Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 05, 2026

    8:39:16 PM

  • golden opportunity to work in uae

    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ...

  • cabinet approves fair and remunerative price sugarcane

    ਗੰਨਾ ਕਿਸਾਨਾਂ ਦੀ ਲੱਗ ਗਈ ਲਾਟਰੀ! ਕੇਂਦਰ ਨੇ...

  • ipl 2026 dc vs csk clash today at delhi ground

    DC vs CSK : ਦਿੱਲੀ ਨੇ ਟਾਸ ਜਿੱਤ ਚੁਣੀ...

  • 4 pakistani prisoners return home after serving sentence in india

    ਭਾਰਤ 'ਚ ਸਜ਼ਾ ਕੱਟ ਕੇ ਵਤਨ ਪਰਤੇ 4 ਪਾਕਿਸਤਾਨੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਲੜਕੀਆਂ ਦੇ ਵਿਆਹ ਦੀ ਉਮਰ

BLOG News Punjabi(ਬਲਾਗ)

ਲੜਕੀਆਂ ਦੇ ਵਿਆਹ ਦੀ ਉਮਰ

  • Updated: 21 Oct, 2020 03:36 AM
Blog
age of marriage of girls
  • Share
    • Facebook
    • Tumblr
    • Linkedin
    • Twitter
  • Comment

ਕਸ਼ਮਾ ਸ਼ਰਮਾ

ਵਰ੍ਹਿਆਂ ਤੋਂ ਲਕਸ਼ਮੀ ਮੇਰੇ ਇਥੇ ਅਤੇ ਆਲੇ-ਦੁਆਲੇ ਦੇ ਘਰਾਂ ’ਚ ਕੰਮ ਕਰਦੀ ਹੈ। ਪਤਲੀ-ਪਤੰਗ ਹਮੇਸ਼ਾ ਇਧਰ ਤੋਂ ਓਧਰ ਭੱਜਦੀ। ਇਕ ਦਿਨ ਉਸ ਨੇ ਕਿਹਾ ਕਿ ਅੱਜ ਉਹ 20 ਸਾਲਾਂ ਦੀ ਹੋ ਗਈ। ਬਸ, ਮੂੰਹ ’ਚੋਂ ਨਿਕਲਿਆ। ਕਿਉਂਕਿ ਉਸ ਦੇ ਤਿੰਨ ਬੱਚੇ ਹਨ। ਇਹ ਪੁੱਛਣ ’ਤੇ ਵਿਆਹ ਕਿੰਨੀ ਉਮਰ ’ਚ ਹੋਇਆ ਸੀ, ਉਹ ਸ਼ਰਮਾਉਂਦੀ ਹੋਈ ਬੋਲੀ 14 ਦੀ ਉਮਰ ’ਚ। ਉਸ ਦੇ ਨਾਲ ਕਈ ਲੜਕੀਅਾਂ ਆਉਂਦੀਅਾਂ-ਜਾਂਦੀਅਾਂ ਦਿਸਦੀਅਾਂ ਹਨ। ਉਨ੍ਹਾਂ ਦੀ ਉਮਰ ਵੀ ਇੰਨੀ ਹੀ ਹੋਵੇਗੀ ਪਰ ਸਾਰਿਅਾਂ ਦੇ ਕਈ-ਕਈ ਬੱਚੇ ਹਨ। ਸਾਰੀਅਾਂ ਗਰੀਬ ਘਰਾਂ ਤੋਂ ਹਨ।

ਸਾਡੇ ਇਥੇ ਬਹੁਤੇ ਪਰਿਵਾਰਾਂ ’ਚ ਲੜਕੀ ਦੇ ਪੈਦਾ ਹੁੰਦਿਅਾਂ ਹੀ ਉਸ ਨੂੰ ਪੜ੍ਹਾਉਣ-ਲਿਖਾਉਣ ਦੇ ਮੁਕਾਬਲੇ ਵਿਆਹ ਦੀਅਾਂ ਤਿਆਰੀਅਾਂ ਕੀਤੀਅਾਂ ਜਾਣ ਲੱਗਦੀਅਾਂ ਹਨ। ਉਂਝ ਕਹਿਣ ਨੂੰ ਸਰਕਾਰ ਵਲੋਂ ਲੜਕੀ ਦੇ ਵਿਆਹ ਦੀ ਉਮਰ 18 ਸਾਲ ਅਤੇ ਲੜਕੇ ਦੀ 21 ਸਾਲ ਹੈ ਪਰ ਜ਼ਿਆਦਾਤਰ ਪਰਿਵਾਰਾਂ ’ਚ ਲੜਕੀ ਤੋਂ ਜਿਵੇਂ-ਕਿਵੇਂ ਖਹਿੜਾ ਛੁਡਵਾਉਣ ਦੀ ਭਾਵਨਾ ਦਿਖਾਈ ਦਿੰਦੀ ਹੈ। ਇਨ੍ਹਾਂ ’ਚ ਜ਼ਿਆਦਾਤਰ ਗਰੀਬ ਪਰਿਵਾਰਾਂ ਦੀਅਾਂ ਹੁੰਦੀਅਾਂ ਹਨ। ਦਿਹਾਤੀ ਸਮਾਜਾਂ ’ਚ ਵੀ ਲੜਕੀਅਾਂ ਦਾ ਹੀ ਨਹੀਂ, ਲੜਕਿਅਾਂ ਦਾ ਵਿਆਹ ਵੀ ਛੇਤੀ ਕਰ ਦਿੱਤਾ ਜਾਂਦਾ ਹੈ ਅਤੇ ਸਿਰਫ ਪਿੰਡਾਂ ’ਚ ਹੀ ਕਿਉਂ ਕਈ ਸਾਲ ਪਹਿਲਾਂ ਅਖਬਾਰ ਦੀ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਦਿੱਲੀ ਵਰਗੇ ਮਹਾਨਗਰ ’ਚ ਵੀ ਬਹੁਤ ਸਾਰੀਅਾਂ ਲੜਕੀਅਾਂ ਦਾ ਵਿਆਹ 18 ਤੋਂ ਪਹਿਲਾਂ ਹੋ ਜਾਂਦਾ ਹੈ।

ਕਈ ਸਾਲ ਪਹਿਲਾਂ ਕੇਰਲ ਦੀ ਇਕ ਯੂਨੀਵਰਸਿਟੀ ’ਚ ਜਾਣਾ ਹੋਇਆ ਸੀ। ਉਥੇ ਇਹ ਦੇਖ ਕੇ ਹੈਰਾਨੀ ਹੋਈ ਸੀ ਕਿ ਬੀ. ਏ. ਅਤੇ ਐੱਮ. ਏ. ’ਚ ਪੜ੍ਹਨ ਵਾਲੀਆਂ ਬਹੁਤ ਸਾਰੀਅਾਂ ਵਿਦਿਆਰਥਣਾਂ ਵਿਆਹੁਤਾ ਸਨ ਜਦਕਿ ਕੇਰਲ 100 ਫੀਸਦੀ ਸਾਖਰ ਸੂਬਾ ਹੈ।

ਛੇਤੀ ਵਿਆਹ ਹੁੰਦਾ ਹੈ ਤਾਂ ਉਹ ਛੇਤੀ ਹੀ ਮਾਂ ਵੀ ਬਣ ਜਾਂਦੀਅਾਂ ਹਨ। ਘੱਟ ਉਮਰ ’ਚ ਮਾਂ ਬਣਨ ਨਾਲ ਨਾ ਸਿਰਫ ਉਹ ਗ੍ਰਹਿਸਥੀ ਅਤੇ ਬਾਲ-ਬੱਚਿਅਾਂ ਦੀ ਜ਼ਿੰਮੇਵਾਰੀ ’ਚ ਪਿਸਣ ਲੱਗਦੀਆਂ ਹਨ ਸਗੋਂ ਉਨ੍ਹਾਂ ਦੀ ਸਿਹਤ ਨੂੰ ਵੀ ਗੰਭੀਰ ਖਤਰਾ ਪੈਦਾ ਹੋ ਜਾਂਦਾ ਹੈ। ਔਰਤਾਂ ਲਈ ਕੰਮ ਕਰਨ ਵਾਲੇ ਸੰਗਠਨ ਕਈ ਸਮੇਂ ਤੋਂ ਲੜਕੀਅਾਂ ਦੀ ਖਰਾਬ ਸਿਹਤ ਦਾ ਕਾਰਨ ਛੋਟੀ ਉਮਰ ’ਚ ਵਿਆਹ ਅਤੇ ਮਾਂ ਬਣਨ ਨੂੰ ਹੀ ਮੰਨਦੇ ਰਹੇ ਹਨ। ਵਧਦੀ ਆਬਾਦੀ ਦਾ ਇਕ ਵੱਡਾ ਕਾਰਨ ਬਚਪਨ ਦੇ ਵਿਆਹ ਵੀ ਹਨ।

