Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 10, 2026

    11:19:01 AM

  • us loses  5 6 billion in first 48 hours of iran attack

    ਜੰਗ ਦੀ ਭਾਰੀ ਕੀਮਤ! ਈਰਾਨ 'ਤੇ ਹਮਲੇ ਦੇ ਪਹਿਲੇ 48...

  • a heated argument between partap singh bajwa and aman arora

    ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਤੇ ਅਮਨ ਅਰੋੜਾ...

  • trump threatens iran

    'ਕਰਾਂਗੇ ਪਹਿਲਾਂ ਨਾਲੋਂ 20 ਗੁਣਾ ਵੱਡਾ...

  • australia grants asylum t iranian women s football team

    ਜੰਗ ਵਿਚਾਲੇ ਆਸਟ੍ਰੇਲੀਆ ਸਰਕਾਰ ਦਾ ਸ਼ਲਾਘਾਯੋਗ ਕਦਮ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੰਵਿਧਾਨ ’ਤੇ ਚੱਲੀ ਬਹਿਸ ਨੂੰ ਡੂੰਘਾਈ ਦਿੰਦੀ ਇਕ ਕਿਤਾਬ

BLOG News Punjabi(ਬਲਾਗ)

ਸੰਵਿਧਾਨ ’ਤੇ ਚੱਲੀ ਬਹਿਸ ਨੂੰ ਡੂੰਘਾਈ ਦਿੰਦੀ ਇਕ ਕਿਤਾਬ

  • Edited By Rakesh,
  • Updated: 03 Dec, 2025 04:09 PM
Blog
a book that deepens the debate on the constitution
  • Share
    • Facebook
    • Tumblr
    • Linkedin
    • Twitter
  • Comment

ਆਜ਼ਾਦ ਭਾਰਤ ਦੇ ਇਤਿਹਾਸ ’ਚ ਸ਼ਾਇਦ ਪਹਿਲਾ ਦੌਰ ਹੈ, ਜਦੋਂ ਸੜਕ ’ਤੇ ਸੰਵਿਧਾਨ ਦੀ ਚਰਚਾ ਹੋ ਰਹੀ ਹੈ। ਸ਼ੁਰੂਆਤ ਪਿਛਲੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਹੋਈ ਜਦੋਂ ਹੰਕਾਰ ’ਚ ਡੁੱਬੇ ਭਾਜਪਾ ਨੇਤਾਵਾਂ ਨੇ ਸੰਵਿਧਾਨ ਬਦਲਣ ਦੇ ਦਾਅਵੇ ਕਰਨੇ ਸ਼ੁਰੂ ਕੀਤੇ। ਵਿਰੋਧੀ ਧਿਰ ਨੇ ‘ਸੰਵਿਧਾਨ ਖਤਰੇ ’ਚ ਹੈ’ ਦੇ ਨਾਅਰੇ ਨਾਲ ਮੋੜਵਾਂ ਵਾਰ ਕੀਤਾ ਅਤੇ ਉਸ ਦਾ ਅਸਰ ਵੀ ਹੋਇਆ। ਰਾਹੁਲ ਗਾਂਧੀ ਨੇ ਆਪਣੇ ਹਰ ਭਾਸ਼ਣ ’ਚ ਸੰਵਿਧਾਨ ਦੀ ਕਾਪੀ ਲਹਿਰਾਉਣੀ ਸ਼ੁਰੂ ਕੀਤੀ। ਉਸ ਚੋਣਾਂ ਦੇ ਝਟਕੇ ਮਗਰੋਂ ਹੁਣ ਸੱਤਾ ਧਿਰ ਵੀ ਸੰਵਿਧਾਨ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਦਰਸ਼ਨ ਕਰਨ ਲਈ ਉਤਾਵਲੀ ਹੈ। ‘ਹਮਲਾ ਹੀ ਰੱਖਿਆ ਕਰਨ ਦੀ ਸਰਵੋਤਮ ਵਿਧੀ ਹੈ’ ਵਾਲੇ ਅੰਦਾਜ਼ ’ਚ ਪਿਛਲੇ ਮਹੀਨੇ ਸੰਵਿਧਾਨ ਦਿਵਸ ’ਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਦੇ ਨਾਂ ਚਿੱਠੀ ਵੀ ਲਿਖ ਕੇ ਭੇਜੀ। ਭਾਵ ਕਿ ਸੰਵਿਧਾਨ ’ਤੇ ਬਹਿਸ ਹੁਣ ਜਲਦੀ ਖਤਮ ਹੋਣ ਵਾਲੀ ਨਹੀਂ ਹੈ।

ਪਰ ਇਸ ਬਹਿਸ ਨੂੰ ਡੂੰਘਾਈ ਦੇਣ ਵਾਲੇ ਵਿਚਾਰਾਂ ਦੀ ਸਖਤ ਘਾਟ ਹੈ, ਖਾਸ ਕਰ ਕੇ ਉਨ੍ਹਾਂ ਭਾਸ਼ਾਵਾਂ ’ਚ ਜੋ ਸੜਕ ’ਤੇ ਬੋਲੀਆਂ ਜਾਂਦੀਆਂ ਹਨ। ਹਿੰਦੀ ਭਾਸ਼ਾ ’ਚ ਦੇਖੀਏ ਤਾਂ ਅਕਸਰ ਸੰਵਿਧਾਨ ’ਤੇ ਸ਼ੁੱਧ ਪਾਠ-ਪੁਸਤਕਾਂ ਮਿਲਦੀਆਂ ਹਨ। ਇਸ ਸੰਦਰਭ ’ਚ ਤਰੁਣਾਭ ਖੇਤਾਨ ਅਤੇ ਸੁਰਭੀ ਕਰਵਾ ਦੀ ਹਾਲ ਹੀ ’ਚ ਪ੍ਰਕਾਸ਼ਿਤ ਪੁਸਤਕ ‘ਹਮ ਭਾਰਤ ਕੇ ਲੋਗ : ਭਾਰਤੀ ਸੰਵਿਧਾਨ ਪਰ ਨੌ ਨਿਬੰਧ’ ਇਕ ਸਵਾਗਤਯੋਗ ਪਹਿਲ ਹੈ। ਦੋ ਮਾਹਿਰਾਂ ਵਲੋਂ ਮੂਲ ਹਿੰਦੀ ’ਚ ਲਿਖੀ ਗਈ ਇਹ ਛੋਟੀ ਅਤੇ ਸੌਖੀ ਕਿਤਾਬ ਕਿਸੇ ਕਾਰੋਬਾਰ ਜਾਂ ਪੇਸ਼ੇਵਰ ਤਕਾਜ਼ੇ ਤੋਂ ਨਹੀਂ ਸਗੋਂ ਉਨ੍ਹਾਂ ਸਾਧਾਰਨ ਨਾਗਰਿਕਾਂ ਦੇ ਗਿਆਨ-ਵਧਾਊ ਅਤੇ ਚੇਤਨਾ ਨਿਰਮਾਣ ਲਈ ਲਿਖੀ ਗਈ ਹੈ, ਜਿਨ੍ਹਾਂ ਨੂੰ ਸੰਵਿਧਾਨ ’ਚ ‘ਹਮ ਭਾਰਤ ਕੇ ਲੋਗ’ ਕਿਹਾ ਿਗਆ ਹੈ।

ਪ੍ਰੋਫੈਸਰ ਤਰੁਣਾਭ ਖੇਤਾਨ ਸੰਵਿਧਾਨਕ ਕਾਨੂੰਨ ਦੇ ਪ੍ਰਸਿੱਧ ਮਾਹਿਰ ਹਨ। ਵਿਤਕਰੇ ਸੰਬੰਧੀ ਕਾਨੂੰਨ ’ਤੇ ਉਨ੍ਹਾਂ ਦੀ ਲੇਖਣੀ ਨੂੰ ਭਾਰਤ ਹੀ ਨਹੀਂ, ਵਿਦੇਸ਼ੀ ਕੋਰਟ-ਕਚਹਿਰੀ ’ਚ ਵੀ ਪ੍ਰਗਟ ਕੀਤਾ ਜਾਂਦਾ ਹੈ। ਪਹਿਲਾਂ ਆਕਸਫੋਰਡ ਯੂਨੀਵਰਸਿਟੀ ’ਚ ਪੜ੍ਹਾਉਂਦੇ ਸਨ, ਹੁਣ ਉਸ ਲੰਡਨ ਸਕੂਲ ਆਫ ਇਕਨਾਮਿਕਸ ’ਚ ਪ੍ਰੋਫੈਸਰ ਹਨ, ਜਿੱਥੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਨੇ ਵੀ ਸਿੱਖਿਆ ਹਾਸਲ ਕੀਤੀ ਸੀ। ਉਨ੍ਹਾਂ ਦੀ ਸਹਿ-ਲੇਖਿਕਾ ਸੁਰਭੀ ਕਰਵਾ ਵੀ ਆਕਸਫੋਰਡ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਹੁਣ ਆਸਟ੍ਰੇਲੀਆ ’ਚ ਪੀਐੱਚ. ਡੀ. ਕਰ ਰਹੀ ਹੈ। ਇਸ ਪਿਛੋਕੜ ਵਾਲੇ ਵਿਦਵਾਨਾਂ ਵਲੋਂ ਹਿੰਦੀ ’ਚ ਆਮ ਪਾਠਕਾਂ ਲਈ ਕਿਤਾਬ ਲਿਖਣੀ ਆਪਣੇ ਆਪ ’ਚ ਇਕ ਅਨੋਖੀ ਘਟਨਾ ਹੈ।

