ਮਰਹੂਮ ਵਿਦਿਆਰਥਣ ਜਾਨ੍ਹਵੀ
ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਪੁਲਿਸ ਕਰਮੀਆਂ ਦੀ ਵਰਦੀ ਉੱਪਰ ਲੱਗੇ ਬੌਡੀ-ਕੈਮ ਵਿੱਚ ਕੈਦ ਇੱਕ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਫੁਟੇਜ ਵਿੱਚ ਇੱਕ ਪੁਲਿਸ ਵਾਲ਼ਾ ਇੱਕ ਮਰਹੂਮ ਵਿਦਿਆਰਥਣ ਦੀ ਮੌਤ ਦਾ ਮਜ਼ਾਕ ਬਣਾਉਂਦਾ ਪ੍ਰਤੀਤ ਹੋ ਰਿਹਾ ਹੈ।
23 ਸਾਲਾ ਵਿਦਿਆਰਥਣ ਜਾਨ੍ਹਵੀ ਕੰਦੂਲਾ ਦੀ ਯੂਨੀਵਰਸਿਟੀ ਦੇ ਨੇੜੇ ਇੱਕ ਪੁਲਿਸ ਦੀ ਗਸ਼ਤ-ਕਾਰ ਦੀ ਟੱਕਰ ਕਾਰਨ ਮੌਤ ਹੋ ਗਈ ਸੀ।
ਜਾਂਚ ਅਧੀਨ ਪੁਲਿਸ ਮੁਲਾਜ਼ਮ ਡੇਨੀਅਲ ਆਰਡਰ, ਉਸ ਹਾਦਸੇ ਬਾਰੇ ਆਪਣੇ ਕਿਸੇ ਸਹਿਕਰਮੀ ਨਾਲ਼ ਗੱਲ ਰਹੇ ਸਨ।
ਵੀਡੀਓ ਵਿੱਚ ਡੇਨੀਅਲ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਸ ਭਾਰਤੀ ਵਿਦਿਆਰਥਣ ਦੀ “ਇੰਨੀ ਕੁ ਕੀਮਤ” ਸੀ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਸਿਰਫ਼ “ਇੱਕ ਚੈੱਕ ਕੱਟ ਦੇਣਾ ਚਾਹੀਦਾ ਹੈ”।
ਭਾਵੇਂਕਿ ਡੇਨੀਅਲ ਦਾ ਸਪੱਸ਼ਟੀਕਰਨ ਹੈ ਕਿ ਉਨ੍ਹਾਂ ਦੀ ਟਿੱਪਣੀ ਨੂੰ ਬਿਨਾਂ-ਪ੍ਰਸੰਗ ਤੋਂ ਦੇਖਿਆ ਜਾ ਰਿਹਾ ਹੈ (ਜਾਂ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ)।
ਜਾਨ੍ਹਵੀ ਨੌਰਥ ਈਸਟਰਨ ਯੂਨੀਵਰਸਿਟੀ ਵਿੱਚ ਇੱਕ ਗਰੈਜੂਏਟ ਵਿਦਿਆਰਥਣ ਸਨ। ਉਨ੍ਹਾਂ ਦੀ 23 ਜਨਵਰੀ ਨੂੰ ਪੁਲਿਸ ਪੈਟਰੋਲਿੰਗ ਕਾਰ ਨਾਲ਼ ਜਾਨਲੇਵਾ ਹਾਦਸੇ ਵਿੱਚ ਜਾਨ ਚਲੀ ਗਈ ਸੀ।
ਪੁਲਿਸ ਕਰਮੀ ਦੀ ਵਰਦੀ ਉੱਪਰ ਲੱਗੇ ਬੌਡੀ-ਕੈਮ ਵਿੱਚ ਰਿਕਾਰਡ ਫੁਟੇਜ
ਕੌਣ ਸੀ ਮ੍ਰਿਤਕ ਕੁੜੀ
23 ਸਾਲਾ ਮ੍ਰਿਤਕਾ ਕਾਂਦੂਲਾ ਦਾ ਪਿਛੋਕੜ ਭਾਰਤੀ ਸੂਬੇ ਆਂਧਰ ਪ੍ਰਦੇਸ਼ ਨਾਲ ਸੀ ਅਤੇ ਉਹ ਸਾਊਥ ਲੇਕ ਯੂਨੀਅਨ ਦੀ ਨੌਰਥਈਸਟਨ ਯੂਨੀਵਰਸਿਟੀ ਕੈਂਪਸ ਦੀ ਮਾਸਟਰ ਡਿਗਰੀ ਦੀ ਵਿਦਿਆਰਥਣ ਸੀ।
ਉਹ ਦਸੰਬਰ 2021 ਵਿੱਚ ਬੰਗਲੂਰੂ ਤੋਂ ਅਮਰੀਕਾ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਤਹਿਤ ਗਈ ਸੀ। ਉਦੋਂ ਉਹ ਗਰੈਜ਼ੂਏਸ਼ਨ ਕਰ ਰਹੀ ਸੀ।
ਭਾਰਤੀ ਟੀਵੀ ਚੈਨਲ ਐੱਨਡੀਟੀਵੀ ਨੇ ਮ੍ਰਿਤਕਾ ਦੇ ਦਾਦੇ ਨਾਲ ਗੱਲਬਾਤ ਕੀਤੀ ਹੈ। ਜਿਨ੍ਹਾਂ ਕਿਹਾ ਕਿ ਉਹ ਆਪਣੀ ਧੀ ਦੇ ਮਾਰੇ ਜਾਣ ਨਾਲ ਪਰਿਵਾਰ ਹੋਏ ਸਦਮੇ ਵਿੱਚੋਂ ਅਜੇ ਤੱਕ ਬਾਹਰ ਨਹੀਂ ਆਏ ਸਨ ਕਿ ਪੁਲਿਸ ਦੇ ਵਿਵਹਾਰ ਦੇ ਇਸ ਦੁੱਖ ਨੂੰ ਹੋਰ ਵਧਾ ਦਿੱਤਾ ਹੈ।
ਉਨ੍ਹਾਂ ਪੁੱਛਿਆ, ‘‘ਕੋਈ ਇਸ ਤਰ੍ਹਾਂ ਦੇ ਦਰਦਨਾਕ ਸੜਕ ਹਾਦਸੇ ਤੋਂ ਬਾਹਰ ਕਿਵੇਂ ਬੋਲ ਸਕਦਾ ਹੈ।’’
ਟੱਕਰ ਨਾਲ਼ 100 ਫੁੱਟ ਦੂਰ ਡਿੱਗੀ ਸੀ ਜਾਨ੍ਹਵੀ
ਸਿਆਟਲ ਟਾਈਮਜ਼ ਅਖ਼ਬਾਰ ਨੇ ਇੱਕ ਪੁਲਿਸ ਜਾਂਚ ਰਿਪੋਰਟ ਦੇ ਅਧਾਰ ’ਤੇ ਲਿਖਿਆ ਹੈ ਕਿ ਕਾਰ ਚਾਲਕ ਅਫ਼ਸਰ 119 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ’ਤੇ ਜਾ ਰਹੇ ਸਨ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਵਿਦਿਆਰਥਣ 100 ਫੁੱਟ ਤੋਂ ਦੂਰ ਜਾ ਕੇ ਡਿੱਗੀ ਸੀ।
