ਬੁਢਲਾਡਾ (ਬਾਂਸਲ) : ਇੱਥੋਂ ਨਜ਼ਦੀਕ ਪਿੰਡ ਰਾਮਗੜ੍ਹ ਸ਼ਾਹਪੁਰੀਆ (ਝਲਬੂਟੀ) ਵਿਖੇ ਲੜਕੀ ਦੇ ਫੋਨ 'ਤੇ ਗ਼ਲਤ ਮੈਸੇਜ ਕਰਨ ਤੋਂ ਰੋਕਣ ਬਦਲੇ ਪੇਂਡੂ ਧਨਾਢ ਦਲਿਤ ਪਰਿਵਾਰ ਦੇ ਜ਼ਬਰੀ ਘਰ ਵੜ ਕੇ 55 ਸਾਲਾ ਔਰਤ ਤੇ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਧਨਾਢਾ ਖਿਲਾਫ ਐੱਸ. ਸੀ. ਐੱਸ. ਟੀ ਐਕਟ ਤਹਿਤ ਪਰਚਾ ਦਰਜ ਕਰਾਉਣ ਲਈ ਮਿਤੀ 3 ਮਈ ਨੂੰ ਪਿੰਡ ਝਲਬੂਟੀ ਵਿਖੇ ਦਲਿਤ ਜਬਰ ਵਿਰੋਧੀ ਰੈਲੀ ਕੀਤੀ ਜਾਵੇਗੀ। ਇਹ ਐਲਾਨ ਦਲਿਤ ਪਰਿਵਾਰ 'ਤੇ ਹਮਲੇ ਬਾਰੇ ਪਤਾ ਲੱਗਣ 'ਤੇ ਬੁਢਲਾਡਾ ਹਸਪਤਾਲ ਵਿਚ ਦਾਖਲ ਦਲਿਤ ਔਰਤ ਤੇ ਨੌਜਵਾਨ ਦਾ ਹਾਲਚਾਲ ਪੁੱਛਣ ਆਏ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਇਸ ਮੌਕੇ ਹਸਪਤਾਲ ਦਾਖਲ ਪੀੜਤ ਦਲਿਤ ਔਰਤ ਜਸਵੀਰ ਕੌਰ ਨੇ ਦੱਸਿਆ ਕਿ ਸਾਡੇ ਪਿੰਡ ਦੇ ਧਨਾਢ ਦਾ ਲੜਕਾ ਮੇਰੀ ਦੋਹਤੀ ਦੇ ਫੋਨ 'ਤੇ ਗ਼ਲਤ ਮੈਸੇਜ ਕਰਦਾ ਸੀ ਜਦੋਂ ਮੇਰੀ ਦੋਹਤੀ ਨੇ ਸਾਨੂੰ ਦੱਸਿਆ ਤਾਂ ਮੇਰਾ ਲੜਕਾ ਸੰਦੀਪ ਸਿੰਘ ਨੇ ਉਕਤ ਮੁੰਡੇ ਨੂੰ ਲੜਕੀ ਦੇ ਫੋਨ 'ਤੇ ਗ਼ਲਤ ਮੈਸੇਜ ਨਾਂ ਕਰਨ ਲਈ ਕਿਹਾ ਉਲ਼ਟ ਧਨਾਢ ਪਰਿਵਾਰ ਦੇ ਲੜਕਿਆਂ ਨੇ ਮੇਰੇ ਲੜਕੇ ਦੇ ਥੱਪੜ ਮਾਰਿਆ ਤੇ ਕੱਪੜੇ ਪਾੜ ਦਿੱਤੇ।
ਇਸ ਦੌਰਾਨ ਮੇਰਾ ਲੜਕਾ ਘਰ ਆਇਆ ਤਾਂ ਧਨਾਢ ਪਰਿਵਾਰ ਦੇ ਲੜਕਿਆਂ ਨੇ ਸਾਡੇ ਘਰ ਜਬਰੀ ਵੜ ਕੇ ਸਾਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਲੜਕੇ ਨੇ ਭੱਜ ਕੇ ਆਪਣੀ ਜਾਨ ਬਚਾਈ। ਉਕਤ ਲੜਕਿਆਂ ਨੇ ਮੇਰੀ ਵੀ ਡਾਂਗਾਂ ਨਾਲ ਕੁਟਮਾਰ ਕੀਤੀ। ਔਰਤ ਨੇ ਦੱਸਿਆ ਕਿ ਹਸਪਤਾਲ ਵਿਚ ਵੀ ਸਮਝੌਤਾ ਕਰਨ ਲਈ ਧਮਕੀਆਂ ਦੇ ਰਹੇ ਹਨ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਪੁਲਸ ਦੋਸ਼ੀਆਂ ਖ਼ਿਲਾਫ ਕਾਰਵਾਈ ਕਰਨ ਲਈ ਹਰਕਤ ਵਿਚ ਨਹੀਂ ਆਈ ਹੈ, ਜਿਸ ਤੋਂ ਸਾਫ ਹੈ ਕਿ ਪੁਲਸ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਐੱਸ. ਸੀ. ਐੱਸ. ਟੀ ਐਕਟ ਤਹਿਤ ਪਰਚਾ ਦਰਜ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਜ਼ਿਲ੍ਹੇ ਦੀਆਂ ਮੰਡੀਆਂ 'ਚ 812693 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ
NEXT STORY