ਆਲੋਚਕਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਪਰਿਵਾਰ ਨਿਯੋਜਨ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਸਿਰਫ਼ ਔਰਤਾਂ ''ਤੇ ਕੇਂਦਰਿਤ ਹਨ
ਲੱਖਾਂ ਲੋਕਾਂ ਨੂੰ ਪਰਿਵਾਰ ਨਿਯੋਜਨ ਕਿਵੇਂ ਸਿਖਾ ਸਕਦੇ ਹੋ ?
ਉਨ੍ਹਾਂ ਨੂੰ ਸਹਿਜ ਕਰਨਾ ਕਿ ਵਾਰ-ਵਾਰ ਕੰਡੋਮ ਸ਼ਬਦ ਕਹਿਣ, ਉਦੋਂ ਤੱਕ ਕਹਿਣ ਜਦੋਂ ਤੱਕ ਇਸ ਦੀ ਵਰਤੋਂ ਨੂੰ ਲੈ ਕੇ ਹਰ ਤਰ੍ਹਾਂ ਦਾ ਡਰ ਅਤੇ ਸ਼ਰਮ ਖ਼ਤਮ ਨਾ ਹੋ ਜਾਵੇ।
ਇਸ਼ਤਿਹਾਰ ਲੇਖਕ ਅਨੰਦ ਸੁਸਪੀ ਨੇ ਅਠਾਰਾਂ ਸਾਲ ਪਹਿਲਾਂ ਰਿਸਕੀ ਕੰਮ ਕੀਤਾ, ਜਦੋਂ ਉਨ੍ਹਾਂ ਦੀ ਟੀਮ ਨੇ ਭਾਰਤ ਵਿੱਚ ‘ਕੰਡੋਮ, ਬਿੰਦਾਸ ਬੋਲ’ ਮੁਹਿੰਮ ਲਾਂਚ ਕੀਤੀ।
ਇਹ ਜਾਗਰੂਕਤਾ ਮੁਹਿੰਮ ਭਾਰਤ ਸਰਕਾਰ ਨਾਲ ਰਲ ਕੇ ਸਾਲ 2006 ਵਿੱਚ ਚਲਾਈ ਗਈ ਸੀ।
ਇਸ ਦਾ ਮੰਤਵ ਉਸ ਵੇਲੇ ਦੇਸ਼ ਦੀ ਕੰਡੋਮ ਮਾਰਕੀਟ ਦੇ ਅੱਧੇ ਹਿੱਸੇ ਮੰਨੇ ਜਾਂਦੇ ਉੱਤਰੀ ਭਾਰਤ ਦੇ ਅੱਠ ਸੂਬਿਆਂ ਵਿੱਚ ਇਸ ਦੀ ਘਟ ਰਹੀ ਵਿਕਰੀ ਅਤੇ ਇਸਤੇਮਾਲ ਨੂੰ ਵਧਾਉਣਾ ਸੀ।
ਇਸ ਇਸ਼ਤਿਹਾਰ ਵਿੱਚ ਇੱਕ ਸ਼ਰਮੀਲੇ ਆਦਮੀ (ਪੁਲਿਸ ਵਾਲੇ ਤੋਂ ਲੈ ਕੇ ਇੱਕ ਵਕੀਲ ਤੱਕ) ਨੂੰ ਉਸ ਦੇ ਸਾਥੀਆਂ ਵੱਲੋਂ ਜਨਤਕ ਤੌਰ ‘ਤੇ ਉੱਚੀ ਅਤੇ ਸਪੱਸ਼ਟ ਅਵਾਜ਼ ਵਿੱਚ ਕੰਡੋਮ ਕਹਿਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
“ਬੋਲ, ਬਿੰਦਾਸ ਬੋਲ”, ਉਨ੍ਹਾਂ ਵਿੱਚੋਂ ਇੱਕ ਕਹਿੰਦਾ ਹੈ, ਜਿਸ ਤੋਂ ਬਾਅਦ ਉਹ ਕੰਡੋਮ ਸ਼ਬਦ ਬੋਲਦਾ ਹੈ।
ਇਹ ਇਸ਼ਤਿਹਾਰ, ਜੋ ਕਾਫ਼ੀ ਵਾਇਰਲ ਹੋਇਆ ਅਤੇ ਯੂਐੱਨ ਤੋਂ ਐਵਾਰਡ ਵੀ ਜਿੱਤਿਆ।
ਇਹ ਭਾਰਤ ਵਿੱਚ ਵਧਦੀ ਅਬਾਦੀ ਦੀਆਂ ਸਮੱਸਿਆਵਾਂ ਅਤੇ ਸਿਹਤਮੰਦ ਸੈਕਸ ਬਾਰੇ ਸੰਦੇਸ਼ ਦੇਣ ਲਈ ਅਤੇ ਮਜ਼ਾਕੀਆ ਨਾਅਰਿਆਂ ਵਾਲੀਆਂ ਪਰਿਵਾਰ ਨਿਯੋਜਨ ਮੁਹਿੰਮਾਂ ਦੀ ਲੜੀ ਵਿੱਚੋਂ ਇੱਕ ਸੀ।
ਨਾਅਰਾ ਸਭ ਤੋਂ ਪਹਿਲਾਂ 1950ਵਿਆਂ ਦੌਰਾਨ ਆਇਆ ਸੀ ਜਦੋਂ ਭਾਰਤ ਨੇ ਨਵਾਂ ਪਰਿਵਾਰ ਨਿਯੋਜਨ ਵਿਭਾਗ ਬਣਾਇਆ ਸੀ।
ਇਸ਼ਤਿਹਾਰ ਦਾ ਇੱਕ ਦ੍ਰਿਸ਼
ਭਾਰਤ ਦਾ ਇਹ ਵਿਭਾਗ, ਦੁਨੀਆਂ ਦਾ ਪਹਿਲਾ ਸੀ। ਵਿਭਾਗ ਨੇ ਅਬਾਦੀ ਕਾਬੂ ਕਰਨ ਲਈ ਗਰਭ-ਨਿਰੋਧਕਾਂ ਦੇ ਇਸਤੇਮਾਲ ਅਤੇ ਨਸਬੰਦੀ ਬਾਰੇ ਜ਼ੋਰਦਾਰ ਪ੍ਰਚਾਰ ਸ਼ੁਰੂ ਕੀਤਾ।
‘ਹਮ ਦੋ ਹਮਾਰੇ ਦੋ’, ‘ਛੋਟਾ ਪਰਿਵਾਰ ਸੁਖੀ ਪਰਿਵਾਰ’ ਜਿਹੀਆਂ ਲਾਈਨਾਂ ਲੋਕਾਂ ਨੂੰ ਘੱਟ ਬੱਚੇ ਪੈਦਾ ਕਰਨ ਦੀ ਅਪੀਲ ਲਈ ਟੀਵੀ, ਰੇਡੀਓ, ਪੋਸਟਰ ਅਤੇ ਹੋਰ ਸੰਭਵ ਮਾਧਿਅਮਾਂ ਰਾਹੀਂ ਪ੍ਰਚਾਰੀਆਂ ਗਈਆਂ।
ਕਈ ਵਾਰ, ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੰਦੇਸ਼ ਪਹੁੰਚਾਉਣ ਲਈ ਹਾਥੀ ਵੀ ਵਰਤੇ ਜਾਂਦੇ ਸੀ।
ਉਹ ਮੁਹਿੰਮਾਂ ਜੋ ਕਿ ਅੱਜ ਵੀ ਚੱਲ ਰਹੀਆਂ ਹਨ, ਭਾਰਤ ਵਿੱਚ ਪਰਿਵਾਰ ਨਿਯੋਜਨ ਦਾ ਦੂਜਾ ਨਾਮ ਬਣ ਗਈਆਂ ਹਨ।
ਮਾਹਰ ਕਹਿੰਦੇ ਹਨ ਕਿ ਉਨ੍ਹਾਂ ਨੇ ਦੇਸ਼ ਵਿੱਚ ਅੱਜ ਵੀ ਸ਼ਰਮ ਵਾਲੇ ਮੰਨੇ ਜਾਂਦੇ ਗਰਭ-ਨਿਰੋਧਕ ਅਤੇ ਜਨਮ ਕੰਟਰੋਲ ਜਿਹੇ ਸੰਵੇਦਨਸ਼ੀਲ ਵਿਸ਼ਿਆਂ ਲਈ ਨਵੀਂ ਸ਼ਬਦਾਵਲੀ ਘੜਨ ਵਿੱਚ ਵੀ ਮਦਦ ਕੀਤੀ ਹੈ।
ਸੁਸਪੀ ਕਹਿੰਦੇ ਹਨ, “ਆਦਮੀ ਅੱਜ ਵੀ ਹਰ ਥਾਂ ਭੱਦੇ ਚੁਟਕਲੇ ਸੁਣਾਉਂਦੇ ਹਨ ਅਤੇ ਉਨ੍ਹਾਂ ਨੂੰ ਮਜ਼ਾਕੀਆ ਸਮਝਦੇ ਹਨ, ਪਰ ਜਿਵੇਂ ਹੀ ਤੁਸੀਂ ਕੰਡੋਮ ਸ਼ਬਦ ਬੋਲਦੇ ਹੋ, ਤਾਂ ਉਹ ਸ਼ਰਮਿੰਦਾ ਹੋ ਜਾਂਦੇ ਹਨ।
ਜਨਮ ਨਿਯੰਤਰਣ ਅਤੇ ਪਰਿਵਾਰ ਨਿਯੋਜਨ ਦਾ ਪ੍ਰਚਾਰ ਕਰਨ ਲਈ ਲਾਲ ਤਿਕੋਣ ਚਿੰਨ੍ਹ ਵਾਲਾ ਇੱਕ ਹਾਥੀ ਇੱਕ
ਕੀ ਕਹਿੰਦੇ ਹਨ ਅਧਿਐਨ
ਅਧਿਐਨਾਂ ਵਿਚ ਪਤਾ ਲੱਗਿਆ ਹੈ ਕਿ ਭਾਰਤੀ ਮਰਦ ਸ਼ਰਮ ਨੂੰ ਕਾਰਨ ਦੱਸਦੇ ਹਨ, ਜਿਸ ਕਰਕੇ ਉਹ ਸਿਹਤਮੰਦ ਸੈਕਸ ਬਾਰੇ ਗੱਲ ਕਰਨ ਲਈ ਇਛੁੱਕ ਨਹੀਂ ਹੁੰਦੇ।
ਪਬਲਿਕ ਹੈਲਥ ਮਾਹਰ ਅਤੇ ਇਸ ਮੁਹਿੰਮ ਲਈ ਕੰਮ ਕਰਨ ਵਾਲੇ ਸਸ਼ਵਤੀ ਬੈਨਰਜੀ ਕਹਿੰਦੇ ਹਨ ਕਿ ਬਿੰਦਾਸ ਬੋਲ ਦੇ ਪਿੱਛੇ ਦਾ ਵਿਚਾਰ ਬਹੁਤ ਸਧਾਰਨ ਹੈ- ਮਰਦਾਂ ਨੂੰ ਬੇਝਿਜਕ ਕੰਡੋਮ ਮੰਗਣ ਲਈ ਉਤਸ਼ਾਹਿਤ ਕਰਨਾ।
ਉਹ ਕਹਿੰਦੇ ਹਨ, ਕੰਡੋਮ ਹਰ ਕੋਈ ਇਸਤੇਮਾਲ ਕਰਦਾ ਹੈ, ਹਰ ਕਿਸੇ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ।
ਅਜਿਹਾ ਕਰਨ ਲਈ ਟੀਮ ਨੇ ਗਰਭ-ਨਿਰੋਧਕ ਨੂੰ ਵੱਧ ਤੋਂ ਵੱਧ ਲੋਕਾਂ ਦੀਆਂ ਅੱਖਾਂ ਸਾਹਮਣੇ ਲਿਆਉਣ ਲਈ 40,000 ਤੋਂ ਵੱਧ ਕੰਡੋਮ ਮਾਰਕੀਟਰਜ਼ ਅਤੇ ਕੈਮਸਿਟਾਂ ਨੂੰ ਪਾਰਟਨਰ ਬਣਾਇਆ, ਤਾਂ ਕਿ ਆਦਮੀ ਇਸ ਦੇ ਵਰਤੋਂ ਨੂੰ ਲੈ ਕੇ ਸਹਿਜ ਹੋ ਸਕਣ।
ਸੁਸਪੀ ਕਹਿੰਦੇ ਹਨ, “ਪਰ, ਅਸਲ ਵਿੱਚ ਜੋ ਕੰਮ ਆਇਆ, ਉਹ ਸੀ ਹਾਸਾ-ਠੱਠਾ। ਤੁਸੀਂ ਪਹਿਲਾਂ ਹੱਸਦੇ ਹੋ ਅਤੇ ਫਿਰ ਸੁਨੇਹਾ ਆ ਜਾਂਦਾ ਹੈ।”
ਸਰਕਾਰ ਅਤੇ ਨਿੱਜੀ ਸੰਸਥਾਵਾਂ ਨੇ ਇਨ੍ਹਾਂ ਇਸ਼ਤਿਹਾਰ ਮੁਹਿੰਮਾਂ ‘ਤੇ ਕਾਫ਼ੀ ਸਮਾਂ ਅਤੇ ਪੈਸਾ ਖ਼ਰਚਿਆਂ, ਪਰ ਸਾਰੇ ਇਸ਼ਤਿਹਾਰ ਸਫਲ ਨਹੀਂ ਹੋਏ। ਕਈਆਂ ਦਾ ਵਿਰੋਧ ਵੀ ਹੋਇਆ।
ਅਲੋਚਕ ਕਹਿੰਦੇ ਹਨ ਕਿ ਕਈ ਪ੍ਰੋਗਰਾਮ ਬੇਅਸਰ ਸੀ ਕਿਉਂਕਿ ਉਨ੍ਹਾਂ ਨੇ ਤਕਰੀਬਨ ਸਭ ਕੁਝ ਔਰਤਾਂ ‘ਤੇ ਕੇਂਦਰਿਤ ਕੀਤਾ ਅਤੇ ਮਰਦਾਂ ਨੂੰ ਹਾਸ਼ੀਏ ‘ਤੇ ਰੱਖਣਾ ਜਾਰੀ ਰੱਖਿਆ।
ਉਨ੍ਹਾਂ ਦਿਨਾਂ ਵਿੱਚ ਕੁਝ ਅਜਿਹਾ ਨਹੀਂ ਸੀ, ਜਿਸ ਨਾਲ ਔਰਤਾਂ ਆਪਣੀ ਪਸੰਦ ਨਾਲ ਗਰਭ ਨਿਰੋਧਕ ਚੁਣ ਸਕਣ, ਜੇ ਇਸਤੇਮਾਲ ਕਰਨਾ ਵੀ ਹੋਵੇ।
ਬੀਬੀਸੀ ਮੀਡੀਆ ਐਕਸ਼ਨ ਦੇ ਅਗਜ਼ੈਕਟਿਵ ਪ੍ਰੋਡਿਊਸਰ ਅਤੇ ਨੈਸ਼ਨਲ ਕਰੀਏਟਿਵ ਡਾਇਰੈਕਟਰ ਰਾਧਾਰਾਣੀ ਮਿਤਰਾ ਕਹਿੰਦੇ ਹਨ।
ਬੋਝ ਔਰਤਾਂ ''ਤੇ
ਇਸ ਲਈ ਔਰਤਾਂ ਨੂੰ ਗਰਭ-ਨਿਰੋਧਨ ਦਾ ਸਾਰਾ ਬੋਝ ਖੁਦ ‘ਤੇ ਹੀ ਲੈਣਾ ਪੈਂਦਾ ਸੀ, ਪਰ ਆਦਮੀ ਜੋ ਕਿ ਵਧੇਰੇ ਘਰਾਂ ਵਿੱਚ ਫ਼ੈਸਲਾ ਲੈਣ ਵਾਲੇ ਹੁੰਦੇ ਹਨ, ਅਣਜਾਣ ਰਹਿੰਦੇ ਸੀ ਅਤੇ ਪਰਿਵਾਰ ਨਿਯੋਜਨ ਤਰੀਕਿਆਂ ਮੁਤਾਬਕ ਬਦਲਣ ਨੂੰ ਤਿਆਰ ਨਹੀਂ ਹੁੰਦੇ ਸੀ।
ਇਹ ਟਰੈਂਡ ਹਾਲੇ ਵੀ ਚੱਲ ਰਿਹਾ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ ਵਿੱਚ ਸਾਹਮਣੇ ਆਇਆ ਕਿ 2019 ਤੋਂ 2021 ਤੱਕ 38 ਫੀਸਦੀ ਔਰਤਾਂ ਨੇ ਨਸਬੰਦੀ ਕਰਵਾਈ, ਜਦਕਿ ਇਸ ਦੌਰਾਨ ਨਸਬੰਦੀ ਕਰਵਾਉਣ ਵਾਲੇ ਆਦਮੀ ਮਹਿਜ਼ 0.3 ਫੀਸਦੀ ਹਨ।
ਇੱਕ ਜਨ ਸਿਹਤ ਮਾਹਿਰ ਅਨੰਦ ਸਿਨਹਾ ਕਹਿੰਦੇ ਹਨ ਕਿ “ਨਾਅਰੇ ਰਵਾਇਤੀ ਕਾਉਂਸਲਿੰਗ ਅਤੇ ਸਰਵਪੱਖੀ ਸਮਾਜਿਕ ਵਿਕਾਸ ਦੀ ਲੋੜ ਦੀ ਥਾਂ ਨਹੀਂ ਲੈ ਸਕਦੇ।”
ਉਹ ਕਹਿੰਦੇ ਹਨ, “ਪਰ ਉਨ੍ਹਾਂ ਨੇ ਸਮਾਜਕ ਨਿਯਮ ਬਦਲਣ ਅਤੇ ਹਾਪੱਖ਼ੀ ਗਤੀ ਦੇਣ ਵਿੱਚ ਜ਼ਰੂਰ ਮਦਦ ਕੀਤੀ ਹੈ।”
ਦੇਸ਼ ਵਿੱਚ 1975 ਦੀ ਐਮਰਜੈਂਸੀ ਦੌਰਾਨ, ਜਦੋਂ ਨਾਗਰਿਕ ਅਜ਼ਾਦੀਆਂ ‘ਤੇ ਪਾਬੰਦੀ ਸੀ, ਭਾਰਤ ਦੀ ਪਰਿਵਾਰ ਨਿਯੋਜਨ ਯੋਜਨ ਮੁਹਿੰਮ ਨੂੰ ਵੱਡਾ ਧੱਕਾ ਲੱਗਿਆ।
ਛੋਟੇ ਪਰਿਵਾਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਪੁਰਾਣੀ ਭਾਰਤੀ ਸਟੈਂਪ
ਵੱਡੀ ਚੁਣੌਤੀ
ਅਨੰਦ ਸਿਨਹਾ ਕਹਿੰਦੇ ਹਨ, “ਉਸ ਵੇਲੇ, ਸਰਕਾਰ ਨੇ ਲੱਖਾਂ ਔਰਤਾਂ, ਮਰਦਾਂ ਅਤੇ ਇੱਥੋਂ ਤੱਕ ਕਿ ਬੱਚਿਆਂ ਨੂੰ ਨਸਬੰਦੀ ਕਰਵਾਉਣ ਲਈ ਮਜਬੂਰ ਕੀਤਾ। ਇਸ ਤਰੀਕੇ ਨੇ ਮੁਹਿੰਮ ਨੂੰ ਬਦਨਾਮ ਕੀਤਾ ਅਤੇ ਲੋਕ ਅਚਾਨਕ ਗਰਭ-ਨਿਰੋਧਨ ਦੇ ਵਿਚਾਰ ਤੋਂ ਹੀ ਡਰ ਗਏ।”
ਉਸ ਤੋਂ ਕਈ ਸਾਲ ਬਾਅਦ ਤੱਕ, ਪਰਿਵਾਰ ਨਿਯੋਜਨ ਦਾ ਅਕਸ ਬਦਲਣਾ ਅਤੇ ਇਸ ਨੂੰ ਵਧੇਰੇ ਸਵੀਕਾਰੀ ਜਾਣ ਵਾਲੀ, ਨਿੱਘੀ ਅਤੇ ਦੋਸਤਾਨਾ ਮੁਹਿੰਮ ਵਜੋਂ ਪੇਸ਼ ਕਰਨਾ, ਸਭ ਤੋਂ ਵੱਡੀ ਚੁਣੌਤੀ ਰਿਹਾ।
ਫਿਰ ਨਿੱਜੀ ਕੰਪਨੀਆਂ ਨੇ ਨੌਜਵਾਨਾਂ ਨੂੰ ਕੰਡੋਮ ਵੇਚਣ ਦੇ ਹੋਰ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ। ਨਤੀਜੇ ਵਜੋਂ ਮੁਹਿੰਮਾਂ ਵਧੇਰੇ ਸੈਕਸੀ ਅਤੇ ਲੋਕਾਂ ਨਾਲ ਜੁੜਨ ਵਾਲੀਆਂ ਹੋ ਗਈਆਂ।
ਗਰਭ-ਨਿਰੋਧਕ ਤਰੀਕਿਆਂ ਦੀ ਨਵੇਕਲ਼ੀ ਅਤੇ ਵੱਡੀ ਮਾਰਕਿਟਿੰਗ 1980ਵਿਆਂ ਦੇ ਅਖੀਰ ਵਿੱਚ ਸ਼ੁਰੂ ਹੋਈ, ਜਦੋਂ ਐਚਆਈਵੀ ਏਡਜ਼ ਪੱਛਮੀ ਦੇਸ਼ਾਂ ਵਿੱਚ ਵੱਡਾ ਖ਼ਤਰਾ ਬਣ ਗਿਆ। ਮਿਤਰਾ ਕਹਿੰਦੇ ਹਨ ਕਿ ਉਸ ਨਾਲ ਭਾਰਤ ਜਿਹੇ ਸੰਘਣੀ ਅਬਾਦੀ ਵਾਲੇ ਦੇਸ਼ ਵਿਚ ਵੀ ਡਰ ਪੈਦਾ ਹੋ ਗਿਆ।
ਸੈਕਸ ਦਾ ਵਿਸ਼ਾ ਵਧੇਰੇ ਖੁੱਲ੍ਹੇ ਵਿਚਾਰਾਂ ਨਾਲ ਅਤੇ ਸਮਾਜਿਕ ਮੁਹਿੰਮਾਂ ਵਿੱਚ ਲਿਆਂਦਾ ਗਿਆ।
ਇਨ੍ਹਾਂ ਵਿੱਚੋਂ ਸਭ ਤੋਂ ਆਮ ਸੀ 2008 ਵਿੱਚ ਕੰਡੋਮ ਰਿੰਗਟੋਨ, ਜੋ ਕਿ ਕੰਡੋਮ ਨੂੰ ਆਮ ਬਣਾਉਣ ਦੀ 360 ਡਿਗਰੀ ਮੁਹਿੰਮ ਦਾ ਹਿੱਸਾ ਸੀ।
ਕੰਡੋਮ ਰਿੰਗਟੋਨ ਇਸ਼ਤਿਹਾਰ ਵਿੱਚ ਦਿਖਾਈ ਦੇਣ ਵਾਲਾ ਅਦਾਕਾਰ ਭਾਰਤ ਵਿੱਚ ਇੱਕ ਘਰੇਲੂ ਚਿਹਰਾ ਬਣ ਗਿਆ
ਬੀਬੀਸੀ ਮੀਡੀਆ ਐਕਸ਼ਨ ਦੀ ਅਗਵਾਈ ਅਤੇ ਬਿੱਲ ਤੇ ਮਲਿੰਡਾ ਗੇਟਸ ਵੱਲੋਂ ਫੰਡ ਕੀਤੀ ਗਈ ਮੁਹਿੰਮ ਭਾਰਤ ਵਿੱਚ ਐੱਚਆਈਵੀ ਰੋਕਣ ਅਤੇ ਸੁਰੱਖਿਅਤ ਸੈਕਸ ਲਈ ਬਣਾਏ ਪ੍ਰੋਗਰਾਮ ਦਾ ਹਿੱਸਾ ਸੀ।
ਇਸ ਵਿੱਚ ਇੱਕ ਮੋਬਾਈਲ ਰਿੰਗਟੋਨ ਵਰਤੀ ਗਈ, ਜਿਸ ਵਿੱਚ ਵਾਰ ਵਾਰ ਕੰਡੋਮ, ਸ਼ਬਦ ਵਰਤਿਆ ਜਾਂਦਾ ਹੈ।
ਇਸ ਵਿੱਚ ਇੱਕ ਭਾਰਤੀ ਆਦਮੀ ਨੂੰ ਵੀ ਦਿਖਾਇਆ ਜਾਂਦਾ ਹੈ ਜੋ ਇੱਕ ਵਿਆਹ ਸਮਾਰੋਹ ਵਿੱਚ ਆਪਣੇ ਫ਼ੋਨ ਦੀ ਇਸ ਰਿੰਗਟੋਨ ਵੱਜਣ ’ਤੇ ਪਰੇਸ਼ਾਨ ਹੁੰਦਾ ਹੈ।
ਮਿਤਰਾ ਕਹਿੰਦੇ ਹਨ ਕਿ ਉਹ ਰਿੰਗਟੋਨ ਵਾਇਰਲ ਹੋ ਗਈ ਅਤੇ ਇਸ ਨੂੰ ਡਾਊਨਲੋਡ ਕਰਨ ਦੀਆਂ ਕਰੀਬ 480,000 ਦੇ ਕਰੀਬ ਬੇਨਤੀਆਂ ਆਈਆਂ ਅਤੇ ਇਹ ਰਿੰਗਟੋਨ ਜਪਾਨ ਤੋਂ ਲੈ ਕੇ ਇੰਡੋਨੇਸ਼ੀਆ ਅਤੇ ਦੱਖਣੀ ਅਮਰੀਕਾ ਤੋਂ ਲੈ ਕੇ ਯੂਰੋਪ ਤੱਕ ਚੱਲੀ।
“ਇਸ ਨੇ ਦੁਨੀਆ ਭਰ ਵਿੱਚ ਸੁਰਖ਼ੀਆਂ ਬਟੋਰੀਆਂ, ਹਰ ਥਾਂ ਅਵਾਰਡ ਜਿੱਤੇ, ਪਰ ਸਭ ਤੋਂ ਜ਼ਰੂਰੀ ਕਿ ਇਸ ਦਾ ਅਸਲ ਵਿੱਚ ਅਸਰ ਹੋਇਆ।”
ਬੈਨਰਜੀ ਕਹਿੰਦੇ ਹਨ ਕਿ ਵਤੀਰੇ ਵਿੱਚ ਬਦਲਾਅ ਇੱਕ ਵੱਡੀ ਬੁਝਾਰਤ ਜਿਹਾ ਹੈ, “ਤੁਸੀਂ ਕਈ ਟੁਕੜੇ ਜੋੜਦੇ ਹੋ ਅਤੇ ਇੱਕ ਤਸਵੀਰ ਬਣਦੀ ਹੈ।”
“ਅਤੇ ਕਈ ਵਾਰ, ਸਿਰਫ ਗੱਲਬਾਤ ਹੀ ਰਵੱਈਆ ਬਦਲਣ ਵਿੱਚ ਮਦਦ ਕਰ ਸਕਦੀ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

ਯੂਪੀਐੱਸਸੀ ਟਾਪਰ ਨੂੰ ਇੰਟਰਵਿਊ ’ਚ ਇਹ ਸਵਾਲ ਪੁੱਛੇ ਗਏ
NEXT STORY