ਹਾਦਸਿਆਂ ਤੋਂ ਬਚਣ ਲਈ ਮੋਟਰਸਾਈਕਲ ਚਲਾਉਂਦੇ ਸਮੇਂ ਸਿਰ ’ਤੇ ਹੈਲਮੇਟ ਪਾਉਣਾ ਅਤੇ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਲਾਉਣਾ ਬਹੁਤ ਜ਼ਰੂਰੀ ਹੈ। ਇਸ ਦਾ ਪਾਲਣ ਨਾ ਕਰਨ ਦੇ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਵਿਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਜੋ ਹੈਲਮੇਟ ਪਾਉਣ ਅਤੇ ਸੀਟ ਬੈਲਟ ਲਾ ਕੇ ਇਸ ਤੋਂ ਬਚ ਸਕਦੀ ਹੈ। ਇਸੇ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ (ਭਾਜਪਾ) ਨੇ ਸੂਬੇ ਵਿਚ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਲੈ ਕੇ 2 ਅਹਿਮ ਫੈਸਲੇ ਲਏ ਹਨ।
2 ਅਕਤੂਬਰ ਨੂੰ ਸ਼ੁਰੂ ਹੋਈ ‘15 ਦਿਨਾ ਸੜਕ ਸੁਰੱਖਿਆ ਮੁਹਿੰਮ’ ਤਹਿਤ ਯੋਗੀ ਆਦਿਤਿਆਨਾਥ ਦੀ ਸਰਕਾਰ ਨੇ ਹੁਕਮ ਜਾਰੀ ਕਰ ਕੇ ਸਰਕਾਰੀ ਕਰਮਚਾਰੀਆਂ ਵਲੋਂ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਅਤੇ ਕਾਰ ’ਚ ਸਫਰ ਕਰਦੇ ਸਮੇਂ ਸੀਟ ਬੈਲਟ ਬੰਨ੍ਹਣਾ ਲਾਜ਼ਮੀ ਕਰ ਦਿੱਤਾ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਇਸ ਦਾ ਪਾਲਣ ਨਾ ਕਰਨ ’ਤੇ ਉਨ੍ਹਾਂ ਨੂੰ ਦਫ਼ਤਰਾਂ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਰਮਚਾਰੀ ਨੂੰ ਡਿਊਟੀ ਤੋਂ ਗੈਰ-ਹਾਜ਼ਰ ਮੰਨਿਆ ਜਾਵੇਗਾ।
ਸੂਬੇ ਦੇ ਮੁੱਖ ਸਕੱਤਰ ਮਨੋਜ ਕੁਮਾਰ ਸਿੰਘ ਅਨੁਸਾਰ ਸੜਕ ਹਾਦਸਿਆਂ ’ਚ ਵਧਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ। ਲੋਕਾਂ ਨੂੰ ਸੜਕ ਸੁਰੱਖਿਆ ਮੁਹਿੰਮ ਦੇ ਤਹਿਤ ਇਸ ਬਾਰੇ ਜਾਗਰੂਕ ਕਰ ਕੇ ਸੜਕ ਹਾਦਸਿਆਂ ’ਚ ਕਮੀ ਲਿਆਂਦੀ ਜਾ ਸਕਦੀ ਹੈ। ਸੂਬੇ ਦੇ ਸਕੂਲਾਂ, ਕਾਲਜਾਂ ਅਤੇ ਯੂਨਵਰਸਿਟੀਆਂ ’ਚ ਵੀ ਹੈਲਮੇਟ ਅਤੇ ਸੀਟ ਬੈਲਟ ਨੂੰ ਲੈ ਕੇ ਜਾਗਰੂਕ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਉਕਤ ਫੈਸਲਿਆਂ ਲਈ ਸੂਬਾ ਸਰਕਾਰ ਧੰਨਵਾਦ ਦੀ ਪਾਤਰ ਹੈ। ਲੋੜ ਇਨ੍ਹਾਂ ਨੂੰ ਸਖਤੀ ਨਾਲ ਦੂਜੇ ਸੂਬਿਆਂ ’ਚ ਵੀ ਲਾਗੂ ਕਰਨ ਦੀ ਹੈ।
-ਵਿਜੇ ਕੁਮਾਰ
ਚੱਲਦੀਆਂ ਬੱਸਾਂ ਅਤੇ ਸਕੂਲ ਵੈਨਾਂ ’ਚ ਹੋ ਰਿਹਾ ਔਰਤਾਂ ਅਤੇ ਬੱਚੀਆਂ ਦਾ ਜਿਨਸੀ ਸ਼ੋਸ਼
NEXT STORY