ਚੀਨ ਦੇ ਹਾਂਗਝੂ ਵਿੱਚ 23 ਸਤੰਬਰ ਤੋਂ ਲੈ ਕੇ 8 ਅਕਤੂਬਰ ਤੱਕ 19ਵੀਆਂ ਏਸ਼ੀਆਈ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਖੇਡ ਮੁਕਾਬਲੇ ਨੂੰ ਪਿਛਲੇ ਸਾਲ ਕਰਵਾਇਆ ਜਾਣਾ ਸੀ ਪਰ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਇਸ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਸਾਲ 1951 ਤੋਂ ਲੈ ਕੇ 2018 ਤੱਕ 18 ਵਾਰ ਏਸ਼ੀਆਈ ਖੇਡਾਂ ਕਰਵਾਈਆਂ ਗਈਆਂ ਸਨ।
ਪਰ ਇਸ ਵਾਰ ਕਿਸ ਖੇਡ ਉੱਤੇ ਅਤੇ ਕਿਹੜੇ ਖਿਡਾਰੀਆਂ ਉੱਤੇ ਨਜ਼ਰ ਰਹੇਗੀ, ਜਾਣੋ ਅਜਿਹੀਆਂ ਕਈ ਗੱਲਾਂ-
ਏਸ਼ੀਆਈ ਖੇਡਾਂ 2023 ਕਿੱਥੇ ਅਤੇ ਕਦੋਂ ਤੋਂ ਸ਼ੁਰੂ ਹੋ ਰਹੀਆਂ ਹਨ?
19ਵੀਆਂ ਏਸ਼ੀਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਝੂ ਸ਼ਹਿਰ ਵਿੱਚ ਹੋ ਰਹੀਆਂ ਹਨ।
ਮੇਜ਼ਬਾਨ ਸ਼ਹਿਰ ਹਾਂਗਝੂ ਦੇ ਨਾਲ-ਨਾਲ ਪੰਜ ਹੋਰ ਸ਼ਹਿਰਾਂ ਨਿੰਗਬੋ, ਵੇਨਝੋ, ਹੂ ਝੋ, ਸ਼ਾਓਸ਼ਿੰਗ, ਜਿਨਹੁਆ ਨੂੰ ਵੀ ਇਨ੍ਹਾਂ ਖੇਡਾਂ ਲਈ ਸਹਿ-ਮੇਜ਼ਬਾਨ ਬਣਾਇਆ ਗਿਆ ਹੈ।
ਏਸ਼ੀਆਈ ਖੇਡਾਂ ਵਿੱਚ ਕਿੰਨੇ ਮੁਲਕ ਹਿੱਸਾ ਲੈ ਰਹੇ ਹਨ ?
ਹਾਂਗਝੂ ਏਸ਼ੀਆਈ ਖੇਡਾਂ ਵਿੱਚ ਕੁਲ 40 ਖੇਡਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਦੀਆਂ 61 ਵੰਨਗੀਆਂ ਨੂੰ ਰਲਾ ਕੇ ਕੁਲ 481 ਮੁਕਾਬਲੇ ਕਰਵਾਏ ਜਾਣਗੇ।
ਇਨ੍ਹਾਂ ਖੇਡਾਂ ਵਿੱਚ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਉੱਤਰੀ ਕੋਰੀਆ, ਈਰਾਨ, ਅਤੇ ਇੰਡੋਨੇਸ਼ੀਆ ਸਮੇਤ ਕੁਲ 45 ਮੁਲਕ ਸ਼ਾਮਲ ਹੋਣ ਜਾ ਰਹੇ ਹਨ। ਇਸ ਦੇ ਲਈ ਕਰੀਬ 12 ਹਜ਼ਾਰ ਖਿਡਾਰੀਆਂ ਨੇ ਆਪਣਾ ਪੰਜੀਕਰਨ ਕਰਵਾਇਆ ਹੈ।
ਭਾਰਤ ਵਿੱਚੋਂ ਕਿੰਨੇ ਖਿਡਾਰੀ ਹਿੱਸਾ ਲੈ ਰਹੇ ਹਨ ?
