ਚੰਦਰਯਾਨ-3 ਦੇ ਵਿਕਰਮ ਲੈਂਡਰ ''ਤੇ ਮਾਊਂਟ ਕੀਤੇ ਚੇਸਟ ( ChaSTE) ਪੇਲੋਡ ਨੇ ਆਪਣਾ ਪਹਿਲਾ ਨਿਰੀਖਣ ਭੇਜਿਆ ਹੈ।
ਇਨ੍ਹਾਂ ਨਿਰੀਖਣਾਂ ਨੂੰ ਸਾਂਝਾ ਕਰਦੇ ਹੋਏ, ਇਸਰੋ ਨੇ ਸੋਸ਼ਲ ਮੀਡੀਆ ਸਾਈਟ ਐਕਸ ''ਤੇ ਇੱਕ ਟਵੀਟ ਕੀਤਾ ਹੈ।
ਟਵੀਟ ਵਿੱਚ ਇਸਰੋ ਨੇ ਦੱਸਿਆ ਕਿ ChaSTE (ਚੰਦਰਮਾ ਦੀ ਸਤ੍ਹਾ ਦੇ ਤਾਪਮਾਨ ਨੂੰ ਮਾਪਣ ਲਈ ਪ੍ਰਯੋਗ) ਧਰੁਵ ਦੇ ਆਲੇ ਦੁਆਲੇ ਚੰਦਰਮਾ ਦੀ ਉਪਰਲੀ ਮਿੱਟੀ ਦੇ ਤਾਪਮਾਨ ਨੂੰ ਮਾਪਦਾ ਹੈ। ਜਿਸ ਦੀ ਮਦਦ ਨਾਲ ਚੰਦਰਮਾ ਦੀ ਸਤ੍ਹਾ ਦੇ ਥਰਮਲ ਵਿਹਾਰ ਨੂੰ ਸਮਝਣ ਵਿਚ ਮਦਦ ਮਿਲਦੀ ਹੈ।
ਇਸਰੋ ਨੇ ਦੱਸਿਆ ਕਿ ChaSTE ਕੋਲ ਤਾਪਮਾਨ ਪ੍ਰੋਬ ਹੈ, ਜੋ ਨਿਯੰਤਰਿਤ ਐਂਟਰੀ ਪ੍ਰਣਾਲੀ ਦੀ ਮਦਦ ਨਾਲ ਸਤ੍ਹਾ ਵਿੱਚ 10 ਸੈਂਟੀਮੀਟਰ ਦੀ ਡੂੰਘਾਈ ਤੱਕ ਪਹੁੰਚ ਸਕਦੀ ਹੈ। ਇਸ ਪ੍ਰੋਬ ਵਿੱਚ 10 ਵੱਖ-ਵੱਖ ਤਾਪਮਾਨ ਸੈਂਸਰ ਹਨ।
ਇਨ੍ਹਾਂ ਸੈਂਸਰਾਂ ਨੇ ਚੰਦਰਮਾ ਦੀ ਵੱਖ-ਵੱਖ ਡੂੰਘਾਈ ''ਤੇ ਦਰਜ ਤਾਪਮਾਨ ''ਚ ਅੰਤਰ ਦਾ ਪਤਾ ਲਗਾਇਆ ਹੈ।
ਇਸਰੋ ਨੇ ਇਨ੍ਹਾਂ ਨਿਰੀਖਣਾਂ ''ਤੇ ਆਧਾਰਿਤ ਗ੍ਰਾਫ ਵੀ ਸਾਂਝਾ ਕੀਤਾ ਹੈ, ਜੋ ਚੰਦਰਮਾ ਦੇ ਦੱਖਣੀ ਧਰੁਵ ''ਤੇ ਕੀਤਾ ਗਿਆ ਪਹਿਲਾ ਨਿਰੀਖਣ ਹੈ।
ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੈ। ਇਸਰੋ ਨੇ ਕਿਹਾ ਕਿ ਅੰਕੜਿਆਂ ਦਾ ਵਿਸਤ੍ਰਿਤ ਅਧਿਐਨ ਕੀਤਾ ਜਾ ਰਿਹਾ ਹੈ।
ਚੰਦਰਯਾਨ-3 ਨੇ 14 ਜੁਲਾਈ ਨੂੰ ਦੁਪਹਿਰ 2.35 ਵਜੇ ਆਪਣੀ ਇਤਿਹਾਸਕ ਯਾਤਰਾ ਸ਼ੁਰੂ ਕੀਤੀ ਸੀ। ਧਰਤੀ ਤੋਂ ਪੁਲਾੜ ਤੱਕ 40 ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ, 23 ਅਗਸਤ ਨੂੰ ਸ਼ਾਮ 6.04 ਵਜੇ ਇਸ ਦੇ ਦੱਖਣੀ ਧਰੁਵ ''ਤੇ ਚੰਦਰਮਾ ਤੱਕ ਦਾ ਆਪਣੀ ਸਫ਼ਰ ਪੂਰਾ ਕਰ ਲਿਆ ਹੈ।
