ਭਾਰਤ ਦਾ ਡੇਅਰੀ ਉਦਯੋਗ ਆਪਣੇ ਰਵਾਇਤੀ ਵਾਲੀਅਮ ਇੰਜਣ (ਤਰਲ ਦੁੱਧ) ਤੋਂ ਅੱਗੇ ਵੇਖਣਾ ਸ਼ੁਰੂ ਕਰ ਰਿਹਾ ਹੈ, ਕਿਉਂਕਿ ਕੰਪਨੀਆਂ ਪਨੀਰ, ਦਹੀ, ਘਿਓ, ਆਈਸਕ੍ਰੀਮ ਅਤੇ ਪ੍ਰੋਟੀਨ ਆਧਾਰਿਤ ਉਤਪਾਦਾਂ ਤੋਂ ਬਿਹਤਰ ਮਾਰਜਿਨ ਭਾਲ ਰਹੀਆਂ ਹਨ। ਵਧਦੀ ਸਿਹਤ ਜਾਗਰੂਕਤਾ, ਸ਼ਹਿਰੀਕਰਨ ਅਤੇ ਸੁਵਿਧਾ ਆਧਾਰਿਤ ਅਰਥਵਿਵਸਥਾ (ਕਨਵੀਨੀਅੰਸ ਇਕਾਨਮੀ) ਇਸ ਬਦਲਾਅ ਨੂੰ ਰਫਤਾਰ ਦੇ ਰਹੇ ਹਨ, ਜਦਕਿ ਸਖਤ ਕੀਮਤ ਮੁਕਾਬਲਾ ਸਾਧਾਰਨ ਦੁੱਧ ਨੂੰ ਮੁਕਾਬਲਤਨ ਘੱਟ ਮੁਨਾਫ਼ੇ ਵਾਲਾ ਕਾਰੋਬਾਰ ਬਣਾਈ ਰੱਖਦਾ ਹੈ।
ਮੌਕਾ ਬਿਲਕੁਲ ਸਿੱਧਾ ਹੈ—ਉਸੇ ਦੁੱਧ ਨੂੰ ਅਜਿਹੇ ਉਤਪਾਦਾਂ ’ਚ ਪ੍ਰੋਸੈੱਸ ਕਰਨਾ, ਜੋ ਵੱਧ ਕੀਮਤ ਦਿਵਾਉਂਦੇ ਹਨ ਅਤੇ ਜਿਨ੍ਹਾਂ ਦੀ ਸ਼ੈਲਫ਼ ਲਾਈਫ਼ ਲੰਮੀ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਡੇਅਰੀ ਕੰਪਨੀਆਂ ਲਈ ਡੀਪਰ ਪ੍ਰੋਸੈਸਿੰਗ ਸੀਜ਼ਨਲ ਵਾਧੂ ਸਪਲਾਈ ਅਤੇ ਖ਼ਰੀਦ-ਮੁੱਲ ਦੀ ਅਸਥਿਰਤਾ ਦੇ ਖ਼ਿਲਾਫ਼ ਇਕ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ।
ਮਿਲਕੀ ਮਿਸਟ ਡੇਅਰੀ ਫ਼ੂਡ ਦੇ ਸੀ.ਈ.ਓ. ਅਤੇ ਪੂਰਨਕਾਲਿਕ ਡਾਇਰੈਕਟਰ ਕੇ. ਰਤਨਮ ਨੇ ਕਿਹਾ, “ਅਸੀਂ 100 ਪ੍ਰਤੀਸ਼ਤ ਵੈਲਿਊ-ਐਡਿਡ ਕੰਪਨੀ ਹਾਂ, ਬਾਜ਼ਾਰ ’ਚ ਸਾਡਾ ਕੋਈ ਤਰਲ ਦੁੱਧ ਨਹੀਂ ਹੈ।” ਪਿਛਲੇ ਹਫ਼ਤੇ 18 ਪ੍ਰਤੀਸ਼ਤ ਪ੍ਰੀਮੀਅਮ ’ਤੇ ਲਿਸਟ ਹੋਈ ਇਸ ਕੰਪਨੀ ਨੇ ਆਪਣਾ ਪੋਰਟਫ਼ੋਲੀਓ ਪਨੀਰ, ਚੀਜ਼, ਗ੍ਰੀਕ ਯੋਗਰਟ ਅਤੇ ਹਾਈ-ਪ੍ਰੋਟੀਨ ਉਤਪਾਦਾਂ ਦੇ ਆਲੇ-ਦੁਆਲੇ ਤਿਆਰ ਕੀਤਾ। ਹਾਲ ਹੀ ’ਚ ਇਸ ਦੇ 1,553 ਕਰੋੜ ਰੁਪਏ ਦੇ ਮੁੱਢਲੇ ਜਨਤਕ ਨਿਰਗਮ (ਆਈ.ਪੀ.ਓ.) ਦੌਰਾਨ ਇਹ ਰਣਨੀਤੀ ਪੂਰੀ ਤਰ੍ਹਾਂ ਚਰਚਾ ’ਚ ਰਹੀ।
ਮਿਲਕੀ ਮਿਸਟ ਦੀ ਵੈਲਿਊ-ਐਡਿਡ ਰਣਨੀਤੀ ਨੇ ਮਜ਼ਬੂਤ ਵਿੱਤੀ ਪ੍ਰਦਰਸ਼ਨ ਵੀ ਯਕੀਨੀ ਬਣਾਇਆ ਹੈ। ਕੰਪਨੀ ਨੇ ਵਿੱਤੀ ਵਰ੍ਹੇ 26 ’ਚ ਮਾਲੀਏ ’ਚ 34 ਪ੍ਰਤੀਸ਼ਤ ਦੇ ਸਾਲ-ਦਰ-ਸਾਲ ਵਾਧੇ ਨਾਲ 3,138 ਕਰੋੜ ਰੁਪਏ ਅਤੇ ਸ਼ੁੱਧ ਲਾਭ ’ਚ 175.7 ਪ੍ਰਤੀਸ਼ਤ ਦੀ ਛਲਾਂਗ ਨਾਲ 127.01 ਕਰੋੜ ਰੁਪਏ ਦਰਜ ਕੀਤੇ। ਰਤਨਮ ਨੇ ਕਿਹਾ ਕਿ ਸਮੁੱਚਾ ਡੇਅਰੀ ਉਦਯੋਗ ਮੁੱਲ ਦੇ ਸੰਦਰਭ ’ਚ ਲਗਭਗ 12-20 ਪ੍ਰਤੀਸ਼ਤ ਦੀ ਦਰ ਨਾਲ ਵਧ ਰਿਹਾ ਸੀ, ਜਦਕਿ ਮਿਲਕੀ ਮਿਸਟ 30 ਪ੍ਰਤੀਸ਼ਤ ਤੋਂ ਵੱਧ ਦੀ ਦਰ ਨਾਲ ਵਧ ਰਹੀ ਸੀ, ਜਿਸ ’ਚ ਵਾਲੀਅਮ ਵਾਧਾ ਲਗਭਗ 25-30 ਪ੍ਰਤੀਸ਼ਤ ਅਤੇ ਵੈਲਿਊ ਵਾਧਾ 30 ਪ੍ਰਤੀਸ਼ਤ ਤੋਂ ਵੱਧ ਸੀ।
ਅਰਥਸ਼ਾਸਤਰ ਇਸ ਖਿੱਚ ਨੂੰ ਸਪੱਸ਼ਟ ਕਰਦਾ ਹੈ। ਤਰਲ ਦੁੱਧ ਇਕ ਉੱਚ-ਵਾਲੀਅਮ ਅਤੇ ਮੁੱਲ-ਸੰਵੇਦਨਸ਼ੀਲ ਕਾਰੋਬਾਰ ਹੈ, ਜਦਕਿ ਚੀਜ਼, ਪਨੀਰ, ਲੱਸੀ (ਮੱਠਾ ਪ੍ਰੋਟੀਨ) ਅਤੇ ਵਿਸ਼ੇਸ਼ ਡੇਅਰੀ ਉਤਪਾਦ ਸਮਾਨ ਅੰਤਰਨਿਹਤ ਮਿਲਕ ਸੋਲਿਡਜ਼ ਤੋਂ ਕਾਫ਼ੀ ਵੱਧ ਮੁੱਲ ਪੈਦਾ ਕਰ ਸਕਦੇ ਹਨ।
ਪਰਾਗ ਮਿਲਕ ਫੂਡਜ਼ ਦੀ ਕਾਰਜਕਾਰੀ ਨਿਰਦੇਸ਼ਕ ਅਕਸ਼ਾਲੀ ਸ਼ਾਹ ਅਨੁਸਾਰ, ਦੁੱਧ ਨੂੰ ਪ੍ਰੋਟੀਨ ਡੇਅਰੀਵੇਟਿਵਜ਼ ਵਿਚ ਬਦਲਣ ਨਾਲ ਲਗਭਗ 1.5 ਤੋਂ 3 ਗੁਣਾ ਵੱਧ ਮੁੱਲ ਮਿਲ ਸਕਦਾ ਹੈ, ਜਦਕਿ ਚੀਜ਼ ਅਤੇ ਲੱਸੀ ਪ੍ਰੋਟੀਨ ਤੋਂ ਲਗਭਗ 25-45 ਪ੍ਰਤੀਸ਼ਤ ਤੱਕ ਦਾ ਮਾਰਜਿਨ ਪ੍ਰਾਪਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ, “ਪ੍ਰੋਟੀਨ ਵਾਲੇ ਵੈਲਿਊ-ਐਡਿਡ ਉਤਪਾਦਾਂ ਵੱਲ ਵਧਣ ਨਾਲ ਪ੍ਰਤੀ ਲੀਟਰ ਦੁੱਧ ’ਤੇ ਵਧੇਰੇ ਮੁੱਲ ਪ੍ਰਾਪਤੀ ਸੰਭਵ ਹੋ ਕੇ ਲਾਭ ’ਚ ਸੁਧਾਰ ਹੁੰਦਾ ਹੈ। ਨਾਲ ਹੀ, ਉਤਪਾਦ ਦਾ ਨਿਖੇੜਾ (ਡਿਫ਼ਰੈਂਸ਼ੀਏਸ਼ਨ) ਵੀ ਵਧੇਰੇ ਮਜ਼ਬੂਤ ਹੁੰਦਾ ਹੈ।”
ਪਰਾਗ ਇਸ ਵਿਚਾਰ ’ਤੇ ਪੂੰਜੀ ਲਗਾ ਰਹੀ ਹੈ। ਕੰਪਨੀ ਵਿੱਤੀ ਵਰ੍ਹੇ 28 ਤੱਕ ਆਪਣੀ ਚੀਜ਼ ਬਣਾਉਣ ਦੀ ਸਮਰੱਥਾ ਦੁੱਗਣੀ ਕਰ ਕੇ 120 ਟਨ ਪ੍ਰਤੀ ਦਿਨ ਕਰਨ ਦੀ ਯੋਜਨਾ ਬਣਾ ਰਹੀ ਹੈ, ਨਾਲ ਹੀ ਲੱਸੀ ਉਤਪਾਦਨ ਅਤੇ ਆਪਣੇ ‘ਅਵਤਾਰ’ ਸਪੋਰਟਸ-ਨਿਊਟ੍ਰੀਸ਼ਨ ਕਾਰੋਬਾਰ ਦਾ ਵਿਸਤਾਰ ਵੀ ਕਰ ਰਹੀ ਹੈ। ਅਵਤਾਰ ਅਤੇ ‘ਪ੍ਰਾਈਡ ਆਫ਼ ਕਾਊਜ਼’' ਸਮੇਤ ਇਸ ਦਾ ਨਵਾਂ ਪੋਰਟਫ਼ੋਲੀਓ, ਵਿੱਤੀ ਵਰ੍ਹੇ 27 ਦੀ ਜੂਨ ਤਿਮਾਹੀ ’ਚ 59 ਪ੍ਰਤੀਸ਼ਤ ਸਾਲ-ਦਰ-ਸਾਲ ਵਧ ਕੇ 118 ਕਰੋੜ ਰੁਪਏ ਹੋ ਗਿਆ।
ਹੈਰੀਟੇਜ਼ ਫੂਡਜ਼ ਵਧੇਰੇ ਪੋਰਟਫ਼ੋਲੀਓ-ਮੁਖੀ ਦ੍ਰਿਸ਼ਟੀਕੋਣ ਅਪਣਾ ਰਹੀ ਹੈ। ਡੇਅਰੀ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁੱਧ ਦੀ ਖ਼ਰੀਦ, ਉਪਭੋਗਤਾ ਪਹੁੰਚ ਅਤੇ ਵੰਡ (ਡਿਸਟ੍ਰੀਬਿਊਸ਼ਨ) ਦਾ ਆਧਾਰ ਬਣਿਆ ਹੋਇਆ ਹੈ, ਜਦਕਿ ਵੈਲਿਊ-ਐਡਿਡ ਉਤਪਾਦ ਮਾਰਜਿਨ ਦਾ ਮੁੱਖ ਜ਼ਰੀਆ (ਇੰਜਣ) ਪ੍ਰਦਾਨ ਕਰਦੇ ਹਨ।
ਇਹ ਅੰਤਰ ਸਹਿਕਾਰੀ ਸਭਾਵਾਂ ਅਤੇ ਨਿੱਜੀ ਡੇਅਰੀਆਂ, ਦੋਹਾਂ ਲਈ ਸਮਾਨ ਰੂਪ ਵਿਚ ਮਹੱਤਵਪੂਰਨ ਹੈ।
- ਕ੍ਰਿਸ਼ਨ ਭਨੋਟ
ਮਹਾਰਾਸ਼ਟਰ ਨੂੰ ਭਾਸ਼ਾ ਸੰਬੰਧੀ ਨਿਯਮ ਵਾਪਸ ਲੈਣੇ ਚਾਹੀਦੇ ਹਨ
NEXT STORY