ਭਾਰਤ ਦੇ ਵੱਲੋਂ 38 ਖੇਡਾਂ ਵਿੱਚ ਕੁੱਲ 634 ਖਿਡਾਰੀ ਹਿੱਸਾ ਲੈ ਰਹੇ ਹਨ। ਐਥਲੈਟਿਕਸ ਦੀ ਟੀਮ ਸਭ ਤੋਂ ਵੱਡੀ ਹੈ, ਇਸ ਵਿੱਚ ਕੁਲ 65 ਖਿਡਾਰੀ ਭੇਜੇ ਜਾ ਰਹੇ ਹਨ।
ਔਰਤਾਂ ਅਤੇ ਮਰਦਾਂ ਦੀ ਫੁੱਟਬਾਲ ਟੀਮ 44 ਖਿਡਾਰੀਆਂ ਦੀ ਹੈ, ਸੇਲਿੰਗ ਵਿੱਚ 33, ਸ਼ੂਟਿੰਗ ਵਿੱਚ 30 ਅਤੇ ਬੈਡਮਿੰਟਨ ਵਿੱਚ 19 ਖਿਡਾਰੀਆਂ ਦੀ ਟੀਮ ਏਸ਼ੀਆਈ ਖੇਡਾਂ 2023 ਵਿੱਚ ਹਿੱਸਾ ਲੈ ਰਹੀਆਂ ਹਨ।
ਇਸ ਲਿੰਕ ਉੱਤੇ ਕਲਿੱਕ ਕਰਕੇ ਵੇਖੀ ਜਾ ਸਕਦੀ ਹੈ।
ਉਹ ਖੇਡ ਅਤੇ ਖਿਡਾਰੀ ਜਿਨ੍ਹਾਂ ਤੋਂ ਭਾਰਤ ਨੂੰ ਮੈਡਲ ਦੀਆਂ ਉਮੀਦਾਂ ਹਨ
18ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਨੂੰ ਹੁਣ ਤੱਕ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਮੰਨਿਆ ਜਾਂਦਾ ਹੈ। ਭਾਰਤ ਨੇ ਕੁਲ 69 ਤਗਮੇ ਆਪਣੇ ਨਾਂਅ ਕੀਤੇ ਸੀ। ਇਨ੍ਹਾਂ ਵਿੱਚ 15 ਗੋਲਡ, 24 ਸਿਲਵਰ ਅਤੇ 30 ਕਾਂਸੀ ਦੇ ਤਗਮੇ ਸ਼ਾਮਲ ਹਨ।
ਇਸ ਟੀਮ ਦੀ ਅਗਵਾਈ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਕਰਦੇ ਨਜ਼ਰ ਆਉਣਗੇ। ਜਕਾਰਤਾ ਏਸ਼ੀਆਈ ਖੇਡਾਂ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਹਾਸਲ ਕੀਤਾ ਸੀ।
ਐਥਲੈਟਿਕਸ(ਟ੍ਰੈਕ ਐਂਡ ਫੀਲਡ)
- ਨੀਰਜ ਚੋਪੜਾ – ਮਰਦ – ਜੈਵਲਿਨ ਥ੍ਰੋਅ
- ਮੁਹੰਮਦ ਅਨਸ ਯਹਿਆ – 4×400 ਮੀਟਰ ਮਿਕਸਡ ਰਿਲੇ, ਮਰਦ 400 ਮੀਟਰ, ਮਰਦ 4×400 ਮੀਟਰ ਰਿਲੇ
- ਜਯੋਤੀ ਯਾਰਾਜੀ – ਔਰਤ, 100 ਮੀਟਰ ਹਰਡਲਸ, ਔਰਤ 200 ਮੀਟਰ
- ਮਨਪ੍ਰੀਤ ਕੌਰ – ਔਰਤ, ਸ਼ਾਰਟ ਪੁਟ
- ਸ਼ੈਲੀ ਸਿੰਘ – ਔਰਤ, ਲੌਂਗ ਜੰਪ
ਬੈਡਮਿੰਟਨ
- ਕਿਦਾਂਬੀ ਸ਼੍ਰੀਕਾਂਤ – ਮਰਦ, ਸਿੰਗਲਜ਼
- ਲਕਸ਼ਿਆ ਸੇਨ – ਮਰਦ, ਸਿੰਗਲਜ਼
- ਪੀਵੀ ਸਿੰਧੂ – ਔਰਤ, ਸਿੰਗਲਜ਼
- ਗਾਇਤਰੀ ਗੋਪੀਚੰਦ – ਮਰਦ, ਸਿੰਗਲਜ਼
- ਐੱਚਐੱਸ ਪ੍ਰਣਾਏ – ਮਰਦ, ਸਿੰਗਲਜ਼
- ਤ੍ਰਿਸਾ ਜਾਲੀ – ਔਰਤ, ਡਬਲਜ਼
ਮੁੱਕੇਬਾਜ਼ੀ
ਪੀਵੀ ਸਿੰਧੂ ਅਤੇ ਨਿਖਤ ਜ਼ਰੀਨ
- ਨਿਖਤ ਜ਼ਰੀਨ – ਔਰਤ, 50 ਕਿੱਲੋ
- ਪ੍ਰੀਤੀ ਪਵਾਰ – ਔਰਤ, 54 ਕਿੱਲੋ
- ਪਰਵੀਨ ਹੁੱਡਾ – ਔਰਤ, 57 ਕਿੱਲੋ
- ਜੈਸਮੀਨ ਲੰਬੋਰਿਆ – ਔਰਤ, 60 ਕਿੱਲੋ
- ਲਵਲੀਨਾ ਬੋਰਗੋਹਾਈਂ – ਔਰਤ, 75 ਕਿੱਲੋ
ਸ਼ਤਰੰਜ
- ਪ੍ਰਗਿਆਨੰਦ – ਮਰਦ
- ਕੋਨੇਰੂ ਹੰਪੀ – ਔਰਤ
- ਹਰਿਕਾ ਦ੍ਰੋਣਵੱਲੀ – ਔਰਤ
- ਵੈਸ਼ਾਲੀ ਰਮੇਸ਼ ਬਾਬੂ – ਔਰਤ
- ਗੁਕੇਸ਼ ਡੀ – ਮਰਦ
- ਵਿਦਿਤ ਗੁਜਰਾਤੀ – ਮਰਦ
ਫੈਂਸਿੰਗ
ਗੋਲਫ
ਸਕੁਐਸ਼
- ਜੋਸ਼ਾਨਾ ਚਿਨਪੱਪਾ – ਔਰਤ
- ਦੀਪਿਕਾ ਪੱਲੀਕਲ – ਔਰਤ
- ਅਨਾਹਤ ਸਿੰਘ - ਔਰਤ
ਵੇਟਲਿਫਟਿੰਗ
- ਮੀਰਾਬਾਈ ਚਾਨੂ – ਔਰਤ, 49 ਕਿਲੋਗ੍ਰਾਮ
ਸ਼ੂਟਿੰਗ
- ਮਨੁ ਭਾਕਰ – ਔਰਤ, 25 ਸਪੋਰਟਸ ਪਿਸਟਲ
- ਰਿਧਿਮ ਸਾਂਗਵਾਨ – ਔਰਤ, 25 ਮੀਟਰ ਸਪੋਰਟਸ ਪਿਸਟਲ
- ਸਿਫਟ ਕੌਰ ਸਮਰਾ – ਮਹਿਲਾ, 50 ਮਟਿਰ ਰਾਇਫਲ 3 ਪੋਜਿਸ਼ਨ
ਰੈਸਲਿੰਗ
- ਅੰਤਿਮ ਪੰਘਾਲ – ਔਰਤ, 53 ਕਿੱਲੋ
- ਬਜਰੰਗ ਪੁਨੀਆ – ਮਰਦ, 65 ਕਿੱਲੋ
- ਦੀਪਕ ਪੁਨੀਆ
ਟੇਬਲ ਟੈਨਿਸ
- ਸ਼ਰਤ ਕਮਲ – ਮਰਦ ਸਿੰਗਲਜ਼, ਡਬਲਜ਼
- ਜੀ ਸਤਿਅਨ – ਮਰਦ ਸਿੰਗਲਜ਼, ਡਬਲਜ਼
- ਮਨਿਕਾ ਬੱਤਰਾ – ਔਰਤ ਸਿੰਗਲਜ਼, ਡਬਲਜ਼
ਤੀਰਅੰਦਾਜ਼ੀ
- ਅਤਨੁ ਦਾਸ
- ਆਦਿਤੀ ਗੋਪੀਚੰਦ ਸਵਾਮੀ
- ਪਰਨੀਤ ਕੌਰ
ਹਾਕੀ, ਕ੍ਰਿਕਟ, ਫੁੱਟਬਾਲ ਅਤੇ ਕਬੱਡੀ ਦੀਆਂ ਟੀਮਾਂ ਤੋਂ ਵੀ ਤਗਮੇ ਦੀ ਆਸ ਹੈ
ਏਸ਼ੀਆਈ ਖੇਡਾਂ 2023 ਕ੍ਰਿਕਟ ਦੇ ਬਾਰੇ ਵਿੱਚ ਵੱਡੀਆਂ ਗੱਲਾਂ
ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਟੀ20 ਫਾਰਮੈਟ ਵਿੱਚ ਖੇਡਿਆ ਜਾਵੇਗਾ। ਪਹਿਲੀ ਵਾਰੀ ਭਾਰਤ ਦੇ ਵੱਲੋਂ ਮਰਦ ਅਤੇ ਔਰਤ ਦੋਵੇਂ ਕ੍ਰਿਕਟ ਟੀਮਾਂ ਨੂੰ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ।
ਇਸ ਵਾਰੀ ਆਈਸੀਸੀ ਨੇ ਵੀ ਏਸ਼ੀਆਈ ਖੇਡਾਂ ਵਿੱਚ ਹੋਣ ਵਾਲੇ ਇਨ੍ਹਾਂ ਮੈਚਾਂ ਨੂੰ ਅੰਤਰਾਸ਼ਟਰੀ ਮੈਚ ਦਾ ਦਰਜਾ ਦਿੱਤਾ ਹੈ।
ਔਰਤ ਅਤੇ ਮਰਦ ਦੋਵਾਂ ਟੀਮਾਂ ਦੇ ਲਈ 20-20 ਖਿਡਾਰੀਆਂ ਦੀਆਂ ਟੀਮਾਂ ਭੇਜੀਆਂ ਜਾਣਗੀਆਂ। 5-5 ਖਿਡਾਰੀ ਸਟੈਂਡਬਾਏ ਉੱਤੇ ਰੱਖੇ ਜਾਣਗੇ।
ਮਰਦ ਟੀਮਾਂ ਦੇ ਮੁਕਾਬਲੇ 28 ਸਤੰਬਰ ਤੋਂ ਸ਼ੁਰੂ ਹੋਣਗੇ ਅਤੇ 7 ਅਕਤੂਬਰ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।
ਔਰਤਾਂ ਦੀਆਂ ਟੀਮਾਂ ਦੇ ਮੁਕਾਬਲੇ 19 ਤੋਂ 28 ਸਤੰਬਰ ਤੱਕ ਝੇਜਿਯਾਂਗ ਯੂਨੀਰਸਿਟੀ ਆਫ ਟੈਕਨਾਲਜੀ ਕ੍ਰਿਕਟ ਫ਼ੀਲਡ ਵਿੱਚ ਖੇਡੇ ਜਾਣਗੇ।
ਭਾਰਤੀ ਮਰਦ ਕ੍ਰਿਕਟ ਟੀਮ -ਰਿਤੂਰਾਜ ਗਾਇਕਵਾੜ (ਕਪਤਾਨ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਰਾਹੁਲ ਤ੍ਰਿਪਾਠੀ, ਜਿਤੇਸ਼ ਸ਼ਰਮਾ (ਵਿਕੇਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਆਵੇਸ਼ ਖਾਨ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਮੁਕੇਸ਼ ਕੁਮਾਰ, ਸ਼ਿਵਮ ਮਾਵੀ, ਸ਼ਿਵਮ ਦੂਬੇ, ਪ੍ਰਭਸਿਮਰਨ ਸਿੰਘ (ਵਿਕਟਕੀਪਰ)।
ਸਟੈਂਡਬਾਏ ਖਿਡਾਰੀ – ਯਸ਼ ਠਾਕੁਰ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਸਾਈ ਕਿਸ਼ੋਰ, ਸਾਈ ਸੁਦਰਸ਼ਨ।
ਔਰਤਾਂ ਦੀ ਕ੍ਰਿਕਟ ਟੀਮ – ਹਰਮਨਪ੍ਰੀਤ ਕੌਰ (ਕਪਤਾਨ), ਸਮਰਿਤੀ ਮੰਧਾਨਾ (ਉਪ ਕਪਤਾਨ), ਸ਼ਿਫ਼ਾਲੀ ਵਰਮਾ, ਦੀਪਤੀ ਸ਼ਰਮਾ, ਜੇਮਿਮਾ ਰੋਡ੍ਰਿਗਸ, ਅਮਨਜੋਤ ਕੌਰ, ਤਰਿਚਾ ਘੋਸ਼ (ਵਿਕਟਕੀਪਰ), ਅੰਜਲੀ ਸਰਵਾਨੀ, ਦੇਵਿਕਾ ਵੈਦ, ਰਾਜੇਸ਼ਵਰੀ ਗਾਇਕਵਾਡ, ਮਿਤਰੂ ਮਣੀ, ਕਨਿਕਾ ਆਹੂਜਾ, ਤਿਤਾਸ ਸਾਧੂ, ਅਨੁਸ਼ਾ ਭਾਰੇਡੀ, ਸੁਮਾ ਛੇਤਰੀ (ਵਿਕਟਕੀਪਰ)।
ਸਟੈਂਡਬਾਏ ਖਿਡਾਰੀ: ਕਾਸ਼ਵੀ ਗੌਤਮ, ਸਨੇਹਾ ਰਾਣਾ, ਹਰਲੀਨ ਦਿਓਲ, ਪੂਜਾ ਵਸਤ੍ਰਾਕਰ, ਸੈਕਾ ਇਸ਼ਾਕ।
ਏਸ਼ੀਆਈ ਖੇਡਾਂ ਵਿੱਚ ਕਿਹੜੇ ਦੇਸ਼ ਮੋਹਰੀ ਰਹਿੰਦੇ ਹਨ
ਪਹਿਲੇ ਏਸ਼ੀਆਈ ਖੇਡ ਮੁਕਾਬਲੇ 1951 ਵਿੱਚ ਨਵੀਂ ਦਿੱਲੀ ਵਿੱਚ ਕਰਵਾਏ ਗਏ ਸਨ। ਇਹ ਖੇਡ ਮੁਕਾਬਲੇ ਪਹਿਲਾਂ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ 1950 ਵਿੱਚ ਹੋਣੇ ਸਨ ਪਰ ਤਿਆਰੀਆਂ ਵਿੱਚ ਦੇਰੀ ਉੱਤੇ ਚਲਦਿਆਂ ਇਨ੍ਹਾ ਨੂੰ 1951 ਤੱਕ ਲਈ ਟਾਲ ਦਿੱਤਾ ਸੀ।
ਜਪਾਨ ਨੂੰ ਲੰਡਨ ਵਿੱਚ 1948 ਵਿੱਚ ਹੋਏ ਓਲੰਪਿਕ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਗਿਆ ਸੀ ਅਤੇ ਏਸ਼ੀਆਈ ਖੇਡ ਮਹਾਸੰਘ ਦੇ ਸੰਸਥਾਪਕਾਂ ਦੀ ਬੈਠਕ ਵਿੱਚ ਵੀ ਜਾਪਾਨ ਸ਼ਾਮਲ ਨਹੀਂ ਹੋਇਆ, ਪਰ ਇਨ੍ਹਾਂ ਖੇਡਾਂ ਵਿੱਚ ਜਾਪਾਨ ਨੇ ਹਿੱਸਾ ਲਿਆ ਸੀ।
ਪਹਿਲੀਆਂ ਏਸ਼ੀਆਈ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਜਿੱਤਣ ਦੇ ਮਾਮਲੇ ਵਿੱਚ ਜਪਾਨ ਪਹਿਲੇ ਥਾਂ ਉੱਤੇ ਰਿਹਾ, ਹੁਣ ਤੱਕ ਹੋਈਆਂ ਇਨ੍ਹਾਂ ਖੇਡਾਂ ਵਿੱਚ ਜਾਪਾਨ ਅਤੇ ਚੀਨ ਮੋਹਰੀ ਰਹੇ ਹਨ।
ਚੀਨ, ਜਪਾਨ, ਦੱਖਣੀ ਕੋਰੀਆ, ਈਰਾਨ ਅਤੇ ਭਾਰਤ ਸਭ ਤੋਂ ਵੱਧ ਜਿੱਤਣ ਵਾਲੇ ਪੰਜ ਮੋਹਰੀ ਦੇਸ਼ ਹਨ।
1951 ਤੋਂ ਹੁਣ ਤੱਕ ਕਿਹੋ ਜਿਹਾ ਰਿਹਾ ਭਾਰਤ ਦਾ ਪ੍ਰਦਰਸ਼ਨ?
ਪਹਿਲੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਦੂਜਾ ਥਾਂ ਰਿਹਾ। ਭਾਰਤ ਨੇ 15 ਗੋਲਡ, 16 ਸਿਲਵਰ ਸਮੇਤ ਕੁਲ 31 ਤਗਮੇ ਜਿੱਤੇ, ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਚੰਗੀ ਰੈਂਕਿੰਗ ਹੈ।
ਦੂਜੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਪੰਜਵਾਂ ਥਾਂ ਰਿਹਾ। ਭਾਰਤ ਨੇ 5 ਗੋਲਡ, 4 ਸਿਲਵਰ ਅਤੇ 8 ਬ੍ਰੌਂਜ਼ ਦੇ ਤਗਮਿਆਂ ਸਮੇਤ ਕੁਲ 17 ਤਗਮੇ ਜਿੱਤੇ ਸਨ।
ਤੀਜੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ 7ਵੇਂ ਥਾਂ ਉੱਤੇ ਰਿਹਾ, ਭਾਰਤ ਨੇ 5 ਗੋਲਡ, 4 ਸਿਲਵਰ, 4 ਬ੍ਰੌਂਜ਼ ਦੇ ਤਗਮਿਆਂ ਸਮੇਤ ਕੁਲ 13 ਤਗਮੇ ਜਿੱਤੇ।
ਚੌਥੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਸੱਤ ਗੋਲਡ, 10 ਸਿਲਵਰ ਅਤੇ 10 ਬ੍ਰੌਂਜ਼ ਦੇ ਸਮੇਤ ਕੁਲ 33 ਤਗਮੇ ਜਿੱਤੇ ਸੀ।
ਪੰਜਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 7 ਗੋਲਡ, 3 ਸਿਲਵਰ ਅਤੇ 11 ਬ੍ਰਾਂਜ਼ ਮੈਡਲ ਹਾਸਲ ਕੀਤੇ। ਭਾਰਤ ਪੰਜਵੇਂ ਥਾ ਉੱਤੇ ਰਿਹਾ ਸੀ।
ਪੰਜਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 7 ਗੋਲਡ, 3 ਸਿਲਵਰ, 11 ਬ੍ਰਾਂਜ਼ ਤਗਮੇ ਹਾਸਲ ਕੀਤੇ। ਭਾਰਤ ਪੰਜਵੇ ਸਥਾਨ ਉੱਤੇ ਰਿਹਾ ਸੀ।
ਛੇਵੇਂ ਏਸ਼ੀਆਈ ਖੇਡ ਬੈਂਕਾਕ ਵਿੱਚ ਹੀ ਕਰਵਾਏ ਗਏ। ਭਾਰਤ ਨੂੰ 6 ਸੋਨੇ ਦੇ, 9 ਸਿਲਵਰ ਦੇ ਅਤੇ 10 ਬ੍ਰਾਂਜ਼ ਦੇ ਤਗਮਿਆਂ ਸਮੇਤ ਕੁਲ 25 ਤਗਮੇ ਮਿਲੇ।
ਸਤਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਸੱਤਵਾਂ ਥਾਂ ਹਾਸਲ ਹੋਇਆ। ਭਾਰਤ ਨੇ 4 ਸੋਨੇ ਦੇ, 12 ਸਿਲਵਰ ਅਤੇ 12 ਬ੍ਰਾਂਜ਼ ਦੇ ਤਗਮਿਆਂ ਸਮੇ ਕੁਲ 28 ਮੈਡਲ ਜਿੱਤੇ ਸੀ।
9ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਪੰਜਵਾਂ ਥਾਂ ਹਾਸਲ ਕੀਤਾ। ਭਾਰਤ ਨੇ ਕੁਲ 57 ਮੈਡਲ ਜਿੱਤੇ ਜਿਸ ਵਿੱਚੋਂ 13 ਗੋਲਡ, 19 ਸਿਲਵਰ ਅਤੇ 25 ਬ੍ਰੌਨਜ਼ ਦੇ ਮੈਡਲ ਜਿੱਤੇ।
10 ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਕੁਲ 5 ਗੋਲਡ, 6 ਸਿਲਵਰ ਅਤੇ 22 ਬ੍ਰਾਂਜ਼ ਸਮੇਤ ਕੁਲ 27 ਤਗਮੇ ਹਾਸਲ ਕੀਤੇ।
11ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਸਿਖ਼ਰਲੇ 10 ਦੇਸ਼ਾਂ ਦੀ ਸੂਚੀ ਵਿੱਚੋਂ ਬਾਹਰ ਰਿਹਾ। ਭਾਰਤ ਦੇ ਖਾਤੇ ਵਿੱਚ ਇੱਕ ਗੋਲਡ, 8 ਸਿਲਵਰ, 14 ਬ੍ਰਾਂਜ਼ ਸਮੇਤ 23 ਮੈਡਲ ਹੀ ਆਏ।
ਬਾਰ੍ਹਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ 8ਵੇਂ ਥਾਂ ਉੱਤੇ ਰਿਹਾ। ਭਾਰਤ ਨੇ 4 ਗੋਲਡ, 3 ਸਿਲਵਰ ਅਤੇ 16 ਬ੍ਰਾਂਜ਼ ਤਗਮਿਆਂ ਸਮੇਤ 23 ਤਗਮੇ ਹਾਸਲ ਕੀਤੇ।
13ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ 7 ਗੋਲਡ, 11 ਸਿਲਵਰ ਅਤੇ 17 ਬ੍ਰਾਂਜ਼ ਸਮੇਤ ਕੁਲ 35 ਮੈਡਲ ਹਾਸਲ ਹੋਏ ਭਾਰਤ ਨੌਂਵੇਂ ਥਾਂ ਉੱਤੇ ਰਿਹਾ।
14ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਸੱਤਵੇਂ ਥਾਂ ਉੱਤੇ ਰਿਹਾ। ਭਾਰਤ ਨੂੰ 11 ਗੋਲਡ, 12 ਸਿਲਵਰ, ਅਤੇ 11 ਬ੍ਰਾਂਜ਼ ਤਗਮਿਆਂ ਸਮੇਤ ਕੁਲ 36 ਮੈਡਲ ਹਾਸਲ ਹੋਏ।
15ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਕੁਲ 52 ਤਗਮੇ ਮਿਲੇ। ਇਸ ਵਿੱਚੋਂ 10 ਗੋਲਡ, 16 ਸਿਲਵਰ ਅਤੇ 26 ਬ੍ਰਾਂਜ਼ ਸਨ।
16ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 14 ਗੋਲਡ, 17 ਸਿਲਵਰ ਅਤੇ 34 ਬ੍ਰਾਂਜ਼ ਸਮੇਤ 65 ਤਗਮੇ ਜਿੱਤੇ। ਕ੍ਰਿਕਟ ਦਾ ਇਨ੍ਹਾਂ ਖੇਡਾਂ ਵਿੱਚ ਆਗਾਜ਼ ਹੋਇਆ ਹਾਲਾਂਕਿ ਭਾਰਤ ਇਸ ਤੋਂ ਦੂਰ ਹੀ ਰਿਹਾ।
ਭਾਰਤ ਨੇ ਇੰਚਿਯੋਨ ਏਸ਼ੀਆਈ ਖੇਡਾਂ ਵਿੱਚ ਕੁਲ 57 ਤਗਮੇ ਜਿੱਤੇ ਹਨ। ਜਿਨ੍ਹਾਂ ਵਿੱਚ 11 ਗੋਲਡ, 10 ਸਿਲਵਰ ਅਤੇ 35 ਬ੍ਰਾਂਜ਼ ਤਗਮੇ ਸ਼ਾਮਲ ਹਨ। ਭਾਰਤ ਇਸ ਵਿੱਚ ਅੱਠਵੇਂ ਥਾਂ ਉੱਤੇ ਰਿਹਾ ਸੀ।
18ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 15 ਗੋਲਡ, 24 ਸਿਲਵਰ ਅਤੇ 3 ਬ੍ਰਾਂਜ਼ ਤਗਮਿਆਂ ਸਮੇਤ ਕੁਲ 69 ਮੈਡਲ ਜਿੱਤੇ। ਇਹ 1951 ਤੋਂ ਬਾਅਦ ਭਾਰਤ ਦਾ ਏਸ਼ੀਆਈ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਸੀ। ਇਸ ਸਾਲ ਵੀ ਭਾਰਤ ਅੱਠਵੇਂ ਥਾਂ ਉੱਤੇ ਰਿਹਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਆਪਰੇਸ਼ਨ ਥਿਏਟਰ ’ਚ ਸਰਜਨਾਂ ਦੇ ਸ਼ੋਸ਼ਣ ਬਾਰੇ ਵੱਡਾ ਖੁਲਾਸਾ, ਕਿਵੇਂ ਖੁੱਲ੍ਹੇਆਮ ਹੁੰਦਾ ਹੈ ਸ਼ੋਸ਼ਣ ਡਾਕਟਰਾਂ ਨੇ...
NEXT STORY