ਸ਼ਿਵ ਸ਼ਕਤੀ ਨਾਂ ਉੱਤੇ ਕੋਈ ਇਤਰਾਜ਼ ਨਹੀਂ – ਇਸਰੋ
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੇ ਮੁਖੀ ਐਸ ਸੋਮਨਾਥ ਨੇ ਕਿਹਾ ਹੈ ਕਿ ਚੰਦਰਯਾਨ-3 ਦੇ ਟੱਚਡਾਉਨ ਪੁਆਇੰਟ ਨੂੰ ''ਸ਼ਿਵ ਸ਼ਕਤੀ'' ਦਾ ਨਾਮ ਦੇਣ ''ਤੇ ਕੋਈ ਵਿਵਾਦ ਨਹੀਂ ਹੈ।
ਸੋਮਨਾਥ ਨੇ ਕਿਹਾ, ''''ਪ੍ਰਧਾਨ ਮੰਤਰੀ ਨੇ ਸਾਨੂੰ ਇਸ ਦਾ ਮਤਲਬ ਦੱਸਿਆ ਹੈ ਅਤੇ ਇਹ ਸਹੀ ਹੈ। ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਅਤੇ ਉਨ੍ਹਾਂ ਅਗਲਾ ਨਾਮ ਵੀ ''ਤਿਰੰਗਾ'' ਰੱਖਿਆ ਅਤੇ ਦੋਵੇਂ ਭਾਰਤੀ ਨਾਮ ਹਨ। ਦੇਖੋ, ਅਸੀਂ ਜੋ ਕਰ ਰਹੇ ਹਾਂ, ਉਸ ਦੀ ਕੋਈ ਅਹਿਮੀਅਤ ਹੋਣੀ ਚਾਹੀਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਨਾਮਕਰਨ ਕਰਨਾ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਬੈਂਗਲੁਰੂ ਦੀ ਆਪਣੀ ਫੇਰੀ ਦੌਰਾਨ ਚੰਦਰਯਾਨ-3 ਦੇ ਟੱਚਡਾਉਨ ਪੁਆਇੰਟ ਦਾ ਨਾਮ ''ਸ਼ਿਵ ਸ਼ਕਤੀ'' ਰੱਖਿਆ। ਨਾਲ ਹੀ, ਜਿਸ ਜਗ੍ਹਾ ''ਤੇ ਚੰਦਰਯਾਨ-2 ਕਰੈਸ਼ ਹੋਇਆ, ਉਸ ਦਾ ਨਾਂ ਤਿਰੰਗਾ ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਵਲੋਂ ਇਹ ਨਾਂ ਰੱਖਣ ਉੱਤੇ ਕੁਝ ਸਿਆਸੀ ਲੋਕਾਂ ਨੇ ਇਤਰਾਜ਼ ਵੀ ਕੀਤਾ ਸੀ।
ਵਿਕਰਮ ਲੈਂਡਰ ਵਿੱਚ ਲੱਗੇ ਚਾਰ ਯੰਤਰ ਹਨ-
- ਰੇਡੀਓ ਐਨਾਟੋਮੀ ਆਫ ਮੂਨ ਬਾਉਂਡ ਹਾਈਪਰਸੈਂਸਟਿਵ ਆਇਨੋਸਫੀਅਰ ਐਂਡ ਅਨਮੋਸਫਿਅਰ (ਰੰਭਾ-RAMBHA)
- ਚੰਦਰਾਜ ਸਰਫੇਸ ਥਰਮੋ ਫਿਜ਼ੀਕਲ ਐਕਸਪੈਰੀਮੈਂਟ (CHASTE)
- ਇੰਸਟਰੂਮੈਂਟ ਫਾਰ ਲੂਨਰ ਸਿਸਮਿਕ ਐਕਟੀਵਿਟੀ (ILSA)
- ਲੇਜ਼ਰ ਰੀਟਰੋਫਲੈਕਟਰ ਐਰੇ (LRA)
- ਰੰਭਾ ਚੰਦਰ ਆਇਨੋਸਫੀਅਰ ਅਤੇ ਵਾਯੂਮੰਡਲ ਦੀ ਘਣਤਾ ਅਤੇ ਤਾਪਮਾਨ ਨੂੰ ਮਾਪੇਗਾ।
ਰੋਵਰ ਕਿਹੜੇ ਪ੍ਰਯੋਗ ਕਰੇਗਾ?
ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਰੋਵਰ ਚੰਦਰਮਾ ਦੀ ਸਤ੍ਹਾ ''ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰੇਗਾ ਅਤੇ ਤਾਪਮਾਨ ਅਤੇ ਪਾਣੀ ਦੀ ਉਪਲੱਬਧਤਾ ਬਾਰੇ ਜਾਣਕਾਰੀ ਭੇਜੇਗਾ।
ਪ੍ਰਗਿਆਨ ਰੋਵਰ ਦੇ ਦੋ ਯੰਤਰ ਹਨ। ਉਹ ਹਨ:
- ਲੇਜ਼ਰ-ਇਨਡਿਊਸਡ ਬਰੇਕਡਾਊਨ ਸਪੈਕਟਰੋਸਕੋਪ (LIBS)
- ਅਲਫਾ ਪਾਰਟੀਕਲ ਐਕਸ-ਰੇ ਸਪੈਕਟਰੋਮੀਟਰ (APXS)
ਚੰਦਰਯਾਨ-3 ਚੰਦਰਮਾ ''ਤੇ ਹੋਰ ਕਿਸ ਤਰ੍ਹਾਂ ਦੀ ਖੋਜ ਕਰੇਗਾ?
ਲੈਂਡਰ ਨੂੰ 70 ਡਿਗਰੀ ਅਕਸ਼ਾਂਸ਼ ''ਤੇ ਦੱਖਣੀ ਧਰੁਵ ''ਤੇ ਉਤਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਹਿੱਸੇ ਵਿੱਚ ਚੰਦਰਯਾਨ-3 ਆਪਣੀਆਂ ਖੋਜ ਗਤੀਵਿਧੀਆਂ ਨੂੰ ਸ਼ੁਰੂ ਕਰ ਦਿੱਤੀਆਂ ਹਨ।
ਪ੍ਰੋਪਲਸ਼ਨ, ਲੈਂਡਰ ਅਤੇ ਰੋਵਰ ਮੌਡਿਊਲ ਤੋਂ ਇਲਾਵਾ, ਔਰਬਿਟਰ ਵੀ ਅਧਿਐਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਹਾਲਾਂਕਿ ਲੈਂਡਰ ਅਤੇ ਰੋਵਰ ਖੋਜ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ, ਪਰ ਡੇਟਾ ਨੂੰ ਭੇਜਣ ਵਿੱਚ ਔਰਬਿਟਰ ਦੀ ਭੂਮਿਕਾ ਹੈ।
ਰੋਵਰ ਆਪਣੇ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਅਤੇ ਡੇਟਾ ਨੂੰ ਲੈਂਡਰ ਨੂੰ ਭੇਜ ਰਿਹਾ ਹੈ ਜੋ ਇਸ ਨੂੰ ਧਰਤੀ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਇੱਕ ਅੰਡਾਕਾਰ ਮਾਰਗ ਵਿੱਚ ਚੰਦਰਮਾ ਦੀ ਪਰਿਕਰਮਾ ਕਰਦੇ ਹੋਏ ਪ੍ਰੋਪਲਸ਼ਨ ਮੌਡਿਊਲ ਪੁਲਾੜ ਵਿੱਚ ਐਕਸੋਪਲੈਨੇਟਸ (ਹੋਰ ਤਾਰਿਆਂ ਦੀ ਪਰਿਕਰਮਾ ਕਰਨ ਵਾਲੇ ਗ੍ਰਹਿ) ਦਾ ਅਧਿਐਨ ਕਰੇਗਾ।
ਇਸਰੋ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਤਿੰਨ ਤੋਂ ਛੇ ਮਹੀਨਿਆਂ ਤੱਕ ਚੰਦਰਮਾ ਦੀ ਪਰਿਕਰਮਾ ਕਰੇਗਾ।
ਚੰਦਰਯਾਨ-3 ਦੇ ਕੀ ਮੰਤਵ ਹਨ ?
ਚੰਦਰਮਾ ਦੀ ਸਤ੍ਹਾ ’ਤੇ ਪਹੁੰਚਣ ਤੋਂ ਬਾਅਦ, ਹੁਣ ਲੈਂਡਰ ਅਤੇ ਰੋਵਰ, ਇੱਕ ਚੰਦਰਮਾ ਦਿਨ (ਜੋ ਕਿ ਧਰਤੀ ਦੇ 14 ਦਿਨਾਂ ਦੇ ਬਰਾਬਰ ਹੈ) ਲਈ ਸਰਗਰਮ ਰਹਿਣਗੇ। ਇਸ ਦੇ ਤਿੰਨ ਮੁੱਖ ਉਦੇਸ਼ ਹਨ-
- ਚੰਦਰਮਾ ਦੇ ਦੱਖਣੀ ਧੁਰੇ ''ਤੇ ਲੈਂਡਰ ਦੀ ਸੌਫਟ ਲੈਂਡਿੰਗ
- ਚੰਦਰਮਾ ਦੀ ਸਤ੍ਹਾ ''ਤੇ ਕੀ ਜਾਣ ਵਾਲੀ ਰੇਜੋਲਿਥ ''ਤੇ ਲੈਂਡਰ ਨੂੰ ਉਤਾਰਨਾ ਅਤੇ ਘੁੰਮਣਾ
- ਲੈਂਡਰ ਅਤੇ ਰੋਵਰ ਨਾਲ ਚੰਦਰਮਾ ਦੀ ਸਤ੍ਹਾ ''ਤੇ ਖੋਜ ਕਰਨਾ
ਭਾਰਤ ਦੀਆਂ ਚੰਨ ’ਤੇ ਜਾਣ ਦੀਆਂ ਕੋਸ਼ਿਸ਼ਾਂ
- ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿੱਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ।
- ਚੰਦਰਯਾਨ-2 ਨੇ ਵੀ ਚੰਦਰਮਾ ਉੱਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ।
- 22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ।
- 6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।
- ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਹੋ ਸਕੇਗੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜਦੋਂ ਜਵਾਹਰ ਲਾਲ ਨਹਿਰੂ ਦੀ ਭੈਣ ਨੇ ਲੁਕ ਕੇ ਮੁਸਲਿਮ ਪੱਤਰਕਾਰ ਨਾਲ ਵਿਆਹ ਕਰਵਾਇਆ ਸੀ
NEXT STORY