ਮੋਟਾਪਾ ਘਟਾਉਣ ਵਾਲੀ ਦਵਾਈ ਬਣਾ ਕੇ ਕੰਪਨੀ ਬਣੀ ਯੂਰਪ ਦੀ ਸਭ ਤੋਂ ਮਹਿੰਗੀ ਕੰਪਨੀ
ਮੋਟਾਪੇ ਕਾਰਨ ਮੁਸ਼ਕਲਾਂ ਮਹਿਸੂਸ ਕਰਨ ਵਾਲੇ ਲੋਕਾਂ ਦੇ ਸਫ਼ਲ ਇਲਾਜ ਲਈ ਮਸ਼ਹੂਰ ਦਵਾਈ ਬਣਾਉਣ ਵਾਲੀ ਕੰਪਨੀ ਹੁਣ ਯੂਰਪ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ।
ਦਰਅਸਲ ਡੈਨਮਾਰਕ ਦੀਆਂ ਦਵਾਈਆਂ ਬਣਾਉਣ ਵਾਲੀ ਕੰਪਨੀ ਨੋਵੋ ਨੋਰਡਿਸਕ ਨੇ ਆਪਣੀ ਇਸ ਮਸ਼ਹੂਰ ਦਵਾਈ, ਵੀਗੋਵੀ ਨੂੰ ਹਾਲ ਹੀ ਵਿੱਚ ਯੂਕੇ ਵਿੱਚ ਵੀ ਲਾਂਚ ਕੀਤਾ ਹੈ।
ਇਸ ਤੋਂ ਬਾਅਦ ਇਸਨੇ ਵੱਡੀਆਂ ਕੰਪਨੀਆਂ ਨੂੰ ਪਛਾੜ ਦਿੱਤਾ ਹੈ ਅਤੇ ਇਸਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ।
ਮਾਹਰਾਂ ਮੁਤਾਬਕ ''ਨੋਵੋ ਨੋਰਡਿਸਕ'' ਨਾਂ ਦੀ ਕੰਪਨੀ ਵੱਲੋਂ ਬਣਾਈ ਜਾਂਦੀ ਇਹ ਦਵਾਈ ਮਰੀਜ਼ ਨੂੰ ਭੁੱਖ ਦਾ ਅਹਿਸਾਸ ਨਹੀਂ ਹੋਣ ਦਿੰਦੀ, ਜਿਸ ਮਗਰੋਂ ਉਸ ਦੀ ਖ਼ੁਰਾਕ ਘੱਟ ਜਾਂਦੀ ਹੈ ਅਤੇ ਭਾਰ ਵੀ ਘੱਟ ਜਾਂਦਾ ਹੈ।
ਇਸ ਦਵਾਈ ਦੀ ਡੋਜ਼ ਹਫ਼ਤੇ ਵਿੱਚ ਇੱਕ ਵਾਰੀ ਲਈ ਜਾਂਦੀ ਹੈ।
ਬੀਬੀਸੀ ਪੱਤਰਕਾਰ ਮਾਰੀਕੋ ਓਈ ਦੀ ਰਿਪੋਰਟ ਮੁਤਾਬਕ ਈਲੋਨ ਮਸਕ ਸਮੇਤ ਕਈ ਮਸ਼ਹੂਰ ਵਿਅਕਤੀ ਵੀ ਕਥਿਤ ਤੌਰ ਉੱਤੇ ਇਸ ਦਵਾਈ ਦੀ ਵਰਤੋਂ ਕਰਦੇ ਹਨ।
ਇਸ ਦਵਾਈ ਨੂੰ 2021 ਵਿੱਚ ਅਮਰੀਕਾ ਵਿੱਚ ਪ੍ਰਵਾਨਗੀ ਮਿਲੀ ਸੀ, ਜਿਸ ਤੋਂ ਬਾਅਦ ਇਹ ਹਾਲੀਵੁੱਡ ਨਾਲ ਜੁੜੇ ਕਈ ਲੋਕਾਂ ਅਤੇ ਅਮਰੀਕੀ ਜਨਤਾ ਵੱਲੋਂ ਵੱਡੇ ਪੱਧਰ ਉੱਤੇ ਵਰਤੀ ਜਾਣ ਲੱਗੀ।
ਇਸ ਨੂੰ ਲੈਣ ਤੋਂ ਬਾਅਦ ਸਰੀਰ ਨੂੰ ਭੁੱਖ ਮਹਿਸੂਸ ਨਹੀਂ ਹੁੰਦੀ ਅਤੇ ਖ਼ੁਰਾਕ ਘਟਣ ਤੋਂ ਬਾਅਦ ਭਾਰ ਘਟਣਾ ਵੀ ਸ਼ੁਰੂ ਹੋ ਜਾਂਦਾ ਹੈ।
ਵੀਗੋਵੀ ਅਤੇ ੳਜ਼ੇਮਪਿਕ ਦਵਾਈਆਂ ਨੂੰ ''ਮਿਰੇਕਲ ਡਰਗਸ'' ਯਾਨਿ ਚਮਤਕਾਰੀ ਦਵਾਈਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੋਵੇਂ ਦਵਾਈਆਂ ਦੀ ਵਰਤੋਂ ਡਾਇਬਟੀਜ਼ ਦੇ ਇਲਾਜ ਲਈ ਹੁੰਦੀ ਹੈ।
ਵੀਗੋਵੀ ਅਤੇ ੳਜ਼ੇਮਪਿਕ ਦਵਾਈਆਂ ਨੂੰ ''ਮਿਰੇਕਲ ਡਰਗਸ'' ਯਾਨਿ ਚਮਤਕਾਰੀ ਦਵਾਈਆਂ ਵੀ ਕਿਹਾ ਜਾਂਦਾ ਹੈ
- ਭਾਰ ਘਟਾਉਣ ਦੀ ਦਵਾਈ ਬਣਾਉਣ ਵਾਲੀ ਕੰਪਨੀ ਯੂਰਪ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ।
- ਇਹ ਦਵਾਈ - ਵੀਗੋਈ- ਹਾਲ ਹੀ ਵਿੱਚ ਯੂਕੇ ਵਿੱਚ ਲਾਂਚ ਹੋਈ ਅਤੇ ਇਸਦੀ ਸਪਲਾਈ ਕਾਫੀ ਸੀਮਤ ਹੈ।
- ਇਹ ਦਵਾਈ ਮਰੀਜ਼ ਨੂੰ ਇਹ ਮਹਿਸੂਸ ਕਰਵਾਉਂਦੀ ਹੈ ਕਿ ਉਸਦਾ ਢਿੱਡ ਭਰਿਆ ਹੋਇਆ ਹੈ।
- ਜਿਸ ਤੋਂ ਬਾਅਦ ਮਰੀਜ਼ ਦੀ ਖ਼ੁਰਾਕ ਘੱਟ ਜਾਂਦੀ ਹੈ ਅਤੇ ਭਾਰ ਵੀ ਘੱਟ ਜਾਂਦਾ ਹੈ।
- ਈਲੋਨ ਮਸਕ ਸਮੇਤ ਕਈ ਨਾਮੀ ਲੋਕ ਵੀ ਕਥਿਤ ਤੌਰ ਤੇ ਇਸ ਦਵਾਈ ਦੀ ਵਰਤੋਂ ਕਰਦੇ ਹਨ।
- ਮਾਹਰਾਂ ਮੁਤਾਬਕ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਦਵਾਈ ਦੀ ਵਰਤੋਂ ਬੰਦ ਕਰਨ ਉੱਤੇ ਮਰੀਜ਼ ਦਾ ਭਾਰ ਫਿਰ ਵੱਧ ਜਾਂਦਾ ਹੈ।
ਵੀਗੋਵੀ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ
ਬੀਬੀਸੀ ਪੱਤਰਕਾਰ ਮਿਸ਼ੇਲ ਰੌਬਰਟਸ ਦੀ ਰਿਪੋਰਟ ਮੁਤਾਬਕ ਅਧਿਐਨ ਵਿੱਚ ਇਹ ਸਾਹਮਣੇ ਅਇਆ ਹੈ ਕਿ ਇਲਾਜ ਦੀ ਮਦਦ ਨਾਲ ਲੋਕ ਆਪਣੇ ਸਰੀਰ ਦਾ ਭਾਰ 10 ਫੀਸਦ ਤੋਂ ਵੱਧ ਤਕ ਘਟਾ ਸਕਦੇ ਹਨ।
ਅਜਿਹੇ ਇਲਾਜ ਵਿੱਚ ਲੋਕਾਂ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਦਾ ਪੇਟ ਪਹਿਲਾਂ ਹੀ ਭਰਿਆ ਹੋਇਆ ਹੈ, ਇਸ ਤੋਂ ਬਾਅਦ ਉਹ ਘੱਟ ਖਾਂਦੇ ਹਨ।
ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਦਵਾਈ ਕੋਈ ਪੂਰਾ ਹੱਲ ਨਹੀਂ ਹੈ, ਨਾਂ ਹੀ ਇਹ ਚੰਗੀ ਖ਼ੁਰਾਕ ਅਤੇ ਕਸਰਤ ਦਾ ਬਦਲ ਹੈ।
ਇਹ ਦਵਾਈ ਅਮਰੀਕਾ ਵਿੱਚ ਵੱਡੇ ਪੱਧਰ ਉੱਤੇ ਵਰਤੀ ਜਾਂਦੀ ਹੈ ਕਈ ਮਸ਼ਹੂਰ ਲੋਕ ਵੀ ਇਸ ਨੂੰ ਵਰਤਦੇ ਹਨ।
ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹ ਦਵਾਈਆਂ ਲੈਣ ਵਾਲੇ ਲੋਕਾਂ ਦਾ ਬਹੁਤੀ ਵਾਰੀ ਇਲਾਜ ਵੱਧ ਜਾਂਦਾ ਹੈ।
ਆਰਗਨਾਈਜ਼ੇਸ਼ਨ ਫਾਰ ਇਕੋਨੋਮਿਕ ਬੰਦ ਹੋਣ ਤੋਂ ਬਾਅਦ ਫੇਰ ਭਾਰ ਕੋ-ਆਪਰੇਸ਼ਨ ਅਤੇ ਡਵੈਲਪਮੈਂਟ (ਓਈਸੀਡੀ) ਦੇ ਮੁਤਾਬਕ ਯੂਕੇ ਵਿੱਚ ਤਕਰੀਬਨ ਤਿੰਨ ਵਿੱਚੋਂ ਇੱਕ ਬਾਲਗ਼ ਮੋਟਾਪੇ ਦਾ ਸ਼ਿਕਾਰ ਹਨ। ਇਹ ਔਸਤ ਯੂਰਪ ਵਿੱਚ ਸਭ ਤੋਂ ਵੱਧ ਹੈ।
ਪਿਛਲੇ ਮਹੀਨੇ ਇੱਕ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਵੀਗੋਵੀ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ।
ਹਾਲਾਂਕਿ ਇਸ ਦੇ ਨਤੀਜਿਆਂ ਦੀ ਪੂਰੀ ਸਮੀਖਿਆ ਹੋਣੀ ਬਾਕੀ ਹੈ, ਮਾਹਰ ਇਸ ਗੱਲ ਨੂੰ ਮੰਨਦੇ ਹਨ ਕਿ ਇਹ ਨਤੀਜੇ ਮਹੱਤਵਪੂਰਨ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਦਵਾਈ ਕੋਈ ਪੂਰਾ ਹੱਲ ਨਹੀਂ ਹੈ, ਨਾਂ ਹੀ ਇਹ ਚੰਗੀ ਖ਼ੁਰਾਕ ਅਤੇ ਕਸਰਤ ਦਾ ਬਦਲ ਹੈ।
ਐੱਨਐੱਚਐੱਸ ਦੀਆਂ ਹਦਾਇਤਾਂ ਮੁਤਾਬਕ ਵੀਗੋਵੀ ਦਵਾਈ ਉਹ ਮਰੀਜ਼ ਹੀ ਲੈ ਸਕਦੇ ਹਨ ਜਿਨ੍ਹਾਂ ਨੂੰ ਮੋਟਾਪਾ ਹੈ ਜਾਂ ਹੋਰ ਕੋਈ ਭਾਰ ਸੰਬੰਧੀ ਮੁਸ਼ਕਲ ਹੈ, ਵੀਗੋਵੀ ਦਵਾਈ ਵਿੱਚ ਸੇਮਾਗਲੂਟਾਈਡ ਨਾਂ ਦਾ ਡਰੱਗ ਹੁੰਦਾ ਹੈ।
ਮੋਟਾਪੇ ਕਾਰਨ ਮੁਸ਼ਕਲਾਂ ਮਹਿਸੂਸ ਕਰ ਰਹੇ ਮਰੀਜ਼ਾਂ ਨੂੰ ਇਹ ਦਵਾਈ ਲੈਣ ਦੀ ਰਾਏ ਕਿਸੇ ਮਾਹਰ ਵਲੋਂ ਵੱਧ ਤੋਂ ਵੱਧ ਦੋ ਸਾਲਾਂ ਲਈ ਦਿੱਤੀ ਜਾ ਸਕਦੀ ਹੈ। ਮਰੀਜ਼ਾਂ ਦਾ ਦਵਾਈ ਦੇ ਨਾਲ-ਨਾਲ ਸੈਰ ਕਰਨਾ ਅਤੇ ਕਸਰਤ ਕਰਨਾ ਵੀ ਜ਼ਰੂਰੀ ਹੈ।
ਇੱਕ ਐੱਨਐੱਚਐੱਸ ਦੇ ਬੁਲਾਰੇ ਨੇ ਕਿਹਾ, “ਸੰਸਾਰ ਭਰ ਵਿੱਚ ਦਵਾਈ ਦੀ ਘਾਟ ਹੋਣ ਦੇ ਬਾਵਜੂਦ, ਐੱਨਐੱਚਐੱਸ ਇੰਗਲੈਂਡ ''ਨਾਈਸ'' ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਕਰ ਰਹੀ ਹੈ, ਨਾਲ ਦੀ ਨਾਲ ਇਹ ਵੀ ਯਤਨ ਕੀਤਾ ਜਾ ਰਹੇ ਹਨ ਅਜਿਹੀਆਂ ਦਵਾਈਆਂ ਦੀ ਸਪਲਾਈ ਡਾਇਬਟੀਜ਼ ਨਾਲ ਪੀੜਤ ਲੋਕਾਂ ਲਈ ਜਾਰੀ ਰੱਖੀ ਜਾ ਸਕੇ।”
ਇੰਗਲੈਂਡ ਵਿਚਲੇ ਤਕਰੀਬਨ 50,000 ਮਰੀਜ਼ਾਂ ਨੂੰ ਮਾਹਰਾਂ ਰਾਹੀਂ ਵੀਗੋਵੀ ਦਵਾਈ ਲੈਣ ਦੀ ਰਾਏ ਮਿਲ ਸਕਦੀ ਹੈ, ਇਹ ਸਲਾਹ ਐੱਨਐੱਚਐੱਸ ਦੇ ਮਾਹਰ ਜੋ ਸਰਬਪੱਖੀ ਸਿਹਤ ਸੰਭਾਲ ਪ੍ਰਦਾਨ ਕਰ ਸਕਦੇ ਹਨ ਹੀ ਦੇ ਸਕਦੇ ਹਨ।
ਕਿਵੇਂ ਬਣੀ ਯੂਰਪ ਦੀ ਕੀਮਤੀ ਕੰਪਨੀ
ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੇ ਬੰਦ ਹੁੰਦਿਆਂ-ਹੁੰਦਿਆਂ ਕੰਪਨੀ ਦਾ ਮੁੱਲ 42.8 ਕਰੋੜ ਡਾਲਰ ਤੱਕ ਪਹੁੰਚ ਗਿਆ ਸੀ।
ਨੋਵੋ ਨੋਰਡਿਸਕ ਨੇ ਫ੍ਰਾਂਸ ਦੀ ਕੰਪਨੀ ਐੱਲਵੀਐੱਮਐੱਚ ਨੂੰ ਪਿੱਛੇ ਛੱਡ ਦਿੱਤਾ ਹੈ।
ਯੂਕੇ ਵਿੱਚ ਲਾਂਚ ਹੋਣ ਤੋਂ ਬਾਅਦ ਇਹ ਦਵਾਈ ਹੁਣ ਯੂਕੇ ਦੇ ਸਰਕਾਰੀ ਸਿਹਤ ਸਿਸਟਮ (ਨੈਸ਼ਨਲ ਹੈਲਥ ਸਿਸਟਮ ) ਅਤੇ ਨਿੱਜੀ ਬਾਜ਼ਾਰ ਵਿੱਚ ਲਾਂਚ ਹੋਵੇਗੀ।
ਦਵਾਈ ਖਾਣ ਨਾਲ ਭੁੱਖ ਮਹਿਸੂਸ ਨਹੀਂ ਹੁੰਦੀ ਜਿਸ ਕਾਰਨ ਬੰਦਾ ਘੱਟ ਖਾਂਦਾ ਹੈ
ਕਿਉਂ ਹੈ ਦਵਾਈ ਦੀ ਘਾਟ
ਸੰਸਾਰ ਭਰ ਵਿੱਚ ਦਵਾਈ ਦੀ ਘਾਟ ਹੋਣ ਕਾਰਨ ਕੇਵਲ ਸੀਮਤ ਮਾਤਰਾ ਵਿੱਚ ਹੀ ਦਵਾਈ ਯੂਕੇ ਦੇ ਨੈਸ਼ਨਲ ਹੈਲਥ ਸਿਸਟਮ (ਐੱਨਐੱਚਐੱਸ) ਵਿੱਚ ਪਹੁੰਚੀ ਹੈ।
ਇਸਦੇ ਡੋਜ਼ ‘ਐੱਨਐੱਚਐੱਸ‘ ਦੀਆਂ ਭਾਰ ਘਟਾਉਣ ਦੀਆਂ ਸੇਵਾਵਾਂ ਅਤੇ ਕਈ ਨਿੱਜੀ ਡਾਕਟਰਾਂ ਵੱਲੋਂ ਵੀ ਵਰਤੇ ਜਾਣਗੇ।
ਇਸ ਦਵਾਈ ਨੂੰ ਬਣਾਉਣ ਵਾਲੀ ਕੰਪਨੀ ਨੇ ਕਿਹਾ ਕਿ ਉਹ ਪੂਰੇ ਸੰਸਾਰ ਵਿੱਚ ਦਵਾਈ ਦੀ ਸਪਲਾਈ ਨੂੰ ਕਾਬੂ ਕਰਨਗੇ ਕਿਉਂਕਿ ਉਹ ਦਵਾਈ ਬਣਾਉਣ ਦੀ ਸਮਰੱਥਾ ਉੱਤੇ ਕੰਮ ਕਰ ਰਹੇ ਹਨ।
ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਸ ਦਵਾਈ ਨੂੰ ਸੀਮਤ ਤੌਰ ਉੱਤੇ ਉਪਲਬਧ ਕਰਵਾਇਆ ਜਾ ਰਿਹਾ ਹੈ ।
“ਸਾਨੂੰ ਇਹ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸਦੀ ਸਪਲਾਈ ਘੱਟ ਹੋਵੇਗੀ ਇਸ ਲਈ ਦਵਾਈ ਦੇ ਮੌਜੂਦਾ ਭੰਡਾਰ ਦਾ ਕੁਝ ਹਿੱਸਾ ਸਿਰਫ਼ ਐੱਨਐੱਚਐੱਸ ਦੀ ਵਰਤੋਂ ਲਈ ਰੱਖਿਆ ਜਾ ਰਿਹਾ ਹੈ।”
"ਅਸੀਂ ਇਸ ਪ੍ਰਤੀ ਯਤਨਸ਼ੀਲ ਹਾਂ ਕਿ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।"
ਇਹ ਹਾਲੇ ਸਪਸ਼ਟ ਨਹੀਂ ਹੈ ਕਿ ਐੱਨਐੱਚਐੱਸ ਨੂੰ ਇਸ ਦਵਾਈ ਦੀ ਕਿੰਨੀ ਸਪਲਾਈ ਉਪਲਬਧ ਹੋਵੇਗੀ। ਪਰ ਇੱਕ ਮਹੀਨੇ ਦੀ ਦਵਾਈ ਦਾ ਮੁੱਲ ਤਕਰੀਬਨ 73.25 ਡਾਲਰ ਤੋਂ 175.80 ਪਾਉਂਡ ਵਿੱਚ ਹੋ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜਸਵੰਤ ਸਿੰਘ ਖਾਲੜਾ: ਪੁਲਿਸ ਵਲੋਂ ਅਗਵਾ ਕਰ ਕੇ ਕਤਲ ਕਰਨ ਤੋਂ ਲੈ ਕੇ ਦੋਸ਼ੀਆਂ ਨੂੰ ਸਜ਼ਾਵਾਂ ਹੋਣ ਤੱਕ ਪੂਰੀ...
NEXT STORY