ਸੱਚ ਤਾਂ ਇਹ ਹੈ ਕਿ ਆਪਣਾ ਦੇਸ਼ ਆਬਾਦੀ ਦੇ ਬੋਝ ਨਾਲ ਕਰਾਹ ਰਿਹਾ ਹੈ ਪਰ ਐਮਰਜੈਂਸੀ ’ਚ ਆਬਾਦੀ ਰੋਕਣ ਲਈ ਜਿਸ ਤਰੀਕੇ ਨਾਲ ਪਰਿਵਾਰ ਨਿਯੋਜਨ ਦੇ ਢੰਗ-ਤਰੀਕਿਅਾਂ ਨੂੰ ਜ਼ਬਰਦਸਤੀ ਲਾਗੂ ਕੀਤਾ ਗਿਆ ਸੀ ਅਤੇ ਸ਼੍ਰੀਮਤੀ ਗਾਂਧੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ, ਉਦੋਂ ਤੋਂ ਹੁਣ ਤਕ 45 ਸਾਲ ਬੀਤ ਗਏ ਹਨ। ਕਿਸੇ ਸਰਕਾਰ ਨੇ ਆਬਾਦੀ ਰੋਕਣ ਲਈ ਕੋਈ ਵੀ ਲੋੜੀਂਦਾ ਕਦਮ ਚੁੱਕਣ ਦੀ ਹਿੰਮਤ ਨਹੀਂ ਦਿਖਾਈ ਹੈ। ਉਂਝ ਵੀ ਆਪਣੇ ਇਥੇ ਕਈ ਪਰਸਨਲ ਲਾਅ ਹਨ ਜਿਨ੍ਹਾਂ ਦੇ ਤਹਿਤ ਵੱਖ-ਵੱਖ ਭਾਈਚਾਰੇ ਆਪਣੇ ਫੈਸਲੇ ਲੈਂਦੇ ਹਨ। ਸਰਕਾਰ ਦਾ ਕੋਈ ਵੀ ਫੈਸਲਾ ਸਾਰੇ ਮੰਨਣ ਲਈ ਮਜਬੂਰ ਨਹੀਂ ਹੁੰਦੇ। ਇਸ ਲਈ ਇਸ ਤਰ੍ਹਾਂ ਦੀ ਕੋਈ ਪੇਸ਼ਕਦਮੀ ਸਫਲ ਵੀ ਨਹੀਂ ਹੋ ਪਾਉਂਦੀ।

ਕਿਹਾ ਜਾ ਰਿਹਾ ਹੈ ਕਿ ਹੁਣ ਸਰਕਾਰ ਲੜਕੀ ਦੇ ਵਿਆਹ ਦੀ ਉਮਰ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਇਸ ਨੂੰ 25 ਸਾਲ ਕੀਤਾ ਜਾ ਸਕਦਾ ਹੈ। 18 ਤੋਂ ਸਿੱਧੇ 25 ਸਾਲ ਭਾਵ ਕਿ ਸਿੱਧੇ 7 ਸਾਲ ਦਾ ਵਾਧਾ। ਹੁਣ ਇਹ ਵਧੇ ਹੋਏ 7 ਸਾਲ ਕਿੰਨਿਆਂ ਨੂੰ ਮਨਜ਼ੂਰ ਹੋਣਗੇ ਅਤੇ ਕਿੰਨਿਅਾਂ ਨੂੰ ਨਹੀਂ ਅਤੇ ਜੇ ਲੜਕੀ ਦੀ ਉਮਰ 25 ਹੈ ਤਾਂ ਲੜਕਿਅਾਂ ਦੇ ਵਿਆਹ ਦੀ ਉਮਰ ਵੀ ਵਧਾਉਣੀ ਪਵੇਗੀ। ਉਂਝ ਇਹ ਪੇਸ਼ਕਦਮੀ ਚੰਗੀ ਵੀ ਹੋਵੇਗੀ। ਘੱਟ ਤੋਂ ਘੱਟ ਇਸ ਉਮਰ ਤਕ ਆਉਂਦੇ-ਆਉਂਦੇ ਲੜਕੀਅਾਂ ਵਿਆਹ ਤੋਂ ਪਹਿਲਾਂ ਬਹੁਤ ਕੁਝ ਕਰ ਸਕਣਗੀਅਾਂ, ਪੜ੍ਹ-ਲਿਖ ਸਕਣਗੀਅਾਂ, ਆਤਮਨਿਰਭਰ ਬਣ ਸਕਣਗੀਅਾਂ।

ਆਪਣੇ ਆਲੇ-ਦੁਆਲੇ ਦੇਖੀਏ ਤਾਂ ਸ਼ਹਿਰੀ ਮੱਧ ਵਰਗ ’ਚ ਹੁਣ 30 ਸਾਲ ਦੀ ਉਮਰ ਲੰਘ ਜਾਣ ਤੋਂ ਬਾਅਦ ਵੀ ਲੜਕੀਅਾਂ ਵਿਆਹ ਲਈ ਜ਼ਿਆਦਾ ਪ੍ਰੇਸ਼ਾਨ ਦਿਖਾਈ ਨਹੀਂ ਦਿੰਦੀਅਾਂ। ਉਹ ਕਹਿੰਦੀਅਾਂ ਹਨ ਕਿ ਪਹਿਲਾਂ ਆਪਣਾ ਕੈਰੀਅਰ ਬਣਾ ਲਈਏ, ਫਿਰ ਵਿਆਹ ਬਾਰੇ ਸੋਚਾਂਗੇ। ਇਸ ਲਈ ਤੁਸੀਂ ਪਾਓਗੇ ਕਿ ਅੱਜ ਦੀ ਪੀੜ੍ਹੀ ਦੇ ਬਹੁਤ ਸਾਰੇ ਪਰਿਵਾਰਾਂ ’ਚ ਇਕ ਬੱਚੇ ਦਾ ਨਿਯਮ ਚੱਲ ਪਿਆ ਹੈ। ਉਹ ਸਰਕਾਰੀ ਨਾਅਰੇ ‘ਹਮ ਦੋ ਹਮਾਰੇ ਦੋ’ ਤੋਂ ਅੱਗੇ ਨਿਕਲ ਚੁੱਕੇ ਹਨ। ਕਿਹਾ ਜਾਂਦਾ ਹੈ ਕਿ ਅੈਮਰਜੈਂਸੀ ’ਚ ਸੰਜੇ ਗਾਂਧੀ ਨੇ ‘ਹਮ ਦੋ ਹਮਾਰਾ ਏਕ’ ਦਾ ਨਾਅਰਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਇਹ ਸੁਪਰ ਫਲਾਪ ਨਾਅਰਾ ਰਿਹਾ ਸੀ ਪਰ ਹੁਣ ਬਹੁਤ ਸਾਰੇ ਪਰਿਵਾਰਾਂ ਨੇ ਬਿਨਾਂ ਕਿਸੇ ਸਰਕਾਰੀ ਨਾਅਰੇ ਦੇ ਹੀ ਇਕ ਬੱਚੇ ਦੇ ਨਿਯਮ ਨੂੰ ਅਪਣਾ ਲਿਆ ਹੈ। ਇਸ ਲਈ ਜੇ ਲੜਕੀਅਾਂ ਦੇ ਵਿਆਹ ਦੀ ਉਮਰ ਵਧਾਈ ਜਾਵੇ ਤਾਂ ਇਹ ਇਸ ਦੇ ਸਰਵਪੱਖੀ ਵਿਕਾਸ ਲਈ ਚੰਗਾ ਹੀ ਹੋਵੇਗਾ

ਪਰ ਇਹ ਵੀ ਹੈ ਕਿ ਸਰਕਾਰਾਂ ਲਈ ਕਾਨੂੰਨ ਬਣਾਉਣਾ ਆਸਾਨ ਹੁੰਦਾ ਹੈ ਪਰ ਉਸ ਨੂੰ ਲਾਗੂ ਕਰਵਾਉਣਾ ਮੁਸ਼ਕਲ। ਆਖਿਰ ਬਾਲ ਵਿਆਹ ਦੇ ਵਿਰੁੱਧ ਆਪਣੇ ਇਥੇ ਕਾਨੂੰਨ ਹੈ ਪਰ ਬਾਲ ਵਿਆਹ ਨਹੀਂ ਰੁਕੇ ਹਨ। ਇਸ ਲਈ ਜੇ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਪਹਿਲਾਂ ਉਸ ’ਤੇ ਇਹ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਕਿ ਕਿਵੇਂ ਲੋਕਾਂ ਨੂੰ ਇਸ ਬਾਰੇ ਸਮਝਾਇਆ ਜਾਵੇ, ਉਸ ਦੇ ਫਾਇਦੇ ਗਿਣਾਏ ਜਾਣ, ਜਿਸ ਨਾਲ ਕਿ ਬਿਨਾਂ ਕਿਸੇ ਜ਼ੋਰ-ਜ਼ਬਰਦਸਤੀ ਦੇ ਵੱਧ ਤੋਂ ਵੱਧ ਲੋਕ ਉਸ ਨੂੰ ਮੰਨਣ ਲੱਗਣ। ਨਹੀਂ ਤਾਂ ਕਾਨੂੰਨ ਬਣਾਏ ਜਾਂਦੇ ਰਹਿੰਦੇ ਹਨ ਪਰ ਲੋਕ ਆਪਣੇ ਜੀਵਨ ’ਚ ਉਨ੍ਹਾਂ ਨੂੰ ਨਹੀਂ ਮੰਨਦੇ। ਹਾਲਾਂਕਿ ਨਿੱਜੀ ਤਜਰਬਾ ਇਹ ਦੱਸਦਾ ਹੈ ਕਿ ਹੁਣ ਲੜਕੀਅਾਂ ਦੀ ਸਿੱਖਿਆ ਅਤੇ ਆਤਮਨਿਰਭਰਤਾ ਦੀ ਗੱਲ ’ਤੇ ਦਿਹਾਤੀ ਸਮਾਜ ’ਚ ਵੀ ਆਮ ਮਨਜ਼ੂਰੀ ਬਣ ਚੱਲੀ ਹੈ।

  • marriage
  • girls
  • ਲੜਕੀਆਂ
  • ਵਿਆਹ

ਚੀਨ ਨਾਲ ਫਾਰੂਕ ਦੀ ਖਾਨਦਾਨੀ ਮੁਹੱਬਤ ਖਤਰਨਾਕ

NEXT STORY

Stories You May Like

  • a famous bollywood actress will become a bride at the age of 39
    ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ ਅਦਾਕਾਰਾ
  • kashmir chief minister omar abdullah
    ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਤੋਂ ਇਨਕਾਰ ਕਰਨਾ 'ਸਜ਼ਾ' ਦੇ ਸਮਾਨ ਹੈ: ਉਮਰ ਅਬਦੁੱਲਾ
  • formula 1 legend and paralympic champion alex zanardi dies at 59
    ਫਾਰਮੂਲਾ-1 ਦੇ ਦਿੱਗਜ ਅਤੇ ਪੈਰਾਲੰਪਿਕ ਚੈਂਪੀਅਨ ਐਲੇਕਸ ਜ਼ਾਨਾਰਡੀ ਦਾ 59 ਸਾਲ ਦੀ ਉਮਰ ਵਿੱਚ ਦੇਹਾਂਤ
  • minor girl kidnapped on the pretext of marriage
    ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਕੀਤਾ ਅਗਵਾ
  • marriage  bride groom  voting center  tamil nadu  assembly elections
    ਵਿਆਹ ਦੇ ਤੁਰੰਤ ਬਾਅਦ ਵੋਟ ਪਾਉਣ ਪਹੁੰਚੇ ਲਾੜਾ-ਲਾੜੀ
  • love marriage girl husband crime
    ਵਿਆਹ ਦੇ 15 ਦਿਨਾਂ 'ਚ ਫਿੱਕਾ ਪੈ ਗਿਆ 13 ਸਾਲਾਂ ਦਾ ਪਿਆਰ! ਕਤਲ ਮਗਰੋਂ...
  • gatka championship
    12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ‘ਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ
  • delhi  girlfriend  lover  marriage  police
    7 ਫੇਰਿਆਂ ਤੋਂ ਪਹਿਲਾਂ ਦਿੱਲੀ ਵਾਲੀ ਪ੍ਰੇਮਿਕਾ ਦੀ Entry ! ਬੋਲੀ- 'ਮੈਨੂੰ ਧੋਖਾ ਦੇ ਕੇ ਕਰਵਾ ਰਿਹੈ ਵਿਆਹ'
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • punjab national bank my heeran gate bank locker
    ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ...
  • big warning in these areas in punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ...
  • new country from canada
    ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼ ! ਰੈਫਰੈਂਡਮ ਲਈ ਉੱਠੀ ਆਵਾਜ਼, ਹਜ਼ਾਰਾਂ...
  • punjab new problem arises regarding driving licenses
    ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ, ਲੋਕਾਂ ਲਈ...
  • power cut in jalandhar
    ਲੱਗ ਗਿਆ ਲੰਮਾ POWER CUT! ਜਾਣੋ ਕਦੋਂ ਆਵੇਗੀ ਬੱਤੀ
  • gunfire in rishi nagar
    ਰਿਸ਼ੀ ਨਗਰ 'ਚ ਚੱਲੀਆਂ ਗੋਲੀਆਂ: ਵਾਲਮੀਕਿ ਟਾਈਗਰ ਫੋਰਸ ਦੇ ਪ੍ਰਧਾਨ ਅਤੇ ਪਰਿਵਾਰ...
  • rape in hotel
    ਹੋਟਲ 'ਚ ਕੁੜੀ ਨਾਲ ਜਬਰ-ਜ਼ਨਾਹ, ਗੁਆਂਢੀ ਜੋੜੇ ਸਣੇ ਤਿੰਨ ਖ਼ਿਲਾਫ਼ ਮਾਮਲਾ ਦਰਜ
Trending
Ek Nazar
ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

pakistan navy assisted indian vessel

ਪਾਕਿਸਤਾਨੀ ਨੇਵੀ ਦੀ ਦਰਿਆਦਿਲੀ, ਅਰਬ ਸਾਗਰ 'ਚ ਫਸੇ ਭਾਰਤੀ ਜਹਾਜ਼ ਦੀ ਕੀਤੀ ਸਹਾਇਤਾ

mine collapse in colombia

ਕੋਲੰਬੀਆ 'ਚ ਖਾਨ ਹਾਦਸਾ, 9 ਲੋਕਾਂ ਦੀ ਮੌਤ

wife elopes with 55 year old village head cash

ਸੁਲਾਹ ਕਰਵਾਉਣ ਆਏ ਪ੍ਰਧਾਨ ਜੀ 33 ਸਾਲ ਛੋਟੀ ਨਵੀਂ ਵਿਆਹੀ ਲੈ ਕੇ ਹੋ ਗਏ ਫਰਾਰ!

kidney disease symptoms chronic kidney disease

'ਸਾਈਲੈਂਟ ਕਿੱਲਰ' ਹੈ ਕਿਡਨੀ ਦੀ ਬੀਮਾਰੀ! ਸਿਰਫ ਪੈਰਾਂ ਦੀ ਸੋਜ ਹੀ ਨਹੀਂ ਇਸ ਦਾ...

maulana mohammad idris prominent cleric shot dead in pakistan

ਪਾਕਿਸਤਾਨ 'ਚ ਇੱਕ ਪ੍ਰਮੁੱਖ ਮੌਲਵੀ ਦੀ ਗੋਲੀ ਮਾਰ ਕੇ ਹੱਤਿਆ

husband wife before first anniversary

ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ ਪਤੀ, ਪਹਿਲੀ ਐਨੀਵਰਸਰੀ ਤੋਂ ਪਹਿਲਾਂ ਹੀ...

indian journalists win pulitzer prize

ਮਾਣ ਦੀ ਗੱਲ, ਦੋ ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ

pakistan resumes exports of alcoholic beverages

ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ'

rbi  s big decision  emi rules will change  borrowers will get big relief

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ...

a famous bollywood actress will become a bride at the age of 39

ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ...

actor santhosh nair was killed in road accident in pathanamthitta

100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ !...

imd rain alert orange yellow alerts

Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ...

cannes 2026 guest list  ammy virk  karan to represent india on global stage

ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !

punjabi origin in surrey

ਸਰੀ ਦੇ ਨਿਊਟਨ ਇਲਾਕੇ ‘ਚ ਗੋਲੀਬਾਰੀ; ਪੰਜਾਬੀ ਮੂਲ ਦੇ ਇੱਕ ਵਿਅਕਤੀ ਦੀ ਮੌਤ

cricket batsman

7 ਦਿਨਾਂ 'ਚ ਹੀ ਖ਼ਤਮ ਹੋ ਗਿਆ ਇਸ ਖ਼ਿਡਾਰੀ ਦਾ ਕਰੀਅਰ! ਹਫ਼ਤੇ ਬਾਅਦ ਹੀ ਖੇਡ ਲਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • moral science prepares children for life
      ਬੱਚਿਆਂ ਨੂੰ ਜੀਵਨ ਲਈ ਤਿਆਰ ਕਰਦੀ ਹੈ ‘ਮੋਰਲ ਸਾਇੰਸ’
    • exiting opec is beneficial not only for the uae but also for india
      ਓਪੇਕ ਤੋਂ ਵੱਖ ਹੋਣਾ ਯੂ. ਏ. ਈ ਦੇ ਇਲਾਵਾ ਭਾਰਤ ਲਈ ਵੀ ਲਾਭਦਾਇਕ
    • guru ravidas maharaj
      ਸਮਾਜ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪ੍ਰੇਰਿਤ ਕਰ ਰਹੀਆਂ ਸੰਤ...
    • impact of war on india
      ਭਾਰਤ ਦਿਖਾਵਾ ਨਹੀਂ ਕਰ ਸਕਦਾ ਕਿ ਜੰਗ ਨੇ ਦੇਸ਼ ਨੂੰ ਪ੍ਰਭਾਵਿਤ ਨਹੀਂ ਕੀਤਾ
    • cinema propaganda
      ਪ੍ਰੋਪੇਗੰਡਾ ਦੇ ਰੂਪ ’ਚ ਸਿਨੇਮਾ
    • vote of confidence despite overwhelming majority
      ਪ੍ਰਚੰਡ ਬਹੁਮਤ ਦੇ ਬਾਵਜੂਦ ਭਰੋਸੇ ਦੀ ਵੋਟ!
    • new names added to the list of hypocrites baba
      ‘ਢੋਂਗੀ ਅਤੇ ਜਬਰ-ਜ਼ਨਾਹੀ ਬਾਬਿਆਂ’ ਦੀ ਸੂਚੀ ’ਚ ਜੁੜੇ 2 ਨਵੇਂ ਨਾਂ!
    • rss and country love
      ਦੇਸ਼ ਸੇਵਾ ਅਤੇ ਸਮਾਜਿਕ ਤਰੱਕੀ ਲਈ ਸਮਰਪਿਤ ਰਾਸ਼ਟਰੀ ਸਵੈਮਸੇਵਕ ਸੰਘ
    • women reservation bill
      ਮਹਿਲਾ ਰਾਖਵਾਂਕਰਨ : ਰਾਜਨੀਤੀ ਦਾ ਸ਼ਿਕਾਰ ਜਾਂ ਖ਼ਾਨਾਪੂਰਤੀ
    • rahul gandhi stresses on organisational reforms and strong grassroots connect
      ਰਾਹੁਲ ਗਾਂਧੀ ਦਾ ਜੱਥੇਬੰਦਕ ਸੁਧਾਰਾਂ ਅਤੇ ਮਜ਼ਬੂਤ ਜ਼ਮੀਨੀ ਜੁੜਾਅ ’ਤੇ ਜ਼ੋਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +