ਪੰਜਾਬ ਪੁਲਿਸ ਦੇ ਕੱਢੇ ਗਏ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਦੀ ਮੌਤ ਹੋ ਗਈ ਹੈ। ‘ਪਿੰਕੀ ਕੈਟ’ ਵਜੋਂ ਜਾਣੇ ਜਾਂਦੇ ਇਸ ਪੁਲਿਸ ਅਧਿਕਾਰੀ ਨਾਲ ਕਈ ਵਿਵਾਦ ਵੀ ਜੁੜੇ ਹੋਏ ਸਨ।
ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪਿੰਕੀ ਦੀ ਮੌਤ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ 25 ਅਕਤੂਬਰ ਨੂੰ ਹੋਈ।
ਪਿੰਕੀ ਨੂੰ 1997 ''ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਸ਼ਾਮਲ ਜਗਤਾਰ ਸਿੰਘ ਹਵਾਰਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਚਰਚਾ ਵਿੱਚ ਆਏ ਸਨ।
ਪਿੰਕੀ ਨੂੰ ਹਵਾਰਾ ਨੂੰ ਗ੍ਰਿਫ਼ਤਾਰ ਕਰਨ ਬਦਲੇ ਸਰਕਾਰ ਵਲੋਂ ਸਨਮਾਨਤ ਵੀ ਕੀਤਾ ਗਿਆ ਸੀ। ਹਾਲਾਂਕਿ ਇਹ ਸਨਮਾਨ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਸੀ।
ਉਨ੍ਹਾਂ ਨੇ ਇੱਕ ਵਾਰ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਹੋਏ 50 ਤੋਂ ਵੱਧ ਕਥਿਤ ਤੌਰ ਉੱਤੇ ਫ਼ੇਕ ਇਨਕਾਉਂਟਰਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ।
ਪਿੰਕੀ ਦਾ ਚਰਚਾ ਵਿੱਚ ਰਹਿਣਾ
2001 ਵਿੱਚ ਲੁਧਿਆਣਾ ਵਾਸੀ ਅਵਤਾਰ ਸਿੰਘ ਉਰਫ ਗੋਲਾ ਦੇ ਕਤਲ ਮਾਮਲੇ ਵਿੱਚ ਪਿੰਕੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਗੁਰਮੀਤ ਸਿੰਘ ਪਿੰਕੀ ਵਲੋਂ ਮਈ 2021 ਵਿੱਚ ਆਪਣਾ ਯੂਟਿਊਬ ਚੈਨਲ ਵੀ ਸ਼ੁਰੂ ਕੀਤਾ ਗਿਆ ਸੀ। ਜਿੱਥੇ ਉਨ੍ਹਾਂ ਨੇ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਹੋਏ ਕਥਿਤ ਐਨਕਾਉਂਟਰਜ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਇਸ ਤੋਂ ਇਲਾਵਾ ਕਰੀਬ ਦੋ ਸਾਲਾਂ ਤੱਕ ਪਿੰਕੀ ਸੂਬੇ ਦੇ ਸਿਆਸੀ ਘਟਨਾਕ੍ਰਮ ਬਾਰੇ ਆਪਣਾ ਪੱਖ਼ ਰੱਖਦੇ ਸੁਣੇ ਜਾ ਸਕਦੇ ਹਨ।
ਹਾਲਾਂਕਿ ਬੀਤੇ ਇੱਕ ਸਾਲ ਤੋਂ ਉਨ੍ਹਾਂ ਵਲੋਂ ਆਪਣੇ ਯੂਟਿਊਬ ਚੈਨਲ ਉੱਤੇ ਕੋਈ ਵੀ ਵੀਡੀਓ ਨਹੀਂ ਪਾਇਆ ਗਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਅਜੈ ਜਡੇਜਾ: ਪਾਕਿਸਤਾਨ ਤੇ ਇੰਗਲੈਂਡ ਨੂੰ ਮਾਤ ਦੇਣ ਵਾਲੀ ਅਫ਼ਗ਼ਾਨਿਸਤਾਨ ਨੂੰ ਜਿੱਤ ਦੇ ਗੁਰ ਸਿਖਾਉਣ ਵਾਲਾ...
NEXT STORY