Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 27, 2026

    4:52:39 AM

  • main suspect in berlin pride parade attack

    ਬਰਲਿਨ ਪ੍ਰਾਈਡ ਪਰੇਡ ਹਮਲੇ ਦਾ ਮੁੱਖ ਸ਼ੱਕੀ ਪੁਲਸ...

  • punjab bandh announced tomorrow

    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !

  • cwg 2026 mirabai chanu wins gold medal

    CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ,...

  • ind vs zim team india s clean sweep over zimbabwe

    IND vs ZIM: ਟੀਮ ਇੰਡੀਆ ਦਾ ਜ਼ਿੰਬਾਬਵੇ 'ਤੇ 'ਕਲੀਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਰੇ ਸਾਈਬਰ ਅਪਰਾਧਾਂ ’ਚ ‘ਜ਼ੀਰੋ-ਐੱਫ.ਆਈ.ਆਰ.’ ਦਰਜ ਹੋਵੇ

BLOG News Punjabi(ਬਲਾਗ)

ਸਾਰੇ ਸਾਈਬਰ ਅਪਰਾਧਾਂ ’ਚ ‘ਜ਼ੀਰੋ-ਐੱਫ.ਆਈ.ਆਰ.’ ਦਰਜ ਹੋਵੇ

  • Edited By Harpreet Singh,
  • Updated: 02 Jul, 2026 05:22 PM
Blog
cyber fraud zero fir
  • Share
    • Facebook
    • Tumblr
    • Linkedin
    • Twitter
  • Comment

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੂਰੇ ਦੇਸ਼ ’ਚੋਂ ਨਸ਼ੇ ਦਾ ਕਾਰੋਬਾਰ 3 ਸਾਲਾਂ ’ਚ ਖ਼ਤਮ ਕਰ ਦੇਵਾਂਗੇ। ਐੱਨ. ਸੀ. ਬੀ. ਦੀ ਰਿਪੋਰਟ ਅਨੁਸਾਰ, ਟੈਲੀਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਡਰੱਗਜ਼ ਦਾ ਧੰਦਾ ਸਫ਼ਲ ਹੋ ਰਿਹਾ ਹੈ। ਨੀਟ ਤੋਂ ਬਾਅਦ ਹੁਣ ਮਹਾਰਾਸ਼ਟਰ ’ਚ ਟੀ. ਈ. ਟੀ. ਦਾ ਪੇਪਰ ਲੀਕ ਹੋ ਗਿਆ। ਨੀਟ ਦੀ ਮੁੜ-ਪ੍ਰੀਖਿਆ ਨੂੰ ਸਫ਼ਲ ਬਣਾਉਣ ਲਈ ਟੈਲੀਗ੍ਰਾਮ ਐਪ ’ਤੇ ਪਾਬੰਦੀ ਲਗਾਈ ਗਈ ਸੀ। ਉਸ ਮਾਮਲੇ ’ਚ ਦਿੱਲੀ ਹਾਈ ਕੋਰਟ ’ਚ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਨਵੇਂ ਡਾਰਕ ਵੈੱਬ ਦੇ ਤੌਰ ’ਤੇ ਟੈਲੀਗ੍ਰਾਮ ਅਪਰਾਧੀਆਂ ਦਾ ਮਨਪਸੰਦ ਨੈੱਟਵਰਕ ਬਣ ਗਿਆ ਹੈ। ਸਰਕਾਰ ਅਨੁਸਾਰ ਟੈਲੀਗ੍ਰਾਮ ਰਾਹੀਂ ਨਕਲ ਮਾਫੀਆ, ਅੱਤਵਾਦ, ਬੱਚਿਆਂ ਦੀਆਂ ਅਸ਼ਲੀਲ ਵੀਡੀਓਜ਼, ਵਿੱਤੀ ਧੋਖਾਦੇਹੀ, ਬੈਂਕਾਂ ਦੇ ਮਿਊਲ ਖਾਤੇ, ਡਿਜੀਟਲ ਅਰੈਸਟ ਅਤੇ ਸਾਈਬਰ ਹਮਲਿਆਂ ਦੇ ਮਾਮਲੇ ਵਧ ਰਹੇ ਹਨ।

ਡਰੱਗਜ਼ ਕਾਰੋਬਾਰ : ਗ੍ਰਹਿ ਮੰਤਰਾਲੇ ਦੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐੱਨ. ਸੀ. ਸੀ. ਆਰ. ਪੀ. ) ਦੇ ਅੰਕੜਿਆਂ ਅਨੁਸਾਰ, ਟੈਲੀਗ੍ਰਾਮ ਰਾਹੀਂ 2023 ’ਚ 75,688 ਮਾਮਲਿਆਂ ’ਚ 1,359 ਕਰੋੜ ਰੁਪਏ, 2024 ’ਚ 2.48 ਲੱਖ ਮਾਮਲਿਆਂ ’ਚ 1,940 ਕਰੋੜ ਰੁਪਏ, 2025 ’ਚ 2.75 ਲੱਖ ਮਾਮਲਿਆਂ ’ਚ 3,086 ਕਰੋੜ ਰੁਪਏ ਅਤੇ 2026 ਦੇ ਸ਼ੁਰੂਆਤੀ 5 ਮਹੀਨਿਆਂ ’ਚ 88,713 ਮਾਮਲਿਆਂ ’ਚ 748 ਕਰੋੜ ਰੁਪਏ ਦੇ ਫਰਾਡ ਦੇ ਮਾਮਲੇ ਰਿਪੋਰਟ ਕੀਤੇ ਗਏ। ਕੇਂਦਰ ਸਰਕਾਰ ਨੇ ਟੈਲੀਗ੍ਰਾਮ ਨੂੰ ਨਿਰਦੇਸ਼ ਦਿੱਤੇ ਸਨ ਕਿ ਮੋਬਾਈਲ ਦੇ ਆਈ. ਐੱਮ. ਈ. ਆਈ. ਨੰਬਰ ਦੇ ਆਧਾਰ ’ਤੇ ਸਾਈਬਰ ਅਪਰਾਧੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਸਰਕਾਰ ਨੇ ਵੀ. ਪੀ. ਐੱਨ. ਦੇ ਗੈਰ-ਕਾਨੂੰਨੀ ਨੈੱਟਵਰਕ ਦੀ ਵਰਤੋਂ ਨੂੰ ਰੋਕਣ ਲਈ ਵੀ ਟੈਲੀਗ੍ਰਾਮ ਨੂੰ ਆਦੇਸ਼ ਦਿੱਤੇ ਸਨ। ਇਸ ਸਾਲ ਜੂਨ ਦੇ ਸ਼ੁਰੂਆਤੀ 15 ਦਿਨਾਂ ’ਚ ਟੈਲੀਗ੍ਰਾਮ ’ਚ 16,578 ਅੱਤਵਾਦੀ ਸਮੂਹਾਂ ’ਤੇ ਪਾਬੰਦੀ ਲਗਾਈ ਗਈ।

ਕਈ ਰਾਜਾਂ ਦੀ ਪੁਲਸ ਨੇ ਟੈਲੀਗ੍ਰਾਮ ਨਾਲ ਜੁੜੇ ਅਪਰਾਧਾਂ ਦੇ ਮਾਮਲੇ ’ਚ ਵਿਅਕਤੀਗਤ ਲੋਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ, ਪਰ ਅਕਤੂਬਰ 2024 ਤੋਂ ਬਾਅਦ 35 ਵਾਰ ਸਿਰਫ਼ ਚਿਤਾਵਨੀ ਦੇ ਕੇ ਟੈਲੀਗ੍ਰਾਮ ਕੰਪਨੀ ਵਿਰੁੱਧ ਅਪਰਾਧਿਕ ਮਾਮਲਿਆਂ ਨੂੰ ਰਫ਼ਾ-ਦਫ਼ਾ ਕਰ ਦਿੱਤਾ ਗਿਆ ਪਰ ਇਨ੍ਹਾਂ ਸੰਕੇਤਕ ਪਾਬੰਦੀਆਂ ਨੂੰ ਟਿੱਚ ਜਾਣ ਕੇ ਸਾਈਬਰ ਅਪਰਾਧੀ ਅਤੇ ਡਰੱਗਜ਼ ਕਾਰੋਬਾਰੀ ਨਵੇਂ ਤਰੀਕਿਆਂ ਨਾਲ ਫਿਰ ਅਪਰਾਧਾਂ ’ਚ ਸ਼ਾਮਲ ਹੋ ਜਾਂਦੇ ਹਨ। ਵਪਾਰਕ ਮੁਨਾਫ਼ੇ ਕਰ ਕੇ ਟੈਲੀਗ੍ਰਾਮ ਵਰਗੀਆਂ ਕੰਪਨੀਆਂ ਡਿਜੀਟਲ ਮਾਫੀਆ ਦੀ ਮਰਜ਼ ਦੀ ਜੜ੍ਹ ’ਤੇ ਵਾਰ ਨਹੀਂ ਕਰ ਰਹੀਆਂ। ਟੈਲੀਗ੍ਰਾਮ ਦੇ ਸੀ. ਈ. ਓ. ਪਾਵੇਲ ਦੁਰੋਵ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਿਰੁੱਧ ਫੇਸਬੁੱਕ ਅਤੇ ਵ੍ਹਟਸਐਪ ਦੀ ਪੇਰੈਂਟ ਕੰਪਨੀ ‘ਮੇਟਾ’ ਅਤੇ ਸਹਿਯੋਗੀ ਭਾਰਤੀ ਕੰਪਨੀਆਂ ਵਪਾਰਕ ਸਾਜ਼ਿਸ਼ ਰਚ ਰਹੀਆਂ ਹਨ। ਵਪਾਰਕ ਲਾਭ ਲਈ ਸਾਈਬਰ ਅਪਰਾਧਾਂ ਨੂੰ ਬੜ੍ਹਾਵਾ ਦੇਣ ਵਾਲੀਆਂ ਸਾਰੀਆਂ ਟੈਲੀਕਾਮ ਅਤੇ ਸੋਸ਼ਲ ਮੀਡੀਆ ਕੰਪਨੀਆਂ ਵਿਰੁੱਧ ਸਖ਼ਤ ਅਪਰਾਧਿਕ ਕਾਰਵਾਈ ਜ਼ਰੂਰੀ ਹੈ।

ਰਿਜ਼ਰਵ ਬੈਂਕ : ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ’ਚ 2025 ’ਚ ਲਗਭਗ 28.15 ਲੱਖ ਅਤੇ 2024 ’ਚ 22.68 ਲੱਖ ਸ਼ਿਕਾਇਤਾਂ ਦਰਜ ਹੋਈਆਂ। ਇਸੇ ਤਰ੍ਹਾਂ ਡਿਜੀਟਲ ਵਿੱਤੀ ਅਪਰਾਧਾਂ ਦੇ ਮਾਮਲਿਆਂ ’ਚ ਰਿਜ਼ਰਵ ਬੈਂਕ ’ਚ 3 ਸਾਲਾਂ ’ਚ ਲਗਭਗ 31 ਲੱਖ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ। ‘ਸੰਚਾਰ ਸਾਥੀ’ ਪੋਰਟਲ ’ਚ ਫਰਜ਼ੀ ਸਿਮ ਕਾਰਡਾਂ ਵਿਰੁੱਧ 3.78 ਕਰੋੜ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ, ਜਿਨ੍ਹਾਂ ’ਚੋਂ 1.96 ਲੱਖ ਕਰੋੜ ਸਿਮ ਨੰਬਰਾਂ ਨੂੰ ਸਰਕਾਰੀ ਹੁਕਮਾਂ ਨਾਲ ਬੰਦ ਕਰ ਦਿੱਤਾ ਗਿਆ। ਯੂ. ਪੀ. ਆਈ. ’ਚ ਕਰੋੜਾਂ ਦੇ ਫਰਾਡ ਹੋ ਰਹੇ ਹਨ। ਪੂਰੇ ਦੇਸ਼ ’ਚ ਸਾਈਬਰ ਅਪਰਾਧਾਂ ਦੀ ਗਿਣਤੀ ਵਧ ਰਹੀ ਹੈ ਪਰ ਉਨ੍ਹਾਂ ਮਾਮਲਿਆਂ ’ਚ ਪੁਲਸ ਐੱਫ. ਆਈ. ਆਰ. ਦਰਜ ਨਹੀਂ ਹੁੰਦੀ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ 2024 ਦੇ ਅੰਕੜਿਆਂ ਅਨੁਸਾਰ, ਸਾਈਬਰ ਅਪਰਾਧ ਨਾਲ ਜੁੜੇ ਸਿਰਫ਼ 1.01 ਲੱਖ ਮਾਮਲਿਆਂ ’ਚ ਹੀ ਐੱਫ. ਆਈ. ਆਰ. ਦਰਜ ਹੋਈ ਸੀ। ਰਿਜ਼ਰਵ ਬੈਂਕ ਦੇ ਨਵੇਂ ਨਿਰਦੇਸ਼ਾਂ ਅਨੁਸਾਰ, 50,000 ਤੱਕ ਦੀ ਸਾਈਬਰ ਧੋਖਾਦੇਹੀ ਦੇ ਮਾਮਲਿਆਂ ’ਚ ਜੇਕਰ 5 ਦਿਨਾਂ ਦੇ ਅੰਦਰ ਸ਼ਿਕਾਇਤ ਦਰਜ ਹੋਵੇ ਤਾਂ ਪੀੜਤ ਵਿਅਕਤੀ ਨੂੰ 25,000 ਰੁਪਏ ਤੱਕ ਦਾ ਵੱਧ ਤੋਂ ਵੱਧ ਹਰਜਾਨਾ ਮਿਲ ਸਕਦਾ ਹੈ। ਡਿਜੀਟਲ ਅਰੈਸਟ ਦੇ ਮਾਮਲਿਆਂ ’ਚ ਕਰੋੜਾਂ ਰੁਪਏ ਦੀ ਧੋਖਾਦੇਹੀ ਹੋ ਰਹੀ ਹੈ, ਤਾਂ ਫਿਰ ਰਿਜ਼ਰਵ ਬੈਂਕ ਦੇ ਨਵੇਂ ਨਿਯਮਾਂ ਨਾਲ ਕਰੋੜਾਂ ਪੀੜਤ ਲੋਕਾਂ ਨੂੰ ਇਨਸਾਫ਼ ਕਿਵੇਂ ਮਿਲੇਗਾ?

ਸਾਈਬਰ ਕ੍ਰਾਈਮ ’ਚ ਅਪਰਾਧੀ ਅਤੇ ਪੀੜਤ ਆਮ ਤੌਰ ’ਤੇ ਵੱਖ-ਵੱਖ ਥਾਣਿਆਂ ਦੇ ਅਧਿਕਾਰ ਖੇਤਰ ’ਚ ਹੁੰਦੇ ਹਨ। ਇਸ ਲਈ 3 ਸਾਲ ਪਹਿਲਾਂ ਨਵੇਂ ਅਪਰਾਧਿਕ ਕਾਨੂੰਨਾਂ ਨਾਲ ‘ਜ਼ੀਰੋ’ (ਥਾਣਾ ਖੇਤਰ ਤੋਂ ਬਾਹਰ ਵੀ ਕਿਸੇ ਵੀ ਪੁਲਸ ਸਟੇਸ਼ਨ ’ਚ) ਅਤੇ ‘ਈ-ਐੱਫ. ਆਈ. ਆਰ.’ ਦਾ ਕੰਸੈਪਟ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਾਈਬਰ ਅਪਰਾਧਾਂ ਦੇ ਮਾਮਲਿਆਂ ’ਚ ਸਾਰੇ ਰਾਜਾਂ ’ਚ ਜ਼ੀਰੋ ਐੱਫ. ਆਈ. ਆਰ. ਦਰਜ ਹੋਣੀ ਚਾਹੀਦੀ ਹੈ ਪਰ ਇਹ ਐੱਫ. ਆਈ. ਆਰ. ਸਿਰਫ਼ 10 ਲੱਖ ਤੋਂ ਵੱਧ ਦੇ ਸਾਈਬਰ ਅਪਰਾਧਾਂ ਦੇ ਮਾਮਲਿਆਂ ’ਚ ਹੀ ਕਰਨ ਦਾ ਨਿਰਦੇਸ਼ ਹੈ। ਚੋਰੀ ਭਾਵੇਂ 10 ਰੁਪਏ ਦੀ ਹੋਵੇ ਜਾਂ 10 ਲੱਖ ਰੁਪਏ ਦੀ, ਆਈ. ਪੀ. ਸੀ. ਜਾਂ ਬੀ. ਐੱਨ. ਐੱਸ. ਕਾਨੂੰਨ ਅਨੁਸਾਰ ਚੋਰੀ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।

ਉੱਤਰ ਪ੍ਰਦੇਸ਼ ’ਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਬੇਟੀ ਵਿਰੁੱਧ ਸੋਸ਼ਲ ਮੀਡੀਆ ’ਤੇ ਅਭੱਦਰ ਪੋਸਟ ਦੇ ਮਾਮਲੇ ’ਚ ਮੇਟਾ ਦੇ ਅਮਰੀਕਾ ਸਥਿਤ ਦਫ਼ਤਰ ਤੋਂ ਜਾਣਕਾਰੀ ਮੰਗੀ ਗਈ ਹੈ। ਕੇਂਦਰ ਸਰਕਾਰ ਨੇ ਹਾਈ ਕੋਰਟ ’ਚ ਪੇਸ਼ ਦਸਤਾਵੇਜ਼ਾਂ ’ਚ ਕਿਹਾ ਹੈ ਕਿ ਟੈਲੀਗ੍ਰਾਮ ਕੰਪਨੀ ਨੇ ਨੋਡਲ, ਸ਼ਿਕਾਇਤ ਅਤੇ ਕੰਪਲਾਇੰਸ ਤਿੰਨੋਂ ਤਰ੍ਹਾਂ ਦੇ ਅਧਿਕਾਰੀਆਂ ਦੇ ਨਾਂ, ਪਤੇ ਅਤੇ ਸੰਪਰਕ ਦਾ ਪੂਰਾ ਵੇਰਵਾ ਜਾਰੀ ਨਹੀਂ ਕੀਤਾ। ਸਾਰੀਆਂ ਟੈੱਕ ਕੰਪਨੀਆਂ ਉੱਪਰ ਇੰਟਰਮੀਡੀਅਰੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਪ੍ਰੀਖਿਆ ਮਾਫੀਆ ਕਾਰਨ ਨੌਜਵਾਨਾਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ, ਤਾਂ ਸਾਈਬਰ ਅਪਰਾਧਾਂ ਨਾਲ ਦੇਸ਼ ਦੀ ਅਰਥਵਿਵਸਥਾ ਖੋਖਲੀ ਹੋ ਰਹੀ ਹੈ। ਟੈਲੀਗ੍ਰਾਮ ਮਾਮਲੇ ’ਚ ਦਿੱਲੀ ਹਾਈ ਕੋਰਟ ਦੇ ਹੁਕਮ ਅਨੁਸਾਰ, ਸਾਰੀਆਂ ਵਿਦੇਸ਼ੀ ਟੈੱਕ ਕੰਪਨੀਆਂ ਉੱਪਰ ਭਾਰਤ ਦੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਸੰਸਦ ਵੱਲੋਂ ਪਾਸ ਅਪਰਾਧਿਕ ਕਾਨੂੰਨਾਂ ਅਨੁਸਾਰ ਸਾਰੇ ਰਾਜਾਂ ਵਿਚ ਸਾਈਬਰ ਅਤੇ ਟੈਲੀਕਾਮ ਅਪਰਾਧਾਂ ਦੇ ਸਾਰੇ ਮਾਮਲਿਆਂ ’ਚ ‘ਜ਼ੀਰੋ’ ਅਤੇ ‘ਈ-ਐੱਫ. ਆਈ. ਆਰ.’ ਦਰਜ ਨਾ ਹੋਣ ਕਾਰਨ ਸਾਈਬਰ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ।

-ਵਿਰਾਗ ਗੁਪਤਾ
(ਸੁਪਰੀਮ ਕੋਰਟ ਦੇ ਵਕੀਲ)

  • Zero FIR
  • Cyber Fraud
  • Cyber Crime

‘ਜੰਮੂ-ਕਸ਼ਮੀਰ ’ਚ ਸ਼ਾਂਤੀ ਲਈ’ ਅੱਤਵਾਦੀਆਂ ਦੇ ਮਦਦਗਾਰਾਂ ਦਾ ਸਫ਼ਾਇਆ ਜ਼ਰੂਰੀ!

NEXT STORY

Stories You May Like

  • fraud case
    ਸਾਈਬਰ ਠੱਗਾਂ ਦਾ ਨਵਾਂ ਸ਼ਿਕਾਰ : ਮੁਨਾਫ਼ੇ ਦੇ ਚੱਕਰ 'ਚ ਗੁਆਏ 12.59 ਲੱਖ ਰੁਪਏ
  • usa  canada  gordie howe international bridge
    ਅਮਰੀਕਾ ਤੇ ਕੈਨੇਡਾ ਵਿਚਾਲੇ ਖ਼ਤਮ ਹੋਇਆ ਵਿਵਾਦ, ਗੋਰਡੀ ਹੋਵੇ ਇੰਟਰਨੈਸ਼ਨਲ ਬ੍ਰਿਜ 'ਤੇ ਕੀਤਾ ਨਵਾਂ ਸਮਝੌਤਾ
  • india  terrorism  zero tolerance  rajnath singh
    ਭਾਰਤ ਲਈ ਅੱਤਵਾਦ 'ਤੇ 'ਜ਼ੀਰੋ ਟਾਲਰੈਂਸ' ਸਿਰਫ਼ ਬਿਆਨ ਨਹੀਂ, ਕਾਰਵਾਈ ਦੀ ਨੀਤੀ : ਰਾਜਨਾਥ ਸਿੰਘ
  • supreme court  cyber   fraud  fir  state
    ਸਾਈਬਰ ਧੋਖਾਦੇਹੀ ਵਧ ਰਹੀ, ਇਸ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ : ਸੁਪਰੀਮ ਕੋਰਟ
  • punjab new decree for cyber cafe owners
    ਪੰਜਾਬ : ਸਾਈਬਰ ਕੈਫ਼ੇ ਮਾਲਕਾਂ ਲਈ ਨਵਾਂ ਫ਼ਰਮਾਨ, ਧਿਆਨ ਨਾਲ ਪੜ੍ਹ ਲੈਣ ਇਹ ਦਿਸ਼ਾ-ਨਿਰਦੇਸ਼
  • a strange method of cyber fraud mule accounts being opened
    ਸਾਈਬਰ ਧੋਖਾਧੜੀ ਦੇ ਅਜੀਬ ਤਰੀਕੇ ਨੇ ਉਡਾਏ ਹੋਸ਼, ਬੈਂਕ ਮੈਨੇਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ
  • cyber   thugs stole 42 crore from people  s accounts in 8 years
    ਸਾਈਬਰ ਠੱਗਾਂ ਨੇ 8 ਸਾਲਾਂ ’ਚ ਲੋਕਾਂ ਦੇ ਖਾਤਿਆਂ ਤੋਂ 42,71,46,331.00 ਰੁਪਏ ਉਡਾਏ, ਹੁਣ ਤੱਕ ਪੁਲਸ ਸਿਰਫ...
  • lack of teachers
    ਲੋੜੀਂਦੇ ਅਧਿਆਪਕਾਂ ਦੀ ਕਮੀ ’ਚ ਪੜ੍ਹਾਈ ਕਿਵੇਂ ਹੋਵੇ
  • punjab bandh announced tomorrow
    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !
  • major terrorist attack plot foiled in punjab explosive material recovered
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ...
  • heavy rain likely in punjab for next 5 days
    ਪੰਜਾਬ 'ਚ ਅਗਲੇ 5 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਤਾਪਮਾਨ 'ਚ ਆਵੇਗੀ ਗਿਰਾਵਟ,...
  • 19 districts in punjab in dark zone
    ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
  • attempt to attack brothers  smash car windows in jalandhar
    ਜਲੰਧਰ ਵਿਖੇ ਸ਼ਰਾਬ ਦੇ ਨਸ਼ੇ 'ਚ ਭਰਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼, ਭੰਨੇ ਗੱਡੀ...
  • chain snatched from woman at sword point  police nab accused
    ਮਹਿਲਾ ਤੋਂ ਲੁੱਟੀ ਚੇਨ, ਪੁਲਸ ਨੇ ਦਬੋਚਿਆ, ਪਲਸਤਰ ਲੱਗੇ ਹੱਥ ਨਾਲ ਮੰਗਣ ਲੱਗਾ...
  • boy deadbody recoverd
    Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ...
  • minor girl living in the neighborhood kidnapped  case registered
    ਗੁਆਂਢ 'ਚ ਰਹਿੰਦੀ ਨਾਬਾਲਗਾ ਨੂੰ ਕੀਤਾ ਅਗਵਾ, ਕੇਸ ਦਰਜ
Trending
Ek Nazar
big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • bjp to contest assembly elections in punjab under modi fivepoint agenda
      ਪੰਜਾਬ ’ਚ ਭਾਜਪਾ ਮੋਦੀ ਦੇ ਪੰਜ ਨੁਕਾਤੀ ਏਜੰਡੇ ਤਹਿਤ ਲੜੇਗੀ ਵਿਧਾਨ ਸਭਾ ਚੋਣਾਂ
    • is prime minister modi antiyouth or proyouth
      ਪ੍ਰਧਾਨ ਮੰਤਰੀ ਮੋਦੀ ਯੂਥ-ਵਿਰੋਧੀ ਹਨ ਜਾਂ ਯੂਥ-ਸਮਰਥਕ?
    • digital india where is the problem
      ‘ਡਿਜੀਟਲ ਇੰਡੀਆ’’ : ਦਿੱਕਤ ਕਿੱਥੇ ਹੈ?
    • indian jails overcrowded  criminals are becoming criminals
      ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ...
    • forced marriages
      ਜ਼ਬਰਦਸਤੀ ਵਿਆਹਾਂ ਦਾ ਔਰਤਾਂ ’ਤੇ ਪ੍ਰਭਾਵ
    • self dependent india
      ਉੱਦਮੀ ਕਰ ਰਹੇ ਆਤਮਨਿਰਭਰ ਭਾਰਤ ਦਾ ਨਿਰਮਾਣ
    • social media has emerged as a major source of information
      ‘ਸੋਸ਼ਲ ਮੀਡੀਆ’ ਜਾਣਕਾਰੀ ਦੇ ਪ੍ਰਮੁੱਖ ਸਰੋਤ ਦੇ ਰੂਪ ’ਚ ਉੱਭਰਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +