ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਸੰਪੰਨ ਹੋ ਗਈਆਂ ਅਤੇ ਇਹ ਪੁਰਾਣਾ ਜੰਮੂ-ਕਸ਼ਮੀਰ ਨਹੀਂ ਹੈ ਕਿਉਂਕਿ ਇਸ ਦੀਆਂ ਚੋਣਾਂ ’ਤੇ ਪੂਰੇ ਦੇਸ਼-ਦੁਨੀਆਦੀ ਨਜ਼ਰ ਲੱਗੀ ਸੀ ਅਤੇ ਲੱਗੀ ਹੋਈ ਹੈ। ਸ਼ਾਂਤੀਪੂਰਨ ਢੰਗ ਨਾਲ ਅਤੇ ਇਕਦਮ ਨਵੀਂ ਹਵਾ ਦੇ ਬੁੱਲੇ ਨਾਲ ਚੋਣਾਂ ਦਾ ਪੂਰਾ ਹੋ ਜਾਣਾ ਵੀ ਇਕ ਇਤਿਹਾਸਕ ਪੜਾਅ ਹੈ। ਹੁਣ ਸਰਕਾਰ ਦੇ ਗਠਨ ਵਾਲਾ ਦੌਰ ਵੀ ਕੁਝ ਨਵੀਆਂ ਦਿਲਚਸਪ ਸਥਿਤੀਆਂ ਨੂੰ ਜਨਮ ਦੇ ਸਕਦਾ ਹੈ ਅਤੇ ਭਾਜਪਾ ਅਤੇ ਦੇਸ਼ ਦੀ ਸਿਆਸਤ ’ਤੇ ਅਸਰ ਪਾਵੇਗਾ। ਇਸ ਲਈ ਇਸ ’ਤੇ ਵੀ ਦੇਸ਼ ਅਤੇ ਦੁਨੀਆਦੀ ਨਜ਼ਰ ਹੋਵੇਗੀ।
ਧਾਰਾ 370 ਦੀ ਸਮਾਪਤੀ, ਇਸ ਸਰਹੱਦੀ ਸੂਬੇ ਨੂੰ 3 ਹਿੱਸਿਆਂ ’ਚ ਵੰਡਣਾ ਅਤੇ ਫਿਰ ਜੰਮੂ-ਕਸ਼ਮੀਰ ਵਿਧਾਨ ਸਭਾ ਸੀਟਾਂ ਦੇ ਪੁਨਰਗਠਨ ਨੇ ਚੋਣਾਂ ਨੂੰ ਜ਼ਿਆਦਾ ਦਿਲਚਸਪ ਬਣਾ ਦਿੱਤਾ ਸੀ। ਜਦ ਤੋਂ ਕਸ਼ਮੀਰ ਨੇ ਭਾਰਤ ’ਚ ਰਲੇਵੇਂ ਨੂੰ ਸਵੀਕਾਰ ਕੀਤਾ ਸੀ ਤਦ ਤੋਂ ਧਾਰਾ 370 ਨੂੰ ਹੀ ਇਸ ਦੇ ਜੁੜਨ ਦਾ ਆਧਾਰ ਮੰਨਿਆਜਾਂਦਾ ਸੀ ਪਰ ਹੌਲੀ-ਹੌਲੀ ਉਸ ਨੂੰ ਵੀ ਇਕ ਤਮਾਸ਼ਾ ਬਣਾ ਦਿੱਤਾ ਗਿਆਸੀ ਅਤੇ ਆਪਣੀਆਂ ਸਿਆਸੀ ਨਾਕਾਮੀਆਂ ਜਾਂ ਕਮਜ਼ੋਰੀਆਂ ਨੂੰ ਢਕਣ ਲਈ ਉਸ ਦੀ ਵਰਤੋਂ ਹੋਣ ਲੱਗੀ ਸੀ।
ਰਾਸ਼ਟਰੀ ਸਵੈਮਸੇਵਕ ਸੰਘ ਅਤੇ ਜਨਸੰਘ/ਭਾਰਤੀ ਜਨਤਾ ਪਾਰਟੀ ਦੀ ਇਕ ਸਮਾਨਾਂਤਰ ਚਰਚਾ ਲਗਾਤਾਰ ਚੱਲਦੀ ਰਹੀ ਅਤੇ ਉਸ ਨਾਲ ਦੇਸ਼ ਭਰ ’ਚ ਉਹ ਆਪਣੀ ਸਿਆਸਤ ਨੂੰ ਅੱਗੇ ਵਧਾਉਂਦੀ ਗਈ ਪਰ ਖੁਦ ਕਸ਼ਮੀਰ ’ਚ ਵੀ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਸ਼ਹਾਦਤ ਨੂੰ ਲੈ ਕੇ ਕਾਫੀ ਕੁਝ ਹੋਇਆਸੀ। ਉਸ ਲਿਹਾਜ਼ ਨਾਲ ਇਹ ਚੋਣਾਂ ਇਕ ਪ੍ਰਭਾਵੀ ਅਤੇ ਆਮ ਵਿਚਾਰ (ਧਾਰਾ 370 ਦੇ ਹੱਕ ਵਾਲਾ) ਦੇ ਮੁਕਾਬਲੇ ਪਹਿਲੀ ਵਾਰ ਸੰਘੀ ਚਰਚਾ ਦੇ ਉੱਪਰ ਆਉਣ ਦੇ ਬਾਅਦ ਦੀਆਂ ਚੋਣਾਂ ਸਨ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ’ਚ ਇਸ ਪਹਿਲੂ ਨੇ ਦਮ ਜਿਹਾ ਤੋੜ ਦਿੱਤਾ ਕਿਉਂਕਿ ਭਾਜਪਾ ਨੇ ਵਾਦੀ ’ਚ ਆਪਣੇ ਉਮੀਦਵਾਰ ਉਤਾਰੇ ਹੀ ਨਹੀਂ ਅਤੇ ਬਹੁਤ ਸਾਫ ਢੰਗ ਨਾਲ ਗੱਠਜੋੜ ਕਰ ਕੇ ਕਿਸੇ ਹੋਰ ਪਾਰਟੀ ਜਾਂ ਆਜ਼ਾਦ ਉਮੀਦਵਾਰ ਨੂੰ ਹਮਾਇਤ ਵੀ ਨਹੀਂ ਦਿੱਤੀ।
ਇਸ ਦੀ ਹਮਾਇਤ ਕਿਨ੍ਹਾਂ ਲੋਕਾਂ ਨੂੰ ਮਿਲੀ, ਇਸ ਦੇ ਇਸ਼ਾਰੇ ਬਹੁਤ ਸਾਫ ਸਨ ਪਰ ਬਾਕੀ ਹੀ ਕਿਉਂ ਭਾਜਪਾ ਦੇ ਲੋਕ ਵੀ ਉਸ ਵੇਲੇ ਨਿਰਾਸ਼ ਹੋਏ ਜਦੋਂ ਇਸ ਵਾਰ ਦੀਆਂ ਚੋਣਾਂ ’ਚ ਵੀ ਪਾਰਟੀ ਨੇ ਵਾਦੀ ਦੀਆਂ ਜ਼ਿਆਦਾਤਰ ਸੀਟਾਂ ’ਤੇ ਨਾ ਲੜਨ ਦਾ ਫੈਸਲਾ ਕੀਤਾ ਅਤੇ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਨੂੰ ਲੈ ਕੇ ਵੀ ਕੋਈ ਸਾਫ ਸਿਆਸਤ ਨਹੀਂ ਕੀਤੀ। ‘ਇੰਡੀਆ’ ਗੱਠਜੋੜ ਨੂੰ ਵੀ ਤਿੰਨ ਵੱਡੀਆਂ ਪਾਰਟੀਆਂ ਨੂੰ ਸੰਭਾਲ ਕੇ ਚੋਣ ਲੜਨ ’ਚ ਦਿੱਕਤ ਹੋਈ ਅਤੇ ਨਾ ਸਿਰਫ ਮਹਿਬੂਬਾ ਮੁਫਤੀ ਦੀ ਪਾਰਟੀ ਪੀ. ਡੀ. ਪੀ. ਵੱਖਰੀ ਹੋ ਕੇ ਲੜਨ ਉੱਤਰੀ ਸਗੋਂ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਾ ਗੱਠਜੋੜ ਹੋਣ ਦੇ ਬਾਵਜੂਦ ਕਈਆਂ ਸੀਟਾਂ ’ਤੇ ‘ਦੋਸਤਾਨਾ’ ਮੁਕਾਬਲਾ ਹੋਇਆ। ਤਦ ਵੀ ਇਸੇ ਗੱਠਜੋੜ ਨੂੰ ਅੱਗੇ ਮੰਨਿਆਜਾਂਦਾ ਰਿਹਾ।
ਇਹ ਜ਼ਰੂਰ ਹੋਇਆਕਿ ਅਖੀਰ ਤੱਕ ਆਉਂਦੇ-ਆਉਂਦੇ ਅਤੇ ਚੋਣਾਂ ਦੇ ਮੁੱਖ ਤੌਰ ’ਤੇ ਜੰਮੂ ਖੇਤਰ ’ਚ ਪਹੁੰਚਣ ’ਤੇ ਇਸ ਗੱਠਜੋੜ ਨੂੰ ਜ਼ਿਆਦਾ ਮੁਸ਼ਕਲ ਆਉਣ ਦੀ ਗੱਲ ਹਵਾ ’ਚ ਆਉਣ ਲੱਗੀ। ਜਿਸ ਆਜ਼ਾਦ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ’ਤੇ ਭਾਜਪਾ ਦਾ ਆਦਮੀ ਹੋਣ ਦੀ ਮੋਹਰ ਕਿਵੇਂ ਪੱਕੀ ਹੁੰਦੀ ਗਈ, ਉਨ੍ਹਾਂ ਦਾ ਮੰਨਣਾ ਸੀ ਕਿ ਜੇ ਉਨ੍ਹਾਂ ਨੂੰ ਇਕ ਹਫਤਾ ਪਹਿਲਾਂ ਪੈਰੋਲ ਮਿਲ ਜਾਂਦੀ ਤਾਂ ਉਹ ਸੂਬੇ ’ਚ ਸਰਕਾਰ ਬਣਾਉਣ/ਬਣਵਾਉਣ ਦੀ ਸਥਿਤੀ ’ਚ ਹੁੰਦੇ।
ਰਾਸ਼ਿਦ ਇੰਜੀਨੀਅਰ ਦੀ ਗੱਲ ਆਪਣੀ ਥਾਂ ਹੈ ਅਤੇ ਪਿਛਲੀਆਂ ਚੋਣਾਂ ’ਚ ਜੇਲ ਤੋਂ ਹੀ ਉਮਰ ਅਬਦੁੱਲਾ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਹਰਾਉਣ ਦਾ ਰਿਕਾਰਡ ਉਨ੍ਹਾਂ ਦੀ ਤਾਕਤ ਨੂੰ ਦਰਸਾਉਂਦਾ ਹੈ ਪਰ ਚੋਣਾਂ ਦਰਮਿਆਨ ਉਨ੍ਹਾਂ ਨੂੰ ਪੈਰੋਲ ਮਿਲਣ ਨਾਲ ਉਨ੍ਹਾਂ ਨੂੰ ਕਈ ਆਜ਼ਾਦ/ਛੋਟੀਆਂ ਪਾਰਟੀਆਂ ਵਾਲਿਆਂ ਨੂੰ ਭਾਜਪਾ ਦਾ ਏਜੰਟ ਕਹੇ ਜਾਣ ਦੀ ਸੁਰ ਚੋਣਾਂ ਦੌਰਾਨ ਤਿੱਖੀ ਹੋਈ ਹੈ ਅਤੇ ਉਨ੍ਹਾਂ ਲਈ ਇਸ ਛਾਪੇ ਨੂੰ ਛੁਡਾਉਣਾ ਹੀ ਬਹੁਤ ਮਿਹਨਤ ਦਾ ਕੰਮ ਰਿਹਾ।
ਜੰਮੂ ਇਲਾਕੇ ’ਚ ਭਾਜਪਾ ਕਾਫੀ ਮਜ਼ਬੂਤ ਰਹੀ ਹੈ ਅਤੇ ਪੁਨਰਗਠਨ ਦੇ ਸਿਲਸਿਲੇ ’ਚ ਜੰਮੂ ਖੇਤਰ ਦੀਆਂ ਸੀਟਾਂ ਵਾਦੀ ਤੋਂ ਜ਼ਿਆਦਾ ਹੋ ਗਈਆਂ ਹਨ। ਜਦ ਤਕ ਚੋਣਾਂ ਮੁੱਖ ਤੌਰ ’ਤੇ ਵਾਦੀ ’ਚ ਸਨ ਅਤੇ ਇੰਜੀਨੀਅਰ ਰਾਸ਼ਿਦ ਦੀ ਰਿਹਾਈ ਜਾਂ ਜਮਾਤੇ ਇਸਲਾਮੀ ਵਾਲੇ ਉਮੀਦਵਾਰਾਂ ਦੇ ਆਉਣ ਦਾ ਸਿਲਸਿਲਾ ਚੱਲਿਆ, ਤਦ ਤਕ ਇਹ ਸੁਰ ਕੁਝ ਮੰਦੀ ਰਹੀ ਪਰ ਚੋਣਾਂ ਦਾ ਅਖੀਰ ਆਉਂਦਿਆਂ-ਆਉਂਦਿਆਂ ਇਹ ਤਿੱਖੀ ਹੋਈ।
ਕਈ ਲੋਕ ਇਸ ਨੂੰ ਚੋਣਾਂ ਦੌਰਾਨ ਹਵਾ ਬਦਲਣਾ ਵੀ ਦੱਸਦੇ ਹਨ। ਉਨ੍ਹਾਂ ਦਾਅਵਿਆਂ ’ਤੇ ਵੋਟਾਂ ਪੈਣ ਬਾਅਦ ਕੁਝ ਕਹਿਣ ਦਾ ਮਤਲਬ ਨਹੀਂ ਹੈ ਕਿਉਂਕਿ ਚੋਣਾਂ ’ਚ ਜਨਤਾ ਵਾਲੀ ‘ਖੇਡ’ ਖਤਮ ਹੋ ਗਈ ਹੈ। ਹੁਣ ਜਨਤਕ ਨੁਮਾਇੰਦਿਆਂ, ਸੱਤਾ ਦੇ ਸੂਤਰਧਾਰ ਸਿਆਸੀ ਆਗੂਆਂ ਅਤੇ ਕਈ ਵਾਰ ਅਣ-ਐਲਾਨੇ ਤੌਰ ’ਤੇ ਹੋਣ ਵਾਲੀ ਥੈਲੀਸ਼ਾਹਾਂ ਦੀ ਖੇਡ ਸ਼ੁਰੂ ਹੋਵੇਗੀ ਅਤੇ ਕਸ਼ਮੀਰ ਦਾ ਮਾਮਲਾ ਹੋਵੇ ਤਾਂ ਇਸ ’ਚ ਬਾਹਰੀ ਸ਼ਕਤੀਆਂ ਵੀ ਛੋਟੀ-ਵੱਡੀ ਭੂਮਿਕਾ ਨਿਭਾਉਣ ਪੁੱਜ ਜਾਂਦੀਆਂ ਹਨ ਭਾਵੇਂ ਹੀ ਉਨ੍ਹਾਂ ਦੀ ਜ਼ਿਆਦਾ ਚੱਲੇ ਜਾਂ ਨਾ ਚੱਲੇ।
ਭਾਜਪਾ ਵਲੋਂ ਮੀਡੀਆਦੇ ਇਕ ਵਰਗ ਵਲੋਂ ਇਨ੍ਹਾਂ ਚੋਣਾਂ ’ਚ ਬਹੁਤ ਕੁਝ ਰਿਕਾਰਡ ਪੱਧਰ ’ਤੇ ਕਿਹਾ ਗਿਆਪਰ ਅਜੇ ਚੋਣਾਂ ’ਚ ਵੀ 2014 ਦਾ ਰਿਕਾਰਡ ਮੂੰਹ ਚਿੜਾ ਰਿਹਾ ਹੈ। ਇਸ ਵਾਰ ਜ਼ਿਆਦਾ ਸ਼ਾਂਤ ਅਤੇ ਹਿੱਸੇਦਾਰੀ ਵਾਲੀਆਂ ਚੋਣਾਂ ਹੋਈਆਂ ਜਿਸ ਨੂੰ ਇਕ ਪ੍ਰਾਪਤੀ ਮੰਨ ਸਕਦੇ ਹਾਂ। ਨਾ ਬਾਈਕਾਟ ਦਾ ਸੱਦਾ ਦਿੱਤਾ ਗਿਆ, ਨਾ ਬੰਬ ਫਟੇ, ਨਾ ਪੱਥਰਬਾਜ਼ੀ ਹੋਈ, ਨਾ ਪੋਲਿੰਗ ਕੇਂਦਰ ’ਤੇ ਤਾਬੂਤ ਰੱਖਿਆਗਿਆਅਤੇ ਨਾ ਹੱਥ ਕੱਟਣ ਦੀ ਧਮਕੀ ਸੁਣਾਈ ਦਿੱਤੀ।
ਚੋਣ ਪ੍ਰਚਾਰ ਦੇ ਸਮੇਂ ਰੱਖਿਆਮੰਤਰੀ ਰਾਜਨਾਥ ਸਿੰਘ ਦਾ ਇਹ ਦਾਅਵਾ ਅਹਿਮ ਹੈ ਕਿ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ਼ ’ਚੋਂ ਜਿੰਨੀ ਮਦਦ (ਤਕਰੀਬਨ 9 ਅਰਬ ਡਾਲਰ) ਮਿਲੀ, ਉਸ ਤੋਂ ਕਿਤੇ ਜ਼ਿਆਦਾ (ਤਕਰੀਬਨ 10.6 ਅਰਬ ਡਾਲਰ) ਦੀ ਮਦਦ ਅਸੀਂ ਜੰਮੂ-ਕਸ਼ਮੀਰ ’ਚ ਕੀਤੀ ਹੈ। ਉਨ੍ਹਾਂ ਨੇ ਇਹ ਨਹੀਂ ਦੱਸਿਆਕਿ 5 ਸਾਲ ’ਚ ਕਿੰਨੀ ਫੌਜ ਉੱਥੇ ਰਹੀ ਅਤੇ ਉਸ ’ਤੇ ਕਿੰਨਾ ਖਰਚ ਹੋਇਆਪਰ ਕਸ਼ਮੀਰ ਦਾ ਮਾਹੌਲ ਬਦਲਣ ’ਚ ਇਹ ਵੀ ਇਕ ਅਹਿਮ ਪੱਖ ਹੈ ਪਰ ਇਹ ਸਭ ਗਿਣਨ-ਗਿਣਾਉਣ ਦੀ ਆਖਰੀ ਤਰੀਕ ਖਤਮ ਹੋ ਚੁੱਕੀ ਹੈ। ਹੁਣ ਉਡੀਕ ਕਰੋ ਸਰਕਾਰ ਬਣਨ ਵਾਲੇ ਦੌਰ ਦੀ।
-ਅਰਵਿੰਦ ਮੋਹਨ
ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਕੰਗਨਾ ਰਣੌਤ ਨੇ ਕੀਤਾ ਹੁਣ ਨਿਰਾਦਰ
NEXT STORY