ਪਹਿਲਗਾਮ ਅੱਤਵਾਦੀ ਹਮਲੇ (22 ਅਪ੍ਰੈਲ) ਨੇ ਦਿੱਲੀ ਅਤੇ ਇਸਲਾਮਾਬਾਦ ਨੂੰ ਅਤੀਤ ਤੋਂ ਵੱਖਰੀ ਦਿਸ਼ਾ ’ਚ ਲਿਆ ਕੇ ਖੜ੍ਹਾ ਕੀਤਾ ਹੈ ਅਤੇ ਇਹ ਅਜਿਹਾ ਹਮਲਾ ਹੈ ਜਿਸ ਨਾਲ ਪੂਰੇ ਰਣਨੀਤਿਕ ਭਾਈਚਾਰੇ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ। ਮੁੰਬਈ 2008 ਦੇ ਹਮਲਿਆਂ ਤੋਂ ਬਾਅਦ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਇਸ ਪੈਮਾਨੇ ’ਤੇ ਇਹ ਪਹਿਲੀ ਘਟਨਾ ਸੀ।
ਪਹਿਲਗਾਮ ਵਿਚ ਹੋਈ ਤਸ਼ੱਦਦ, ਮਰਦਾਂ ਨੂੰ ਔਰਤਾਂ ਤੋਂ ਵੱਖ ਕਰਨਾ, ਧਰਮ ਦੇ ਆਧਾਰ ’ਤੇ ਉਨ੍ਹਾਂ ਦੀ ਪਛਾਣ ਕਰਨਾ ਅਤੇ ਫਿਰ ਉਨ੍ਹਾਂ ਨੂੰ ਮਾਰਨਾ, ਦਾ ਉਦੇਸ਼ ਸਿਰਫ਼ ਭਾਰਤੀਆਂ ਨੂੰ ਡਰਾਉਣਾ ਅਤੇ ਹੌਲੀ-ਹੌਲੀ ਮੁੜ ਸੁਰਜੀਤ ਹੋ ਰਹੀ ਕਸ਼ਮੀਰੀ ਆਰਥਿਕਤਾ ਨੂੰ ਕੁਚਲਣਾ ਹੀ ਨਹੀਂ ਸੀ, ਸਗੋਂ ਦੇਸ਼ ਦੇ ਬਾਕੀ ਹਿੱਸਿਆਂ ’ਚ ਫਿਰਕੂ ਦਰਾਰ ਨੂੰ ਭੜਕਾਉਣ ਦੇ ਉਦੇਸ਼ ਨਾਲ ਵੀ ਕੀਤਾ ਗਿਆ।
ਅਤੀਤ ਦੇ ‘ਫਿਦਾਈਨ’ ਹਮਲਿਆਂ ਦੇ ਉਲਟ, ਜਿਥੇ ਅੱਤਵਾਦੀਆਂ ਨੂੰ ਤੋਪ ਦੇ ਚਾਰੇ ਦੇ ਰੂਪ ’ਚ ਭੇਜਿਆ ਜਾਂਦਾ ਸੀ ਤਾਂਕਿ ਸੁਰੱਖਿਆ ਬਲਾਂ ਵਲੋਂ ਮਾਰੇ ਜਾਣ ਤਕ ਉਹ ਹੱਤਿਆ ਕਰਦੇ ਰਹਿਣ, ਇਹ ਹਮਲਾ ਵੱਧ ਤਿੱਖਾ ਲੱਗ ਰਿਹਾ ਸੀ ਜਿਸ ’ਚ ਘੁਸਪੈਠ ਦੀ ਯੋਜਨਾ ਬਣਾਈ ਗਈ ਸੀ ਜਦੋਂਕਿ ਹਮਲੇ ਨੂੰ ਅੰਜਾਮ ਦੇਣ ਅਤੇ ਅੱਤਵਾਦੀਆਂ ਨੂੰ ਬਿਨਾਂ ਚੁਣੌਤੀ ਦਿੱਤੇ ਭੱਜਣ ਦੀ ਇਜਾਜ਼ਤ ਦੇਣ ਵਾਲੀਆਂ ਖਾਮੀਆਂ ਦੀ ਡੂੰਘੀ ਜਾਂਚ ਦੀ ਉਡੀਕ ਹੈ।
ਸਭ ਤੋਂ ਪਹਿਲਾਂ ਪਿਛਲੇ ਕੁਝ ਸਾਲਾਂ ’ਚ ਇਸੇ ਤਰ੍ਹਾਂ ਦੇ ਹਮਲਿਆਂ ਲਈ ਭਾਰਤ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ ਤਾਂਕਿ ਇਹ ਪਤਾ ਲਾਇਆ ਜਾ ਸਕੇ ਕਿ ਭਾਰਤ ਦੇ ਸੁਰੱਖਿਆ ਹਿਤਾਂ ਨੂੰ ਸੁਰੱਖਿਅਤ ਰੱਖਣ ਦੀ ਤੁਲਨਾਤਮਿਕ ਰੂਪ ਨਾਲ ਕਿਹੜੀਆਂ ਪ੍ਰਤੀਕਿਰਿਆਵਾਂ ਵੱਧ ਪ੍ਰਭਾਵੀ ਰਹੀਆਂ ਜਦੋਂਕਿ ਵਧੇਰੇ ਵਿਸ਼ਲੇਸ਼ਕ ਉੜੀ (2016) ਅਤੇ ਪੁਲਵਾਮਾ (2019) ਹਮਲਿਆਂ ਦੀਆਂ ਪ੍ਰਤੀਕਿਰਿਆਵਾਂ ਨੂੰ ਦੇਖਦੇ ਹਨ।
ਘੱਟ ਤੋਂ ਘੱਟ 5 ਵੱਖ-ਵੱਖ ਪ੍ਰਤੀਕਿਰਿਆਵਾਂ ਦਾ ਅਧਿਐਨ ਕੀਤਾ ਜਾਣਾ ਚਾਹੀਦਾ, ਇਸ ’ਚ 2001 ਵੀ ਸ਼ਾਮਲ ਹੈ ਜਦੋਂ ਸੰਸਦ ’ਤੇ ਹਮਲੇ ਤੋਂ ਬਾਅਦ ਆਪ੍ਰੇਸ਼ਨ ‘ਪ੍ਰਾਕਰਮ’ ਦੌਰਾਨ ਭਾਰਤੀ ਫੌਜ ਨੂੰ ਜੁਟਾਇਆ ਗਿਆ ਸੀ। ਮੁੰਬਈ ਹਮਲਿਆਂ ਤੋਂ ਬਾਅਦ ਸਰਕਾਰ ਨੇ ਇਕ ਕੌਮਾਂਤਰੀ ਮੁਹਿੰਮ ਚਲਾਈ, ਜਿਸ ਨੇ ਪਾਕਿਸਤਾਨ ਨੂੰ ਇਹ ਸਵੀਕਾਰ ਕਰਨ ਲਈ ਮਜਬੂਰ ਕੀਤਾ ਕਿ ਉਸ ਦੇ ਖੇਤਰ ’ਚ ਅੱਤਵਾਦੀਆਂ ਨੂੰ ਪਾਲਿਆ ਅਤੇ ਟ੍ਰੇਂਡ ਕੀਤਾ ਗਿਆ ਸੀ ਅਤੇ ਪਾਕਿਸਤਾਨ ਨੂੰ ਸਭ ਤੋਂ ਪਹਿਲਾਂ ਅੱਤਵਾਦ ਦੇ ਵਿੱਤਪੋਸ਼ਣ ਲਈ ਵਿੱਤੀ ਕਾਰਵਾਈ ਕਾਰਜਬਲ ਨੂੰ ਗ੍ਰੇ-ਸੂਚੀ ’ਚ ਪਾਇਆ ਗਿਆ ਸੀ।
2007 ’ਚ ਸਮਝੌਤਾ ਐਕਸਪ੍ਰੈੱਸ ਟ੍ਰੇਨ ਹਮਲੇ ਤੋਂ ਬਾਅਦ ਅਤੇ ਜਨਵਰੀ 2016 ’ਚ ਪਠਾਨਕੋਟ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਅਤੇ ਮਾਰਚ 2016 ’ਚ ਇਕ ਪਾਕਿਸਤਾਨੀ ਟੀਮ ਨੂੰ ਪਠਾਨਕੋਟ ਹਵਾਈ ਫੌਜੀ ਅੱਡੇ ਦਾ ਦੌਰਾ ਕਰਨ ਲਈ ਵੀ ਸੱਦਿਆ ਗਿਆ ਸੀ। ਉੜੀ ਹਮਲੇ ਤੋਂ ਬਾਅਦ, ਸਰਕਾਰ ਨੇ ਪਾਕਿਸਤਾਨ ਮਕਬੂਜਾ ਕਸ਼ਮੀਰ ’ਚ ਕੈਂਪਾਂ ’ਤੇ ਹਮਲਾ ਕਰਨ ਲਈ ਕੰਟਰੋਲ ਰੇਖਾ (ਐੱਲ. ਓ.ਸੀ.) ਪਾਰ ਸਰਜੀਕਲ ਸਟ੍ਰਾਈਕ ਨੂੰ ਮਨਜ਼ੂਰੀ ਦਿੱਤੀ ਅਤੇ 2019 ’ਚ ਭਾਰਤੀ ਹਵਾਈ ਫੌਜ ਨੇ ਪੀ ਓ ਕੇ ਦੇ ਬਾਹਰ ਬਾਲਾਕੋਟ ’ਚ ਇਕ ਅੱਤਵਾਦੀ ਕੈਂਪ ਬੰਬਬਾਰੀ ਕੀਤੀ ਜਿਸ ਤੋਂ ਬਾਅਦ ਪਾਕਿਸਤਾਨ ੀ ਹਵਾਈ ਫੌਜ ਵਲੋਂ ਜਵਾਬੀ ਕਾਰਵਾਈ ਕੀਤੀ ਗਈ।
ਇਹ ਦੇਖਦੇ ਹੋਏ ਕਿ ਪਹਿਲਗਾਮ ਹਮਲਾ ਜਾਣ ਬੁੱਝ ਕੇ ਉਕਸਾਉਣ ਦੀ ਇਕ ਯੋਜਨਾ ਦੇ ਤਹਿਤ ਕੀਤਾ ਗਿਆ ਪ੍ਰਤੀਤ ਹੁੰਦਾ ਹੈ, ਭਾਰਤ ਵਲੋਂ ਇਸ ਤਰ੍ਹਾਂ ਦੀ ਇਕ ਹੋਰ ਪ੍ਰਤੀਕਿਰਿਆ ਅਣਲੋੜੀਂਦੀ ਹੋਵੇਗੀ। ਉਮੀਦ ਮੁਤਾਬਿਕ ਪਹਿਲੇ ਤੋਂ ਹੀ ਜੰਗ ਦੀ ਯੋਜਨਾ ਬਣਾਈ ਗਈ ਹੋਵੇਗੀ। ਇਹ ਇਕ ਅਜਿਹੇ ਹਮਲੇ ਲਈ ਰਣਨੀਤਿਕ ਬਦਲਾਂ ਨੂੰ ਘੱਟ ਕਰਦਾ ਹੈ ਜੋ ਦੂਜੇ ਪੱਖ ਨੂੰ ਹੈਰਾਨ ਕਰਦਾ ਹੈ। ਯੋਜਨਾਕਾਰਾਂ ਨੂੰ ਨਾ ਸਿਰਫ ਅਤੀਤ ’ਚ ਪਹਿਲੇ ਤੋਂ ਅਜਮਾਏ ਗਏ ਜਵਾਬਾਂ ਨੂੰ ਖਤਮ ਕਰਨ ਦੀ ਲੋੜ ਹੋਵੇਗੀ ਸਗੋਂ ਉਨ੍ਹਾਂ ਨੂੰ 3 ਵੱਖ-ਵੱਖ ਰਣਨੀਤੀਆਂ ਵੀ ਬਣਾਉਣੀਆਂ ਹੋਣਗੀਆਂ- ਇਕ ਅੱਤਵਾਦ ਵਿਰੋਧੀ ਰਣਨੀਤੀ, ਜਵਾਬੀ ਕਾਰਵਾਈ ਕਰਨ ਦੀ ਰਣਨੀਤੀ ਅਤੇ ਨਾਲ ਹੀ ਪਾਕਿਸਤਾਨ ਦੇ ਜਵਾਬੀ ਹਮਲੇ ਨੂੰ ਸੰਭਾਲਣ ਦੀ ਰਣਨੀਤੀ।
3 ਹੋਰ ਖੇਤਰਾਂ ਵਿਚ ਵੀ ਗਲਤ ਅਨੁਮਾਨ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਜਿਸਦੀ ਸ਼ੁਰੂਆਤ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਦੀ ਭਾਰਤ ਨਾਲ ਮਾਮਲਿਆਂ ਨੂੰ ਵਧਾਉਣ ਦੀ ਸਪੱਸ਼ਟ ਇੱਛਾ ਨਾਲ ਹੁੰਦੀ ਹੈ।
ਇਸਦਾ ਇਕ ਸਪੱਸ਼ਟ ਸੰਕੇਤ ਹਾਲ ਹੀ ਵਿਚ ਦਿੱਤੇ ਗਏ ਦੋ ਭਾਸ਼ਣਾਂ ਤੋਂ ਮਿਲਦਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਨਰਲ ਮੁਨੀਰ ਨੂੰ 1996 ਵਿਚ ਜਨਰਲ ਜ਼ਿਆ-ਉਲ-ਹੱਕ ਦੇ ਪਾਕਿਸਤਾਨ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਪਾਕਿਸਤਾਨੀ ਫੌਜ ਵਿਚ ਨਿਯੁਕਤ ਕੀਤਾ ਗਿਆ ਸੀ, ਜਦੋਂ ਪਾਕਿਸਤਾਨੀ ਫੌਜ ਦਾ ਵਿਚਾਰਧਾਰਕ ਉਦੇਸ਼ ‘ਇਮਹਾਦ, ਯਕੀਨ, ਤਨਜ਼ੀਮ’ (ਏਕਤਾ, ਵਿਸ਼ਵਾਸ ਅਤੇ ਅਨੁਸ਼ਾਸਨ) ਤੋਂ ਬਦਲ ਕੇ ਵਧੇਰੇ ਕੱਟੜਪੰਥੀ ‘ਈਮਾਨ, ਤਕਵਾ, ਜਿਹਾਦ ਫੀ ਸਬਿਲਿੱਲਾਹ’ (ਵਿਸ਼ਵਾਸ, ਰੱਬ ਦੀ ਆਗਿਆਕਾਰੀ ਅਤੇ ਅੱਲ੍ਹਾ ਦੇ ਰਾਹ ਲਈ ਸੰਘਰਸ਼) ਵਿਚ ਬਦਲ ਦਿੱਤਾ ਗਿਆ ਸੀ ਅਤੇ ਇਸਨੇ ਇਕ ਸਥਾਈ ਛਾਪ ਛੱਡੀ।
ਮੁਨੀਰ, ਜੋ ਪਿਛਲੇ ਸਾਲ ਪਾਕਿਸਤਾਨੀ ਕਾਨੂੰਨ ਵਿਚ ਬਦਲਾਅ ਕਾਰਨ, ਘੱਟੋ-ਘੱਟ 2027 ਤੱਕ ਸੱਤਾ ਵਿਚ ਰਹੇਗਾ। ਇਸ ਸਮੇਂ ਉਸਦੀ ਇੱਛਾ ਸ਼ਕਤੀ ਲਈ ਕੁਝ ਚੁਣੌਤੀਆਂ ਹਨ ਅਤੇ ਨਵੀਂ ਦਿੱਲੀ ਨੂੰ ਇਸ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਚੀਨ ਦੀ ਭੂਮਿਕਾ ਇਕ ਹੋਰ ਚੁਣੌਤੀਪੂਰਨ ਗੱਲ ਹੈ, ਖਾਸ ਕਰ ਕੇ ਜੇਕਰ ਪਹਿਲਗਾਮ ’ਤੇ ਭਾਰਤ ਦੀ ਪ੍ਰਤੀਕਿਰਿਆ ਕਿਸੇ ਵੀ ਤਰ੍ਹਾਂ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਤੀਜੀ ਗਲਤੀ ਹਮਲਿਆਂ ਪ੍ਰਤੀ ਜਲਦਬਾਜ਼ੀ ਵਿਚ ਤਿਆਰ ਕੀਤੀ ਗਈ ਭਾਰਤੀ ਪ੍ਰਤੀਕਿਰਿਆ ਤੋਂ ਹੋ ਸਕਦੀ ਹੈ, ਜਿਸਦੀ ਅਗਵਾਈ ਨਵੀਂ ਦਿੱਲੀ ਵਿਚ ਕੁਝ ਲੋਕਾਂ ਨੇ ਕੀਤੀ ਜਾ ਰਹੀ ਹੈ ਕਿ ਇਹ ‘ਫੈਸਲਾਕੁੰਨ ਜੰਗ’ ਦਾ ਸਮਾਂ ਹੈ ਅਤੇ ਪੀ.ਓ.ਕੇ. ਦੇ ਕੁਝ ਹਿੱਸਿਆਂ ’ਤੇ ਕਬਜ਼ਾ ਕਰ ਕੇ ਨਕਸ਼ਾ ਬਦਲ ਦੇਣ ਦਾ ਸਮਾਂ ਨੇੜੇ ਹੈ।
ਸਰਹੱਦ ਵਜੋਂ ਕੰਟਰੋਲ ਰੇਖਾ: ਅੰਤ ਵਿਚ, ਸਮਾਂ ਆ ਗਿਆ ਹੈ ਕਿ ਕੰਟਰੋਲ ਰੇਖਾ ਨੂੰ ਇਕ ਹੋਰ ਰਸਮੀ ਸਰਹੱਦ ਵਿਚ ਬਦਲਣ ਦੇ ਵਿਚਾਰ ਨੂੰ ਦੁਬਾਰਾ ਵਿਚਾਰਿਆ ਜਾਵੇ, ਜੋ ਲਗਭਗ ਦੋ ਦਹਾਕੇ ਪਹਿਲਾਂ ਸਮੇਂ ਤੋਂ ਪਹਿਲਾਂ ਤਿਆਗ ਦਿੱਤਾ ਗਿਆ ਸੀ। ਕਈ ਸਾਲਾਂ ਤੋਂ, ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਨੂੰ ਅੱਤਵਾਦੀਆਂ ਨੂੰ ਸਿਖਲਾਈ ਲਈ ਭਰਤੀ ਕਰਨ ਅਤੇ ਉਨ੍ਹਾਂ ਨੂੰ ਭਾਰਤ ਵਿਚ ਹਮਲੇ ਕਰਨ ਲਈ ਭੇਜਣ ਲਈ ਇਕ ਸੁਵਿਧਾਜਨਕ ਰਸਤੇ ਵਜੋਂ ਵਰਤਿਆ ਹੈ।
ਇਸ ਲਈ, ਇਸਨੂੰ ਰਾਵਲਪਿੰਡੀ ਦੇ ਗਲੇ ਦੀ ਨਸ ਸਿਧਾਂਤ ਅਤੇ ਜੰਮੂ-ਕਸ਼ਮੀਰ ਦੇ ਹੁਣ ਵੱਖ-ਵੱਖ ਖੇਤਰਾਂ ਨੂੰ ਏਕੀਕ੍ਰਿਤ ਕਰਨ ਅਤੇ ਕਿਸੇ ਤਰ੍ਹਾਂ ਕਸ਼ਮੀਰ ਵਾਦੀ ਨੂੰ ਆਪਣੇ ਨਾਲ ਜੋੜਨ ਦੇ ਉਸਦੇ ਸੁਪਨਿਆਂ ਨੂੰ ‘ਮੌਤ ਦੀ ਘੰਟੀ’ ਕਹਿਣਾ ਮਹੱਤਵਪੂਰਨ ਹੈ।
ਸੁਹਾਸਿਨੀ ਹੈਦਰ
'ਖ਼ੂਨ ਨਾਲ ਲਥ-ਪਥ ਕਸ਼ਮੀਰ' ਹੁਣ ਮੁੱਖ ਧਾਰਾ 'ਚ ਸ਼ਾਮਲ ਹੋਣ ਦੇ ਸੰਕੇਤ ਦੇ ਰਿਹਾ ਹੈ
NEXT STORY