ਜਮਾਤ-ਏ-ਇਸਲਾਮੀ ਦੇ ਸੈਨੇਟਰ ਮੁਸ਼ਤਾਕ ਅਹਿਮਦ ਨੇ ਇਸ ਨੂੰ ‘ਸ਼ਰਮਸਾਰ’ ਮਾਮਲਾ ਦੱਸਿਆ ਹੈ। ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕੱਕੜ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਪਾਕਿਸਤਾਨੀ ਪੁਰਸ਼ ਸੋਸ਼ਲ ਮੀਡੀਆ ‘ਤੇ ਤਿੱਖੀਆਂ ਟਿੱਪਣੀਆਂ ਕਰ ਰਹੇ ਹਨ।
ਪਰ ਇਸ ਗੁੱਸੇ ਦਾ ਕਾਰਨ ਕੀ ਹੈ ?
ਕਾਰਨ, ਇੱਕ 24 ਸਾਲ ਦੀ ਕੁੜੀ ਹੈ।
ਕਰਾਚੀ ਦੀ ਰਹਿਣ ਵਾਲੀ ਏਰਿਕਾ ਰੌਬਿਨ ਈਸਾਈ ਧਰਮ ਨਾਲ ਸਬੰਧਤ ਹਨ। ਉਸ ਨੂੰ ‘ਮਿਸ ਯੂਨੀਵਰਸ‘ ਮੁਕਾਬਲੇ ''ਚ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ।
ਮਾਲਦੀਵ ਵਿੱਚ ਹੋਏ ਮੁਕਾਬਲੇ ਵਿੱਚ ਏਰਿਕਾ ਰੌਬਿਨ ਨੂੰ ‘ਮਿਸ ਯੂਨੀਵਰਸ’ ਪਾਕਿਸਤਾਨ ਚੁਣਿਆ ਗਿਆ। ਇਸ ਮੁਕਾਬਲੇ ’ਚ ਪੰਜ ਪ੍ਰਤੀਭਾਗੀ ਫਾਈਨਲ ਵਿੱਚ ਪਹੁੰਚੇ ਸੀ।
ਇਸ ਦੀ ਸ਼ੁਰੂਆਤ ਦੁਬਈ ਦੇ ਯੂਜੇਨ ਗਰੁੱਪ ਵੱਲੋਂ ਕੀਤੀ ਗਈ ਸੀ। ਇਸ ਗਰੁੱਪ ਕੋਲ ‘ਮਿਸ ਯੂਨੀਵਰਸ ਬਹਿਰੀਨ‘ ਅਤੇ ‘ਮਿਸ ਯੂਨੀਵਰਸ ਮਿਸਰ‘ ਦਾ ਮੁਕਾਬਲਾ ਕਰਾਉਣ ਦੀ ਫ੍ਰੈਂਚਾਇਜ਼ੀ ਵੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ‘ਮਿਸ ਯੂਨੀਵਰਸ ਪਾਕਿਸਤਾਨ‘ ਮੁਕਾਬਲੇ ਲਈ ਵੱਡੀ ਗਿਣਤੀ ‘ਚ ਅਰਜ਼ੀਆਂ ਆਈਆਂ ਸਨ।
‘ਮਿਸ ਯੂਨੀਵਰਸ‘ ਮੁਕਾਬਲੇ ਦਾ ਫਾਈਨਲ ਇਸ ਸਾਲ ਨੰਵਬਰ ‘ਚ ਅਲ ਸੈਲਵਾਡੋਰ ‘ਚ ਹੋਵੇਗਾ।
ਮਿਸ ਪਾਕਿਸਤਾਨ ਵਰਲਡ ਮੁਕਾਬਲਾ
ਏਰਿਕਾ ਰੌਬਿਨ ਨੇ ਬੀਬੀਸੀ ਨੂੰ ਕਿਹਾ, “ਪਾਕਿਸਤਾਨ ਦੀ ਨੁਮਾਇੰਦਗੀ” ਕਰਨਾ ਬਹੁਤ ਵਧੀਆ ਲੱਗਦਾ ਹੈ। ਪਰ ਮੈਨੂੰ ਸਮਝ ਨਹੀ ਆਉਂਦੀ ਕਿ ਇਹ ਪ੍ਰਕਿਰਿਆਵਾਂ ਕਿੱਥੋਂ ਆ ਰਹੀਆਂ ਹਨ। ਮੈਨੂੰ ਲਗਦਾ ਹੈ ਕਿ ਲੋਕਾਂ ਦੀ ਸਮੱਸਿਆ ਇਹ ਕਿ ਮੈਂ ਸਵਿਮਸੂਟ ਪਾ ਕੇ ਪੁਰਸ਼ਾਂ ਨਾਲ ਭਰੇ ਹੋਏ ਕਮਰੇ ਵਿੱਚ ਚੱਲਾਂਗੀ।"
ਏਰਿਕਾ ਰੌਬਿਨ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਅਜਿਹੇ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ ਜੋ ਅਜਿਹੀ ਨੁਮਾਇੰਦਗੀ ਨਹੀ ਕਰਨਾ ਚਾਹੁੰਦਾ।
ਮੁਸਲਿਮ ਬਹੁ-ਗਿਣਤੀ ਵਾਲੇ ਮੁਲਕ ਪਾਕਿਸਤਾਨ ਵਿੱਚ ਸੁੰਦਰਤਾ ਮੁਕਾਬਲੇ ਬਹੁਤ ਘੱਟ ਹੁੰਦੇ ਹਨ।
‘ਮਿਸ ਪਾਕਿਸਤਾਨ ਵਰਲਡ’ ਸ਼ਾਇਦ ਦੁਨੀਆਂ ਭਰ ਵਿੱਚ ਰਹਿਣ ਵਾਲੀਆਂ ਪਾਕਿਸਤਾਨੀ ਮੂਲ ਦੀਆਂ ਔਰਤਾਂ ਲਈ ਸਭ ਤੋਂ ਮਸ਼ਹੂਰ ਸੁੰਦਰਤਾ ਮੁਕਾਬਲਾ ਹੈ।
ਇਹ ਮੁਕਾਬਲਾ ਪਹਿਲੀ ਵਾਰ 2002 ਵਿੱਚ ਟੋਰਾਂਟੋ ਵਿੱਚ ਹੋਇਆ ਸੀ। 2020 ਵਿੱਚ ਇਹ ਮੁਕਾਬਲਾ ਲਾਹੌਰ ਵਿੱਚ ਕਰਵਾਇਆ ਗਿਆ।
ਪਾਕਿਸਤਾਨ ਦੀ ਪਹਿਲੀ ਨੁਮਾਇੰਦਗੀ
‘ਮਿਸ ਯੂਨੀਵਰਸ'' ਮੁਕਾਬਲੇ ਦੇ 72 ਸਾਲਾਂ ਦੇ ਇਤਿਹਾਸ ''ਚ ਪਾਕਿਸਤਾਨ ਨੇ ਕਦੇ ਵੀ ਆਪਣਾ ਨੁਮਾਇੰਦਾ ਨਹੀ ਭੇਜਿਆ ਹੈ।
ਏਰਿਕਾ ਰੌਬਿਨ ਨੇ ਦੱਸਿਆ ਕਿ ਦੂਜੇ ਦੌਰ ਦੀ ਚੋਣ ਜ਼ੂਮ ''ਤੇ ਕਰਵਾਈ ਗਈ। ਇਸ ਵਿੱਚ ਉਸ ਨੂੰ ਇੱਕ ਅਜਿਹਾ ਕੰਮ ਦੱਸਣ ਲਈ ਕਿਹਾ ਗਿਆ ਸੀ ਜੋ ਉਹ ਆਪਣੇ ਦੇਸ਼ ਦੇ ਲਈ ਕਰਨਾ ਚਾਹੁੰਦੀ ਸੀ।
ਇਸ ''ਤੇ ਏਰਿਕਾ ਰੌਬਿਨ ਨੇ ਜਵਾਬ ਦਿੱਤਾ ਸੀ, “ਮੈਂ ਇਸ ਸੋਚ ਨੂੰ ਬਦਲਣਾ ਚਾਹਾਂਗੀ ਕਿ ਪਾਕਿਸਤਾਨ ਇੱਕ ਪਛੜਿਆ ਹੋਇਆ ਦੇਸ਼ ਹੈ।”
ਪੱਤਰਕਾਰ ਮਾਰੀਆਨਾ ਬਾਬਰ ਨੇ ਸੋਸ਼ਲ ਪਲੇਟਫਾਰਮ ‘ਤੇ ਰੌਬਿਨ ਦੀ ‘ਸੁੰਦਰਤਾ ਅਤੇ ਦਿਮਾਗ਼’ ਦੀ ਪ੍ਰਸ਼ੰਸਾ ਕੀਤੀ।
ਪਾਕਿਸਤਾਨ ਮਾਡਲ ਵਨੀਜ਼ਾ ਅਹਿਮਦ ਨੇ ਏਰਿਕਾ ਰੌਬਿਨ ਨੂੰ ਮਾਡਲਿੰਗ ਦੇ ਖੇਤਰ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਸੀ।
ਉਸ ਨੇ ‘ਵਾਇਸ ਆ਼ਫ ਅਮਰੀਕਾ ਉਰਦੂ’ ਨੂੰ ਦੱਸਿਆ, ‘ਜਦੋਂ ਇਹ ਲੋਕ ਮਿਸਟਰ ਪਾਕਿਸਤਾਨ’ ਨਾਮ ਦੇ ਕੌਮਾਂਤਰੀ ਮੁਕਾਬਲਿਆਂ ਨਾਲ ਸਹਿਮਤ ਹਨ ਤਾਂ ਉਨ੍ਹਾਂ ਨੂੰ ਇੱਕ ਔਰਤ ਦੀ ਉਪਲਬਧੀ ਤੋਂ ਪਰੇਸ਼ਾਨੀ ਕਿਉਂ ਹੈ?
ਵਿਰੋਧ ਅਤੇ ਸਮਰਥਨ
ਕਰਾਚੀ ਵਿੱਚ ਰਹਿਣ ਵਾਲੇ ਲੇਖਕ ਅਤੇ ਟਿੱਪਣੀਕਾਰ ਰਾਫੇ ਮਹਿਮੂਦ ਨੇ ਬੀਬੀਸੀ ਨੂੰ ਦੱਸਿਆ, "ਸਾਡਾ ਬਹੁਤ ਵਿਰੋਧਾਭਾਸ ਵਿਚਾਰਾਂ ਵਾਲਾ ਦੇਸ਼ ਹੈ ਅਤੇ ਔਰਤਾਂ ਅਤੇ ਹਾਸ਼ੀਏ ''ਤੇ ਪਿਆ ਸਮਾਜ ਹੀ ਸਾਨੂੰ ਸਭ ਤੋਂ ਵੱਧ ਪਰੇਸ਼ਾਨ ਕਰਦੇ ਹਨ।”
ਉਹ ਕਹਿੰਦੇ ਹਨ, “ਪਾਕਿਸਤਾਨ ਵੱਡੇ ਪੱਧਰ ''ਤੇ ਇੱਕ ਸਰਵ-ਸੱਤਾਧਾਰੀ ਮੁਲਕ ਹੈ ਅਤੇ ਇਹ ਉਨ੍ਹਾਂ ਕਠੋਰ ਪੁਰਖੀ ਕਦਰਾਂ- ਕੀਮਤਾਂ ਤੋਂ ਪ੍ਰਤੀਬਿੰਬਤ ਹੁੰਦਾ ਹੈ ਜੋ ਇਹ ਸੰਸਥਾਗਤ ਅਤੇ ਸਮਾਜਿਕ ਤੌਰ ''ਤੇ ਥੋਪਦਾ ਹੈ। ਏਰਿਕਾ ਰੌਬਿਨ ਨੇ ਜਿਸ ਤਰ੍ਹਾਂ ਦੀ ਮੋਰਾਲ ਪੋਲੀਸਿੰਗ ਦਾ ਸਾਹਮਣਾ ਕੀਤਾ, ਉਹ ਇਸ ਦਾ ਵਿਸਥਾਰ ਹੈ।”
1950 ਤੋਂ 1970 ਦਰਮਿਆਨ ਅਖ਼ਬਾਰ ‘ਡਾਨ’ ਦੀਆਂ ਕਾਪੀਆਂ ''ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਰਾਚੀ ਦੀ ਐਲਫਿੰਸਟਨ ਸਟਰੀਟ ''ਤੇ ਸਥਿਤ ਇੱਕ ਕੱਲਬ ਵਿੱਚ ਕੈਬਰੇ ਅਤੇ ਬੈਲੇ ਡਾਂਸਰ ਪਰਫੋਰਮ ਕਰਦੇ ਸਨ।
ਇਨ੍ਹਾਂ ਨਾਈਟ ਕੱਲਬਾਂ ਵਿੱਚ ਕਾਰਕੁਨ, ਡਿਪਲੋਮੈਟ, ਸਿਆਸਤਦਾਨ, ਏਅਰ ਹੋਸਟੈਸ ਅਤੇ ਨੌਜਵਾਨ ਆਉਂਦੇ ਸਨ।
ਕਰਾਚੀ ਦਾ ਇਤਿਹਾਸਕ ਮੈਟਰੋਪੋਲ ਹੋਟਲ ਵੀ ਸੰਗੀਤ ਅਤੇ ਜੈਜ਼ ਪ੍ਰਦਰਸ਼ਨਾਂ ਲਈ ਪਸੰਦੀਦਾ ਸਥਾਨ ਹੁੰਦਾ ਸੀ। ਪਰ 1973 ਵਿੱਚ, ਪਾਕਿਸਤਾਨ ਦੀ ਸੰਸਦ ਨੇ ਇੱਕ ਸੰਵਿਧਾਨ ਬਣਾਇਆ, ਜਿਸ ਵਿੱਚ ਪਾਕਿਸਤਾਨ ਨੂੰ ਇੱਕ ਇਸਲਾਮਿਕ ਗਣਰਾਜ ਅਤੇ ਇਸਲਾਮ ਨੂੰ ਰਾਜ ਧਰਮ ਐਲਾਨ ਦਿੱਤਾ ਸੀ।
ਹਰ ਚਾਰ ਸਾਲ ਬਾਅਦ, ਫੌਜ ਮੁਖੀ ਜਨਰਲ ਜ਼ਿਆ ਉਲ ਹੱਕ ਨੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ।
ਉਸ ਤੋਂ ਬਾਅਦ ਦੇ ਦਹਾਕੇ ਵਿੱਚ ਜੋ ਕੁਝ ਹੋਇਆ, ਉਸ ਨੂੰ ਵਰਕਰਾਂ ਅਤੇ ਕਾਨੂੰਨ ਦੇ ਜਾਨਵਰਾਂ ਨੇ ''ਤਾਨਾਸ਼ਾਹੀ ਯੁੱਗ'' ਕਰਾਰ ਦਿੱਤਾ, ਕਿਉਂਕਿ ਇਸ ਦੌਰਾਨ ਇਸਲਾਮੀ ਕਾਨੂੰਨ ਲਾਗੂ ਕੀਤਾ ਗਿਆ ਸੀ ਅਤੇ ਪਾਕਿਸਤਾਨ ਸਮਾਜ ਵਿੱਚ ਨਾਟਕੀ ਤੌਰ ''ਤੇ ਬਦਲਾਅ ਕੀਤਾ ਗਿਆ ਸੀ।
ਜਨਰਲ ਜ਼ਿਆ ਨੇ 1980 ਦੇ ਦਹਾਕੇ ਦੇ ਮੱਧ ਤੱਕ ਇਸਲਾਮੀ ਕਾਨੂੰਨ ਪ੍ਰਤੀ ਆਪਣੀ ਵਚਨਬੱਧਤਾ ਦਿਖਾਉਣ ਲਈ ਜਨਤਕ ਤੌਰ ''ਤੇ ਕੋੜੇ ਮਾਰਨ ਦੀ ਸਜ਼ਾ ਨੂੰ ਵੀ ਜ਼ਿੰਦਾ ਕਰ ਦਿੱਤਾ ਸੀ।
ਅੱਜ, ਨਾਈਟ ਕਲੱਬ ਅਤੇ ਬਾਰ ਖ਼ਤਮ ਹੋ ਗਏ ਹਨ। ਮੈਟਰੋਪੋਲ ਹੋਟਲ ਇੰਝ ਲੱਗਦਾ ਹੈ ਜਿਵੇਂ ਇਹ ਢਹਿ ਜਾਵੇਗਾ। ਸੜਕ ਦੇ ਬਿਲਕੁਲ ਹੇਠਾਂ ਜਿਸ ਨੂੰ ਇੱਕ ਕਸੀਨੋ ਮੰਨਿਆ ਜਾਂਦਾ ਸੀ ਉਹ ਹੁਣ ਸਿਰਫ਼ ਇੱਕ ਢਾਂਚਾ ਬਣ ਕੇ ਰਹਿ ਗਿਆ ਹੈ।
ਇਸ ਤੋਂ ਬਾਅਦ ਵੀ ਇੱਕ ਆਜ਼ਾਦ ਅਤੇ ਵਧੇਰੇ ਸਹਿਣਸ਼ੀਲ ਪਾਕਿਸਤਾਨ ਦੀ ਆਸ ਦੂਰ ਨਹੀਂ ਹੋਈ ਹੈ।
ਏਰਿਕਾ ਰੌਬਿਨ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ ਜੋ ਇਸ ਗੱਲ ਦੀਆਂ ਸੀਮਾਵਾਂ ਟੱਪ ਰਹੀ ਰਹੀ ਹੈ ਕਿ ਸਵੀਕਾਰਨਯੋਗ ਹੈ ਅਤੇ ਕੀ ਨਹੀਂ ਹੈ।
ਸੈਂਟ ਪੈਟ੍ਰਿਕ ਹਾਈ ਸਕੂਲ ਅਤੇ ਸਰਕਾਰੀ ਕਾਲਜ ਆਫ ਕਾਮਰਸ ਐਂਡ ਇਕਨਾਮਿਕਸ ਦੀ ਗ੍ਰੈਜੂਏਟ ਇਸ ਗੱਲ ''ਤੇ ਅੜੀ ਹੋਈ ਹੈ ਕਿ ਉਸ ਨੇ ''ਕੁਝ ਵੀ ਗ਼ਲਤ ਨਹੀਂ ਕੀਤਾ।''
ਉਹ ਕਹਿੰਦੀ ਹੈ, "ਅੰਤਰਰਾਸ਼ਟਰੀ ਮੰਚ ''ਤੇ ਪਾਕਿਸਤਾਨ ਦੀ ਨੁਮਾਇੰਦਗੀ ਕਰਕੇ, ਮੈਂ ਕੋਈ ਕਾਨੂੰਨ ਨਹੀਂ ਤੋੜ ਰਹੀ। ਮੈਂ ਰੂੜੀਵਾਦੀ ਸੋਚ ਨੂੰ ਖ਼ਤਮ ਕਰਨ ਲਈ ਆਪਣੇ ਵੱਲੋਂ ਥੋੜ੍ਹੀ ਜਿਹੀ ਕੋਸ਼ਿਸ਼ ਕਰ ਰਹੀ ਹਾਂ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਅਗਨੀਵੀਰ ਅੰਮ੍ਰਿਤਪਾਲ ਸਿੰਘ ਨੂੰ ਫੌਜੀ ਸਨਮਾਨ ਨਾ ਮਿਲਣ ਦਾ ਮੁੱਦਾ ਭਖਿਆ,''ਸਾਡਾ ਪੁੱਤ ਲਿਫਾਫੇ ''ਚ ਲਪੇਟ...
NEXT STORY