Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 27, 2026

    1:45:12 PM

  • kapurthala closed in protest against lathi charge on sanitation workers

    ਸਫ਼ਾਈ ਮੁਲਾਜ਼ਮਾਂ 'ਤੇ ਲਾਠੀਚਾਰਜ ਦੇ ਵਿਰੋਧ 'ਚ...

  • punjab police employee caught in a girl boy case

    ਕੁੜੀ-ਮੁੰਡੇ ਦੇ ਚੱਕਰ 'ਚ ਫਸਿਆ ਪੰਜਾਬ ਪੁਲਸ ਦਾ...

  • us iran conflict

    ਅਮਰੀਕਾ ਨੇ ਮੰਨ ਲਈ ਹਾਰ ! ਈਰਾਨੀ ਮਿਜ਼ਾਈਲਾਂ ਨੂੰ...

  • many rules are going to change from august  impact it will have on your pocket

    ਅਗਸਤ ਮਹੀਨੇ ਤੋਂ ਬਦਲਣ ਵਾਲੇ ਹਨ ਕਈ ਕਈ ਨਿਯਮ, ਜਾਣੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅੰਗਰੇਜ਼ਾਂ ਦੇ ਕਾਨੂੰਨ ਤੋਂ ਨਿਜਾਤ, ਨਿਆਂ ਦੇ ਨਵੇਂ ਯੁੱਗ ਦਾ ਆਗਾਜ਼

BLOG News Punjabi(ਬਲਾਗ)

ਅੰਗਰੇਜ਼ਾਂ ਦੇ ਕਾਨੂੰਨ ਤੋਂ ਨਿਜਾਤ, ਨਿਆਂ ਦੇ ਨਵੇਂ ਯੁੱਗ ਦਾ ਆਗਾਜ਼

  • Edited By Anmol Tagra,
  • Updated: 01 Jul, 2026 05:48 PM
Blog
bns bnss bsa
  • Share
    • Facebook
    • Tumblr
    • Linkedin
    • Twitter
  • Comment

164 ਸਾਲਾਂ ਤੱਕ ਭਾਰਤ ਦੀ ਨਿਆਂ ਵਿਵਸਥਾ ਅੰਗਰੇਜ਼ਾਂ ਦੇ ਕਾਨੂੰਨਾਂ ’ਤੇ ਚੱਲਦੀ ਰਹੀ, ਜੋ ਲੋਕਤੰਤਰ ਲਈ ਨਹੀਂ, ਸਗੋਂ ਅੰਗਰੇਜ਼ੀ ਸ਼ਾਸਨ ਲਈ ਬਣੇ ਸਨ। 1860 ਦੀ ਭਾਰਤੀ ਦੰਡਾਵਲੀ , 1898 ਦੇ ਅਪਰਾਧਿਕ ਪ੍ਰਕਿਰਿਆ ਜ਼ਾਬਤੇ ਅਤੇ 1872 ਦਾ ਭਾਰਤੀ ਸਾਖੀ ਅਧਿਨਿਯਮ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਚਲਦੇ ਰਹੇ। ਸੜਕ, ਗਲੀ-ਮੁਹੱਲੇ ’ਚ ਹੋਣ ਵਾਲੇ ਅਪਰਾਧਾਂ ਦਾ ਸਰੂਪ ਤੇਜ਼ੀ ਨਾਲ ਬਦਲ ਗਿਆ। ਸਾਈਬਰ ਧੋਖਾਧੜੀ, ਸੰਗਠਿਤ ਗਿਰੋਹ, ਗੈਂਗਸਟਰ ਅਤੇ ਡਿਜੀਟਲ ਅਰੈਸਟ ਵਰਗੇ ਅਪਰਾਧ ਵਧੇ ਪਰ ਕਾਨੂੰਨ ਪੁਰਾਣੇ ਢਰ੍ਹੇ ’ਤੇ ਹੀ ਟਿਕਿਆ ਰਿਹਾ।

1 ਜੁਲਾਈ, 2024 ਨੂੰ ਭਾਰਤ ਨੇ ਇਕ ਮਜ਼ਬੂਤ ਫੈਸਲਾ ਲਿਆ। ਬਸਤੀਵਾਦੀ ਕਾਨੂੰਨਾਂ ਦੀ ਜਗ੍ਹਾ 3 ਨਵੇਂ ਅਪਰਾਧ ਕਾਨੂੰਨ—ਭਾਰਤੀ ਨਿਆਂ ਜ਼ਾਬਤਾ (ਬੀ.ਐੱਨ.ਐੱਸ. - ਨਵਾਂ ਅਪਰਾਧਿਕ ਕਾਨੂੰਨ), ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ (ਬੀ. ਐੱਨ. ਐੱਸ. ਐੱਸ. - ਨਵੀਂ ਅਪਰਾਧਿਕ ਪ੍ਰਕਿਰਿਆ ਜ਼ਾਬਤਾ) ਅਤੇ ਭਾਰਤੀ ਸਬੂਤ ਐਕਟ (ਬੀ. ਐੱਸ. ਏ. - ਨਵਾਂ ਸਾਖੀ ਕਾਨੂੰਨ) ਆਜ਼ਾਦ ਭਾਰਤ ਦੇ ਲਈ ਸਭ ਤੋਂ ਵੱਡਾ ਕਾਨੂੰਨ ਸੁਧਾਰ ਸਾਬਤ ਹੋਏ।

ਹਰਿਆਣਾ ਦੇ ਪੁਲਸ ਮਹਾਨਿਰਦੇਸ਼ਕ ਵਜੋਂ ਮੈਂ ਇਸ ਬਦਲਾਅ ਨੂੰ ਬੀਤੇ 2 ਸਾਲਾਂ ’ਚ ਸਿਰਫ਼ ਇਕ ਪ੍ਰਸ਼ਾਸਕ ਦੇ ਤੌਰ ’ਤੇ ਨਹੀਂ, ਸਗੋਂ ਗਰਾਊਂਡ ਜ਼ੀਰੋ ’ਤੇ ਇਕ ਥਾਣੇ ਤੋਂ ਲੈ ਕੇ, ਫੋਰੈਂਸਿਕ ਲੈਬ ਅਤੇ ਕੋਰਟ ਦੇ ਗਲਿਆਰਿਆਂ ਤੱਕ ਦੇਖਿਆ ਹੈ। ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰਨ ’ਚ ਬੀਤੇ 21 ਜੂਨ ਨੂੰ 94.42 ਦਾ ਸਕੋਰ ਹਾਸਲ ਕਰ ਕੇ ਹਰਿਆਣਾ ਦੇਸ਼ ਭਰ ’ਚ ਪਹਿਲੇ ਨੰਬਰ ’ਤੇ ਪੰਹੁਚਿਆ। ਇਸ ਰੈਂਕਿੰਗ ਦੇ ਲਈ 4 ਥੰਮ੍ਹਾਂ ਨੂੰ ਮਜ਼ਬੂਤ ਕੀਤਾ ਗਿਆ। ਪਹਿਲਾ- ਪ੍ਰਸ਼ਾਸਨਿਕ ਸੁਧਾਰ, ਦੂਜਾ- ਕਾਰਜਕੁਸ਼ਲਤਾ, ਤੀਜਾ- ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈ ਸੀ ਟੀ) ਦਾ ਏਕੀਕਰਨ ਅਤੇ ਚੌਥਾ- ਅਪਰਾਧਿਕ ਨਿਆਂ ਵਿਵਸਥਾ ਦੇ ਨਾਲ ਤਾਲਮੇਲ।

ਨਵਾਂ ਕਾਨੂੰਨ ਲਾਗੂ ਕਰਨ ’ਚ ਗਰਾਊਂਡ ਜ਼ੀਰੋ ’ਤੇ ਚੁਣੌਤੀ ਇਹ ਸੀ ਕਿ ਪੁਲਸ ’ਚ ਬਹੁਤ ਸਾਰੇ ਇਨਵੈਸਟੀਗੇਟਿੰਗ ਅਫ਼ਸਰ ਘੱਟ ਪੜ੍ਹੇ-ਲਿਖੇ ਹਨ, ਜਿਨ੍ਹਾਂ ਨੂੰ ਦਹਾਕਿਆਂ ਪੁਰਾਣੇ ਅਪਰਾਧ ਕਾਨੂੰਨ ਦੀਆਂ ਧਾਰਾਵਾਂ ਦੇ ਬਦਲੇ ਨਵੇਂ ਕਾਨੂੰਨ ਦੀਆਂ ਧਾਰਾਵਾਂ ਲਗਾਉਣ ਦੀ ਮੁਹਾਰਤ ਵਧਾਉਣ ਲਈ ‘ਆਈ.ਓ.’ ਮੋਬਾਈਲ ਐਪ ਨਾਲ ਲੈਸ ਕੀਤਾ ਗਿਆ। ਇਹ ਬਦਲਾਅ ਸਿਰਫ਼ ਪੁਲਸਿੰਗ ਤੱਕ ਸੀਮਤ ਨਹੀਂ, ਸਗੋਂ ਨਵੇਂ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਈ-ਚਲਾਨ, ਈ-ਐੱਫ. ਆਈ. ਆਰ., ਈ-ਜ਼ੀਰੋ ਐੱਫ. ਆਈ. ਆਰ., ਇਲੈਕਟ੍ਰਾਨਿਕ ਸੰਮਨ, ਡਿਜੀਟਲ ਕੇਸ ਪ੍ਰਬੰਧਨ ਅਤੇ ਵੀਡੀਓ ਕਾਨਫਰੰਸਿੰਗ ਨੂੰ ਉਤਸ਼ਾਹਿਤ ਕੀਤਾ ਗਿਆ।

3 ਨਵੇਂ ਅਪਰਾਧ ਕਾਨੂੰਨਾਂ ਨਾਲ ਹੋਏ ਵੱਡੇ ਬਦਲਾਅ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਭਾਰਤ ਦੀ ਦਹਾਕਿਆਂ ਪੁਰਾਣੀ ਕਾਨੂੰਨ-ਨਿਆਂ ਵਿਵਸਥਾ ਦੀਆਂ ਉਨ੍ਹਾਂ 5 ਵੱਡੀਆਂ ਚੁਣੌਤੀਆਂ ਨੂੰ ਸਮਝਣਾ ਜ਼ਰੂਰੀ ਹੈ, ਜਿਨ੍ਹਾਂ ਨਾਲ ਨਜਿੱਠਣ ’ਚ ਨਵੇਂ ਕਾਨੂੰਨ ਸਮਰੱਥ ਸਾਬਤ ਹੋ ਰਹੇ ਹਨ :

ਪਹਿਲੀ ਜਵਾਬਦੇਹੀ- ਨਿਆਂ ਵਿਵਸਥਾ ’ਚ ‘ਤਾਰੀਖ਼ ਪੇ ਤਾਰੀਖ਼’ ਸਭ ਤੋਂ ਵੱਡੀ ਸਮੱਸਿਆ ਹੈ। 5.58 ਕਰੋੜ ਤੋਂ ਵੱਧ ਮਾਮਲੇ ਅਦਾਲਤਾਂ ’ਚ ਪੈਂਡਿੰਗ) ਹਨ, ਜਿਨ੍ਹਾਂ ਨੂੰ ਨਿਪਟਾਉਣ ਲਈ ਸਿਰਫ਼ 21,285 ਜੱਜ ਹਨ। 10 ਲੱਖ ਦੀ ਆਬਾਦੀ ’ਤੇ ਸਿਰਫ਼ 1 ਜੱਜ ਹੋਣ ਕਾਰਨ ਫੈਸਲੇ ’ਚ ਦੇਰੀ ਹੋਣਾ ਸੁਭਾਵਿਕ ਹੈ। ਨਵੇਂ ਕਾਨੂੰਨ ’ਚ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤੇ ਦੇ ਤਹਿਤ ਪੁਲਸ ਦੇ ਇਨਵੈਸਟੀਗੇਟਿੰਗ ਅਫ਼ਸਰ ਨੂੰ ਔਰਤਾਂ ਵਿਰੁੱਧ ਯੌਨ ਅਪਰਾਧਾਂ ਦੀ ਜਾਂਚ 2 ਮਹੀਨਿਆਂ ’ਚ ਪੂਰੀ ਕਰਨੀ ਪਵੇਗੀ, ਬਹਿਸ ਪੂਰੀ ਹੋਣ ਤੋਂ ਬਾਅਦ ਜੱਜ ਨੂੰ 45 ਦਿਨਾਂ ’ਚ ਫੈਸਲਾ ਸੁਣਾਉਣਾ ਹੋਵੇਗਾ। ਨਵਾਂ ਕਾਨੂੰਨ ਸੁਣਵਾਈ ਟਾਲਣ ’ਤੇ ਰੋਕ ਲਗਾਉਂਦਾ ਹੈ, ਜੇਕਰ ਕੋਰਟ ’ਚ ਚਾਰਜਸ਼ੀਟ 60 ਤੋਂ 90 ਦਿਨਾਂ ਦੇ ਅੰਦਰ ਦਾਖਲ ਨਹੀਂ ਹੋਈ, ਤਾਂ ਮੁਲਜ਼ਮ ਨੂੰ ਇਸ ਤੈਅ ਸਮੇਂ ਤੋਂ ਬਾਅਦ ਕਾਨੂੰਨੀ ਜ਼ਮਾਨਤ ਦਾ ਅਧਿਕਾਰ ਖੁਦ-ਬ-ਖੁਦ ਮਿਲ ਰਿਹਾ ਹੈ। ‘ਈ-ਸਾਕਸ਼ੀ’ ਵਰਗੇ ਡਿਜੀਟਲ ਸਾਕਸ਼ੀ ਪਲੇਟਫਾਰਮ ਅਤੇ ਇਲੈਕਟ੍ਰੋਨਿਕ ਪ੍ਰਬੰਧਨ ਪ੍ਰਣਾਲੀ ਸਬੂਤਾਂ ਨੂੰ ਸਖ਼ਤ ਨਿਗਰਾਨੀ ਹੇਠ ਸੁਰੱਖਿਅਤ ਰੱਖਦੇ ਹਨ।

ਦੂਸਰੀ, ਵਿਚਾਰਅਧੀਨ ਕੈਦੀਆਂ ਨੂੰ ਰਾਹਤ- ਜੇਲਾਂ ’ਚ ਬੰਦ 5.70 ਲੱਖ ਕੈਦੀਆਂ ’ਚੋਂ 76 ਫੀਸਦੀ ਵਿਚਾਰਅਧੀਨ ਕੈਦੀ ਹਨ, ਜੋ ਨਿਆਂ ਦੀ ਉਮੀਦ ’ਚ ਵਰ੍ਹਿਆਂ ਤੋਂ ਜੇਲਾਂ ’ਚ ਅਟਕੇ ਹੋਏ ਹਨ। ਨਵਾਂ ਕਾਨੂੰਨੀ ਢਾਂਚਾ ਤੈਅ ਸਮੇਂ ਦੇ ਅੰਦਰ ਜਾਂਚ ਨੂੰ ਯਕੀਨੀ ਬਣਾਉਂਦਾ ਹੈ। ਸਮਾਂ-ਸੀਮਾ ਖ਼ਤਮ ਹੋਣ ’ਤੇ ਡਿਫਾਲਟ ਜ਼ਮਾਨਤ ਦਿੱਤੀ ਜਾ ਰਹੀ ਹੈ। ਵੱਧ ਤੋਂ ਵੱਧ ਸਜ਼ਾ ਦਾ ਇਕ ਤੈਅ ਹਿੱਸਾ ਪੂਰਾ ਹੋਣ ਤੋਂ ਬਾਅਦ ਰਿਹਾਈ ’ਤੇ ਵਿਚਾਰ ਕਰਨਾ ਲਾਜ਼ਮੀ ਕੀਤਾ ਗਿਆ ਹੈ।

ਤੀਸਰਾ ਸਾਇੰਟਿਫਿਕ ਸਬੂਤ- ਅਦਾਲਤਾਂ ਦੀ ਜ਼ੁਬਾਨੀ ਗਵਾਹੀ ’ਤੇ ਨਿਰਭਰਤਾ ਕਾਰਨ ਮਾਮਲੇ ਕਮਜ਼ੋਰ ਪੈ ਜਾਂਦੇ ਸਨ। ਦਬਾਅ ਹੇਠ ਗਵਾਹ ਮੁਕਰ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾਂਦਾ ਸੀ। ਨਵੇਂ ਕਾਨੂੰਨ ਦੇ ਤਹਿਤ ਫੋਰੈਂਸਿਕ ਅਤੇ ਇਲੈਕਟ੍ਰੋਨਿਕ ਸਬੂਤਾਂ ਨੇ ਗਵਾਹੀ ਨੂੰ ਮਜ਼ਬੂਤ ਕੀਤਾ ਹੈ। ਗੰਭੀਰ ਅਪਰਾਧਾਂ ’ਚ ਫੋਰੈਂਸਿਕ ਜਾਂਚ ਲਾਜ਼ਮੀ ਹੈ। ਡਿਜੀਟਲ ਰਿਕਾਰਡ ਅਤੇ ਵਿਗਿਆਨਕ ਜਾਂਚ ’ਤੇ ਵਧੇਰੇ ਭਰੋਸਾ ਕੀਤਾ ਜਾ ਰਿਹਾ ਹੈ। ਹਰਿਆਣਾ ’ਚ ਮੋਬਾਈਲ ਫੋਰੈਂਸਿਕ ਟੀਮਾਂ ਸਿੱਧੀਆਂ ਅਪਰਾਧ ਵਾਲੀ ਥਾਂ ’ਤੇ ਪਹੁੰਚ ਰਹੀਆਂ ਹਨ। ਐੱਸ.ਓ. ਸੀ. (ਸੀਨ ਆਫ਼ ਕ੍ਰਾਈਮ) ਦੇ ਮਾਹਿਰ ਸਬੂਤ ਇਕੱਠੇ ਕਰਦੇ ਹਨ। ਫਿੰਗਰਪ੍ਰਿੰਟ, ਡੀ. ਐੱਨ. ਏ. , ਡਿਜੀਟਲ ਨਿਸ਼ਾਨ ਅਤੇ ਹੋਰ ਸੁਰਾਗ ਮਿਲਣ ਨਾਲ ਸਬੂਤਾਂ ਦੀ ਕੜੀ ਮਜ਼ਬੂਤ ਹੋਈ ਹੈ, ਜਿਸ ਨਾਲ ਅਦਾਲਤ ’ਚ ਸੱਚਾਈ ਅਤੇ ਨਿਆਂ ਦੇ ਮੌਕੇ ਵਧੇ ਹਨ।

ਚੌਥਾ 21ਵੀਂ ਸਦੀ ਦੇ ਅਪਰਾਧਾਂ ’ਤੇ ਪ੍ਰਹਾਰ-ਬਸਤੀਵਾਦੀ ਕਾਨੂੰਨਾਂ ਨੇ ਕਦੇ ਸਾਈਬਰ ਅਪਰਾਧ, ਸੰਗਠਿਤ ਗਿਰੋਹ ਜਾਂ ਡਿਜੀਟਲ ਵਿੱਤੀ ਜਾਲ ਦੀ ਕਲਪਨਾ ਨਹੀਂ ਕੀਤੀ ਸੀ। ਉਨ੍ਹਾਂ ਨੇ ਭੀੜ ਹਿੰਸਾ ਦੀ ਵੀ ਕਲਪਨਾ ਨਹੀਂ ਕੀਤੀ ਸੀ। ਭਾਰਤੀ ਨਿਆਂ ਜ਼ਾਬਤਾ ਇਨ੍ਹਾਂ ਖ਼ਤਰਿਆਂ ਨਾਲ ਸਿੱਧਾ ਨਜਿੱਠਦਾ ਹੈ। ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਫੈਸਲਿਆਂ ਰਾਹੀਂ ਆਏ ਅਹਿਮ ਸੁਰੱਖਿਆ ਉਪਾਅ, ਜਿਵੇਂ ਕਿ ਐੱਫ.ਆਈ.ਆਰ. ਦੀ ਲਾਜ਼ਮੀਅਤਾ ਅਤੇ ਗ੍ਰਿਫ਼ਤਾਰੀ ਦੇ ਨਿਯਮ, ਹੁਣ ਸਿਰਫ਼ ਅਦਾਲਤੀ ਵਿਆਖਿਆ ਨਹੀਂ, ਸਗੋਂ ਕਾਨੂੰਨ ਦਾ ਹਿੱਸਾ ਬਣ ਗਏ ਹਨ।

ਪੰਜਵਾਂ ਐੱਫ.ਆਈ.ਆਰ. ਖੇਤਰੀ ਅਧਿਕਾਰ ਖ਼ਤਮ-ਐੱਫ.ਆਈ.ਆਰ. ਦਰਜ ਕਰਵਾਉਣ ਲਈ ਪੁਲਸ ਥਾਣਿਆਂ ਦੇ ਖੇਤਰੀ ਅਧਿਕਾਰ ਖੇਤਰ ਦੇ ਝਗੜੇ ਬਹੁਤ ਸਾਰੇ ਲੋਕਾਂ ਨੂੰ ਨਿਆਂ ਤੋਂ ਦੂਰ ਕਰ ਦਿੰਦੇ ਸਨ। ਹੁਣ ਅਪਰਾਧ ਦੇਸ਼ ਦੇ ਕਿਸੇ ਵੀ ਕੋਨੇ ’ਚ ਹੋਇਆ ਹੋਵੇ, ਬਿਨਾਂ ਕਿਸੇ ਖੇਤਰੀ ਅਧਿਕਾਰ ਦੇ ਝਗੜੇ ਦੇ, ਪੂਰੇ ਦੇਸ਼ ’ਚ ਕਿਸੇ ਵੀ ਥਾਣੇ ’ਚ ‘ਜ਼ੀਰੋ ਐੱਫ.ਆਈ.ਆਰ.’ ਦਰਜ ਕਰਵਾਈ ਜਾ ਸਕਦੀ ਹੈ। ਈ-ਐੱਫ.ਆਈ.ਆਰ. ਰਾਹੀਂ ਲੋਕ ਥਾਣੇ ਗਏ ਬਿਨਾਂ ਹੀ ਡਿਜੀਟਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਗਵਾਹ ਸੁਰੱਖਿਆ, ਵੀਡੀਓ-ਲਿੰਕ ਰਾਹੀਂ ਗਵਾਹੀ ਅਤੇ ਪਛਾਣ ਲੁਕਾਉਣ ਦੇ ਉਪਾਅ ਕਾਰਗਰ ਸਾਬਤ ਹੋਏ ਹਨ। ਮਾਮੂਲੀ ਅਪਰਾਧਾਂ ’ਤੇ ਅਪਰਾਧਿਕ ਦੋਸ਼ ਦਾ ਕਲੰਕ ਦੂਰ ਕਰਦੇ ਹੋਏ ਨਵੇਂ ਕਾਨੂੰਨ ਇਨਸਾਨੀਅਤ ਨੂੰ ਅਹਿਮੀਅਤ ਦਿੰਦੇ ਹਨ।

ਹਰ ਹੱਥ ਡਿਜੀਟਲ ਔਜ਼ਾਰ-ਨਵੇਂ ਅਪਰਾਧ ਕਾਨੂੰਨ ਦੇ ਤਹਿਤ ਪੁਲਸ ਦੀ ਭੂਮਿਕਾ ’ਚ ਪ੍ਰਸ਼ਾਸਨਿਕਤਾ ਦੇ ਨਾਲ-ਨਾਲ ਨੈਤਿਕਤਾ ਵਧਾਉਣ ਦੇ ਯਤਨ ਜਾਰੀ ਹਨ। ਮੋਬਾਈਲ ਫੋਰੈਂਸਿਕ ਯੂਨਿਟ ਦੀ ਵਰਤੋਂ ਪੀੜਤਾਂ ਨੂੰ ਇਹ ਦੱਸਦੀ ਹੈ ਕਿ ਉਨ੍ਹਾਂ ਦੀ ਸੱਚਾਈ ਦੀ ਕੀਮਤ ਕੀ ਹੈ। ਈ-ਸੰਮਨ ਗਵਾਹਾਂ ਦੇ ਸਮੇਂ ਦੀ ਕਦਰ ਕਰਦਾ ਹੈ। ਡੀ. ਐੱਨ. ਏ. ਅਤੇ ਆਵਾਜ਼ ਦੇ ਨਮੂਨੇ ਦੀ ਜਾਂਚ, ਸੀ. ਸੀ. ਟੀ. ਵੀ. ਫੁਟੇਜ ਅਤੇ ਫੋਰੈਂਸਿਕ ਰਿਪੋਰਟ ਨਾਲ ਤਿਆਰ ਡਿਜੀਟਲ ਚਾਰਜਸ਼ੀਟ ਅਦਾਲਤ ਨੂੰ ਦੱਸਦੀ ਹੈ ਕਿ ਪੁਲਸ ਸੱਚਾਈ ਨੂੰ ਮਹੱਤਵ ਦੇ ਰਹੀ ਹੈ। ਨਵੇਂ ਅਪਰਾਧਿਕ ਕਾਨੂੰਨਾਂ ਨੇ ਹਰੇਕ ਹਿੱਸੇਦਾਰ ਭਾਵ ਨਿਆਂਪਾਲਿਕਾ, ਜਨਤਾ, ਪੁਲਸ, ਵਕੀਲ, ਫੋਰੈਂਸਿਕ ਸਾਇੰਸ ਲੈਬ ਅਤੇ ਸਰਕਾਰ ਨੂੰ ਡਿਜੀਟਲ ਔਜ਼ਾਰ ਨਾਲ ਮਜ਼ਬੂਤ ਕੀਤਾ ਹੈ, ਤਾਂ ਜੋ ਨਿਆਂ ਦੇ ਲਈ ਹਰ ਇਕ ਨਾਗਰਿਕ ਭਰੋਸੇ ਨਾਲ ਅੱਗੇ ਵਧੇ, ਡਰ ਨਾਲ ਨਹੀਂ।

—ਅਜੇ ਸਿੰਘਲ

(ਪੁਲਸ ਮਹਾਨਿਰਦੇਸ਼ਕ, ਹਰਿਆਣਾ)

  • BNS
  • BNSS
  • BSA

ਧਾਰਮਿਕ ਸਥਾਨਾਂ ’ਤੇ ਅਪਮਾਨਿਤ ਹੁੰਦੀ ਮਨੁੱਖਤਾ

NEXT STORY

Stories You May Like

  • a new era of defence cooperation begins between india and japan
    ਭਾਰਤ-ਜਾਪਾਨ ਵਿਚਾਲੇ ਰੱਖਿਆ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ; ਨਵੀਂ ਤਕਨਾਲੋਜੀ ਦਾ ਹੋਵੇਗਾ ਅਦਾਨ-ਪ੍ਰਦਾਨ
  • amit shah  west bengal  chief minister  law and order
    ਅਮਿਤ ਸ਼ਾਹ ਨੇ ਬੰਗਾਲ ਦੇ CM ਤੇ ਸੂਬੇ ਦੇ ਅਧਿਕਾਰੀਆਂ ਨਾਲ ਕਾਨੂੰਨ ਵਿਵਸਥਾ 'ਤੇ ਕੀਤੀ ਚਰਚਾ
  • french government  s big decision
    ਫਰਾਂਸ ਸਰਕਾਰ ਦਾ ਵੱਡਾ ਫ਼ੈਸਲਾ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਦੀ ਤਿਆਰੀ
  • andy burnham
    ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ PM
  • argentina players   behavior after world cup final unacceptable  spain coach
    ਵਿਸ਼ਵ ਕੱਪ ਫਾਈਨਲ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀਆਂ ਦਾ ਵਤੀਰਾ ਮਨਜ਼ੂਰ ਨਹੀਂ : ਸਪੇਨ ਦਾ ਕੋਚ
  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ ਨਿਰਦੇਸ਼ ਜਾਰੀ
  • anurag kumar  delhi  new police commissioner  intelligence bureau
    ਅਨੁਰਾਗ ਕੁਮਾਰ ਬਣੇ ਦਿੱਲੀ ਦੇ ਨਵੇਂ ਪੁਲਸ ਕਮਿਸ਼ਨਰ
  • the first iffjk will begin in srinagar
    ਸ੍ਰੀਨਗਰ ਵਿੱਚ ਪਹਿਲੇ IFFJK ਦਾ ਹੋਵੇਗਾ ਆਗਾਜ਼, ਸੱਭਿਆਚਾਰ ਤੇ ਸਿਨੇਮਾ ਦਾ ਲੱਗੇਗਾ ਮੇਲਾ
  • blackout in jalandhar lights out for 23 hours
    ਜਲੰਧਰ 'ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ...
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ...
  • f c meeting of municipal corporation to be held at mayor  s house today
    ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ....
  • jalandhar corporation issues final sealing notice to hotel meriton
    ਨਿਗਮ ਨੇ ਹੋਟਲ ਮੈਰੀਟਨ ਨੂੰ ਜਾਰੀ ਕੀਤਾ ਫਾਈਨਲ ਸੀਲਿੰਗ ਨੋਟਿਸ, 3 ਦਿਨਾਂ ਦਾ...
  • punjab bandh  holiday in schools
    ਪੰਜਾਬ ਬੰਦ ਦੀ ਕਾਲ, ਕਈ ਸਕੂਲਾਂ ਵਿਚ ਕੀਤੀ ਗਈ ਛੁੱਟੀ
  • punjab closed today know open remain closed
    ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ...
  • punjab bandh announced tomorrow
    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !
  • major terrorist attack plot foiled in punjab explosive material recovered
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ...
Trending
Ek Nazar
missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • crude oil problem
      ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • bjp to contest assembly elections in punjab under modi fivepoint agenda
      ਪੰਜਾਬ ’ਚ ਭਾਜਪਾ ਮੋਦੀ ਦੇ ਪੰਜ ਨੁਕਾਤੀ ਏਜੰਡੇ ਤਹਿਤ ਲੜੇਗੀ ਵਿਧਾਨ ਸਭਾ ਚੋਣਾਂ
    • is prime minister modi antiyouth or proyouth
      ਪ੍ਰਧਾਨ ਮੰਤਰੀ ਮੋਦੀ ਯੂਥ-ਵਿਰੋਧੀ ਹਨ ਜਾਂ ਯੂਥ-ਸਮਰਥਕ?
    • digital india where is the problem
      ‘ਡਿਜੀਟਲ ਇੰਡੀਆ’’ : ਦਿੱਕਤ ਕਿੱਥੇ ਹੈ?
    • indian jails overcrowded  criminals are becoming criminals
      ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ...
    • forced marriages
      ਜ਼ਬਰਦਸਤੀ ਵਿਆਹਾਂ ਦਾ ਔਰਤਾਂ ’ਤੇ ਪ੍ਰਭਾਵ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +