ਭਾਰਤ ਦਾ ਸਹਿਕਾਰਤਾ ਅੰਦੋਲਨ ਸੱਭਿਆਚਾਰਕ ਅਤੇ ਸਮਾਜਿਕ-ਆਰਥਿਕ ਲੈਂਡਸਕੇਪ ਵਿਚ ਗਹਿਰਾਈ ਨਾਲ ਸ਼ਾਮਲ ਹੈ। ਇਹ ਅੰਦੋਲਨ ਸਮਾਵੇਸ਼ੀ ਵਿਕਾਸ, ਭਾਈਚਾਰਕ ਸਸ਼ਕਤੀਕਰਨ ਅਤੇ ਗ੍ਰਾਮੀਣ ਵਿਕਾਸ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਦੇ ਰੂਪ ਵਿਚ ਵਿਕਸਿਤ ਹੋਇਆ ਹੈ।
ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਅਤੇ ਇਸ ਦੀਆਂ ਨਵੀਨਤਮ ਪਹਿਲਕਦਮੀਆਂ ਦੇ ਜ਼ਰੀਏ ਸਰਕਾਰ ਨੇ ਇਕ ਸਹਿਕਾਰਤਾ-ਸੰਚਾਲਿਤ ਮਾਡਲ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਹੈ, ਜੋ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇਗਾ ਅਤੇ ਸਮਾਜ ਦੀ ਮੁੱਖ ਧਾਰਾ ਤੋਂ ਵੱਖਰੇ ਪਏ ਭਾਈਚਾਰਿਆਂ ਲਈ ਸਥਾਈ ਆਜੀਵਿਕਾ ਅਤੇ ਵਿੱਤੀ ਸਮਾਵੇਸ਼ਨ ਦੀ ਸਹੂਲਤ ਪ੍ਰਦਾਨ ਕਰੇਗਾ।
ਮਿਤੀ 6 ਜੁਲਾਈ, 2021 ਨੂੰ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਭਾਰਤ ਦੇ ਸਹਿਕਾਰੀ ਅੰਦੋਲਨ ਵਿਚ ਇਕ ਪਰਿਵਰਤਨਸ਼ੀਲ ਪਲ ਸੀ। ਸਹਿਕਾਰੀ ਕਮੇਟੀਆਂ ਨੂੰ ਮੁੜ-ਸੁਰਜੀਤ ਕਰਨ ਦੀ ਦ੍ਰਿੜ੍ਹ ਪ੍ਰਤੀਬੱਧਤਾ ਦੇ ਨਾਲ, ਮੰਤਰਾਲੇ ਨੇ ਇਸ ਖੇਤਰ ਨੂੰ ਮਜ਼ਬੂਤ ਕਰਨ ਅਤੇ ਆਧੁਨਿਕ ਬਣਾਉਣ ਦੇ ਉਦੇਸ਼ ਨਾਲ ਇਕ ਵਿਆਪਕ ਨੀਤੀਗਤ ਢਾਂਚਾ, ਕਾਨੂੰਨੀ ਸੁਧਾਰ ਅਤੇ ਰਣਨੀਤਕ ਪਹਿਲ ਸ਼ੁਰੂ ਕੀਤੀ ਹੈ।
ਆਪਣੇ ਵੱਖ-ਵੱਖ ਪ੍ਰੋਗਰਾਮਾਂ ਦੇ ਜ਼ਰੀਏ ਮੰਤਰਾਲੇ ਨੇ ਸਹਿਕਾਰੀ ਕਮੇਟੀਆਂ ਲਈ ‘ਈਜ਼ ਆਫ਼ ਡੂਇੰਗ ਬਿਜ਼ਨੈੱਸ’ ਡਿਜੀਟਲੀਕਰਨ ਰਾਹੀਂ ਪਾਰਦਰਸ਼ਿਤਾ ਯਕੀਨੀ ਬਣਾਉਣ ਅਤੇ ਵਾਂਝੇ ਗ੍ਰਾਮੀਣ ਭਾਈਚਾਰਿਆਂ ਲਈ ਸਮਾਵੇਸ਼ਿਤਾ ਨੂੰ ਹੁਲਾਰਾ ਦੇਣ ਦੀ ਆਪਣੀ ਪਹਿਲ ’ਤੇ ਬਹੁਤ ਜ਼ੋਰ ਦਿੱਤਾ ਹੈ।
ਸਹਿਕਾਰਤਾ ਅੰਦੋਲਨ ਵਿਚ ਦੂਰਅੰਦੇਸ਼ੀ ਅਗਵਾਈ : ਮਾਣਯੋਗ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੀ ਅਗਵਾਈ ਵਿਚ ਭਾਰਤ ਦਾ ਸਹਿਕਾਰਤਾ ਅੰਦੋਲਨ ਇਕ ਕ੍ਰਾਂਤੀਕਾਰੀ ਪਰਿਵਰਤਨ ਲਿਆਇਆ ਹੈ। ਆਪਣੀ ਦੂਰਦਰਸ਼ੀ ਸੋਚ ਨੂੰ ਅਾਧਾਰ ਬਣਾ ਕੇ ਉਨ੍ਹਾਂ ਨੇ ਸਹਿਕਾਰਤਾ ਲਈ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੀ ਅਗਵਾਈ ਵਿਚ ਸਹਿਕਾਰਤਾ ਮੰਤਰਾਲੇ ਨੇ ਭਾਰਤੀ ਸਹਿਕਾਰੀ ਅੰਦੋਲਨ ਵਿਚ ਜ਼ਿਕਰਯੋਗ ਬਦਲਾਅ ਕੀਤੇ ਹਨ।
ਜਿਵੇਂ-ਜਿਵੇਂ ਸਹਿਕਾਰਤਾ ਅੰਦੋਲਨ ਵਿਕਸਿਤ ਹੁੰਦਾ ਜਾ ਰਿਹਾ ਹੈ, ਇਹ ਭਾਰਤ ਦੇ ਸਮਾਜਿਕ-ਆਰਥਿਕ ਢਾਂਚੇ ਦਾ ਇਕ ਮਹੱਤਵਪੂਰਨ ਕੰਪੋਨੈਂਟ ਬਣਦਾ ਜਾ ਰਿਹਾ ਹੈ, ਜੋ ਸਮਕਾਲੀ ਚੁਣੌਤੀਆਂ ਦਾ ਹੱਲ ਕਰ ਰਿਹਾ ਹੈ ਅਤੇ ਭਾਈਚਾਰਕ ਲਚੀਲੇਪਣ ਨੂੰ ਹੁਲਾਰਾ ਦੇ ਰਿਹਾ ਹੈ। ਸਹਿਕਾਰਤਾ ਅੰਦੋਲਨ ਉੱਦਮਸ਼ੀਲਤਾ ਕੌਸ਼ਲ ਨੂੰ ਵੀ ਵਿਕਸਿਤ ਕਰਦਾ ਹੈ ਜਿਸ ਦੀ ਭਾਰਤ ਜਿਹੇ ਦੇਸ਼ ਵਿਚ ਬਹੁਤ ਜ਼ਰੂਰਤ ਹੈ। ਇਹ ਨਾ ਸਿਰਫ਼ ਆਰਥਿਕ ਭਲਾਈ ਵਿਚ ਯੋਗਦਾਨ ਦਿੰਦਾ ਹੈ ਸਗੋਂ ਸਮਾਜ ਨੂੰ ਰਾਸ਼ਟਰ ਲਈ ਯੋਗਦਾਨ ਦੇਣ ਵਿਚ ਮੋਹਰੀ ਹੋਣ ਵਿਚ ਵੀ ਸਮਰੱਥ ਬਣਾਉਂਦਾ ਹੈ।
ਸਹਿਕਾਰਤਾ ਖੇਤਰ ਦੀਆਂ ਪ੍ਰਮੁੱਖ ਉਪਲਬਧੀਆਂ : ਸਹਿਕਾਰਤਾ ਮੰਤਰਾਲੇ ਦੀ ਪ੍ਰਮੁੱਖ ਪਹਿਲ ਬਹੁ-ਰਾਜੀ ਸਹਿਕਾਰੀ ਕਮੇਟੀਆਂ ਨੂੰ ਹੁਲਾਰਾ ਦੇਣਾ ਅਤੇ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੋਸਾਇਟੀਜ਼ (ਪੀ. ਏ. ਸੀ. ਐੱਸ.) ਦਾ ਵਿਸਥਾਰ ਕਰਨਾ ਰਿਹਾ ਹੈ। ਪੈਕਸ ਲਈ ਮਾਡਲ ਉਪ ਨਿਯਮਾਂ ਦੇ ਲਾਗੂ ਹੋਣ ਨਾਲ ਉਨ੍ਹਾਂ ਨੂੰ 25 ਤੋਂ ਵੱਧ ਵਿਭਿੰਨ ਗਤੀਵਿਧੀਆਂ ਕਰਨ ਦਾ ਅਧਿਕਾਰ ਮਿਲਿਆ ਹੈ, ਜਿਸ ਨਾਲ ਬਿਹਤਰ ਪ੍ਰਸ਼ਾਸਨ ਅਤੇ ਵਿਆਪਕ ਸਮਾਵੇਸ਼ਿਤਾ ਯਕੀਨੀ ਹੋਈ ਹੈ।
63,000 ਪੈਕਸ ਨੂੰ ਕੰਪਿਊਟ੍ਰੀਕ੍ਰਿਤ ਕਰਨ ਲਈ 2,516 ਕਰੋੜ ਰੁਪਏ ਦਾ ਇਕ ਇਤਿਹਾਸਕ ਪ੍ਰਾਜੈਕਟ ਪਹਿਲਾਂ ਤੋਂ ਹੀ ਚੱਲ ਰਿਹਾ ਹੈ, ਜਿਸ ਵਿਚ 28 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 62,318 ਪੈਕਸ ਸ਼ਾਮਲ ਹਨ ਅਤੇ 15,783 ਪਹਿਲਾਂ ਹੀ ਸ਼ਾਮਲ ਹੋ ਚੁੱਕੇ ਹਨ। ਚੁੱਕੇ ਗਏ ਇਨ੍ਹਾਂ ਕਦਮਾਂ ਦੁਆਰਾ ਸੰਚਾਲਨ ਕੁਸ਼ਲਤਾ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ, ਪੈਕਸ ਨੂੰ ਨਾਬਾਰਡ ਨਾਲ ਜੋੜਿਆ ਹੈ ਅਤੇ ਨਿਰਵਿਘਨ ਵਿੱਤੀ ਲੈਣ-ਦੇਣ ਨੂੰ ਯਕੀਨੀ ਬਣਾਇਆ ਹੈ।
ਖੇਤੀਬਾੜੀ ਵਿਚ ਇਫਕੋ ਦਾ ਕ੍ਰਾਂਤੀਕਾਰੀ ਯੋਗਦਾਨ : ਇਫਕੋ ਨੇ ਨੈਨੋ ਯੂਰੀਆ ਪਲੱਸ (ਤਰਲ) ਅਤੇ ਨੈਨੋ ਡੀ. ਏ. ਪੀ. (ਤਰਲ) ਸਹਿਤ ਨੈਨੋ ਫਰਟੀਲਾਈਜ਼ਰਾਂ ਦੀ ਬੇਮਿਸਾਲ ਸ਼ੁਰੂਆਤ ਕਰਕੇ ਖੇਤੀਬਾੜੀ ਸਹਿਕਾਰੀ ਖੇਤਰ ਵਿਚ ਨਵੇਂ ਮਿਆਰ ਸਥਾਪਿਤ ਕੀਤੇ ਹਨ। ਨੈਨੋ ਐੱਨ. ਪੀ. ਕੇ. (ਦਾਣੇਦਾਰ) ਨੂੰ ਜਲਦੀ ਹੀ ਮਨਜ਼ੂਰੀ ਮਿਲਣ ਵਾਲੀ ਹੈ।
ਉਮੀਦ ਹੈ ਕਿ ਇਹ ਇਨੋਵੇਸ਼ਨ ਆਧੁਨਿਕ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਏਗਾ ਅਤੇ ਵਧੇਰੇ ਕੁਸ਼ਲਤਾ, ਲਾਗਤ ਪ੍ਰਭਾਵਸ਼ੀਲਤਾ ਅਤੇ ਵਾਤਾਵਰਣ ਸਬੰਧੀ ਸਥਿਰਤਾ ਪ੍ਰਦਾਨ ਕਰੇਗਾ। ਇਨ੍ਹਾਂ ਕ੍ਰਾਂਤੀਕਾਰੀ ਉਤਪਾਦਾਂ ਨੂੰ ਪਹਿਲਾਂ ਹੀ ਆਲਮੀ ਪਛਾਣ ਮਿਲ ਚੁੱਕੀ ਹੈ ਅਤੇ ਇਹ ਅਮਰੀਕਾ, ਬ੍ਰਾਜ਼ੀਲ, ਜ਼ਾਂਬੀਆ, ਗਿੰਨੀ-ਕੋਨਾਕ੍ਰੀ, ਮਾਰੀਸ਼ਸ, ਰਵਾਂਡਾ, ਮਲੇਸ਼ੀਆ ਅਤੇ ਫਿਲੀਪੀਨਸ ਦੇ ਬਾਜ਼ਾਰਾਂ ਵਿਚ ਪਹੁੰਚ ਚੁੱਕੇ ਹਨ।
ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਸਹਿਕਾਰੀ ਵਿਕਾਸ ਦੀ ਉਤਪ੍ਰੇਰਕ : ਸਹਿਕਾਰੀ ਖੇਤਰ ਵਿਚ ਵਿਕਾਸ ਦਾ ਸਭ ਤੋਂ ਜ਼ਿਕਰਯੋਗ ਵਿਚਾਰ, ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਰਿਹਾ ਹੈ। ਇਸ ਯੂਨੀਵਰਸਿਟੀ ਦੀ ਕਲਪਨਾ ਸਹਿਕਾਰੀ ਸਿੱਖਿਆ, ਖੋਜ ਅਤੇ ਅਗਵਾਈ ਵਿਕਾਸ ਨੂੰ ਸਮਰਪਿਤ ਇਕ ਪ੍ਰਮੁੱਖ ਸੰਸਥਾ ਵਜੋਂ ਕੀਤੀ ਗਈ ਹੈ। ਇਸ ਦਾ ਉਦੇਸ਼ ਸਹਿਕਾਰੀ ਪ੍ਰਸ਼ਾਸਨ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਲਈ ਸਹਿਕਾਰੀ ਨੇਤਾਵਾਂ ਨੂੰ ਜ਼ਰੂਰੀ ਕੌਸ਼ਲ ਅਤੇ ਗਿਆਨ ਪ੍ਰਦਾਨ ਕਰਨਾ ਹੈ।
ਸਪੈਸ਼ਲਾਈਜ਼ਡ (ਖਾਸ) ਟ੍ਰੇਨਿੰਗ, ਅਕਾਦਮਿਕ ਪ੍ਰੋਗਰਾਮ ਅਤੇ ਖੋਜ ਦੇ ਮੌਕੇ ਪ੍ਰਦਾਨ ਕਰ ਕੇ, ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਭਾਰਤ ਦੇ ਸਹਿਕਾਰੀ ਅੰਦੋਲਨ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਡਾ. ਉਦੈ ਸ਼ੰਕਰ ਅਵਸਥੀ (ਮੈਨੇਜਿੰਗ ਡਾਇਰੈਕਟਰ, ਇਫਕੋ)
ਫੌਜ ਦੀ ਵੱਕਾਰ ਨੂੰ ਢਾਅ ਲਾਉਣਾ ਦੇਸ਼ ਹਿੱਤ ’ਚ ਨਹੀਂ
NEXT STORY