Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, JUN 05, 2025

    4:14:22 PM

  • hernias  operation  marriage

    ਹਰਨੀਆਂ ਦਾ ਆਪਰੇਸ਼ਨ ਕਰਵਾਉਣ ਗਈ ਵਿਆਹੁਤਾ ਦੀ ਮੌਤ,...

  • punjab government issues new orders for transfers of officers and employees

    ਪੰਜਾਬ ਸਰਕਾਰ ਵਲੋਂ ਅਫ਼ਸਰਾਂ ਤੇ ਮੁਲਾਜ਼ਮਾਂ ਦੀਆਂ...

  • paddy planting work begins in punjab from today

    ਪੰਜਾਬ ’ਚ ਅੱਜ ਤੋਂ ਸ਼ੁਰੂ ਹੋਇਆ ਝੋਨੇ ਦੀ ਲਵਾਈ ਦਾ...

  • new orders in barnala

    ਲਘੂ ਉਦਯੋਗਾਂ ਦੇ ਮਾਲਕਾਂ ਲਈ ਸਖ਼ਤ ਹੁਕਮ ਜਾਰੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਸੰਸਦ ਦੀ ਸੁਰੱਖਿਆ ''ਚ ਸੰਨ੍ਹ ਲਗਾਉਣ ਦੇ ਮੁਲਜ਼ਮਾਂ ਨੇ ਕਿਹਾ, ''ਬਿਜਲੀ ਦੇ ਝਟਕੇ ਦੇ ਕੇ ਢਾਹੇ ਜਾ ਰਹੇ ਤਸ਼ੱਦਦ''

ਸੰਸਦ ਦੀ ਸੁਰੱਖਿਆ ''ਚ ਸੰਨ੍ਹ ਲਗਾਉਣ ਦੇ ਮੁਲਜ਼ਮਾਂ ਨੇ ਕਿਹਾ, ''ਬਿਜਲੀ ਦੇ ਝਟਕੇ ਦੇ ਕੇ ਢਾਹੇ ਜਾ ਰਹੇ ਤਸ਼ੱਦਦ''

  • Updated: 01 Feb, 2024 06:05 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਸੰਸਦ
ANI

ਸੰਸਦ ਦੀ ਸੁਰੱਖਿਆ ਨੂੰ ਸੰਨ੍ਹ ਲਗਾਉਣ ਵਾਲੇ ਛੇ ਵਿੱਚੋਂ ਪੰਜ ਮੁਲਜ਼ਮਾਂ ਨੇ ਬੁੱਧਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਅਰਜ਼ੀ ਦਾਇਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਿਜਲੀ ਦੇ ਝਟਕੇ ਦੇ ਕੇ ਤਸੀਹੇ ਦਿੱਤੇ ਜਾ ਰਹੇ ਹਨ ਅਤੇ 70 ਕੋਰੇ ਕਾਗਜ਼ਾਂ ''ਤੇ ਜ਼ਬਰਦਸਤੀ ਦਸਤਖ਼ਤ ਕਰਵਾਏ ਗਏ ਹਨ।

ਇਸ ਪਟੀਸ਼ਨ ''ਚ ਮੁਲਜ਼ਮਾਂ ਨੇ ਕਿਹਾ ਹੈ ਕਿ "ਉਨ੍ਹਾਂ ਨੂੰ ਯੂਏਪੀਏ ਤਹਿਤ ਅਪਰਾਧ ਕਰਨ ਅਤੇ ਕੌਮੀ ਸਿਆਸੀ ਦਲਾਂ ਨਾਲ ਸਬੰਧ ਹੋਣ ਵਰਗੇ ਕਬੂਲਨਾਮਿਆਂ ''ਤੇ ਦਸਤਖ਼ਤ ਵੀ ਕਰਵਾਏ ਗਏ ਹਨ।"

ਮੁਲਜ਼ਮਾਂ ਨੇ ਕਿਹਾ ਹੈ ਕਿ ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਕੋਲੋਂ "ਇੱਕ ਕਾਗਜ਼ ''ਤੇ ਇਹ ਲਿਖਵਾਇਆ ਗਿਆ ਹੈ ਕਿ ਉਨ੍ਹਾਂ ਦੇ ਕਿਸੇ ਸਿਆਸੀ ਦਲ/ਵਿਰੋਧੀ ਪਾਰਟੀ ਦੇ ਨੇਤਾ ਨਾਲ ਸਬੰਧ ਹਨ।"

ਇਹ ਅਰਜ਼ੀ ਮਨੋਰੰਜਨ ਡੀ, ਸਾਗਰ ਸ਼ਰਮਾ, ਲਲਿਤ ਝਾਅ, ਅਮੋਲ ਸ਼ਿੰਦੇ ਅਤੇ ਮਹੇਸ਼ ਕੁਮਾਵਤ ਵੱਲੋਂ ਦਾਇਰ ਕੀਤੀ ਗਈ ਹੈ।

ਇਨ੍ਹਾਂ ਪੰਜਾਂ ਮੁਲਜ਼ਮਾਂ ਦੀ ਤਰਫੋਂ ਅਦਾਲਤ ਵਿੱਚ ਦਲੀਲ ਦੇਣ ਵਾਲੇ ਵਕੀਲ ਅਮਿਤ ਸ਼ੁਕਲਾ ਨੇ ਕਿਹਾ, "ਅਸੀਂ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ। ਅਸੀਂ ਇਹ ਤੱਥ ਅਦਾਲਤ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਸੀ, ਕਿਉਂਕਿ ਚਾਰਜਸ਼ੀਟ ਦਾਇਰ ਕਰਦੇ ਸਮੇਂ ਪੁਲਿਸ ਇਨ੍ਹਾਂ ਤੱਥਾਂ ਦੇ ਨਾਲ ਕੁਝ ਨਾ ਕੁਝ ਕਰੇਗੀ।"

ਉਨ੍ਹਾਂ ਕਿਹਾ, “ਬਾਅਦ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਦੇ ਸਮੇਂ ਅਸੀਂ ਇਨ੍ਹਾਂ ਤੱਥਾਂ ਦੀ ਵਰਤੋਂ ਕਰਾਂਗੇ।”

ਮੁਲਜ਼ਮ
ANI
ਸੰਸਦ ਦੀ ਸੁਰੱਖਿਆ ਨੂੰ ਸੰਨ੍ਹ ਲਗਾਉਣ ਵਾਲੇ ਮੁਲਜ਼ਮਾਂ ਨੇ ਪੁਲਿਸ ਉੱਤੇ ਇਲਜ਼ਾਮ ਲਗਾਏ ਹਨ

ਵਕੀਲ ਅਮਿਤ ਸ਼ੁਕਲਾ ਨੇ ਕਿਹਾ, "ਇਸਤਗਾਸਾ ਪੱਖ ਨੇ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ। ਉਹ ਅਗਲੀ ਤਰੀਕ ਤੱਕ ਜਮ੍ਹਾਂ ਕਰਨਗੇ, ਜੋ ਕਿ 17 ਫਰਵਰੀ ਹੈ।"

ਉਨ੍ਹਾਂ ਨੇ ਕਿਹਾ, "ਪਰ ਮੈਨੂੰ ਯਕੀਨ ਹੈ ਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰ ਦੇਣਗੇ। ਪਰ ਜੇਕਰ ਉਹ ਨਹੀਂ ਮੰਨਦੇ ਤਾਂ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਾਂ ਨਹੀਂ।"

ਮੁਲਜ਼ਮਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਮੌਜੂਦਾ ਅਤੇ ਪੁਰਾਣੇ ਸਿਮ ਨੰਬਰਾਂ ਨੂੰ ਜਾਰੀ ਕਰਵਾਉਣ ਲਈ ਏਅਰਟੈੱਲ, ਵੋਡਾਫੋਨ ਅਤੇ ਬੀਐੱਸਐੱਨਐੱਲ ਦੇ ਦਫ਼ਤਰ ਲੈ ਕੇ ਗਏ। ਇਸਦਾ ਕਾਰਨ "ਇਸਤਗਾਸਾ ਪੱਖ ਨੂੰ ਚੰਗੀ ਤਰ੍ਹਾਂ ਪਤਾ ਹੋਵੇਗੀ।"

ਵਕੀਲ ਨੇ ਕਿਹਾ ਕਿ ਪੰਜਾਂ ਮੁਲਜ਼ਮਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਨੰਬਰਾਂ ਨਾਲ ਛੇੜਛਾੜ ਕਰਕੇ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਗ਼ਲਤ ਲੋਕਾਂ ਜਾਂ ਕਿਸੇ ਸਿਆਸੀ ਦਲਾਂ ਨਾਲ ਸਬੰਧ ਵੀ ਸਨ।

ਮੁਲਜ਼ਮਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਤੋਂ ਜ਼ਬਰਦਸਤੀ ਈਮੇਲ ਅਤੇ ਸੋਸ਼ਲ ਮੀਡੀਆ ਖ਼ਾਤਿਆਂ ਦੇ ਪਾਸਵਰਡ ਲਏ ਗਏ ਹਨ। ਵਕੀਲ ਅਮਿਤ ਸ਼ੁਕਲਾ ਨੇ ਕਿਹਾ, "ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਇਹ ਗ਼ੈਰ-ਕਾਨੂੰਨੀ ਹੈ।"

ਭਾਰਤੀ ਸੰਸਦ
SANSAD TV

ਦਿੱਲੀ ਪੁਲਿਸ ਕੀ ਕਹਿ ਰਹੀ ਹੈ?

ਦਿੱਲੀ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਵਿਸ਼ੇਸ਼ ਸਰਕਾਰੀ ਵਕੀਲ ਅਖੰਡ ਪ੍ਰਤਾਪ ਸਿੰਘ ਨੇ ਕਿਹਾ, "ਅਸੀਂ ਆਪਣਾ ਢੁਕਵਾਂ ਜਵਾਬ ਦਾਇਰ ਕਰਾਂਗੇ।"

ਹਾਲਾਂਕਿ, ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਵੀ ਅਦਾਲਤ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਜਾ ਚੁੱਕਾ ਹੈ ਪਰ ਜਦੋਂ ਜੱਜ ਨੇ ਮੁਲਜ਼ਮਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ।

ਉਹ ਕਹਿੰਦੇ ਹਨ, "13 ਜਨਵਰੀ ਨੂੰ ਜਦੋਂ ਸਾਰੇ ਮੁਲਜ਼ਮ ਅਦਾਲਤ ''ਚ ਪੇਸ਼ ਹੋਏ ਸਨ ਤਾਂ ਜ਼ੁਬਾਨੀ ਤੌਰ ''ਤੇ ਇਹੀ ਇਲਜ਼ਾਮ ਲਾਏ ਗਏ ਸਨ ਅਤੇ ਅਦਾਲਤ ਨੇ ਇਸ ਬਾਰੇ ਇੱਕ-ਇੱਕ ਕਰਕੇ ਸਾਰੇ ਮੁਲਜ਼ਮਾਂ ਨੂੰ ਇਸ ਬਾਰੇ ਸਵਾਲ ਕੀਤਾ ਸੀ।"

"ਹਾਲਾਂਕਿ, ਉਸ ਵੇਲੇ ਮੁਲਜ਼ਮਾਂ ਨੇ ਦਿੱਲੀ ਪੁਲਿਸ ਵੱਲੋਂ ਅਜਿਹੇ ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਇਸ ਤਰ੍ਹਾਂ ਦੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਸੀ। 13 ਜਨਵਰੀ ਦੇ ਹੁਕਮ ਵਿੱਚ ਇਹ ਵੀ ਦਰਜ ਹੈ।"

ਹਮਲੇ ਦਾ ਕਥਿਤ ਮਾਸਟਰਮਾਈਂਡ ਲਲਿਤ ਝਾਅ
ANI
ਹਮਲੇ ਦਾ ਕਥਿਤ ਮਾਸਟਰਮਾਈਂਡ ਲਲਿਤ ਝਾਅ

ਉਧਰ, ਪੰਜਾਂ ਮੁਲਜ਼ਮਾਂ ਦੇ ਵਕੀਲ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਪੁਲਿਸ ਦੇ ਡਰ ਕਾਰਨ ਕੁਝ ਨਹੀਂ ਕਿਹਾ।

ਉਨ੍ਹਾਂ ਨੇ ਕਿਹਾ, "ਨੀਲਮ ਆਜ਼ਾਦ (ਛੇਵੀਂ ਮੁਲਜ਼ਮ) ਨੇ ਇਹ ਮੁੱਦਾ ਉਦੋਂ ਚੁੱਕਿਆ ਜਦੋਂ ਇੱਕ ਮਹਿਲਾ ਅਧਿਕਾਰੀ ਨੇ ਉਨ੍ਹਾਂ ''ਤੇ 50 ਕੋਰੇ ਕਾਗਜ਼ਾਂ ''ਤੇ ਦਸਤਖ਼ਤ ਦਾ ਦਬਾਅ ਪਾਇਆ।"

"ਜਦੋਂ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਮੇਰੇ ਮੁਵੱਕਿਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਜ਼ਬਰਦਸਤੀ ਕੋਰੇ ਕਾਗਜ਼ਾਂ ''ਤੇ ਦਸਤਖ਼ਤ ਲਏ ਗਏ ਹਨ।"

ਉਨ੍ਹਾਂ ਕਿਹਾ, "ਜਦੋਂ ਮੈਂ ਇਹ ਮਾਮਲਾ ਚੁੱਕਿਆ ਅਤੇ ਕਿਹਾ ਕਿ ਇਸ ਨੂੰ ਦਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਅਦਾਲਤ ਨੇ ਕਿਹਾ ਕਿ ਉਹ ਹਰੇਕ ਮੁਲਜ਼ਮ ਨੂੰ ਪੁੱਛੇਗੀ। ਜਦੋਂ ਅਦਾਲਤ ਨੇ ਮੁਲਜ਼ਮਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ।"

"ਉਸ ਦਿਨ ਉਹ (ਮੁਲਜ਼ਮ) ਪੁਲਿਸ ਅਧਿਕਾਰੀਆਂ ਨਾਲ ਖੜ੍ਹੇ ਸਨ। ਤਾਂ ਕੁਝ ਤਾਂ ਹੋਇਆ (ਪੁਲਿਸ ਵੱਲੋਂ) ਜਿਸ ਤੋਂ ਬਾਅਦ ਉਨ੍ਹਾਂ ਨੇ (ਮੁਲਜ਼ਮਾਂ) ਕਿਹਾ ਕਿ ਪੁਲਿਸ ਉਨ੍ਹਾਂ ''ਤੇ ਦਬਾਅ ਨਹੀਂ ਬਣਾ ਰਹੀ।"

"ਬਾਅਦ ਵਿੱਚ, ਜਦੋਂ ਮੈਂ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਿਆ, ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਉੱਤੇ ਦਬਾਅ ਸੀ ਕਿ ਉਹ ਅਦਾਲਤ ਵਿੱਚ ਕੁਝ ਨਾ ਬੋਲਣ।"

"ਉਸ ਦਿਨ (13 ਜਨਵਰੀ) ਉਹ ਪੁਲਿਸ ਹਿਰਾਸਤ ਵਿੱਚ ਸੀ। ਇਹ ਹਿਰਾਸਤ ਉਸੇ ਦਿਨ ਹੀ ਪੂਰੀ ਹੋ ਗਈ ਸੀ। ਪੁਲਿਸ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ੱਵਿਚ ਮਿਲਿਆ, ਤਾਂ ਉਨ੍ਹਾਂ ਨੇ ਮੈਨੂੰ ਸਭ ਕੁਝ ਦੱਸਿਆ।"

"ਜਦੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਨਿਆਂਇਕ ਹਿਰਾਸਤ ਵਿੱਚ ਪੁਲਿਸ ਉਨ੍ਹਾਂ ਦਾ ਸ਼ੋਸ਼ਣ ਨਹੀਂ ਕਰੇਗੀ, ਫਿਰ ਉਨ੍ਹਾਂ ਨੇ ਮੈਨੂੰ ਸਭ ਕੁਝ ਦੱਸਿਆ।"

ਸੰਸਦ ਦੀ ਸੁਰੱਖਿਆ ਨੂੰ ਸੰਨ੍ਹ
ANI

ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ

ਬੁੱਧਵਾਰ ਨੂੰ ਹੋਈ ਸੁਣਵਾਈ ''ਚ ਦਿੱਲੀ ਪੁਲਿਸ ਨੇ ਸਾਰੇ 6 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਧਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਇਹ ਹਿਰਾਸਤ ਇੱਕ ਮਾਰਚ ਤੱਕ ਵਧਾ ਦਿੱਤੀ ਹੈ।

ਸਰਕਾਰੀ ਵਕੀਲ ਅਖੰਡ ਪ੍ਰਤਾਪ ਸਿੰਘ ਨੇ ਕਿਹਾ, "ਜਾਂਚ ਅਜੇ ਬਾਕੀ ਹੈ। ਜੇਕਰ ਇਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਨਾ ਰੱਖਿਆ ਗਿਆ ਤਾਂ ਗਵਾਹਾਂ ''ਤੇ ਦਬਾਅ ਬਣਾਉਣ ਅਤੇ ਸਬੂਤਾਂ ਨਾਲ ਛੇੜਛਾੜ ਦੀ ਸੰਭਾਵਨਾ ਹੈ।"

ਇਹ 6 ਮੁਲਜ਼ਮ 13 ਦਸੰਬਰ ਨੂੰ ਸੰਸਦ ''ਤੇ ਹੋਏ ਹਮਲੇ ਦੀ ਬਰਸੀ ਵਾਲੇ ਦਿਨ ਸੁਰੱਖਿਆ ਦੀ ਉਲੰਘਣਾ ਕਰਨ ਦੇ ਮਾਮਲੇ ''ਚ ਹਿਰਾਸਤ ''ਚ ਹਨ।

ਉਸ ਦਿਨ ਮਨੋਰੰਜਨ ਡੀ ਅਤੇ ਸਾਗਰ ਸ਼ਰਮਾ ਨੇ ਐੱਮਪੀ ਚੈਂਬਰ ਵਿੱਚ ਦਾਖ਼ਲ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਧੂੰਏਂ ਦਾ ਡੱਬਾ ਯਾਨਿ ਸਮੋਕ ਕੈਨ ਸੁੱਟ ਦਿੱਤਾ।

ਦੋ ਹੋਰ ਮੁਲਜ਼ਮਾਂ ਨੀਲਮ ਅਤੇ ਅਮੋਲ ਸ਼ਿੰਦੇ ਨੂੰ ਸੰਸਦ ਦੇ ਬਾਹਰ ਨਾਅਰੇਬਾਜ਼ੀ ਕਰਨ ਅਤੇ ਰੰਗੀਨ ਗੈਸ ਛਿੜਕਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਮਹੇਸ਼ ਕੁਮਾਵਤ ਅਤੇ ਲਲਿਤ ਝਾਅ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਲਲਿਤ ਝਾਅ ਇਸ ਹਮਲੇ ਦਾ ''ਮਾਸਟਰਮਾਈਂਡ'' ਸੀ ਅਤੇ ਕੁਮਾਵਤ ਸੁਰੱਖਿਆ ਨੂੰ ਸੰਨ੍ਹ ਲਗਾਉਣ ਦੀ ਉਨ੍ਹਾਂ ਦੀ ਯੋਜਨਾ ''ਚ ਮਦਦ ਕਰ ਰਿਹਾ ਸੀ।

ਬਾਅਦ ਵਿੱਚ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਬੇਰੁਜ਼ਗਾਰ ਹਨ ਅਤੇ ਰੁਜ਼ਗਾਰ ਨਾ ਮਿਲਣ ਦਾ ਮੁੱਦਾ ਸੰਸਦ ਵਿੱਚ ਚੁੱਕਣਾ ਚਾਹੁੰਦੇ ਸਨ।

ਇਨ੍ਹਾਂ ਸਾਰੇ ਮੁਲਜ਼ਮਾਂ ''ਤੇ ਯੂਏਪੀਏ ਦੇ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਦੇ ਵਕੀਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਐੱਫਆਈਆਰ ਦੀ ਕਾਪੀ ਵੀ ਨਹੀਂ ਮਿਲੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)


  • bbc news punjabi

ਬਜਟ 2024: ਚੋਣਾਂ ਤੋਂ ਪਹਿਲਾਂ ਆਖ਼ਰੀ ਬਜਟ ਦੀਆਂ ਉਹ ਗੱਲਾਂ ਜਿਨ੍ਹਾਂ ਦਾ ਸਰਕਾਰ ਓਹਲਾ ਰੱਖ ਗਈ - ਨਜ਼ਰੀਆ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • chief vigilance officer inspects gurbanta singh marg road
    97 ਲੱਖ ਨਾਲ ਬਣ ਰਹੀ ਮਾਸਟਰ ਗੁਰਬੰਤਾ ਸਿੰਘ ਮਾਰਗ ਵਾਲੀ ਸੜਕ ਦੀ ਚੀਫ਼ ਵਿਜੀਲੈਂਸ...
  • punjab dgp is strict roadmap prepared for complete eradication of drugs
    ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ DGP ਸਖ਼ਤ, ਰੋਡਮੈਪ ਕੀਤਾ ਤਿਆਰ
  • sant balbir singh seechewal statement
    ਸੁਲਤਾਨਪੁਰ ਲੋਧੀ ’ਚ ਬਣਾਈ ਜਾਵੇ ਦੇਸ਼ ਦੀ ਪਹਿਲੀ 'ਗੁਰੂ ਨਾਨਕ ਦੇਵ ਵਾਤਾਵਰਣ...
  • another revelation about mla raman arora
    MLA ਰਮਨ ਅਰੋੜਾ ਬਾਰੇ ਇਕ ਹੋਰ ਖ਼ੁਲਾਸਾ, ਸਾਹਮਣੇ ਆਇਆ ਵੱਡਾ ਕਾਂਡ
  • government employees holidays in punjab
    ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...
  • deadbody of a young man found in the fields
    ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...
  • big news brought by 6 officers of jalandhar municipal corporation
    ਪੰਜਾਬ 'ਚ ਇਨ੍ਹਾਂ 6 ਅਫ਼ਸਰਾਂ ਨੂੰ ਲੈ ਕੇ ਅਹਿਮ ਖ਼ਬਰ, ਹੋਇਆ ਵੱਡਾ ਬਦਲਾਅ
  • vigilance now eyes smart city scam
    ਵਿਜੀਲੈਂਸ ਦੀਆਂ ਨਜ਼ਰਾਂ ਹੁਣ ਸਮਾਰਟ ਸਿਟੀ ਘਪਲੇ ’ਤੇ, ਕਈ ਅਧਿਕਾਰੀਆਂ ਦੀਆਂ...
Trending
Ek Nazar
important news for gndu students

GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

indian economy much stronger

ਭਾਰਤੀ ਅਰਥਵਿਵਸਥਾ ਪਹਿਲਾਂ ਨਾਲੋਂ ਕਾਫੀ ਮਜ਼ਬੂਤ

shehbaz sharif to visit saudi arabia

ਸ਼ਾਹਬਾਜ਼ ਸ਼ਰੀਫ਼ ਅੱਜ ਜਾਣਗੇ ਸਾਊਦੀ ਅਰਬ

deadbody of a young man found in the fields

ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...

people stay ac long time be careful problems

AC 'ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਸਾਵਧਾਨ! 'ਸਿਰਦਰਦ' ਸਣੇ ਹੋਣਗੀਆਂ ਇਹ...

lawyer posted his daughter in law s nude photo on facebook

ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...

weather alert for 12 districts in punjab

ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...

indian origin man sentenced in singapore

ਸਿੰਗਾਪੁਰ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ

important news for registrants

ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਗਰਮੀ 'ਚ ਕਿਤੇ ਤੁਹਾਨੂੰ ਵੀ....

immigration nz population

ਪ੍ਰਵਾਸੀਆਂ ਦੀ ਪਸੰਦ ਬਣਿਆ ਨਿਊਜ਼ੀਲੈਂਡ, 6 ਮਿਲੀਅਨ ਤੋਂ ਵੱਧ ਆਬਾਦੀ ਹੋਣ ਦਾ...

state of india has the highest condom usage

ਭਾਰਤ ਦੇ ਕਿਹੜੇ ਸੂਬੇ ਦੇ ਲੋਕ ਸਭ ਤੋਂ ਵਧ ਇਸਤੇਮਾਲ ਕਰਦੇ ਨੇ ਕੰਡੋਮ? ਚੌਥੇ ਨੰਬਰ...

lee jae myung sworn in as new president

ਲੀ ਜੇ-ਮਯੁੰਗ ਨੇ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

bangladesh revokes mujiburahman  s title of father of the nation

ਬੰਗਲਾਦੇਸ਼ ਸਰਕਾਰ ਨੇ ਮੁਜੀਬੁਰ ਰਹਿਮਾਨ ਤੋਂ ਰਾਸ਼ਟਰ ਪਿਤਾ ਦਾ ਖਿਤਾਬ ਲਿਆ ਵਾਪਸ

new zealand mp deepfake laws

ਨਿਊਜ਼ੀਲੈਂਡ ਦੀ MP ਨੇ ਸੰਸਦ 'ਚ ਦਿਖਾਈ ਆਪਣੀ ਨਗਨ ਫੋਟੋ, ਕੀਤਾ ਵੱਡਾ ਖੁਲਾਸਾ

fara complaint filed against hindu american foundation

ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਵਿਰੁੱਧ FARA ਸ਼ਿਕਾਇਤ ਦਰਜ

visa ban america

ਅਮਰੀਕਾ ਨੇ ਹੁਣ ਇਨ੍ਹਾਂ ਲੋਕਾਂ 'ਤੇ ਲਗਾਈ ਵੀਜ਼ਾ ਪਾਬੰਦੀ

memorial day parade sikh community

‘ਮੈਮੋਰੀਅਲ ਡੇਅ ਪਰੇਡ’ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ...

ravinder dhaliwal arrested

ਜਿਨਸੀ ਸ਼ੋਸ਼ਣ ਮਾਮਲੇ 'ਚ ਰਵਿੰਦਰ ਧਾਲੀਵਾਲ ਗ੍ਰਿਫ਼ਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • mumbai indians became rich despite being out of ipl 2025
      IPL 2025 ਤੋਂ ਬਾਹਰ ਹੋ ਕੇ ਵੀ ਮਾਲਾਮਾਲ ਹੋਈ ਮੁੰਬਈ ਇੰਡੀਅਨਜ਼, ਮਿਲੇਗਾ ਇੰਨੇ...
    • ipl punjab kings
      IPL 2025 ; ਫਾਈਨਲ 'ਚ ਧਮਾਕੇਦਾਰ ਐਂਟਰੀ ਮਗਰੋਂ ਪੰਜਾਬ ਕਿੰਗਜ਼ ਨੂੰ ਪੈ ਗਿਆ...
    • fir registered against virat kohli  s pub ahead of ipl final
      IPL ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਪੱਬ 'ਤੇ FIR ਦਰਜ, ਲੱਗੇ ਗੰਭੀਰ ਦੋਸ਼
    • indian air force recruitment
      Indian Air force 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
    • punjab kings strong player retired in the middle of ipl
      Breaking News: IPL ਵਿਚਾਲੇ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਲੈ ਲਿਆ ਸੰਨਿਆਸ
    • modi unlikely to attend g 7 summit
      G-7 ਸੰਮੇਲਨ 'ਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ, ਟੁੱਟੇਗੀ 6 ਸਾਲਾਂ ਦੀ...
    • india  s   sherpa   makes a big prediction
      20 ਦੇਸ਼ਾਂ 'ਚ ਮਚੀ ਹਲਚਲ, ਭਾਰਤ ਦੇ 'ਸ਼ੇਰਪਾ' ਨੇ ਕੀਤੀ ਵੱਡੀ ਭਵਿੱਖਬਾਣੀ
    • when is the month of sawan starting
      ਕਦੋਂ ਸ਼ੁਰੂ ਹੋ ਰਿਹਾ ਸਾਵਣ ਮਹੀਨਾ, ਜਾਣੋ ਕਿਸ ਦਿਨ ਹੈ ਸਾਵਣ ਦਾ ਪਹਿਲਾ ਸੋਮਵਾਰ
    • such people will be deported
      ...ਅਜਿਹੇ ਲੋਕਾਂ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਕੋਲੋਰਾਡੋ ਹਮਲੇ ਤੋਂ ਬਾਅਦ...
    • shivling changes color three times a day
      ਅਦਭੁਤ ਮੰਦਰ: ਦਿਨ 'ਚ ਤਿੰਨ ਵਾਰ ਰੰਗ ਬਦਲਦਾ ਹੈ ਸ਼ਿਵਲਿੰਗ !
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +