ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵਲੋਂ 22 ਅਪ੍ਰੈਲ ਨੂੰ ਪਹਿਲਗਾਮ ’ਚ ਹਿੰਦੂ ਸੈਲਾਨੀਆਂ ਦੀ ਹੱਤਿਆ ਤੋਂ ਬਾਅਦ ਪੂਰਾ ਭਾਰਤ ਗੁੱਸੇ ’ਚ ਹੈ ਅਤੇ ਦੇਸ਼ ਵਾਸੀ ਕੇਂਦਰ ਸਰਕਾਰ ਵਲੋਂ ਪਾਕਿਸਤਾਨ ਨੂੰ ਇਸ ਦਾ ਮੂੰਹ-ਤੋੜ ਜਵਾਬ ਦੇਣ ਦੀ ਉਡੀਕ ’ਚ ਹਨ।
ਪਾਕਿਸਤਾਨ ’ਤੇ ਦਬਾਅ ਬਣਾਉਣ ਲਈ ਜਿੱਥੇ ਭਾਰਤ ਸਰਕਾਰ ਨੇ ‘ਸਿੰਧੂ ਜਲ ਸਮਝੌਤਾ’ ਮੁਅੱਤਲ ਕਰਨ ਅਤੇ ਪਾਕਿਸਤਾਨ ਨੂੰ ‘ਝਨਾਬ’ ਨਦੀ ਦੇ ਪਾਣੀ ਦਾ ਪ੍ਰਵਾਹ ਦੀ ਰੋਕਣ ਤੋਂ ਇਲਾਵਾ ਅਨੇਕ ਕਦਮ ਚੁੱਕੇ ਹਨ, ਉੱਥੇ ਹੀ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ ਟਿਕਾਣਿਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਘਰਾਂ ਨੂੰ ਉਡਾਇਆ ਜਾ ਰਿਹਾ ਹੈ। ਇਸੇ ਕੜੀ ’ਚ :
* 24 ਅਪ੍ਰੈਲ ਨੂੰ ਬਾਂਦੀਪੋਰਾ ਦੇ ‘ਸੋਦੂਨਾਰਾ ਅਜਾਸ’ ਖੇਤਰ ’ਚ ਦੋ ਅੱਤਵਾਦੀ ਮਦਦਗਾਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਏ. ਕੇ. 56 ਰਾਈਫਲ, 30 ਰਾਊਂਡ ਗੋਲੀਆਂ, 2 ਮੈਗਜ਼ੀਨ ਅਤੇ ਇਕ ਚੀਨੀ ਗ੍ਰੇਨੇਡ ਬਰਾਮਦ ਕੀਤਾ ਿਗਆ।
* 25 ਅਪ੍ਰੈਲ ਨੂੰ ਸੁਰੱਖਿਆ ਬਲਾਂ ਅਤੇ ਜੰਮੂ-ਕਸ਼ਮੀਰ ਪੁਲਸ ਨੇ ਪਹਿਲਗਾਮ ਹਮਲੇ ਦੇ ਦੋਸ਼ੀ ‘ਆਦਿਲ ਠੋਕਰ’ ਸਮੇਤ 3 ਅੱਤਵਾਦੀਆਂ ਦੇ ਮਕਾਨ ਉਡਾ ਦਿੱਤੇ।
* 26 ਅਪ੍ਰੈਲ ਨੂੰ 3 ਅੱਤਵਾਦੀਆਂ ਦੇ ਮਕਾਨ ਢਹਿ-ਢੇਰੀ ਕੀਤੇ ਗਏ, ਇਸੇ ਦਿਨ ਅੱਤਵਾਦੀਆਂ ਦੇ 2 ਸਹਿਯੋਗੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 2 ਪਿਸਤੌਲਾਂ, ਦੋ ਪਿਸਤੌਲਾਂ ਦੀ ਮੈਗਜ਼ੀਨ ਅਤੇ 25 ਪਿਸਤੌਲਾਂ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
* 26 ਅਪ੍ਰੈਲ ਨੂੰ ‘ਕੁਪਵਾੜਾ’ ਜ਼ਿਲੇ ’ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਟਿਕਾਣੇ ਤੋਂ 5 ਏ. ਕੇ. 47 ਰਾਈਫਲਾਂ, 8 ਏ. ਕੇ. 47 ਦੇ 8 ਮੈਗਜ਼ੀਨ, ਇਕ ਪਿਸਤੌਲ, ਇਕ ਮੈਗਜ਼ੀਨ, ਏ. ਕੇ. 47 ਦੀਆਂ ਗੋਲੀਆ 660 ਰਾਊਂਡ, ਇਕ ਪਿਸਤੌਲ ਰਾਊਂਡ ਅਤੇ ਐੱਮ. 4 ਗੋਲੀਆਂ ਦੇ 50 ਰਾਊਂਡ ਜ਼ਬਤ ਕੀਤੇ।
* 27 ਅਪ੍ਰੈਲ ਨੂੰ 3 ਅੱਤਵਾਦੀਆਂ ਦੇ ਘਰ ਤਬਾਹ ਕੀਤੇ ਗਏ।
* 28 ਅਪ੍ਰੈਲ ਨੂੰ ‘ਡੋਡਾ’ ਅਤੇ ‘ਕਿਸ਼ਤਵਾੜ’ ’ਚ 2 ਅੱਤਵਾਦੀਆਂ ਦੇ ਮਕਾਨਾਂ ’ਤੇ ਛਾਪੇਮਾਰੀ ਕਰ ਕੇ ਅਨੇਕ ਦਸਤਾਵੇਜ਼ ਜ਼ਬਤ ਕੀਤੇ ਗਏ।
* 5 ਮਈ ਨੂੰ ‘ਕੁਲਗਾਮ’ ’ਚ ਹਿਰਾਸਤ ’ਚ ਲਿਆ ਗਿਆ ‘ਇਮਤਿਆਜ਼ ਅਹਿਮਦ ਮਾਗਰੇ’ ਦੌੜਨ ਦੇ ਯਤਨ ’ਚ ਇਕ ਨਾਲੇ ’ਚ ਕੁੱਦ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
* 5 ਮਈ ਨੂੰ ਹੀ ਪੁੰਛ ਜ਼ਿਲੇ ’ਚ ਸੂਰਨਕੋਟ ਦੇ ਪਿੰਡ ‘ਮਰਹੋਟ’ ’ਚ ਸੁਰੱਖਿਆ ਬਲਾਂ ਨੇ ਇਕ ਵੱਡੇ ਅੱਤਵਾਦੀ ਟਿਕਾਣੇ ਦਾ ਭਾਂਡਾ ਭੰਨ ਕੇ 3 ਟਿਫਿਨ ਬਾਕਸ ਅਤੇ 2 ਬਾਲਟੀ (ਬਕੇਟ) ਵਿਸਫੋਟਕ, ਇਕ 5 ਲਿਟਰ ਦਾ ਗੈਸ ਸਿਲੰਡਰ, 2 ਵਾਇਰਲੈੱਸ ਸੈੱਟ, 2 ਊਨੀ ਟੋਪੀਆਂ, 3 ਪਜਾਮੇ ਅਤੇ ਖਾਣ-ਪੀਣ ਦਾ ਸਾਮਾਨ ਬਰਾਮਦ ਕੀਤਾ।
* 6 ਮਈ ਨੂੰ ‘ਬਡਗਾਮ’ ਜ਼ਿਲੇ ਵਿਚ ਅੱਤਵਾਦੀਆਂ ਦੇ 2 ਮਦਦਗਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 1 ਪਿਸਤੌਲ, ਇਕ ਗ੍ਰੇਨੇਡ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਇਸੇ ਦੌਰਾਨ ਚੀਨ ਦੇ ਪਾਕਿਸਤਾਨ ਵਿਚ ਰਾਜਦੂਤ ‘ਜਯਾਂਗ ਜਡੋਂਗ’ ਨੇ ਇਹ ਕਹਿ ਕੇ ਪਾਕਿਸਤਾਨ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ‘‘ਚੀਨ ਦੱਖਣ ਏਸ਼ੀਆ’ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਪਾਕਿਸਤਾਨ ਦਾ ਸਮਰਥਨ ਕਰੇਗਾ।’’ ਭਾਰਤ ਵਲੋਂ ਚੁੱਕੇ ਗਏ ਰਣਨੀਤਿਕ ਅਤੇ ਕੂਟਨੀਤਿਕ ਕਦਮਾਂ ਦੇ ਜਵਾਬ ਵਿਚ ਪਾਕਿਸਤਾਨ ਆਪਣੀ ਭੜਾਸ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ’ਤੇ ਜੰਗਬੰਦੀ ਸੰਧੀ ਦੀ ਉਲੰਘਣਾ ਅਤੇ ਗੋਲੀਬਾਰੀ ਕਰ ਕੇ ਕੱਢ ਰਿਹਾ ਹੈ।
ਇਸ ਤਰ੍ਹਾਂ ਦੇ ਹਾਲਾਤ ਵਿਚਾਲੇ ਜਿਥੇ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦੇ ਨਾਲ-ਨਾਲ ਸਾਰੇ ਦੇਸ਼ ਵਿਚ ਸੁਰੱਖਿਆ ਵਧਾ ਦਿੱਤੀ ਹੈ, ਉਥੇ ਹੀ ‘ਕੋਟ ਭਲਵਾਲ ਜੇਲ’ ਜੰਮੂ ਸਮੇਤ ਜੰਮੂ-ਕਸ਼ਮੀਰ ਦੀਆਂ ਜੇਲਾਂ ਦੀ ਸੁਰੱਖਿਆ ਵੀ ਵਧਾਈ ਗਈ ਹੈ।
ਪਹਿਲਗਾਮ ਹਮਲੇ ਤੋਂ ਬਾਅਦ ਹੁਣ ਤਕ ਜੰਮੂ-ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਤੋਂ 2900 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਹੁਣ ਤਕ 10 ਅੱਤਵਾਦੀਆਂ ਦੇ ਮਕਾਨਾਂ ਨੂੰ ਬੰਬ ਧਮਾਕਿਆਂ ਨਾਲ ਉਡਾਇਆ ਜਾਂ ਬੁਲਡੋਜ਼ਰ ਨਾਲ ਤੋੜਿਆ ਜਾ ਚੁੱਕਾ ਹੈ।
ਭਾਰਤ-ਪਾਕਿਸਤਾਨ ਵਿਚ ਪਾਏ ਜਾ ਰਹੇ ਤਣਾਅ ਵਿਚਾਲੇ ਭਾਰਤੀ ਹਵਾਈ ਫੌਜ ਪਾਕਿਸਤਾਨ ਦੀ ਸਰਹੱਦ ’ਤੇ 7 ਮਈ ਨੂੰ ਹਵਾਈ ਅਭਿਆਸ ਕਰੇਗੀ, ਜਿਸ ਵਿਚ ਰਾਫੇਲ, ਮਿਰਾਜ 2000 ਅਤੇ ਸੁਖੋਈ-30 ਸਮੇਤ ਸਾਰੇ ਪ੍ਰਮੁੱਖ ਜਹਾਜ਼ ਹਿੱਸਾ ਲੈਣਗੇ।
ਇਸ ਦੇ ਨਾਲ ਹੀ 7 ਮਈ ਨੂੰ ਦੇਸ਼ ਵਿਚ ਲੱਗਭਗ 300 ਜ਼ਿਲਿਆਂ ਵਿਚ ਨਾਗਰਿਕਾਂ ਦੀ ਸੁਰੱਖਿਆ ਲਈ ‘ਮੌਕ ਡ੍ਰਿੱਲ’ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਦੌਰਾਨ ਹਨੇਰਾ ਛਾ ਜਾਵੇਗਾ ਅਤੇ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ।
‘ਰਾਸ਼ਟਰੀ ਜਾਂਚ ਏਜੰਸੀ’ ਦੀਆਂ 5 ਅਲੱਗ-ਅਲੱਗ ਟੀਮਾਂ ਪਹਿਲਗਾਮ ਅਤੇ ਬੈਸਰਨ ਵਾਦੀ ਵਿਚ ਜਾਂਚ ਵਿਚ ਜੁਟੀਆਂ ਹੋਈਆਂ ਹਨ। ਇਸ ਮਾਮਲੇ ਨੂੰ ਸੁਲਝਾਉਣ ਲਈ ਉਹ ਹੁਣ ਤਕ ਦੀ ਸਭ ਤੋਂ ਉੱਨਤ ਅਤੇ ਆਧੁੁਨਿਕ ਤਕਨੀਕ ਦੀ ਵਰਤੋਂ ਕਰ ਰਹੀਆਂ ਹਨ।
ਦੂਸਰੇ ਪਾਸੇ ਬੇਸ਼ੱਕ ਪਾਕਿਸਤਾਨ ਦੇ ਸ਼ਾਸਕ ਲੰਮੀਆਂ-ਚੌੜੀਆਂ ਫੜ੍ਹਾਂ ਮਾਰ ਰਹੇ ਹਨ ਅਤੇ ਪ੍ਰਮਾਣੂ ਬੰਬ ਤੱਕ ਦੀ ਵਰਤੋਂ ਦੀ ਧਮਕੀ ਦੇ ਰਹੇ ਹਨ, ਅਸਲੀਅਤ ਇਹ ਹੈ ਕਿ ਅੰਦਰ ਹੀ ਅੰਦਰ ਉਹ ਬੁਰੀ ਤਰ੍ਹਾਂ ਡਰੇ ਹੋਏ ਅਤੇ ਆਪਣੇ ਹੀ ਦੇਸ਼ ਵਿਚ ਬਲੋਚਾਂ ਵਲੋਂ ਚਲਾਏ ਜਾ ਰਹੇ ਹਿੰਸਕ ਅੰਦੋਲਨ ਦੇ ਨਿਸ਼ਾਨੇ ’ਤੇ ਹਨ। 6 ਮਈ ਨੂੰ ਹੀ ‘ਬੋਲਾਨ’ ਵਿਚ ਹੋਏ ਧਮਾਕੇ ਵਿਚ ਪਾਕਿਸਤਾਨ ਦੇ ਇਕ ਫੌਜੀ ਅਧਿਕਾਰੀ ਸਮੇਤ 6 ਫੌਜੀ ਮਾਰੇ ਗਏ ਹਨ।
ਪਹਿਲਾਂ ਹੀ ਆਰਥਿਕ ਦੀਵਾਲੇਪਨ ਦੇ ਕੰਢੇ ’ਤੇ ਪਹੁੰਚ ਚੁੱਕੀ ਪਾਕਿਸਤਾਨ ਸਰਕਾਰ ਨੂੰ ਆਪਣੇ ਯੁੱਧ ਅਭਿਆਸ ਦਾ ਦਿਖਾਵਾ ਕਰਨ ’ਤੇ ਹੀ ਰੋਜ਼ 4 ਅਰਬ ਰੁਪਏ ਖਰਚ ਕਰਨੇ ਪੈ ਰਹੇ ਹਨ ਅਤੇ ਫੌਜੀ ਮਾਹਿਰਾਂ ਅਨੁਸਾਰ ਭਾਰਤ ਦੇ ਮੁਕਾਬਲੇ ਵਿਚ ਉਸ ਦੀ ਸਥਿਤੀ ਬਹੁਤ ਕਮਜ਼ੋਰ ਹੈ।
-ਵਿਜੇ ਕੁਮਾਰ
ਬਦਲਾ ਨਹੀਂ, ਸਿਰਫ਼ ਇਕ ਆਦਰਸ਼ ਬਦਲਾਅ ਚਾਹੀਦਾ ਹੈ
NEXT STORY