ਕ੍ਰਿਕਟ ਵਿਸ਼ਵ ਕੱਪ 2023 ਦੇ ਅਹਿਮ ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ।
ਇਹ ਮੁਕਾਬਲਾ ਗੁਜਰਾਤ ਦੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।
ਪਾਕਿਸਤਾਨ ਨੇ ਆਪਣੀ ਪਿਛਲੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਭਾਰਤ ਨੇ ਇੱਕ ਬਦਲਾਅ ਕਰਦਿਆਂ ਹੋਇਆਂ ਈਸ਼ਾਨ ਕਿਸ਼ਨ ਦੀ ਥਾਂ ਸ਼ੁਭਮਨ ਗਿੱਲ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ।
ਸ਼ੁਭਮਨ ਗਿੱਲ ਡੇਂਗੂ ਕਾਰਨ ਬਿਮਾਰ ਹੋ ਗਏ ਸਨ ਜਿਸ ਕਰਕੇ ਉਹ ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ਵਿੱਚ ਨਹੀਂ ਖੇਡ ਸਕੇ ਸਨ।
ਟਾਸ ਵੇਲੇ ਰੋਹਿਤ ਸ਼ਰਮਾ ਨੇ ਕਿਹਾ, “ਮੈਨੂੰ ਅਫ਼ਸੋਸ ਹੈ ਕਿ ਅਸੀਂ ਈਸ਼ਾਨ ਕਿਸ਼ਨ ਨੂੰ ਨਹੀਂ ਖਿਡਾ ਰਹੇ ਹਾਂ ਪਰ ਉਹ ਹਮੇਸ਼ਾ ਟੀਮ ਦੀ ਲੋੜ ਵੇਲੇ ਖੜ੍ਹੇ ਰਹੇ ਹਨ। ਸ਼ੁਭਮਨ ਗਿੱਲ ਬੀਤੇ ਇੱਕ ਸਾਲ ਤੋਂ ਟੀਮ ਲਈ ਸ਼ਾਨਦਾਰ ਪਰਫੌਰਮ ਕਰ ਰਹੇ ਹਨ। ਇਸੇ ਲਈ ਅਸੀਂ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ।”
ਭਾਰਤ ਅਤੇ ਪਾਕਿਸਤਾਨ ਵਿੱਚ ਰਹਿੰਦੇ ਕ੍ਰਿਕਟ ਲੱਖਾਂ ਪ੍ਰਸ਼ੰਸਕਾਂ ਨੂੰ ਇਸ ਮੁਕਾਬਲੇ ਦਾ ਇੰਤਜ਼ਾਰ ਰਹਿੰਦਾ ਹੈ।
ਬੀਬੀਸੀ ਪੱਤਰਕਾਰ ਨਿਤਿਨ ਸ਼੍ਰਿਵਾਸਤਵ ਲਿਖਦੇ ਹਨ ਕਿ ਸਾਲ 1992 ਤੋਂ ਬਾਅਦ ਵਿਸ਼ਵ ਕੱਪ ਦੇ ਸੱਤ ਮੁਕਾਬਲਿਆਂ ਵਿੱਚ ਪਾਕਿਸਤਾਨ ਭਾਰਤ ਨੂੰ ਹਰਾ ਨਹੀਂ ਸਕਿਆ।
ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਦੋਵੇਂ ਟੀਮਾਂ ਓਲਡ ਟ੍ਰੈਫ਼੍ਰਡ ਸਟੇਡੀਅਮ ਵਿੱਚ ਇੱਕ ਦੂਜੇ ਖ਼ਿਲਾਫ਼ ਭਿੜੀਆਂ ਸਨ।
ਬਾਰਿਸ਼ ਦੇ ਚਲਦਿਆਂ ਹੋਏ ਛੋਟੇ ਮੈਚ ਵਿੱਚ ਵੀ ਭਾਰਤ ਨੇ 89 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਦੋਵੇਂ ਪੁਰਾਣੇ ਵਿਰੋਧੀਆਂ ਵਿਚਾਲੇ ਹੋਏ ਵਨ ਡੇ ਮੈਚਾਂ ਵਿੱਚੋਂ ਪਾਕਿਸਤਾਨ ਨੇ ਭਾਰਤ 73 ਵਾਰੀ ਹਾਰ ਦਿੱਤੀ ਹੈ ਜਦਕਿ ਭਾਰਤ ਕੁੱਲ 56 ਵਾਰੀ ਜਿੱਤਿਆ ਹੈ।
ਅੰਕੜਿਆਂ ਤੋਂ ਇਲਾਵਾ ਹਕੀਕਤ ਇਹ ਵੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਵਨ ਡੇ ਟੀਮ ਪਾਕਿਸਤਾਨ ਉੱਤੇ ਭਾਰੀ ਤਾਂ ਪਈ ਹੈ, ਪਰ ਪਾਕਿਸਤਾਨ ਦੀ ਇਸ ਟੀਮ ਦੇ ਕੋਲ ਕੁਝ ਅਜਿਹੇ ਫੈਕਟਰ ਹਨ ਜਿਨ੍ਹਾਂ ਨੂੰ ਕਾਬੂ ਕਰਕੇ ਹੀ ਭਾਰਤ ਸ਼ਨੀਵਾਰ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੇ ਮੁਕਾਬਲੇ ਵਿੱਚ ਜਿੱਤ ਸਕਦਾ ਹੈ।
ਪਾਕਿਸਤਾਨੀ ਖਿਡਾਰੀ ਚੰਗੀ ਫਾਰਮ ਵਿੱਚ
ਦੋ ਮੈਚਾਂ ਵਿੱਚ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਜੜ ਚੁੱਕੇ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਚੰਗੀ ਫਾਰਮ ਵਿੱਚ ਨਜ਼ਰ ਆ ਰਹੇ ਹਨ।
ਟੂਰਨਾਮੈਂਟ ਵਿੱਚੋਂ ਇੱਕ ਮੈਚ ਵਿੱਚ ਨਾਬਾਦ ਰਹੇ ਰਿਜ਼ਵਾਨ ਦੀ ਬੱਲੇਬਾਜ਼ੀ ਔਸਤ ਇੰਨੀ ਹੀ ਰਹੀ ਜਿੰਨੀਆਂ ਉਨ੍ਹਾਂ ਨੇ ਦੌੜਾਂ ਬਣਾਈਆਂ, ਯਾਨਿ 199 ਦੀ।
ਹਾਲਾਂਕਿ ਕੋਲੰਬੋ ਵਿੱਚ ਹਾਲ ਹੀ ਵਿੱਚ ਹੋਏ ਏਸ਼ੀਆਂ ਕੱਪ ਵਾਲੇ ਮੈਚਾਂ ਵਿੱਚ ਉਹ ਖ਼ਾਸ ਕਮਾਲ ਨਹੀਂ ਦਿਖਾ ਸਕੇ ਸੀ। ਪਰ ਉਸ ਤੋਂ ਬਾਅਦ ਵਿਸ਼ਵ ਕੱਪ ਤੋਂ ਪਹਿਲਾਂ ਵਾਲੇ ਵਾਰਮ-ਅੱਪ ਮੈਚਾਂ ਵਿੱਚ ਉਨ੍ਹਾਂ ਨੇ ਚੰਗੀ ਬੱਲੇਬਾਜ਼ੀ ਕੀਤੀ ਅਤੇ ਉਹ ਪੂਰੀ ਲੈਅ ਵਿੱਚ ਹਨ।
ਪਾਕਿਸਤਾਨ ਦੀ ਟੀਮ ਦੇ ਮੌਜੂਦਾ ਕਪਤਾਨ ਬਾਬਰ ਆਜ਼ਮ ਯਕੀਨਨ ਸਭ ਤੋਂ ਵੱਡੇ ਪਲੇਅਰ ਹਨ।
ਮੈਚ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਨਰੇਂਦਰ ਮੋਦੀ ਸਟੇਡੀਅਮ ਵਿੱਚ ਜਿਨ੍ਹਾਂ ਪਾਕਿਸਤਾਨੀ ਬੱਲੇਬਾਜ਼ਾਂ ਨੇ ਸਭ ਤੋਂ ਵੱਧ ਅਭਿਆਸ ਕੀਤਾ ਬਾਬਰ ਆਜ਼ਮ ਉਨ੍ਹਾਂ ਵਿੱਚੋ ਇੱਕ ਸਨ।
ਇਸ ਵੇਲੇ ਉਨ੍ਹਾਂ ਦਾ ਧਿਆਨ ਘੱਟ ਰਫ਼ਤਾਰ ਵਾਲੀਆਂ ਗੇਂਦਾਂ ਅਤੇ ਸਪਿਨਰਸ ਉੱਤੇ ਸੀ।
ਪਾਕਿਸਤਾਨ ਦੀ ਮਜ਼ਬੂਤੀ ਗੇਂਦਬਾਜ਼ੀ
ਪਾਕਿਸਤਾਨ ਦੀ ਗੇਂਦਬਾਜ਼ੀ ਉਸ ਦੀ ਮਜ਼ਬੂਤੀ ਮੰਨੀ ਜਾ ਰਹੀ ਹੈ ਭਾਵੇਂ ਕਿ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਇਸ ਸੱਟ ਲੱਗਣ ਕਾਰਨ ਇਸ ਟੂਰਨਾਮੈਂਟ ਵਿੱਚ ਨਹੀਂ ਖੇਡ ਰਹੇ।
ਪਰ ਉਨ੍ਹਾਂ ਦੀ ਗੇਂਦਬਾਜ਼ੀ ਦੀ ਧਾਰ ਨੂੰ ਭਾਰਤੀ ਟੀਮ ਨਕਾਰ ਨਹੀਂ ਸਕਦੀ ਕਿਉਂਕਿ ਤਿੰਨੇ ਚੋਟੀ ਦੇ ਗੇਂਦਬਾਜ਼ ਫਾਰਮ ਵਿੱਚ ਹਨ ਅਤੇ ਇਸ ਵਿੱਚ ਖ਼ਾਸਤੌਰ ਉੱਤੇ ਹਸਨ ਅਲੀ।
ਅਸਲ ਅਲੀ ਪਾਕਿਸਤਾਨੀ ਟੀਮ ਵਿੱਚ ਅਜਿਹੇ ਮੀਡੀਅਮ ਫਾਸਟ ਗੇਂਦਬਾਜ਼ ਹਨ, ਜਿਹੜੇ ਵਨਡੇ ਕ੍ਰਿਕਟ ਵਿੱਚ ਟੀਮ ਲਈ ਬੇਹੱਦ ਅਹਿਮ ਹਨ, ਕਿਉਂਕਿ 50 ਓਵਰਾਂ ਵਾਲੇ ਲੰਬੇ ਮੈਚ ਵਿੱਚ ਉਹ 20-35 ਓਵਰਾਂ ਦੇ ਵਿੱਚ ਘਾਤਕ ਸਾਬਿਤ ਹੁੰਦੇ ਹਨ।
ਭਾਰਤੀ ਬੱਲੇਬਾਜ਼ਾਂ ਨੇ ਅਭਿਆਸ ਦੌਰਾਨ ਨੇ ਵੀ ਤੇਜ਼ ਗੇਂਜ਼ਬਾਜ਼ਾਂ ਦੇ ਨਾਲ-ਨਾਲ ਸਪਿੱਨਰਾਂ ਉੱਤੇ ਧਿਆਨ ਦਿੱਤਾ।
ਉਮੀਦ ਇਹੀ ਹੈ ਕਿ ਮੈਚ ਕਾਲੀ ਮਿੱਟੀ ਵਾਲੀ ਪਿੱਚ ਉੱਤੇ ਹੋਵੇਗਾ ਜਿਸ ਉੱਤੇ ਗੇਂਦ ਹੌਲੀ ਆਉਂਦੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਇਜ਼ਰਾਈਲ-ਹਮਾਸ ਵਿਵਾਦ: ਵ੍ਹਾਈਟ ਫ਼ਾਸਫ਼ੋਰਸ ਕੀ ਹੈ ਜਿਸ ਬਾਰੇ ਫ਼ਿਕਰਾਂ ਵਧ ਰਹੀਆਂ ਹਨ
NEXT STORY