ਸ਼ੁਭਮਨ ਗਿੱਲ ਆਈਪੀਐੱਲ ਦੀ ਟ੍ਰਾਫ਼ੀ ਨਾਲ
ਖੇਡ ਵਿੱਚ ਬਦਲਾਅ ਵਾਲੇ ਵੱਡੇ ਪਲਾਂ ਦੀ ਪਛਾਣ ਪ੍ਰਸ਼ੰਸਕ ਕਰ ਲੈਂਦੇ ਹਨ।
ਇੱਕ ਦਹਾਕੇ ਤੋਂ ਘੱਟ ਸਮਾਂ ਪਹਿਲਾਂ ਆਪਣੀ ਆਖਰੀ ਟੈਸਟ ਪਾਰੀ ਵਿੱਚ ਜਦੋਂ ਸਚਿਨ ਤੇਂਦੁਲਕਰ ਨੂੰ ਆਖਰੀ ਵਾਰ ਆਊਟ ਕੀਤਾ ਗਿਆ ਸੀ ਤਾਂ ਵਿਰਾਟ ਕੋਹਲੀ ਆਏ ਸੀ। ਕੋਹਲੀ ਨੇ ਪਹਿਲੀ ਗੇਂਦ ''ਤੇ ਚੌਕਾ ਲਗਾ ਕੇ ਸ਼ੁਰੂਆਤ ਕੀਤੀ ਅਤੇ ਮੁੰਬਈ ਦੇ ਵਾਨਖੇੜੇ ਸਟੇਡੀਅਮ ''ਤੇ ਇਹ ਆਵਾਜ਼ ਉੱਠੀ ਕਿ ਭਵਿੱਖ ਇਹੀ ਹੈ, ਤੇਂਦੁਲਕਰ ਦਾ ਉੱਤਰਾਧਿਕਾਰੀ ਤਿਆਰ ਅਤੇ ਸਮਰੱਥ ਹੈ, ਕੋਹਲੀ ਯੁੱਗ ਦੀ ਸ਼ੁਰੂਆਤ ਹੋਈ ਹੈ।
ਅਜਿਹਾ ਹੀ ਕੁਝ ਪਿਛਲੇ ਹਫਤੇ ਹੋਇਆ ਜਦੋਂ ਗੁਜਰਾਤ ਟਾਈਟਨਸ ਲਈ ਸ਼ੁਭਮਨ ਗਿੱਲ ਦਾ ਲਗਾਤਾਰ ਦੂਜਾ ਆਈਪੀਐੱਲ ਸੈਂਕੜਾ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਕੋਹਲੀ ਦੇ ਲਗਾਤਾਰ ਦੂਜਾ ਸੈਂਕੜੇ ਤੋਂ ਉੱਤੇ ਰਿਹਾ। ਘਰੇਲੂ ਟੀਮ ਦੀ ਹਾਰ ''ਤੇ ਨਿਰਾਸ਼ ਚਿੰਨਾਸਵਾਮੀ ਸਟੇਡੀਅਮ ਦੇ ਦਰਸ਼ਕਾਂ ਨੇ ਹਾਲਾਂਕਿ ਕਿਹਾ ਕਿ ਵਿਰਾਸਤ ਅੱਗੇ ਚਲੀ ਗਈ ਹੈ, ਭਵਿੱਖ ਤਿਆਰ ਹੈ।
ਸ਼ੁਭਮਨ ਗਿੱਲ ਨੂੰ ਲੰਬੇ ਸਮੇਂ ਤੋਂ ਕੋਹਲੀ ਦੇ ਕੁਦਰਤੀ ਉੱਤਰਾਧਿਕਾਰੀ ਵਜੋਂ ਦੇਖਿਆ ਜਾ ਰਿਹਾ ਹੈ
ਸ਼ੁਭਮਨ ਗਿੱਲ ਨੂੰ ਲੰਬੇ ਸਮੇਂ ਤੋਂ ਕੋਹਲੀ ਦੇ ਕੁਦਰਤੀ ਉੱਤਰਾਧਿਕਾਰੀ ਵਜੋਂ ਦੇਖਿਆ ਜਾ ਰਿਹਾ ਹੈ। ਬਦਲਾਅ ਆਮ ਤੌਰ ''ਤੇ ਸਿਰਫ ਪਿੱਛੇ ਦੀ ਨਜ਼ਰ ਵਿੱਚ ਹੀ ਪਛਾਣੇ ਜਾਂਦੇ ਹਨ, ਪਰ ਇੱਥੇ ਆਪਣੀਆਂ ਅੱਖਾਂ ਦੇ ਸਾਹਮਣੇ ਵਾਪਰਦਾ ਦੇਖਣ ਦਾ ਮੌਕਾ ਮਿਲਿਆ। ਨਾ ਤਾਂ ਪ੍ਰਸ਼ੰਸਕ ਅਤੇ ਨਾ ਹੀ ਆਲੋਚਕ ਇਸ ਵਰਤਾਰੇ ਦਾ ਵਿਰੋਧ ਕਰ ਸਕੇ।
ਗਿੱਲ ਕੁਝ ਦਿਨਾਂ ਵਿੱਚ 24 ਸਾਲ ਦੇ ਹੋ ਜਾਣਗੇ ਅਤੇ ਜਦੋਂ ਇਹ ਵਿਰਾਸਤ ਅੱਗੇ ਤੁਰੀ ਹੈ ਤਾਂ ਉਹ ਕੋਹਲੀ ਤੋਂ ਦੋ ਸਾਲ ਛੋਟੇ ਹਨ।
ਕੁਝ ਖਿਡਾਰੀ ਜਵਾਨੀ ਵੇਲੇ ਹੀ ਵੱਡੀਆਂ ਚੀਜ਼ਾਂ ਲਈ ਚੁਣੇ ਜਾਂਦੇ ਹਨ। ਜਦੋਂ ਸ਼ੁਭਮਨ 15 ਸਾਲ ਦੇ ਸਨ ਤਾਂ ਉਨ੍ਹਾਂ ਅੰਡਰ-16 ਮੈਚ ਵਿੱਚ 351 ਦੌੜਾਂ ਬਣਾਾਈਆਂ। ਗਿੱਲ ਨੇ ਪੰਜਾਬ ਲਈ ਵਿਜੇ ਮਰਚੈਂਟ (ਅੰਡਰ-16) ਟੂਰਨਾਮੈਂਟ ਵਿੱਚ ਸ਼ੁਰਆਤ ਦੋਹਰੇ ਸੈਂਕੜੇ ਨਾਲ ਕੀਤੀ।
ਜਦੋਂ ਸ਼ੁਭਮਨ ਨੂੰ 2018 ਵਿਸ਼ਵ ਕੱਪ ਲਈ ਭਾਰਤ ਦਾ ਅੰਡਰ-19 ਉਪ ਕਪਤਾਨ ਐਲਾਨਿਆ ਗਿਆ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਉਹ ਪਹਿਲਾਂ ਹੀ ਪੰਜਾਬ ਲਈ ਰਣਜੀ ਟਰਾਫੀ ਦੀ ਸ਼ੁਰੂਆਤ ਕਰ ਚੁੱਕੇ ਸੀ। ਜਦੋਂ ਉਨ੍ਹਾਂ ਸੈਮੀਫਾਈਨਲ ਵਿੱਚ ਪਾਕਿਸਤਾਨ ਦੇ ਖਿਲਾਫ 102 ਦੌੜਾਂ ਬਣਾਈਆਂ ਤਾਂ ਸਭ ਕੁਝ ਯੋਜਨਾਬੱਧ ਜਾਪਦਾ ਸੀ। ਉਹ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਬਣ ਕੇ ਉੱਭਰੇ।
ਸ਼ੁਭਮਨ ਗਿੱਲ ਵਿੱਚ ਟਾਈਮਿੰਗ ਲਈ ਕੁਦਰਤੀ ਸਮਝ ਅਤੇ ਹੋਰ ਕਈ ਵਿਸ਼ੇਸ਼ਤਾਵਾਂ ਹਨ
ਸ਼ੁਭਮਨ ਗਿੱਲ ਕੁਝ ਇਸ ਤਰ੍ਹਾਂ ਸ਼ਾਨਦਾਰ 2023 ਦਾ ਆਨੰਦ ਮਾਣ ਰਹੇ ਹਨ...
- ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਘੱਟ ਉਮਰ ਦਾ ਦੋਹਰਾ ਸੈਂਕੜਾ ਬਣਾਉਣਾ
- ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਦਾ ਸਭ ਤੋਂ ਵੱਡਾ ਸੈਂਕੜਾ ਬਣਾਉਣਾ
- ਆਈਪੀਐੱਲ ਵਿੱਚ ਲਗਾਤਾਰ ਸੈਂਕੜੇ ਜੜਨਾ
ਭਾਰਤ ਆਪਣੇ ਬਿਹਤਰੀਨ ਬੱਲੇਬਾਜ਼ਾਂ ਨੂੰ ਹਰ ਤਰ੍ਹਾਂ ਦੇ ਫਾਰਮੈਟ ਦਾ ਖਿਡਾਰੀ ਬਣਾਉਣਾ ਪਸੰਦ ਕਰਦਾ ਹੈ। ਇਹ ਪੁਰਾਣਾ ਪੱਖਪਾਤ ਹੈ ਜਿਸ ਨੂੰ ਟੀ-20 ਮਿਟਾ ਨਹੀਂ ਸਕਿਆ। 20 ਸਾਲ ਦੀ ਉਮਰ ਵਿੱਚ ਸ਼ੁਭਮਨ ਨੇ ਮਿਸ਼ੇਲ ਸਟਾਰਕ, ਪੈਟ ਕਮਿੰਸ, ਜੋਸ਼ ਹੇਜ਼ਲਵੁੱਡ ਅਤੇ ਨਾਥਨ ਲਿਓਨ ਨਾਲ ਮੁਕਾਬਲਾ ਕੀਤਾ। ਉਨ੍ਹਾਂ ਨੇ 91 ਦੌੜਾਂ ਬਣਾਈਆਂ ਅਤੇ ਬ੍ਰਿਸਬੇਨ ਵਿੱਚ ਭਾਰਤ ਨੂੰ ਟੈਸਟ ਮੈਚ ਵਿੱਚ ਜਿੱਤ ਦਵਾਈ।
ਟਾਈਮਿੰਗ ਲਈ ਉਨ੍ਹਾਂ ਦੀ ਕੁਦਰਤੀ ਸਮਝ, ਫੀਲਡਰ ਕਿੱਥੇ ਹਨ ਦੀ ਸੁਭਾਵਕ ਸਮਝ ਅਤੇ ਉਨ੍ਹਾਂ ਵਿੱਚ ਕਿਸੇ ਵੀ ਦੋ ਖਿਡਾਰੀਆਂ ਵਿਚਕਾਰ ਖੇਡਣ ਦੀ ਯੋਗਤਾ ਇੱਕ ਬਹੁਤ ਹੀ ਖਾਸ ਖਿਡਾਰੀ ਦੀਆਂ ਵਿਸ਼ੇਸ਼ਤਾਵਾਂ ਹਨ।
ਸਾਰੇ ਫਾਰਮੈਟਾਂ ਵਿੱਚ ਵੱਡੇ ਸਕੋਰ ਬਣਾਉਣ ਨਾਲ ਜੋ ਆਤਮਵਿਸ਼ਵਾਸ ਮਿਲਦਾ ਹੈ, ਸ਼ੁਭਮਨ ਜਾਣਦੇ ਹਨ ਕਿ ਉਹ ਇਨ੍ਹਾਂ ਨਾਲ ਸਬੰਧਤ ਹਨ। ਅਤੇ ਉਨ੍ਹਾਂ ਨੂੰ ਅਜਿਹਾ ਇੱਕ ਹੋਰ ਦਹਾਕੇ ਲਈ ਕਰਨਾ ਚਾਹੀਦਾ ਹੈ, ਜਦੋਂ ਭਾਰਤੀ ਟੀਮ ਅਟੱਲ ਤਬਦੀਲੀ ਵਿੱਚੋਂ ਲੰਘ ਰਹੀ ਹੈ।
ਗਿੱਲ ਦੀ ਬੱਲੇਬਾਜ਼ੀ ਬਾਰੇ ਸਭ ਤੋਂ ਉੱਤੇ ਇੱਕ ਸ਼ਾਂਤ ਸੁਭਾਅ ਅਤੇ ਕੰਟਰੋਲ ਹੈ
ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਵਿੱਚ ਨੌਜਵਾਨ ਦਿਲੀਪ ਵੇਂਗਸਰਕਰ ਦੀ ਝਲਕ ਹੋ ਸਕਦੀ ਹੈ, ਪਰ ਗਿੱਲ ਇੱਕ ਟਿਪੀਕਲ ਭਾਰਤੀ ਬੱਲੇਬਾਜ਼ ਨਹੀਂ ਹੈ। ਅਤੀਤ ਦੇ ਮਹਾਨ ਖਿਡਾਰੀਆਂ ਦੀ ਤਰ੍ਹਾਂ, ਉਹ ਬੈਕਫੁੱਟ ਦਾ ਬੱਲੇਬਾਜ਼ ਹੈ, ਲੱਤ ਵੱਲ ਖਿੱਚਦਾ ਹੈ ਅਤੇ ਅਚਾਨਕ ਕਦੇ ਨਾ ਉਮੀਦ ਕੀਤੇ ਤਰੀਕਿਆਂ ਨਾਲ ਸਟ੍ਰੋਕ ਕਰਦਾ ਹੈ।
ਇਹ ਸਭ ਸੌਖਾ ਲਗਦਾ ਹੈ ਕਿਉਂਕਿ ਸ਼ਕਤੀ ਦਾ ਸੁਹਜਵਾਦ ਨਾਲ ਵਿਆਹ ਹੁੰਦਾ ਹੈ ਅਤੇ ਰਚਨਾ ਵਿੱਚ ਕੋਈ ਵਾਧੂ ਨੋਟ ਨਹੀਂ ਹੈ। ਮੁੱਖ ਤੌਰ ''ਤੇ ਹੇਠਲੇ-ਹੱਥ ਵਾਲੇ ਖਿਡਾਰੀ ਲਈ ਜੋ ਖੇਡਣਾ ਪਸੰਦ ਕਰਦਾ ਹੈ, ਉਹ ਵਿਕਟ ਦੇ ਦੋਵੇਂ ਪਾਸੇ ਖੇਡ ਸਕਦਾ ਹੈ। ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਇੱਕ ਵੱਡੀ ਰੇਂਜ ਹੈ। ਗੇਂਦ ਸਕਵੇਅਰ ਲੈੱਗ ਦੇ ਸੱਜੇ ਤੋਂ ਲੈ ਕੇ ਮਿਡ-ਆਨ ਦੇ ਖੱਬੇ ਪਾਸੇ ਕਿਤੇ ਵੀ ਪਹੁੰਚ ਸਕਦੀ ਹੈ।
ਗਿੱਲ ਦੀ ਬੱਲੇਬਾਜ਼ੀ ਵਿੱਚ ਇੱਕ ਸ਼ਾਂਤ ਸੁਭਾਅ ਅਤੇ ਕੰਟਰੋਲ ਹੈ, ਜੋ ਗੇਂਦਬਾਜ਼ ਸਮੇਤ ਦੇਖਣ ਵਾਲਿਆਂ ਨੂੰ ਅਤੇ ਆਪਣੇ ਆਪ ਨਾਲ ਸੰਚਾਰ ਕਰਦਾ ਹੈ। ਗੇਂਦਬਾਜ਼ ਅਕਸਰ ਦਰਸ਼ਕਾਂ ਵਿੱਚ ਬੈਠੇ ਕਿਸੇ ਸ਼ਖ਼ਸ ਜਿੰਨਾ ਹੀ ਦਰਸ਼ਕ ਹੁੰਦਾ ਹੈ। ਤੁਸੀਂ ਗੇਂਦਬਾਜ਼ਾਂ ਲਈ ਸਿਰਫ ਅਰਦਾਸ ਕਰ ਸਕਦੇ ਹੋ ਜਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਅਜੇ ਤੱਕ ਬੱਲੇਬਾਜ਼ ਦੇ ਰੂਪ ਵਿੱਚ ਸਿਖਰ ''ਤੇ ਨਹੀਂ ਆਏ ਹਨ ਅਤੇ ਹੋਰ ਵੀ ਤਾਕਤਵਰ ਬਣ ਸਕਦੇ ਹਨ।
ਟੈਸਟ ਮੈਚ ਨੇ ਗਿੱਲ ਨੂੰ ਨਵੀਨਤਾਕਾਰੀ ਬਣਨਾ ਅਤੇ ਸਕੋਰ ਕਰਨਾ ਸਿਖਾਇਆ ਹੈ
ਭਾਰਤ ਲਈ ਮੈਚ ਸੱਟ ਜਾਂ ਦੌੜਾਂ ਦੀ ਕਮੀ ਕਰਕੇ ਨਾ ਖੇਡਣਾ, ਇਸ ਨੇ ਗਿੱਲ ਨੂੰ ਇੱਕ ਗੱਲ ਸਿਖਾਈ ਹੈ ਕਿ ਉਹ ਜਿੰਨਾ ਸੰਭਵ ਹੋ ਸਕੇ ਬੱਲੇਬਾਜ਼ੀ ਕਰਨ। ਇਹ ਉਹ ਚੀਜ਼ ਹੈ ਜਿਸਦਾ ਉਹ ਆਨੰਦ ਲੈਂਦੇ ਹਨ।
ਚਿੱਟੀ ਗੇਂਦ ਵਾਲੇ ਕ੍ਰਿਕੇਟ (ਟੈਸਟ ਮੈਚ) ਨੇ ਗਿੱਲ ਨੂੰ ਨਵੀਨਤਾਕਾਰੀ ਬਣਨਾ ਅਤੇ ਸਕੋਰ ਕਰਨਾ ਸਿਖਾਇਆ ਹੈ। 15 ਟੈਸਟਾਂ ਵਿੱਚ ਉਸਦੀ ਔਸਤ 35 ਤੋਂ ਘੱਟ ਹੈ, ਜੋ ਉਸਦੇ ਵਰਗੇ ਬੱਲੇਬਾਜ਼ ਲਈ ਘੱਟ ਹੈ।
ਅਗਲੇ ਮਹੀਨੇ ਇੰਗਲੈਂਡ ਵਿੱਚ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਇੱਕ ਅਜਿਹਾ ਮੰਚ ਹੋ ਸਕਦਾ ਹੈ ਜੋ ਸ਼ੁਭਮਨ ਨੂੰ ਤੇਂਦੁਲਕਰ ਜਾਂ ਕੋਹਲੀ ਦੇ ਅੰਕੜਿਆਂ ਦੇ ਟਾਵਰਾਂ ਵੱਲ ਲੌਂਚ ਕਰੇਗਾ। ਉਹ ਆਪਣੇ ਆਪ ਦਾ ਓਨਾ ਹੀ ਕਰਜ਼ਦਾਰ ਹੈ ਜਿੰਨਾ ਇੱਕ ਅਰਬ ਪ੍ਰਸ਼ੰਸਕਾਂ ਦਾ ਜੋ ਇੱਕ ਪੀੜ੍ਹੀ ਦੇ ਇੱਕ ਬੱਲੇਬਾਜ਼ ਤੋਂ ਅਗਲੀ ਪੀੜ੍ਹੀ ਤੱਕ ਸਿੱਧੀ ਲਾਈਨ ਖਿੱਚਣਾ ਪਸੰਦ ਕਰਦੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

ਗਤਕਾ ਕੀ ਹੈ, ਕਿਵੇਂ ਖੇਡਿਆ ਜਾਂਦਾ ਹੈ ਤੇ ਇਸ ਦਾ ਇਤਿਹਾਸ ਕੀ ਹੈ
NEXT STORY