ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦੇ ‘ਜ਼ੀਰੋ ਟਾਲਰੈਂਸ’ ਨੀਤੀ ਦੇ ਦਾਅਵੇ ਦੇ ਬਾਵਜੂਦ ਚੰਦ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਹੋਰ ਲੋਕਾਂ ਵੱਲੋਂ ਰਿਸ਼ਵਤਖੋਰੀ ਦੇ ਮਾਮਲਿਆਂ ਵਿਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਜੋ ਕਿ ਇਸੇ ਸਾਲ ਦੇ ਸਿਰਫ਼ ਇਕ ਹਫ਼ਤੇ ਦੀਆਂ ਹੇਠ ਲਿਖੀਆਂ ਮਿਸਾਲਾਂ ਤੋਂ ਸਪੱਸ਼ਟ ਹੈ :
* 1 ਜਨਵਰੀ ਨੂੰ ‘ਭ੍ਰਿਸ਼ਟਾਚਾਰ ਵਿਰੋਧੀ ਵਿਭਾਗ’ ਦੀ ਟੀਮ ਨੇ ਐੱਸ.ਡੀ.ਐੱਮ. ਘਰੌਂਡਾ ਦੇ ਦਫਤਰ ’ਚ ਰੀਡਰ ਅਸ਼ੋਕ ਕੁਮਾਰ ਨੂੰ 4000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ।
* 2 ਜਨਵਰੀ ਨੂੰ ‘ਵਿਜੀਲੈਂਸ ਬਿਊਰੋ’, ਬਠਿੰਡਾ ਦੀ ਟੀਮ ਨੇ ਬਠਿੰਡਾ ਦੇ ਸੰਗਤ ਪੁਲਸ ਥਾਣੇ ’ਚ ਤਾਇਨਾਤ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਨੂੰ ਉਸ ਵੱਲੋਂ ਰਿਸ਼ਵਤ ’ਚ ਲਏ ਗਏ 70,000 ਰੁਪਏ ਸਮੇਤ ਗ੍ਰਿਫ਼ਤਾਰ ਕੀਤਾ।
* 2 ਜਨਵਰੀ ਨੂੰ ਹੀ ਹਰਿਆਣਾ ਵਿਚ ‘ਭ੍ਰਿਸ਼ਟਾਚਾਰ ਵਿਰੋਧੀ ਬਿਊਰੋ’ ਦੀ ਟੀਮ ਨੇ ਨੂਹ ਜ਼ਿਲ੍ਹੇ ਦੀ ਆਰਥਿਕ ਅਪਰਾਧ ਸ਼ਾਖਾ ਦੇ ਇੰਚਾਰਜ ਸਬ ਇੰਸਪੈਕਟਰ ਯਸ਼ਪਾਲ ਨੂੰ ਗੁਰੂਗ੍ਰਾਮ ਵਿਚ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।
* 3 ਜਨਵਰੀ ਨੂੰ ਸੀ. ਬੀ. ਆਈ. ਨੇ ਕੇਬਲ ਆਪ੍ਰੇਟਰਾਂ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ‘ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ’ (ਟ੍ਰਾਈ) ਦੇ ਇਕ ਅਧਿਕਾਰੀ ‘ਨਰਿੰਦਰ ਸਿੰਘ ਰਾਵਤ’ ਨੂੰ ਗ੍ਰਿਫ਼ਤਾਰ ਕੀਤਾ।
* 3 ਜਨਵਰੀ ਨੂੰ ਹੀ ‘ਪੰਜਾਬ ਵਿਜੀਲੈਂਸ ਬਿਊਰੋ’ ਨੇ ਰਿਜਨਲ ਟਰਾਂਸਪੋਰਟ ਅਥਾਰਟੀ, ਬਠਿੰਡਾ ਵਿਚ ਗੰਨਮੈਨ ਵਜੋਂ ਤਾਇਨਾਤ ਿਸਪਾਹੀ ਸੁਖਪ੍ਰੀਤ ਸਿੰਘ ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਟਰਾਂਸਪੋਰਟਰਾਂ ਤੋਂ ਲਗਭਗ 20-25 ਲੱਖ ਰੁਪਏ ਮਹੀਨਾ ਰਿਸ਼ਵਤ ਵਸੂਲ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ।
* 7 ਜਨਵਰੀ ਨੂੰ ਜੈਪੁਰ ਵਿਚ ‘ਭ੍ਰਿਸ਼ਟਾਚਾਰ ਵਿਰੋਧੀ ਵਿਭਾਗ’ ਦੀ ਟੀਮ ਨੇ ਰਾਜਸਥਾਨ ਵਿਧਾਨ ਸਭਾ ਦੇ ਬਾਹਰ ਇਕ ਮਾਲ ਅਧਿਕਾਰੀ ਨੂੰ ਇਕ ਨਿੱਜੀ ਕੰਪਨੀ ਦੀ ਫਾਈਲ ਨੂੰ ਅੱਗੇ ਵਧਾਉਣ ਦੇ ਬਦਲੇ 3 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* ਅਤੇ ਹੁਣ 8 ਜਨਵਰੀ ਨੂੰ ‘ਪੰਜਾਬ ਵਿਜੀਲੈਂਸ ਬਿਊਰੋ’ ਨੇ ਸੰਗਰੂਰ ਜ਼ਿਲ੍ਹੇ ’ਚ ‘ਮੂਨਕ’ ਵਿਖੇ ਸਥਿਤ ਬੀ. ਡੀ. ਪੀ. ਓ. ਦਫ਼ਤਰ ਵਿਚ ਤਾਇਨਾਤ ਪੰਚਾਇਤ ਸਕੱਤਰ ‘ਪ੍ਰਿਥਵੀ ਸਿੰਘ’ ਨੂੰ ਸ਼ਿਕਾਇਤਕਰਤਾ ਕੋਲੋਂ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।
ਉਪਰੋਕਤ ਮਿਸਾਲਾਂ ਤੋਂ ਇਹ ਸਪੱਸ਼ਟ ਹੈ ਕਿ ਦੇਸ਼ ਵਿਚ ਭ੍ਰਿਸ਼ਟ ਅਧਿਕਾਰੀਆਂ ਦਾ ਲਾਲਚ ਅਤੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਰਿਸ਼ਵਤ ਲੈਣ ਤੋਂ ਨਹੀਂ ਡਰਦੇ। ਇਸ ਲਈ ਅਜਿਹੇ ਅਧਿਕਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ।
-ਵਿਜੇ ਕੁਮਾਰ
ਰੇਲਵੇ ਨੂੰ ਘਾਟਾ ਪਹੁੰਚਾ ਰਹੇ ਬੇਟਿਕਟ ਯਾਤਰੀ, ਜੁਰਮਾਨਾ ਮੁਹਿੰਮ ਤੇਜ਼ ਕਰਨ ਦੀ ਲੋੜ
NEXT STORY