ਡੇਨੀਅਲ ਨੂੰ ਮੌਕੇ ’ਤੇ ਬੁਲਾਇਆ ਗਿਆ। ਜਿੱਥੋਂ ਉਸ ਨੇ ਆਪਣੇ ਕਿਸੇ ਸਹਿਕਰਮੀ ਨੂੰ ਫ਼ੋਨ ਕੀਤਾ, ਜਿਸ ਨੂੰ ਉਸ ਦੀ ਵਰਦੀ ਦੇ ਬੌਡੀਕੈਮ ਨੇ ਰਿਕਾਰਡ ਕਰ ਲਿਆ।
ਅਧਿਕਾਰੀ ਹੱਸਣ ਤੋਂ ਪਹਿਲਾਂ ਕਹਿ ਰਿਹਾ ਸੀ ਕਿ “ਪਰ ਉਹ ਤਾਂ ਮਰ ਚੁੱਕੀ ਹੈ।”
“ਨਹੀਂ ਇਹ ਤਾਂ ਕੋਈ ਆਮ ਜਣਾ ਹੈ। ਹਾਂ, ਬਸ ਇੱਕ ਚੈੱਕ ਕੱਟ ਦਿਓ” ਇੰਨਾ ਕਹਿ ਕੇ ਉਹ ਮੁੜ ਹੱਸ ਪੈਂਦਾ ਹੈ।
“ਗਿਆਰਾਂ ਹਜ਼ਾਰ ਡਾਲਰ। ਉਹ ਸਿਰਫ਼ 26 ਸਾਲ ਦੀ ਹੀ ਸੀ। ਉਸ ਦੀ ਇੰਨੀ ਕੁ ਕੀਮਤ ਸੀ।”
ਡੇਨੀਅਲ ਸਿਆਟਲ ਪੁਲਿਸ ਵਿਭਾਗ ਯੂਨੀਅਨ ਦੇ ਲੀਡਰ ਵੀ ਹਨ।
ਉਸ ਸਮੇਂ ਉਹ ਮਾਈਕ ਸੋਲਨ ਨਾਲ਼ ਗੱਲ ਕਰ ਰਹੇ ਸਨ, ਜੋ ਕਿ ਗਿਲਡ ਦੇ ਪ੍ਰਧਾਨ ਹਨ। ਹਾਲਾਂਕਿ ਸੋਲਨ ਦੀ ਅਵਾਜ਼ ਸੁਣਾਈ ਨਹੀਂ ਦੇ ਰਹੀ।
ਮਾਮਲੇ ਬਾਰੇ ਕਿਵੇਂ ਪਤਾ ਲੱਗਿਆ
ਸਿਆਟਲ ਪੁਲਿਸ ਵਿਭਾਗ ਨੇ ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇੱਕ ਮੁਲਾਜ਼ਮ ਦੀ ਗੱਲਬਾਤ “ਇੱਕ ਰੁਟੀਨ ਕੰਮ ਵਜੋਂ ਸੁਣੀ ਗਈ ਸੀ।”
ਬਿਆਨ ਮੁਤਾਬਕ ਸੁਣਨ ਵਾਲ਼ਾ ਕਰਮਚਾਰੀ, ਗੱਲਬਾਤ ਸੁਣਕੇ ਪ੍ਰੇਸ਼ਾਨ ਹੋਇਆ ਅਤੇ ਆਪਣੇ ਤੌਖਲੇ ਉੱਪਰਲੇ ਅਧਿਕਾਰੀਆਂ ਨੂੰ ਦੱਸੇ।
ਅਧਿਕਾਰੀਆਂ ਨੇ ਇਹ ਮਾਮਲਾ ਪੁਲਿਸ ਕਰਮੀਆਂ ਦੇ ਵਿਹਾਰ ਉੱਪਰ ਨਜ਼ਰ ਰੱਖਣ ਵਾਲ਼ੇ ਪੁਲਿਸ ਜਾਵਬਦੇਹੀ ਦਫ਼ਤਰ ਦੇ ਹਵਾਲੇ ਕਰ ਦਿੱਤਾ।
ਇਹ ਦਫ਼ਤਰ, ਗੱਲਬਾਤ ਦੇ ਪ੍ਰਸੰਗ ਅਤੇ ਕਿਸੇ ਨੀਤੀ ਦੀ ਉਲੰਘਣਾ ਦੀ ਵੀ ਜਾਂਚ ਕਰ ਰਿਹਾ ਹੈ।
ਸੰਕੇਤਕ ਤਸਵੀਰ
ਪੁਲਿਸ ਵਾਲੇ ਨੇ ਬਿਆਨ ਵਿੱਚ ਕੀ ਕਿਹਾ
ਕੰਜ਼ਰਵੇਟਿਵ ਟਾਕ ਰੇਡੀਓ (KTTH-AM) ਦੇ ਮੇਜ਼ਬਾਨ ਜੇਸਨ ਰੈਂਟਜ਼ ਨੇ ਡੇਨੀਅਲ ਤੋਂ ਇੱਕ ਲਿਖਤੀ ਬਿਆਨ ਹਾਸਲ ਕੀਤਾ ਹੈ।
ਇਸ ਬਿਆਨ ਵਿੱਚ ਡੇਨੀਅਲ ਦਾ ਦਾਅਵਾ ਹੈ ਕਿ ਗੱਲਬਾਤ ਦੌਰਾਨ ਉਹ ਮਹਿਜ਼ ਸ਼ਹਿਰ ਦੇ ਅਟੌਰਨੀਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਸ ਕਿਸ ਤਰ੍ਹਾਂ ਇਸ ਬਾਰੇ ਵਿਵਹਾਰ ਕਰ ਸਕਦੇ ਹਨ।
ਰੇਡੀਓ ਮੁਤਾਬਕ, ਡੇਨੀਅਲ ਨੇ ਬਿਆਨ ਵਿੱਚ ਕਿਹਾ, “ਮੈਂ ਹੱਸਿਆ ਕਿ ਕਿਸ ਆਪਹੁਦਰੇਪਣ ਨਾਲ ਇਨ੍ਹਾਂ ਘਟਨਾਵਾਂ ਬਾਰੇ ਮੁਕੱਦਮੇਬਾਜ਼ੀ ਹੁੰਦੀ ਹੈ।”
ਪੁਲਿਸ ਉੱਪਰ ਨਿਗ੍ਹਾ ਰੱਖਣ ਵਾਲ਼ੀ ਇੱਕ ਹੋਰ ਏਜੰਸੀ, ਸਿਆਟਲ ਕਮਿਊਨਿਟੀ ਪੁਲਿਸ ਕਮਿਸ਼ਨ ਨੇ ਬੌਡੀ-ਕੈਮ ਦੀ ਫੁਟੇਜ ਨੂੰ “ਦਿਲ ਤੋੜਨ-ਵਾਲ਼ੀ ਅਤੇ ਸੰਵੇਦਨਾਹੀਣ” ਕਿਹਾ ਹੈ।
ਅਫ਼ਰੀਕਨ ਅਮਰੀਕਨ ਕਮਿਊਨਿਟੀ ਐਡਵਾਇਜ਼ਰੀ ਕਾਊਂਸਲ ਦੀ ਚੇਅਰ (ਪ੍ਰਧਾਨ) ਨੇ ਇੱਕ ਸਥਾਨਕ ਪ੍ਰੈੱਸ ਨੂੰ ਦੱਸਿਆ ਕਿ ਉਹ ਇਸ ਤੋਂ ਬਹੁਤ ਪ੍ਰੇਸ਼ਾਨ ਹੋਏ।
ਉਨ੍ਹਾਂ ਕਿਹਾ, “ਮੈਂ ਦੁਖੀ ਸੀ ਕਿ ਕੋਈ ਕਿਸੇ ਮਰਨ ਵਾਲ਼ੇ ਬਾਰੇ ਕਿਵੇਂ ਹੱਸ ਸਕਦਾ ਹੈ।”
ਦਿ ਕਿੰਗ ਕਾਊਂਟੀ ਪ੍ਰੌਸੀਕਿਊਟਿੰਗ ਅਟਾਰਨੀ ਦਾ ਦਫ਼ਤਰ ਹਾਦਸੇ ਦੇ ਅਪਰਾਧਿਕ ਪੱਖਾਂ ਦੀ ਜਾਂਚ ਕਰ ਰਿਹਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਏਸ਼ੀਆਈ ਖੇਡਾਂ: ਭਾਰਤ ਵੱਲੋਂ ਕਿਸ ਤੋਂ ਮੈਡਲ ਦੀ ਉਮੀਦ, ਕਦੋਂ-ਕਦੋਂ ਹੋਣਗੇ ਮੈਚ, ਜਾਣੋ ਹਰ ਅਹਿਮ ਗੱਲ
NEXT STORY