ਔਰਤਾਂ ਦੇ ਅਧਿਕਾਰਾਂ ਨਾਲ ਜੁੜੀ ਸਮਾਜਿਕ ਕਾਰਕੁਨ ਆਮਨਾ ਨਵਾਜ਼ ਖ਼ਾਨ ਕਲਾਸੀਕਲ ਡਾਂਸਰ ਵੀ ਹੈ
ਮੈਂ ਜਦੋਂ 2001 ’ਚ ਬੀਬੀਸੀ ਦੀ ਉਰਦੂ ਸੇਵਾ ’ਚ ਸ਼ਾਮਲ ਹੋਣ ਲਈ ਲੰਡਨ ਲਈ ਰਵਾਨਾ ਹੋ ਰਹੀ ਸੀ ਤਾਂ ਮੇਰੇ ਤੋਂ ਕਈ ਸਾਲ ਛੋਟੀ ਮੇਰੀ ਕਜ਼ਨ ਆਪਣਾ ਘਰ ਵਸਾਉਣ ਦੀਆਂ ਤਿਆਰੀਆਂ ’ਚ ਲਗੀ ਹੋਈ ਸੀ।
ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ ਪਰ ਮੇਰੀ ਮਾਂ ਨੇ ਮੇਰੇ ਲੰਮੇ ਸਮੇਂ ਤੋਂ ਵੇਖੇ ਸੁਪਨੇ ਨੂੰ ਪੂਰਾ ਕਰਨ ਲਈ ਮੈਨੂੰ ਲੰਡਨ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ।
ਮੈਂ ਆਪਣੇ ਖ਼ਾਨਦਾਨ ’ਚੋਂ ਪਹਿਲੀ ਕੁੜੀ ਸੀ ਜੋ ਕਿ ਕਿਸੇ ਵਰਕ ਪਰਮਿਟ ’ਤੇ ਮੁਲਕ ਤੋਂ ਬਾਹਰ ਇੰਨੇ ਵੱਡੇ ਪ੍ਰਸਾਰਣ ਹਾਊਸ ’ਚ ਨੌਕਰੀ ਕਰਨ ਲਈ ਗਈ ਅਤੇ ਉਹ ਵੀ ਵਿਆਹ ਤੋਂ ਪਹਿਲਾਂ।
ਕਈ ਕਹਿੰਦੇ ਹਨ ਕਿ ‘ਪੂਤ ਦੇ ਪਾਂਵ (ਪੈਰ) ਪਾਲਣੇ ’ਚ ਦਿਖ ਜਾਂਦੇ ਹਨ’, ਸਾਡੇ ਘਰ ’ਚ ਪੜ੍ਹਣ-ਲਿਖਣ ਅਤੇ ਕਲਾ ਦਾ ਅਜਿਹਾ ਮਾਹੌਲ ਸੀ ਕਿ ਜਿਵੇਂ ਪੰਘੂੜੇ ’ਚ ਹੀ ਬੱਚੇ ਦੀ ਕਿਸਤਮ ਲਿਖ ਦਿੱਤੀ ਗਈ ਹੋਵੇ।
ਸਾਡੇ ਪੰਜ ਭੈਣ-ਭਰਾਵਾਂ ’ਚੋਂ ਤਿੰਨ ਭੈਣਾਂ ਨੇ ਲਿਖਣ ਨੂੰ ਆਪਣੇ ਕਰੀਅਰ ਵੱਜੋਂ ਚੁਣਿਆ। ਸਭ ਤੋਂ ਵੱਡੀ ਭੈਣ ਕ੍ਰਿਏਟਿਵ ਡਾਇਰੈਕਟਰ ਸੀ ਅਤੇ ਕੁਝ ਸਾਲ ਪਹਿਲਾਂ ਹੀ ਉਹ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ।
ਮੈਂ ਅਤੇ ਮੇਰੀ ਭੈਣ ਸਮਨ ਨੇ ਪੱਤਰਕਾਰੀ ਨੂੰ ਪੇਸ਼ੇ ਵੱਜੋਂ ਚੁਣਿਆ। ਭਾਵੇਂ ਕਿ ਮਾਂ ਨੇ ਮੈਨੂੰ ਲੰਡਨ ਭੇਜ ਦਿੱਤਾ ਸੀ ਪਰ ਜੂਨ 2004 ’ਚ ਸਥਾਨਕ ਨੌਕਰੀ ਤੋਂ ਅਸਤੀਫ਼ਾ ਦਵਾ ਕੇ ਵਾਪਸ ਵੀ ਲੈ ਆਏ ਸਨ। ਮਾਵਾਂ ਵੀ ਅਜੀਬ ਹੀ ਹੁੰਦੀਆਂ ਹਨ, ਪਹਿਲਾਂ ਸੁਪਨੇ ਪੂਰੇ ਕਰਨ ਦਿੰਦੀਆਂ ਹਨ ਅਤੇ ਫਿਰ ‘ਵਿਆਹ ਕਰੋ’ ਦਾ ਰਾਗ ਗਾਉਂਦੀਆਂ ਹੀ ਰਹਿੰਦੀਆਂ ਹਨ।
ਮੈਂ ਵਿਆਹ ਕੀਤਾ ਪਰ ਆਪਣੀ ਪਸੰਦ ਅਤੇ ਆਪਣੇ ਫ਼ੈਸਲੇ ਅਨੁਸਾਰ, ਇੱਕ ਪੇਸ਼ੇਵਰ ਪੱਤਰਕਾਰ ਨਾਲ।
ਸਮਾਜਿਕ ਕਾਰਕੁਨ ਨਾਲ ਉਰੂਜ਼ ਜਾਫਰੀ (ਉੱਪਰ)
ਆਜ਼ਾਦੀ
ਆਪਣੇ ਆਪ ਲਿਆ ਫ਼ੈਸਲਾ ਤੁਹਾਨੂੰ ਆਜ਼ਾਦ ਵੀ ਕਰਦਾ ਹੈ ਅਤੇ ਬੰਨਣ ਦਾ ਕੰਮ ਵੀ ਕਰਦਾ ਹੈ। ਵਿਆਹ ਤੋਂ ਬਾਅਦ ਪਹਿਲੇ ਹੀ ਦਿਨ ਤੋਂ ਮੈਂ ਕਈ ਸਮਾਜਿਕ ਪਾਬੰਦੀਆਂ (ਟੈਬੂ) ਨੂੰ ਤੋੜਿਆ।
ਮੇਰੇ ਪਤੀ ਦੇ ਪਿੰਡ ਦੇ ਲੋਕ ਮੈਨੂੰ ਵੇਖ ਕੇ ਕਹਿੰਦੇ ਹਨ ਕਿ ‘ਬੇਨਜ਼ੀਰ ਦੀ ਹਕੂਮਤ’ ਆਈ ਹੋਈ ਹੈ।
ਮੇਰਾ ਹਮੇਸ਼ਾ ਤੋਂ ਹੀ ਇਹ ਮੰਨਣਾ ਹੈ ਕਿ ਭਾਵੇਂ ਸ਼ਹਿਰ ਹੋਵੇ ਜਾਂ ਫਿਰ ਪਿੰਡ, ਆਪਣੀ ਧੀ ਨੂੰ ਪੜ੍ਹਾਓ-ਲਿਖਾਓ ਅਤੇ ਜਾਇਦਾਦ ’ਚ ਵੀ ਹਿੱਸਾ ਦਿਓ।
ਇਸ ਪੂਰੇ ਸਫ਼ਰ ’ਚ ਸਭ ਤੋਂ ਅਹਿਮ ਗੱਲ ਇਹ ਰਹੀ ਹੈ ਕਿ ਮੇਰੇ ਪਤੀ ਨੇ ਮੈਨੂੰ ਹਮੇਸ਼ਾ ਬਰਾਬਰੀ ਦੇ ਆਧਾਰ ’ਤੇ ਅਪਣਾਇਆ ਹੈ।
ਅਸੀਂ ਭੈਣਾਂ ਨੇ ਜੋ ਪੇਸ਼ੇ ਚੁਣੇ, ਉਹ ਉਸ ਜ਼ਮਾਨੇ ’ਚ ਬਹੁਤ ਵੱਖਰੇ ਮੰਨੇ ਜਾਂਦੇ ਸਨ।
ਇਨ੍ਹਾਂ ਕਿੱਤਿਆਂ ’ਚ ਬਹੁਤ ਹੀ ਘੱਟ ਔਰਤਾਂ ਕੰਮ ਕਰ ਰਹੀਆਂ ਸਨ। ਹੁਣ ਸਮਾਂ ਬਦਲ ਗਿਆ ਹੈ ਅਤੇ ਬਹੁਤ ਸਾਰੀਆਂ ਪਾਕਿਸਤਾਨੀ ਔਰਤਾਂ ਕ੍ਰਿਏਟਿਵ ਭਾਵ ਰਚਨਾਤਮਕ ਪੇਸ਼ਿਆਂ ਨਾਲ ਜੁੜੀਆਂ ਹਨ।
ਜਦੋਂ ਮੈਂ ਕੁਝ ਪੜ੍ਹੀਆਂ-ਲਿਖੀਆਂ ਪੇਸ਼ੇਵਰ ਔਰਤਾਂ ਨੂੰ ਪੁੱਛਿਆ ਕਿ ਉਹ ਪਾਕਿਸਤਾਨੀ ਸਮਾਜ ’ਚ ਆਪਣੇ ਆਪ ਨੂੰ ਕਿੱਥੇ ਖੜ੍ਹਾ ਮਹਿਸੂਸ ਕਰਦੀਆਂ ਹਨ ਤਾਂ ਉਨ੍ਹਾਂ ਦੇ ਜਵਾਬ ਹੌਂਸਲੇ ਅਤੇ ਉਤਸਾਹ ਭਰਪੂਰ ਸਨ।
ਸਿਤਾਰਾ ਇੱਕ ਕਲਾਕਾਰ ਹਨ। ਉਹ ਨਾ ਸਿਰਫ਼ ਰੰਗਾਂ ਨਾਲ ਜੁੜੇ ਹੋਏ ਹਨ ਸਗੋਂ ਸਿੰਗਲ/ਇੱਕਲੀ ਮਾਂ ਹੋਣ ਦੇ ਨਾਤੇ ਉਨ੍ਹਾਂ ਨੇ ਜ਼ਿੰਦਗੀ ਦੇ ਵੀ ਕਈ ਰੰਗਾਂ ਨੂੰ ਵੇਖਿਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਆਜ਼ਾਦ ਨਹੀਂ ਹੈ ਅਤੇ ਕੰਮ ਮਿਲਣਾ ਵੀ ਕੋਈ ਸੌਖਾ ਨਹੀਂ ਹੈ।
ਸਮਾਜ ਤੁਹਾਡੇ ਔਰਤ ਹੋਣ ਦਾ ਫਾਇਦਾ ਚੁੱਕਦਾ ਹੈ ਅਤੇ ਔਰਤਾਂ ਲਈ ਸੰਘਰਸ਼ ਦਾ ਰਾਹ ਵਧੇਰੇ ਔਖਾ ਹੁੰਦਾ ਹੈ।
ਉਨ੍ਹਾਂ ਲਈ ਬਿੱਲ ਭਰਨ ਤੋਂ ਲੈ ਕੇ ਕਿਰਾਏ ’ਤੇ ਘਰ ਲੈਣ ਤੱਕ ਸਭ ਕੁਝ ਮੁਸ਼ਕਲ ਭਰਿਆ ਹੁੰਦਾ ਹੈ।
ਸਿਤਾਰਾ ਇੱਕ ਕਲਾਕਾਰ ਅਤੇ ਸਿੰਗਲ ਮਦਰ ਹੈ
ਸਿਤਾਰਾ ਦੀਆਂ ਦੋ ਜਵਾਨ ਧੀਆਂ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੀਆਂ ਹਨ। ਅਜਿਹੇ ’ਚ ਤਿੰਨ ਔਰਤਾਂ ਨੂੰ ਘਰ ਕਿਰਾਏ ’ਤੇ ਦੇਣਾ ਵੀ ਸਮਾਜ ’ਚ ਇੱਕ ਵੱਡੀ ਚੁਣੌਤੀ ਹੈ।
ਔਰਤਾਂ ਨੂੰ ਇਸ ਸਮਾਜ ’ਚ ਘੱਟ ਹੀ ਮਦਦ ਮਿਲਦੀ ਹੈ। ਤੁਸੀਂ ਜੇਕਰ ਅਧਿਆਪਕ ਜਾਂ ਡਾਕਟਰ ਹੋ ਤਾਂ ਸ਼ਾਇਦ ਕੁਝ ਆਸਾਨ ਹੋਵੇ, ਪਰ ਕਲਾ ਦੇ ਖੇਤਰ ’ਚ ਔਰਤਾਂ ਦੀ ਮੌਜੂਦਗੀ ਅੱਜ ਵੀ ਸਮਾਜ ਨੂੰ ਇੱਕ ਅੱਖ ਨਹੀਂ ਭਾਉਂਦੀ ਹੈ।
ਮਹਿਲਾ ਅਧਿਕਾਰਾਂ ਨਾਲ ਜੁੜੀ ਇੱਕ ਕਾਰਕੁਨ ਆਮਨਾ ਨਵਾਜ਼ ਖ਼ਾਨ ਕਲਾਸੀਕਲ ਡਾਂਸਰ ਵੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਉਸ ਸਮਾਜ ਦਾ ਸੁਪਨਾ ਵੇਖਦੇ ਹਨ, ਜਿਸ ’ਚ ਹਰ ਕਿਸੇ ਨੂੰ ਬਰਾਬਰੀ ਦਾ ਅਧਿਕਾਰ ਹਾਸਲ ਹੋਵੇ ਅਤੇ ਵਿਕਾਸ ਸਿਰਫ਼ ਤਾਂ ਸਿਰਫ਼ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ ਤੱਕ ਹੀ ਸੀਮਤ ਨਾ ਹੋਵੇ।
ਆਮਨਾ ਦਾ ਕਹਿਣਾ ਹੈ ਕਿ ਪਾਕਿਸਤਾਨ ’ਚ ਸਮਾਜਿਕ ਮੁੱਦੇ ਵੀ ਫੌਜੀ ਸ਼ਾਸਨ ਦੇ ਗਲ਼ੇ ਦੀ ਹੱਡੀ ਬਣੇ ਹੋਏ ਹਨ।
ਜਦੋਂ ਤੱਕ ਇੰਨਾਂ ਮਸਲਿਆਂ ’ਤੇ ਚਰਚਾ ਦਾ ਮਾਹੌਲ ਨਹੀਂ ਬਣੇਗਾ, ਉਦੋਂ ਤੱਕ ਔਰਤਾਂ ਨੂੰ ਹਰ ਮੁੱਦੇ ’ਚ ਨਿਸ਼ਾਨਾ ਬਣਾਇਆ ਜਾਵੇਗਾ।
ਔਰਤਾਂ ਦੇ ਇੱਕ ਸਮੂਹ ਦਾ ਮੰਨਣਾ ਹੈ ਕਿ ਔਰਤ ਆਜ਼ਾਦ, ਸਮਾਜ ਆਜ਼ਾਦ। ਪਰ ਸਮਾਜ ਤਾਂ ਰੀਤੀ-ਰਿਵਾਜਾਂ ਅਤੇ ਧਰਮ ਦੇ ਆਧਾਰ ’ਤੇ ਵੱਖ-ਵੱਖ ਟੁਕੜਿਆਂ ’ਚ ਵੰਡਿਆ ਹੋਇਆ ਹੈ। ਇਹ ਸਭ ਮੁਸ਼ਕਲ ਤਾਂ ਹੈ ਪਰ ਨਾਮੁਮਕਿਨ ਜਾਂ ਅਸੰਭਵ ਕੁਝ ਨਹੀਂ ਹੈ।
ਪੈਰਾਂ ’ਚ ਜੰਜੀਰ
ਸਮਾਜ ’ਚ ਲਿੰਗਕ ਮੁੱਦਿਆਂ ’ਤੇ ਕੰਮ ਕਰਨ ਵਾਲੇ ਰੇਹਾਨਾ ਸ਼ੇਖ਼ ਦਾ ਮੰਨਣਾ ਹੈ ਕਿ ਪਾਕਿਸਤਾਨ ’ਚ ਸੁਰੱਖਿਆ ਦਾ ਮਾਮਲਾ ਸਭ ਤੋਂ ਅਹਿਮ ਹੈ। ਇਸ ਲਈ ਸਮਾਜ ਅਤੇ ਵਿਕਾਸ ਵੱਲ ਧਿਆਨ ਬਹੁਤ ਹੀ ਘੱਟ ਜਾਂਦਾ ਹੈ ਅਤੇ ਔਰਤਾਂ ਨਾਲ ਸਬੰਧਤ ਮਸਲੇ ਤਾਂ ਬਹੁਤ ਹੀ ਪਿੱਛੇ ਰਹਿ ਜਾਂਦੇ ਹਨ।
ਜਦੋਂ ਤੱਕ ਸਮਾਜ ਆਪੋ ਆਪਣੇ ਘੇਰੇ ਤੋਂ ਬਾਹਰ ਨਹੀਂ ਨਿਕਲੇਗਾ, ਨਾ ਹੀ ਔਰਤ ਆਜ਼ਾਦ ਹੋਵੇਗੀ ਅਤੇ ਨਾ ਹੀ ਸਮਾਜ।
ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਅਪਰਾਸਿਆਬ ਖੱਟਕ ਦਾ ਵੀ ਮੰਨਣਾ ਹੈ ਕਿ ਪਾਕਿਸਤਾਨ ਇੱਕ ਸਿਕਓਰਿਟੀ ਸਟੇਟ ਹੈ, ਜਿੱਥੇ ਔਰਤਾਂ ਮੁਲਕ ਦੇ ਹਰ ਸੰਕਟ, ਮੁਸੀਬਤ ਦਾ ਸਾਹਮਣਾ ਕਰਨ ਲਈ ਪਿਸਦੀਆਂ ਹਨ। ਇਸ ਦੇ ਨਾਲ ਹੀ ਧਰਮ ਅਤੇ ਸਮਾਜ ਦੀਆਂ ਜੰਜੀਰਾਂ ਵੀ ਉਨ੍ਹਾਂ ਦੇ ਪੈਰਾਂ ’ਚ ਜਕੜੀਆਂ ਹੋਈਆਂ ਹਨ।
ਸਮਾਜ ਦੀਆਂ ਨਜ਼ਰਾਂ ’ਚ ਇੱਕ ਮਰਦ ਹੀ ਔਰਤ ਦਾ ਰਖਵਾਲਾ ਹੈ। ਪਰ ਜਦੋਂ ਤੱਕ ਔਰਤਾਂ ਨੂੰ ਉਨ੍ਹਾਂ ਦੇ ਫ਼ੈਸਲੇ ’ਚ ਆਜ਼ਾਦੀ ਨਹੀਂ ਮਿਲੇਗੀ, ਉਦੋਂ ਤੱਕ ਉਨ੍ਹਾਂ ਦੇ ਵਿਕਾਸ ਦੇ ਰਾਹ ਨਹੀਂ ਖੁੱਲ੍ਹਣਗੇ।
ਔਰਤਾਂ ਅੱਗੇ ਇੱਕ ਹੋਰ ਚੁਣੌਤੀ ਇਹ ਵੀ ਹੈ ਕਿ ਪੜ੍ਹੀਆਂ-ਲਿਖੀਆਂ ਔਰਤਾਂ ਵੀ ਆਪਣੀ ਜਮਾਤ ਭਾਵ ਦੂਜੀਆਂ ਔਰਤਾਂ ਦੀਆਂ ਦੁਸ਼ਮਣ ਬਣ ਜਾਂਦੀਆਂ ਹਨ।
ਉਰੂਜ ਜਾਫਰੀ ਦੀ ਵੱਡੀ ਭੈਣ, ਸ਼ੀਮਾ ਕਮਾਲ, ਪਾਕਿਸਤਾਨ ਦੇ ਮਸ਼ਹੂਰ ਰਚਨਾਤਮਕ ਨਿਰਦੇਸ਼ਕਾਂ ਵਿੱਚੋਂ ਇੱਕ ਸੀ
ਬਦਲਦੇ ਸਮੇਂ ’ਚ ਔਰਤਾਂ
ਸਮਾਜ ’ਚ ਇਹ ਵੀ ਕਿਹਾ ਜਾਂਦਾ ਹੈ ਕਿ ਔਰਤ ਦੀ ਕਮਾਈ ’ਚ ਬਰਕਤ ਜਾਂ ਖੁਸ਼ਹਾਲੀ ਨਹੀਂ ਹੁੰਦੀ ਹੈ। ਜਿੱਥੇ ਇਸ ਤਰ੍ਹਾਂ ਦੇ ਵਿਚਾਰ ਪਨਪਦੇ ਹੋਣ ਉੱਥੇ ਔਰਤ ਦਾ ਕੰਮਕਾਜੀ ਹੋਣਾ ਡਰਾਵਨਾ ਜਿਹਾ ਵੀ ਲੱਗਦਾ ਹੈ।
ਅਜਿਹੇ ’ਚ ਨੌਜਵਾਨ ਪੀੜ੍ਹੀ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ। ਨੌਜਵਾਨ ਪੀੜ੍ਹੀ ਦੀਆਂ ਕੁੜੀਆਂ ਦਾ ਮੰਨਣਾ ਹੈ ਕਿ ਕੀ ਉਨ੍ਹਾਂ ਨੂੰ ਪੜ੍ਹਨ-ਲਿਖਣ, ਸੋਚਣ ਅਤੇ ਫ਼ੈਸਲੇ ਲੈਣ ਦੀ ਆਜ਼ਾਦੀ ਤਾਂ ਹੀ ਮਿਲ ਸਕਦੀ ਹੈ ਜੇਕਰ ਉਹ ਘਰ ਦੇ ਮਰਦਾਂ ਨਾਲ ਬਰਾਬਰੀ ਨਾਲ ਪੇਸ਼ ਆਉਣ।
ਇੱਕ ਪਾਸੇ ਜੇਕਰ ਅਫ਼ਗਾਨਿਸਤਾਨ ’ਚ ਔਰਤਾਂ ’ਤੇ ਪਾਬੰਦੀਆਂ ਵਧੀਆ ਹਨ ਤਾਂ ਦੂਜੇ ਪਾਸੇ ਇਰਾਨ ’ਚ ਔਰਤਾਂ ਨੇ ਹਿਜਾਬ ਅਤੇ ਬੁਰਕਾ ਲਾਹ ਦਿੱਤਾ ਅਤੇ ਸਖ਼ਤ ਸਜ਼ਾਵਾਂ ਦਾ ਵੀ ਸਾਹਮਣਾ ਕੀਤਾ ਹੈ।
ਪਰ ਹੁਣ ਸਮਾਂ ਬਦਲ ਰਿਹਾ ਹੈ ਅਤੇ ਇਸ ਕ੍ਰਾਂਤੀ ਦੀ ਵੱਡੀ ਕੀਮਤ ਪਾਕਿਸਤਾਨ ’ਚ ਵੀ ਔਰਤਾਂ ਜਾਂ ਫਿਰ ਕੁੜੀਆਂ ਨੂੰ ਚੁਕਾਉਣੀ ਪਵੇਗੀ।
ਇਨ੍ਹਾਂ ਸਾਰੀਆਂ ਸਿਆਸੀ ਅਤੇ ਸਮਾਜਿਕ ਔਕੜਾਂ ’ਚੋਂ ਲੰਘ ਕੇ ਅੱਜ ਮਲਾਲਾ ਯੂਸੁਫ਼ਜ਼ਈ, ਮੁਖਤਾਰਨ ਮਾਈ, ਜਲੀਲਾ ਹੈਦਰ ਅਤੇ ਬੇਨਜ਼ੀਰ ਭੁੱਟੋ ਵਰਗੀਆਂ ਔਰਤਾਂ ਨੇ ਪਾਕਿਸਤਾਨ ਨੂੰ ਪਛਾਣ ਦਿੱਤੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮੋਰੱਕੋ ਭੂਚਾਲ: ‘ਮੈਂ ਇੱਕ-ਇੱਕ ਕਰਕੇ ਉਨ੍ਹਾਂ ਨੂੰ ਲੱਭਿਆ ਪਰ 32ਆਂ ਵਿੱਚੋਂ ਕੋਈ ਨਾ ਬਚਿਆ’, ਆਪਣੇ ਸਾਰੇ...
NEXT STORY