Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 03, 2026

    8:31:21 PM

  • big revelation after the incident in italy

    ਸਿਰਫ਼ 5 ਯੂਰੋ ਕਾਰਨ ਮਾਰ'ਤੇ 4 ਮਜ਼ਦੂਰ! ਇਟਲੀ 'ਚ...

  • next 48 hours crucial heavy rain and thunderstorm alert in punjab

    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ...

  • ravneet bittu s big statement

    ਭਾਜਪਾ ਸ਼ੁਰੂ ਤੋਂ ਹੀ ਬਹੁਤ ਮਜ਼ਬੂਤ ​​ਪਾਰਟੀ ਰਹੀ...

  • two womens died in a terrible road accident

    ਪੰਜਾਬ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਉਜਾੜ 'ਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਿਹਤ, ਮਿਹਨਤ, ਸਹੂਲਤ ਅਤੇ ਵਾਤਾਵਰਣ ਸੰਭਾਲ ਦਾ ਸੰਗਮ : ਸਾਈਕਲ

BLOG News Punjabi(ਬਲਾਗ)

ਸਿਹਤ, ਮਿਹਨਤ, ਸਹੂਲਤ ਅਤੇ ਵਾਤਾਵਰਣ ਸੰਭਾਲ ਦਾ ਸੰਗਮ : ਸਾਈਕਲ

  • Edited By Harpreet Singh,
  • Updated: 03 Jun, 2026 05:32 PM
Blog
cycle
  • Share
    • Facebook
    • Tumblr
    • Linkedin
    • Twitter
  • Comment

ਹਰ ਸਾਲ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਸਿਰਫ ਇਕ ਵਾਹਨ ਦੇ ਮਹੱਤਵ ਨੂੰ ਉਜਾਗਰ ਨਹੀਂ ਕਰਦਾ, ਸਗੋਂ ਸਿਹਤਮੰਦ ਜੀਵਨਸ਼ੈਲੀ, ਸਾਫ਼-ਸੁਥਰੇ ਵਾਤਾਵਰਣ ਅਤੇ ਨਿਰੰਤਰ ਵਿਕਾਸ ਦਾ ਸੰਦੇਸ਼ ਵੀ ਦਿੰਦਾ ਹੈ। ਸਾਈਕਲ ਮਨੁੱਖੀ ਸੱਭਿਅਤਾ ਦੀਆਂ ਸਭ ਤੋਂ ਲਾਭਦਾਇਕ ਅਤੇ ਪ੍ਰਸਿੱਧ ਕਾਢਾਂ ’ਚੋਂ ਇਕ ਹੈ। ਇਸ ਨੂੰ ਚਲਾਉਣ ਲਈ ਪੈਟਰੋਲ, ਡੀਜ਼ਲ ਜਾਂ ਕਿਸੇ ਹੋਰ ਬਾਲਣ ਦੀ ਲੋੜ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਇਹ ਸਭ ਤੋਂ ਕਿਫ਼ਾਇਤੀ ਅਤੇ ਵਾਤਾਵਰਣ-ਅਨੁਕੂਲ ਆਵਾਜਾਈ ਦੇ ਸਾਧਨਾਂ ’ਚ ਗਿਣਿਆ ਜਾਂਦਾ ਹੈ। ਘੱਟ ਖ਼ਰਚੇ ’ਚ ਵੱਧ ਸਹੂਲਤ ਉਪਲਬਧ ਕਰਵਾਉਣ ਵਾਲੀ ਸਾਈਕਲ ਅੱਜ ਵੀ ਕਰੋੜਾਂ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ।

ਸਾਈਕਲ ਦਾ ਇਤਿਹਾਸ 200 ਸਾਲਾਂ ਤੋਂ ਵੀ ਵੱਧ ਪੁਰਾਣਾ ਹੈ। ਆਧੁਨਿਕ ਸਾਈਕਲ ਦਾ ਸ਼ੁਰੂਆਤੀ ਰੂਪ 19ਵੀਂ ਸਦੀ ਦੀ ਸ਼ੁਰੂਆਤ ’ਚ ਵਿਕਸਿਤ ਹੋਇਆ ਸੀ। ਸਮੇਂ ਦੇ ਨਾਲ ਇਸ ’ਚ ਕਈ ਤਕਨੀਕੀ ਸੁਧਾਰ ਹੋਏ ਅਤੇ ਅੱਜ ਇਹ ਅਤਿ-ਆਧੁਨਿਕ ਸਮਾਰਟ ਗੇਅਰ, ਡਿਸਕ ਬ੍ਰੇਕ, ਇਲੈਕਟ੍ਰਾਨਿਕ ਮੀਟਰ ਅਤੇ ਹੋਰ ਸਹੂਲਤਾਂ ਨਾਲ ਲੈਸ ਹੋ ਚੁੱਕਾ ਹੈ। ਸਾਈਕਲ ਸਿਰਫ ਆਵਾਜਾਈ ਦਾ ਸਾਧਨ ਨਹੀਂ, ਸਗੋਂ ਸਿਹਤ ਦਾ ਇਕ ਮਜ਼ਬੂਤ ਸਾਥੀ ਵੀ ਹੈ। ਨਿਯਮਿਤ ਰੂਪ ’ਚ ਸਾਈਕਲ ਚਲਾਉਣ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ। ਇਸ ਨਾਲ ਲੱਤਾਂ ਅਤੇ ਸਰੀਰ ਦੀਆਂ ਹੋਰ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਡਾਕਟਰਾਂ ਅਨੁਸਾਰ ਸਾਈਕਲ ਚਲਾਉਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ, ਖ਼ੂਨ ਦਾ ਦੌਰਾ ਬਿਹਤਰ ਹੁੰਦਾ ਹੈ ਅਤੇ ਮੋਟਾਪੇ ਨੂੰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਵਰਗੀਆਂ ਸਮੱਸਿਆਵਾਂ ਦੇ ਖ਼ਤਰੇ ਨੂੰ ਘੱਟ ਕਰਨ ’ਚ ਵੀ ਸਾਈਕਲਿੰਗ ਲਾਭਦਾਇਕ ਮੰਨੀ ਜਾਂਦੀ ਹੈ। ਮਾਨਸਿਕ ਤਣਾਅ ਘੱਟ ਕਰਨ ਅਤੇ ਵਿਅਕਤੀ ਨੂੰ ਊਰਜਾਵਾਨ ਬਣਾਈ ਰੱਖਣ ’ਚ ਵੀ ਇਸਦੀ ਮਹੱਤਵਪੂਰਨ ਭੂਮਿਕਾ ਹੈ।

ਅੱਜ ਦੇਸ਼ ਅਤੇ ਦੁਨੀਆ ’ਚ ਵਧਦੇ ਮੋਟਾਪੇ (ਓਬੈਸਿਟੀ) ਦੀ ਸਮੱਸਿਆ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਬੱਚਿਆਂ ਅਤੇ ਨੌਜਵਾਨਾਂ ’ਚ ਸਰੀਰਕ ਗਤੀਵਿਧੀਆਂ ਦੀ ਕਮੀ ਕਾਰਨ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਸਾਈਕਲਿੰਗ ਇਸ ਸਮੱਸਿਆ ਨਾਲ ਨਜਿੱਠਣ ਦਾ ਸਭ ਤੋਂ ਸਰਲ ਅਤੇ ਪ੍ਰਭਾਵਸ਼ਾਲੀ ਉਪਾਅ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਮੌਕਿਆਂ ’ਤੇ ‘ਫਿੱਟ ਇੰਡੀਆ’ ਮੁਹਿੰਮ ਦੇ ਤਹਿਤ ਨਾਗਰਿਕਾਂ ਨੂੰ ਫਿੱਟਨੈੱਸ ਅਪਣਾਉਣ, ਪੈਟਰੋਲ-ਡੀਜ਼ਲ ਦੀ ਬੱਚਤ ਕਰਨ ਅਤੇ ਛੋਟੀ ਦੂਰੀ ਲਈ ਸਾਈਕਲ ਦੀ ਵਰਤੋਂ ਕਰਨ ਦੀ ਅਪੀਲ ਕਰ ਚੁੱਕੇ ਹਨ।

ਅੱਜ ਜਦੋਂ ਦੁਨੀਆ ਦੇ ਕਈ ਹਿੱਸਿਆਂ ’ਚ ਯੁੱਧ ਅਤੇ ਭੂ-ਰਾਜਨੀਤਿਕ ਤਣਾਅ ਦੀ ਸਥਿਤੀ ਬਣੀ ਹੋਈ ਹੈ, ਉਦੋਂ ਪੈਟਰੋਲ, ਡੀਜ਼ਲ ਅਤੇ ਗੈਸ ਦੀ ਉਪਲਬਧਤਾ ਅਤੇ ਕੀਮਤਾਂ ਵੀ ਗਲੋਬਲ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਊਰਜਾ ਸਰੋਤਾਂ ’ਤੇ ਵਧਦਾ ਦਬਾਅ ਦੇਸ਼ਾਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅਜਿਹੇ ਸਮੇਂ ’ਚ ਸਾਈਕਲ ਇਕ ਵਿਵਹਾਰਕ ਅਤੇ ਕਿਫ਼ਾਇਤੀ ਬਦਲ ਵਜੋਂ ਸਾਹਮਣੇ ਆਉਂਦਾ ਹੈ। ਜੇਕਰ ਲੋਕ ਛੋਟੀ ਦੂਰੀ ਦੀਆਂ ਯਾਤਰਾਵਾਂ ਲਈ ਸਾਈਕਲ ਦੀ ਵੱਧ ਵਰਤੋਂ ਕਰਨ ਤਾਂ ਨਾ ਸਿਰਫ ਪੈਟਰੋਲ-ਡੀਜ਼ਲ ਦੀ ਬੱਚਤ ਹੋਵੇਗੀ, ਸਗੋਂ ਦੇਸ਼ ਦੇ ਵਿਦੇਸ਼ੀ ਮੁਦਰਾ ਖ਼ਰਚੇ ’ਚ ਵੀ ਕਮੀ ਆਵੇਗੀ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤੀ ਮਿਲੇਗੀ।

ਅੱਜ ਜਦੋਂ ਦੁਨੀਆ ਜਲਵਾਯੂ ਪਰਿਵਰਤਨ ਅਤੇ ਪ੍ਰਦੂਸ਼ਣ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਦੋਂ ਸਾਈਕਲ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਸਾਈਕਲ ਚਲਾਉਣ ਨਾਲ ਕਿਸੇ ਕਿਸਮ ਦਾ ਧੂੰਆਂ ਜਾਂ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ। ਇਹ ਕਾਰਬਨ ਉਤਸਰਜਨ ਨੂੰ ਘੱਟ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੇਕਰ ਵੱਧ ਤੋਂ ਵੱਧ ਲੋਕ ਛੋਟੀ ਦੂਰੀ ਦੀ ਯਾਤਰਾ ਲਈ ਸਾਈਕਲ ਦੀ ਵਰਤੋਂ ਕਰਨ ਤਾਂ ਵਾਯੂ ਪ੍ਰਦੂਸ਼ਣ, ਟ੍ਰੈਫਿਕ ਜਾਮ ਅਤੇ ਬਾਲਣ ਦੀ ਖਪਤ ’ਚ ਜ਼ਿਕਰਯੋਗ ਕਮੀ ਲਿਆਂਦੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਵਾਤਾਵਰਣ ਪ੍ਰੇਮੀ ਸਾਈਕਲ ਨੂੰ ਹਰਿਆ-ਭਰਿਆ ਭਵਿੱਖ ਦਾ ਵਾਹਨ ਮੰਨਦੇ ਹਨ।

ਭਾਰਤ ’ਚ ਸਾਈਕਲ ਸਿਰਫ ਆਵਾਜਾਈ ਦਾ ਸਾਧਨ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਜੀਵਨ ਦਾ ਅਨਿੱਖੜਵਾਂ ਅੰਗ ਵੀ ਰਿਹਾ ਹੈ। ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਸਾਈਕਲ ਦੇਸ਼ ਦੀ ਆਵਾਜਾਈ ਵਿਵਸਥਾ ਦਾ ਮੁੱਖ ਸਾਧਨ ਰਿਹਾ। ਵਿਸ਼ੇਸ਼ ਤੌਰ ’ਤੇ 1960 ਤੋਂ 1990 ਦੇ ਵਿਚਾਲੇ ਜ਼ਿਆਦਾਤਰ ਭਾਰਤੀ ਪਰਿਵਾਰਾਂ ’ਚ ਸਾਈਕਲ ਹੁੰਦਾ ਸੀ। ਪੇਂਡੂ ਖੇਤਰਾਂ ’ਚ ਕਿਸਾਨ ਆਪਣੀਆਂ ਸਬਜ਼ੀਆਂ, ਫਲ ਅਤੇ ਹੋਰ ਖੇਤੀ ਉਤਪਾਦ ਮੰਡੀਆਂ ਤੱਕ ਸਾਈਕਲ ਰਾਹੀਂ ਪਹੁੰਚਾਉਂਦੇ ਸਨ। ਪਿੰਡਾਂ ਤੋਂ ਕਸਬਿਆਂ ਤੱਕ ਦੁੱਧ ਦੀ ਸਪਲਾਈ ’ਚ ਵੀ ਸਾਈਕਲ ਦੀ ਮਹੱਤਵਪੂਰਨ ਭੂਮਿਕਾ ਰਹੀ। ਭਾਰਤੀ ਡਾਕ ਵਿਭਾਗ ਦੇ ਡਾਕੀਏ ਵੀ ਸਾਲਾਂ ਤੱਕ ਸਾਈਕਲ ਦੇ ਮਾਧਿਅਮ ਰਾਹੀਂ ਹੀ ਘਰ-ਘਰ ਡਾਕ ਪਹੁੰਚਾਉਂਦੇ ਰਹੇ ਹਨ।

ਦੁਨੀਆ ਦੇ ਕਈ ਦੇਸ਼ਾਂ ਨੇ ਸਾਈਕਲ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਨੀਤੀਆਂ ਅਪਣਾਈਆਂ ਹਨ। ਇੰਗਲੈਂਡ, ਬੈਲਜੀਅਮ ਅਤੇ ਵਿਸ਼ੇਸ਼ ਤੌਰ ’ਤੇ ਨੀਦਰਲੈਂਡਜ਼ ’ਚ ਵੱਡੀ ਗਿਣਤੀ ’ਚ ਲੋਕ ਨਿਯਮਿਤ ਤੌਰ ’ਤੇ ਸਾਈਕਲ ਦੀ ਵਰਤੋਂ ਕਰਦੇ ਹਨ। ਕਈ ਦੇਸ਼ਾਂ ’ਚ ਸਾਈਕਲ ਖ਼ਰੀਦਣ ’ਤੇ ਟੈਕਸ ਵਿਚ ਛੋਟ ਦਿੱਤੀ ਜਾਂਦੀ ਹੈ। ਯੂਰਪ ਦੇ ਕਈ ਦੇਸ਼ਾਂ ਵਿਚ ‘ਸਾਈਕਲ ਟੂ ਵਰਕ’ ਯੋਜਨਾਵਾਂ ਸਫ਼ਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ।

ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਹੁਣ ਸਮਾਰਟ ਬਾਈਕ ਅਤੇ ਜਨਤਕ ਸਾਈਕਲ ਸ਼ੇਅਰਿੰਗ ਪ੍ਰਣਾਲੀ ਦਾ ਰੁਝਾਨ ਵਧ ਰਿਹਾ ਹੈ। ਦਿੱਲੀ, ਚੰਡੀਗੜ੍ਹ, ਪੁਣੇ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਵਿਚ ਲੋਕ ਮੋਬਾਈਲ ਐਪ ਰਾਹੀਂ ਕਿਰਾਏ ’ਤੇ ਸਾਈਕਲ ਲੈ ਕੇ ਯਾਤਰਾ ਕਰ ਰਹੇ ਹਨ। ਹਾਲਾਂਕਿ ਸਾਈਕਲ ਨੂੰ ਹਰਮਨਪਿਆਰਾ ਬਣਾਉਣ ਲਈ ਸੁਰੱਖਿਅਤ ਅਤੇ ਸਮਰਪਿਤ ਸਾਈਕਲ ਟ੍ਰੈਕਾਂ ਦਾ ਨਿਰਮਾਣ ਜ਼ਰੂਰੀ ਹੈ। ਵੱਖਰੀ ਸਾਈਕਲ ਲੇਨ ਹੋਣ ਨਾਲ ਸਾਈਕਲ ਚਾਲਕਾਂ ਦੀ ਸੁਰੱਖਿਆ ਵਧੇਗੀ ਅਤੇ ਸੜਕ ਹਾਦਸਿਆਂ ਦੀ ਸੰਭਾਵਨਾ ਘੱਟ ਹੋਵੇਗੀ।

ਸਾਈਕਲਿੰਗ ਕੇਵਲ ਆਉਣ-ਜਾਣ ਦਾ ਸਾਧਨ ਹੀ ਨਹੀਂ, ਬਲਕਿ ਇਕ ਪ੍ਰਸਿੱਧ ਖੇਡ ਵੀ ਹੈ। ਇਸ ਨੂੰ ਆਧੁਨਿਕ ਓਲੰਪਿਕ ਖੇਡਾਂ ਦੀ ਪਹਿਲੀ ਸ਼ੁਰੂਆਤ 1896 ਦੀਆਂ ਏਥਨਜ਼ ਓਲੰਪਿਕ ਵਿਚ ਸ਼ਾਮਲ ਕੀਤਾ ਗਿਆ ਸੀ। ਅੱਜ ਓਲੰਪਿਕ ਵਿਚ ਟ੍ਰੈਕ ਸਾਈਕਲਿੰਗ, ਰੋਡ ਸਾਈਕਲਿੰਗ, ਮਾਊਂਟੇਨ ਬਾਈਕ ਅਤੇ ਬੀ. ਐੱਮ. ਐਕਸ. ਵਰਗੇ ਮੁਕਾਬਲੇ ਕਰਵਾਏ ਜਾਂਦੇ ਹਨ। ਵਿਗਿਆਨ ਦੀ ਦੁਨੀਆ ਵਿਚ ਵੀ ‘ਸਾਈਕਲੋਟ੍ਰੋਨ’ ਵਰਗੇ ਉਪਕਰਨਾਂ ਦਾ ਨਾਮ ਸਾਈਕਲ ਦੇ ਪਹੀਏ ਵਰਗੀ ਗੋਲਾਕਾਰ ਬਣਤਰ ਤੋਂ ਪ੍ਰੇਰਿਤ ਮੰਨਿਆ ਜਾਂਦਾ ਹੈ।

ਵਿਸ਼ਵ ਸਾਈਕਲ ਦਿਵਸ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਾਈਕਲ ਕੇਵਲ 2 ਪਹੀਆਂ ਦਾ ਵਾਹਨ ਨਹੀਂ, ਬਲਕਿ ਸਿਹਤਮੰਦ ਜੀਵਨ, ਵਾਤਾਵਰਣ ਦੀ ਸੰਭਾਲ, ਊਰਜਾ ਦੀ ਬੱਚਤ ਅਤੇ ਨਿਰੰਤਰ ਵਿਕਾਸ ਦਾ ਮਜ਼ਬੂਤ ਆਧਾਰ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਸਾਈਕਲ ਦੀ ਵਰਤੋਂ ਨੂੰ ਵਧਾਈਏ ਅਤੇ ਦੂਜਿਆਂ ਨੂੰ ਵੀ ਇਸਦੇ ਲਈ ਪ੍ਰੇਰਿਤ ਕਰੀਏ। ਅਸਲ ਵਿਚ ਸਾਈਕਲ ਸਿਹਤ, ਮਿਹਨਤ, ਸਹੂਲਤ ਅਤੇ ਵਾਤਾਵਰਣ ਸੰਭਾਲ ਦਾ ਇਕ ਅਦਭੁਤ ਸੰਗਮ ਹੈ ਅਤੇ ਇਕ ਬਿਹਤਰ ਭਵਿੱਖ ਵੱਲ ਵਧਣ ਦਾ ਸਭ ਤੋਂ ਸਰਲ, ਸਸਤਾ ਅਤੇ ਪ੍ਰਭਾਵਸ਼ਾਲੀ ਮਾਧਿਅਮ ਵੀ ਹੈ।

-ਸਤੀਸ਼ ਮਹਿਰਾ

  • Cycle
  • World Cycle Day
  • Environment

ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਸ਼ਿੱਦਤ ਨਾਲ ਕਦਮ ਵਧਾਉਣੇ ਹੋਣਗੇ

NEXT STORY

Stories You May Like

  • dark chocolate is a treasure of health
    ਸਿਹਤ ਦਾ ਖ਼ਜ਼ਾਨਾ ਹੈ 'ਡਾਰਕ ਚਾਕਲੇਟ'! ਜਾਣੋ ਇਸ ਦੇ ਫਾਇਦੇ ਅਤੇ ਖਾਣ ਦਾ ਸਹੀ ਤਰੀਕਾ
  • tempo driver hits cyclist
    ਇਨਸਾਨੀਅਤ ਸ਼ਰਮਸਾਰ: ਟੈਂਪੂ ਚਾਲਕ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਇਲਾਜ ਬਹਾਨੇ ਲਾਸ਼ ਸੁਟ ਕੇ ਭੱਜਿਆ
  • amritsar  health department takes major action against adulteration
    ਅੰਮ੍ਰਿਤਸਰ: ਮਿਲਾਵਟਖੋਰੀ ’ਤੇ ਸਿਹਤ ਵਿਭਾਗ ਦਾ ਵੱਡਾ ਐਕਸ਼ਨ
  • hdfc bank employees will get the facility of   work from home
    HDFC ਬੈਂਕ ਦੇ ਮੁਲਾਜ਼ਮਾਂ ਨੂੰ ਮਿਲੇਗੀ 'ਵਰਕ ਫਰਾਮ ਹੋਮ' ਦੀ ਸਹੂਲਤ, ਜਾਣੋ ਕਿਨ੍ਹਾਂ ਨੂੰ ਹੋਵੇਗਾ ਫਾਇਦਾ
  • environment is being polluted due to incidents of stubble burning
    ਨਾੜ ਸਾੜਨ ਦੀਆਂ ਘਟਨਾਵਾਂ ਨਾਲ ਵਾਤਾਵਰਣ ਹੋ ਰਿਹਾ ਦੂਸ਼ਿਤ!
  • mother dairy s big gift now you will get milk packet in the soil
    ਹੁਣ ਮਿੱਟੀ ਹੋ ਜਾਵੇਗਾ ਦੁੱਧ ਦਾ ਪੈਕਟ, ਮਦਰ ਡੇਅਰੀ ਨੇ ਕੀਤੀ ਅਨੋਖ਼ੀ ਪਹਿਲ
  • aquarius zodiac sign will be weak for health
    ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • capricorn people  s star will be weak for health
    ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • next 48 hours crucial heavy rain and thunderstorm alert in punjab
    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,...
  • sabzi mandi as traders shut shops
    ਜਲੰਧਰ ਦੀ ਇਸ ਮੰਡੀ 'ਚ ਦੁਕਾਨਾਂ ਹੋਈਆਂ ਬੰਦ! ਪਸਰਿਆ ਸੰਨਾਟਾ, ਜਾਣੋ ਕੀ ਰਹੀ...
  • tempo driver hits cyclist
    ਇਨਸਾਨੀਅਤ ਸ਼ਰਮਸਾਰ: ਟੈਂਪੂ ਚਾਲਕ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਇਲਾਜ ਬਹਾਨੇ...
  • former congress mla arrives at ed office in money laundering case
    ਜਲੰਧਰ ਵਿਖੇ ਮਨੀ ਲਾਂਡਰਿੰਗ ਕੇਸ 'ਚ ED ਦਫ਼ਤਰ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ
  • road accident outside maqsudan sabji mandi jalandhar
    ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਤੇਜ਼ ਰਫ਼ਤਾਰ ਟਰੱਕ ਨੇ ਬਿਜਲੀ ਦਾ ਖੰਭਾ ਤੋੜਿਆ
  • punjabi girls achieved big positions across the country
    ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਚਮਕਾਇਆ ਨਾਂ, ਦੇਸ਼ ਭਰ 'ਚੋਂ ਹਾਸਲ ਕੀਤੇ ਵੱਡੇ ਮੁਕਾਮ
  • suspicious drone found on government school playground
    ਜਲੰਧਰ ਵਿਖੇ ਸਰਕਾਰੀ ਸਕੂਲ ਦੇ ਮੈਦਾਨ 'ਚੋਂ ਮਿਲਿਆ ਸ਼ੱਕੀ ਡਰੋਨ, ਫੈਲੀ ਦਹਿਸ਼ਤ
  • railways caught more than 43 thousand passengers without tickets
    ਰੇਲਵੇ ਨੇ ਮਈ ’ਚ 43 ਹਜ਼ਾਰ ਤੋਂ ਵੱਧ ਯਾਤਰੀ ਬਿਨਾਂ ਟਿਕਟ ਫੜੇ, ਵਸੂਲਿਆ 3.10...
Trending
Ek Nazar
india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

dgca airport photography videography rules reels selfie ban

ਏਅਰਪੋਰਟ 'ਤੇ Selfie ਜਾਂ Reel ਬਣਾਉਂਦੇ ਫੜੇ ਗਏ ਤਾਂ ਜ਼ਬਤ ਹੋਵੇਗਾ ਫੋਨ! ਜਾਣ...

famous actor set to marry for the third time

ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ...

fire breaks out in residential building electric vehicle

ਚਾਰਜਿੰਗ ਦੌਰਾਨ ਇਲੈਕਟ੍ਰਿਕ ਵਾਹਨ ਨੂੰ ਲੱਗੀ ਅੱਗ, ਰਿਹਾਇਸ਼ੀ ਇਮਾਰਤ 'ਚ ਪਈਆਂ...

kangana ranaut speaks on 26 11 attacks

"ਜਦੋਂ 26/11 ਦਾ ਹਮਲਾ ਹੋਇਆ, ਅਸੀਂ ਪਾਰਟੀ 'ਚ ਨੱਚ ਰਹੇ ਸੀ": ਕੰਗਨਾ ਨੇ ਸਾਂਝਾ...

high alert in jammu ahead of amarnath yatra

ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ 'ਚ 'ਹਾਈ ਅਲਰਟ', ਸੁਰੱਖਿਆ ਏਜੰਸੀਆਂ ਨੇ...

main door rules for wealth prosperity

ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ

new york senate  august 15

ਨਿਊਯਾਰਕ ਸੈਨੇਟ 'ਚ 15 ਅਗਸਤ, 2026 ਨੂੰ 'ਭਾਰਤ ਸੁਤੰਤਰਤਾ ਦਿਵਸ' ਵਜੋਂ ਮਨਾਉਣ...

women every month rs 3000 account

28 ਲੱਖ ਔਰਤਾਂ ਨੂੰ ਹਰ ਮਹੀਨੇ 3000, ਬੰਗਾਲ 'ਚ ਸ਼ੁਰੂ ਹੋਈ ਇਹ ਯੋਜਨਾ

motorcycle journey to arctic ocean

ਓਨਟਾਰੀਓ ਦਾ ਵਿਅਕਤੀ ਮੋਟਰਸਾਈਕਲ ਰਾਹੀਂ ਆਰਕਟਿਕ ਮਹਾਂਸਾਗਰ ਤੱਕ ਦੇ ਸਫ਼ਰ ਲਈ ਹੋਇਆ...

demands to ban sikh religious symbols in uk

ਯੂਕੇ 'ਚ ਸਿੱਖ ਧਾਰਮਿਕ ਚਿੰਨ੍ਹ ਕਿਰਪਾਨ ’ਤੇ ਪਾਬੰਦੀ ਦੀ ਉੱਠੀ ਮੰਗ

canadian pm carney s message to immigrants

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ...

famous comedian deported from dubai

ਮਸ਼ਹੂਰ ਕਾਮੇਡੀਅਨ ਨੂੰ ਦੁਬਈ ਤੋਂ ਕੀਤਾ ਗਿਆ ਡਿਪੋਰਟ; ਇਕ ਵੀਡੀਓ ਕਾਰਨ ਕੱਟਣੀ ਪਈ...

terrible accident on film set

ਫਿਲਮ ਦੇ ਸੈੱਟ 'ਤੇ ਵਾਪਰਿਆ ਭਿਆਨਕ ਹਾਦਸਾ; ਧਮਾਕੇ ਦੌਰਾਨ 26 ਸਾਲਾ ਮੁੰਡੇ ਦੀ ਮੌਤ

aruna irani battled cancer twice shares her personal story

ਆਪਣੀ ਹੀ ਗਲਤੀ ਨਾਲ ਦੂਜੀ ਵਾਰ ਕੈਂਸਰ ਦਾ ਸ਼ਿਕਾਰ ਹੋਈ ਬਾਲੀਵੁੱਡ ਦੀ ਮਸ਼ਹੂਰ...

famous actress   statement creates stir in the industry

'ਪ੍ਰੋਡਿਊਸਰ ਨੇ ਮੇਰੇ ਨਾਲ..!' ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਇੰਡਸਟਰੀ 'ਚ...

drug smugglers road thrown 100 notes police encounter

ਫ਼ਿਲਮੀ ਅੰਦਾਜ਼ 'ਚ ਨਸ਼ਾ ਤਸਕਰਾਂ ਨੇ ਸੜਕ 'ਤੇ ਸੁੱਟੇ 100-100 ਦੇ ਨੋਟ, ਪੁਲਸ...

rcb star banned

IPL ਚੈਂਪੀਅਨ ਬਣਨ ਤੋਂ ਬਾਅਦ RCB ਨੂੰ ਵੱਡਾ ਝਟਕਾ! ICC ਨੇ ਸਟਾਰ ਖਿਡਾਰੀ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • kingmaker becomes king  d  k  shivakumar  s journey could be challenging
      ਕਿੰਗਮੇਕਰ ਬਣਿਆ ਕਿੰਗ : ਚੁਣੌਤੀਪੂਰਨ ਹੋ ਸਕਦਾ ਹੈ ਡੀ. ਕੇ. ਸ਼ਿਵਕੁਮਾਰ ਦਾ ਸਫਰ
    • counterfeit currency business is   not stopping   in the country
      ‘ਨਹੀਂ ਰੁਕ ਰਿਹਾ ਦੇਸ਼ ’ਚ’ ਨਕਲੀ ਕਰੰਸੀ ਦਾ ਕਾਰੋਬਾਰ!
    • paper leak
      ਹੈਲੀਕਾਪਟਰ ਅਤੇ ਬੁਲੇਟਪਰੂਫ ਗੱਡੀਆਂ ਪੇਪਰ ਲੀਕ ਦਾ ਹੱਲ ਨਹੀਂ
    • politics and celebrities
      ਸੈਲੀਬ੍ਰਿਟੀ ਅਤੇ ਸਿਆਸਤ : ਪ੍ਰਸਿੱਧੀ, ਸੱਤਾ ਅਤੇ ਸਟਾਰਡਮ ਤੋਂ ਪਰ੍ਹੇ ਦੀ ਹਕੀਕਤ
    • why is a government department
      ਕੇਰਲ ’ਚ ਕਿਉਂ ਸ਼ੁਰੂ ਕੀਤਾ ਜਾ ਰਿਹਾ ਹੈ ਬਜ਼ੁਰਗਾਂ ਲਈ ਸਰਕਾਰੀ ਵਿਭਾਗ?
    • how will electricity be supplied in summer
      ਗਰਮੀਆਂ ’ਚ ਕਿਵੇਂ ਹੋਵੇ ਬਿਜਲੀ ਦੀ ਸਪਲਾਈ?
    • putin  s campaign to achieve longevity
      ਪੁਤਿਨ ਦੀ ਲੰਮੀ ਉਮਰ ਹਾਸਲ ਕਰਨ ਦੀ ਮੁਹਿੰਮ, ਦੂਜੇ ਪਾਸੇ ਜੰਗਾਂ ’ਚ ਮਾਰੇ ਜਾ ਰਹੇ...
    • justice yashwant verma
      ਜਸਟਿਸ ਯਸ਼ਵੰਤ ਵਰਮਾ ਮਾਮਲਾ ਅਤੇ ਭਾਰਤ ਦਾ ਸੰਵਿਧਾਨਕ ਧੁੰਦਲਾ ਖੇਤਰ
    • petrol prices
      ਤੇਲ ਦੀਆਂ ਕੀਮਤਾਂ ’ਚ ਵਾਧੇ ਦਾ ਹੱਲ...!
    • 3 language
      ਵਿਦੇਸ਼ੀ ਭਾਸ਼ਾ ਦੇ ਅਧਿਆਪਕਾਂ ’ਤੇ ਲਟਕੀ ਤਿੰਨ-ਭਾਸ਼ਾਵਾਂ ਦੀ ਤਲਵਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +