Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 14, 2026

    1:03:27 PM

  • offline decree creates major problem registrations done in punjab

    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ!...

  • toll plaza protest

    ਪੰਜਾਬ ਦਾ ਮਸ਼ਹੂਰ ਟੋਲ ਪਲਾਜ਼ਾ ਹੋਇਆ FREE! ਬਿਨਾਂ...

  • young man in live in relationship commits suicide

    ਪੰਜਾਬ: ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ...

  • punjab indian army

    ਪੰਜਾਬ ਦੇ ਇਸ ਇਲਾਕੇ 'ਚੋਂ ਲੱਭਿਆ ਬੰਬ! ਫ਼ੌਜ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਰਕਾਰ ਦੀ ਚੋਣਾਂ ਤੋਂ ਪਹਿਲਾਂ ਦੀ ਇਕ ਚਾਲ

BLOG News Punjabi(ਬਲਾਗ)

ਸਰਕਾਰ ਦੀ ਚੋਣਾਂ ਤੋਂ ਪਹਿਲਾਂ ਦੀ ਇਕ ਚਾਲ

  • Edited By Rakesh,
  • Updated: 12 Apr, 2026 03:25 PM
Blog
a pre election move by the government
  • Share
    • Facebook
    • Tumblr
    • Linkedin
    • Twitter
  • Comment

ਸੰਸਦ ਦੇ ਦੋਵਾਂ ਸਦਨਾਂ ਨੂੰ ਵਿੱਤੀ ਬਜਟ ਸੈਸ਼ਨ ਦੇ ਕਾਰਜਾਂ ਨੂੰ ਪੂਰਾ ਕਰਨ ਤੋਂ ਬਾਅਦ 2 ਅਪ੍ਰੈਲ, 2026 ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਮੁਲਤਵੀ ਦਾ ਸਹੀ ਸਮਾਂ ਸੀ, ਕਿਉਂਕਿ ਅਸਾਮ, ਕੇਰਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਲਈ ਪੋਲਿੰਗ 9 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ ਅਤੇ ਸੰਸਦ ਮੈਂਬਰਾਂ ਕੋਲ ਆਪਣੇ ਚੋਣ ਹਲਕਿਆਂ ’ਚ ਪਹੁੰਚਣ ਅਤੇ ਚੋਣ ਮੁਹਿੰਮ ’ਚ ਸ਼ਾਮਲ ਹੋਣ ਲਈ ਮੁਸ਼ਕਲ ਨਾਲ ਇਕ ਹਫ਼ਤੇ ਦਾ ਸਮਾਂ ਬਚਿਆ ਸੀ। ਇਸ ਤੋਂ ਇਲਾਵਾ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ 30 ਮਾਰਚ ਤੋਂ ਸ਼ੁਰੂ ਹੋ ਗਈਆਂ ਸਨ ਅਤੇ ਪੋਲਿੰਗ 23 ਅਪ੍ਰੈਲ (ਅਤੇ ਪੱਛਮੀ ਬੰਗਾਲ ’ਚ 29 ਅਪ੍ਰੈਲ) ਨੂੰ ਤੈਅ ਕੀਤੀ ਗਈ ਸੀ ਅਤੇ ਸੰਸਦ ਮੈਂਬਰ ਆਪਣੇ ਚੋਣ ਹਲਕਿਆਂ ’ਚ ਪਰਤਣ ਲਈ ਉਤਸੁਕ ਸਨ। ਆਮ ਧਾਰਨਾ ਇਹ ਸੀ ਕਿ ਅਪ੍ਰੈਲ ਦੇ ਅੰਤ ਤੋਂ ਪਹਿਲਾਂ ਨਿਪਟਾਉਣ ਲਈ ਕੋਈ ਜ਼ਰੂਰੀ ਕਾਰਜ ਨਹੀਂ ਸੀ।

ਐੱਸ. ਆਈ. ਆਰ. ਦੀ ਸ਼ਰਾਰਤ : ਅਸਲ ’ਚ, ਕੋਈ ਜ਼ਰੂਰੀ ਕੰਮ ਨਹੀਂ ਸੀ। ਅਧੂਰਾ ਕੰਮ ਉਨ੍ਹਾਂ ਚੋਣਾਂ ਨੂੰ ਪੂਰਾ ਕਰਨਾ ਸੀ ਜੋ ਬਿਨਾਂ ਕਿਸੇ ਹੋਰ ਅਣਸੁਖਾਵੀਂ ਘਟਨਾ ਦੇ ਚੱਲ ਰਹੀਆਂ ਸਨ। ਐੱਸ. ਆਈ. ਆਰ. ਕੋਈ ਦੁਰਘਟਨਾ ਨਹੀਂ, ਸਗੋਂ ਜਾਣਬੁੱਝ ਕੇ ਕੀਤੀ ਗਈ ਸ਼ਰਾਰਤ ਸੀ। ਐੱਸ. ਆਈ. ਆਰ. ਦਾ ਉਦੇਸ਼ ਲੱਖਾਂ ਨਾਗਰਿਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰਨਾ ਸੀ। (ਦੇਖੋ ‘ਲੱਖਾਂ ਨਾਗਰਿਕ ਜੋ ਵੋਟਰ ਨਹੀਂ ਹਨ’-ਜਗ ਬਾਣੀ, 22 ਮਾਰਚ, 2026)। ਕੁਝ ਲਾਪ੍ਰਵਾਹੀ ਵਾਲੇ ਸਿਆਸੀ ਭਾਸ਼ਣਾਂ ਨੂੰ ਛੱਡ ਕੇ, ਚੋਣ ਪ੍ਰਕਿਰਿਆ ਅਸਲ ’ਚ ਅੱਗੇ ਵਧ ਰਹੀ ਸੀ। ਪੱਛਮੀ ਬੰਗਾਲ ਦੀ ਐੱਸ. ਆਈ. ਆਰ. ਦੀ ਲੜਾਈ ਸੁਪਰੀਮ ਕੋਰਟ ’ਚ ਲੜੀ ਜਾ ਰਹੀ ਸੀ। ਇਹ ਮੰਦਭਾਗਾ ਹੈ ਕਿ ਕਿਸੇ ਨੇ ਵੀ ਅਦਾਲਤ ਦੇ ਨੋਟਿਸ ’ਚ ਇਹ ਗੱਲ ਨਹੀਂ ਲਿਆਂਦੀ ਕਿ ਔਸਤਨ, ਐੱਸ. ਆਈ. ਆਰ.-ਪ੍ਰਭਾਵਿਤ ਸੂਬਿਆਂ ਦੀ ਬਾਲਗ ਆਬਾਦੀ ਦੇ 10 ਫੀਸਦੀ ਲੋਕਾਂ ਨੂੰ ਵੋਟਰ ਸੂਚੀ ’ਚੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ। ਇਨ੍ਹਾਂ ’ਚ ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਸ਼ਾਮਲ ਸਨ।

ਕਿਸ ਦਾ ਵਿਚਾਰ : ਜ਼ਾਹਿਰ ਤੌਰ ’ਤੇ, ਭਾਜਪਾ ਦੇ ਉੱਚ ਪੱਧਰਾਂ ਦੇ ਮਨ ’ਚ ਇਕ ਵਿਚਾਰ ਆਇਆ ਕਿ ਤਾਮਿਲਨਾਡੂ (234 ਸੀਟਾਂ) ਅਤੇ ਪੱਛਮੀ ਬੰਗਾਲ (294 ਸੀਟਾਂ) ਵਰਗੇ ਵੱਡੇ ਸੂਬਿਆਂ ’ਚ ਪੋਲਿੰਗ ਹੋਣ ਤੋਂ ਪਹਿਲਾਂ ਕੋਈ ਵਿਵਾਦ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਸੰਸਦੀ ਕਾਰਜ ਮੰਤਰੀ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਮਲਿਕਾਰਜੁਨ ਖੜਗੇ ਦੇ ਸਾਹਮਣੇ ‘ਸੰਵਿਧਾਨ (106ਵੀਂ ਸੋਧ) ਐਕਟ ਦੇ ਲਾਗੂਕਰਨ’ ਦਾ ਵਿਸ਼ਾ ਉਠਾਉਣ। ਇਹ ਸੋਧ ਸਤੰਬਰ 2023 ’ਚ ਸੰਸਦ ਵੱਲੋਂ ਪਾਸ ਕੀਤੀ ਗਈ ਸੀ ਅਤੇ ਸਰਕਾਰ ਵੱਲੋਂ 30 ਮਹੀਨਿਆਂ ਤੱਕ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ।

ਅਚਾਨਕ, ਸਰਕਾਰ ਜਾਗ ਗਈ। ਮੰਤਰੀ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਪੱਤਰਾਂ ਦਾ ਵਟਾਂਦਰਾ ਹੋਇਆ। ਖੜਗੇ ਨੇ 29 ਅਪ੍ਰੈਲ ਤੋਂ ਬਾਅਦ ਸਰਬ-ਪਾਰਟੀ ਮੀਟਿੰਗ ਦਾ ਸੁਝਾਅ ਦਿੱਤਾ। ਮੰਤਰੀ ਦਾ 26 ਮਾਰਚ ਦਾ ਪੱਤਰ ਦਿਲਚਸਪ ਅਤੇ ਗੁੰਝਲਦਾਰ ਦੋਵੇਂ ਹੈ—ਉਨ੍ਹਾਂ ਕਿਹਾ ਕਿ ‘ਅਜਿਹੀ ਸਮਾਂ-ਹੱਦ ਸੰਸਦ ਅਤੇ ਵਿਧਾਨ ਸਭਾਵਾਂ ’ਚ ਮਹਿਲਾ ਰਾਖਵੇਂਕਰਨ ਨੂੰ ਲਾਗੂ ਕਰਨ ’ਚ ਦੇਰੀ ਕਰੇਗੀ’ ਅਤੇ ‘2029 ਦੀਆਂ ਆਮ ਚੋਣਾਂ ਲਈ ਸਮੇਂ ਸਿਰ ਐਕਟ ਦੇ ਉਪਬੰਧਾਂ ਨੂੰ ਲਾਗੂ ਕਰਨ ਦੀ ਵਿਵਹਾਰਕਤਾ ’ਤੇ ਨਾਂਹ-ਪੱਖੀ ਪ੍ਰਭਾਵ ਪਾ ਸਕਦੀ ਹੈ’। ਇਹ ਪੂਰੀ ਤਰ੍ਹਾਂ ਬਕਵਾਸ ਹੈ। 16 ਅਪ੍ਰੈਲ ਅਤੇ 29 ਅਪ੍ਰੈਲ ਨਾਲ ਕੋਈ ਫਰਕ ਨਹੀਂ ਪਵੇਗਾ।

ਭਾਜਪਾ ਦੀ ‘ਹਿੱਟ-ਟੀਮ’ ਸੰਸਦ ’ਚ ਮਹਿਲਾ ਰਾਖਵੇਂਕਰਨ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਵਿਚਾਰ ’ਤੇ ਕਦੋਂ ਜਾਗੀ? ਯਕੀਨੀ ਤੌਰ ’ਤੇ ਉਦੋਂ ਨਹੀਂ ਜਦੋਂ ਸੰਸਦ ਨੇ ਸਤੰਬਰ 2023 ’ਚ ਸੰਵਿਧਾਨ (106ਵੀਂ ਸੋਧ) ਬਿੱਲ ਪਾਸ ਕੀਤਾ ਸੀ। ਬਿੱਲ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਰਾਖਵਾਂਕਰਨ 2029 ਤੋਂ ਬਾਅਦ ਤੱਕ ਲਾਗੂ ਨਹੀਂ ਹੋਵੇਗਾ—ਅਤੇ ਨਹੀਂ ਹੋ ਸਕਦਾ—ਕਿਉਂਕਿ ਧਾਰਾ 334ਏ ਕਹਿੰਦੀ ਹੈ :

‘...ਲੋਕ ਸਭਾ ’ਚ ਔਰਤਾਂ ਲਈ ਸੀਟਾਂ ਦੇ ਰਾਖਵੇਂਕਰਨ ਨਾਲ ਸਬੰਧਤ ਸੰਵਿਧਾਨ ਦੇ ਉਪਬੰਧ... ਸੰਵਿਧਾਨ (106ਵੀਂ ਸੋਧ) ਐਕਟ, 2023 ਦੇ ਸ਼ੁਰੂ ਹੋਣ ਤੋਂ ਬਾਅਦ ਕੀਤੀ ਗਈ ਪਹਿਲੀ ਮਰਦਮਸ਼ੁਮਾਰੀ ਦੇ ਪ੍ਰਾਸੰਗਿਕ ਅੰਕੜੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਉਦੇਸ਼ ਲਈ ਹੱਦਬੰਦੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਪ੍ਰਭਾਵੀ ਹੋਣਗੇ...’

ਬਿੱਲ ’ਚ ‘ਬਾਅਦ’ ਸ਼ਬਦ ਨੂੰ ਤਿੰਨ ਵਾਰ ਕਿਸ ਨੇ ਅਤੇ ਕਿਉਂ ਪੇਸ਼ ਕੀਤਾ? ਮੈਂ ਆਪਣੇ ਪਿਛਲੇ ਕਾਲਮ ’ਚ ਇਸ ਨੁਕਤੇ ਨੂੰ ਉਜਾਗਰ ਕੀਤਾ ਸੀ (ਦੇਖੋ ‘ਮੋਦੀ ਸਰਕਾਰ ਜ਼ਿੰਮੇਵਾਰੀ ਅਗਲੀ ਤੋਂ ਅਗਲੀ ਸਰਕਾਰ ’ਤੇ ਪਾਉਣਾ ਚਾਹੁੰਦੀ ਹੈ’, ਜਗ ਬਾਣੀ, 24 ਸਤੰਬਰ, 2023)। ਅਸੀਂ ਲਾਗੂਕਰਨ ਬਾਰੇ ਸਵਾਲ ਪੁੱਛੇ, ਸਰਕਾਰ ਚੁੱਪ ਰਹੀ। ਧਾਰਾ 334ਏ ਦੇ ਕ੍ਰਮ ਨੂੰ ਦੇਖਦੇ ਹੋਏ ਅਤੇ ਪਿਛਲੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ’ਚ ਲੱਗੇ ਸਮੇਂ ਅਤੇ ਪਿਛਲੀ ਹੱਦਬੰਦੀ ਨੂੰ ਪੂਰਾ ਕਰਨ ’ਚ ਲੱਗੇ ਸਮੇਂ (6 ਸਾਲ!) ਨੂੰ ਦੇਖਦੇ ਹੋਏ, ਇਹ ਸਪੱਸ਼ਟ ਸੀ ਕਿ ਸੰਵਿਧਾਨ (106ਵੀਂ ਸੋਧ) ਬਿੱਲ ਇਕ ਲੰਬੀ ਮਿਆਦ ਵਾਲਾ ਪ੍ਰਾਜੈਕਟ ਸੀ।

ਜਿੱਤ ਜਾਂ ਹਾਰ : ਅਚਾਨਕ, ਸਰਕਾਰ ਇੰਨੀ ਜਲਦਬਾਜ਼ੀ ’ਚ ਹੈ ਕਿ ਉਹ 16-18 ਅਪ੍ਰੈਲ ਨੂੰ ਸੰਸਦ ਨੂੰ ਫਿਰ ਤੋਂ ਬੁਲਾਉਣ ਦਾ ਇਰਾਦਾ ਰੱਖਦੀ ਹੈ। ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਸਰਕਾਰ ਲੋਕ ਸਭਾ ਦੀ ਗਿਣਤੀ 543 ਤੋਂ ਵਧਾ ਕੇ 816 ਕਰਨ ਅਤੇ ਔਰਤਾਂ ਲਈ ਇਕ-ਤਿਹਾਈ ਸੀਟਾਂ ਰਾਖਵੀਆਂ ਕਰਨ ਲਈ ਬਿੱਲ ਲਿਆਏਗੀ। ਮਾਣਯੋਗ ਪ੍ਰਧਾਨ ਮੰਤਰੀ ਨੇ ਉਦੋਂ ਤੋਂ ਇਸ ਅਟਕਲ ਦੀ ਪੁਸ਼ਟੀ ਕੀਤੀ ਹੈ। ਇਸ ਦੇ ਲਈ ਇਕ ਸੰਵਿਧਾਨ ਸੋਧ ਬਿੱਲ ਦੀ ਲੋੜ ਹੋਵੇਗੀ, ਜਿਸ ਨੂੰ ਹਰੇਕ ਸਦਨ ’ਚ ਵਿਸ਼ੇਸ਼ ਬਹੁਮਤ, ਸਦਨ ਦੀ ਕੁੱਲ ਗਿਣਤੀ ਦਾ ਅੱਧਾ ਅਤੇ ਹਾਜ਼ਰ ਤੇ ਵੋਟਿੰਗ ਕਰਨ ਵਾਲੇ ਮੈਂਬਰਾਂ ਦੇ ਦੋ-ਤਿਹਾਈ ਨਾਲ ਪਾਸ ਕੀਤਾ ਜਾਣਾ ਚਾਹੀਦਾ ਹੈ।

ਭਾਜਪਾ ਅਤੇ ਉਸ ਦੇ ਸਹਿਯੋਗੀਆਂ ਤੇ ਸਮਰਥਕਾਂ ਕੋਲ ਲੋਕ ਸਭਾ ’ਚ ਮੈਂਬਰਾਂ ਦਾ ਦੋ-ਤਿਹਾਈ ਬਹੁਮਤ ਨਹੀਂ ਹੈ। ਫਿਰ ਵੀ, ਸਰਕਾਰ ਜੋਖ਼ਮ ਲੈ ਰਹੀ ਹੈ। ਕਿਉਂ? ਸਰਕਾਰ ਨੂੰ ਉਮੀਦ ਹੈ ਕਿ ਤਾਮਿਲਨਾਡੂ (39) ਅਤੇ ਪੱਛਮੀ ਬੰਗਾਲ (28) ਦੇ ਵਿਰੋਧੀ ਸੰਸਦ ਮੈਂਬਰ 23 ਅਪ੍ਰੈਲ ਦੀ ਆਗਾਮੀ ਪੋਲਿੰਗ ਤਰੀਕ ਦੇ ਕਾਰਨ ਗ਼ੈਰ-ਹਾਜ਼ਰ ਰਹਿਣਗੇ। ਸਰਕਾਰ ਦੇ ਇਰਾਦੇ ਇਮਾਨਦਾਰ ਜਾਂ ਨੇਕ ਨਹੀਂ ਹਨ।

ਲੋਕ ਸਭਾ ’ਚ ਲੜਾਈ ਚਾਹੇ ਜਿੱਤਣ ਜਾਂ ਹਾਰਨ, ਭਾਜਪਾ ਇਸ ਮੁੱਦੇ ਨੂੰ ਚੋਣ ਪ੍ਰਚਾਰ ’ਚ ਲੈ ਕੇ ਜਾਵੇਗੀ। ਜੇਕਰ ਭਾਜਪਾ ਬਿੱਲ ਪਾਸ ਕਰ ਦਿੰਦੀ ਹੈ, ਤਾਂ ਉਹ ਮਾਣ ਨਾਲ ਇਹ ਢਿੰਡੋਰਾ ਪਿੱਟੇਗੀ ਕਿ ਔਰਤਾਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ 182 ਤੋਂ ਵਧਾ ਕੇ 272 ਕਰ ਦਿੱਤੀ ਗਈ ਹੈ। ਜੇਕਰ ਉਹ ਹਾਰ ਗਈ, ਤਾਂ ਉਹ ਇਸ ਦਾ ਸਿੱਧਾ ਦੋਸ਼ ਵਿਰੋਧੀ ਧਿਰ ’ਤੇ ਮੜ੍ਹੇਗੀ।

ਭਾਜਪਾ ਨੂੰ ਲੋਕ ਸਭਾ ਦੀ ਗਿਣਤੀ 816 ਮੈਂਬਰਾਂ ਤੱਕ ਵਧਾਉਣ ਦੇ ਨਾਂਹ-ਪੱਖੀ ਪਹਿਲੂਆਂ ਦੀ ਪਰਵਾਹ ਨਹੀਂ ਹੈ। ਲੋਕ ਸਭਾ ਬੋਝਲ ਹੋ ਜਾਵੇਗੀ, ਇਕ ਮੈਂਬਰ ਨੂੰ ਬੋਲਣ ਦਾ ਮੌਕਾ ਘੱਟ ਹੀ ਮਿਲੇਗਾ ਅਤੇ ਉਹ ਵੀ ਮੁਸ਼ਕਲ ਨਾਲ ਕੁਝ ਮਿੰਟਾਂ ਲਈ ਅਤੇ ਸਭ ਤੋਂ ਮਹੱਤਵਪੂਰਨ ਗੱਲ ਕਿ ਇਹ ਵੱਧ ਆਬਾਦੀ ਵਾਲੇ ਸੂਬਿਆਂ ਅਤੇ ਉਨ੍ਹਾਂ ਦੱਖਣੀ ਸੂਬਿਆਂ ਵਿਚਾਲੇ ਵੋਟਿੰਗ ਦੀ ਸ਼ਕਤੀ ਦੇ ਪਾੜੇ ਨੂੰ ਹੋਰ ਵਧਾ ਦੇਵੇਗਾ, ਜਿਨ੍ਹਾਂ ਨੇ ਆਪਣੀ ਜਨਸੰਖਿਆ ਨੂੰ ਸਥਿਰ ਕਰ ਲਿਆ ਹੈ।

ਇਹ ਭਾਜਪਾ ਦੀ ਆਮ ਚਾਲ ਹੈ—ਵੰਡੋ ਅਤੇ ਰਾਜ ਕਰੋ। ਵਿਚਾਰ ਵਿਵਾਦਪੂਰਨ ਹੈ, ਸਮਾਂ ਨਿੰਦਣਯੋਗ ਹੈ।

ਪੀ. ਚਿਦਾਂਬਰਮ

  • pre election
  • government
  • BJP

ਹਵਾਈ ਅੱਡਿਆਂ ’ਤੇ ਵਧੀ ਸੋਨੇ ਤੇ ਨਸ਼ੇ ਦੀ ਸਮੱਗਲਿੰਗ, ਨਿਗਰਾਨੀ ਪੁਖਤਾ ਕਰਨ ਦੀ ਲੋੜ!

NEXT STORY

Stories You May Like

  • shahbaz government  s trouble   jaac  s new warning
    JAAC ਦੀ ਨਵੀਂ ਚਿਤਾਵਨੀ ਤੋਂ ਬਾਅਦ ਸ਼ਾਹਬਾਜ਼ ਸਰਕਾਰ ਦੀ ਫਿਰ ਵਧੀ ਮੁਸੀਬਤ
  • license and doctor  s prescription will be mandatory for the sale of medicines
    ਸਰਕਾਰ ਦੀ ਸਖ਼ਤੀ, ਹੁਣ ਇਨ੍ਹਾਂ ਦਵਾਈਆਂ ਦੀ ਵਿਕਰੀ ਲਈ ਲਾਜ਼ਮੀ ਹੋਵੇਗਾ ਲਾਇਸੈਂਸ ਤੇ ਡਾਕਟਰ ਦੀ ਪਰਚੀ
  • punjab politics new party
    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ! ਲੜੇਗੀ 2027 ਦੀਆਂ ਚੋਣਾਂ; ਇਸ ਸੂਬੇ 'ਚ ਚਲਾ ਰਹੀ ਸਰਕਾਰ
  • bhupesh baghel s meeting with raja vading
    ਚੰਨੀ ਧੜੇ ਦੀ ਮੀਟਿੰਗ ਤੋਂ ਪਹਿਲਾਂ ਰਾਜਾ ਵੜਿੰਗ ਨਾਲ ਭੂਪੇਸ਼ ਬਘੇਲ ਦੀ ਮੁਲਾਕਾਤ
  • investors react coldly  government cancels auction of 9 mineral blocks
    ਨਿਵੇਸ਼ਕਾਂ ਦੀ ਠੰਢੀ ਪ੍ਰਤੀਕਿਰਿਆ, ਸਰਕਾਰ ਨੇ ਖਣਿਜਾਂ ਦੇ 9 ਬਲਾਕਾਂ ਦੀ ਨਿਲਾਮੀ ਕੀਤੀ ਰੱਦ
  • joint committee chairman  one nation one election
    ‘ਇਕ ਦੇਸ਼, ਇਕ ਚੋਣ’ ਦੀ ਵਿਵਸਥਾ 2029 ਤੱਕ ਲਾਗੂ ਹੋਣ ਦੀ ਸੰਭਾਵਨਾ: ਸੰਸਦ ਸੰਯੁਕਤ ਕਮੇਟੀ
  • sbi sells 1 42 percent stake in sbi funds management before ipo
    IPO ਤੋਂ ਪਹਿਲਾਂ SBI ਨੇ SBI Funds ਮੈਨੇਜਮੈਂਟ ’ਚ 1.42 ਫੀਸਦੀ ਹਿੱਸੇਦਾਰੀ ਵੇਚੀ
  • it will rain notes on these 4 zodiac signs
    ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼ ! ਗ੍ਰਹਿਆਂ ਦੀ ਚਾਲ ਇਸ ਤਰੀਕ ਤੋਂ ਬਦਲ ਦੇਵੇਗੀ ਕਿਸਮਤ
  • offline decree creates major problem registrations done in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ...
  • foreign travel consultants operating without a license reopen offices
    ਬਿਨਾਂ ਲਾਇਸੈਂਸ ਦੇ ਚੱਲ ਰਹੇ ਵਿਦੇਸ਼ ਯਾਤਰਾ ਕੰਸਲਟੈਂਟਸ ਨੇ ਫਿਰ ਖੋਲ੍ਹੇ ਦਫ਼ਤਰ,...
  • four districts of punjab monsoon
    ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਮਾਨਸੂਨ ਦੇ ਬੱਦਲ ਗਾਇਬ, ਸੈਟੇਲਾਈਟ ਤਸਵੀਰਾਂ ਨੇ...
  • fake ips officer and his wife arrested for cheating
    ਨਕਲੀ IPS ਅਧਿਕਾਰੀ ਦਾ ਪਰਦਾਫਾਸ਼: ਪੁਲਸ ਭਰਤੀ ਦੇ ਨਾਂ 'ਤੇ ਮਾਰੀ ਠੱਗੀ, ਪਤਨੀ...
  • punjab bans arbitrary fee hike of private schools
    ਪੰਜਾਬ 'ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਫੀਸ ਵਾਧੇ ’ਤੇ ਲੱਗੀ ਰੋਕ, ਸਰਕਾਰ ਨੇ...
  • jalandhar cantt railway station redeveloped at a cost of 125 crore
    125 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਹੋਇਆ ਮੁੜ-ਵਿਕਾਸ
  • singer ritu nooran apologizes kulle wali sarkar over a controversial incident
    ਮੁੜ ਵਿਵਾਦ 'ਚ ਘਿਰੀ ਸੂਫ਼ੀ ਗਾਇਕਾ ਰਿਤੂ ਨੂਰਾਂ, ਮੰਗਣੀ ਪਈ ਮੁਆਫ਼ੀ
  • big forecast of meteorological department in punjab during monsoon
    ਪੰਜਾਬ 'ਚ ਮੌਨਸੂਨ ਵਿਚਾਲੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ...
Trending
Ek Nazar
mahesh manjrekar s wife medha reveals cancer battle

ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ,...

closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

will the famous actress get married for the third time

ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

marriage  divorce  girl  family  police

ਸਵੇਰੇ ਬੈਂਡ-ਵਾਜਿਆਂ ਨਾਲ ਹੋਇਆ ਵਿਆਹ ! ਸ਼ਾਮ ਪੈਂਦੇ-ਪੈਂਦੇ ਹੋ ਗਿਆ ਤਲਾਕ, ਹੈਰਾਨ...

famous actor passes away

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ,...

ind vs eng teams playing 11 announced for the first odi

IND vs ENG: ਪਹਿਲੇ ਵਨਡੇ ਲਈ ਟੀਮ ਦੀ ਪਲੇਇੰਗ-11 ਦਾ ਐਲਾਨ, ਇਸ ਧਾਕੜ ਖਿਡਾਰੀ ਦਾ...

heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

fan falls on sleeping child

ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

veteran playback singer passes away

48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

famous actor arrested

ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, 'ਪੰਡਯਾ ਸਟੋਰ' ਨਾਲ ਘਰ-ਘਰ 'ਚ...

waterfalls selfie ban rain season

ਸੈਲਫ਼ੀ ਲੈਣ 'ਤੇ ਲੱਗ ਗਿਆ Ban ! ਮਾਨਸੂਨ ਦੇ ਮੌਸਮ 'ਚ MP ਪ੍ਰਸ਼ਾਸਨ ਨੇ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • life dying in a borewell
      ਬੋਰਵੈੱਲ ’ਚ ਦਮ ਤੋੜਦੀ ਜ਼ਿੰਦਗੀ
    • middle powers and the geopolitics of the fourth industrial revolution
      ਮੱਧ ਸ਼ਕਤੀਆਂ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਦੀ ਭੂ-ਰਾਜਨੀਤੀ
    • some government officials and employees diving into the sea of   corruption
      ਭ੍ਰਿਸ਼ਟਾਚਾਰ ਦੇ ਸਮੁੰਦਰ ’ਚ ਚੁੱਭੀਆਂ ਲਾਉਂਦੇ ਕੁਝ ਸਰਕਾਰੀ ਅਧਿਕਾਰੀ ਅਤੇ...
    • temple offerings
      ਆਸਥਾ, ਭਰੋਸੇ ਦਾ ਮਿਸ਼ਰਣ ਸਾਡੇ ਧਾਰਮਿਕ ਤੀਰਥ ਅਸਥਾਨ ਪੈਸਾ ਇਕੱਠਾ ਕਰਨ ਦਾ ਕੇਂਦਰ...
    • global economy
      ਜੰਗਬਾਜ਼ਾਂ ਦੀ ਬੰਧਕ ਨਾ ਬਣੇ ਵਿਸ਼ਵ ਵਿਵਸਥਾ
    • small businessmen problems
      ਨੀਤੀਆਂ ਦੇ ਚੱਕਰਵਿਊ ’ਚ ਫਸੇ ਦੇਸ਼ ਦੇ ਛੋਟੇ ਕਾਰੋਬਾਰੀਆਂ
    • karnataka cabinet new faces
      ਕਰਨਾਟਕ ਮੰਤਰੀ ਮੰਡਲ ’ਚ ਸ਼ਾਮਲ ਹੋਣਗੇ ਕਈ ਨਵੇਂ ਚਿਹਰੇ
    • who donate organs of deceased loved ones are worthy of sainthood
      ਸਾਧੂਵਾਦ ਦੇ ਪਾਤਰ ਹਨ ਮ੍ਰਿਤਕ ਪਿਆਰਿਆਂ ਦੇ ਅੰਗ ਦਾਨ ਕਰਨ ਵਾਲੇ!
    • why are films like   satluj   banned in a democracy
      ਲੋਕਤੰਤਰ ’ਚ ‘ਸਤਲੁਜ’ ਵਰਗੀਆਂ ਫ਼ਿਲਮਾਂ ’ਤੇ ਪਾਬੰਦੀ ਕਿਉਂ?
    • india should strengthen its anti drone  on the border
      ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਭਾਰਤ ਆਪਣਾ ਐਂਟੀ-ਡ੍ਰੋਨ ਸਿਸਟਮ ਜ਼ਿਆਦਾ ਮਜ਼ਬੂਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +