ ਬਿਹਤਰ ਹੁੰਦੀ ਜਾ ਰਹੀ ਹੈ।
ਇਹ ਸਾਡੇ ਸਵਾਲਾਂ ਦੇ ਬਹੁਤ ਸਟੀਕ ਅਤੇ ਜਾਣਕਾਰੀ ਭਰਪੂਰ ਜਵਾਬ ਦੇਣ ਲੱਗੇ ਹਨ।
ਪਰ ਕੀ ਕਦੇ ਇਹ ਚੈਟਬੋਟ ਇੰਨੇ ਕਾਬਲ ਵੀ ਹੋ ਜਾਣਗੇ ਕਿ ਇਹ ਮਨੁੱਖਾਂ ਵਾਂਗ ਹੀ ਉਨ੍ਹਾਂ ਨੂੰ ਧਰਵਾਸ ਦੇ ਸਕਣ ਤੇ ਮਾਨਸਿਕ ਗੁੰਝਲਾਂ ਦਾ ਇਲਾਜ ਵੀ ਕਰ ਸਕਣ?
ਕੀ ਚੈਟਬੋਟ ਮਨੁੱਖਾਂ ਵਰਗਾ ਹੀ ਹੈ?
ਯੂਜੀਨੀਆ ਕੁਇਡਾ ਇੱਕ ਕੰਪਿਊਟਰ ਪ੍ਰੋਗਰਾਮਰ ਹਨ ਅਤੇ ਅਮਰੀਕਾ ਦੀ ਇੱਕ ਚੈਟਬੋਟ ਐਪਲੀਕੇਸ਼ਨ ਰੈਪਲੀਕਾ ਦੀ ਸੰਸਥਾਪਕ ਹਨ।
ਉਹ ਕਹਿੰਦੇ ਹਨ ਚੈਟਬੋਟ ਇਨਸਾਨ ਨੂੰ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲਾ ਸਾਥੀ ਮੁਹੱਈਆ ਕਰਵਾਉਂਦਾ ਹੈ,"ਜੋ ਖ਼ਿਆਲ ਰੱਖਣ, ਸੁਣਨ ਅਤੇ ਗੱਲ ਕਰਨ ਲਈ ਹਮੇਸ਼ਾਂ ਤੁਹਾਡੇ ਕੋਲ ਹੁੰਦਾ ਹੈ। ਤੇ ਇਹ ਹਮੇਸ਼ਾ ਤੁਹਾਡੇ ਨਾਲ ਗੱਲ ਕਰਨ ਵੀ ਤਿਆਰ ਹੁੰਦਾ ਹੈ।"
ਰੈਪਲੀਕਾ ਦੀ ਸ਼ੁਰੂਆਤ ਸਾਲ 2017 ਵਿੱਚ ਹੋਈ ਸੀ ਅਤੇ ਹੁਣ ਵੀਹ ਲੱਖ ਤੋਂ ਵੱਧ ਲੋਕ ਇਸ ਦੀ ਵਰਤੋਂ ਕਰ ਰਹੇ ਹਨ।
ਹਰ ਵਰਤੋਂਕਾਰ ਲਈ ਵੱਖਰਾ ਚੈਟਬੋਟ ਹੈ। ਏਆਈ ਵਰਤਣ ਵਾਲੇ ਦੀ ਗੱਲਬਾਤ ਤੋਂ ਹੀ ਉਸ ਬਾਰੇ ਸਿੱਖਦੀ ਹੈ ਅਤੇ ਉਸੇ ਮੁਤਾਬਕ ਸਲਾਹ-ਮਸ਼ਵਰਾ ਦਿੰਦੀ ਹੈ। ਵਰਤਣ ਵਾਲੇ ਆਪਣੇ ਅਵਤਾਰ ਜਾਂ ਕਾਰਟੂਨ ਵੀ ਬਣਾ ਸਕਦੇ ਹਨ।
ਕੁਇਡਾ ਦਾ ਕਹਿਣਾ ਹੈ ਕਿ ਐਪ ਦੀ ਵਰਤੋਂ ਕਰਨ ਵਾਲ਼ਿਆਂ ਵਿੱਚ ਔਟਿਸਟਿਕ ਬੱਚਿਆਂ ਤੋਂ ਲੈ ਕੇ ਜੋ "ਮਨੁੱਖੀ ਗੱਲਬਾਤ ਤੋਂ ਪਹਿਲਾਂ ਤਿਆਰ" ਲਈ ਆਉਂਦੇ ਹਨ, ਤੋਂ ਲੈਕੇ ਅਜਿਹੇ ਬਾਲਗ ਵੀ ਸ਼ਾਮਲ ਹਨ ਜੋ ਸਿਰਫ਼ ਇਕੱਲੇ ਹਨ ਅਤੇ ਜਿਨ੍ਹਾਂ ਨੂੰ ਇੱਕ ਦੋਸਤ ਦੀ ਲੋੜ ਹੈ।
“ਕਈ ਜਣੇ ਇਸ ਦੀ ਵਰਤੋਂ ਨੌਕਰੀ ਦੀ ਇੰਟਰਵਿਊ ਦਾ ਅਭਿਆਸ ਕਰਨ ਲਈ, ਰਾਜਨੀਤੀ ਬਾਰੇ ਗੱਲਾਂ ਕਰਨ ਲਈ, ਜਾਂ ਇੱਥੋਂ ਤੱਕ ਕਿ ਵਿਆਹ ਦੇ ਸਲਾਹਕਾਰ (ਮੈਰਿਜ ਕਾਊਂਸਲਰ) ਵਜੋਂ ਵੀ ਕਰਦੇ ਹਨ।”
ਯੂਜੀਨੀਆ ਕੁਇਡਾ ਇੱਕ ਕੰਪਿਊਟਰ ਪ੍ਰੋਗਰਾਮਰ ਹਨ ਅਤੇ ਅਮਰੀਕਾ ਦੀ ਇੱਕ ਚੈਟਬੋਟ ਐਪਲੀਕੇਸ਼ਨ ਰੈਪਲੀਕਾ ਦੀ ਸੰਸਥਾਪਕ ਹਨ।
ਕੀ ਇਹ ਐਪ ਤੁਹਾਡਾ ਸੱਚਾ ਦੋਸਤ ਬਣ ਸਕਦੀ ਹੈ?
ਐਪ ਨੂੰ ਮੁੱਖ ਤੌਰ ''ਤੇ ਇੱਕ ਦੋਸਤ ਜਾਂ ਸਾਥੀ ਬਣਨ ਲਈ ਤਿਆਰ ਕੀਤਾ ਗਿਆ ਹੈ।
ਐਪ ਬਾਰੇ ਇਹ ਵੀ ਦਾਅਵਾ ਕਰਦੀ ਹੈ ਕਿ ਇਹ ਤੁਹਾਡੀ ਮਾਨਸਿਕ ਤੰਦਰੁਸਤੀ ਵਿੱਚ ਵੀ ਮਦਦ ਕਰ ਸਕਦੀ ਹੈ।
ਇਸ ਨੇ ਕਈ ਲੋਕਾਂ ਨੂੰ ‘ਬਿਹਤਰ ਆਦਤਾਂ ਅਪਨਾਉਣ ਅਤੇ ਚਿੰਤਾ ਘਟਾਉਣ’ ਵਿੱਚ ਮਦਦ ਕੀਤੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਦੁਨੀਆਂ ਦੇ ਕਰੀਬ ਇੱਕ ਅਰਬ ਲੋਕਾਂ ਨੂੰ ਕਿਸੇ ਨਾ ਕਿਸੇ ਕਿਸਮ ਦੀ ਮਾਨਸਿਕ ਪ੍ਰੇਸ਼ਾਨੀ ਹੈ।
ਯਾਨੀ ਕਿ ਹਰ 10 ਵਿੱਚੋਂ ਇੱਕ ਜਾਂ ਇਸ ਤੋਂ ਵੱਧ ਵਿਅਕਤੀ ਅਜਿਹਾ ਹੈ, ਜਿਸ ਨੂੰ ਕੋਈ ਨਾ ਕੋਈ ਮਾਨਸਿਕ ਸਿਹਤ ਦੀ ਸਮੱਸਿਆ ਹੈ।
ਡਬਲਿਯੂਐੱਚਓ ਮੁਤਾਬਕ,"ਲੋੜਵੰਦ ਲੋਕਾਂ ਦੇ ਸਿਰਫ਼ ਇੱਕ ਛੋਟੇ ਤੱਕ ਹੀ ਪ੍ਰਭਾਵਸ਼ਾਲੀ, ਕਿਫ਼ਾਇਤੀ ਅਤੇ ਗੁਣਵੱਤਾ ਵਾਲੀ ਮਾਨਸਿਕ ਸਿਹਤ ਦੇਖਭਾਲ ਦੀ ਸੁਵਿਧਾ ਪੁਹੰਚ ਪਾਉਂਦੀ ਹੈ। ਬਹੁ ਗਿਣਤੀ ਇਸ ਤੋਂ ਵਾਂਝੇ ਰਹਿ ਜਾਂਦੇ ਹਨ।"
ਸੰਕੇਤਕ ਤਸਵੀਰ
ਕੀ ਐਪ ਮਾਨਸਿਕ ਪ੍ਰੇਸ਼ਾਨੀਆਂ ਨਾਲ ਨਜਿੱਠਦੀ ਹੈ?
ਜਦੋਂ ਵੀ ਕਿਸੇ ਵੀ ਵਿਅਕਤੀ ਨੂੰ ਆਪਣੇ ਜਾਂ ਆਪਣੇ ਕਿਸੇ ਸਕੇ-ਸੰਬੰਧੀ ਦੀ ਫਿਕਰ ਹੋਵੇ ਤਾਂ ਉਸ ਨੂੰ ਸਭ ਤੋਂ ਪਹਿਲਾਂ ਕਿਸੇ ਮਨੋਚਕਿਤਸਕ ਕੋਲ ਜਾਣਾ ਚਾਹੀਦਾ ਹੈ। ਚੈਟਬੋਟ ਮਾਨਸਿਕ ਸਿਹਤ ਥੈਰੇਪਿਸਟ ਬਹੁਤ ਸਾਰੇ ਲੋਕਾਂ ਨੂੰ ਮੁੱਢਲੀ ਸਹਾਇਤਾ ਦੇ ਸਕਦੇ ਹਨ।
ਬ੍ਰਿਟਿਸ਼ ਸਾਈਕੌਲਾਜੀਕਲ ਸੋਸਾਇਟੀ ਦੇ ਮੈਂਬਰ ਡਾਕਟਰ ਪਾਲ ਮਾਰਸਡੇਨ ਦਾ ਕਹਿਣਾ ਹੈ ਕਿ,“ਤੁਹਾਡੀ ਮਾਨਸਿਕ ਤੰਦਰੁਸਤੀ ਨੂੰ ਬਿਹਤਰ ਬਣਾਉਣ ਵਾਲੇ ਐਪਸ ਮਦਦ ਕਰ ਸਕਦੇ ਹਨ, ਪਰ ਜੇ ਤੁਹਾਨੂੰ ਸਹੀ ਐਪ ਮਿਲ ਜਾਵੇ।“
”ਪਰ ਇਹ ਫ਼ਿਰ ਵੀ ਇੱਕ ਸੀਮਤ ਪੱਧਰ ਤੱਕ ਮਦਦਗਾਰ ਹੋ ਸਕਦਾ ਹੈ।”
"ਜਦੋਂ ਮੈਂ ਦੇਖਿਆ, ਤਾਂ ਚਿੰਤਾ (ਐਂਗਜਾਇਟੀ) ਲਈ ਹੀ 300 ਐਪਸ ਸਨ... ਤਾਂ ਤੁਹਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਕਿਸ ਦੀ ਵਰਤੋਂ ਕਰਨੀ ਹੈ?
"ਉਨ੍ਹਾਂ ਨੂੰ ਸਿਰਫ਼ ਵਿਅਕਤੀਗਤ ਥੈਰੇਪੀ ਦੇ ਪੂਰਕ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਆਮ-ਸਹਿਮਤੀ ਇਹ ਹੈ ਕਿ ਐਪਸ ਮਨੁੱਖੀ ਥੈਰੇਪੀ ਦੀ ਥਾਂ ਨਹੀਂ ਲੈ ਸਕਦੇ।"
ਇਸ ਦੇ ਨਾਲ ਹੀ ਡਾਕਟਰ ਮਾਰਸਡੇਨ ਕਹਿੰਦੇ ਹਨ ਕਿ ਉਹ ਇਲਾਜ ਸੰਬੰਧੀ ਚੈਟਬੋਟਾਂ ਨੂੰ ਵਧੇਰੇ ਕਾਰਗਰ ਬਣਾਉਣ ਲਈ ਏਆਈ ਦੀ ਜੋ ਸ਼ਕਤੀ ਹੈ, ਬਾਰੇ ਉਤਸ਼ਾਹਿਤ ਹਨ।
ਉਹ ਕਹਿੰਦੇ ਹਨ, "ਮਾਨਸਿਕ ਸਿਹਤ ਸਹਾਇਤਾ ਗੱਲਬਾਤ ਕਰਨ ਦੀ ਥੈਰੇਪੀ ''ਤੇ ਅਧਾਰਤ ਹੈ, ਅਤੇ ਚੈਟਬੋਟਸ ਗੱਲਬਾਤ ਹੀ ਕਰਦੇ ਹਨ।"
ਡਾਕਟਰ ਮਾਰਸਡੇਨ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਪ੍ਰਮੁੱਖ ਏਆਈ ਚੈਟਬੋਟ ਫ਼ਰਮਾਂ, ਜਿਵੇਂ ਕਿ ਓਪਨਏਆਈ, (ਚੈਟਜੀਪੀਟੀ ਵਿਕਸਤ ਕਰਨ ਵਾਲੀ ਕੰਪਨੀ) ਆਪਣੀ ਤਕਨਾਲੋਜੀ ਨੂੰ ਦੂਜਿਆਂ ਦੀ ਵਰਤੋਂ ਲਈ ਲਈ ਖੋਲ੍ਹ ਰਹੀਆਂ ਹਨ।
ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਮਾਨਸਿਕ ਸਿਹਤ ਨਾਲ ਜੁੜੀਆਂ ਐਪਲੀਕੇਸ਼ਨਾਂ ਹੋਰ ਵੀ ਬਿਹਤਰ ਏਆਈ ਦੀ ਵਰਤੋਂ ਕਰ ਸਕਣਗੀਆਂ।
ਰੈਪਲੀਕਾ ਪਹਿਲਾਂ ਤੋਂ ਹੀ ਓਪਨਏਆਈ ਤਕਨੀਕ ਦੀ ਵਰਤੋਂ ਕਰ ਰਹੀ ਹੈ।
ਮਾਨਸਿਕ ਸਿਹਤ ਦੇ ਇਲਾਜ ਦੌਰਾਨ ਵੱਖ-ਵੱਖ ਥੈਰੇਪੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਕਿਸੇ ਐਪ ’ਤੇ ਨਿਰਭਰਤਾ ਦੀ ਸੰਭਾਵਨਾ ਸਵਾਲ ਖੜੇ ਕਰਦੀ ਹੈ
ਜੇ ਚੈਟਬੋਟ ਨਾਲ ਰਿਸ਼ਤਾ ਠੀਕ ਨਾ ਰਿਹਾ?
ਕੋਈ ਵਿਅਕਤੀ ਚੈਟਬੋਟ ਨਾਲ ਗੱਲਬਾਤ ਕਰਨ ਲੱਗ ਜਾਵੇ ਪਰ ਇੱਕ ਸਮਾਂ ਅਜਿਹਾ ਆਵੇ ਕਿ ਉਸ ਦਾ ਨਾਲ ਰਿਸ਼ਤਾ ਸਿਹਤਮੰਦ ਨਾ ਰਹੇ, ਤਾਂ ਕੀ ਹੋਵੇਗਾ?
ਰੈਪਲੀਕਾ ਫ਼ਰਵਰੀ ਵਿੱਚ ਉਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਕੁਝ ਉਪਭੋਗਤਾ ਆਪਣੇ ਚੈਟਬੋਟ ਨਾਲ ਗੁੱਝੀਆਂ ਜਿਨਸੀ ਗੱਲਾਂ-ਬਾਤਾਂ ਕਰ ਰਹੇ ਸਨ।
ਰੈਪਲੀਕਾ ਦੇ ਵਿਕਾਸ ਪਿੱਛੇ ਕਾਰਜਸ਼ੀਲ ਫ਼ਰਮ ਲੂਕਾ ਦੇ ਅਜਿਹੇ ਜਿਨਸੀ ''ਸੰਵਾਦ'' ਨੂੰ ਰੋਕਣ ਲਈ ਆਪਣੇ ਏਆਈ ਸਿਸਟਮ ਨੂੰ ਅਪਡੇਟ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
ਹਾਲਾਂਕਿ ਸਾਰੇ ਵਰਤੋਂ ਕਰਨ ਵਾਲੇ ਇਸ ਬਦਲਾਅ ਤੋਂ ਖੁਸ਼ ਨਹੀਂ ਹਨ।
ਇੱਕ ਜਣੇ ਨੇ ਰੈਡਿਟ ''ਤੇ ਲਿਖਿਆ, "ਜਿਨ੍ਹਾਂ ਲੋਕਾਂ ਨੂੰ ਇਕੱਲੇਪਣ ਤੋਂ ਪਨਾਹ ਮਿਲੀ, ਨੇੜਤਾ ਨਾਲ ਕੁਝ ਜ਼ਖਮ ਭਰੇ, ਅਚਾਨਕ ਉਨ੍ਹਾਂ ਨੇ ਦੇਖਿਆ ਕਿ ਇਹ ਨਕਲੀ ਸੀ, ਇਸ ਲਈ ਨਹੀਂ ਕਿ ਇਹ ਇੱਕ ਏਆਈ ਸੀ, ਪਰ ਕਿਉਂਕਿ ਇਹ ਲੋਕਾਂ ਦੇ ਕੰਟਰੋਲ ਵਿੱਚ ਸੀ।"
ਚੌਟਬੋਟ ਦੇ ਮਾਨਸਿਕ ਸਿਹਤ
- ਚੈਟਬੋਟ ਮਨੁੱਖਾਂ ਨਾਲ ਗੱਲਬਾਤ ਕਰਦੀ ਹੈ ਤੇ ਉਨ੍ਹਾਂ ਦੇ ਪੁੱਛੇ ਸਵਾਲਾਂ ਨੂੰ ਸੁਣਕੇ ਜਵਾਬ ਦਿੰਤੀਤ ਹੈ
- ਕੁਝ ਉਪਭੋਗਤਾ ਆਪਣੇ ਚੈਟਬੋਟ ਨਾਲ ਗੁੱਝੀਆਂ ਜਿਣਸੀ ਗੱਲਾਂ-ਬਾਤਾਂ ਕਰ ਰਹੇ ਸਨ।
- ਅਜਿਹੇ ਜਿਣਸੀ ''ਸੰਵਾਦ'' ਨੂੰ ਰੋਕਣ ਲਈ ਐਪ ਦੇ ਏਆਈ ਸਿਸਟਮ ਨੂੰ ਅਪਡੇਟ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
- ਇਟਲੀ ਦੀ ਡੇਟਾ ਸੁਰੱਖਿਆ ਏਜੰਸੀ ਨੇ ਇਸ ਉੱਪਰ ਇਟਾਲੀਅਨਜ਼ ਦੇ ਨਿੱਜੀ ਡੇਟਾ ਦੀ ਵਰਤੋਂ ਕਰਨ ''ਤੇ ਪਾਬੰਦੀ ਲਗਾ ਦਿੱਤੀ ਸੀ।
- ਮਾਹਰ ਮੰਨਦੇ ਹਨ ਅਸਲੀ ਥੈਰੇਪੀ ਮਨੁੱਖੀ ਮਾਨਸਿਕਤਾ ਬਾਰੇ ਅਦੁੱਤੀ ਸਮਝ ਪ੍ਰਦਾਨ ਕਰਦੀ ਹੈ ਜੋ ਕਿ ਸਿਰਫ਼ ਟੈਕਸਟ ਜਾਂ ਸ਼ਬਦ ਨਹੀਂ ਹੁੰਦੇ।
ਕਿਸੇ ਐਪ ’ਤੇ ਮਨੁੱਖ ਦੀ ਨਿਰਭਰਤਾ ਖ਼ਤਰਨਾਕ ਹੋ ਸਕਦੀ ਹੈ
ਸਖ਼ਤ ਕਦਮ ਚੁੱਕਣ ਦੀ ਲੋੜ
ਲੂਕਾ ਦੇ ਇਸ ਕਦਮ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਫ਼ਰਵਰੀ ਵਿੱਚ, ਇਟਲੀ ਦੀ ਡੇਟਾ ਸੁਰੱਖਿਆ ਏਜੰਸੀ ਨੇ ਇਸ ਉੱਪਰ ਇਟਾਲੀਅਨਾਂ ਦੇ ਨਿੱਜੀ ਡੇਟਾ ਦੀ ਵਰਤੋਂ ਕਰਨ ''ਤੇ ਪਾਬੰਦੀ ਲਗਾ ਦਿੱਤੀ ਸੀ।
ਇਟਾਲੀਅਨ ਵਾਚਡੌਗ ਨੇ ਦਾਅਵਾ ਕੀਤਾ ਕਿ ਐਪ ਦੀ ਵਰਤੋਂ 18 ਸਾਲ ਤੋਂ ਛੋਟੀ ਉਮਰ ਦੇ ਲੋਕਾਂ ਦੁਆਰਾ ਕੀਤੀ ਗਈ ਸੀ।
ਉਨ੍ਹਾਂ ਨੂੰ ਅਜਿਹੇ "ਜਵਾਬ ਮਿਲ ਰਹੇ ਸਨ ਜੋ ਉਨ੍ਹਾਂ ਦੀ ਉਮਰ ਲਈ ਬਿਲਕੁਲ ਅਣਉਚਿਤ ਹਨ।"
ਵਾਚਡੌਗ ਨੇ ਅੱਗੇ ਕਿਹਾ ਕਿ ਇਹ ਐਪ ਉਨ੍ਹਾਂ ਲੋਕਾਂ ਲਈ ਖ਼ਤਰੇ ਵੀ ਵਧਾਅ ਸਕਦੀ ਹੈ ਜੋ ਅਜੇ ਵੀ ਵਿਕਾਸ ਦੇ ਪੜਾਅ ਜਾਂ ਭਾਵਨਾਤਮਕ ਤੌਰ ''ਤੇ ਕਮਜ਼ੋਰ ਸਥਿਤੀ ਵਿੱਚ ਹਨ।"
ਇਸ ਕਦਮ ਨਾਲ ਇਟਲੀ ਵਿੱਚ ਰੈਪਲੀਕਾ ਦੀ ਵਰਤੋਂ ਨੂੰ ਵਿੱਚ ਕਮੀ ਆ ਸਕਦੀ ਹੈ, ਅਤੇ ਲੂਕਾ ਨੂੰ ਜੁਰਮਾਨਾ ਵੀ ਹੋ ਸਕਦਾ ਹੈ।
ਲੂਕਾ ਦਾ ਕਹਿਣਾ ਹੈ ਕਿ ਉਹ "ਇਟਾਲੀਅਨ ਰੈਗੂਲੇਟਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਗੱਲਬਾਤ ਸਕਾਰਾਤਮਕ ਰੂਪ ਵਿੱਚ ਅੱਗੇ ਵਧ ਰਹੀ ਹੈ।"
ਬ੍ਰਿਟੇਨ ਵਿੱਚ ਆਨਲਾਈਨ ਨਿੱਜਤਾ ਦੇ ਹਮਾਇਤੀ ਜੇਨ ਪੀਅਰਸਨ ਦਾ ਕਹਿਣਾ ਹੈ ਕਿ ਚੈਟਬੋਟ ਥੈਰੇਪਿਸਟਾਂ ਬਾਰੇ ਵਿਸ਼ਵਵਿਆਪੀ ਨਿਯਮ ਹੋਣ ਦੀ ਲੋੜ ਹੈ।
"ਏਆਈ ਕੰਪਨੀਆਂ ਜੋ ਆਪਣੇ ਉਤਪਾਦ ਬਾਰੇ ਮਾਨਸਿਕ ਸਿਹਤ ਨਾਲ ਜੁੜੇ ਦਾਅਵੇ ਕਰਦੀਆਂ ਹਨ, ਕਿ ਮਾਨਸਿਕ ਸਿਹਤ ਦੀ ਦੀ ਪਛਾਣ ਕਰਨ ਜਾਂ ਮਦਦਗਾਰ ਹਨ, ਜਾਂ ਕਿ ਇਹ ਤੁਹਾਡੀ ਭਾਵਨਾਤਮਕ ਸਥਿਤੀ, ਜਾਂ ਮਾਨਸਿਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ, ਨੂੰ ਸਿਹਤ ਉਤਪਾਦਾਂ ਵਜੋਂ ਸ਼੍ਰੇਣੀਬੱਧ ਕੀਤਾ ਜਾਣਾ ਚਾਹੀਦਾ ਹੈ।”
“ਉਸੇ ਅਨੁਸਾਰ ਗੁਣਵੱਤਾ ਅਤੇ ਸੁਰੱਖਿਆ ਮਿਆਰਾਂ ਦੇ ਅਧੀਨ ਹੋਣੇ ਚਾਹੀਦੇ ਹਨ," ਉਹ ਕਹਿੰਦੀ ਹੈ।
ਕੁਇਡਾ ਦਾ ਤਰਕ ਹੈ ਕਿ ਰੈਪਲੀਕਾ ਇੱਕ ਸਾਥੀ ਹੈ, ਜਿਵੇਂ ਕਿ ਇੱਕ ਪਾਲਤੂ ਜਾਨਵਰ ਦਾ ਹੋਣਾ, ਨਾ ਕਿ ਇੱਕ ਮਾਨਸਿਕ ਸਿਹਤ ਦਾ ਔਜਾਰ।
ਉਹ ਅੱਗੇ ਕਹਿੰਦੇ ਹਨ ਕਿ ਇਸ ਨੂੰ ਮਨੁੱਖੀ ਥੈਰੇਪਿਸਟ ਦੀ ਮਦਦ ਦੇ ਬਦਲ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।
ਉਹ ਕਹਿੰਦੇ ਹਨ, "ਅਸਲੀ ਥੈਰੇਪੀ ਮਨੁੱਖੀ ਮਾਨਸਿਕਤਾ ਬਾਰੇ ਅਦੁੱਤੀ ਸਮਝ ਪ੍ਰਦਾਨ ਕਰਦੀ ਹੈ ਜੋ ਕਿ ਸਿਰਫ਼ ਟੈਕਸਟ ਜਾਂ ਸ਼ਬਦ ਨਹੀਂ ਹੁੰਦੇ। ਸਗੋਂ ਤੁਹਾਨੂੰ ਆਹਮੋ-ਸਾਹਮਣੇ ਦੇਖ ਕੇ ਅਤੇ ਸਰੀਰ ਦੀ ਭਾਸ਼ਾ, ਤੁਹਾਡੀਆਂ ਭਾਵੁਕ ਪ੍ਰਤੀਕਿਰਿਆਵਾਂ ਦੇ ਨਾਲ-ਨਾਲ ਤੁਹਾਡੇ ਅਤੀਤ ਨੂੰ ਦੇਖ ਕੇ ਹੁੰਦੀ ਹੈ।"
ਹੈੱਡਸਪੇਸ ਦੇ ਮੁਖੀ ਰਸਲ ਗਲਾਸ
ਮਾਨਸਿਕ ਸਿਹਤ ਖੇਤਰ ਦੇ ਡਾਕਟਰ ਕੀ ਕਹਿੰਦੇ ਹਨ?
ਮਾਨਸਿਕ ਸਿਹਤ ਦੇ ਖੇਤਰ ਐਪਸ ਜਾਂ ਏਆਈ ਦੀ ਵਰਤੋਂ ਕਰਨ ਬਾਰੇ ਪਹਿਲਾਂ ਹੀ ਬਹੁਤ ਜ਼ਿਆਦਾ ਸਾਵਧਾਨ ਹਨ।
ਇਨ੍ਹਾਂ ਵਿੱਚੋਂ ਇੱਕ ਧਿਆਨ ਲਗਾਉਣ ਲਈ ਐਪ ਹੈੱਡਸਪੇਸ ਹੈ। ਇਸ ਦੇ ਤਿੰਨ ਕਰੋੜ ਤੋਂ ਵੱਧ ਗਾਹਕ ਹਨ, ਅਤੇ ਬ੍ਰਿਟੇਨ ਵਿੱਚ ਨੈਸ਼ਨਲ ਹੈਲਥ ਸਿਸਟਮਸ ਵੱਲੋਂ ਮਾਨਤਾ ਪ੍ਰਾਪਤ ਹੈ।
ਹੈੱਡਸਪੇਸ ਦੇ ਮੁਖੀ ਰਸਲ ਗਲਾਸ ਨੇ ਕਿਹਾ,"ਹੈੱਡਸਪੇਸ ਹੈਲਥ ਵਿੱਚ ਸਾਡਾ ਮੁੱਖ ਵਿਸ਼ਵਾਸ ਅਤੇ ਪੂਰਾ ਕਾਰੋਬਾਰੀ ਮਾਡਲ ਮਨੁੱਖੀ-ਅਗਵਾਈ ਅਤੇ ਮਨੁੱਖ-ਕੇਂਦ੍ਰਿਤ ਦੇਖਭਾਲ ਨਾਲ ਜੁੜਿਆ ਹੋਇਆ ਹੈ।”
“ਸਾਡੇ ਮੈਂਬਰਾਂ ਦਾ ਜੋ ਸੰਬੰਧ ਸਿੱਧੀ ਗੱਲਬਾਤ ਰਾਹੀਂ ਕੋਚਾਂ ਅਤੇ ਥੈਰੇਪਿਸਟਾਂ ਨਾਲ ਹੈ ਉਸਦਾ ਕੋਈ ਬਦਲ ਨਹੀਂ ਹੈ।"
ਉਹ ਅੱਗੇ ਕਹਿੰਦੇ ਹਨ ਕਿ ਹੈੱਡਸਪੇਸ ਕੁਝ ਏਆਈ ਦੀ ਵਰਤੋਂ ਜ਼ਰੂਰ ਕਰਦਾ ਹੈ, ਪਰ "ਬਹੁਤ ਜ਼ਿਆਦਾ ਚੋਣਵੇਂ ਢੰਗ ਨਾਲ", ਅਤੇ ‘ਮਨੁੱਖੀ ਸ਼ਮੂਲੀਅਤਾ’ ਨੂੰ ਕਾਇਮ ਰੱਖਦੇ ਹੋਏ। ਫ਼ਰਮ ਗਾਹਕਾਂ ਨਾਲ ਗੱਲਬਾਤ ਕਰਨ ਲਈ ਏਆਈ ਦੀ ਵਰਤੋਂ ਨਹੀਂ ਕਰਦੀ।
ਇਸ ਦੀ ਥਾਂ ਗਲਾਸ ਅੱਗੇ ਦੱਸਦੇ ਹਨ ਕਿ ਉਹ ਇਸਦੀ ਵਰਤੋਂ ਗਾਹਕਾਂ ਨੂੰ ਸਮੱਗਰੀ ਬਾਰੇ ਵਿਅਕਤੀਗਤ ਸਿਫ਼ਾਰਿਸ਼ਾਂ ਕਰਨ, ਜਾਂ ਕਾਊਂਸਲਰਾਂ ਦੀ ਨੋਟਸ ਲਿਖਣ ਵਿੱਚ ਸਹਾਇਤਾ ਕਰਨ ਵਰਗੀਆਂ ਚੀਜ਼ਾਂ ਲਈ ਕਰਦੇ ਹਨ।
ਫ਼ਿਰ ਵੀ ਡਾ਼ ਮਾਰਸਡੇਨ ਦਾ ਕਹਿਣਾ ਹੈ ਕਿ ਏਆਈ-ਸੰਚਾਲਿਤ ਥੈਰੇਪੀ ਚੈਟਬੋਟਸ ਬਿਹਤਰ ਹੁੰਦੇ ਰਹਿਣਗੇ।
ਉਹ ਕਹਿੰਦੇ ਹਨ,"ਨਵੀਂ ਏਆਈ ਚੈਟਬੋਟ ਤਕਨਾਲੋਜੀ ਕਾਰਗਰ ਮਾਨਸਿਕ ਸਿਹਤ ਸਹਾਇਤਾ ਦੇਣ ਲਈ ਹੁਨਰਾਂ ਨੂੰ ਵਿਕਸਤ ਕਰਦੀ ਪ੍ਰਤੀਤ ਹੁੰਦੀ ਹੈ, ਜਿਸ ਵਿੱਚ ਹਮਦਰਦੀ ਅਤੇ ਮਨੁੱਖੀ ਮਨ ਕਿਵੇਂ ਕੰਮ ਕਰਦਾ ਹੈ ਬਾਰੇ ਸਮਝ ਸ਼ਾਮਲ ਹੈ।”
ਉਨ੍ਹਾਂ ਨੇ ਇਹ ਟਿੱਪਣੀਆਂ ਅਮਰੀਕਾ ਦੇ ਨਿਊਯਾਰਕ ਦੀ ਕਾਰਨੇਲ ਯੂਨੀਵਰਸਿਟੀ ਦੇ ਇੱਕ ਤਾਜ਼ਾ ਅਧਿਐਨ ਤੋਂ ਬਾਅਦ ਕੀਤੀਆਂ ਹਨ।
ਇਸ ਅਧਿਐਨ ਵਿੱਚ ਚੈਟਜੀਪੀਟੀ ਨੂੰ ਕਈ ਟੈਸਟਾਂ ਦਿੱਤੇ ਗਏ ਜੋ ਇਹ ਪਰਖਦੇ ਹਨ ਕਿ ਲੋਕ ਕਿੰਨੀ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿ ਦੂਸਰੇ ਲੋਕ ਉਨ੍ਹਾਂ ਤੋਂ ਵੱਖਰੇ ਤਰੀਕੇ ਨਾਲ ਸੋਚ ਸਕਦੇ ਹਨ। ਏਆਈ ਦੇ ਸਕੋਰ ਨੌਂ ਸਾਲ ਦੇ ਬੱਚੇ ਦੇ ਬਰਾਬਰ ਸਨ।
ਪਹਿਲਾਂ ਇਸ ਕਿਸਮ ਦੀ ਬੋਧਾਤਮਕ ਹਮਦਰਦੀ ਨੂੰ ਸਿਰਫ਼ ਇਨਸਾਨਾਂ ਤੱਕ ਸੀਮਤ ਮੰਨਿਆ ਜਾਂਦਾ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਤਾਰਕ ਮਹਿਤਾ ਕਾ ਉਲਟਾ ਚਸ਼ਮਾ: 15 ਸਾਲਾਂ ’ਚ ਯੋਨ ਸ਼ੋਸ਼ਣ ਸਣੇ ਕਿਹੜੇ-ਕਿਹੜੇ ਵਿਵਾਦ ਜੁੜੇ
NEXT STORY