ਚੀਨ ਹਮੇਸ਼ਾ ਤੋਂ ਹੀ ਤਿੱਬਤ ਨੂੰ ਆਪਣੇ ਦੇਸ਼ ਦਾ ਅੰਗ ਮੰਨਦਾ ਰਿਹਾ ਹੈ। ਸਾਲ 1959 ’ਚ ਚੀਨ ਨੇ ਤਿੱਬਤ ’ਤੇ ਆਪਣਾ ਨਾਜਾਇਜ਼ ਕਬਜ਼ਾ ਕਰ ਕੇ ਆਪਣਾ ਇਰਾਦਾ ਦੁਨੀਆ ਨੂੰ ਦਿਖਾ ਦਿੱਤਾ। ਤਿੱਬਤ ’ਤੇ ਚੀਨ ਆਪਣੇ ਕਬਜ਼ੇ ਨੂੰ ਜਾਇਜ਼ ਠਹਿਰਾਉਣ ਲਈ ਇਤਿਹਾਸ ਦੇ ਪੰਨਿਆਂ ’ਚੋਂ ਕੁਝ ਤੱਥਾਂ ਨੂੰ ਆਪਣੀ ਜਨਤਾ ਅਤੇ ਦੁਨੀਆ ਦੇ ਸਾਹਮਣੇ ਰੱਖਦਾ ਹੈ।
634 ਈਸਵੀ ’ਚ ਤਿੱਬਤ ’ਤੇ ਰਾਜ ਕਰਨ ਵਾਲੇ ਤੋਬੂ ਸਾਮਰਾਜ ਦੇ ਰਾਜਾ ਸੋਂਗਤਸਾਨ ਗਾਂਬੋ ਨੇ ਆਪਣੇ ਇਕ ਮੰਤਰੀ ਗਾਰ ਥੁੰਗਸਾਨ ਨੂੰ ਸ਼ਿਆਨ ਭੇਜਿਆ, ਉਸ ਸਮੇਂ ਚੀਨ ਦੀ ਰਾਜਧਾਨੀ ਸ਼ਿਆਨ ਸੀ ਜਿੱਥੇ ਥਾਂਗ ਸਾਮਰਾਜ ਦਾ ਗਲਬਾ ਸੀ। ਗਾਂਬੋ ਨੇ ਥਾਂਗ ਰਾਜਕੁਮਾਰੀ ਵਾਨਛੇਂਗ ਨਾਲ ਵਿਆਹ ਦੀ ਪੇਸ਼ਕਸ਼ ਭੇਜੀ, ਜਿਸ ਨੂੰ ਥਾਂਗ ਰਾਜਾ ਥਾਈਚੁੰਗ ਨੇ ਬੜੀ ਖੁਸ਼ੀ ਨਾਲ ਪ੍ਰਵਾਨ ਕਰ ਲਿਆ।
ਗਾਂਬੋ ਅਤੇ ਵਾਨਛੇਂਗ ਵਿਚਕਾਰ ਵਿਆਹ ਨਾਲ ਤੋਬੂ ਅਤੇ ਥਾਂਗ ਸਾਮਰਾਜ ਦੇ ਸਬੰਧ ਬੜੇ ਨਿੱਘੇ ਹੋ ਗਏ। ਇਸ ਨਾਲ ਤਿੱਬਤ ਦੇ ਤੋਬੂ ਸਾਮਰਾਜ ਦੇ ਰਾਜਾ ਸੋਂਗਤਸਾਂਗ ਗਾਂਬੋ ਨੂੰ ਪੱਛਮ ਦੇ ਪਠਾਰ ਅਤੇ ਪਹਾੜੀ ਇਲਾਕਿਆਂ ’ਚ ਆਪਣਾ ਕਬਜ਼ਾ ਸਥਾਪਿਤ ਕਰਨ ’ਚ ਬੜੀ ਮਦਦ ਮਿਲੀ। ਦੁਨੀਆ ਦੇ ਬਾਕੀ ਵੱਡੇ ਸਮਾਜਾਂ ਦੀ ਤਰਜ਼ ’ਤੇ ਚੀਨ ਦਾ ਸਮਾਜ ਵੀ ਪਿਤਾ-ਪੁਰਖੀ ਵਿਵਸਥਾ ਨੂੰ ਮੰਨਦਾ ਸੀ ਤਾਂ ਇਸ ਲਿਹਾਜ਼ ਨਾਲ ਚੀਨ ’ਤੇ ਤਿੱਬਤ ਦੀ ਸਰਦਾਰੀ ਹੋਣੀ ਚਾਹੀਦੀ ਸੀ ਪਰ ਚੀਨ ਨੇ ਧੱਕੇ ਨਾਲ ਤਿੱਬਤ ’ਤੇ ਆਪਣਾ ਕਬਜ਼ਾ ਕਰ ਲਿਆ।
ਚੀਨ ਦਾ ਬੋਧੀਆਂ ਦੀ ਧਾਰਮਿਕ ਆਸਥਾ ’ਤੇ ਵਾਰ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਤਿੱਬਤ ਬੋਧੀ ਮੱਤ ਪ੍ਰਧਾਨ ਦੇਸ਼ ਹੈ। ਇੱਥੇ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਬੋਧ ਵਿਹਾਰਾਂ ’ਚ ਭੇਜਦਾ ਹੈ, ਜਿਸ ਤੋਂ ਉਹ ਸਿੱਖਿਆ ਦੇ ਨਾਲ-ਨਾਲ ਬੋਧੀ ਜ਼ਿੰਦਗੀ ਪ੍ਰਣਾਲੀ ਦੇ ਤੌਰ-ਤਰੀਕੇ ਵੀ ਸਿੱਖਦੇ ਹਨ। ਚੀਨ ਦਾ ਤਿੱਬਤ ’ਤੇ ਕਬਜ਼ਾ ਹੋਣ ਦੇ ਬਾਅਦ ਵੀ ਤਿੱਬਤੀ ਜਨਤਾ ਆਪਣੇ ਬੱਚਿਆਂ ਨੂੰ ਬੋਧ ਵਿਹਾਰਾਂ ’ਚ ਸਿੱਖਿਆ ਲਈ ਭੇਜਦੀ ਸੀ ਕਿਉਂਕਿ ਬੋਧੀ ਲੋਕ ਉਈਗਰ ਮੁਸਲਮਾਨਾਂ ਦੇ ਵਾਂਗ ਹਿੰਸਕ ਸੁਭਾਅ ਦੇ ਨਹੀਂ ਹਨ, ਇਸ ਲਈ ਚੀਨ ਨੇ ਇਨ੍ਹਾਂ ਦੀ ਧਾਰਮਿਕ ਆਸਥਾ ’ਤੇ ਵਾਰ ਕਰਨ ਦਾ ਵੱਖਰਾ ਤਰੀਕਾ ਲੱਭ ਲਿਆ।
ਸੀ. ਪੀ. ਸੀ. ਦੇ ਮੈਂਬਰ ਤਿੱਬਤ ਦੇ ਪਿੰਡਾਂ ਅਤੇ ਕਸਬਿਆਂ ’ਚ ਜਾ ਕੇ ਨਿੱਜੀ ਤੌਰ ’ਤੇ ਮਾਤਾ-ਪਿਤਾ ਨੂੰ ਇਹ ਚਿਤਾਵਨੀ ਦਿੰਦੇ ਸਨ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਲਈ ਬੋਧ ਵਿਹਾਰਾਂ ’ਚ ਭੇਜੋਗੇ ਤਾਂ ਤੁਹਾਡੇ ਬੱਚੇ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ। ਇਸ ਧਮਕੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਤਿੱਬਤੀ ਮਾਤਾ-ਪਿਤਾ ਨੇ ਆਪਣੇ ਬੱਚਿਆਂ ਨੂੰ ਬੋਧ ਵਿਹਾਰਾਂ ’ਚ ਭੇਜਣ ਦੀ ਥਾਂ ਚੀਨ ਵੱਲੋਂ ਸਥਾਪਿਤ ਕਮਿਊਨਿਸਟ ਸਕੂਲਾਂ ’ਚ ਭੇਜਣਾ ਸ਼ੁਰੂ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਹਾਨ ਜਾਤੀ ਦੀ ਭਾਸ਼ਾ ਮੰਡਾਰਿਨ ’ਚ ਸਿੱਖਿਆ ਦਿੱਤੀ ਜਾਣ ਲੱਗੀ।
ਤਿੱਬਤ ਦੇ ਮਰਖਾਮ ਇਲਾਕੇ ’ਚ ਕੁਝ ਬੋਧੀ ਆਪਣਾ ਮੱਠ ਬਣਾ ਰਹੇ ਸਨ ਪਰ ਕਮਿਊਨਿਸਟ ਪਾਰਟੀ ਦੇ ਵਰਕਰਾਂ ਨੇ ਉੱਥੇ ਪਹੁੰਚ ਕੇ ਪਹਿਲਾਂ ਉਨ੍ਹਾਂ ਨੂੰ ਮੱਠ ਨਾ ਬਣਾਉਣ ਲਈ ਕਿਹਾ ਅਤੇ ਅਗਲੇ ਦਿਨ ਪੁਲਸ ਬਲ ਦੇ ਨਾਲ ਬੁਲਡੋਜ਼ਰ ਲਿਆ ਕੇ ਮੱਠ ਦੀ ਇਮਾਰਤ ਨੂੰ ਡੇਗ ਦਿੱਤਾ। ਜਦੋਂ ਉੱਥੋਂ ਦੇ ਬੋਧੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਸ ਨੇ ਉਨ੍ਹਾਂ ਨੂੰ ਬਹੁਤ ਮਾਰਿਆ ਅਤੇ ਜੇਲ ਭੇਜਣ ਦੀ ਧਮਕੀ ਤੱਕ ਦਿੱਤੀ। ਇਸ ਦੇ ਬਾਅਦ ਕਮਿਊਨਿਸਟ ਪਾਰਟੀ ਦੇ ਵਰਕਰਾਂ ਨੇ ਕੁਝ ਬੋਧੀ ਭਿਕਸ਼ੂਆਂ ਨੂੰ ਇਕੱਠਾ ਕਰ ਕੇ ਇਕ ਦੂਸਰੀ ਇਮਾਰਤ ਬਣਵਾਈ ਜਿਸ ਨੂੰ ਬਣਾਉਂਦੇ ਸਮੇਂ ਉਨ੍ਹਾਂ ਨੂੰ ਹਾਸੇ-ਖੁਸ਼ੀ ਵਾਲਾ ਗਾਣਾ ਗਾਉਂਦੇ ਰਹਿਣ ਦੀ ਹਦਾਇਤ ਦਿੱਤੀ ਅਤੇ ਫਿਰ ਇਸ ਦਾ ਵੀਡੀਓ ਸ਼ੂਟ ਕਰ ਕੇ ਪੇਈਚਿੰਗ ਭੇਜ ਦਿੱਤਾ ਅਤੇ ਇਸ ਤਸਵੀਰ ਨੂੰ ਚੀਨ ਨੇ ਪੂਰੀ ਦੁਨੀਆ ਨੂੰ ਦਿਖਾਇਆ।
ਇਸ ਦੇ ਇਲਾਵਾ ਚੀਨ ਨੇ ਲਾਰੁੰਗ ਗਾਰ ਅਤੇ ਯਾਛੇਂਗ ਗਾਰ ’ਚ ਵੀ ਦੋ ਵਿਸ਼ਵ ਪ੍ਰਸਿੱਧ ਬੋਧੀ ਸਿੱਖਿਆ ਕੇਂਦਰਾਂ ਦੀਆਂ ਇਮਾਰਤਾਂ ਨੂੰ ਡੇਗ ਕੇ ਤਬਾਹ ਕਰ ਦਿੱਤਾ। ਇਸ ਦੇ ਇਲਾਵਾ ਤਿੱਬਤ ਦੇ ਆਮ ਇਲਾਕੇ ’ਚ ਵੀ ਇਮਾਰਤ ਨੂੰ ਡੇਗਣ ਦਾ ਵਿਰੋਧ ਕਰਨ ਵਾਲੀਆਂ ਬੋਧੀ ਔਰਤਾਂ ਨੂੰ ਜ਼ਬਰਦਸਤੀ ਬੱਸਾਂ ’ਚ ਬਿਠਾ ਕੇ ਦੂਰ ਛੱਡਿਆ ਗਿਆ।
ਤਿੱਬਤ ਦੇ ਸੱਭਿਆਚਾਰ ਨੂੰ ਖਤਮ ਕਰਦਾ ਚੀਨ
ਭਾਸ਼ਾ ਦੇ ਨਾਲ-ਨਾਲ ਚੀਨ ਨੇ ਤਿੱਬਤ ’ਚ ਧਰਮ ਅਤੇ ਸੱਭਿਆਚਾਰ ’ਤੇ ਵੀ ਵਾਰ ਕੀਤਾ। ਚੀਨ ਦਾ ਸਿੱਧਾ ਅਸੂਲ ਹੈ ਆਪਣੇ ਸੱਭਿਆਚਾਰ ਅਤੇ ਸੋਚ ਨੂੰ ਦੂਸਰਿਆਂ ’ਤੇ ਮੜ੍ਹਨਾ, ਜਿਸ ’ਚ ਚੀਨ ਬਹੁਤ ਹੱਦ ਤੱਕ ਸਫਲ ਵੀ ਰਿਹਾ ਹੈ। ਇਸ ਦੇ ਨਾਲ ਹੀ ਚੀਨ ਨੇ ਹਾਨ ਜਾਤੀ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਤਿੱਬਤ ਆ ਕੇ ਵੱਸਣ। ਸ਼ਿਨਚਿਆਂਗ ਵੇਵੂਰ ਖੁਦਮੁਖਤਿਆਰ ਸੂਬੇ ਦੀ ਤਰਜ਼ ’ਤੇ ਚੀਨ ਨੇ ਤਿੱਬਤੀ ਬੋਧੀਆਂ ਨੂੰ ਘੱਟ ਗਿਣਤੀ ਭਾਈਚਾਰਾ ਬਣਾਉਣ ਦੇ ਮਕਸਦ ਨਾਲ ਵੱਡੀ ਗਿਣਤੀ ’ਚ ਹਾਨ ਜਾਤੀ ਦੇ ਲੋਕਾਂ ਨੂੰ ਤਿੱਬਤ ’ਚ ਵਸਾਉਣਾ ਸ਼ੁਰੂ ਕਰ ਦਿੱਤਾ।
ਇਸ ਦੇ ਨਾਲ ਹੀ ਚੀਨ ਦੀ ਸਰਕਾਰ ਨੇ ਇਸ ਗੱਲ ’ਤੇ ਵੀ ਲੁਕਵੇਂ ਜਿਹੇ ਢੰਗ ਨਾਲ ਕੰਮ ਕਰਨਾ ਸ਼ੁਰੂ ਕੀਤਾ, ਜਿਸ ਨਾਲ ਹਾਨ ਜਾਤੀ ਅਤੇ ਤਿੱਬਤੀ ਲੋਕਾਂ ’ਚ ਵਿਆਹੁਤਾ ਸਬੰਧ ਸਥਾਪਿਤ ਹੋਣ, ਜਿਸ ਨਾਲ ਅਗਲੀ ਨਸਲ ’ਚ ਚੀਨ ਲਈ ਨਫਰਤ ਘੱਟ ਹੋਵੇ ਅਤੇ 3 ਪੀੜ੍ਹੀਆਂ ਆਉਂਦੇ-ਆਉਂਦੇ ਨਫਰਤ ਖਤਮ ਹੋ ਜਾਵੇ।
ਤਿੱਬਤ ਦੀ ਤਰੱਕੀ ਦੀ ਝੂਠੀ ਤਸਵੀਰ
ਦੁਨੀਆ ਨੂੰ ਤਿੱਬਤ ਦੀ ਤਰੱਕੀ ਦੀ ਜੋ ਤਸਵੀਰ ਚੀਨ ਦਿਖਾਉਂਦਾ ਹੈ ਉਹ ਸਿਰਫ ਪ੍ਰੋਪੇਗੰਡਾ ਹੈ, ਹੋਰ ਕੁਝ ਨਹੀਂ। ਤਿੱਬਤ ’ਚ ਜੋ ਆਰਥਿਕ ਤਰੱਕੀ ਹੈ ਉਸ ਦੀ ਚਾਬੀ ਹਾਨ ਜਾਤੀ ਦੇ ਲੋਕਾਂ ਦੇ ਹੱਥਾਂ ’ਚ ਹੈ, ਤਿੱਬਤੀਆਂ ਦੇ ਹੱਥ ’ਚ ਨਹੀਂ। ਛਿੰਗਹਾਈ ਰੇਲਵੇ, ਸੜਕਾਂ, ਪੁਲਸ, ਸਕੂਲ, ਹਸਪਤਾਲ ਅਤੇ ਦੂਸਰੇ ਮੁੱਢਲੇ ਸੰਸਥਾਨ ਜੋ ਚੀਨ ਨੇ ਬਣਾਏ ਹਨ, ਉਨ੍ਹਾਂ ਦਾ ਅਸਲ ਫਾਇਦਾ ਚੀਨ ਤੋਂ ਆ ਕੇ ਤਿੱਬਤ ’ਚ ਵਸੇ ਹਾਨ ਜਾਤੀ ਨੂੰ ਹੈ। ਛਿੰਗਹਾਈ ਰੇਲਵੇ ਲਾਈਨ ਵਿਛਾਉਣ ਦੇ ਪਿੱਛੇ ਚੀਨ ਦਾ ਇਰਾਦਾ ਤਿੱਬਤ ’ਤੇ ਆਪਣਾ ਕਬਜ਼ਾ ਹੋਰ ਮਜ਼ਬੂਤ ਕਰਨ ਦਾ ਹੈ। ਰੇਲਵੇ ਰਾਹੀਂ ਤਿੱਬਤ ’ਚ ਬਹੁਤ ਘੱਟ ਸਮੇਂ ’ਚ ਚੀਨੀ ਫੌਜੀਆਂ ਨੂੰ ਭੇਜਿਆ ਜਾ ਸਕਦਾ ਹੈ। ਇਸ ਦੇ ਇਲਾਵਾ ਤਿੱਬਤ ’ਚ ਚੀਨ ਨੇ ਆਪਣੇ ਫੌਜੀ ਹਵਾਈ ਅੱਡੇ ਤੱਕ ਬਣਵਾ ਰੱਖੇ ਹਨ।
ਵਿਦੇਸ਼ੀ ਸੈਲਾਨੀਆਂ ਅਤੇ ਪੱਤਰਕਾਰਾਂ ਦੇ ਨਾਲ ਡੈਲੀਗੇਸ਼ਨ ਨੂੰ ਤਿੱਬਤ ’ਚ ਜਾਣ ਦੀ ਇਜਾਜ਼ਤ ਤਾਂ ਹੈ ਪਰ ਉੱਥੇ ਵਿਦੇਸ਼ੀਆਂ ’ਤੇ ਸਖਤ ਪਹਿਰਾ ਲੱਗਾ ਰਹਿੰਦਾ ਹੈ, ਤਾਂ ਕਿ ਉਹ ਕਿਸੇ ਸਥਾਨਕ ਵਾਸੀ ਨਾਲ ਗੱਲ ਨਾ ਕਰ ਸਕਣ ਅਤੇ ਤਿੱਬਤ ਦੀਆਂ ਉਹੀ ਤਸਵੀਰਾਂ ਦੇਖਣ ਜੋ ਚੀਨ ਨੇ ਦੁਨੀਆ ਨੂੰ ਦਿਖਾਉਣ ਲਈ ਬਣਾਈਆਂ ਹਨ।
ਭਾਰਤ ਦੇ ਧਰਮਸ਼ਾਲਾ ’ਚ ਚੀਨ ਨੇ ਭੇਜੇ ਜਾਸੂਸ
ਚੀਨ ਤਿੱਬਤੀਆਂ ਨੂੰ ਦਬਾਉਣ ਲਈ ਸਿਰਫ ਇੱਥੇ ਹੀ ਨਹੀਂ ਰੁਕਿਆ, ਉਸ ਨੇ ਤਿੱਬਤੀਆਂ ਨੂੰ ਖਤਮ ਕਰਨ ਲਈ ਭਾਰਤ ਦੇ ਧਰਮਸਾਲਾ ਸ਼ਹਿਰ ਤੱਕ ’ਚ ਆਪਣੇ ਜਾਸੂਸ ਭੇਜੇ ਤਾਂ ਕਿ ਪਹਿਲਾਂ ਚੀਨ ਇਹ ਜਾਣ ਸਕੇ ਕਿ ਤਿੱਬਤੀ ਭਾਰਤ ’ਚ ਕਿਹੜੀਆਂ ਸਰਗਰਮੀਆਂ ’ਚ ਸ਼ਾਮਲ ਹਨ, ਉਨ੍ਹਾਂ ਦੀ ਜੀਵਨਸ਼ੈਲੀ ਕਿਹੋ ਜਿਹੀ ਹੈ ਅਤੇ ਉਹ ਭਵਿੱਖ ’ਚ ਤਿੱਬਤ ਨੂੰ ਲੈ ਕੇ ਕਿਹੜੀ ਯੋਜਨਾ ਬਣਾ ਰਹੇ ਹਨ।
ਇਸ ਦੇ ਬਾਅਦ ਚੀਨ ਭਾਰਤ ’ਚ ਰਹਿਣ ਵਾਲੇ ਤਿੱਬਤੀਆਂ ’ਤੇ ਹਮਲਾ ਕਰ ਕੇ ਖਤਮ ਕਰਨ ਦੀ ਰਣਨੀਤੀ ਬਣਾਵੇਗਾ ਤਾਂ ਕਿ ਚੀਨ ਦਾ ਵਿਰੋਧ ਕਰਨ ਵਾਲਾ ਕੋਈ ਵੀ ਭਾਈਚਾਰਾ ਅਤੇ ਸੂਬਾਈ ਲੋਕ ਖਤਮ ਹੋ ਜਾਣ। ਚੀਨ ਨੇ ਜੋ ਘਾਣਕਾਰੀ ਨੀਤੀਆਂ, ਸ਼ਿਨਚਿਆਂਗ ਵੇਵੂਰ ਖੁਦਮੁਖਤਿਆਰ ਸੂਬੇ ’ਚ ਫੈਲਾਈਆਂ, ਹਾਂਗਕਾਂਗ ’ਚ ਲੋਕਤੰਤਰਿਕ ਅੰਦੋਲਨ ਨੂੰ ਦਰੜਿਆ, ਅੰਦਰੂਨੀ ਮੰਗੋਲੀਆ ’ਚ ਮੰਗੋਲੀਆਈ ਭਾਈਚਾਰੇ ਦੀ ਭਾਸ਼ਾ ਨੂੰ ਸਕੂਲਾਂ ’ਚ ਵਰਤੋਂ ਨਾ ਕਰਨ ਦਾ ਫੈਸਲਾ ਿਲਆ, ਇਸ ਨਾਲ ਚੀਨ ਤਿੱਬਤ ਦੇ ਮੂਲ ਲੋਕਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ।
ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ, ਤਾਈਵਾਨ ਨੂੰ ਚੀਨ ਤੋਂ ਮਿਲਣ ਲੱਗੀਆਂ ਗਿੱਦੜ ਭਬਕੀਆਂ
NEXT STORY