ਪਾ ਕੇ ਤਵੀਤ ਬਾਬਿਆਂ ਦੇ ਗੁਲਾਮ ਕਿਸੇ ਸਾਧ ਦਾ ਲੱਗਦਾ ਏ
ਜ਼ਿੰਦਗੀ ਹੁਣ ਵੀ ਆਜ਼ਾਦ ਨਹੀਂ ਹੋਈ ਤੇਰੀ ਗੁਲਾਮ ਲੱਗਦਾ ਏ।
ਵਿਗਿਆਨ ਨੇ ਝੂਠ ਦੇ ਪੋਲ ਖੋਲ ਦਿੱਤੇ ਹਨੇਰ ਵਿਚ ਲੱਗਦਾ ਏ
ਕਿੱਥੇ ਗਈਆਂ ਹਵਨ ਬਲੀਆਂ ਅਜੇ ਵੀ ਚੱਕਰਾਂ ਵਿਚ ਲੱਗਦਾ ਏ।
ਮੱਥੇ ਦੇਹ ਧਾਰੀ ਮਸੰਦ ਗੁਰੂਆਂ ਦੇ ਟੇਕ ਦਾ ਫਿਰਦਾ ਲੱਗਦਾ ਏ
ਸ੍ਰੀ ਗੁਰੂ ਗ੍ਰੰਥ ਸਾਹਿਬ ਸਮਝਿਆ ਨਹੀਂ ਝੂਠਾ ਹੀ ਲੱਗਦਾ ਏ।
ਕਿਸੇ ਵਹਿਮ ਭਰਮ ਦੀ ਸ਼ਕਤੀ ਖਾਈ ਜਾਂਦੀ ਡਰ ਦਾ ਲੱਗਦਾ ਏ
ਰਾਤ ਦੇ ਹਨੇਰੇ ਤੋਂ ਦਿਨ ਦੇ ਪਛਤਾਵੇ ਤੋਂ ਡਰਦਾ ਫਿਰਦਾ ਲੱਗਦਾ ਏ।
ਸਿੱਖ ਬਣ ਕੇ ਝੋਲੇ ਪਾ ਕੇ ਕਿਉਂ ਗੁਰਬਾਣੀ ਵੇਚਦਾ ਫਿਰਦਾ ਲੱਗਦਾ ਏ
ਨਾਮ ਦਾਨ ਚਲਾਕ ਮਨੁੱਖ ਦੀ ਕਾਢ ਹੈ ਕਿਉਂ ਖਰੀਦ ਦਾ ਲੱਗਦਾ ਏ
ਭੰਦੋਹਲ ਸੱਚਾ ਸੁੱਚਾ ਇਨਸਾਨ ਬਣਾ ਜਾ ਕਿਉਂ ਝੂਠ ਵੇਚਦਾ ਲੱਗਦਾ ਏ।
ਦਸ਼ਮੇਸ਼ ਮਾਲੋਵਾਲ
ਮੇਰਾ ਰੰਗਲਾ ਪੰਜਾਬ ਰੰਗਾਂ...
NEXT STORY