ਇਹ ਕੰਮ ਸੌਖਾ ਨਹੀਂ ਰਿਹਾ ਹੋਵੇਗਾ ਕਿਉਂਕਿ ਇਸ ਦੀ ਕੋਈ ਬਣੀ ਬਣਾਈ ਭਾਸ਼ਾ ਮੁਹੱਈਆ ਨਹੀਂ ਹੈ। ਉਸ ਉੱਬੜ-ਖਾਬੜ ਯਾਤਰਾ ਦੇ ਨਿਸ਼ਾਨ ਕਿਤਾਬ ਦੀ ਭਾਸ਼ਾ ’ਚ ਮੌਜੂਦ ਹਨ। ਫਿਰ ਵੀ ਇਸ ਕੰਮ ਨੂੰ ਪੂਰਾ ਕਰਨ ਲਈ ਲੇਖਕ ਧੰਨਵਾਦ ਦੇ ਪਾਤਰ ਹਨ। ਆਸ ਕਰਨੀ ਚਾਹੀਦੀ ਹੈ ਕਿ ਭਾਰਤੀ ਅਕਾਦਮਿਕ ਜਗਤ ਦੇ ਵਿਦਵਾਨ ਵੀ ਉਸ ਤੋਂ ਕੁਝ ਸਿੱਖਣਗੇ।

ਕਿਤਾਬ ਦਾ ਹਰ ਲੇਖ ਸੰਵਿਧਾਨ ਦੇ ਇਕ ਪਹਿਲੂ ਤੋਂ ਜਾਣੂ ਕਰਵਾਉਂਦਾ ਹੈ : ਉਦੇਸ਼ਿਕਾ, ਉਦਾਰਵਾਦ ਦਾ ਦਰਸ਼ਨ, ਸੰਵਿਧਾਨ ਨਿਰਮਾਣ, ਕਾਨੂੰਨ ਦਾ ਸ਼ਾਸਨ, ਲੋਕਤੰਤਰ, ਚੋਣ ਪ੍ਰਬੰਧ, ਨਾਗਰਿਕਤਾ, ਸ਼ਕਤੀਆਂ ਦੀ ਵੰਡ ਅਤੇ ਸੰਘਵਾਦ। ਸਹਿਜ ਪਛਾਣ ਕਰਾਉਂਦੇ ਹੋਏ ਇਹ ਕਿਤਾਬ ਸਾਡੀ ਸੰਵਿਧਾਨਕ ਵਿਵਸਥਾ ਬਾਰੇ ਕਈ ਮਿੱਥਾਂ ਤੋੜਦੀ ਹੈ ਭਾਵ ਇਹ ਧਾਰਨਾ ਕਿ ਭਾਰਤੀ ਸੰਵਿਧਾਨ ਸਿਰਫ ਅੰਗਰੇਜ਼ਾਂ ਦੇ 1935 ਵਾਲੇ ਕਾਨੂੰਨ ਦੀ ਨਕਲ ਹੀ ਹੈ ਜਾਂ ਕਿ ਸੈਕੂਲਰਵਾਦ ਦਾ ਵਿਚਾਰ ਐਮਰਜੈਂਸੀ ’ਚ ਲੱਦੀ ਗਈ ਸੋਧ ਰਾਹੀਂ ਸੰਵਿਧਾਨ ’ਤੇ ਦੋਸ਼ ਲਗਾਇਆ ਗਿਆ ਜਾਂ ਕਿ ਲੋਕਤੰਤਰ ਦਾ ਭਾਵ ਬਹੁਮਤ ਦਾ ਰਾਜ ਹੈ ਜਾਂ ਫਿਰ ਲੋਕਤੰਤਰ ਚੋਣਾਂ ਤੱਕ ਸੀਮਤ ਹੈ। ਲੇਖਕ ਭਾਰਤ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ਦੀ ਸੰਵਿਧਾਨਕ ਯਾਤਰਾ ਤੋਂ ਜਾਣੂ ਹਨ ਅਤੇ ਉਨ੍ਹਾਂ ਉਦਾਹਰਣਾਂ ਰਾਹੀਂ ਇਨ੍ਹਾਂ ਸਾਰੀਆਂ ਮਿੱਥਾਂ ਦਾ ਖੰਡਨ ਕਰਦੇ ਹਨ।

ਸੰਵਿਧਾਨ ਦੀ ਵਿਆਖਿਆ ਕਰਦੇ ਹੋਏ ਇਹ ਕਿਤਾਬ ਸੰਵਿਧਾਨਕ ਵਿਵਸਥਾ ’ਚ ਜ਼ਰੂਰੀ ਕੁਝ ਸੁਧਾਰਾਂ ਦਾ ਜ਼ਿਕਰ ਕਰਨ ਤੋਂ ਨਹੀਂ ਖੁੰਝਦੀ। ਗਵਰਨਰ ਰਾਹੀਂ ਸੂਬਾ ਸਰਕਾਰਾਂ ਦੇ ਕੰਮਕਾਜ ’ਚ ਦਖਲਅੰਦਾਜ਼ੀ ਦੇ ਇਤਿਹਾਸ ਨੂੰ ਦੇਖਦੇ ਹੋਏ ਉਨ੍ਹਾਂ ਦਾ ਸੁਝਾਅ ਹੈ ਕਿ ਸੌਦੇ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਭਾਰਤ ਲਈ ਬ੍ਰਿਟੇਨ ਦੀ ਸੰਸਦੀ ਪ੍ਰਣਾਲੀ ਜਾਂ ਅਮਰੀਕਾ ਦੀ ਰਾਸ਼ਟਰਪਤੀ ਪ੍ਰਣਾਲੀ ਦੀ ਬਹਿਸ ’ਚ ਦਖਲਅੰਦਾਜ਼ੀ ਕਰਦੇ ਹੋਏ ਇਹ ਕਿਤਾਬ ਇਕ ਅਰਧ-ਸੰਸਦੀ ਵਿਵਸਥਾ ਦਾ ਸੁਝਾਅ ਦਿੰਦੀ ਹੈ, ਜਿਸ ’ਚ ਰਾਜ ਸਭਾ ਨੂੰ ਸਿੱਧੇ ਜਨਤਾ ਵਲੋਂ ਅਨੁਪਾਤਿਕ ਪ੍ਰਤੀਨਿਧਤਾ ਦੀ ਪ੍ਰਣਾਲੀ ਨਾਲ ਚੁਣਿਆ ਜਾਵੇਗਾ, ਤਾਂ ਕਿ ਲੋਕ ਸਭਾ ’ਚ ਬਹੁਮਤ ਵਾਲੀ ਪਾਰਟੀ ਦੀ ਮਨਮਾਨੀ ’ਤੇ ਰੋਕ ਲੱਗ ਸਕੇ।

ਅਨੁਪਾਤਿਕ ਪ੍ਰਣਾਲੀ ਦਾ ਸੁਧਾਰ ਕਰਦੇ ਹੋਏ ਲੇਖਕ ਰਾਸ਼ਟਰਪਤੀ ਚੋਣ ’ਚ ਵਰਤੀ ਜਾਣ ਵਾਲੀ ਸੀਨੀਆਰਤਾ ਆਧਾਰਿਤ ਵੋਟ ਪ੍ਰਣਾਲੀ ਦੀ ਵਕਾਲਤ ਕਰਦੇ ਹਨ। ਲੋਕਤੰਤਰ ’ਚ ਵਿਰੋਧੀ ਧਿਰ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਸੁਝਾਅ ਹੈ ਕਿ ਨੇਤਾ ਵਿਰੋਧੀ ਧਿਰ ਦੇ ਅਹੁਦੇ ਨੂੰ ਸੰਵਿਧਾਨਕ ਮਾਨਤਾ ਦਿੱਤੀ ਜਾਵੇ, ਵਿਰੋਧੀ ਧਿਰ ਨੂੰ ਵੀ ਵਿਧਾਨਪਾਲਿਕਾ ਦਾ ਇਜਲਾਸ ਸੱਦਣ ਦਾ ਅਧਿਕਾਰ ਹੋਵੇ ਅਤੇ ਸਦਨ ਦੀ ਕਾਰਵਾਈ ’ਚ ਹਫਤੇ ਦੇ ਇਕ ਦਿਨ ਦਾ ਏਜੰਡਾ ਵਿਰੋਧੀ ਧਿਰ ਤੈਅ ਕਰੇ। ਸੂਬੇ ਦੀਆਂ ਤਿੰਨ ਸ਼ਾਖਾਵਾਂ ਕਾਰਜਪਾਲਿਕਾ, ਪ੍ਰਬੰਧਕੀ ਪਾਲਿਕਾ ਅਤੇ ਨਿਆਂਪਾਲਿਕਾ ਦੇ ਇਲਾਵਾ ਇਹ ਕਿਤਾਬ ਇਕ ਚੌਥੀ ਸ਼ਾਖਾ ਭਾਵ ਖੁਦਮੁਖਤਾਰ ‘ਗਾਰੰਟਰ ਸੰਸਥਾਵਾਂ ’ਤੇ ਜ਼ੋਰ ਦਿੰਦੀ ਹੈ।

ਚੋਣ ਕਮਿਸ਼ਨ, ਲੇਖਪਾਲ, ਲੋਕਪਾਲ, ਸੂਚਨਾ ਕਮਿਸ਼ਨ, ਮਨੁੱਖੀ ਅਧਿਕਾਰ ਕਮਿਸ਼ਨ ਵਰਗੀਆਂ ਸੰਸਥਾਵਾਂ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਲੇਖਕ ਯਾਦ ਦਿਵਾਉਂਦੇ ਹਨ ਕਿ ਜੇਕਰ ਇਹ ਸਭ ਸੰਸਥਾਵਾਂ ਸਰਕਾਰ ਦੇ ਅੰਗੂਠੇ ਹੇਠ ਦੱਬ ਕੇ ਕੰਮ ਕਰਨਗੀਆਂ ਤਾਂ ਸੰਵਿਧਾਨਕ ਵਿਵਸਥਾ ਲੋਕਤੰਤਰੀ ਨਹੀਂ ਹੋ ਸਕੇਗੀ। ਆਸ ਹੈ ਕਿ ਲੇਖਕ ਦੇਸ਼ ’ਚ ਚੱਲ ਰਹੀਆਂ ਸਿਆਸੀ ਅਤੇ ਲੋਕਤੰਤਰੀ ਬਹਿਸਾਂ ਨੂੰ ਆਪਣੀ ਸਮਝ ਨਾਲ ਮਜ਼ਬੂਤ ਕਰਨਗੇ।

ਭਵਿੱਖ ਦੇ ਇਨ੍ਹਾਂ ਮੁੱਦਿਆਂ ’ਤੇ ਸੋਚਦੇ ਹੋਏ ਵੀ ਇਹ ਕਿਤਾਬ ਅੱਜ ਸੰਵਿਧਾਨ ’ਤੇ ਆਉਣ ਵਾਲੇ ਸੰਕਟ ਤੋਂ ਮੂੰਹ ਨਹੀਂ ਮੋੜਦੀ। ਤਤਕਾਲੀ ਸਿਆਸੀ ਵਾਦ-ਵਿਵਾਦ ’ਚ ਪਏ ਬਿਨਾਂ ਸਿੱਟੇ ’ਚ ਲੇਖਕ ਬਿਨਾਂ ਲਗ-ਲਪੇਟ ਦੇ ਲਿਖਦੇ ਹਨ-‘‘ਅਸੀਂ ਇਕ ਐਮਰਜੈਂਸੀ ’ਚੋਂ ਲੰਘ ਰਹੇ ਹਾਂ, ਇਕ ਅਣਐਲਾਨੀ ਐਮਰਜੈਂਸੀ ’ਚੋਂ, ਹਾਲਾਂਕਿ ਸੰਵਿਧਾਨ ਨੂੰ ਸਿੱਧੇ ਤੌਰ ’ਤੇ ਮੁਲਤਵੀ ਨਹੀਂ ਕੀਤਾ ਗਿਆ ਹੈ, ਪਰ ਉਸ ਨੂੰ ਹੌਲੀ-ਹੌਲੀ ਵੈਂਟੀਲੇਟਰ ’ਤੇ ਪਹੁੰਚਾ ਦਿੱਤਾ ਗਿਆ ਹੈ। ਅੱਜ ਸਿੱਧੇ ਹਮਲੇ ਦੀ ਘਾਟ ’ਚ ਸਾਡੇ ਕੋਲੋਂ ਉਹ ਭਾਸ਼ਾ ਖੋਹ ਲਈ ਗਈ ਹੈ, ਜਿਸ ਨਾਲ ਅਸੀਂ ਅੱਜ ਦੇ ਦੌਰ ਦੀ ਐਮਰਜੈਂਸੀ ਨੂੰ ਸਪੱਸ਼ਟ ਤੌਰ ’ਤੇ ਪਰਿਭਾਸ਼ਿਤ ਕਰ ਸਕੀਏ, ਉਸ ਨੂੰ ਪਛਾਣ ਸਕੀਏ ਅਤੇ ਉਸ ਨੂੰ ਖਤਮ ਕਰ ਸਕੀਏ। ਅਸੀਂ ਇਕ ਸਮੂਹਿਕ ਭਰਮ ਦੇ ਦੌਰ ’ਚੋਂ ਲੰਘ ਰਹੇ ਹਾਂ, ਜਿੱਥੇ ਅਸੀਂ ਦਿਨ-ਪ੍ਰਤੀਦਿਨ ਵਧਦੇ ਗੈਰ-ਲੋਕਤੰਤਰਵਾਦ ਨੂੰ ਸਾਫ ਤੌਰ ’ਤੇ ਨਹੀਂ ਦੇਖ ਸਕਦੇ ਪਰ ਆਸ ਕਾਇਮ ਹੈ।’’

ਇਸੇ ਆਸ ਨੂੰ ਕਾਇਮ ਰੱਖਣ ਲਈ ਸਾਨੂੰ ਇਹ ਸੰਕਲਪ ਲੈਣਾ ਹੋਵੇਗਾ ਕਿ ਸੰਵਿਧਾਨ ਦੀ ਚਰਚਾ ਨੂੰ ਸੜਕ ’ਤੇ ਲਿਆਉਣ ਵਾਲੀ ਇਸ ਕਿਤਾਬ ਵਰਗੀਆਂ ਹੋਰ ਗੰਭੀਰ ਕਿਤਾਬਾਂ ਵੀ ਭਾਰਤੀ ਭਾਸ਼ਾਵਾਂ ’ਚ ਲਿਖੀਆਂ ਜਾਣਗੀਆਂ।

ਯੋਗੇਂਦਰ ਯਾਦਵ

  • A book
  • deepens
  • debate
  • Constitution

‘ਲੋਕਾਂ ਨੂੰ ਠੱਗ ਕੇ ਤਿਜੌਰੀਆਂ ਭਰ ਰਹੇ’ ਫਰਜ਼ੀ ਕਾਲ ਸੈਂਟਰ!

NEXT STORY

Stories You May Like

  • a heated argument between partap singh bajwa and aman arora
    ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਤੇ ਅਮਨ ਅਰੋੜਾ ਵਿਚਾਲੇ ਤਿੱਖੀ ਬਹਿਸ, ਜਾਣੋ ਕਿਸ ਗੱਲ ਨੂੰ ਲੈ ਕੇ ਭਖਿਆ ਮਾਹੌਲ
  • heated debate between congress and aap mlas outside the vidhan sabha
    ਵਿਧਾਨ ਸਭਾ ਬਾਹਰ ਕਾਂਗਰਸ ਤੇ ਆਪ ਵਿਧਾਇਕਾਂ 'ਚ ਤਿੱਖੀ ਬਹਿਸ, ਭਖਿਆ ਮਾਹੌਲ (ਵੀਡੀਓ)
  • saurabh shukla  s film  jab khuli kitaab  will premiere on march 6
    ਡਿੰਪਲ ਕਪਾੜੀਆ ਤੇ ਪੰਕਜ ਕਪੂਰ ਦੀ 'ਜਬ ਖੁਲੀ ਕਿਤਾਬ' ਇਸ OTT ਪਲੇਟਫਾਰਮ 'ਤੇ 6 ਮਾਰਚ ਨੂੰ ਹੋਵੇਗੀ ਰਿਲੀਜ਼
  • debate on speaker but doubts on voting
    ਸਪੀਕਰ ’ਤੇ ਬਹਿਸ ਪਰ ਵੋਟਿੰਗ ’ਤੇ ਸ਼ੱਕ! ਬਾਹਰ ਬੰਦੂਕਾਂ, ਪਾਰਲੀਮੈਂਟ ਦੇ ਅੰਦਰ ਖੇਡ
  • the contracts were closed at the behest of the ruling leader
    ਮਜੀਠਾ ’ਚ ਸ਼ਰਾਬ ਦੇ ਠੇਕਿਆਂ ’ਤੇ ਚੱਲੀ ‘ਸਿਆਸੀ ਧੱਕੇਸ਼ਾਹੀ’, ਸੱਤਾਧਾਰੀ ਨੇਤਾ ਦੇ ਇਸ਼ਾਰੇ ’ਤੇ ਠੇਕੇ ਬੰਦ
  • man dies  motorcycle  accident
    ਸਕਾਰਪੀਓ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ
  • pargat singh reaction on budget
    ਚੰਗਾ ਹੁੰਦਾ ਜੇ ਪੰਜਾਬ ਸਰਕਾਰ ਪੈਨਸ਼ਨ ਵਿਚ 1000-1000 ਰੁਪਏ ਦਾ ਵਾਧਾ ਕਰ ਦਿੰਦੀ: ਪਰਗਟ ਸਿੰਘ
  • taapsee pannu urges audiences to watch the film  assi
    'ਥੱਪੜ' ਤੋਂ ਬਾਅਦ ਹੁਣ 'ਅੱਸੀ' ਰਾਹੀਂ ਤਾਪਸੀ ਪੰਨੂ ਨੇ ਛੇੜੀ ਨਵੀਂ ਬਹਿਸ, ਪ੍ਰਸ਼ੰਸਕਾਂ ਨੂੰ ਕੀਤੀ ਫਿਲਮ ਦੇਣ ਦੀ...
  • trains continue to arrive late
    ਅੰਮ੍ਰਿਤਸਰ ਸਪੈਸ਼ਲ 10 ਘੰਟੇ ਲੇਟ, ਵੈਸ਼ਨੋ ਦੇਵੀ ਸਪੈਸ਼ਲ, ਮਾਲਵਾ, ਆਮਰਪਾਲੀ ਤੇ...
  • temperature will again after march 14
    ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ ਬਾਅਦ ਫਿਰ ਡਿੱਗੇਗਾ...
  • fir registered against aap block committee member
    ਰੁੜਕਾ ਕਲਾਂ ਦੀ ਚੇਅਰਪਰਸਨ ਚੋਣ ਤੋਂ ਪਹਿਲਾਂ 'ਆਪ' ਦੀ ਬਲਾਕ ਸੰਮਤੀ ਮੈਂਬਰ 'ਤੇ...
  • punjab drug smugglers
    ਪੰਜਾਬ ’ਚ ਨਸ਼ਾ ਸਮੱਗਲਰਾਂ ਦੀਆਂ 600 ਕਰੋੜ ਤੋਂ ਵੱਧ ਦੀਆਂ ਗ਼ੈਰ-ਕਾਨੂੰਨੀ...
  • jathedar surjit singh cheema is no more  funeral tomorrow
    ਨਹੀਂ ਰਹੇ ਜਥੇਦਾਰ ਸੁਰਜੀਤ ਸਿੰਘ ਚੀਮਾ, ਅੰਤਿਮ ਸੰਸਕਾਰ ਕੱਲ੍ਹ
  • pargat singh opens a front against the india us trade agreement
    ਭਾਰਤ-ਅਮਰੀਕਾ ਵਪਾਰ ਸਮਝੌਤੇ ਖਿਲਾਫ ਪਰਗਟ ਸਿੰਘ ਨੇ ਖੋਲ੍ਹਿਆ ਮੋਰਚਾ, ਵਿਧਾਨ ਸਭਾ...
  • kabaddi player vansh dies under suspicious circumstances in udhowal mehatpur
    ਨਸ਼ਿਆਂ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ! ਪੰਜਾਬ 'ਚ ਕਬੱਡੀ ਖਿਡਾਰੀ ਦੀ ਮੌਤ
  • farmer leader jagjit singh dallewal visit in jalandhar
    ਕਿਸਾਨ ਆਗੂ ਡੱਲੇਵਾਲ ਦਾ ਬਿਆਨ, ਪੰਜਾਬ ਸਰਕਾਰ ਦਾ ਬਜਟ ਵੋਟਰਾਂ ਨੂੰ ਲੁਭਾਉਣ ਵਾਲਾ,...
Trending
Ek Nazar
actor roy choudhury cardiac arrest in his sleep at his south kolkata residence

ਦਿੱਗਜ ਅਦਾਕਾਰ ਨੇ ਛੱਡੀ ਦੁਨੀਆ, ਸੁੱਤੇ ਪਏ ਨੂੰ ਪਾਇਆ ਮੌਤ ਨੇ ਘੇਰਾ, ਬੰਗਾਲੀ...

women accounts 1000 rupees

69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ...

wife of ex ipl cricketer files fresh dowry harassment complaint

'ਮੇਰੇ ਸਾਹਮਣੇ ਹੀ ਕਈ ਕੁੜੀਆਂ ਨਾਲ..!' ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ 'ਤੇ ਮਾਡਲ...

hotels will be closed from tomorrow

ਬੈਂਗਲੁਰੂ : ਭਲਕੇ ਤੋਂ ਬੰਦ ਰਹਿਣਗੇ ਸਾਰੇ ਹੋਟਲ-ਰੈਸਟੋਰੈਂਟ! ਇਸ ਕਾਰਨ ਲਿਆ ਵੱਡਾ...

10 pakistan cricketer

ਪਾਕਿਸਤਾਨ ਦੇ 10 ਖਿਡਾਰੀ 'ਲਾਪਤਾ'! ਦਿੱਗਜ ਕ੍ਰਿਕਟਰ ਨੇ PCB 'ਤੇ ਚੁੱਕੇ ਵੱਡੇ...

hardik pandya and mahieka sharma celebration video

ਹੱਦ ਹੋ ਗਈ! ਮੈਚ ਮੁਕਦੇ ਹੀ ਸਹੇਲੀ ਨਾਲ ਮੈਦਾਨ 'ਚ ਰੋਮਾਂਟਿਕ ਹੋ ਗਏ ਹਾਰਦਿਕ...

new head coach announced as soon as t20 world cup ends

T20 World Cup ਖਤਮ ਹੁੰਦੇ ਹੀ ਹੋ ਗਿਆ ਨਵੇਂ ਹੈੱਡ ਕੋਚ ਦਾ ਐਲਾਨ !

4 zodiac signs get angry the most

ਸਭ ਤੋਂ ਜ਼ਿਆਦਾ ਗੁੱਸੇ ਵਾਲੀਆਂ ਨੇ ਇਹ 4 ਰਾਸ਼ੀਆਂ, ਮਿੰਟਾਂ 'ਚ ਚੜਦੈ ਪਾਰਾ

married woman ra ped on the pretext of showing pg

PG ਦਿਖਾਉਣ ਦੇ ਬਹਾਨੇ ਵਿਆਹੁਤਾ ਔਰਤ ਨੂੰ ਪਹਿਲਾਂ ਪਿਆਈ ਚਾਹ, ਫਿਰ ਜਬਰ-ਜ਼ਿਨਾਹ...

british prime minister stormer discussed with trump

ਬ੍ਰਿਟਿਸ਼ PM ਸਟਾਰਮਰ ਅਤੇ ਟਰੰਪ ਵਿਚਾਲੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ 'ਤੇ...

akansha ranjan kapoor freezes her eggs

ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' !

ac summer season special attention

ਗਰਮੀਆਂ 'ਚ AC ਚਲਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ...

important news for anurag doval s fans wife gives information about his health

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ Youtuber ਦੀ ਹਾਲਤ ਹੁਣ ਕਿਵੇਂ?...

bahrain  s oil compan declared a force majeure situatio

ਬਹਿਰੀਨ ਦੀ ਸਰਕਾਰੀ ਤੇਲ ਕੰਪਨੀ ਨੇ ਆਪਣੀ ਸ਼ਿਪਮੈਂਟ 'ਤੇ 'ਫੋਰਸ ਮੇਜਓਰ' ਦਾ...

iceberg breaks off in canada

ਕੈਨੇਡਾ 'ਚ ਟੁੱਟਿਆ ਆਈਸਬਰਗ, ਬਚਾਏ ਗਏ 23 ਲੋਕ

the mercury started rising in amritsar

ਅੰਮ੍ਰਿਤਸਰ ’ਚ ਵੱਧਣ ਲੱਗਾ ਪਾਰਾ, ਮਾਰਚ ਮਹੀਨੇ ਦੀ ਤੇਜ਼ ਧੁੱਪ ਨੇ ਲੋਕ ਕੀਤੇ...

husband  2 children incident

ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ...

imd issues heavy rain alert for 9 10 11 12 march for multiple states

9,10,11,12 ਤਰੀਕ ਨੂੰ ਭਾਰੀ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • balen shah nepal
      ਬਾਲੇਨ ਸ਼ਾਹ ਤੋਂ ਨੇਪਾਲ ਨੂੰ ਬਹੁਤ ਸਾਰੀਆਂ ਉਮੀਦਾਂ
    • p chidambaram on trump
      ‘ਦੁਨੀਆ ਦੇ ਪੁਲਸਿਮੈਨ’ ਸਾਹਮਣੇ ਝੁਕਿਆ ਭਾਰਤ
    • ncreasing threats to bomb   government institutions
      ‘ਸਰਕਾਰੀ ਅਦਾਰਿਆਂ ਨੂੰ’ ਬੰਬ ਨਾਲ ਉਡਾਉਣ ਦੀਆਂ ਵਧਦੀਆਂ ਧਮਕੀਆਂ!
    • ukraine s lack of essential supplies is a major advantage for russia
      ਈਰਾਨ ਜੰਗ ਕਾਰਨ ਯੂਕ੍ਰੇਨ ਨੂੰ ਲੋੜੀਂਦੀ ਸਪਲਾਈ ’ਚ ਕਮੀ ਹੋਣ ਨਾਲ ਰੂਸ ਨੂੰ ਵੱਡਾ...
    • opposition accuses bjp of political kidnapping in bihar
      ਵਿਰੋਧੀ ਧਿਰ ਦਾ ਭਾਜਪਾ ’ਤੇ ਬਿਹਾਰ ’ਚ ਸਿਆਸੀ ਅਗਵਾ ਦਾ ਦੋਸ਼
    • bihar new cm
      ਬਿਹਾਰ ਨਵੇਂ ਮੁੱਖ ਮੰਤਰੀ ਦੇ ਸਾਹਮਣੇ ਨਿਤੀਸ਼ ਤੋਂ ਵੱਧ ਕਰਕੇ ਦਿਖਾਉਣ ਦੀ ਚੁਣੌਤੀ
    • iran war
      ਈਰਾਨ ਯੁੱਧ : ਸੱਤਾ ਅਤੇ ਤਾਕਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ
    • let the campaign against   ticketless travel
      ‘ਬਿਨਾਂ ਟਿਕਟ ਯਾਤਰਾ ਅਤੇ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਵਾਲਿਆਂ’ ਵਿਰੁੱਧ ਮੁਹਿੰਮ...
    • gujarat brings the dream of a viksit bharat to reality
      ਵਿਕਸਿਤ ਭਾਰਤ ਦੇ ਸੁਪਨੇ ’ਚ ਹਕੀਕਤ ਦੇ ਰੰਗ ਭਰਦਾ ‘ਗੁਜਰਾਤ’
    • latter to justice bhuian
      ਜਸਟਿਸ ਉੱਜਲ ਭੁਈਆਂ ਦੇ ਨਾਂ ਖੁੱਲ੍ਹਾ ਪੱਤਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +